ਤਾ ਕੈ ਨਿਕਟਿ ਬਸੈ ਨਰਹਰੀ ॥੧॥ ਜੋ ਨ ਭਜੰਤੇ ਨਾਰਾਇਣਾ ॥ ਤਿਨ ਕਾ ਮੈ ਨ ਕਰਉ ਦਰਸਨਾ ॥੧॥ਰਹਾਉ॥ ਜਿਨ ਕੈ ਭੀਤਰਿ ਹੈ ਅੰਤਰਾ ॥ ਜੈਸੇ ਪਸੁ ਤੈਸੇ ਉਇ ਨਰਾ ॥੨॥ ਪ੍ਰਣਵਤਿ ਨਾਮਦੇਉ ਨਾਕਹਿ ਬਿਨਾ ॥ ਨਾ ਸੋਹੈ ਬਤੀਸ ਲਖਨਾ ॥੩॥੨॥ |
ਦਾਰਾ—ਇਸਤ੍ਰੀ । ਪਰਹਰੀ—ਤਿਆਗ ਦਿੱਤੀ ਹੈ । ਨਿਕਟਿ—ਨੇੜੇ । ਨਰਹਰੀ—ਪਰਮਾਤਮਾ ।੧। ਭੀਤਰਿ—ਅੰਦਰ, ਮਨ ਵਿਚ । ਅੰਤਰਾ—(ਪਰਮਾਤਮਾ ਨਾਲੋਂ) ਵਿੱਥ ।੨। ਨਾਕਹਿ ਬਿਨਾ—ਨੱਕ ਤੋਂ ਬਿਨਾ । ਬਤੀਸ ਲਖਨਾ—ਬੱਤੀ ਲੱਛਣਾਂ ਵਾਲਾ, ਉਹ ਮਨੁੱਖ ਜਿਸ ਵਿਚ ਸੁੰਦਰਤਾ ਦੇ ਬੱਤੀ ਹੀ ਲੱਛਣ ਮਿਲਦੇ ਹੋਣ ।੩। |
ਪਰ ਧਨ ਪਰ ਦਾਰਾ ਪਰਹਰੀ ॥ ਤਾ ਕੈ ਨਿਕਟਿ ਬਸੈ ਨਰਹਰੀ ॥੧॥ (ਨਾਰਾਇਣ ਦਾ ਭਜਨ ਕਰ ਕੇ) ਜਿਸ ਮਨੁੱਖ ਨੇ ਪਰਾਏ ਧਨ ਤੇ ਪਰਾਈ ਇਸਤ੍ਰੀ ਦਾ ਤਿਆਗ ਕੀਤਾ ਹੈ, ਪਰਮਾਤਮਾ ਉਸ ਦੇ ਅੰਗ-ਸੰਗ ਵੱਸਦਾ ਹੈ ।੧। ਜੋ ਨ ਭਜੰਤੇ ਨਾਰਾਇਣਾ ॥ ਤਿਨ ਕਾ ਮੈ ਨ ਕਰਉ ਦਰਸਨਾ ॥੧॥ਰਹਾਉ॥ ਜੋ ਮਨੁੱਖ ਪਰਮਾਤਮਾ ਦਾ ਭਜਨ ਨਹੀਂ ਕਰਦੇ, ਮੈਂ ਉਹਨਾਂ ਦਾ ਦਰਸ਼ਨ ਨਹੀਂ ਕਰਦਾ (ਭਾਵ, ਮੈਂ ਉਹਨਾਂ ਦੀ ਬੈਠਕ ਨਹੀਂ ਬੈਠਦਾ, ਮੈਂ ਉਹਨਾਂ ਨਾਲ ਬਹਿਣ-ਖਲੋਣ ਨਹੀਂ ਰੱਖਦਾ) ।੧।ਰਹਾਉ। ਜਿਨ ਕੈ ਭੀਤਰਿ ਹੈ ਅੰਤਰਾ ॥ ਜੈਸੇ ਪਸੁ ਤੈਸੇ ਉਇ ਨਰਾ ॥੨॥ (ਪਰ) ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਨਾਲੋਂ ਵਿੱਥ ਹੈ ਉਹ ਮਨੁੱਖ ਪਸ਼ੂਆਂ ਵਰਗੇ ਹੀ ਹਨ ।੨। ਪ੍ਰਣਵਤਿ ਨਾਮਦੇਉ ਨਾਕਹਿ ਬਿਨਾ ॥ ਨਾ ਸੋਹੈ ਬਤੀਸ ਲਖਨਾ ॥੩॥੨॥ ਸਤਿਗੁਰੂ ਨਾਮਦੇਵ ਜੀ ਬੇਨਤੀ ਕਰਦੇ ਹਨ —ਮਨੁੱਖ ਵਿਚ ਸੁੰਦਰਤਾ ਦੇ ਭਾਵੇਂ ਬੱਤੀ ਦੇ ਬੱਤੀ ਹੀ ਲੱਛਣ ਹੋਣ, ਪਰ ਜੇ ਉਸ ਦਾ ਨੱਕ ਨਾਹ ਹੋਵੇ ਤਾਂ ਉਹ ਸੁਹਣਾ ਨਹੀਂ ਲੱਗਦਾ (ਤਿਵੇਂ, ਹੋਰ ਸਾਰੇ ਗੁਣ ਹੋਣ, ਧਨ ਆਦਿਕ ਭੀ ਹੋਵੇ, ਜੇ ਨਾਮ ਨਹੀਂ ਸਿਮਰਦਾ ਤਾਂ ਕਿਸੇ ਕੰਮ ਦਾ ਨਹੀਂ) ।੩।੨। |