ਪੰਨਾ ਨ: ੭੨੭
ੴ ਸਤਿਗੁਰ ਪ੍ਰਸਾਦਿ ॥ 
ਤਿਲੰਗ ਬਾਣੀ ਭਗਤਾ ਕੀ ਨਾਮਦੇਵ ਜੀ ॥
 
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
ਮੈ ਗਰੀਬ ਮੈ ਮਸਕੀਨ
ਤੇਰਾ ਨਾਮੁ ਹੈ ਅਧਾਰਾ ॥ ੧ ॥ ਰਹਾਉ ॥

ਕਰੀਮਾਂ ਰਹੀਮਾਂ ਅਲਾਹ ਤੂ ਗਨੀਂ ॥
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀਂ ॥ ੧ ॥
ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥
ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥ ੨ ॥
ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥ ੩ ॥ ੧ ॥ ੨ ॥

ਟੇਕ—ਓਟ, ਸਹਾਰਾ । ਖੁੰਦਕਾਰਾ—ਸਹਾਰਾ । ਮਸਕੀਨ—ਆਜਿਜ਼ । ਅਧਾਰਾ—ਆਸਰਾ ਕਰੀਮਾਂ— ਬਖ਼ਸ਼ਸ਼ ਕਰਨ ਵਾਲੇ! ਰਹੀਮਾਂ—ਹੇ ਰਹੀਮ! ਹੇ ਰਹਿਮ ਕਰਨ ਵਾਲੇ! ਗਨੀਂ— ਅਮੀਰ, ਰੱਜਿਆ-ਪੁੱਜਿਆ । ਹਾਜਰਾ ਹਜੂਰਿ—ਹਰ ਥਾਂ ਮੌਜੂਦ। ਦਰਿ ਪੇਸਿ ਮਨੀ—ਮੇਰੇ ਸਾਹਮਣੇ ਦਿਹੰਦ—ਦੇਣ ਵਾਲਾ, ਦਾਤਾ । ਬਿਸੀਆਰ—ਬਹੁਤ । ਧਨੀ—ਧਨ ਵਾਲਾ । ਦੇਹਿ—ਤੂੰ ਦੇਂਦਾ ਹੈਂ । ਲੇਹਿ—ਤੂੰ ਲੈਂਦਾ ਹੈਂ । ਦਿਗਰ—ਕੋਈ ਹੋਰ, ਦੂਸਰਾ ਦਾਨਾਂ—ਜਾਣਨ ਵਾਲਾ । ਬੀਨਾਂ—ਵੇਖਣ ਵਾਲਾ । —ਦਾ । ਚੇ—ਦੇ । ਚੀ—ਦੀ । ਨਾਮੇ ਚੇ ਸੁਆਮੀ—ਹੇ ਨਾਮਦੇਵ ਦੇ ਸੁਆਮੀ! ।

ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥ ੧ ॥ ਰਹਾਉ ॥
ਹੇ ਮੇਰੇ ਪਾਤਿਸ਼ਾਹ! ਤੇਰਾ ਨਾਮ ਮੈਂ ਅੰਨ੍ਹੇ ਦਾ ਸਹਾਰਾ ਹੈ;
ਮੈਂ ਕੰਗਾਲ ਹਾਂ, ਮੈਂ ਆਜਿਜ਼ ਹਾਂ, ਤੇਰਾ ਨਾਮ (ਹੀ) ਮੇਰਾ ਆਸਰਾ ਹੈ ।੧।ਰਹਾਉ।

ਕਰੀਮਾਂ ਰਹੀਮਾਂ ਅਲਾਹ ਤੂ ਗਨੀਂ ॥ ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀਂ ॥ ੧ ॥
ਹੇ ਕਰੀਮ, ਹੇ ਰਹੀਮ, ਤੂੰ (ਹੀ) ਅੱਲਾਹ ਤੇ ਅਮੀਰ ਹੈਂ,
ਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ (ਫਿਰ, ਮੈਨੂੰ ਕਿਸੇ ਹੋਰ ਦੀ ਕੀਹ ਮੁਥਾਜੀ?) ।੧।

ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥ ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥ ੨ ॥

ਤੂੰ (ਰਹਿਮਤ ਦਾ) ਦਰੀਆ ਹੈਂ, ਤੂੰ ਦਾਤਾ ਹੈਂ, ਤੂੰ ਬਹੁਤ ਹੀ ਧਨ ਵਾਲਾ ਹੈਂ; ਇੱਕ ਤੂੰ ਹੀ (ਜੀਵਾਂ ਨੂੰ ਪਦਾਰਥ) ਦੇਂਦਾ ਹੈਂ, ਤੇ ਮੋੜ ਲੈਂਦਾ ਹੈਂ, ਕੋਈ ਹੋਰ ਐਸਾ ਨਹੀਂ (ਜੋ ਇਹ ਸਮਰੱਥਾ ਰੱਖਦਾ ਹੋਵੇ) ।੨।

ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥ ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥ ੩ ॥ ੧ ॥ ੨ ॥
ਹੇ ਨਾਮਦੇਵ ਦੇ ਮਲਕ ਹਰੀ! ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ।੩।੧।੨।