ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥ ੧ ॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥ ੧ ॥ ਰਹਾਉ ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥ ੨ ॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥ ੩ ॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥ ੪ ॥ ੨ ॥ |
ਆਨੀਲੇ—ਲਿਆਂਦਾ । ਕੁੰਭ—ਘੜਾ । ਭਰਾਈਲੇ—ਭਰਾਇਆ । ਉਦਕ—ਪਾਣੀ । ਠਾਕੁਰ— ਮੂਰਤੀ, ਬੁੱਤ । ਜੀ—ਜੀਵ । ਬੀਠਲੁ= ਮਾਇਆ ਦੇ ਪ੍ਰਭਾਵ ਤੋਂ ਪਰੇ ਹਰੀ । ਭੈਲਾ— ਵੱਸਦਾ ਸੀ, ਮੌਜੂਦ ਸੀ । ਕਾਇ—ਕਾਹਦੇ ਲਈ? ਕਿਉਂ? ।੧। ਜਤ੍ਰ—ਜਿੱਥੇ । ਜਾਉ—ਮੈਂ ਜਾਂਦਾ ਹਾਂ । ਕੇਲਾ—ਅਨੰਦ, ਚੋਜ ਤਮਾਸ਼ੇ ।੧।ਰਹਾਉ। ਪਰੋਈਲੇ—ਪਰੋ ਲਈ । ਹਉ—ਮੈਂ । ਬਾਸੁ—ਸੁਗੰਧੀ, ਵਾਸ਼ਨਾ । ਭਵਰਹ—ਭੌਰੇ ਨੇ ।੨। ਰੀਧਾਈਲੇ—ਰਿੰਨ੍ਹਾ ਲਈ । ਨੈਵੇਦੁ— ਮੂਰਤੀ ਅੱਗੇ ਖਾਣ ਵਾਲੇ ਪਦਾਰਥ ਦੀ ਭੇਟ । ਬਿਟਾਰਿਓ—ਜੂਠਾ ਕੀਤਾ । ਬਛਰੈ—ਵੱਛੇ ਨੇ ।੩। ਊਭੈ—ਉਤਾਂਹ । ਈਭੈ—ਹੇਠਾਂ । ਥਾਨ ਥਨੰਤਰਿ—ਥਾਨ ਥਾਨ ਅੰਤਰਿ, ਹਰ ਥਾਂ ਵਿਚ । ਪ੍ਰਣਵੈ—ਬੇਨਤੀ ਕਰਦਾ ਹੈ । ਮਹੀ—ਧਰਤੀ । ਸਰਬ ਮਹੀ—ਸਾਰੀ ਸ੍ਰਿਸ਼ਟੀ ਵਿਚ ।੪। |
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ |