ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥ ਤਨੁ ਮਨੁ ਦੇਇ ਨ ਅੰਤਰੁ ਰਾਖੈ ॥ ਅਵਰਾ ਦੇਖਿ ਨ ਸੁਨੈ ਅਭਾਖੈ ॥੧॥ ਸੋ ਕਤ ਜਾਨੈ ਪੀਰ ਪਰਾਈ ॥ ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ ॥ ਦੁਖੀ ਦੁਹਾਗਨਿ ਦੁਇ ਪਖ ਹੀਨੀ ॥ ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥ ਪੁਰਸਲਾਤ ਕਾ ਪੰਥੁ ਦੁਹੇਲਾ ॥ ਸੰਗਿ ਨ ਸਾਥੀ ਗਵਨੁ ਇਕੇਲਾ ॥੨॥ ਦੁਖੀਆ ਦਰਦਵੰਦੁ ਦਰਿ ਆਇਆ ॥ ਬਹੁਤੁ ਪਿਆਸ ਜਬਾਬੁ ਨ ਪਾਇਆ ॥ ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥ ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥ |
ਸਹ — ਖਸਮ । ਸਾਰ — ਕਦਰ । ਸੁਹਾਗਨਿ — ਸੁਹਾਗ ਵਾਲੀ, ਖਸਮ ਨਾਲ ਪਿਆਰ ਕਰਨ ਵਾਲੀ । ਤਜਿ — ਛੱਡ ਕੇ । ਅੰਤਰੁ — ਵਿੱਥ । ਦੇਇ — ਹਵਾਲੇ ਕਰਦੀ ਹੈ । ਅਭਾਖੈ — ਮੰਦੀ ਪ੍ਰੇਰਨਾ ।੧। ਪਰਾਈ ਪੀਰ — ਹੋਰਨਾਂ (ਗੁਰਮੁਖਿ ਸੁਹਾਗਣਾਂ) ਦੀ ਵਿਛੋੜੇ ਦੀ ਪੀੜ । ਜਾ ਕੈ ਅੰਤਰਿ — ਜਿਸ ਦੇ ਹਿਰਦੇ ਵਿਚ । ਦਰਦੁ — ਪ੍ਰਭੂ-ਪਤੀ ਨਾਲੋਂ ਵਿਛੋੜੇ ਦੀ ਪੀੜ ।੧।ਰਹਾਉ। ਦੁਇ ਪਖ — ਸਹੁਰਾ ਪੇਕਾ, ਲੋਕ ਪਰਲੋਕ । ਹੀਨੀ — ਵਾਂਜੀ ਹੋਈ । ਜਿਨਿ — ਜਿਸ ਨੇ । ਨਾਹ ਭਗਤਿ — ਖਸਮ-ਪ੍ਰਭੂ ਦੀ ਬੰਦਗੀ । ਨਿਰੰਤਰਿ — ਇੱਕ-ਰਸ । ਪੁਰਸਲਾਤ — {ਪੁਲ ਸਿਰਾਤ} ਮੁਸਲਮਾਨੀ ਖ਼ਿਆਲ ਅਨੁਸਾਰ ਇਹ ਪੁਲ ਦੋਜ਼ਕ ਦੀ ਅੱਗ ਉੱਤੇ ਬਣਿਆ ਹੋਇਆ ਹੈ, ਵਾਲ ਜਿੰਨਾ ਬਰੀਕ ਹੈ, ਹਰੇਕ ਨੂੰ ਇਸ ਦੇ ਉੱਤੋਂ ਦੀ ਲੰਘਣਾ ਪੈਂਦਾ ਹੈ । ਦੁਹੇਲਾ — ਔਖਾ ।੨। ਦਰਿ — ਪ੍ਰਭੂ ਦੇ ਦਰ ਤੇ । ਪਿਆਸ — ਦਰਸਨ ਦੀ ਤਾਂਘ । ਜਬਾਬੁ — ਉੱਤਰ । ਗਤਿ — ਉੱਚੀ ਆਤਮਕ ਹਾਲਤ ।੩। |
ਸਹ ਕੀ ਸਾਰ ਸੁਹਾਗਨਿ ਜਾਨੈ ॥ ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥ |