ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥ ਮਨੁ ਸੁ ਮਧੁਕਰੁ ਕਰਉ, ਚਰਨ ਹਿਰਦੇ ਧਰਉ, ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥ ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥ ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ ਰਹਾਉ ॥ ਸਾਧ ਸੰਗਤਿ ਬਿਨਾ ਭਾਉ ਨਹੀ ਊਪਜੈ, ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥ ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ, ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥ |
ਕਰਉ — ਕਰਉਂ, ਮੈਂ ਕਰਾਂ । ਨੈਨ — ਅੱਖਾਂ ਨਾਲ । ਅਵਿਲੋਕਨੋ — ਮੈਂ ਵੇਖਾਂ । ਸ੍ਰਵਨ — ਕੰਨਾਂ ਵਿਚ । ਸੁਜਸੁ — ਸੋਹਣਾ ਜਸ । ਪੂਰਿ ਰਾਖਉ — ਮੈਂ ਭਰ ਰੱਖਾਂ । ਮਧੁਕਰੁ — ਭੌਰਾ । ਕਰਉ — ਮੈਂ ਬਣਾਵਾਂ । ਰਸਨ — ਜੀਭ ਨਾਲ । ਭਾਖਉ — ਮੈਂ ਉਚਾਰਨ ਕਰਾਂ ।੧। ਜਨਿ — ਮਤਾਂ । ਜਿਨਿ ਘਟੈ — ਮਤਾਂ ਘਟ ਜਾਏ, ਕਿਤੇ ਘਟ ਨਾਹ ਜਾਏ । ਜੀਅ ਸਟੈ — ਜਿੰਦ ਦੇ ਵੱਟੇ ।੧।ਰਹਾਉ। ਭਾਉ — ਪ੍ਰੇਮ । ਰਾਜਾ ਰਾਮ — ਹੇ ਰਾਜਨ ! ਹੇ ਰਾਮ ! ਪੈਜ — ਇੱਜ਼ਤ ।੨। |
ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥ |