ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ, ਮੋਰ ਮਨੁ ਮਾਨੈ, ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ, ਇਹੁ ਜਨਮੁ ਤੁਮ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ, ਚਿਰ ਭਇਓ ਦਰਸਨੁ ਦੇਖੇ ॥੨॥੧॥ |
ਪਦ ਅਰਥ : — ਹਮ ਸਰਿ — ਮੇਰੇ ਵਰਗਾ । ਸਰਿ — ਵਰਗਾ, ਬਰਾਬਰ ਦਾ । ਦੀਨੁ — ਨਿਮਾਣਾ, ਕੰਗਾਲ । ਅਬ — ਹੁਣ । ਪਤੀਆਰੁ — (ਹੋਰ) ਪਰਤਾਵਾ । ਕਿਆ ਕੀਜੈ — ਕੀਹ ਕਰਨਾ ਹੋਇਆ ? ਕਰਨ ਦੀ ਲੋੜ ਨਹੀਂ । ਬਚਨੀ ਤੋਰ — ਤੇਰੀਆਂ ਗੱਲਾਂ ਕਰ ਕੇ । ਮੋਰ — ਮੇਰਾ । ਮਾਨੈ — ਮੰਨ ਜਾਏ, ਪਤੀਜ ਜਾਏ । ਪੂਰਨ — ਪੂਰਨ ਭਰੋਸਾ ।੧। ਰਮਈਆ ਕਾਰਨੇ — ਸੋਹਣੇ ਰਾਮ ਤੋਂ । ਕਵਨ — ਕਿਸ ਕਾਰਨ ? ਅਬੋਲ — ਨਹੀਂ ਬੋਲਦਾ ।ਰਹਾਉ। ਮਾਧਉ — ਹੇ ਮਾਧੋ ! ਤੁਮ੍ਹਾਰੇ ਲੇਖੇ — (ਭਾਵ,) ਤੇਰੀ ਯਾਦ ਵਿਚ ਬੀਤੇ । ਕਹਿ — ਕਹੇ, ਆਖਦਾ ਹੈ ।੨। |
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ, ਅਬ ਪਤੀਆਰੁ ਕਿਆ ਕੀਜੈ ॥ |