ਲੜੀ ਨੰਬਰ : 13

ਸ਼ਾਮਲਾਤ ਦੇਹ ਦੀ ਸਾਂਭ ਸੰਭਾਲ ਅਤੇ ਵਰਤੋਂ

ਚਕਬੰਦੀ ਜਾਂ ਮੁਰੱਬੇਬੰਦੀ ਦੌਰਾਨ ਅਕਸਰ ਹੀ ਪਿੰਡਾਂ ਵਿੱਚ ਨਿਮਨ ਪ੍ਰਕਾਰ ਦੀਆਂ ਜ਼ਮੀਨਾਂ ਸਾਂਝੇ ਕੰਮਾਂ ਲਈ ਛੱਡੀਆਂ ਜਾਂਦੀਆਂ ਹਨ :
*  ਸ਼ਾਮਲਾਤ ਦੇਹ
*  ਮੁਸਤਰਕਾ ਮਾਲਕਾਨ ਜ਼ਮੀਨ/ਬਚਤ ਜ਼ਮੀਨ

ਸ਼ਾਮਲਾਤ ਦੇਹ :
ਪਿੰਡ ਦੇ ਸਾਂਝੇ ਕੰਮਾਂ ਲਈ ਰੱਖੀ ਗਈ ਜ਼ਮੀਨ ਜਿਸ ਦੀ ਮਲਕੀਅਤ ਪੰਚਾਇਤ ਕੋਲ ਹੈ, ਸ਼ਾਮਲਾਤ ਕਹਾਉਂਦੀ ਹੈ। ਪੰਚਾਇਤ ਵੱਲੋਂ ਸ਼ਾਮਲਾਤ ਦੇਹ ਅਤੇ ਇਸ ਤੋਂ ਹੋਣ ਵਾਲੀ ਆਮਦਨ ਪਿੰਡ ਦੀ ਭਲਾਈ ਲਈ ਵਰਤੀ ਜਾਂਦੀ ਹੈ।
ਪੰਜਾਬ ਵਿਲੇਜ਼ ਕਾਮਨ ਲੈਂਡ (ਰੈਗੂ:) ਐਕਟ 1961 ਦੀ ਧਾਰਾ 2 (ਜੀ) ਤਹਿਤ 
ਸ਼ਾਮਲਾਤ ਦੇਹ ਵਿੱਚ ਹੇਠ ਲਿਖੀਆਂ ਜ਼ਮੀਨਾਂ ਸ਼ਾਮਲ ਹੁੰਦੀਆਂ ਹਨ :
*  ਉਹ ਜ਼ਮੀਨ ਜਿਸ ਨੂੰ ਮਾਲ ਰਿਕਾਰਡ ਵਿੱਚ ਸ਼ਾਮਲਾਤ ਦੇਹ ਦਰਸਾਇਆ ਗਿਆ ਹੋਵੇ ਪ੍ਰੰਤੂ ਆਬਾਦੀ ਦੇਹ ਸ਼ਾਮਲਾਤ ਜ਼ਮੀਨ ਵਿੱਚ ਸ਼ਾਮਲ ਨਹੀਂ ਹੁੰਦੀ।

*  ਸ਼ਾਮਲਾਤ ਟਿੱਕਾ

*  ਉਹ ਜ਼ਮੀਨ ਜਿਨ੍ਹਾਂ ਬਾਰੇ ਮਾਲ ਰਿਕਾਰਡ ਵਿੱਚ ਮਾਲਕੀ ਦੇ ਖਾਨੇ ਵਿੱਚ ਸ਼ਾਮਲਾਤ, ਤਰਫ, ਪੱਤੀ, ਪੰਨਾ ਅਤੇ ਠੋਲਾ ਲਿਖਿਆ ਹੁੰਦਾ ਹੈ ਅਤੇ ਮਾਲ ਰਿਕਾਰਡ ਅਨੁਸਾਰ ਉਹ ਜ਼ਮੀਨ ਪੇਂਡੂ ਸਮੁਦਾਇ ਦੇ ਸਾਂਝੇ ਕੰਮਾਂ ਲਈ ਵਰਤੀ ਜਾਂਦੀ ਹੋਵੇ।

*  ਉਹ ਜ਼ਮੀਨਾਂ ਜਾਂ ਥਾਵਾਂ ਜੋ ਕਿ ਪੇਂਡੂ ਸਮੁਦਾਇ ਲਈ ਰਾਖਵੀਆਂ ਰੱਖੀਆਂ ਗਈਆਂ ਹੋਣ ਜਾਂ ਵਰਤੀਆਂ ਜਾਂਦੀਆਂ ਹੋਣ ਜਿਵੇਂ ਕਿ ਗਲੀਆਂ, ਬਹੀਆਂ, ਖੇਡਾਂ ਦੇ ਮੈਦਾਨ, ਸਕੂਲ, ਪੀਣ ਵਾਲੇ ਪਾਣੀ ਦੇ ਖੂਹ, ਛੱਪੜ ਜੋ ਕਿ ਆਬਾਦੀ ਦੇਹ ਅਤੇ ਗੋਰਾ ਦੇਹ ਵਿੱਚ ਪੈਂਦੇ ਹੋਣ।
*  ਉਹ ਜ਼ਮੀਨ ਜੋ ਮਾਲ ਰਿਕਾਰਡ ਅਨੁਸਾਰ ਬੰਜਰ ਕਦੀਮ ਹੈ ਅਤੇ ਪਿੰਡ ਦੇ ਸਾਂਝੇ ਕੰਮਾਂ ਲਈ ਵਰਤੀ ਜਾਂਦੀ ਹੈ।

ਪਰੰਤੂ ਹੇਠ ਲਿਖੀ ਜ਼ਮੀਨ ਸ਼ਾਮਲਾਤ ਦੇਹ ਵਿੱਚ ਸ਼ਾਮਲ ਨਹੀਂ ਹੁੰਦੀ :-
*  ਵਿਸਥਾਪਤ ਵਿਅਕਤੀਆਂ ਨੂੰ ਨੀਮ ਸਥਾਈ ਤੌਰ ਤੇ ਅਲਾਟ ਕੀਤੀ ਗਈ ਜ਼ਮੀਨ।
*  ਅਜਿਹੇ ਸ਼ਾਮਲਾਤ ਦੇਹ ਜੋ ਵਿਸਥਾਪਿਤ ਵਿਕਅਤੀਆਂ ਨੂੰ ਨੀਮ ਸਥਾਈ ਤੌਰ ਤੇ ਅਲਾਟ ਕੀਤੀ ਗਈ ਜਾਂ ਕਿਸੇ ਵੀ ਵਿਅਕਤੀ ਨੂੰ 9 ਜੁਲਾਈ 1985 ਤੋਂ ਪਹਿਲਾਂ ਵੇਚੀ ਜਾਂ ਹੋਰ ਕਿਸੇ ਤਰੀਕੇ ਨਾਲ ਤਬਦੀਲ ਕੀਤੀ ਗਈ ਹੋਵੇ।

*  ਮਿਤੀ 26 ਜਨਵਰੀ,1950 ਤੋਂ ਪਹਿਲਾਂ ਜਿਹੜੀ ਸ਼ਾਮਲਾਤ ਦੇਹ ਖਾਤੇਦਾਰਾ (ਖੇਵਟਦਾਰਾਂ) ਨੇ ਆਪਸ ਵਿੱਚ ਵੰਡ ਕੇ ਉਸ ਦੀ ਵਾਹੀ ਕਰਨੀ ਸ਼ੁਰੂ ਕਰ ਦਿੱਤੀ ਹੋਵੇ।

*  ਕਿਸੇ ਬੰਦੇ ਨੇ 26 ਜਨਵਰੀ,1950 ਤੋਂ ਪਹਿਲਾਂ ਸ਼ਾਮਲਾਤ ਜ਼ਮੀਨ ਖਰੀਦ ਲਈ ਹੋਵੇ ਜਾਂ ਆਪਣੀ ਮਾਲਕੀ ਦੇ ਬਦਲੇ ਵਿੱਚ ਲੈ ਲਈ ਹੋਵੇ ਅਤੇ ਇਸ ਦਾ ਇੰਦਰਾਜ ਜਮਾਂਬੰਦੀ ਜਾਂ ਮਾਲ ਵਿਭਾਗ ਦੇ ਕਿਸੇ ਹੋਰ ਰਿਕਾਰਡ ਵਿੱਚ ਦਰਜ਼ ਹੋਵੇ, ਪ੍ਰੰਤੂ ਸ਼ਰਤ ਹੈ ਕਿ ਤਬਦੀਲ ਕੀਤੀ ਸ਼ਾਮਲਾਤ ਜ਼ਮੀਨ ਤਬਦੀਲ ਕਰਨ ਵਾਲੇ ਦੇ ਸ਼ਾਮਲਾਤ ਵਿੱਚ ਬਣਦੇ ਹਿੱਸੇ ਤੋਂ ਜ਼ਿਆਦਾ ਨਾ ਹੋਵੇ।

*  ਮਾਲ ਵਿਭਾਗ ਦੇ ਰਿਕਾਰਡ ਵਿੱਚ ਸ਼ਾਮਲਾਤ ਤਰਫ, ਪੱਤੀ ਪੰਨਾ ਅਤੇ ਠੋਲਾ ਦਰਜ਼ ਹੋਵੇ ਜਿਸ ਦੀ ਮਾਲ ਰਿਕਾਰਡ ਅਨੁਸਾਰ ਵਰਤੋਂ ਪਿੰਡ ਦੇ ਸਾਂਝੇ ਕੰਮਾਂ ਲਈ ਨਾ ਹੋਈ ਹੋਵੇ।
*  ਆਬਾਦੀ ਦੇਹ ਤੋਂ ਬਾਹਰ ਦੀ ਜ਼ਮੀਨ ਜਿਹੜੀ ਪੰਜਾਬ ਵਿਲੇਜ਼ ਕਾਮਨ ਲੈਂਡ (ਰੈਗ) ਐਕਟ 1961 ਦੇ ਲਾਗੂ ਹੋਣ ਤੋਂ ਪਹਿਲਾਂ ਅਗਵਾੜ,ਵਾੜਾ,ਖਾਦ ਦੇ ਟੋਏ, ਮਕਾਨ ਜਾਂ ਲਘੂ ਉਦਯੋਗ ਲਈ ਵਰਤੋਂ ਵਿੱਚ ਲਿਆਂਦੀ ਗਈ ਹੋਵੇ।

*  ਸ਼ਾਮਲਾਤ ਦੇਹ ਜਿਸ ਨੂੰ ਰੈਵਿਨਿਊ ਲੱਗਿਆ ਹੋਵੇ ਅਤੇ ਕਿਸੇ ਖੇਵਟਦਾਰ ਦੇ ਵਾਹੀ ਅਧੀਨ ਕਬਜ਼ੇ ਵਿੱਚ ਮਿਤੀ 26 ਜਨਵਰੀ,1950 ਤੋਂ ਪਹਿਲਾਂ ਉਸ ਦੇ ਹਿੱਸੇ ਦੇ ਅਨੁਸਾਰ ਹੋਵੇ।
*  ਪੰਜਾਬ ਵਿਲੇਜ਼ ਕਾਮਨ ਲੈਂਡ (ਰੈਗ) ਐਕਟ 1961 ਦੇ ਲਾਗੂ ਹੋਣ ਮਤਲਬ ਕਿ 4 ਮਈ 1961 ਤੋਂ ਪਹਿਲਾਂ ਧਾਰਮਿਕ ਕੰਮਾਂ ਲਈ ਵਰਤੋਂ ਵਿੱਚ ਲਿਆਂਦੀ ਗਈ ਹੋਵੇ।
ਇਸ ਤੋਂ ਇਲਾਵਾ ਪੰਜਾਬ ਵਿਲੇਜ਼ ਕਾਮਨ ਲੈਂਡ ਰੈਗੂਲੇਸ਼ਨ ਐਕਟ 1961 ਦੀ ਧਾਰਾ 4(3)(11) ਵਿੱਚ ਜੇ ਕੋਈ ਵਿਅਕਤੀ ਐਕਟ ਦੇ ਲਾਗੂ ਹੋਣ ਦੀ ਮਿਤੀ ਤੋਂ 12 ਸਾਲ ਪਹਿਲਾਂ ਤੋਂ ਬਿਨਾਂ ਕੋਈ ਕਿਰਾਇਆ, ਠੇਕਾ ਅਤੇ ਚਕੌਤਾ ਆਦਿ ਦੇਣ ਤੋਂ ਉਸ ਜ਼ਮੀਨ ਤੇ ਕਾਬਜ਼ ਹੋਵੇ।
ਇਸ ਤੋਂ ਇਲਾਵਾ ਜੇਕਰ ਪੰਚਾਇਤ ਨੇ ਸ਼ਾਮਲਾਤ ਜ਼ਮੀਨ 26 ਜਨਵਰੀ, 1950 ਤੋਂ ਪਹਿਲਾਂ ਕਬਜ਼ੇ ਸਮੇਤ ਗਿਰਵੀ ਕਰ ਦਿੱਤੀ ਹੋਵੇ, ਵੀ ਸ਼ਾਮਲਾਤ ਦੇਹ ਨਹੀਂ ਹੋਵੇਗੀ।
ਸ਼ਾਮਲਾਤ ਜ਼ਮੀਨ ਦੀ ਵਰਤੋਂ ਸਬੰਧੀ
ਸ਼ਾਮਲਾਤ ਜ਼ਮੀਨ ਨੂੰ ਹੇਠਾਂ ਲਿਖੇ ਕੰਮਾਂ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ :
*  ਖੇਤੀਬਾੜੀ

*  ਬੀਜ ਦੇ ਉਗਾਉਣ ਲਈ ਖੇਤੀਬਾੜੀ ਫਾਰਮ

*  ਫੁੱਲਾਂ ਅਤੇ ਦਰੱਖ਼ਤਾਂ ਦੀ ਪੌਦ ਤਿਆਰ ਕਰਨ ਲਈ
*  ਚਾਰਾ ਅਤੇ ਖੁਰਾਕੀ ਫ਼ਸਲਾਂ ਲਈ
*  ਜਨਤਕ ਟੱਟੀਆਂ

*  ਚਰਾਂਦਾ
*  ਮੁਰਦਾਘਾਟ/ਸ਼ਮਸ਼ਾਨ ਭੂਮੀ
*  ਮੇਲੇ ਦੇ ਮੈਦਾਨ
*  ਪੰਚਾਇਤ ਘਰ
*  ਖੇਡਾਂ ਦੇ ਮੈਦਾਨ
*  ਤਲਾਬ
*  ਇੰਤਜ਼ਾਰ ਘਰ
*  ਸਕੂਲ, ਡਿਸਪੈਂਸਰੀਆਂ, ਹਸਪਤਾਲਾਂ ਵਰਗੀਆਂ ਸੰਸਥਾਵਾਂ ਦੇ ਸੰਚਾਲਨ ਵਾਸਤੇ।

*  ਮੁਢਲੀ ਸਹਾਇਤਾਂ ਕੇਂਦਰ ਦੀ ਸਥਾਪਨਾ ਲਈ
*  ਮੱਛੀ ਪਾਲਣ ਲਈ

*  ਜਿਸ ਵਿਅਕਤੀ ਪਾਸ ਰਿਹਾਇਸ਼ ਲਈ ਘੱਟ ਜਗ੍ਹਾ ਹੋਵੇ ਅਤੇ ਸਰਕਾਰ ਵੱਲੋਂ ਪ੍ਰਵਾਨਿਤ ਉਦਯੋਗਿਕ ਪ੍ਰੋਜੈਕਟ ਲਈ ਜ਼ਮੀਨ ਚਕੌਤੇ ਤੇ ਦੇਣਾ ਆਦਿ।

ਸ਼ਾਮਲਾਤ ਵਿਲੇਜ਼ ਕਾਮਨ ਲੈਂਡ ਰੈਗੂ (ਰੂਲਜ਼) 1964 ਵਿੱਚ ਕੋਈ ਵੀ ਵਾਹੀ ਯੋਗ ਜ਼ਮੀਨ ਤਿੰਨ ਸਾਲਾਂ ਤੱਕ ਅਤੇ ਬੰਜਰ, ਕੱਲਰ, ਰੇਤਲੀ ਝਾੜੀਆਂ ਅਤੇ ਦਰੱਖਤਾਂ ਵਾਲੀ ਜ਼ਮੀਨ, ਜਿਹੜੀ ਕਿ ਵਾਹੀ ਯੋਗ ਨਾ ਹੋਵੇ, 7 ਸਾਲਾਂ ਤੱਕ ਚਕੌਤੇ ਤੇ ਦਿੱਤੀ ਜਾ ਸਕਦੀ ਹੈ।
ਰੂਲ 6(3) ਵਿੱਚ ਆਬਾਦੀ ਦੇਹ ਦੇ ਨੇੜੇ ਦੀ ਜ਼ਮੀਨ ਜਿਹੜੀ ਪੰਚਾਇਤ ਖੇਤਰ ਵਿੱਚ ਆਉਂਦੀ ਹੋਵੇ ਅਤੇ ਜਿਹੜੀ ਉਦਯੋਗਿਕ ਵਰਤੋਂ ਵਿੱਚ ਲਿਆਂਦੀ ਹੋਵੇ, ਉਹ ਜ਼ਮੀਨ ਵੱਧ ਤੋਂ ਵੱਧ 10 ਸਾਲਾਂ ਲਈ, ਹਰ ਸਾਲ ਫਰਵਰੀ ਦੇ ਮਹੀਨੇ, ਠੇਕੇ ਜਾਂ ਲੀਜ਼ ਤੇ ਦਿੱਤੀ ਜਾ ਸਕਦੀ ਹੈ।
ਰੂਲ 6(4) ਵਿੱਚ ਮੱਛੀ ਪਾਲਣ ਲਈ ਪਿੰਡ ਦੇ ਟੋਭਾ/ਛੱਪੜ ਦੀ ਹਰੇਕ ਸਾਲ ਸਤੰਬਰ ਮਹੀਨੇ ਬੋਲੀ ਕੀਤੀ ਜਾਵੇਗੀ। ਜੇਕਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦਾ ਕੋਈ ਵਿਭਾਗ ਟੋਭਾ/ਛੱਪੜ ਠੇਕੇ ਤੇ ਲੈਣਾ ਚਾਹੇ ਤਾਂ ਉਸ ਨੂੰ 15 ਸਾਲਾਂ ਦੇ ਸਮੇਂ ਲਈ ਤੇ ਜੇਕਰ ਕੋਈ ਮੱਛੀ ਪਾਲਕ ਏਜੰਸੀ ਦਾ ਮੈਂਬਰ ਲੈਣਾ ਚਾਹੇ ਤਾਂ ਉਸ ਨੂੰ 10 ਸਾਲ ਤੱਕ ਦੇ ਸਮੇਂ ਲਈ ਲੀਜ਼ ਤੇ ਦਿੱਤਾ ਜਾ ਸਕਦਾ ਹੈ।

ਇਸ ਸਬੰਧੀ ਹੋਰ ਲੇਖਾਂ ਦੇ ਲਿੰਕ
ਭੂਮਿਕਾ
ਮੌਲਿਕ ਅਧਿਕਾਰ
ਸੁਤੰਤਰਤਾ ਅਧਿਕਾਰ
ਸੁਤੰਤਰਤਾ ਅਧਿਕਾਰ 2
ਸੁਤੰਤਰਤਾ ਅਧਿਕਾਰ 3
ਸ਼ੋਸ਼ਣ ਵਿਰੁਧ ਅਧਿਕਾਰ
ਵਿਦਿਅਕ ਅਧਿਕਾਰ
ਮੌਲਿਕ ਕਰਤੱਵ
ਮੌਲਿਕ ਕਰਤੱਵ-2
ਮਨੁੱਖੀ ਅਧਿਕਾਰ ਅਯੋ
ਮਨੁੱਖੀ ਅਧਿਕਾਰ ਅਯੋ-2
ਪੰਚਾਇਤੀ ਰਾਜ-1
ਪੰਚਾਇਤੀ ਰਾਜ- 2
ਸ਼ਾਮਲਾਤ ਦੇਹ ਸੰਭਾਲ
ਇੰਦਰਾ ਅਵਾਸ ਯੋਜਨਾ
ਸਕੀਮਾਂ ਦਾ ਵੇਰਵਾ
ਸਿੱਖਿਆ ਅਧਿਕਾਰ
 
 
 
 
 
 
 
 
 
 
 
 
 

ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਨ ਲਈ ਪਤਾ  E-mail  : editor@upkaar.com  mobile 00971506330466