ਜੈ ਗੁਰੂ
ਦੇਵ
ਜੈ ਗੁਰੂ ਦੇਵ
ਜੋ
ਹਮ ਸਹਰੀ ਸੁ ਮੀਤੁ ਹਮਾਰਾ
ਬੇਗਮਪੁਰਾ ਸਹਰ ਕੋ ਨਾਓੁ ॥ ਦੂਖੁ ਅੰਦੋਹੁ ਨਹੀ ਤਿਹੀ ਠਾਉ
॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ
ਜਵਾਲੁ ॥ ੧ ॥ ਅਬ ਮੋਹਿ ਖੂਬ ਵਤਨ ਗਹ ਪਾਇ ॥ ਊਹਾਂ ਖੈਰਿ
ਸਦਾ ਮੇਰੇ ਭਾਈ ॥ ੧ ॥ ਰਹਾਉ ॥ ਕਾਇਮੁ ਦਾਇਮੁ ਸਦਾ
ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ
ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥ ੨ ॥ ਤਿਉ ਤਿਉ ਸੈਲ
ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ
ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥
੩ ॥ ੨ ॥ ਪੰਨਾ (੩੪੫)
ਸਤਿਗੁਰੂ ਰਵਿਦਾਸ ਜੀ ਮਹਾਰਾਜ ਮਾਨਵਤਾ ਨੂੰ ਇਕ ਅਜਿਹੀ
ਸਮਾਜਿਕ ਵਿਵਸਥਾ ਦਾ ਉਪਦੇਸ਼ ਦਿੰਦੇ ਹਨ ਜਿਸ ਦਾ ਨਾਮ
ਬੇਗਮਪੁਰਾ ਹੈ । ਇਸ ਸ਼ਹਿਰ ਵਿੱਚ ਦੁੱਖ ਤੇ ਚਿੰਤਾ ਲਈ ਕੋਈ
ਥਾਂ ਨਹੀ ਹੈ । ਇਸ ਸ਼ਹਿਰ ਵਿੱਚ ਡਰ ਤੇ ਖੌਫ ਲਈ ਕੋਈ
ਜਗ੍ਹਾ ਨਹੀ ਹੈ । ਹਰ ਇਨਸਾਨ ਪਰਮਾਤਮਾ ਦਾ ਨਾਮ ਲੈ ਸਕਦਾ
ਹੈ । ਕਿਸੇ ਤੇ ਕੋਈ ਜਬਰ-ਜ਼ੁਲਮ ਨਹੀ ਹੁੰਦਾ । ਪਰਮਾਤਮਾ ਦਾ
ਨਾ ਲੈਣ ਤੇ ਕੋਈ ਰੋਕ ਟੋਕ ਨਹੀ ਹੈ । ਇਹ ਸ਼ਹਿਰ ਮੈਨੂੰ ਬੜਾ
ਚੰਗਾ ਲਗਦਾ ਹੈ,
ਤੇ ਇਸ ਵਿੱਚ ਮੈਨੂੰ ਸਾਰੇ ਸੁੱਖ ਪ੍ਰਾਪਤ ਹਨ । ਇਸ ਸ਼ਹਿਰ
ਵਿੱਚ ਪਰਮਾਤਮਾ ਦੀ ਪਾਤਸ਼ਾਹੀ ਕਾਇਮ ਹੈ । ਉਥੇ ਪਰਮਾਤਮਾ
ਤੋਂ ਇਲਾਵਾ ਕੋਈ ਦੂਜਾ ਜਾਂ ਤੀਜਾ ਨਹੀ ਹੈ । ਸਭ ਬਰਾਬਰ ਹਨ
ਕੋਈ ਅਮੀਰ ਗਰੀਬ ਨਹੀ ਤੇ ਨਾਂ ਹੀ ਛੂਆ-ਛਾਤ ਹੈ । ਇਸ ਸ਼ਹਿਰ
ਵਿੱਚ ਜੋ ਵੀ ਲੋਕ ਰਹਿੰਦੇ ਨੇ ਉਹ ਸਭ ਸੂਝ-ਬੂਝ ਵਾਲੇ ਹਨ,
ਸਬਰ ਸੰਤੋਖ ਵਾਲੇ ਹਨ,
ਅਤੇ ਸਭ ਇਛਾਵਾਂ ਤੋਂ ਮੁਕਤ ਹਨ । ਸਭ ਦੀਆਂ ਮੁਢਲੀਆਂ
ਜਰੂਰਤਾਂ ਪੁਰੀਆਂ ਹਨ । ਇਸ ਸ਼ਹਿਰ ਦੇ ਵਸਨੀਕ ਆਪਣੀ ਮਰਜੀ
ਨਾਲ ਕਿਤੇ ਵੀ ਘੁੰਮ ਫਿਰ ਸਕਦੇ ਨੇ,
ਉਥੇ ਸਾਰੇ ਆਪਣੇ ਵ੍ਨਸਦੇ ਹਨ ਅਤੇ ਕੋਈ ਕਿਸੇ ਨੂੰ ਰੋਕਦਾ
ਟੋਕਦਾ ਨਹੀ ਹੈ । ਸਤਿਗੁਰੂ ਰਵਿਦਾਸ ਜੀ ਮਹਾਰਾਜ ਫਰਮਾਂਉਦੇ
ਹਨ ਕਿ ਅਜਿਹੇ ਸਹਿਰ ਦੀ ਸੋਚ ਰੱਖਣ ਵਾਲੇ ਇਨਸਾਨ ਹੀ
ਹਮ-ਸ਼ਹਿਰੀ ਹਨ,
ਉਹ ਹੀ ਮੇਰੇ ਮਿੱਤਰ ਹੈ
।
ਭਾਵ ਜਦ ਪਰਮਾਤਮਾ ਨੇ ਇਸ ਸੰਸਾਰ ਦੀ ਸਿਰਜਣਾ ਕੀਤੀ ਉਸ ਨੇ
ਬੇਗਮਪੁਰਾ ਹੀ ਬਣਾਇਆ ਸੀ । ਪਰ ਅੱਜ ਦਾ ਇਨਸਾਨ ਇਤਨਾ ਬਦਲ
ਗਿਆ ਹੈ ਉਸ ਨੇ ਆਪਣੇ ਨਿੱਜੀ ਸਵਾਰਥਾ ਲਈ ਸ਼ਹਿਰ ਨੂੰ ਗੰਦਾ
ਕਰ ਦਿੱਤਾ ਹੈ । ਉਸ ਨੇ ਇਸ ਸ਼ਹਿਰ ਨੂੰ ਝੂਠ,
ਪਾਪ,
ਗੁਨਾਹ,
ਵੈਰ ਤੇ ਈਰਖਾ ਨਾਲ ਭਰ ਦਿੱਤਾ ਹੈ । ਜੇ ਇਸ ਸ਼ਹਿਰ ਨੂੰ
ਬੇਗਮਪੁਰਾ ਬਣਾਓਣਾ ਹੈ ਤੇ ਲੋੜ ਹੈ ਸਾਨੂੰ ਗੁਰੂਆਂ ਦੇ
ਦੱਸੇ ਮਾਰਗ ਤੇ ਹੀ ਚੱਲਣ ਦੀ,
ਤਦ ਹੀ ਬੇਗਮਪੁਰਾ ਸ਼ਹਿਰ ਦੀ ਦੋਬਾਰਾ ਨੀਂਵ ਰੱਖੀ ਜਾ ਸਕਦੀ
ਹੈ ।
ਰਵੀ ਸਰੋਏ
੧੮-੦੭-੨੦੧੦
ਮੋਬਾਇਲ: ੦੦੯੧੯੮੧੫੭੮੪੫੨੮
18-07-2010
mobile: 00919815784528 email ;-
ravisroay@yahoo.com
Punjab - India
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋ ਰਵੀ ਜੀ ਦਾ
ਧੰਨਵਾਦ ਹੈ ।