|
28
ਸਤੰਬਰ
ਦਾ
ਦਿਨ
ਅੰਤਰਰਾਸ਼ਟਰੀ
ਸੁਰੱਖਿਅਤ
ਗਰਭਸਮਾਪਨ
ਦਿਵਸ
ਦੇ
ਤੋਰ
ਤੇ
ਮਨਾਇਆ
ਜਾਂਦਾ
ਹੈ।
ਹਰ
ਸਾਲ
ਇਹ
ਮੁਹਿੰਮ
ਸੁਰੱਖਿਅਤ
ਗਰਭਸਮਾਪਨ
ਦੇ
ਅਧਿਕਾਰਾਂ
ਅਤੇ
ਪ੍ਰਜਨਨ
ਨਿਆਂ
ਲਈ
ਏਕਤਾ
ਵਿੱਚ
ਖੜੇ
ਹੋਣ
ਲਈ
ਵਿਸ਼ਵ
ਭਰ
ਦੇ
ਕਾਰਕੁਨਾਂ
ਅਤੇ
ਸੰਗਠਨਾਂ
ਨੂੰ
ਇੱਕਜੁੱਟ
ਕਰਦਾ
ਹੈ।
ਭਾਰਤ
ਵਿੱਚ
ਕਾਮਨਹੈਲਥ
ਵਲੋਂ
ਵੱਖ
ਵੱਖ
ਸੰਗਠਨਾ
ਨਾਲ
ਮਿਲਕੇ
ਇਸ
ਸਬੰਧੀ
ਮੁਹਿੰਮ
ਸ਼ੁਰੂ
ਕੀਤੀ
ਗਈ
ਹੈ
ਅਤੇ
ਹਰ
ਸਾਲ
ਵੱਖ
ਵੱਖ
ਥਾਵਾਂ
ਤੇ
ਇਸ
ਸਬੰਧੀ
ਪ੍ਰੋਗਰਾਮ
ਆਯੋਜਿਤ
ਕੀਤੇ
ਜਾਂਦੇ
ਹਨ।
ਜੇਕਰ
ਇਸ
ਦਿਨ
ਦਾ
ਪਿਛੋਕੜ੍ਹ
ਵੇਖੀਏ
ਤਾਂ
ਸਾਲ 1990
ਵਿੱਚ
ਲੈਟਿਨ
ਅਮਰੀਕਾ
ਅਤੇ
ਕੈਰੇਬੀਅਨ
ਵਿੱਚ
ਗਰਭਸਮਾਪਨ
ਦੀ
ਘੋਸ਼ਣਾ
ਕਰਨ
ਲਈ
ਕਾਰਵਾਈ
ਦਿਵਸ
ਵਜੋਂ
ਮਨਾਇਆ
ਗਿਆ
ਸੀ
ਜਿੱਥੇ
ਔਰਤਾਂ
ਦੇ
ਸਮੂਹ
ਪਿਛਲੇ
ਦੋ
ਦਹਾਕਿਆਂ
ਤੋਂ 28
ਸਤੰਬਰ
ਦੇ
ਆਸਪਾਸ
ਲਾਮਬੰਦ
ਹੋ
ਰਹੇ
ਸਨ
ਅਤੇ
ਆਪਣੀਆਂ
ਸਰਕਾਰਾਂ
ਤੋਂ
ਗਰਭਸਮਾਪਨ
ਨੂੰ
ਗੈਰ-ਅਪਰਾਧਕ
ਬਣਾਉਣ,
ਸੁਰੱਖਿਅਤ
ਅਤੇ
ਕਿਫਾਇਤੀ
ਗਰਭਸਮਾਪਨ
ਤੱਕ
ਪਹੁੰਚ
ਪ੍ਰਦਾਨ
ਕਰਨ
ਦੀ
ਮੰਗ
ਕਰ
ਰਹੇ
ਸਨ।
ਸਾਲ 2011
ਵਿੱਚ
ਮਹਿਲਾਵਾਂ
ਦੇ
ਗਲੋਵਲ
ਨੈਟਵਰਕ
ਫਾਰ
ਰਿਪੋ੍ਰਡਕਟਿਵ
ਰਾਇਟਸ
ਨੇ
ਇਸ
ਨੂੰ
ਅੰਤਰਰਾਸ਼ਟਰੀ
ਦਿਵਸ
ਵਜੋਂ
ਘੋਸ਼ਿਤ
ਕੀਤਾ
ਹੈ।
28
ਸਤੰਬਰ
ਦਾ
ਦਿਨ
ਸਾਲ 1871
ਵਿੱਚ
ਬ੍ਰਾਜੀਲ
ਦੀ
ਸੰਸਦ
ਦੁਆਰਾ
ਪਾਸ
ਕੀਤੇ
ਗਏ
ਜਨਮ
ਨਿਰਮਾਣ
ਦੇ
ਕਨੂੰਨ
ਦੀ
ਯਾਦ
ਦਿਵਾਉਣ
ਲਈ
ਚੁਣਿਆ
ਗਿਆ
ਸੀ
ਕਿਉਂਕਿ
ਇਹ
ਕਨੂੰਨ
ਉਸ
ਸਮੇਂ
ਇੱਕ
ਮਹੱਤਵਪੂਰਨ
ਕਨੂੰਨੀ
ਸੁਧਾਰ
ਸੀ
ਜਿਸਦਾ
ਉਦੇਸ਼
ਬ੍ਰਾਜ਼ੀਲ
ਵਿੱਚ
ਗੁਲਾਮ
ਲੋਕਾਂ
ਦੇ
ਬੱਚਿਆਂ
ਨੂੰ
ਅਜ਼ਾਦੀ
ਪ੍ਰਦਾਨ
ਕਰਨਾ
ਸੀ।
ਸਾਲ 2015
ਵਿੱਚ
ਇਸ
ਦਿਨ
ਨੂੰ
ਅੰਤਰਰਾਸ਼ਟਰੀ
ਸੁਰੱਖਿਅਤ
ਗਰਭਸਮਾਪਨ
ਦਿਵਸ
ਵਿੱਚ
ਬਦਲਿਆ
ਗਿਆ
ਅਤੇ
ਲੱਗਭੱਗ 87
ਦੇਸ਼ਾਂ
ਵਿੱਚ
ਸਮਾਜਿਕ
ਸੰਸਥਾਵਾਂ
ਦੁਆਰਾ
ਵੱਖ-ਵੱਖ
ਗਤੀਵਿਧੀਆਂ
ਦਾ
ਆਯੋਜਨ
ਕੀਤਾ
ਗਿਆ
ਅਤੇ
28
ਸਤੰਬਰ 2019
ਨੂੰ
ਮਾਲਟਾ
ਵਿੱਚ
ਗਰਭਸਮਾਪਨ
ਦੇ
ਕਨੂੰਨੀਕਰਣ
ਦੇ
ਹੱਕ
ਵਿੱਚ
ਪ੍ਰਦਰਸ਼ਨ
ਕੀਤਾ
ਗਿਆ
ਹੈ।
ਬਹੁਤ
ਸਾਰੇ
ਦੇਸ਼ਾਂ
ਜ਼ਿਆਦਾਤਰ
ਅਫਰੀਕੀ
ਦੇਸ਼ਾਂ
ਵਿੱਚ
ਗਰਭਸਮਾਪਨ
ਤੇ
ਜਾਂ
ਤਾਂ
ਪੂਰੀ
ਤਰ੍ਹਾਂ
ਨਾਲ
ਬੰਦਿਸ਼
ਹੈ
ਜਾਂ
ਸਿਰਫ
ਮਾਂ
ਦੀ
ਜਾਨ
ਬਚਾਉਣ
ਲਈ
ਹੀ
ਇਜ਼ਾਜ਼ਤ
ਦਿੱਤੀ
ਜਾਂਦੀ
ਹੈ।
ਕੁਝ
ਏਸ਼ੀਆਈ
ਦੇਸ਼ਾਂ
ਵਿੱਚ
ਗਰਭਸਮਾਪਨ
ਦੀ
ਕਾਨੂੰਨ
ਦੁਆਰਾ
ਸ਼ਰਤਾਂ
ਅਨੁਸਾਰ
ਇਜਾਜ਼ਤ
ਦਿੱਤੀ
ਜਾਂਦੀ
ਹੈ
ਅਤੇ
ਕਈ
ਦੇਸ਼ਾਂ
ਵਿੱਚ
ਪਾਬੰਦੀਸ਼ੁਦਾ
ਹੈ
ਅਤੇ
ਔਰਤਾਂ
ਨੂੰ
ਭਾਰੀ
ਖਰਚੇ
ਅਤੇ
ਢੁਕਵੀਂ
ਗਰਭਸਮਾਪਨ
ਦੇਖਭਾਲ
ਦੀ
ਅਸਮਰਥਤਾ
ਨਾਲ
ਜੂਝਣਾ
ਪੈਂਦਾ
ਹੈ।
ਕਈ
ਯੂਰਪੀ
ਦੇਸ਼
ਅਤੇ
ਸੰਯੁਕਤ
ਰਾਜ
ਅਮਰੀਕਾ
ਨੂੰ
ਵਿਰੋਧੀ
ਸਮੂਹਾਂ
ਦੁਆਰਾ
ਭਿਆਨਕ
ਹਮਲਿਆਂ
ਦਾ
ਸਾਹਮਣਾ
ਕਰਨਾ
ਪੈ
ਰਿਹਾ
ਹੈ
ਜੋ
ਕਾਨੂੰਨੀ
ਅਤੇ
ਵਿੱਤੀ
ਪਾਬੰਦੀਆਂ
ਲਗਾਕੇ
ਕਲੰਕ
ਅਤੇ
ਵਿਤਕਰੇ
ਨੂੰ
ਪੇਸ਼
ਕਰਕੇ
ਅਤੇ
ਗਰਭਸਮਾਪਨ
ਦੀ
ਦੇਖਭਾਲ
ਤੱਕ
ਪਹੁੰਚ
ਵਿੱਚ
ਰੁਕਾਵਟ
ਪਾਕੇ
ਔਰਤਾਂ
ਦੀ
ਪ੍ਰਜਣਨ
ਆਜ਼ਾਦੀ
ਨੂੰ
ਘਟਾਉਣਾ
ਚਾਹੁੰਦੇ
ਹਨ।
ਉੱਪਰ
ਦੱਸੇ
ਗਏ
ਸਾਰੇ
ਕਾਰਕ
ਔਰਤਾਂ
ਲਈ
ਆਪਣੇ
ਮਨੁੱਖੀ
ਅਧਿਕਾਰਾਂ
ਦੀ
ਪੂਰੀ
ਤਰ੍ਹਾਂ
ਵਰਤੋਂ
ਕਰਨ
ਲਈ
ਗੰਭੀਰ
ਰੁਕਾਵਟਾਂ
ਹਨ।
ਪ੍ਰਾਪਤ
ਅੰਕੜਿਆਂ
ਅਨੁਸਾਰ
ਵਿਸ਼ਵ
ਪੱਧਰ
ਤੇ
ਹਰ
ਸਾਲ
ਲੱਗਭੱਗ 5.6
ਕਰੋੜ੍ਹ
ਗਰਭਸਮਾਪਨ
ਹੁੰਦੇ
ਹਨ।
ਭਾਰਤ
ਵਿੱਚ 56
ਫਿਸਦੀ
ਗਰਭਸਮਾਪਨ
ਅਸੁਰੱਖਿਅਤ
ਹੁੰਦੇ
ਹਨ
ਅਤੇ
ਮਾਵਾਂ
ਦੀਆਂ
ਹੋਣ
ਵਾਲੀਆਂ
ਕੁੱਲ
ਮੋਤਾਂ
ਵਿੱਚੋਂ 8.5
ਫਿਸਦੀ
ਮੌਤਾਂ
ਅਸੁਰੱਖਿਅਤ
ਗਰਭਸਮਾਪਨ
ਕਾਰਨ
ਹੀ
ਹੁੰਦੀਆਂ
ਹਨ
ਅਤੇ
ਹਰ
ਰੋਜ
ਅਸੁਰੱਖਿਅਤ
ਗਰਭਸਮਾਪਨ
ਕਾਰਨ
ਅੋਸਤਨ 10
ਮਹਿਲਾਵਾਂ
ਦੀ
ਮੌਤ
ਹੁੰਦੀ
ਹੈ।
ਲੇਸੈਂਟ
ਗਲੋਵਲ
ਹੈਲਥ
ਜਰਨਲ
ਦੀ
ਰਿਪੋਰਟ
ਅਨੁਸਾਰ
ਭਾਰਤ
ਵਿੱਚ
ਕੁੱਲ 1.56
ਕਰੋੜ੍ਹ
ਗਰਭਪਾਤਾਂ
ਵਿਚੋਂ
ਸਿਰਫ 30.4
ਲੱਖ
ਗਰਭਸਮਾਪਨ
ਹੀ
ਸਿਹਤ
ਸਹੂਲਤਾਂ
ਵਾਲੇ
ਅਦਾਰਿਆਂ
ਵਿੱਚ
ਕੀਤੇ
ਗਏ
ਹਨ।
ਰਾਸ਼ਟਰੀ
ਪਰਿਵਾਰ
ਸਿਹਤ
ਸਰਵੇਖਣ
ਦੀ
ਰਿਪੋਰਟ
ਅਨੁਸਾਰ
ਦੇਸ਼
ਵਿੱਚ
ਹੋਣ
ਵਾਲੇ
ਗਰਭਪਾਤਾਂ
ਵਿੱਚੋਂ
ਲੱਗਭੱਗ 20
ਫਿਸਦੀ
ਜਨਤਕ
ਸਿਹਤ
ਅਦਾਰਿਆਂ
ਵਿੱਚ
ਕੀਤੇ
ਜਾਂਦੇ
ਹਨ,
ਲੱਗਭੱਗ 53
ਫਿਸਦੀ
ਪ੍ਰਾਇਵੇਟ
ਸਿਹਤ
ਕੇਂਦਰਾਂ
ਵਿੱਚ
ਕੀਤੇ
ਜਾਂਦੇ
ਹਨ
ਅਤੇ
ਲੱਗਭੱਗ 27
ਫਿਸਦੀ
ਗਰਭਸਮਾਪਨ
ਘਰਾਂ
ਵਿੱਚ
ਹੀ
ਕੀਤੇ
ਜਾਂਦੇ
ਹਨ।
ਗਰਭਸਮਾਪਨ
ਕਰਵਾਉਣ
ਵਾਲੀਆਂ
ਲੱਗਭੱਗ 19
ਫਿਸਦੀ
ਮਹਿਲਾਵਾਂ
ਨੂੰ
ਗਰਭਸਮਾਪਨ
ਤੋਂ
ਬਾਦ
ਕਈ
ਤਰਾਂ
ਦੀਆਂ
ਸਮੱਸਿਆਵਾਂ
ਪੇਸ਼
ਆਈਆਂ
ਹਨ।
ਗਰਭਸਮਾਪਨ
ਦਾ
ਨਾਮ
ਸੁਣਦਿਆਂ
ਬਹੁਤੇ
ਲੋਕਾਂ
ਦੇ
ਦਿਮਾਗ
ਵਿੱਚ
ਕਈ
ਤਰ੍ਹਾਂ
ਦੇ
ਖਿਆਲ
ਆਂਦੇ
ਹਨ
ਅਤੇ
ਕਿਸੇ
ਮਹਿਲਾ
ਵਲੋਂ
ਗਰਭਸਮਾਪਨ
ਕਰਵਾਉਣ
ਬਾਰੇ
ਪਤਾ
ਲੱਗਣ
ਤੇ
ਉਸਨੂੰ
ਕਈ
ਥਾਵਾਂ
ਤੇ
ਅਪਰਾਧਣ
ਅਤੇ
ਪਾਪਣ
ਤੱਕ
ਵੀ
ਮੰਨਿਆ
ਜਾਂਦਾ
ਹੈ।
ਸਮਾਜ
ਵਿੱਚ
ਲੜਕਿਆਂ
ਦੇ
ਮੁਕਾਬਲੇ
ਘੱਟ
ਰਹੀ
ਲੜਕੀਆਂ
ਦੀ
ਗਿਣਤੀ
ਦਾ
ਕਾਰਨ
ਵੀ
ਅਕਸਰ
ਗਰਭਸਮਾਪਨ
ਨੂੰ
ਹੀ
ਮੰਨਿਆਂ
ਜਾਂਦਾ
ਹੈ।
ਗਰਭਸਮਾਪਨ
ਲਈ
ਬਣਾਏ
ਗਏ
ਐਮਟੀਪੀ
ਐਕਟ 1971
ਅਨੁਸਾਰ
ਕਨੂੰਨੀ
ਤੋਰ
ਤੇ
ਮੰਨਜੂਰਸ਼ੁਦਾ
ਗਰਭਸਮਾਪਨ
ਦੀਆਂ
ਸੇਵਾਵਾਂ
ਅਤੇ
ਸਹੂਲਤਾਂ
ਲੈਣ
ਲਈ
ਵੀ
ਬਹੁਤੀਆਂ
ਮਹਿਲਾਵਾਂ
ਨੂੰ
ਮੁਸ਼ਕਿਲਾਂ
ਆ
ਰਹੀਆਂ
ਹਨ
ਅਤੇ
ਕਈਆਂ
ਨੂੰ
ਮਜਬੂਰਨ
ਅਸੁਰੱਖਿਅਤ
ਗਰਭਸਮਾਪਨ
ਹੀ
ਕਰਵਾਉਣਾ
ਪੈਂਦਾ
ਹੈ
ਜਿਸ
ਨਾਲ
ਕਈ
ਵਾਰ
ਮਹਿਲਾਵਾਂ
ਦੀ
ਮੋਤ
ਵੀ
ਹੋ
ਜਾਂਦੀ
ਹੈ।
ਸਰਕਾਰੀ
ਰਿਪੋਰਟਾਂ
ਅਨੁਸਾਰ
ਭਾਰਤ
ਵਿੱਚ
ਹਰ
ਸਾਲ
ਲੱਗਭੱਗ
ਸੱਤ
ਲੱਖ
ਗਰਭਸਮਾਪਨ
ਜਿਸ
ਵਿੱਚ
ਪ੍ਰਾਈਵੇਟ
ਸਿਹਤ
ਅਦਾਰਿਆਂ
ਅਤੇ
ਘਰਾਂ
ਵਿੱਚ
ਕੀਤੇ
ਜਾਣ
ਵਾਲੇ
ਗਰਭਸਮਾਪਨ
ਸ਼ਾਮਿਲ
ਨਹੀਂ
ਹਨ
ਕੀਤੇ
ਜਾਂਦੇ
ਹਨ।
ਇਸ
ਸਾਲ 28
ਸਤੰਬਰ
ਅੰਤਰਰਾਸ਼ਟਰੀ
ਸੁਰੱਖਿਅਤ
ਗਰਭਸਮਾਪਨ
ਦਿਵਸ
ਤੇ
ਸੁਰੱਖਿਅਤ
ਗਰਭਸਮਾਪਨ
ਅਤੇ
ਪ੍ਰਜਨਨ
ਨਿਆਂ
ਤੱਕ
ਪਹੁੰਚ
ਕਰਨ
ਦੇ
ਅਧਿਕਾਰ
ਨੂੰ
ਅੱਗੇ
ਵਧਾਉਣ
ਲਈ
ਵਿਭਿੰਨ,
ਅੰਤਰ-ਪੀੜ੍ਹੀ,
ਅਤੇ
ਸਰਹੱਦ
ਪਾਰ
ਭਾਈਚਾਰੇ
ਦੇ
ਸਮੂਹਿਕ
ਯਤਨਾਂ
ਨੂੰ
ਉਜਾਗਰ
ਕੀਤਾ
ਜਾ
ਰਿਹਾ
ਹੈ।
ਇਸ
ਸਾਲ
ਲਈ
ਦੱਸੀਆਂ
ਗਈਆਂ
ਕਾਰਵਾਈਆਂ
ਵਿੱਚ
ਇੱਕ
ਸਥਾਨਕ
ਲਾਮਬੰਦੀ
ਵਿੱਚ
ਸ਼ਾਮਲ
ਹੋਣਾ,
ਸਮਾਗਮਾਂ
ਦਾ
ਆਯੋਜਨ
ਕਰਨਾ,
ਸੋਸ਼ਲ
ਮੀਡੀਆ
ਮੁਹਿੰਮਾਂ
ਚਲਾਉਣਾ
ਅਤੇ
ਭਾਈਚਾਰੇ
ਅਤੇ
ਦੁਨੀਆ
ਭਰ
ਵਿੱਚ
ਕਾਰਕੁਨਾਂ
ਨਾਲ
ਕਾਰਵਾਈ
ਕਰਨਾ
ਸ਼ਾਮਲ
ਹਨ।
ਇਹ
ਯਕੀਨੀ
ਬਣਾਉਣਾ
ਮਹੱਤਵਪੂਰਨ
ਹੈ
ਕਿ
ਹਰ
ਕਿਸੇ
ਦੀ
ਸੁਰੱਖਿਅਤ
ਅਤੇ
ਕਾਨੂੰਨੀ
ਗਰਭਸਮਾਪਨ
ਦੇਖਭਾਲ
ਦੇ
ਨਾਲ-ਨਾਲ
ਵਿਆਪਕ
ਜਿਣਸੀ
ਅਤੇ
ਪ੍ਰਜਣਨ
ਸਿਹਤ
ਸੇਵਾਵਾਂ
ਤੱਕ
ਪਹੁੰਚ
ਹੋਵੇ।
ਅਰਜਨਟਾਇਨਾ,
ਦੱਖਣੀ
ਕੋਰੀਆ,
ਥਾਇਲੈਂਡ,
ਇਕਵਾਡੋਰ
ਅਤੇ
ਦੱਖਣੀ
ਅਸਟ੍ਰੇਲੀਆ
ਵਿੱਚ
ਗਰਭਸਮਾਪਨ
ਸਬੰਧੀ
ਕਨੂੰਨਾਂ
ਵਿੱਚ
ਪ੍ਰਗਤੀਸ਼ੀਲ
ਸੁਧਾਰ
ਕੀਤੇ
ਗਏ
ਹਨ
ਅਤੇ
ਆਇਰਲੈਂਡ,
ਬ੍ਰਿਟੇਨ,
ਫਰਾਂਸ,
ਅਮਰੀਕਾ,
ਨੇਪਾਲ
ਅਤੇ
ਹੋਰ
ਥਾਵਾਂ
ਤੇ
ਗਰਭਸਮਾਪਨ
ਦੀਆਂ
ਗੋਲੀਆਂ
ਉਪਲੱਭਦ
ਕਰਵਾਉਣ
ਲਈ
ਟੈਲੀਮੈਡੀਸਿਨ
ਦੀ
ਵਰਤੋਂ
ਕੀਤੀ
ਗਈ
ਹੈ।
ਗੋਲੀਆਂ
ਦੇ
ਨਾਲ
ਸਵੈ-ਪ੍ਰਬੰਧਿਤ
ਗਰਭਸਮਾਪਨ
ਨੂੰ 12
ਹਫ਼ਤਿਆਂ
ਤੱਕ
ਸੁਰੱਖਿਅਤ
ਮੰਨਿਆ
ਗਿਆ
ਹੈ
ਅਤੇ
ਵਿਸ਼ਵ
ਸਿਹਤ
ਸੰਗਠਨ
ਦੁਆਰਾ
ਨਵੀਂ
ਸੇਧ
ਦਿੱਤੀ
ਗਈ
ਹੈ।
ਸੁਰੱਖਿਅਤ
ਗਰਭਸਮਾਪਨ
ਦੇ
ਹੱਕ
ਲਈ
ਸੰਸਾਰ
ਭਰ
ਵਿੱਚ
ਮੁਹਿੰਮ
ਦੇ 100
ਸਾਲਾਂ
ਦੇ
ਬਾਵਜੂਦ
ਗਰਭਸਮਾਪਨ
ਦਾ
ਲਗਾਤਾਰ
ਅਪਰਾਧੀਕਰਨ
ਹਰ
ਸਾਲ
ਅਣਗਿਣਤ
ਹਜ਼ਾਰਾਂ
ਔਰਤਾਂ
ਨੂੰ
ਨੁਕਸਾਨ
ਪਹੁੰਚਾਉਦਾ
ਹੈ।
ਅਸੁਰੱਖਿਅਤ
ਗਰਭਸਮਾਪਨ
ਨੂੰ
ਵਿਸ਼ਵ
ਸਿਹਤ
ਸੰਗਠਨ
ਦੁਆਰਾ
ਪਰਿਭਾਸ਼ਿਤ
ਕੀਤਾ
ਗਿਆ
ਸੀ ‘‘ਕਿਸੇ
ਵਿਅਕਤੀ
ਦੁਆਰਾ
ਕੀਤੀ
ਗਈ
ਗਰਭ
ਅਵਸਥਾ
ਨੂੰ
ਖਤਮ
ਕਰਨ
ਦੀ
ਇੱਕ
ਪ੍ਰਕਿਰਿਆ
ਜਿਸ
ਕੋਲ
ਲੋੜੀਂਦੀ
ਸਿਖਲਾਈ
ਨਹੀਂ
ਹੈ
ਜਾਂ
ਘੱਟੋ
ਘੱਟ
ਡਾਕਟਰੀ
ਮਾਪਦੰਡਾਂ
ਦੇ
ਅਨੁਕੂਲ
ਵਾਤਾਵਰਣ
ਵਿੱਚ
ਨਹੀਂ
ਹੈ’’
ਹਾਲਾਂਕਿ
ਗਰਭਸਮਾਪਨ
ਤਕਨਾਲੋਜੀ
ਦੇ
ਹੁਣ
ਸੁਰੱਖਿਅਤ
ਹੋਣ
ਦੇ
ਨਾਲ
ਇਸਦੀ
ਥਾਂ
ਸੁਰੱਖਿਅਤ,
ਘੱਟ
ਸੁਰੱਖਿਅਤ
ਅਤੇ
ਘੱਟ
ਸੁਰੱਖਿਅਤ
ਦੇ
ਤਿੰਨ-ਪੱਧਰੀ
ਵਰਗੀਕਰਣ
ਦੁਆਰਾ
ਬਦਲ
ਦਿੱਤੀ
ਗਈ
ਹੈ
ਜੋ
ਵੱਖੋ-ਵੱਖਰੀਆਂ
ਸਥਿਤੀਆਂ
ਜੋ
ਅਸੁਰੱਖਿਅਤ
ਗਰਭਸਮਾਪਨ
ਅਤੇ
ਖਤਰਨਾਕ
ਦੇ
ਵਧਦੇ
ਵਿਆਪਕ
ਬਦਲ
ਨੂੰ
ਬਣਾਉਂਦੇ
ਹਨ
ਦੇ
ਵਰਣਨ
ਦੀ
ਆਗਿਆ
ਦਿੰਦੀ
ਹੈ।
ਸੁਰੱਖਿਅਤ
ਗਰਭਸਮਾਪਨ
ਹੈਲਥ
ਕੇਅਰ
ਵਰਕਰਾਂ
ਦੁਆਰਾ
ਅਤੇ
ਵਿਸ਼ਵ
ਸਿਹਤ
ਸੰਗਠਨ
ਦੁਆਰਾ
ਸਿਫ਼ਾਰਿਸ਼
ਕੀਤੇ
ਤਰੀਕਿਆਂ
ਨਾਲ
ਪ੍ਰਦਾਨ
ਕੀਤਾ
ਜਾਂਦਾ
ਹੈ।
ਘੱਟ-ਸੁਰੱਖਿਅਤ
ਗਰਭਸਮਾਪਨ
ਸਿਖਲਾਈ
ਪ੍ਰਾਪਤ
ਪ੍ਰਦਾਤਾਵਾਂ
ਦੁਆਰਾ
ਗੈਰ-ਸਿਫ਼ਾਰਸ਼
ਕੀਤੇ
ਤਰੀਕਿਆਂ
ਦੀ
ਵਰਤੋਂ
ਕਰਦੇ
ਹੋਏ
ਜਾਂ
ਇੱਕ
ਸੁਰੱਖਿਅਤ
ਢੰਗ
ਦੀ
ਵਰਤੋਂ
ਕਰਦੇ
ਹੋਏ
ਪਰ
ਕਿਸੇ
ਸਿਖਲਾਈ
ਪ੍ਰਾਪਤ
ਵਿਅਕਤੀ
ਤੋਂ
ਲੋੜੀਂਦੀ
ਜਾਣਕਾਰੀ
ਜਾਂ
ਸਹਾਇਤਾ
ਤੋਂ
ਬਿਨਾਂ
ਕੀਤਾ
ਜਾਂਦਾ
ਹੈ।
ਘੱਟ-ਸੁਰੱਖਿਅਤ
ਗਰਭਸਮਾਪਨ
ਖਤਰਨਾਕ,
ਹਮਲਾਵਰ
ਤਰੀਕਿਆਂ
ਦੀ
ਵਰਤੋਂ
ਕਰਦੇ
ਹੋਏ
ਇੱਕ
ਸਿੱਖਿਅਤ
ਪ੍ਰਦਾਤਾ
ਦੁਆਰਾ
ਕੀਤਾ
ਜਾਂਦਾ
ਹੈ।
ਭਾਰਤ
ਵਿੱਚ 1971
ਤੋਂ
ਪਹਿਲਾਂ
ਗਰਭਸਮਾਪਨ
ਗੈਰ
ਕਨੂੰਨੀ
ਅਤੇ
ਸਜ਼ਾਯੋਗ
ਅਪਰਾਧ
ਮੰਨਿਆ
ਜਾਂਦਾ
ਸੀ।
ਭਾਰਤ
ਵਿੱਚ
ਗਰਭਸਮਾਪਨ
ਦੇ
ਸਮਾਜਿਕ-ਸੰਸਕ੍ਰਿਤਿਕ,
ਕਨੂੰਨੀ
ਅਤੇ
ਵਿਧਾਨਿਕ
ਸਬੰਧੀ
ਪਹਿਲੂਆਂ
ਦੀ
ਸਮੀਖਿੱਆ
ਲਈ 1964
ਵਿੱਚ
ਸ਼ਾਂਤੀ
ਲਾਲ
ਕਮੇਟੀ
ਦਾ
ਗਠਨ
ਕੀਤਾ
ਗਿਆ।
ਸਾਲ 1966
ਵਿੱਚ
ਇਸ
ਕਮੇਟੀ
ਦੀਆਂ
ਸਿਫਾਰਿਸ਼ਾਂ
ਤੇ
ਕੁੱਝ
ਵਿਸ਼ੇਸ
ਹਾਲਤਾਂ
ਵਿੱਚ
ਗਰਭਸਮਾਪਨ
ਸੇਵਾਵਾਂ
ਨੂੰ
ਕਨੂੰਨੀ
ਤੋਰ
ਤੇ
ਕਰਨ
ਦਾ
ਪ੍ਰਸਤਾਵ
ਰੱਖਿਆ
ਗਿਆ
ਅਤੇ
ਬਿੱਲ
ਪੇਸ਼
ਕੀਤਾ
ਗਿਆ
ਜਿਸਨੇ
ਬਾਦ
ਵਿੱਚ
ਐਮਟੀਪੀ
ਐਕਟ 1971
ਦਾ
ਰੂਪ
ਲਿਆ
ਹੈ।
ਸਾਲ 1975
ਵਿੱਚ
ਇਸ
ਸਬੰਧੀ
ਨਿਯਮ
ਬਣਾਏ
ਗਏ
ਹਨ।
ਇਸ
ਐਕਟ
ਨੂੰ
ਪ੍ਰਭਾਵਸ਼ਾਲੀ
ਬਣਾਉਣ
ਲਈ
ਸਾਲ 2002, 2003, 2014, 2016
ਅਤੇ
ਹੁਣ 2021
ਵਿੱਚ
ਸੋਧ
ਕੀਤੀ
ਗਈ
ਹੈ।
ਸਾਲ 2021
ਵਿੱਚ
ਐਕਟ
ਵਿੱਚ
ਕੁਝ
ਸੋਧਾਂ
ਦੇ
ਨਾਲ
ਪਾਸ
ਕੀਤਾ
ਗਿਆ
ਸੀ
ਜਿਸ
ਵਿੱਚ
ਸਾਰੀਆਂ
ਔਰਤਾਂ
ਨੂੰ
ਗਰਭ
ਨਿਰੋਧਕ
ਅਸਫਲਤਾ
ਦੇ
ਆਧਾਰ
ਤੇ
ਸੁਰੱਖਿਅਤ
ਗਰਭਸਮਾਪਨ
ਸੇਵਾਵਾਂ
ਲੈਣ
ਦੀ
ਇਜਾਜ਼ਤ,
ਔਰਤਾਂ
ਦੀਆਂ
ਵਿਸ਼ੇਸ਼
ਸ਼੍ਰੇਣੀਆਂ
ਲਈ
ਗਰਭ
ਅਵਸਥਾ
ਦੀ
ਸੀਮਾ 24
ਹਫ਼ਤਿਆਂ
ਤੱਕ
ਵਧਾਉਣ
ਅਤੇ
ਇੱਕ
ਪ੍ਰਦਾਤਾ
ਦੀ
ਰਾਏ
ਸ਼ਾਮਲ
ਹੈ।
ਗਰਭਸਮਾਪਨ
ਹੁਣ 24
ਹਫ਼ਤਿਆਂ
ਦੀ
ਗਰਭ
ਅਵਸਥਾ
ਤੱਕ
ਕੀਤਾ
ਜਾ
ਸਕਦਾ
ਹੈ
।
ਗਰਭਸਮਾਪਨ
ਨੂੰ
ਸਰਕਾਰ
ਦੇ
ਜਨਤਕ
ਰਾਸ਼ਟਰੀ
ਸਿਹਤ
ਬੀਮਾ
ਫੰਡ,
ਆਯੂਸ਼ਮਾਨ
ਭਾਰਤ
ਅਤੇ
ਕਰਮਚਾਰੀਆਂ
ਦੇ
ਰਾਜ
ਬੀਮਾ
ਦੁਆਰਾ 100%
ਕਵਰ
ਕੀਤਾ
ਜਾਂਦਾ
ਹੈ।
ਭਾਰਤ
ਵਿੱਚ
ਗਰਭਸਮਾਪਨ
ਸਬੰਧੀ
ਸੇਵਾਵਾਂ
ਤੱਕ
ਪਹੁੰਚ
ਵਿੱਚ
ਰੁਕਾਵਟ
ਆਉਂਦੀ
ਹੈ
ਅਤੇ
ਬਹੁਤ
ਸਾਰੀਆਂ
ਔਰਤਾਂ
ਗਰਭਸਮਾਪਨ
ਦੇ
ਅਸੁਰੱਖਿਅਤ
ਤਰੀਕਿਆਂ
ਦਾ
ਸਹਾਰਾ
ਲੈਂਦੀਆਂ
ਹਨ।
ਕੋਵਿਡ-19
ਮਹਾਂਮਾਰੀ
ਦਾ
ਮੁਕਾਬਲਾ
ਕਰਨ
ਦੀ
ਕੋਸ਼ਿਸ਼
ਵਿੱਚ 25
ਮਾਰਚ
ਤੋਂ
ਦੇਸ਼
ਵਿਆਪੀ
ਲੌਕਡਾਊਨ
ਲਾਗੂ
ਕੀਤਾ
ਗਿਆ
ਜਿਸ
ਨਾਲ
ਗਰਭ
ਨਿਰੋਧਕ
ਅਤੇ
ਸੁਰੱਖਿਅਤ
ਗਰਭਸਮਾਪਨ
ਦੀ
ਪਹੁੰਚ
ਤੇ
ਮਾੜਾ
ਅਸਰ
ਪਿਆ।
ਦੇਸ਼
ਵਿੱਚ 20
ਮਿਲੀਅਨ
ਤੋਂ
ਵੱਧ
ਜੋੜੇ
ਗਰਭ
ਨਿਰੋਧਕ
ਦਾ
ਲਾਭ
ਲੈਣ
ਅਤੇ
ਅਣਇੱਛਤ
ਗਰਭ
ਅਵਸਥਾ
ਨੂੰ
ਖਤਮ
ਕਰਨ
ਤੋਂ
ਬਾਂਝੇ
ਰਹਿ
ਗਏ
ਸਨ।
ਸੁਪਰੀਮ
ਕੋਰਟ
ਦੇ
ਤਿੰਨ
ਜੱਜਾਂ
ਦੀ
ਬੈਂਚ
ਨੇ 29
ਸਤੰਬਰ 2022
ਨੂੰ
ਕੁਝ
ਫੈਸਲੇ
ਕੀਤੇ
ਸਨ।
ਇਹ
ਫੈਸਲਾ
ਔਰਤਾਂ
ਦੇ
ਸ਼ਰੀਰਕ
ਖੁਦਮੁਖਤਿਆਰੀ,
ਜਿਣਸੀ
ਅਤੇ
ਪ੍ਰਜਣਨ
ਵਿਕਲਪਾਂ
ਦੇ
ਅਧਿਕਾਰ,
ਅਣਵਿਆਹੀਆਂ
ਔਰਤਾਂ
ਨੂੰ
ਕਾਨੂੰਨ
ਦੇ
ਬਰਾਬਰ
ਲਾਭ
ਅਤੇ
ਬਾਲਗ
ਔਰਤਾਂ
ਲਈ
ਤੀਜੀ
ਧਿਰ
ਦੀ
ਸਹਿਮਤੀ
ਵਰਗੀਆਂ
ਰੁਕਾਵਟਾਂ
ਨੂੰ
ਘਟਾਉਣ
ਤੇ
ਜ਼ੋਰ
ਦਿੰਦਾ
ਹੈ।
ਸੰਯੁਕਤ
ਰਾਸ਼ਟਰ
ਆਬਾਦੀ
ਫੰਡ
ਦੀ
ਜਨਸੰਖਿਆ 2022
ਵਿੱਚ
ਇੱਕ
ਰਿਪੋਰਟ
ਜਾਰੀ
ਕੀਤੀ
ਜਿਸ
ਵਿੱਚ
ਕਿਹਾ
ਗਿਆ
ਹੈ
ਕਿ
ਅਸੁਰੱਖਿਅਤ
ਗਰਭਸਮਾਪਨ
ਭਾਰਤ
ਵਿੱਚ
ਮਾਵਾਂ
ਦੀ
ਮੌਤ
ਦਰ
ਦਾ
ਤੀਜਾ
ਪ੍ਰਮੁੱਖ
ਕਾਰਨ
ਬਣਿਆ
ਹੋਇਆ
ਹੈ
ਅਤੇ
ਅਸੁਰੱਖਿਅਤ
ਗਰਭਸਮਾਪਨ
ਸਬੰਧੀ
ਕਾਰਨਾਂ
ਨਾਲ
ਹਰ
ਰੋਜ਼ 08
ਦੇ
ਕਰੀਬ
ਔਰਤਾਂ
ਦੀ
ਮੌਤ
ਹੋ
ਜਾਂਦੀ
ਹੈ।
ਨੈਸ਼ਨਲ
ਫੈਮਿਲੀ
ਹੈਲਥ
ਸਰਵੇ 2019-21
ਦੇ
ਅਨੁਸਾਰ
ਪੂਰੇ
ਭਾਰਤ
ਵਿੱਚ 15-49
ਸਾਲ
ਦੀ
ਉਮਰ
ਦੀਆਂ 9.4%
ਔਰਤਾਂ
ਕੋਲ
ਗਰਭ-ਨਿਰੋਧ
ਦੀਆਂ
ਲੋੜਾਂ
ਪੂਰੀਆਂ
ਨਹੀਂ
ਸਨ।
ਕਲਾਇੰਟ
ਪ੍ਰੋਫਾਈਲ
ਅਧਿਐਨ
ਗਰਭਸਮਾਪਨ
ਸੇਵਾਵਾਂ
ਦੀ
ਮੰਗ
ਕਰਨ
ਵਾਲੀਆਂ
ਔਰਤਾਂ
ਦੇ
ਸਮਾਜਿਕ-ਆਰਥਿਕ
ਪ੍ਰੋਫਾਈਲਾਂ
ਅਤੇ
ਭਾਰਤ
ਵਿੱਚ
ਜਨਤਕ
ਸਿਹਤ
ਸਹੂਲਤਾਂ
ਤੇ
ਗਰਭਸਮਾਪਨ
ਸੇਵਾਵਾਂ
ਪ੍ਰਾਪਤ
ਕਰਨ
ਦੀਆਂ
ਲਾਗਤਾਂ
ਤੇ
ਕੇਂਦਿ੍ਰਤ
ਕਰਦਾ
ਹੈ
ਨੇ
ਖੁਲਾਸਾ
ਕੀਤਾ
ਹੈ
ਕਿ
ਜਨਤਕ
ਸਿਹਤ
ਤੇ
ਗਰਭਸਮਾਪਨ
ਕਰਵਾਉਣ
ਵਾਲੀਆਂ
ਔਰਤਾਂ
ਲਈ 57%
ਸਹੂਲਤਾਂ
ਮਾੜੀਆਂ
ਸਨ।
ਕਾਮਨਹੈਲਥ
ਵਲੋਂ
ਵੱਖ
ਵੱਖ
ਸੰਸਥਾਵਾਂ
ਨਾਲ
ਮਿਲਕੇ
ਕੀਤੇ
ਗਏ
ਅਧਿਐਨ
ਦੀਆਂ
ਰਿਪੋਰਟਾਂ
ਅਨੁਸਾਰ
ਕੋਵਿਡ-19
ਸਬੰਧੀ
ਹੋਈ
ਤਾਲਾਬੰਦੀ
ਦੌਰਾਨ
ਜਨਵਰੀ
ਤੋਂ
ਜੂਨ 2020
ਦੇ
ਸਮੇਂ
ਵਿਚਕਾਰ
ਲੱਗਭੱਗ 9.2
ਲੱਖ
ਮਹਿਲਾਵਾਂ
ਜੋ
ਗਰਭਸਮਾਪਨ
ਕਰਵਾਉਣਾ
ਚਾਹੁੰਦੀਆਂ
ਸਨ
ਨੂੰ
ਇਹ
ਸੇਵਾਵਾਂ
ਨਹੀਂ
ਮਿਲੀਆਂ
ਹਨ।
ਇਸ
ਅਧਿਐਨ
ਅਨੁਸਾਰ
ਭਾਰਤ
ਵਿੱਚ
ਲੱਗਭੱਗ 6.5
ਲੱਖ
ਅਣਚਾਹੇ
ਗਰਭ
ਵਧੇ
ਹਨ,
ਲੱਗਭੱਗ 10
ਲੱਖ
ਅਸੁਰਖਿੱਅਤ
ਗਰਭਸਮਾਪਨ
ਹੋਏ
ਹਨ
ਅਤੇ
ਲੱਗਭੱਗ 2600
ਮਾਂਵਾਂ
ਦੀ
ਮੌਤ
ਹੋਈ
ਹੈ।
ਰਿਪੋਰਟ
ਅਨੁਸਾਰ 36
ਦੇਸ਼ਾਂ
ਵਿੱਚ
ਪਰਿਵਾਰ
ਨਿਯੋਜਨ
ਅਤੇ
ਸੁਰੱਖਿਅਤ
ਗਰਭਸਮਾਪਨ
ਸਬੰਧੀ
ਹੋਈਆਂ
ਕਮੀਆਂ
ਦੇ
ਮਾਮਲਿਆਂ
ਵਿੱਚੋਂ 75
ਫਿਸਦੀ
ਮਾਮਲੇ
ਭਾਰਤ
ਵਿੱਚ
ਹੀ
ਪਾਏ
ਗਏ
ਹਨ।
ਸਿਹਤ
ਅਤੇ
ਪਰਿਵਾਰ
ਭਲਾਈ
ਵਿਭਾਗ
ਭਾਰਤ
ਸਰਕਾਰ
ਨਾਲ
ਮਿਲਕੇ
ਆਈ
ਪਾਸ
ਡਿਵੈਲਪਮੈਂਟ
ਫਾਂਉਡੇਸਨ
ਵਲੋਂ
ਕੀਤੀ
ਗਈ
ਇੱਕ
ਸਟਡੀ
ਰਿਪੋਰਟ
ਅਨੁਸਾਰ
ਦੇਸ਼
ਦੇ 12
ਰਾਜਾਂ
ਵਿੱਚ
ਲੱਗਭੱਗ 18.5
ਲੱਖ
ਜਰੂਰਤਮੰਦ
ਲੜਕੀਆਂ
ਅਤੇ
ਮਹਿਲਾਵਾਂ
ਨੂੰ
ਗਰਭਸਮਾਪਨ
ਦੀ
ਸਹੂਲਤ
ਨਹੀਂ
ਮਿਲ
ਸਕੀ
ਹੈ।
ਫੈਮਿਲੀ
ਪਲੈਨਿੰਗ
ਐਸੋਸਿਏਸਨ
ਆਫ
ਇੰਡੀਆਂ
ਸੰਸਥਾ
ਜੋਕਿ
ਕਈ
ਰਾਜਾਂ
ਵਿੱਚ
ਸੁਰੱਖਿਅੱਤ
ਗਰਭਸਮਾਪਨ
ਕਲੀਨਿਕ
ਚਲਾ
ਰਹੀ
ਹੈ
ਅਨੁਸਾਰ
ਕਈ
ਜਰੂਰਤਮੰਦ
ਮਹਿਲਾਵਾਂ
ਨੂੰ
ਇਹ
ਸਹੂਲਤ
ਨਹੀਂ
ਮਿਲੀ
ਹੈ
ਜਿਸ
ਕਾਰਨ
ਕਈਆਂ
ਨੂੰ
ਅਸੁੱਰਖਿਅਤ
ਗਰਭਸਮਾਪਨ
ਕਰਵਾਉਣਾ
ਪਿਆ
ਹੈ
ਅਤੇ
ਕਈਆਂ
ਨੂੰ
ਦੇਰੀ
ਹੋਣ
ਕਾਰਨ
ਅਣਚਾਹੇ
ਗਰਭ
ਨੂੰ
ਰੱਖਣਾ
ਪਿਆ
ਹੈ।
ਭਾਰਤ
ਵਿੱਚ
ਕਈ
ਵਾਰ
ਮਹਿਲਾਵਾਂ
ਅਤੇ
ਸਮਾਜਿਕ
ਸੰਗਠਨਾਂ
ਨੂੰ
ਐਮਟੀਪੀ
ਐਕਟ
ਜਿਸ
ਅਨੁਸਾਰ
ਕਨੂੰਨੀ
ਤੋਰ
ਤੇ
ਹੀ
ਗਰਭਸਮਾਪਨ
ਕਰਵਾਇਆ
ਜਾ
ਸਕਦਾ
ਹੈ
ਲਈ
ਵੀ
ਮਾਣਯੋਗ
ਅਦਾਲਤਾਂ
ਦਾ
ਸਹਾਰਾ
ਲੈਣਾ
ਪਿਆ
ਹੈ
ਅਤੇ
ਕਈ
ਵਾਰ
ਮਾਣਯੋਗ
ਅਦਾਲਤਾਂ
ਨੇ
ਵੀ
ਸਰਕਾਰਾਂ
ਨੂੰ
ਨਿਰਦੇਸ
ਦਿਤੇ
ਹਨ।
ਸੈਂਟਰ
ਫਾਰ
ਰੀਪ੍ਰੋਡਕਟਿਵ
ਰਾਈਟਸ
ਦੀ
ਇਕ
ਰਿਪੋਰਟ
ਵਿੱਚ
ਕੱੁਝ
ਮਾਮਲਿਆਂ
ਦਾ
ਵਿਸ਼ਲੇਸ਼ਣ
ਕੀਤਾ
ਗਿਆ
ਹੈ
ਜੋ
ਅਦਾਲਤ
ਵਿਚ
ਆਏ
ਹਨ।
ਪ੍ਰਤਿਗਿਆ
ਮੁਹਿੰਮ
ਦੀ
ਰਿਪੋਰਟ
ਸੁਰੱਖਿਅਤ
ਗਰਭਸਮਾਪਨ
ਤੱਕ
ਪਹੁੰਚ
ਵਿੱਚ
ਨਿਆਂਪਾਲਿਕਾ
ਦੀ
ਭੂਮਿਕਾ
ਦਾ
ਮੁਲਾਂਕਣ
ਕਰਦੀ
ਹੈ।
ਇਹ
ਰਿਪੋਰਟ
ਗਰਭਸਮਾਪਨ
ਦੀ
ਇਜਾਜ਼ਤ
ਲਈ
ਅਦਾਲਤਾਂ
ਤੱਕ
ਪਹੁੰਚਣ
ਵਾਲੇ
ਕੇਸਾਂ
ਦੇ
ਵਾਧੇ
ਨੂੰ
ਉਜਾਗਰ
ਕਰਦੀ
ਹੈ।
ਗਰਭ
ਸਮਾਪਤੀ
ਦੀ
ਆਗਿਆ
ਦੇਣ
ਵਾਲੇ
ਕਈ
ਆਦੇਸ਼
ਮੈਡੀਕਲ
ਬੋਰਡ
ਦੀ
ਰਾਏ
ਅਤੇ
ਪਿਛਲੇ
ਕੇਸਾਂ
ਵਿੱਚ
ਪਹਿਲਾਂ
ਹੀ
ਨਿਰਧਾਰਤ
ਕੀਤੇ
ਗਏ
ਫੈਸਲਿਆਂ
ਤੇ
ਅਧਾਰਤ
ਹਨ।
ਜੇਕਰ
ਕੁੱਝ
ਮਾਮਲਿਆਂ
ਦੀ
ਗੱਲ
ਕਰੀਏ
ਤਾਂ
ਦਸੰਬਰ 2017
ਵਿੱਚ
ਇੱਕ 13
ਸਾਲ
ਦੀ
ਬਲਾਤਕਾਰ
ਪੀੜ੍ਹਿਤਾ
ਲੜਕੀ
ਜੋਕਿ
ਗਰਭਵਤੀ
ਹੋ
ਗਈ
ਸੀ
ਦੇ
ਪਿਤਾ
ਦੀ
ਅਪੀਲ
ਤੇ
ਮੁੰਬਈ
ਦੀ
ਮਾਣਯੋਗ
ਅਦਾਲਤ
ਨੇ
ਮੈਡੀਕਲ
ਰਿਪੋਰਟਾਂ
ਦੇ
ਅਧਾਰ
ਤੇ 26
ਹਫਤਿਆਂ
ਦੇ
ਗਰਭ
ਦੇ
ਗਰਭਸਮਾਪਨ
ਦੀ
ਮੰਨਜੂਰੀ
ਦਿਤੀ
ਹੈ,
ਅਕਤੂਬਰ 2017
ਵਿੱਚ
ਮਾਣਯੋਗ
ਸੁਪਰੀਮ
ਕੌਰਟ
ਨੇ
ਵੀ
ਦੋ
ਮਹਿਲਾਵਾਂ
ਦੇ 29
ਅਤੇ 30
ਹਫਤਿਆਂ
ਦੇ
ਗਰਭ
ਨੂੰ
ਵੀ
ਮੈਡੀਕਲ
ਰਿਪੌਰਟਾਂ
ਦੇ
ਅਧਾਰ
ਤੇ
ਗਰਭਸਮਾਪਨ
ਕਰਵਾਉਣ
ਦੀ
ਇਜਾਜਤ
ਦਿਤੀ
ਹੈ।
ਹਿਮਾਚਲ
ਦੀ
ਮਾਣਯੋਗ
ਹਾਈ
ਕੌਰਟ
ਨੇ
ਇੱਕ 19
ਸਾਲ
ਦੀ
ਲੜਕੀ
ਜੋ
ਕਿ
ਦਿਮਾਗੀ
ਤੌਰ
ਤੇ
ਠੀਕ
ਨਹੀਂ
ਸੀ
ਦੇ 32
ਹਫਤਿਆਂ
ਦੇ
ਗਰਭ
ਨੂੰ
ਵੀ
ਮੈਡੀਕਲ
ਰਿਪੌਰਟਾਂ
ਦੇ
ਅਧਾਰ
ਤੇ
ਗਰਭਸਮਾਪਨ
ਕਰਵਾਉਣ
ਦੀ
ਇਜਾਜਤ
ਦਿਤੀ
ਹੈ।
ਏਸ਼ੀਆ
ਸੇਫ
ਆਬਰਸ਼ਨ
ਪਾਰਟਨਰਸ਼ਿਪ
ਸੰਸਥਾ
ਵਲੋਂ
ਜਾਰੀ
ਰਿਪੋਰਟ
ਅਨੁਸਾਰ
ਭਾਰਤ
ਵਿੱਚ 80
ਫਿਸਦੀ
ਮਹਿਲਾਵਾਂ
ਨੂੰ
ਐਮ
ਟੀ
ਪੀ
ਐਕਟ
ਬਾਰੇ
ਕੋਈ
ਵੀ
ਜਾਣਕਾਰੀ
ਨਹੀਂ
ਹੈ।
ਮਾਣਯੋਗ
ਮਦਰਾਸ
ਹਾਈ
ਕੌਰਟ
ਨੇ
ਵੀ
ਇੱਕ
ਕੇਸ
ਵਿੱਚ
ਕਿਹਾ
ਹੈ
ਕਿ
ਦੇਸ਼
ਵਿੱਚ
ਹਰ
ਸਾਲ
ਲੱਗਭੱਗ 17
ਲੱਖ
ਬੱਚੇ
ਸ਼ਰੀਰਕ
ਵਿਕਾਰਾਂ
ਵਾਲੇ
ਜਨਮ
ਲੈ
ਰਹੇ
ਹਨ
ਇਸ
ਲਈ
ਗਰਭਸਮਾਪਨ
ਦੀ
ਸਹੂਲਤ
ਦਾ
ਸਮਾਂ
ਵਧਾਉਣਾ
ਚਾਹੀਦਾ
ਹੈ।
ਮਹਿਲਾਵਾਂ
ਦੇ
ਅਧਿਕਾਰਾਂ
ਲਈ
ਕੰਮ
ਕਰਨ
ਵਾਲੇ
ਸੰਗਠਨਾਂ
ਦੀ
ਮੰਗ
ਹੈ
ਕਿ
ਸੁਰੱਖਿਅਤ
ਗਰਭਸਮਾਪਨ
ਲਈ
ਵਿਸ਼ਵ
ਸਿਹਤ
ਸੰਗਠਨ
ਦੇ
ਨਿਰਦੇਸ਼ਾਂ
ਅਨੁਸਾਰ
ਗਰਭ
ਅਵਸਥਾ
ਦੇ 12
ਹਫਤਿਆਂ
ਤੱਕ
ਟੈਲੀਮੈਡੀਸਿਨ
ਅਤੇ
ਸਵੈ-ਪ੍ਰਬੰਧਿਤ
ਗਰਭਸਮਾਪਨ
ਦੀ
ਵਰਤੋਂ
ਦੀ
ਆਗਿਆ
ਦਿਤੀ
ਜਾਵੇ,
ਦੂਜੀ
ਤਿਮਾਹੀ
ਵਿੱਚ
ਡਾਕਟਰੀ
ਗਰਭਸਮਾਪਨ
ਦੀ
ਆਗਿਆ
ਦੇਵੋ,
ਕਲੀਨਿਕ
ਵਿੱਚ
ਸਮਾਜਿਕ
ਦੂਰੀਆਂ
ਦੇ
ਨਾਲ
ਅਪ੍ਰੇਸ਼ਨ
ਥਿਏਟਰ
ਦੀਆਂ
ਸਥਿਤੀਆਂ
ਦੀ
ਜਰੂਰਤ
ਤੋਂ
ਬਿਨਾਂ
ਰਾਸ਼ਟਰੀ
ਜਰੂਰੀ
ਦਵਾਈਆਂ
ਦੀਆਂ
ਸੂਚੀ
ਤੇ
ਮੈਡੀਕਲ
ਗਰਭਸਮਾਪਨ
ਦੀਆਂ
ਗੋਲੀਆਂ
ਨੂੰ
ਮੰਨਜੂਰੀ
ਦਿਤੀ
ਜਾਵੇ,
ਗਰਭਸਮਾਪਨ
ਨਾਲ
ਜੁੜ੍ਹੀ
ਅਪਰਾਧ
ਦੀ
ਧਾਰਨਾ
ਨੂੰ
ਘਟਾਇਆ
ਜਾਵੇ
ਅਤੇ
ਕਨੂੰਨੀ
ਅਧਾਰ
ਦਾ
ਵਿਸਤਾਰ
ਕੀਤਾ
ਜਾਵੇ।
ਸਰਕਾਰ
ਨੂੰ
ਮਹਿਲਾਵਾਂ
ਦੀ
ਸੁਰੱਖਿਆ
ਲਈ
ਐਮਟੀਪੀ
ਐਕਟ
ਅਨੁਸਾਰ
ਗਰਭਸਮਾਪਨ
ਕਰਵਾਉਣ
ਦੀ
ਸਹੂਲਤ
ਸਮੂਹ
ਸਰਕਾਰੀ
ਸਿਹਤ
ਕੇਂਦਰਾਂ
ਵਿੱਚ
ਮੁੱਫਤ
ਉਪਲੱਭਦ
ਕਰਵਾਉਣੀ
ਚਾਹੀਦੀ
ਹੈ
ਤਾਂ
ਜੋ
ਸੁਰੱਖਿਅਤ
ਗਰਭਸਮਾਪਨ
ਦਿਵਸ
ਦਾ
ਉਦੇਸ਼
ਪੂਰਾ
ਹੋ
ਸਕੇ।
ਐਡਵੋਕੇਟ ਕੁਲਦੀਪ ਚੰਦ
ਨੇੜੇ ਸਕਰਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਦੀਲ ਨੰਗਲ, ਜਿਲ੍ਹਾ ਰੂਪਨਗਰ, ਪੰਜਾਬ
9417563054
|
|