|
ਆਦਿ
ਧਰਮ ਦੇ ਬਾਨੀ, ਗ਼ਦਰੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ
ਸਾਡੇ ਦੇਸ਼ ਵਿੱਚ ਵਰਣ ਵਿਵਸਥਾ ਅਤੇ ਜਾਤਿ ਪ੍ਰਥਾ ਪ੍ਰਭਾਵੀ ਹੋਣ ਕਾਰਨ
ਸਮਾਜ ਦੇ ਸਭ ਤੋਂ ਹੇਠਲੇ ਵਰਗ ਦੇ ਲੋਕਾਂ ਦੀ ਜਿੰਦਗੀ ਸਦੀਆਂ ਤੱਕ ਤਰਸਯੋਗ ਹੀ ਰਹੀ
ਹੈ। ਦੇਸ਼ ਵਿੱਚ ਫੈਲੀ ਛੂਆ-ਛਾਤ ਕਾਰਨ ਇਸ ਵਰਗ ਨਾਲ ਸਬੰਧਿਤ ਲੋਕਾਂ ਨਾਲ ਕਈ ਵਾਰ
ਜਾਨਵਰਾਂ ਤੋਂ ਵੀ ਮਾੜਾ ਵਤੀਰਾ ਕੀਤਾ ਜਾਂਦਾ ਸੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ
ਸਮੇਂ ਸਮੇਂ ਤੇ ਸਮਾਜ ਦੇ ਲਿਤਾੜ੍ਹੇ ਵਰਗਾਂ ਦੀ ਭਲਾਈ ਲਈ ਇਸ ਧਰਤੀ ਤੇ ਮਹਾਂਪੁਰਖਾਂ
ਨੇ ਜਨਮ ਲਿਆ ਅਤੇ ਮਨੁਖਤਾ ਦੇ ਭਲੇ ਲਈ ਕੰਮ ਕੀਤਾ। ਇਨ੍ਹਾਂ ਵਿੱਚ ਇੱਕ ਨਾਮ ਗਦਰੀ
ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਹੈ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਜਨਮ
ਲੈਕੇ ਸੰਘਰਸ਼ ਕੀਤਾ ਅਤੇ ਲਿਤਾੜ੍ਹੇ ਵਰਗਾਂ ਦੇ ਵਿਕਾਸ ਲਈ ਕੰਮ ਕੀਤਾ। ਬਾਬੂ ਮੰਗੂ
ਰਾਮ ਦਾ ਜਨਮ 14 ਜਨਵਰੀ,
1886 ਨੂੰ ਪਿੰਡ ਮੂਗੋਵਾਲ
ਤਹਿਸੀਲ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਅਛੂਤ ਪਰਿਵਾਰ ਵਿੱਚ ਮਾਤਾ ਅਤਰੀ
ਅਤੇ ਪਿਤਾ ਹਰਨਾਮ ਦਾਸ ਦੇ ਘਰ ਹੋਇਆ। ਸਮਾਜ ਦੀ ਅਖੌਤੀ ਵਰਣ ਵਿਵਸਥਾ ਕਾਰਨ ਆਪ ਦੇ
ਪਰਿਵਾਰ ਨੂੰ ਬਾਕੀ ਅਛੂਤਾਂ ਵਾਂਗ ਸਮਾਜਿਕ,
ਆਰਥਿਕ,
ਰਾਜਨੀਤਿਕ,
ਧਾਰਮਿਕ ਵਿਤਕਰੇ
ਸ਼ਿਕਾਰ ਹੋਣਾ ਪੈਂਦਾ ਸੀ। ਬਾਬੂ ਜੀ ਦੀ ਉਮਰ ਲੱਗਭੱਗ ਤਿੰਨ ਸਾਲ ਦੀ ਹੀ ਸੀ ਜਦੋਂ
ਉਨ੍ਹਾਂ ਦੀ ਮਾਤਾ ਦੀ ਮੋਤ ਹੋ ਗਈ। ਆਪ ਨੇ ਪੰਜਾਬੀ ਦੀ ਸਿੱਖਿਆ ਅਪਣੇ ਪਿੰਡ ਵਿੱਚ
ਹੀ ਇੱਕ ਡੇਰੇ ਦੇ ਸਾਧੂ ਤੋਂ ਪ੍ਰਾਪਤ ਕੀਤੀ ਅਤੇ ਬਾਦ ਵਿੱਚ ਬਜਵਾੜਾ ਸਕੂਲ ਅਤੇ
ਦੇਹਰਾਦੂਨ ਵਿੱਚ ਪੜ੍ਹੇ ਅਤੇ ਅੰਗਰੇਜੀ ਵਿੱਚ ਗਿਆਨ ਹਾਸਲ ਕੀਤਾ। ਬਾਬੂ ਜੀ ਬਹੁਤੇ
ਸਕੂਲਾਂ ਵਿੱਚ ਦਾਖਲ ਹੋਣ ਵਾਲੇ ਪਹਿਲੇ ਅਤੇ
ਇਕੱਲੇ ਦਲਿਤ ਵਿਦਿਆਰਥੀ ਸਨ ਅਤੇ ਉਨ੍ਹਾਂ ਨੂੰ ਕਈ ਵਾਰ ਕਲਾਸ ਦੇ ਕਮਰੇ ਤੋਂ
ਬਾਹਰ ਹੀ ਬੈਠਕੇ ਪੜ੍ਹਣਾ ਪੈਂਦਾ ਸੀ। ਪੜ੍ਹਾਈ ਵਿੱਚ ਹੁਸਿਆਰ ਹੋਣ ਦੇ ਬਾਬਜੂਦ
ਅਧਿਆਪਕਾਂ ਦੇ ਜਾਤ ਅਧਾਰਿਤ ਵਿਤਕਰੇ ਕਾਰਨ ਆਪ ਨੂੰ ਪੜ੍ਹਾਈ ਛੱਡਕੇ ਅਪਣੇ ਪਿਤਾ ਨਾਲ
ਚਮੜੇ ਦਾ ਕੰਮ ਕਰਨਾ ਪਿਆ। ਆਪ
1909 ਵਿੱਚ ਯੂ ਐਸ ਏ ਚਲੇ
ਗਏ। ਇੱਥੇ ਆਪ ਨੇ ਕੁੱਝ ਸਾਲ ਫਰੈਸਨੋ ਅਤੇ ਕੈਲਫੋਰਨੀਆ ਨਾਲ ਲੱਗਦੇ ਇਲਾਕਿਆਂ ਵਿੱਚ
ਪਿੰਡ ਦੇ ਹੀ ਜਿਮੀਂਦਾਰਾਂ ਕੋਲ ਖੇਤਾਂ ਵਿੱਚ ਹੀ ਕੰਮ ਕੀਤਾ। ਇਸ ਸਮੇਂ
ਦੌਰਾਨ ਹੀ ਨਵੰਬਰ,
1913 ਵਿੱਚ ਗਦਰ ਲਹਿਰ
ਸਥਾਪਿਤ ਕੀਤੀ ਗਈ ਜੋਕਿ ਬਰਤਾਨੀਆਂ ਬਸਤੀਵਾਦ ਤੋਂ ਭਾਰਤ ਨੂੰ ਅਜ਼ਾਦ ਕਰਵਾਉਣ ਦੀ
ਮੁਹਿੰਮ ਚਲਾ ਰਹੀ ਸੀ। ਗਦਰ ਲਹਿਰ ਵਿੱਚ ਬੇਸੱਕ ਗਿਣਤੀ ਦੇ ਦਲਿਤ ਹੀ ਸਾਮਲ ਸਨ ਪਰ
ਇਸ ਵਿੱਚ ਕਿਸੇ ਨਾਲ ਵੀ ਜਾਤ ਅਧਾਰਿਤ ਵਿਤਕਰਾ ਨਹੀਂ ਸੀ। ਆਪ ਗਦਰ ਲਹਿਰ ਦੇ ਆਗੂਆਂ
ਲਾਲਾ ਹਰਦਿਆਲ ਅਤੇ ਸੋਹਣ ਸਿੰਘ ਭਕਨਾ ਦੇ ਸੰਪਰਕ ਵਿੱਚ ਆ ਗਏ ਅਤੇ ਗਦਰ ਲਹਿਰ ਨਾਲ
ਜੁੜ੍ਹ ਗਏ। ਗਦਰ ਲਹਿਰ ਵਲੋਂ ਇੱਕ ਬਹੁਤ ਹੀ ਖਤਰਨਾਕ ਮਿਸ਼ਨ ਉਲੀਕਿਆ ਗਿਆ ਜਿਸ ਵਿੱਚ
ਭਾਰਤ ਦੀ ਅਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇੱਕ ਜ਼ਹਾਜ ਸਮੁੰਦਰ ਰਸਤੇ ਭਾਰਤ
ਲਿਜਾਉਣਾ ਸੀ। ਇਸ ਮਿਸ਼ਨ ਦੀ ਅਗਵਾਈ ਲਈ ਜਿੰਮੇਵਾਰੀ ਆਪ ਅਤੇ ਕੁੱਝ ਹੋਰ ਸਾਥੀਆਂ ਨੂੰ
ਦਿੱਤੀ ਗਈ ਪਰੰਤੂ ਇਸਦੀ ਸੂਚਨਾ ਪਹਿਲਾਂ ਹੀ ਬਰਤਾਨੀਆ ਸਰਕਾਰ ਨੂੰ ਲੱਗ ਗਈ।
ਇਹ ਮਿਸ਼ਨ ਜਿਸਨੂੰ ਬਾਬੂ ਜੀ ਸਮੇਤ ਗਦਰ ਲਹਿਰ ਦੇ ਪੰਜ ਆਗੂ ਲੈਕੇ ਆ ਰਹੇ ਸਨ
ਜੋਕਿ 1915 ਵਿੱਚ ਚੱਲਿਆ ਪਰੰਤੂ
ਕੁੱਝ ਗਦਾਰਾਂ ਦੀ ਸੂਹ ਤੇ ਬਰਤਾਨੀਆਂ ਸਰਕਾਰ ਨੇ ਸਮੁੰਦਰ ਵਿੱਚ ਹੀ ਤੋਪਾਂ ਨਾਲ ਉਡਾ
ਦਿਤਾ। ਇਸ ਹਾਦਸੇ ਵਿੱਚ ਆਪ ਬਚ ਗਏ ਅਤੇ ਕਿਸੇ ਤਰੀਕੇ ਨਾਲ ਫਿਲਪਾਈਨ (ਮਨੀਲਾ)
ਪਹੁੰਚ ਗਏ,
ਫਿਰ ਉਥੋਂ ਸ਼੍ਰੀ
ਲੰਕਾ ਨੂੰ ਆ ਗਏ। ਆਖਰ ਸੋਲ੍ਹਾਂ ਸਾਲ ਬਾਅਦ
1925 ਵਿੱਚ ਆਪ ਸ਼੍ਰੀ ਲੰਕਾ ਤੋਂ ਦੱਖਣੀ ਭਾਰਤ ਬੰਬੇ ਆ ਪਹੁੰਚੇ। ਆਪ ਨੇ ਦੇਸ
ਦੇ ਵੱਖ ਵੱਖ ਭਾਗਾਂ ਵਿੱਚ ਦਲਿਤਾਂ ਨਾਲ
ਹੋ ਰਹੇ ਵਿੱਤਕਰੇ ਅਤੇ ਅਨਿਆਂ ਨੂੰ ਅਪਣੇ ਅੱਖੀਂ ਵੇਖਿਆ ਅਤੇ ਇਸ ਵਿਤਕਰੇ
ਨੂੰ ਖਤਮ ਕਰਨ ਲਈ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਇਸ ਦੌਰਾਨ ਬਾਬੂ ਜੀ ਦੀ ਕੋਈ
ਵੀ ਖਬਰ ਨਾਂ ਮਿਲਣ ਕਾਰਨ ਪਰਿਵਾਰ ਨੇ ਸੋਚਿਆ ਕਿ ਬਾਬੂ ਜੀ ਵੀ ਮਾਰੇ ਗਏ ਹਨ ਅਤੇ
ਉਨ੍ਹਾ ਦੀ ਪਤਨੀ ਨੂੰ ਵਿਧਵਾ ਮੰਨਦੇ ਹੋਏ ਦੂਜੇ ਭਰਾ ਨਾਲ ਵਿਆਹ ਦਿਤਾ ਸੀ। ਆਪ ਵਾਪਸ
ਅਪਣੇ ਪਿੰਡ ਮੂਗੋਵਾਲ ਆ ਗਏ। ਉਨ੍ਹਾਂ ਪੰਜਾਬ ਵਿੱਚ ਆਕੇ ਵੇਖਿਆ ਕਿ ਬੇਸ਼ੱਕ ਇੱਕ
ਪਾਸੇ ਦੇਸ਼ ਨੂੰ ਅੰਗਰੇਜਾਂ ਤੋਂ ਅਜ਼ਾਦ ਕਰਵਾਉਣ ਲਈ ਲੜਾਈ ਲੜੀ ਜਾ ਰਹੀ ਸੀ ਪਰੰਤੁ
ਸਦੀਆਂ ਤੋਂ ਗੁਲਾਮੀ ਸਹਿ ਰਹੇ ਅਛੂਤਾਂ ਦੇ ਵਿਕਾਸ ਅਤੇ ਅਜ਼ਾਦੀ ਲਈ ਕੋਈ ਕੁਝ ਨਹੀਂ
ਕਰ ਰਿਹਾ ਹੈ। ਉਸ ਸਮੇਂ ਦਲਿਤਾਂ ਦੀ ਕੋਈ ਵੀ ਆਪਣੀ ਪਹਿਚਾਣ ਨਹੀਂ ਸੀ। ਇਸ ਦੌਰਾਨ
ਹੀ ਆਰਿਆ ਸਮਾਜ ਦੇ ਆਗੂਆਂ ਵਲੋਂ ਹਿੰਦੂ ਧਰਮ ਵਿੱਚ ਫੈਲੀਆਂ ਕੁੱਝ ਕੁਰੀਤੀਆਂ ਨੂੰ
ਲੈਕੇ ਅੰਦੋਲਨ ਚੱਲ ਰਿਹਾ ਸੀ।
1925 ਦੇ ਅੰਤ ਵਿੱਚ ਬਾਬੂ
ਜੀ ਨੇ ਪਿੰਡ ਵਿੱਚ ਪਹਿਲਾ ਆਦਿ ਧਰਮ ਪ੍ਰਾਇਮਰੀ ਸਕੂਲ ਖੋਲਿਆ ਅਤੇ ਬੱਚਿਆਂ ਨੂੰ
ਪੜਾਉਣਾ ਸ਼ੁਰੂ ਕਰ ਦਿਤਾ।
11-12 ਜੂਨ
1926 ਨੂੰ ਇਸ ਸਕੂਲ ਵਿੱਚ
ਹੀ ਅਛੂਤਾਂ ਦੀ ਇੱਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਆਦਿ ਧਰਮ ਮੁਹਿੰਮ ਚਲਾਉਣ ਦਾ
ਫੈਸਲਾ ਕੀਤਾ ਗਿਆ। ਇਸਤੋਂ ਬਾਦ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਗਈ ਜਿਸ ਵਿੱਚ
ਦਲਿਤ ਵਰਗ ਦੀਆਂ ਲੱਗਭੱਗ
36 ਜਾਤਾਂ ਦੇ
ਪ੍ਰਤੀਨਿਧੀਆਂ ਨੇ ਭਾਗ ਲਿਆ ਅਤੇ ਇਸ ਲਹਿਰ ਦਾ ਪਹਿਲਾ ਪ੍ਰਧਾਨ ਸਰਬ ਸੰਮਤੀ ਨਾਲ
ਬਾਬੂ ਮੰਗੂ ਰਾਮ ਨੂੰ ਹੀ ਬਣਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਹਜ਼ਾਰਾ ਰਾਮ
ਪਿਪਲਾਂਵਾਲਾ,
ਪੰਡਤ ਹਰੀ ਰਾਮ,
ਸੰਤ ਰਾਮ,
ਰਾਮ ਚੰਦ,
ਹਰਦਿੱਤ ਮੱਲ,
ਰੇਸ਼ਮ ਲਾਲ ਬਾਲਮੀਕਿ,
ਬਿਹਾਰੀ ਲਾਲ,
ਰਾਮ ਸਿੰਘ,
ਚਮਨ ਰਾਮ ਆਦਿ ਦੀ
ਚੋਣ ਕੀਤੀ ਗਈ। ਆਦਿ ਧਰਮ ਮੰਡਲ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਆਦਿ ਡੰਕਾ
ਅਖਬਾਰ ਸ਼ੁਰੂ ਕੀਤਾ ਗਿਆ। ਨਵੰਬਰ,
1926 ਵਿੱਚ ਜਲੰਧਰ ਵਿੱਚ
ਆਦਿ ਧਰਮ ਸੰਗਠਨ ਦਾ ਪਹਿਲਾ ਦਫਤਰ ਖੋਲਿਆ ਗਿਆ ਅਤੇ ਬਾਬੂ ਜੀ ਜਲੰਧਰ ਰਹਿਣ ਲੱਗ ਪਏ
ਜਿੱਥੇ ਉਹ 1940 ਤੱਕ ਰਹੇ ਅਤੇ ਆਦਿ
ਧਰਮ ਮਿਸ਼ਨ ਅਤੇ ਅਛੂਤਾਂ ਦੀ ਭਲਾਈ ਲਈ ਕੰਮ ਕੀਤਾ। ਇਸ ਦੌਰਾਨ ਹੀ ਬਰਤਾਨੀਆ ਸਰਕਾਰ
ਨੇ ਭਾਰਤ ਵਿੱਚ ਲੋਕਾਂ ਵਿਸ਼ੇਸ਼ ਤੋਰ ਤੇ ਦਲਿਤਾਂ ਦੀ ਸਥਿਤੀ ਦਾ ਜਾਇਜਾ ਲੈਣ ਲਈ ਸਰ
ਜੋਹਨ ਸਾਇਮਨ ਦੀ ਅਗਵਾਈ ਵਿੱਚ ਇੱਕ ਕਮਿਸ਼ਨ ਨਿਯੁਕਤ ਕੀਤਾ ਜਿਸਨੂੰ ਸਾਇਮਨ ਕਮਿਸਨ
ਕਿਹਾ ਜਾਂਦਾ ਹੈ। ਭਾਰਤ ਵਿੱਚ ਕਈ ਕਾਂਗਰਸੀ ਆਗੂਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ।
ਬਾਬੂ ਮੰਗੂ ਰਾਮ ਨੇ ਅਪਣੇ ਸਾਥੀਆਂ ਨਾਲ ਇਸ ਦਾ ਸਵਾਗਤ ਕੀਤਾ ਅਤੇ ਸਾਇਮਨ
ਕਮਿਸ਼ਨ ਅੱਗੇ ਅਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਦਲਿਤ ਨਾਂ ਹੀ ਹਿੰਦੂ ਹਨ,
ਨਾ ਮੁਸਲਿਮ,
ਨਾਂ ਸਿੱਖ ਅਤੇ ਨਾ
ਹੀ ਇਸਾਈ ਹਨ। ਉਨ੍ਹਾਂ ਸਬੂਤਾ ਸਮੇਤ ਦੱਸਿਆ ਕਿ ਉਹ ਆਦਿ ਧਰਮੀ ਹਨ ਜੋਕਿ ਕਿਸੇ ਵੇਲੇ
ਇਸ ਦੇਸ਼ ਦੇ ਸ਼ਾਸ਼ਕ ਰਹੇ ਹਨ। ਅੰਤ ਲੰਬੇ ਸੰਘਰਸ਼ ਅਤੇ ਬਹਿਸ ਤੋਂ ਬਾਦ ਸਦੀਆਂ ਤੋਂ
ਵਿਤਕਰੇ ਦਾ ਸ਼ਿਕਾਰ ਰਹੇ ਲੋਕਾਂ ਨੂੰ ਆਦਿ ਧਰਮ ਦਾ ਨਾਮ ਮਿਲਿਆ। ਇਸ ਦੌਰਾਨ ਹੀ
ਅਛੂਤਾਂ ਨੂੰ ਪੜ੍ਹਣ,
ਜਾਇਦਾਦ ਖਰੀਦਣ ਅਤੇ
ਵੋਟ ਦਾ ਅਧਿਕਾਰ ਆਦਿ ਮਿਲੇ।
1931 ਵਿੱਚ ਹੋਈ ਜਨਗਣਨਾ
ਵਿੱਚ ਪਹਿਲੀ ਵਾਰ ਆਦਿ ਧਰਮ ਨੂੰ ਜੋੜਿ੍ਹਆ ਗਿਆ ਅਤੇ ਉਸ ਵੇਲੇ ਪੰਜਾਬ ਵਿੱਚ
ਲੱਗਭੱਗ
418789 ਲੋਕਾਂ ਨੇ ਜੋਕਿ ਕੁੱਲ ਅਬਾਦੀ ਦਾ ਲੱਗਭੱਗ
1.5 ਫਿਸਦੀ ਸੀ ਨੇ ਅਪਣਾ
ਧਰਮ ਆਦਿ ਧਰਮ ਲਿਖਾਇਆ ਸੀ। ਉਸ ਵੇਲੇ ਗ੍ਰੇਟਰ ਪੰਜਾਬ ਦੀ ਕੁੱਲ ਅਬਾਦੀ ਲੱਗਭੱਗ
28491000 ਸੀ। ਵਰਨਣਯੋਗ ਹੈ
ਕਿ ਇਸ ਵਿੱਚੋਂ
80 ਫਿਸਦੀ ਤੋਂ ਵੱਧ
ਲੋਕ ਪੰਜਾਬ ਦੇ ਜਲੰਧਰ ਅਤੇ ਹੁਸ਼ਿਆਰਪੁਰ ਨਾਲ ਹੀ ਸਬੰਧਿਤ ਸਨ।
1930,31,32 ਵਿੱਚ ਲੰਡਨ ਵਿੱਚ ਹੋਈਆ ਗੋਲਮੇਜ਼ ਕਾਨਫਰੰਸਾ ਵਿੱਚ ਇਹ
ਸਾਬਤ ਕਰਨ ਲਈ ਕਿ ਦਲਿਤਾਂ ਦੇ ਅਸਲੀ ਆਗੂ ਡਾਕਟਰ ਅੰਬੇਡਕਰ ਹੀ ਹਨ ਲਈ ਪੰਜਾਬ ਅਤੇ
ਹੋਰ ਸੂਬਿਆਂ ਤੋਂ ਆਦਿ ਧਰਮ ਆਗੂਆਂ ਨੇ
ਪੱਤਰ ਅਤੇ ਤਾਰਾਂ ਭੇਜੀਆਂ ਸਨ। ਇਨ੍ਹਾਂ ਗੋਲਮੇਜ਼ ਕਾਨਫਰੰਸਾਂ ਤੋਂ ਬਾਦ
ਬਰਤਾਨੀਆ ਸਰਕਾਰ ਨੇ ਦਲਿਤਾਂ ਲਈ ਅਲੱਗ ਚੌਣ ਵਿਵਸਥਾ ਦੀ ਮੰਨਜੂਰੀ ਦੇ ਦਿਤੀ ਜਿਸਨੂੰ
ਕਮਿਊਨਲ ਐਵਾਰਡ ਦਾ ਨਾਮ ਦਿਤਾ ਗਿਆ। ਇਸ ਕਮਿਊਨਲ ਐਵਾਰਡ ਦੇ ਵਿਰੋਧ ਵਿੱਚ ਕਾਂਗਰਸੀ
ਆਗੂ ਗਾਂਧੀ ਜਿਸਨੇ ਪਹਿਲਾਂ ਗੋਲਮੇਜ਼ ਕਾਨਫਰੰਸ ਵਿੱਚ ਵੀ ਡਾਕਟਰ ਅੰਬੇਡਕਰ ਦੇ ਦਾਖਲੇ
ਦਾ ਵਿਰੋਧ ਕੀਤਾ ਸੀ ਨੇ ਯਰਵਦਾ ਜੇਲ ਪੂਨਾ ਵਿੱਚ
20 ਸਤੰਬਰ, 1932 ਨੂੰ ਮਰਨ ਵਰਤ ਰੱਖ ਲਿਆ। ਗਾਂਧੀ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ
ਆਦਿ ਧਰਮ ਆਗੂਆਂ ਨੇ ਵੀ ਮਰਨ ਵਰਤ ਸ਼ੁਰੂ ਕਰ ਦਿਤਾ।
24 ਸਤੰਬਰ
1932 ਨੂੰ ਡਾਕਟਰ ਅੰਬੇਡਕਰ ਅਤੇ ਗਾਂਧੀ ਵਿਚਕਾਰ
ਸਮਝੋਤਾ ਹੋਇਆ ਜਿਸਨੂੰ ਪੂਨਾ ਪੈਕਟ ਕਿਹਾ ਜਾਂਦਾ ਹੈ ਅਤੇ ਇਸ ਸਮਝੋਤੇ ਵਿੱਚ
ਦਲਿਤਾਂ ਨੂੰ ਵਖਰੀ ਚੋਣ ਵਿਵਸਥਾ ਦੀ ਥਾਂ ਰਾਖਵਾਂਕਰਣ ਦਿਤਾ ਗਿਆ ਜਿਸ ਅਨੁਸਾਰ ਭਾਰਤ
ਦੀਆਂ ਵੱਖ ਵੱਖ ਵਿਧਾਨ ਸਭਾਵਾਂ ਲਈ ਕੁੱਲ
148 ਸੀਟਾਂ ਦਲਿਤਾਂ ਲਈ ਰਾਖਵੀਆਂ ਰੱਖੀਆਂ ਗਈਆਂ ਜਿਨ੍ਹਾਂ ਵਿੱਚ ਉਸ ਵੇਲੇ
ਪੰਜਾਬ ਦੀਆਂ 08 ਸੀਟਾਂ ਸਨ।
1937 ਵਿੱਚ ਪੰਜਾਬ ਵਿੱਚ
ਹੋਈਆ ਚੋਣਾਂ ਵਿੱਚ ਆਦਿ ਧਰਮ ਮੰਡਲ ਨੇ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਅਗਵਾਈ
ਵਿੱਚ ਰਾਖਵੀਆਂ
8 ਸੀਟਾਂ ਵਿਚੋਂ
7 ਤੇ ਜਿੱਤ ਹਾਸਲ
ਕੀਤੀ। 1946 ਵਿੱਚ ਬਾਬੂ ਮੰਗੂ
ਰਾਮ ਆਪ ਵੀ ਵਿਧਾਇਕ ਬਣੇ ਅਤੇ
1952 ਤੱਕ ਵਿਧਾਇਕ ਰਹੇ।
ਅਜਾਦ ਭਾਰਤ ਵਿੱਚ ਵੀ ਆਪ ਨੇ
ਆਦਿ ਧਰਮ ਲਹਿਰ ਨੂੰ ਚਲਾਉਣ ਲਈ ਲਗਾਤਾਰ ਸੰਘਰਸ਼ ਕੀਤਾ।
1972 ਵਿੱਚ ਆਪ ਨੂੰ ਕੇਂਦਰ ਸਰਕਾਰ ਨੇ ਸਨਮਾਨਿਤ ਕੀਤਾ ਅਤੇ ਪੈਨਸਨ ਲਗਾਈ।
ਸਰਕਾਰ ਵਲੋਂ ਆਪ ਨੂੰ ਗੜ੍ਹਸੰਕਰ ਨੇੜੇ ਕੁੱਝ ਜਮੀਨ ਦਿੱਤੀ ਗਈ।
1977 ਵਿੱਚ ਆਦਿ ਧਰਮ
ਮੁਹਿੰਮ ਦੀ ਮੁੜ੍ਹ ਸਥਾਪਨਾ ਤੋਂ ਬਾਦ
ਬਾਬੂ ਜੀ ਨੂੰ ਇਸਦਾ ਆਗੂ ਬਣਾਇਆ ਗਿਆ ਅਤੇ ਆਪਦੇ ਸਹਿਯੋਗੀਆਂ ਨੇ ਆਪ ਨੂੰ
ਗ੍ਰੇਟ ਬਰਤਾਨੀਆ ਦੇ ਦੌਰੇ ਤੇ ਭੇਜਿਆ।
22 ਅਪੈ੍ਰਲ
1980 ਨੂੰ ਗਦਰ ਲਹਿਰ ਅਤੇ
ਆਦਿ ਧਰਮ ਅੰਦੋਲਨ ਦਾ ਇਹ ਆਗੂ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਕਾਂਗਰਸੀ ਆਗੂ ਰਾਜ
ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਵਲੋਂ ਇਸ ਪਿੰਡ ਵਿੱਚ ਬਾਬੂ ਜੀ ਦਾ ਬੁੱਤ ਬਣਵਾਇਆ
ਗਿਆ ਹੈ। ਦੇਸ਼ ਦੀ ਅਜ਼ਾਦੀ ਲਈ ਕੀਤੇ ਗਏ ਸੰਘਰਸ਼ ਅਤੇ ਸਦੀਆਂ ਤੋਂ ਲਿਤਾੜ੍ਹੇ ਵਰਗਾਂ
ਦੀ ਭਲਾਈ ਲਈ ਚੁੱਕੇ ਗਏ ਕਦਮਾਂ ਕਾਰਨ ਬਾਬੂ ਮੰਗੂ ਰਾਮ ਨੂੰ ਹਮੇਸ਼ਾ ਯਾਦ ਰੱਖਿਆ
ਜਾਵੇਗਾ। - ਕੁਲਦੀਪ ਚੰਦ
|
|