|
ਜਲ੍ਹਿਆਂਵਾਲਾ ਬਾਗ
ਵਿਚ
ਮਾਰੇ ਗਏ ਲੋਕਾਂ ਨੂੰ
ਸਹੀ ਪਹਿਚਾਣ ਅਤੇ ਸਨਮਾਨ ਹਾਸਲ ਨਹੀਂ ਹੋਇਆ।
ਅੱਜ
ਅਸੀਂ
13
ਅਪ੍ਰੈਲ
1919
ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਵਿੱਚ ਹੋਏ ਗੋਲੀਕਾਂਡ ਜਿਸ ਵਿੱਚ ਅਣਗਣਿਤ
ਨਿਹੱਥੇ ਨਿਰਦੋਸ਼ ਲੋਕ ਮਾਰੇ ਗਏ ਅਤੇ ਜਖਮੀ ਹੋਏ ਸਨ ਨੂੰ ਸ਼ਰਧਾਂਜ਼ਲੀ ਭੇਂਟ ਕਰ ਰਹੇ
ਹਾਂ|
ਇਸ ਘਟਨਾ ਨੂੰ ਯਾਦ ਕਰਕੇ ਹਰ ਭਾਰਤ ਵਾਸੀ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਪਰ
ਇਸਤੋਂ ਵੀ ਵੱਡੇ ਦੁੱਖ ਅਤੇ ਰੋਸ ਦੀ ਗੱਲ ਹੈ ਕਿ ਜਲਿਆਂਵਾਲਾ ਬਾਗ ਵਿੱਚ ਮਾਰੇ ਗਏ
ਲੋਕਾਂ ਨੂੰ ਸਹੀ ਪਹਿਚਾਣ ਅਤੇ ਸਨਮਾਨ ਹਾਸਲ ਨਹੀਂ ਹੋਇਆ ਹੈ|
ਇਸ ਘਟਨਾ ਦਾ ਇਤਿਹਾਸ ਵੇਖੀਏ ਤਾਂ ਬ੍ਰਿਟਿਸ਼ ਸਰਕਾਰ ਵਲੋਂ ਪਾਸ ਕੀਤੇ ਗਏ ਰਾਅਲਟ ਐਕਟ
ਦੇ ਵਿਰੋਧ ਵਿੱਚ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਰੋਸ ਪ੍ਰਦਰਸ਼ਨ ਹੋ ਰਿਹਾ ਸੀ|
ਇਸ ਕਾਰਨ ਬ੍ਰਿਟਿਸ਼ ਸਰਕਾਰ ਵਲੋਂ ਦੋ ਪ੍ਰਮੁੱਖ ਲੀਡਰਾਂ
ਸਤਿਆਪਾਲ ਅਤੇ ਸੈਫੂਦੀਨ ਕਿਚਲੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਕਾਰਨ
10
ਅਪ੍ਰੈਲ
1919
ਨੂੰ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਅੱਗੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ
ਗਿਆ ਸੀ|
ਇਹ ਪ੍ਰਦਰਸ਼ਨਕਾਰੀ ਆਪਣੇ ਲੀਡਰਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ ਜਿਹਨਾਂ ਨੂੰ
ਪੁਲਿਸ ਗ੍ਰਿਫਤਾਰ ਕਰਕੇ ਕਿਸੇ ਗੱੁਪਤ ਜਗ੍ਹਾ ਤੇ ਲੈ ਗਈ ਸੀ|
ਬ੍ਰਿਟਿਸ਼ ਫੌਜ ਨੇ
ਇਹਨਾਂ ਸਭ
ਪ੍ਰਦਰਸ਼ਨਕਾਰੀਆਂ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ
ਕਈ ਜ਼ਖਮੀ ਹੋ ਗਏ ਸਨ|
ਇਸ ਤੋਂ ਬਾਅਦ ਅੰਗਰੇਜ਼ਾ ਖਿਲਾਫ ਰੋਸ ਹੋਰ ਵੱਧ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ
ਸਰਕਾਰੀ ਦਫ਼ਤਰਾਂ ਅਤੇ ਰੇਲਵੇ ਸਟੇਸ਼ਨਾਂ ਤੇ ਹਮਲਾ ਕਰਕੇ ਭੰਨਤੋੜ ਸ਼ੁਰੂ ਕਰ ਦਿੱਤੀ
ਜਿਸ ਵਿੱਚ
5
ਯੂਰਪੀ ਨਾਗਰਿਕਾਂ ਸਮੇਤ ਕਈ ਸਰਕਾਰੀ ਅਧਿਕਾਰੀ ਅਤੇ ਆਮ ਨਾਗਰਿਕ ਮਾਰੇ ਗਏ|
ਫੌਜ਼ ਨਾਲ ਪ੍ਰਦਰਸ਼ਨਕਾਰੀਆਂ ਦੀਆਂ ਕਈ ਝੜਪਾਂ ਹੋਈਆਂ ਜਿਸ ਵਿੱਚ ਵੀ ਕਈ ਪ੍ਰਦਰਸ਼ਨਕਾਰੀ
ਮਾਰੇ ਗਏ|
ਇਸਤੋਂ ਬਾਅਦ
11
ਅਪ੍ਰੈਲ,
1919
ਨੂੰ ਮਿਸ ਮਾਰਸੇਲਾ ਸ਼ੇਰਵੁੱਡ ਜੋ ਕਿ ਇੱਕ ਅੰਗਰੇਜ਼ ਮਿਸ਼ਨਰੀ ਸੀ ਅਤੇ ਸਕੂਲ ਚਲਾ ਰਹੀ
ਸੀ ਨੇ ਸਕੂਲ ਬੰਦ ਕਰ ਦਿੱਤਾ ਅਤੇ ਲੱਗਭੱਗ
600
ਭਾਰਤੀ ਵਿਦਿਆਰਥੀਆਂ ਨੂੰ ਵਾਪਿਸ ਘਰ ਭੇਜ ਦਿੱਤਾ ਜਿਸ ਦੇ ਰੋਸ ਵਜੋਂ ਭੜਕੀ ਭੀੜ ਨੇ
ਕੂਚਾ ਕੂਰੀਚਨ ਤੰਗ ਗਲੀ ਵਿੱਚ ਉਸਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਅਤੇ ਕੁੱਟਿਆ|
ਇਸਤੋਂ ਅਗਲੇ ਦੋ ਦਿਨਾਂ ਤੱਕ ਹਿੰਸਾ ਦੀਆਂ ਵਾਰਦਾਤਾਂ ਹੁੰਦੀਆਂ ਰਹੀਆਂ|
ਇਸਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿੱਚ ਮਾਰਸ਼ਲ ਲਾਅ ਲਗਾ ਦਿੱਤਾ|
13
ਅਪ੍ਰੈਲ
1919
ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਹਰਮਿੰਦਰ ਸਾਹਿਬ ਨੇੜੇ ਜ਼ਲ੍ਹਿਆਂ ਵਾਲਾ ਬਾਗ
ਵਿੱਚ ਵੱਖ ਵੱਖ ਪਿੰਡਾਂ ਦੇ ਲੱਗਭੱਗ ਪੰਜ ਹਜ਼ਾਰ ਵਿਅਕਤੀ ਜਲਸਾ ਕਰ ਰਹੇ ਸਨ|
ਇਹ ਜਲਸਾ ਸ਼ਾਮ ਦੇ
4
ਵੱਜ ਕੇ
30
ਮਿੰਟ ਤੇ ਸ਼ੁਰੂ ਹੋਇਆ,
ਸ਼ਾਮ ਦੇ
5
ਵੱਜ ਕੇ
30
ਮਿੰਟ ਤੇ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਦੀ ਕਮਾਂਡ ਵਿੱਚ ਬ੍ਰਿਟਿਸ਼ ਇੰਡੀਅਨ
ਆਰਮੀ ਦਾ ਦਸਤਾ ਜਿਸ ਵਿੱਚ
65
ਫੌਜੀ ਗੋਰਖਾ ਅਤੇ
25
ਫੌਜੀ ਬਲੋਚ ਸਨ ਨੇ ਆਕੇ ਸ਼ਾਤੀਪੂਰਵਕ ਚੱਲ ਰਹੇ ਜਲਸੇ ਨੂੰ ਘੇਰਾ ਪਾ ਲਿਆ|
ਇਹ ਫੌਜੀ
303
ਲੀ ਇਨਫੀਲਡ ਬੋਲਟ ਐਕਸ਼ਨ ਰਾਈਫਲਾਂ ਨਾਲ ਲੈਸ ਸਨ|
ਇਸ ਮੌਕੇ ਜਨਰਲ ਡਾਇਰ ਆਪਣੇ ਨਾਲ ਦੋ ਗੱਡੀਆਂ ਵਿੱਚ ਮਸ਼ੀਨਗੰਨਾਂ ਵੀ ਲੈ ਕੇ ਆਇਆ ਸੀ|
ਜਨਰਲ ਡਾਇਰ ਨੇ ਬਾਹਰ ਜਾਣ ਦੇ ਰਸਤੇ ਨੂੰ ਬੰਦ ਕਰ ਦਿੱਤਾ ਅਤੇ ਉਥੇ ਮਸ਼ੀਨਗੰਨਾਂ ਲਗਾ
ਦਿੱਤੀਆਂ|
ਜਨਰਲ ਡਾਇਰ ਨੇ ਬਿਨਾਂ ਕੋਈ ਚੇਤਾਵਨੀ ਦਿੱਤੇ ਹੀ ਜਲਸੇ ਉਤੇ ਫਾਈਰਿੰਗ ਦਾ ਹੁਕਮ ਦੇ
ਦਿੱਤਾ|
ਫੌਜ ਨੇ
10
ਮਿੰਟ ਤੱਕ ਗੋਲਾਬਾਰੀ ਕੀਤੀ ਜਿਸ ਨਾਲ ਸੈਂਕੜੇ ਨਿਹੱਥੇ ਲੋਕ ਮਾਰੇ ਗਏ ਅਤੇ ਹਜ਼ਾਰਾਂ
ਦੀ ਗਿਣਤੀ ਵਿੱਚ ਜ਼ਖਮੀ ਹੋ ਗਏ|
ਇਹ ਬਾਗ ਦੋ ਸੋ ਗਜ ਲੰਮਾ ਅਤੇ ਇੱਕ ਸੋ ਗਜ ਚੌੜਾ ਸੀ। ਉਸਦੇ ਚਾਰੇ ਪਾਸੇ ਦੀਵਾਰ ਸੀ
ਅਤੇ ਦੀਵਾਰ ਦੇ ਨਾਲ ਹੀ ਘਰ ਸਨ। ਬਾਹਰ ਨਿਕਲਣ ਲਈ ਇੱਕ ਛੋਟਾ ਜਿਹਾ ਤੰਗ ਰਸਤਾ ਸੀ।
ਕੁਝ ਲੋਕਾਂ ਨੇ ਖੂਹ ਵਿੱਚ ਛਾਲਾ ਮਾਰ ਦਿੱਤੀਆਂ ਪਰ ਆਪਣੀ ਜਾਨ ਨਾ ਬਚਾ ਸਕੇ|
ਕੁਝ ਲੋਕਾਂ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਗੋਲੀਆਂ
ਦੀ ਮਾਰ ਤੋਂ ਨਹੀਂ ਬਚ ਸਕੇ|
ਇਹ ਗੋਲੀਬਾਰੀ ਉਦੋਂ ਹੀ ਖਤਮ ਹੋਈ ਜਦੋਂ ਫੌਜੀਆਂ ਦੀਆਂ ਗੋਲੀਆਂ ਖਤਮ ਹੋ ਗਈਆਂ|
ਜਨਰਲ ਡਾਇਰ ਦੇ ਬਿਆਨਾਂ ਅਨੁਸਾਰ ਲੱਗਭੱਗ
1650
ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ|
ਖੂਹ ਵਿੱਚੋਂ
120
ਲਾਸ਼ਾਂ ਕੱਢੀਆਂ ਗਈਆਂ|
ਇਸਤੋਂ ਬਾਅਦ ਮੁਕੰਮਲ ਕਰਫਿਊ
ਲਗਾ ਦਿੱਤਾ ਗਿਆ|
ਉਸ ਵੇਲੇ ਇਸ ਗੋਲੀਕਾਂਡ ਵਿੱਚ ਸ਼ਹੀਦ ਹੋਏ ਲੋਕਾਂ ਦੀ ਗਿੱਣਤੀ ਵੀ ਵੱਖ ਵੱਖ ਦੱਸੀ ਗਈ|
ਅੰਗਰੇਜ਼ ਸਰਕਾਰ ਅਨੁਸਾਰ ਇਸ ਗੋਲੀਕਾਂਡ ਵਿੱਚ
379
ਵਿਅਕਤੀ ਮਾਰੇ ਗਏ ਸਨ,
ਸਿਵਲ ਸਰਜਨ ਡਾਕਟਰ ਵਿਲੀਅਮਜ਼ ਡੀਮੈਡੀ ਅਨੁਸਾਰ ਇਸ ਗੋਲੀਕਾਂਡ ਵਿੱਚ
1526
ਵਿਅਕਤੀ ਸ਼ਹੀਦ ਹੋਏ ਸਨ,
ਇੰਡੀਅਨ ਨੈਸ਼ਨਲ ਕਾਂਗਰਸ ਅਨੁਸਾਰ ਇਨ੍ਹਾਂ ਦੀ ਗਿਣਤੀ
1500
ਤੋਂ ਵੱਧ ਦੱਸੀ ਗਈ ਸੀ,
ਡਿਪਟੀ ਕਮਿਸ਼ਨਰ ਅਮ੍ਰਿਤਸਰ ਦੇ ਦਫਤਰ ਵਿੱਚ ਲਗਾਈ ਗਈ ਸੂਚੀ ਅਨੁਸਾਰ ਇਸ ਗੋਲੀਕਾਂਡ
ਵਿੱਚ
484
ਵਿਅਕਤੀ ਸ਼ਹੀਦ ਹੋਏ ਸਨ ਜਦਕਿ ਜਲ੍ਹਿਆਂ ਵਾਲਾ ਬਾਗ ਵਿੱਚ ਸਿਰਫ
388
ਵਿਅਕਤੀਆਂ ਦੀ ਹੀ ਸੂਚੀ ਮਿਲਦੀ ਹੈ|
ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਅਨੁਸਾਰ ਇਸ ਗੋਲੀਕਾਂਡ ਵਿੱਚ
379
ਵਿਅਕਤੀ ਸ਼ਹੀਦ ਹੋਏ ਸਨ ਜਿਨ੍ਹਾਂ ਵਿੱਚ
337
ਪੁਰਸ਼,
41
ਨਾਬਾਲਿਗ ਲੜਕੇ ਅਤੇ
01
ਛੇ ਹਫਤੇ ਦਾ ਬੱਚਾ ਸ਼ਾਮਿਲ ਸੀ|
ਉਨ੍ਹਾਂ ਅਨੁਸਾਰ ਇਸ ਗੋਲੀਕਾਂਡ ਵਿੱਚ
200
ਵਿਅਕਤੀ ਜਖਮੀ ਹੋਏ ਸਨ|
ਹੰਟਰ ਕਮਿਸ਼ਨ ਅਨੁਸਾਰ
337
ਵਿਅਕਤੀ
41
ਲੜਕੇ ਅਤੇ
01
ਛੇ ਹਫਤਿਆਂ ਦਾ ਬੱਚਾ ਮਾਰਿਆ ਗਿਆ,
ਸਵਾਮੀ ਸ਼ਰਧਾਨੰਦ ਵਲੋਂ ਗਾਂਧੀ ਨੂੰ ਲਿਖੇ ਗਏ ਪੱਤਰ ਵਿੱਚ ਇਨ੍ਹਾਂ ਦੀ ਗਿਣਤੀ
ਲੱਗਭੱਗ
1500
ਦੱਸੀ ਗਈ ਸੀ|
ਕੁੱਝ ਇਤਿਹਾਸਕਾਰਾਂ ਅਨੁਸਾਰ ਇਸ ਗੋਲੀਕਾਂਡ ਨੂੰ ਕਰਵਾਉਣ ਵਿੱਚ ਕਈ ਸਥਾਨਕ ਆਗੂਆਂ
ਦਾ ਵੀ ਵੱਡਾ ਹੱਥ ਸੀ|
ਉਸ ਵੇਲੇ ਦਰਬਾਰ ਸਾਹਿਬ ਤੇ ਮਹੰਤਾਂ ਦਾ ਕਬਜ਼ਾ ਸੀ ਅਤੇ ਦਰਬਾਰ ਸਾਹਿਬ ਦੇ ਮੁਖੀ
ਅਰੂੜਾ ਸਿੰਘ ਨੇ ਦਰਬਾਰ ਸਾਹਿਬ ਵਿੱਚ ਦਲਿਤਾਂ ਨੂੰ ਜਾਣ ਤੋਂ ਰੋਕਿਆ ਸੀ ਅਤੇ ਇਹ
ਇਕੱਠ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਬੁਲਾਇਆ ਗਿਆ ਸੀ|
ਗੋਲੀਕਾਂਡ ਤੋਂ ਬਾਦ ਅਰੂੜਾ ਸਿੰਘ ਨੇ ਜਨਰਲ ਡਾਇਰ ਨੂੰ ਸਿਰੋਪਾ ਦੇਕੇ ਸਨਮਾਨਿਤ
ਕੀਤਾ ਸੀ|
ਇਸ ਹੱਤਿਆਕਾਂਡ ਦੇ ਵਿਰੋਧ ਵਿੱਚ ਕਵੀ ਰਬਿੰਦਰਨਾਥ ਟੈਗੋਰ ਨੇ ਸਰ ਦੀ ਉਪਾਧੀ ਵਾਪਸ
ਕਰ ਦਿੱਤੀ|
ਜਲਿਆਂਵਾਲਾ ਬਾਗ ਪ੍ਰਸਿੱਧ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ
ਦੇ ਨੇੜੇ ਹੈ|
ਇਤਿਹਾਸ ਅਨੁਸਾਰ ਇਹ ਬਾਗ ਹਿੰਮਤ ਸਿੰਘ ਦੇ ਪਰਿਵਾਰ ਦੀ ਸੰਪਤੀ ਸੀ ਜੋ ਕਿ ਪਿੰਡ
ਜੱਲਾ ਜੋਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਥਿਤ ਹੈ ਤੋਂ ਇੱਥੇ ਆਏ ਸਨ|
ਇਸ ਪਰਿਵਾਰ ਨੂੰ ਜੱਲੇਵਾਲੇ ਜਾਂ ਜੱਲੇ ਜਾਂ ਜੱਲਾ ਆਦਿ ਕਿਹਾ ਜਾਂਦਾ ਸੀ|
ਇੱਥੇ
1920
ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵਲੋਂ ਇੱਕ ਟਰੱਸਟ ਬਣਾਇਆ ਗਿਆ ਅਤੇ
1923
ਵਿੱਚ ਇਸ ਟਰੱਸਟ ਨੇ ਇਹ ਜਮੀਨ
560472/-ਰੁਪਏ
ਵਿੱਚ ਖਰੀਦੀ|ਬਾਗ
ਵਿੱਚ ਲਾਟ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ
925000/-
ਰੁਪਏ ਦੀ ਲਾਗਤ ਨਾਲ ਬਣਾਈ ਗਈ ਸੀ|
ਅਜਾਦੀ ਤੋਂ ਕਈ ਸਾਲਾਂ ਬਾਦ
1961
ਵਿੱਚ ਜੋਤੀ ਦੇ ਆਕਾਰ ਦਾ
45
ਫੁੱਟ ਉੱਚਾ ਲਾਲ ਪੱਥਰਾਂ ਵਾਲਾ ਖੰਭਾ ਇਸ ਗੋਲੀਕਾਂਡ ਵਿੱਚ ਮਾਰੇ ਗਏ ਸ਼ਹੀਦਾਂ ਦੀ
ਯਾਦ ਵਿੱਚ ਬਣਾਇਆ ਗਿਆ|
ਇੱਥੇ ਇੱਕ ਅਮਰ ਜੋਤੀ ਵੀ ਬਣਾਈ ਗਈ ਹੈ ਜੋ ਕਿ ਹਮੇਸ਼ਾ ਬਲਦੀ ਰਹਿੰਦੀ ਹੈ|
ਇਸ ਖੂਨੀ ਕਾਂਡ ਦਾ ਬਦਲਾ ਸ਼ਹੀਦ ਊਧਮ ਸਿੰਘ ਜੋਕਿ ਖੁਦ ਇਸ ਗੋਲੀਕਾਂਡ ਮੌਕੇ ਬਾਗ
ਵਿੱਚ ਸੀ ਅਤੇ ਇਸ ਘਟਨਾ ਨੂੰ ਅਪਣੇ ਅੱਖੀਂ ਵੇਖਿਆ ਨੇ ਲਿਆ ਸੀ|
ਮਾਈਕਲ ਓਡਵਾਇਰ ਜੋ ਕਿ ਜਲਿਆਵਾਲਾ ਬਾਗ ਦੇ ਖੂਨੀ ਕਾਂਡ ਸਮੇਂ ਪੰਜਾਬ ਦਾ ਗਵਰਨਰ ਸੀ
ਅਤੇ ਜਨਰਲ ਡਾਇਰ ਨੂੰ ਕਤਲੇਆਮ ਕਰਨ ਦੀ ਇਜ਼ਾਜ਼ਤ ਦਿੱਤੀ ਸੀ ਨੂੰ ਊਧਮ ਸਿੰਘ ਨੇ
13
ਮਾਰਚ
1940
ਨੂੰ ਇੱਕ ਸਭਾ ਵਿੱਚ ਗੋਲੀ ਮਾਰਕੇ ਮਾਰ ਦਿੱਤਾ ਸੀ|
ਇਸ ਘਟਨਾ ਵੇਲੇ ਸ਼ਹੀਦ ਭਗਤ ਸਿੰਘ ਦੀ ਉਮਰ ਲੱਗਭੱਗ
12
ਸਾਲ ਸੀ ਅਤੇ ਉਹ ਅਪਣੇ ਸਕੂਲ ਤੋਂ ਲੱਗਭੱਗ
12
ਮੀਲ ਪੈਦਲ ਚੱਲਕੇ ਜਲ੍ਹਿਆਂ ਵਾਲੇ ਬਾਗ ਵਿੱਚ ਪਹੁੰਚੇ ਅਤੇ
ਇਸ ਘਟਨਾ ਨੇ ਉਸਦੇ ਮਨ ਤੇ ਗੰਭੀਰ ਅਸਰ ਕੀਤਾ ਸੀ|
ਇਸ ਸਥਾਨ ਦਾ ਮੌਜੂਦਾ ਡਿਜਾਇਨ ਅਮਰੀਕਾ ਦੇ ਪ੍ਰਸਿੱਧ ਆਰਕੀਟੈਕਟ ਬੈਂਜਾਮੀਨ ਪੋਲਕ ਨੇ
ਤਿਆਰ ਕੀਤਾ ਅਤੇ
13
ਅਪ੍ਰੈਲ
1961
ਨੂੰ ਭਾਰਤ ਦੇ ਰਾਸ਼ਟਰਪਤੀ ਡਾਕਟਰ ਰਾਜਿੰਦਰਾ ਪ੍ਰਸਾਦ ਨੇ ਇਸਦਾ ਉਦਘਾਟਨ ਕੀਤਾ ਸੀ|
ਬ੍ਰਿਟਿਸ਼ ਸਰਕਾਰ ਦੇ ਕਈ ਆਗੂਆਂ ਨੇ ਸਮੇਂ ਸਮੇਂ ਤੇ ਇਸ ਬਾਗ ਦਾ ਦੌਰਾ ਕੀਤਾ ਹੈ|
ਇਸ ਦਰਦਨਾਕ ਘਟਨਾ ਤੋਂ ਕਈ ਸਾਲਾਂ ਬਾਦ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਇਸ
ਇਤਿਹਾਸਕ ਬਾਗ ਵਿੱਚ ਆਏ ਸਨ ਅਤੇ ਇਸ ਗੋਲੀਕਾਂਡ ਨੂੰ ਰਾਖਸ਼ਸ਼ੀ ਘਟਨਾ ਤੱਕ ਕਹਿਕੇ ਇੱਕ
ਸ਼ਰਮਨਾਕ ਘਟਨਾ ਕਰਾਰ ਦਿਤਾ|1997ਵਿੱਚ
ਮਹਾਰਾਣੀ ਐਲਿਜਾਵੈਥ ਦੂਜੀ ਅਤੇ ਉਸਦੇ ਪਤੀ ਅਤੇ ਡਿਉਕ ਆਫ ਐਡਿਨਵਰਗ ਪ੍ਰਿੰਸ ਫਿਲਿਪ
ਲੇ ਵੀ ਇਸ ਥਾਂ ਦਾ ਦੌਰਾ ਕੀਤਾ ਅਤੇ ਇਸ ਘਟਨਾ ਨੂੰ ਦੁੱਖਦਾਈ ਉਦਾਹਰਣ ਕਿਹਾ|2017ਵਿੱਚ
ਕਾਂਗਰਸੀ ਆਗੂ ਅਤੇ ਲੇਖਕ ਸ਼ਸ਼ੀ ਥਰੂਰ ਨੇ ਸੁਝਾਓ ਦਿੱਤਾ ਕਿ ਇਸ ਘਟਨਾ ਦੀ
100
ਵੀਂ ਵਰ੍ਹੇਗੰਢ ਮੌਕੇ ਬਿ©ਟਿਸ
ਸਰਕਾਰ ਨੂੰ ਬਸਤੀਵਾਦੀ ਸਾਸਨ ਦੌਰਾਨ ਹੋਈਆਂ ਗੱਲਤੀਆਂ ਲਈ ਮੁਆਫੀ ਮੰਗਣੀ ਚਾਹੀਦੀ ਹੈ|
6
ਦਸੰਬਰ
2017
ਨੂੰ ਇਸ ਯਾਦਗਾਰ ਦਾ ਦੌਰਾ ਕਰਦਿਆਂ ਲੰਡਨ ਦੇ ਮੇਅਰ ਸਦੀਕ ਖਾਨ ਨੇ ਬਿ©ਟਿਸ
ਸਰਕਾਰ ਨੂੰ ਇਸ ਕਤਲੇਆਮ ਲਈ ਮੁਆਫੀ ਮੰਗਣ ਲਈ ਕਿਹਾ|
ਫਰਵਰੀ
2019
ਵਿੱਚ ਬਿ©ਟਿਸ
ਹਾਊਸ ਆਫ ਲਾਰਡਜ ਨੇ ਇਸ ਕਤਲੇਆਮ ਬਾਰੇ ਵਿਚਾਰ ਵਟਾਂਦਰਾਂ ਅਤੇ ਬਹਿਸ ਸ਼ੁਰੂ ਕਰ ਦਿਤੀ
ਅਤੇ
12
ਅਪ੍ਰੈਲ
2019
ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਇਸ ਘਟਨਾ ਨੂੰ ਸ਼ਰਮਨਾਕ ਘਟਨਾ ਅਤੇ
ਦਾਗ ਮੰਨਿਆ|
15
ਅਪ੍ਰੈਲ
2019
ਨੂੰ
ਬ੍ਰਿਟਿਸ਼
ਸੰਸਦ ਵਿੱਚ ਜਸਵੀਰ ਸਿੰਘ ਦੀ ਮੇਜ਼ਵਾਨੀ ਵਿੱਚ ਇਸ ਘਟਨਾ ਸਬੰਧੀ ਇੱਕ ਰਾਸ਼ਟਰੀ
ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ|
ਏਸ਼ੀਅਨ ਐਵਾਰਡਜ਼ ਨੇ ਅਪ੍ਰੈਲ
2019
ਵਿੱਚ ਇਨ੍ਹਾਂ ਸ਼ਹੀਦਾਂ ਨੂੰ ਸੰਸਥਾਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ ਜੋਕਿ ਸਹੀਦ
ਭਗਤ ਸਿੰਘ ਦੇ ਭਾਣਜੇ ਜਗਮੋਹਣ ਸਿੰਘ ਨੇ ਪ੍ਰਾਪਤ ਕੀਤਾ|
ਸਰਕਾਰ ਵਲੋਂ ਇਸ ਘਟਨਾਂ ਨੂੰ ਸਮਰਪਿੱਤ ਸਿੱਕਾ ਜਾਰੀ ਕੀਤਾ ਗਿਆ ਅਤੇ ਇਸ ਸਬੰਧੀ ਕਈ
ਡਾਕ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ|
ਹਰ ਸਾਲ ਇੱਥੇ ਦੇਸ਼ ਵਿਦੇਸ਼ ਤੋਂ ਰਾਜਨੇਤਾ ਅਤੇ ਲੱਖਾਂ ਲੋਕ ਆਕੇ ਸ਼ਹੀਦਾਂ ਨੂੰ
ਸ਼ਰਧਾਂਜਲੀ ਭੇਂਟ ਕਰਦੇ ਹਨ|
Ñਸਾਲ
2019
ਵਿੱਚ ਇਸ ਇਤਿਹਾਸਕ ਦੇ ਨਵੀਨੀਕਰਣ ਲਈ ਲੱਗਭੱਗ
20
ਕਰੌੜ ਰੁਪਏ ਰੱਖੇ ਗਏ ਸਨ ਅਤੇ
13
ਅਪ੍ਰੈਲ
2020
ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਆਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਕਰਨੀ ਸੀ ਅਤੇ ਇਸਦਾ ਉਦਘਾਟਨ ਕਰਨਾ ਸੀ ਪਰੰਤੂ ਪਿਛਲੇ ਸਾਲ ਕੋਰੋਨਾ ਕਾਰਨ ਇਹ ਕੰਮ
ਮਿੱਥੇ ਸਮੇਂ ਜੂਨ
2020
ਤੱਕ ਮੁਕੰਮਲ ਨਹੀਂ ਹੋ ਸਕਿਆ ਹੈ|
ਇਸ ਸਾਲ ਇਹ ਪ੍ਰੋਜੈਕਟ ਮੁਕੰਮਲ ਹੋਇਆ ਹੈ ਅਤੇ ਅੱਜ
13
ਅਪ੍ਰੈਲ
2021
ਨੂੰ ਪ©ਧਾਨ
ਮੰਤਰੀ ਨਰਿੰਦਰ ਮੋਦੀ ਇਸਦਾ ਵਰਚੁਅਲ ਉਦਘਾਟਨ ਕਰਨਗੇ|
ਇਸ ਘਟਨਾ ਦੇ
102
ਸਾਲ ਅਤੇ ਅਜ਼ਾਦੀ ਦੇ
73
ਸਾਲ ਬੀਤਣ ਦੇ ਬਾਦ ਵੀ ਇਸ
ਗੋਲੀਕਾਂਡ ਵਿੱਚ ਸ਼ਹੀਦ ਅਤੇ ਜ਼ਖਮੀ ਹੋਏ ਵਿਅਕਤੀਆਂ ਦਾ ਪੂਰਾ ਸਹੀ ਵੇਰਵਾ ਨਾਂ ਹੋਣਾ
ਇਨ੍ਹਾਂ ਦਾ ਘੋਰ ਅਪਮਾਨ ਹੈ|
ਇਸ ਸਬੰਧੀ ਸਰਕਾਰ ਅਤੇ ਬੁੱਧੀਜੀਵੀਆਂ ਨੂੰ ਗੰਭੀਰਤਾ ਨਾਲ ਕੰਮ ਕਰਨ ਦੀ ਜਰੂਰਤ ਹੈ
ਤਾਂ ਜੋ ਇਹਨ੍ਹਾਂ ਅਣਗੋਲੇ ਸ਼ਹੀਦਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ ਅਤੇ ਇਹੋ
ਇਨ੍ਹਾਂ ਸ਼ਹੀਦਾਂ ਨੂੰ ਅਸਲੀ ਸ਼ਰਧਾਂਜਲੀ ਹੋਵੇਗੀ|-
ਕੁਲਦੀਪ ਚੰਦ
|
|