|
ਸ਼ਹੀਦ ਭਗਤ ਸਿੰਘ ਦੇਸ਼ ਦੇ ਨੋਜਵਾਨਾਂ ਲਈ ਇੱਕ ਵੱਡਾ ਆਦਰਸ਼ ਹਨ
16
ਮਾਰਚ, 2020
ਭਾਰਤ ਦੇਸ਼ ਲੰਬਾ ਸਮਾਂ ਗੁਲਾਮ ਰਿਹਾ ਹੈ। ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ
ਅਜ਼ਾਦ ਕਰਵਾਉਣ ਲਈ ਦੇਸ਼ ਭਗਤਾਂ ਨੇ ਸੰਘਰਸ਼ ਕੀਤਾ ਅਤੇ ਅੰਦੋਲਨ ਚਲਾਏ ਅਤੇ ਕਈ ਦੇਸ਼
ਭਗਤਾਂ ਨੇ ਸ਼ਹੀਦੀਆਂ ਦਿਤੀਆਂ ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਨਾਮ ਪ੍ਰਮੁੱਖ
ਹੈ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦਾ ਪੂਸ਼ਤੈਨੀ ਪਿੰਡ ਖਟਕੜਕਲਾਂ ਨੇੜੇ ਬੰਗਾ
ਜਿਲ੍ਹਾ ਨਵਾਂ ਸ਼ਹਿਰ ਜਿਸਦਾ ਨਾਮ ਹੁਣ ਬਦਲਕੇ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ ਹੈ
ਸੀ ਪ੍ਰੰਤੂ
ਉਨ੍ਹਾਂ ਦਾ ਜਨਮ
28
ਸਤੰਬਰ 1907
ਨੂੰ ਪਿੰਡ ਬੰਗਾ ਜਿਲ੍ਹਾ ਲਾਇਲਪੁਰ ਪੰਜਾਬ ਜੋਕਿ ਹੁਣ ਪਾਕਿਸਤਾਨ ਵਿੱਚ ਹੈ ਮਾਤਾ
ਵਿਦਿਆਵਤੀ ਦੀ ਕੁੱਖੋਂ ਪਿਤਾ ਕਿਸ਼ਨ ਸਿੰਘ ਦੇ ਘਰ ਹੋਇਆ ਸੀ। ਸ਼ਹੀਦ ਭਗਤ ਸਿੰਘ ਦਾ
ਪਰਿਵਾਰ ਦੇਸ਼ ਭਗਤਾਂ ਦਾ ਪਰਿਵਾਰ ਸੀ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਕੁੱਝ
ਮੈਂਬਰਾਂ ਨੇ ਮਹਾਰਾਜ ਰਣਜੀਤ ਸਿੰਘ ਦੀ ਫੌਜ ਵਿੱਚ ਵੀ ਕੰਮ ਕੀਤਾ ਸੀ ਅਤੇ ਕਈ
ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਨਾਲ ਜੁੜ੍ਹੇ ਹੋਏ ਸਨ। ਜਿਸ ਦਿਨ ਸ਼ਹੀਦ ਭਗਤ ਸਿੰਘ ਦਾ
ਜਨਮ ਹੋਇਆ ਉਸੇ ਦਿਨ ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਅਤੇ ਦੋ ਚਾਚੇ ਅਜੀਤ ਸਿੰਘ ਅਤੇ
ਸਵਰਨ ਸਿੰਘ ਜੋਕਿ ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਭਾਗ ਲੈਣ ਕਾਰਨ ਜੇਲ ਗਏ ਹੋਏ ਸਨ
ਜੇਲ ਤੋਂ ਰਿਹਾ ਹੋਕੇ ਆਏ ਸਨ। ਸ਼ਹੀਦ ਭਗਤ ਸਿੰਘ ਦਾ ਪਰਿਵਾਰ ਬੇਸ਼ੱਕ ਇੱਕ ਸਿੱਖ
ਪਰਿਵਾਰ ਸੀ ਪਰੰਤੂ ਇਸ ਪਰਿਵਾਰ ਤੇ ਆਰੀਆ ਸਮਾਜ ਅਤੇ ਮਹਾਰਿਸ਼ੀ ਦਯਾਨੰਦ ਦੀ
ਵਿਚਾਰਧਾਰਾ ਦਾ ਡੂੰਘਾ ਪ੍ਰਭਾਵ ਸੀ। ਸ਼ਹੀਦ ਭਗਤ ਸਿੰਘ ਨੇ ਅਪਣੀ ਮੁਢਲੀ ਪੜਾਈ ਪਿੰਡ
ਦੇ ਸਕੂਲ ਤੋਂ ਸ਼ੁਰੂ ਕੀਤੀ ਅਤੇ ਫਿਰ ਡੀ ਏ ਵੀ ਸਕੂਲ ਲਾਹੋਰ ਵਿੱਚ ਦਾਖਲਾ ਲੈ ਲਿਆ।
ਭਗਤ ਸਿੰਘ ਦੀ ਮੁਢਲੀ ਪੜ੍ਹਾਈ ਲਾਇਲਪੁਰ ਦੇ ਜਿਲ੍ਹਾ ਬੌਰਡ ਪ੍ਰਾਇਮਰੀ ਸਕੂਲ ਵਿੱਚ
ਹੋਈ,
ਉਚੇਰੀ ਪੜਾਈ ਲਈ ਉਨ੍ਹਾਂ ਨੇ ਡੀ ਏ ਵੀ ਹਾਈ ਸਕੂਲ ਲਹੋਰ ਵਿੱਚ ਦਾਖਲਾ ਲੈ ਲਿਆ।
ਅੰਗਰੇਜ ਇਸ ਸਕੂਲ ਨੂੰ ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ ਕਹਿੰਦੇ ਸਨ।
13
ਅਪ੍ਰੈਲ 1919
ਨੂੰ ਵਾਪਰੀ ਜ਼ਲ੍ਹਿਆਂ ਵਾਲੇ ਬਾਗ ਦੀ ਘਟਨਾ ਵੇਲੇ ਸ਼ਹੀਦ ਭਗਤ ਸਿੰਘ ਦੀ ਉਮਰ ਲੱਗਭੱਗ
12
ਸਾਲ ਸੀ ਅਤੇ ਉਹ ਅਪਣੇ ਸਕੂਲ ਤੋਂ ਲੱਗਭੱਗ
12
ਮੀਲ ਪੈਦਲ ਚੱਲਕੇ ਜਲ੍ਹਿਆਂ ਵਾਲੇ ਬਾਗ ਵਿੱਚ ਪਹੁੰਚੇ। ਸ਼ਹੀਦ ਭਗਤ ਸਿੰਘ ਕੁੱਝ ਸਮੇਂ
ਬਾਦ ਦੇਸ਼ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਪਰਕ ਵਿੱਚ ਆ ਗਏ ਅਤੇ ਉਨ੍ਹਾਂ ਨੇ
ਕ੍ਰਾਂਤੀਕਾਰੀ ਵੀਰ ਸਾਵਰਕਰ ਦੀ ਕਿਤਾਬ
1857
ਪਹਿਲਾ ਸੁਤੰਤਰਤਾ ਸੰਗਰਾਮ ਪੜ੍ਹੀ ਜਿਸਦਾ ਉਨ੍ਹਾਂ ਤੇ ਡੂੰਘਾ ਪ੍ਰਭਾਵ ਪਿਆ ਅਤੇ ਉਹ
ਸਭ ਕੁੱਝ ਛੱਡਕੇ ਅਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਿਲ ਹੋ ਗਏ। ਜੂਨ
1924
ਵਿੱਚ ਉਹ ਵੀਰ ਸਾਵਰਕਰ ਨੂੰ ਯਰਵਦਾ ਜੇਲ ਵਿੱਚ ਮਿਲੇ ਅਤੇ ਉਸਤੋਂ ਬਾਦ ਕ੍ਰਾਂਤੀਕਾਰੀ
ਚੰਦਰ ਸ਼ੇਖਰ ਅਜ਼ਾਦ ਨੂੰ ਮਿਲੇ ਅਤੇ ਉਨ੍ਹਾਂ ਦੇ ਦੱਲ ਵਿੱਚ ਸ਼ਾਮਿਲ ਹੋ ਗਏ। ਇਸ ਦੱਲ
ਵਿੱਚ ਕ੍ਰਾਂਤੀਕਾਰੀ ਸੁਖਦੇਵ,
ਰਾਜਗੁਰੂ,
ਭਗਵਤੀਚਰਨ ਵੋਹਰਾ ਆਦਿ ਵੀ ਸ਼ਾਮਿਲ ਸਨ। ਲਾਹੌਰ ਦੇ
ਨੈਸ਼ਨਲ ਕਾਲਜ਼ ਦੀ ਪੜ੍ਹਾਈ ਛੱਡ ਕੇ ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਦੇ ਲਈ ਨੋਜਵਾਨ
ਭਾਰਤ ਸਭਾ ਦੀ ਸਥਾਪਨਾ ਕੀਤੀ। ਕਾਕੋਰੀ ਕਾਂਡ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ
ਲਾਹੋਰ ਦੇ ਦੁਸਿਹਰਾ ਮੇਲੇ ਵਿੱਚ ਬੰਬ ਧਮਾਕਾ ਕਰਨ ਦੇ ਦੋਸ਼ ਵੀ ਲਗਾਏ ਗਏ।
ਇਸ ਵਿੱਚ ਸ਼ਾਮਿਲ ਰਾਮ ਪ੍ਰਸਾਦ ਬਿਸਮਿਲ
ਸਮੇਤ 4
ਕ੍ਰਾਂਤੀਕਾਰੀਆਂ ਨੂੰ ਫਾਂਸੀ ਅਤੇ 16
ਨੂੰ ਜੇਲ ਦੀਆਂ ਸਜ਼ਾਵਾਂ ਤੋਂ ਉਹ ਕਾਫੀ ਪ੍ਰਭਾਵਿਤ ਹੋਏ ਅਤੇ ਆਪਣੀ ਪਾਰਟੀ ਨੌਜਵਾਨ
ਭਾਰਤ ਸਭਾ ਨੂੰ ਹਿੰਦੁਸਤਾਨ ਰਿਪਬਲਿਕ ਐਸ਼ੋਸੀਏਸ਼ਨ ਵਿੱਚ ਸ਼ਾਮਿਲ ਕਰ ਦਿੱਤਾ ਅਤੇ ਇੱਕ
ਨਵਾਂ ਨਾਮ ਹਿੰਦੁਸਤਾਨ ਸ਼ੋਸਲਿਸਟ ਰਿਪਬਲਿਕਨ ਐਸ਼ੋਸੀਏਸ਼ਨ ਰੱਖ ਦਿੱਤਾ। ਲਾਹੌਰ ਵਿੱਚ
ਸਾਂਡਰਸ ਨੂੰ ਮਾਰਨਾ ਅਤੇ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ ਚੰਦਰ ਸ਼ੇਖਰ ਆਜ਼ਾਦ ਅਤੇ
ਪਾਰਟੀ ਦੇ ਹੋਰ ਮੈਂਬਰਾਂ ਨਾਲ ਬੰਬ ਵਿਸਫੋਟ ਕਰਕੇ ਅਤੇ ਪਰਚੇ ਸੁੱਟਕੇ ਅੰਗਰੇਜੀ
ਹਕੂਮਤ ਦੇ ਵਿਰੁੱਧ ਵਿਦਰੋਹ ਦੀ ਅਵਾਜ਼ ਬੁਲੰਦ ਕੀਤੀ। ਫਰਵਰੀ
1928
ਵਿੱਚ ਭਾਰਤ ਵਿੱਚ ਪਹੁੰਚੇ ਸਾਈਮਨ ਕਮੀਸ਼ਨ ਦੇ ਵਿਰੋਧ ਅਤੇ ਬਾਈਕਾਟ ਲਈ ਪ੍ਰਦਰਸ਼ਨ
ਹੋਏ। ਇਹਨਾਂ ਪ੍ਰਦਰਸ਼ਨਾਂ ਵਿੱਚ ਭਾਗ ਲੈਣ ਵਾਲਿਆਂ ਤੇ ਅੰਗਰੇਜ਼ੀ ਸ਼ਾਸ਼ਨ ਨੇ ਲਾਠੀਚਾਰਜ
ਵੀ ਕੀਤਾ। ਇਸ ਪ੍ਰਦਰਸ਼ਨ ਦੌਰਾਨ ਹੀ ਵਿਰੋਧ ਦੀ ਅਗਵਾਈ ਕਰ ਰਹੇ ਕਾਂਗਰਸੀ ਆਗੂ ਲਾਲਾ
ਲਾਜਪਤ ਰਾਏ ਦੀ ਮੌਤ ਹੋ ਗਈ। ਇਸਦੇ ਰੋਸ ਵਜੋਂ ਸ਼ਹੀਦ ਭਗਤ ਸਿੰਘ ਨੇ ਅਪਣੇ ਸਾਥੀਆਂ
ਨਾਲ ਮਿਲਕੇ ਪੁਲਿਸ ਸੁਪਰੀਟੰਡੈਂਟ ਸਕਾਟ ਨੂੰ ਮਾਰਨ ਦੀ ਯੋਜਨਾ ਬਣਾਈ।
17
ਦਸੰਬਰ 1928
ਨੂੰ ਕਰੀਬ ਸਵਾ ਚਾਰ ਵਜੇ,
ਸਕਾਟ ਦੀ ਜਗ੍ਹਾ ਤੇ,
ਏ.ਐਸ.ਪੀ. ਸਾਂਡਰਸ ਦੇ ਆਉਂਦੇ ਹੀ ਰਾਜਗੁਰੂ ਨੇ ਇੱਕ ਗੋਲੀ ਸਿੱਧੀ ਉਸਦੇ ਸਿਰ ਵਿੱਚ
ਮਾਰੀ ਜਿਸ ਨਾਲ ਉਹ ਬੇਹੋਸ਼ ਹੋ ਗਿਆ ਅਤੇ ਭਗਤ ਸਿੰਘ ਨੇ
3-4
ਗੋਲੀਆਂ ਮਾਰਕੇ ਉਸਨੂੰ ਮਾਰ ਮੁਕਾਇਆ। ਇਸਤੋਂ ਬਾਦ
ਜਦੋਂ ਇਹ ਦੋਨੋਂ ਭੱਜ ਰਹੇ ਸੀ ਤਾਂ ਇੱਕ ਸਿਪਾਹੀ ਚੰਨਣ ਸਿੰਘ ਨੇ ਇਹਨਾਂ ਦਾ ਪਿੱਛਾ
ਕਰਨਾ ਸ਼ੁਰੂ ਕਰ ਦਿੱਤਾ। ਉਸਨੂੰ ਪਿੱਛਾ ਕਰਨ ਤੋਂ ਰੋਕਿਆ ਪਰ ਨਾਂ ਰੁਕਣ ਤੇ ਆਜ਼ਾਦ ਨੇ
ਉਸਨੂੰ ਗੋਲੀ ਮਾਰ ਦਿੱਤੀ। ਇਸ ਤਰ੍ਹਾਂ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈ
ਲਿਆ। ਆਪ ਬੇਸ਼ੱਕ ਖੂਨ ਖਰਾਬੇ ਦੇ ਪੱਖ ਵਿੱਚ ਨਹੀਂ ਸੀ ਪਰ ਕਾਰਲ ਮਾਰਕਸ ਦੇ ਸਿਧਾਂਤਾ
ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਸੀ। ਉਹ ਸਮਾਜਵਾਦੀ ਵਿਚਾਰਾਂ ਵਾਲਾ ਸੀ ਇਸੇ ਕਾਰਨ
ਉਸਨੂੰ ਪੂੰਜੀਪਤੀਆਂ ਦੀ ਮਜ਼ਦੂਰਾਂ ਦੇ ਸ਼ੋਸ਼ਣ ਦੀ ਨੀਤੀ ਪਸੰਦ ਨਹੀਂ ਸੀ। ਉਸ ਸਮੇਂ
ਬਹੁਤੇ ਉਦਯੋਗ ਅੰਗਰੇਜਾਂ ਕੋਲ ਹੀ ਸਨ
ਅਤੇ ਅੰਗਰੇਜ਼ਾਂ ਦੇ ਮਜ਼ਦੂਰਾਂ ਪ੍ਰਤੀ
ਅੱਤਿਆਚਾਰਾਂ ਨਾਲ ਉਹਨਾਂ ਦਾ ਵਿਰੋਧ ਸੁਭਾਵਿਕ ਹੀ ਸੀ। ਮਜ਼ਦੂਰ ਵਿਰੋਧੀ ਨੀਤੀਆਂ ਨੂੰ
ਬ੍ਰਿਟਿਸ਼ ਸੰਸਦ ਵਿੱਚ ਪਾਸ ਨਾ ਹੋਣ ਦੇਣ ਲਈ ਉਹਨਾਂ ਨੇ ਟ੍ਰੇਡ ਡਿਸਪੀਉਟ ਬਿੱਲ ਅਤੇ
ਪਬਲਿਕ ਸੇਫਟੀ ਬਿੱਲ ਦੇ ਵਿਰੋਧ ਵਿੱਚ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ ਬੰਬ
ਸੁੱਟਣ ਦੀ ਯੋਜਨਾ ਬਣਾਈ। ਇਸ ਕੰਮ ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਾ ਨਾਮ
ਚੁਣਿਆ ਗਿਆ। 08
ਅਪ੍ਰੈਲ 1929
ਨੂੰ ਜਦੋਂ ਇਹ ਬਿੱਲ ਪੇਸ਼ ਹੋਣੇ ਸਨ ਕੇਂਦਰੀ ਅਸੈਂਬਲੀ ਵਿੱਚ ਇਹਨਾਂ ਦੋਨਾਂ ਨੇ ਇੱਕ
ਅਜਿਹੇ ਸਥਾਨ ਤੇ ਬੰਬ ਸੁੱਟਿਆ ਜਿੱਥੇ ਕੋਈ ਮੌਜੂਦ ਨਹੀਂ ਸੀ,
ਇਸ ਨਾਲ ਪੂਰਾ ਹਾਲ ਧੂੰਏ ਨਾਲ ਭਰ ਗਿਆ। ਉਹਨਾਂ ਦੋਨਾਂ ਨੇ
''ਇਨਕਲਾਬ-ਜਿੰਦਾਬਾਦ,
ਸਾਮਰਾਜਵਾਦ-ਮੁਰਦਾਬਾਦ''
ਦਾ ਨਾਹਰਾ ਲਗਾਇਆ ਅਤੇ ਆਪਣੇ ਨਾਲ ਲਿਆਂਦੇ ਹੋਏ ਅੰਗਰੇਜ ਸਰਕਾਰ ਵਿਰੋਧੀ ਪਰਚੇ ਹਵਾ
ਵਿੱਚ ਉਛਾਲ ਦਿੱਤੇ। ਕੁਝ ਦੇਰ ਬਾਅਦ ਪੁਲਿਸ ਆ ਗਈ ਅਤੇ ਦੋਨਾਂ ਨੂੰ ਗ੍ਰਿਫਤਾਰ ਕਰ
ਲਿਆ ਗਿਆ। ਜੇਲ ਵਿੱਚ ਭਗਤ ਸਿੰਘ ਕਰੀਬ 2
ਸਾਲ ਰਹੇ। ਇਸ ਦੌਰਾਨ ਉਹ ਲੇਖ ਲਿਖ ਕੇ ਆਪਣੇ ਕ੍ਰਾਂਤੀਕਾਰੀ ਵਿਚਾਰ ਪ੍ਰਗਟ ਕਰਦੇ
ਰਹੇ। ਉਹਨਾਂ ਦੁਆਰਾ ਲਿਖੇ ਗਏ ਲੇਖ ਅਤੇ ਸਕੇ ਸਬੰਧੀਆਂ ਨੂੰ ਲਿਖੀਆਂ ਗਈਆਂ ਚਿੱਠੀਆਂ
ਅੱਜ ਵੀ ਉਹਨਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ। ਆਪਣੇ ਲੇਖਾਂ ਵਿੱਚ ਉਹਨਾਂ
ਨੇ ਪੂੰਜੀਪਤੀਆਂ ਨੂੰ ਆਪਣਾ ਦੁਸ਼ਮਣ ਦੱਸਿਆ ਹੈ। ਉਹਨਾਂ ਨੇ ਲਿਖਿਆ ਕਿ ਮਜ਼ਦੂਰਾਂ ਦਾ
ਸ਼ੋਸ਼ਣ ਕਰਨ ਵਾਲੇ ਉਹਨਾਂ ਦਾ ਦੁਸ਼ਮਣ ਹੈ। ਉਹਨਾਂ ਨੇ ਇੱਕ ਲੇਖ ਮੈਂ ਨਾਸਤਿਕ ਕਿਉਂ
ਹਾਂ ਵੀ ਲਿਖਿਆ। ਉਹਨਾਂ ਨੇ ਸਮਾਜ ਦੇ ਕਮਜ਼ੋਰ ਵਰਗਾਂ ਤੇ ਦੂਜੇ ਵਰਗਾਂ ਵਲੋਂ ਕੀਤੇ
ਜਾਂਦੇ ਹਮਲਿਆਂ ਅਤੇ ਸ਼ੋਸਣ ਦਾ ਵੀ ਉਸੇ ਤਰਾਂ ਵਿਰੋਧ ਕੀਤਾ ਜਿਵੇਂ ਕਿ ਅੰਗਰੇਜ਼ਾਂ
ਦੁਆਰਾ ਕੀਤੇ ਗਏ ਅੱਤਿਆਚਾਰਾਂ ਦਾ ਵਿਰੋਧ ਕੀਤਾ। ਉਹਨਾਂ ਨੂੰ ਪੰਜਾਬੀ,
ਉਰਦੂ,
ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਬਾਂਗਲਾ ਵੀ ਆਉਂਦੀ ਸੀ । ਉਨ੍ਹਾਂ ਨੇ ਮੌਤ ਦੀ
ਸਜ਼ਾ ਸੁਣਾਉਣ ਦੇ ਬਾਅਦ ਵੀ ਮਾਫੀਨਾਮਾ ਲਿਖਣ ਤੋਂ ਸਾਫ ਮਨ੍ਹਾਂ ਕਰ ਦਿੱਤਾ ਸੀ।
ਉਹਨਾਂ ਨੇ ਅੰਗਰੇਜ਼ ਸਰਕਾਰ ਨੂੰ ਇੱਕ ਚਿੱਠੀ ਵੀ ਲਿਖੀ ਜਿਸ ਵਿੱਚ ਕਿਹਾ ਗਿਆ ਸੀ ਕਿ
ਉਹਨਾਂ ਨੂੰ ਅੰਗਰੇਜ਼ੀ ਸਰਕਾਰ ਦੇ ਖਿਲਾਫ ਭਾਰਤੀਆਂ ਦੇ ਯੁੱਧ ਦਾ ਪ੍ਰਤੀਕ ਇੱਕ
ਯੁੱਧਬੰਦੀ ਸਮਝਿਆ ਜਾਵੇ ਅਤੇ ਫਾਂਸੀ ਦੇਣ ਦੀ ਬਜਾਏ ਗੋਲੀ ਨਾਲ ਉਡਾ ਦਿੱਤਾ ਜਾਵੇ।
ਜ਼ੇਲ ਵਿੱਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ
64
ਦਿਨਾਂ ਤੱਕ ਭੁੱਖ ਹੜਤਾਲ ਕੀਤੀ ਅਤੇ ਇਸ ਦੌਰਾਨ ਉਹਨਾਂ ਦੇ ਇੱਕ ਸਾਥੀ ਜਤਿੰਦਰਨਾਥ
ਦਾਸ ਨੇ ਤਾਂ ਭੁੱਖ ਹੜਤਾਲ ਵਿੱਚ ਆਪਣੇ ਪ੍ਰਾਣ ਹੀ ਤਿਆਗ ਦਿੱਤੇ।
07
ਅਕਤੂਬਰ, 1930
ਨੂੰ ਟ੍ਰਿਬਿਊਨਲ ਦਾ ਫੈਸਲਾ ਜੇਲ ਵਿੱਚ ਪਹੁੰਚਿਆ ਜਿਸ ਅਨੁਸਾਰ ਭਗਤ ਸਿੰਘ,
ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ,
ਕਮਲਨਾਥ,
ਵਿਜੈ ਕੁਮਾਰ,
ਜੈਦੇਵ ਕਪੂਰ,
ਸ਼ਿਵ ਵਰਮਾ,
ਗਯਾ ਪ੍ਰਸਾਦ,
ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰਕੈਦ,
ਕੁੰਦਨ ਲਾਲ ਨੂੰ 07
ਸਾਲ ਅਤੇ ਪ੍ਰੇਮ ਦੱਤ ਨੂੰ 03
ਸਾਲ ਕੈਦ ਏ ਬਾਮੁਸ਼ਕਤ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਕ੍ਰਾਂਤੀਕਾਰੀਆਂ ਨੂੰ ਫਾਂਸੀ
ਦੇਣ ਲਈ 24
ਮਾਰਚ 1931
ਸਵੇਰੇ 8
ਵਜੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਪਰੰਤੂ ਅੰਗਰੇਜੀ ਹਕੂਮਤ ਨੇ
23
ਮਾਰਚ 1931
ਨੂੰ ਸ਼ਾਮ ਲੱਗਭੱਗ 7
ਵਜਕੇ 33
ਮਿੰਟ ਤੇ ਹੀ ਫਾਂਸੀ ਦੇ ਦਿੱਤੀ। ਫਾਂਸੀ ਤੋਂ
ਬਾਅਦ ਅੰਗਰੇਜ਼ਾਂ ਨੇ ਪਹਿਲਾਂ ਇਹਨਾਂ ਦੇ ਸ਼ਰੀਰ ਦੇ ਟੁਕੜੇ ਕਰ ਦਿੱਤੇ ਅਤੇ ਫਿਰ
ਬੋਰੀਆਂ ਵਿੱਚ ਭਰ ਕੇ ਫਿਰੋਜ਼ਪੁਰ ਵੱਲ ਲੈ ਗਏ ਜਿੱਥੇ ਮਿੱਟੀ ਦਾ ਤੇਲ ਪਾ ਕੇ ਇਹਨਾਂ
ਦੇ ਮ੍ਰਿਤਕ ਸ਼ਰੀਰਾਂ ਨੂੰ ਜਲਾਇਆ ਜਾਣ ਲੱਗਾ। ਪਿੰਡ ਦੇ ਲੋਕਾਂ ਨੇ ਅੱਗ ਬਲਦੀ ਦੇਖੀ
ਤਾਂ ਨੇੜੇ ਆਏ। ਇਸਤੋਂ ਡਰ ਕੇ ਅੰਗਰੇਜ਼ਾਂ ਨੇ ਇਹਨਾਂ ਦੀਆਂ ਲਾਸ਼ਾਂ ਦੇ ਅੱਧਜਲੇ
ਟੁਕੜਿਆਂ ਨੂੰ ਸਤਲੁਜ ਦਰਿਆ ਵਿੱਚ ਸੁੱਟ ਦਿੱਤਾ ਅਤੇ ਭੱਜ ਗਏ। ਜਦੋਂ ਪਿੰਡ ਵਾਲੇ
ਨੇੜੇ ਆਏ ਤਾਂ ਉਹਨਾਂ ਨੇ ਇਨ੍ਹਾਂ ਦੇ ਮ੍ਰਿਤਕ ਸਰੀਰ ਦੇ ਟੁਕੜਿਆਂ ਨੂੰ ਇਕੱਠਾ ਕਰਕੇ
ਦਾਹ ਸੰਸਕਾਰ ਕੀਤਾ। ਅੱਜ ਅਸੀਂ ਬੇਸੱਕ ਸ਼ਹੀਦਾਂ ਦਾ ਸ਼ਹੀਦੀ ਦਿਵਸਮ ਮਨਾ
ਰਹੇ
ਹਾਂ ਪ੍ਰੰਤੂ ਇਨ੍ਹਾਂ ਸ਼ਹੀਦਾਂ ਦੇ
ਸੁਪਨਿਆਂ ਦਾ ਅਜਾਦ ਭਾਰਤ ਬਣਾਉਣ ਲਈ ਅਜੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ।
- ਕੁਲਦੀਪ ਚੰਦ
|
|