|
ਦਲਿਤਾਂ ਦੇ ਵਿਕਾਸ ਅਤੇ ਸਮਾਜਿਕ ਵਿਤਕਰੇ ਖਿਲਾਫ ਚਲਾਏ ਅਭਿਆਨ ਲਈ ਸਦਾ
ਯਾਦ ਕੀਤਾ ਜਾਵੇਗਾ ਸਾਹਿਬ ਕਾਂਸ਼ੀ ਰਾਮ ਨੂੰ।
ਭਾਰਤ
ਵਿੱਚ ਸਦੀਆਂ ਤੱਕ ਜਾਤ ਅਧਾਰਤ ਭੇਦਭਾਵ ਕਾਇਮ ਰਿਹਾ ਹੈ। ਇਸ ਜਾਤ ਅਧਾਰਤ ਵਿਤਕਰੇ
ਖਿਲਾਫ ਸਮੇਂ ਸਮੇਂ ਤੇ ਕਈ ਸਮਾਜਿਕ,
ਰਾਜਨੀਤਿਕ ਅਤੇ ਧਾਰਮਿਕ ਰਹਿਵਰਾਂ ਨੇ ਅਵਾਜ਼ ਉਠਾਈ ਹੈ ਇਨ੍ਹਾਂ ਵਿੱਚ ਦਲਿਤ ਆਗੂ ਅਤੇ
ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਜਿਨ੍ਹਾਂ ਨੂੰ ਸਾਹਿਬ ਅਤੇ
ਮਾਨਿਆਵਰ ਵੀ ਕਿਹਾ ਜਾਂਦਾ ਦਾ ਨਾਮ ਵੀ ਸ਼ਾਮਲ ਹੈ। ਬਾਬੂ ਕਾਂਸ਼ੀ ਰਾਮ ਦਾ ਜਨਮ
15
ਮਾਰਚ 1934
ਨੂੰ ਉਨ੍ਹਾਂ ਦੇ ਨਾਨਕੇ ਘਰ ਨੰਗਲ-ਚੰਡੀਗੜ੍ਹ ਮੁੱਖ ਮਾਰਗ ਤੇ ਬੂੰਗਾ ਸਾਹਿਬ ਕੋਲ
ਪੈਂਦੇ ਪਿੰਡ ਪਿ੍ਰਥੀਪੁਰ ਵਿੱਚ ਹੋਇਆ। ਬਾਬੂ ਕਾਂਸ਼ੀ ਰਾਮ ਅਪਣੇ ਮਾਤਾ ਸਵਰਗੀ ਬਿਸ਼ਨ
ਕੌਰ ਅਤੇ ਪਿਤਾ ਹਰੀ ਸਿੰਘ ਦੇ 7
ਬੱਚਿਆਂ ਵਿਚੋਂ ਸਭ ਤੋਂ ਵੱਡੇ ਸਨ। ਕਾਂਸ਼ੀ ਰਾਮ ਦਾ ਪਰਿਵਾਰ ਰੂਪਨਗਰ ਜਿਲ੍ਹੇ ਦੇ
ਪਿੰਡ ਖੁਆਸਪੁਰਾ ਵਿੱਚ ਰਹਿੰਦਾ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਮ ਸਿੱਖ ਧਰਮ
ਨਾਲ ਸਬੰਧਿਤ ਸਨ ਪ੍ਰੰਤੂ ਬਾਬੂ ਜੀ ਦਾ ਜਨਮ ਨਾਨਕੇ ਪਿੰਡ ਹੋਣ ਕਾਰਨ ਉਨ੍ਹਾਂ ਦਾ
ਨਾਮ ਕਾਂਸ਼ੀ ਰਾਮ ਰੱਖਿਆ ਗਿਆ। ਆਪ ਦੇ ਨਾਨਾ ਦਾ ਨਾਮ ਸਾਹਿਬ ਦਿਤਾ ਸੀ ਅਤੇ ਨਾਨੀ ਦਾ
ਨਾਮ ਪ੍ਰਸਿੰਨੀ ਦੇਵੀ ਸੀ। ਆਪ ਦਾ ਅਪਣੀ ਨਾਨੀ ਨਾਲ ਬਹੁਤ ਗੜ੍ਹਾ ਪਿਆਰ ਸੀ ਜਿਸ
ਕਰਕੇ ਅਕਸਰ ਨਾਨਕੇ ਪਿੰਡ ਜਾਂਦੇ ਰਹਿੰਦੇ ਸਨ। ਆਪ ਰਵਿਦਾਸੀਆ ਜਾਤ ਨਾਲ ਸਬੰਧ ਰੱਖਦੇ
ਸਨ ਜੋਕਿ ਕਈ ਹੋਰ ਜਾਤਾਂ ਵਾਂਗ ਹੀ ਸਦੀਆਂ ਤੋਂ ਅਛੂਤ ਰਹੀ ਹੈ ਅਤੇ ਕਈ ਦੂਜੇ ਵਰਗਾਂ
ਦੇ ਲੋਕ ਇਸ ਵਰਗ ਦੇ ਲੋਕਾਂ ਨੂੰ ਛੂਹਣਾ ਵੀ ਪਾਪ ਮੰਨਦੇ ਸਨ ਅਤੇ ਆਪ ਨੇ ਕਰੋੜਾਂ
ਅਛੂਤਾਂ ਵਾਂਗ ਇਸ ਗੈਰ ਮਨੁਖੀ ਵਿਤਕਰੇ ਨੂੰ ਅਪਣੇ ਅੱਖੀਂ ਵੇਖਿਆਂ ਅਤੇ ਕਈ ਵਾਰ ਆਪ
ਹੰਢਾਇਆ। ਆਪ ਨੇ ਮੁਢਲੀ ਪੜਾਈ ਪਿੰਡ ਮਲਿਕਪੁਰ ਦੇ ਸਰਕਾਰੀ ਸਕੂਲ ਅਤੇ ਇਸਲਾਮਿਕ
ਸਕੂਲ ਰੋਪੜ੍ਹ ਤੋਂ ਲੈਣ ਉਪਰੰਤ ਸਰਕਾਰੀ ਕਾਲਜ ਰੋਪੜ੍ਹ ਤੋਂ
1956
ਵਿੱਚ ਵਿਗਿਆਨ ਵਿੱਚ ਗ੍ਰੈਜੂਏਸਨ ਕੀਤੀ। ਇਸ ਦੌਰਾਨ ਆਪਦੀ ਮੰਗਣੀ ਇੱਕ ਕਾਂਗਰਸੀ
ਵਿਧਾਇਕ ਦੀ ਲੜਕੀ ਨਾਲ ਹੋ ਚੁੱਕੀ ਸੀ ਪਰ ਆਪ ਨੇ ਵਿਆਹ ਕਰਵਾਉਣ ਤੋਂ ਮਨ੍ਹਾਂ ਹੀ ਕਰ
ਦਿਤਾ ਅਤੇ ਪੂਰੀ ਉਮਰ ਵਿਆਹ ਨਹੀਂ ਕਰਵਾਇਆ। 1957
ਵਿੱਚ ਆਪ ਨੇ ਸਰਵੇ ਆਫ ਇੰਡੀਆ ਦੀ ਪ੍ਰੀਖਿੱਆ ਪਾਸ ਕੀਤੀ ਅਤੇ ਸਿਖਲਾਈ ਲਈ ਦੇਹਰਾਦੂਨ
ਚੱਲੇ ਗਏ। ਸਿਖਲਾਈ ਦੌਰਾਨ ਸਮੂਹ ਸਿਖਿੱਆਰਥੀਆਂ ਨੂੰ ਬਾਂਡ ਭਰਨ ਲਈ ਕਿਹਾ ਗਿਆ ਜਿਸ
ਅਨੁਸਾਰ ਇੱਕ ਨਿਸ਼ਚਿੱਤ ਸਮੇਂ ਲਈ ਸਰਵੇ ਆਫ ਇੰਡੀਆ ਵਿੱਚ ਨੌਕਰੀ ਕਰਨਾ ਜਰੂਰੀ ਸੀ।
ਆਪਨੇ ਇਹ ਬਾਂਡ ਭਰਨ ਤੋਂ ਮਨ੍ਹਾਂ ਕਰ ਦਿੱਤਾ ਅਤੇ ਸਿਖਲਾਈ ਛੱਡਕੇ ਵਾਪਸ ਆ ਗਏ।
ਇਸਤੋਂ 1958
ਵਿੱਚ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਇਜ਼ੇਸ਼ਨ ਵਿੱਚ ਬਤੌਰ ਸਹਾਇਕ
ਵਿਗਅਿਾਨੀ ਦੀ ਨੌਕਰੀ ਸ਼ੁਰੂ ਕੀਤੀ। ਆਪਨੇ 1965
ਵਿੱਚ ਅਪਣੇ ਅਦਾਰੇ ਵਿੱਚ ਇੱਕ ਹੋਰ ਸਟਾਫ ਮੈਂਬਰ ਦੀਨਾ ਭਾਨਾ ਜੋਕਿ ਅਛੂਤ ਸੀ ਦੇ
ਨਾਲ ਡਾਕਟਰ ਅੰਬੇਡਕਰ ਅਤੇ ਮਹਾਤਮਾ ਬੁੱਧ ਦੇ ਜਨਮ ਦਿਵਸ ਸਬੰਧੀ ਛੁੱਟੀਆਂ ਰੱਦ ਕਰਨ
ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਸੰਘਰਸ ਕਰਕੇ ਤੇ ਲੰਬੀ ਲੜਾਈ ਲੜਕੇ
ਬੰਦ ਕੀਤੀਆਂ ਗਈਆਂ ਛੁੱਟੀਆਂ ਮੁੜ੍ਹ ਸ਼ੁਰੂ ਕਰਵਾਈਆਂ।
1971
ਵਿੱਚ ਆਪ ਨੇ ਨੌਕਰੀ ਤੋਂ ਤਿਆਗ ਪੱਤਰ ਦੇ ਦਿਤਾ। ਆਦਿ ਧਰਮ ਲਹਿਰ ਦੇ ਆਗੂ ਅਤੇ
ਸੰਸਥਾਪਕ ਬਾਬੂ ਮੰਗੂ ਰਾਮ ਮੂਗੋਵਾਲੀਆ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਤੋਂ ਬਾਅਦ
ਉਹਨਾਂ ਨੇ ਦੇਸ਼ ਦੇ ਦਲਿਤਾਂ ਨੂੰ ਸਹੀ ਅਰਥਾਂ ਵਿੱਚ ਏਕੇ ਦੇ ਸੂਤਰ ਵਿੱਚ ਬੰਨਣ ਦਾ
ਸੁਪਨਾ ਸੱਚ ਕਰ ਦਿਖਾਇਆ। ਇਸਤੋਂ ਬਾਦ ਆਪਨੇ ਸਾਰਾ ਜੀਵਨ ਸਮਾਜ ਦੇ ਲਿਤਾੜ੍ਹੇ ਵਰਗਾਂ
ਦੀ ਭਲਾਈ ਲਈ ਲਗਾ ਦਿਤਾ। ਆਪ ਨੇ ਮੋਜੂਦਾ ਦਲਿਤ ਲੀਡਰਸ਼ਿਪ ਨੂੰ ਨਕਾਰਦਿਆਂ ਕਿਹਾ ਕਿ
ਪੂਨਾ ਪੈਕਟ ਨੇ ਸਿਰਫ ਚਮਚੇ ਹੀ ਪੈਦਾ ਕੀਤੇ ਹਨ। ਉਹ ਅਕਸਰ ਕਹਿੰਦੇ ਸਨ ਕਿ ਇਸ
ਸਮਝੋਤੇ ਕਾਰਨ ਕਮਿਊਨਲ ਐਵਾਰਡ ਦੁਆਰਾ ਦਲਿਤਾਂ ਨੂੰ ਮਿਲੇ ਵੱਖਰੇ ਵੋਟ ਦੇ ਅਧਿਕਾਰ
ਤੋਂ ਸਦੀਆਂ ਤੋਂ ਲਿਤਾੜੇ ਵਰਗਾਂ ਨੂੰ ਬਾਂਝੇ ਰਹਿਣਾ ਪਿਆ ਹੈ। ਆਪ ਨੇ ਇਸ ਸਬੰਧੀ
ਅਪਣੀ ਕਿਤਾਬ ਚੱਮਚਾ ਯੁੱਗ ਵਿੱਚ ਵਿਸਥਾਰ ਵਿੱਚ ਵਰਣਨ ਕੀਤਾ ਹੈ। ਆਪ ਨੇ
ਸਮਾਜਿਕ-ਰਾਜਨੀਤਿਕ ਜਾਗਰੂਕਤਾ ਪੈਦਾ ਕਰਨ ਲਈ ਅਪਣੇ ਸਾਥੀਆਂ ਨਾਲ ਸਾਇਕਲ ਯਾਤਰਾ
ਕੀਤੀ। 06
ਦਸੰਬਰ, 1978
ਨੂੰ ਬੈਕਵਰਡ ਐਂਡ ਮਾਇਨਾਰਟੀਜ਼ ਕਮਿਊਨਿਟੀ ਇੰਪਲਾਇਜ਼ ਫੈਡਰੇਸ਼ਨ ਬਾਮਸੇਫ ਨਾਮ ਦਾ
ਕਰਮਚਾਰੀ ਸੰਗਠਨ ਬਣਾਇਆ ਅਤੇ 6
ਦਸੰਬਰ 1981
ਨੂੰ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਡੀ ਐਸ-4
ਨਾਮ ਦਾ ਸਮਾਜਿਕ ਸੰਗਠਨ ਤਿਆਰ ਕੀਤਾ ਅਤੇ 14
ਅਪ੍ਰੈਲ 1984
ਨੂੰ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ (ਬੀ ਐਸ ਪੀ) ਬਣਾ ਦਿਤੀ ਅਤੇ ਕਰੋੜ੍ਹਾਂ
ਦਲਿਤਾਂ ਦਾ ਸੁਪਨਾ ਪੂਰਾ ਕਰਨ ਲਈ ਦੇਸ਼ ਦੀ ਸੱਤਾ ਤੇ ਕਾਬਜ ਹੋਣ ਦਾ ਐਲਾਨ ਕਰ ਦਿਤਾ
ਅਤੇ 6000
ਜਾਤਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਅਤੇ 85
ਫਿਸਦੀ ਵਰਗ ਦੇ ਲੋਕਾਂ ਨੂੰ ਬਹੁਜ਼ਨ ਸਮਝਣ ਦੇ ਤਜ਼ਰਬੇ ਨਾਲ ਬੀ ਐਸ ਪੀ ਰਾਸ਼ਟਰੀ ਪਾਰਟੀ
ਬਣ ਗਈ ਅਤੇ ਪਿਛਲੇ ਕਈ ਸਾਲਾਂ ਤੋਂ ਚਲਦੀਆਂ ਰਾਜਨੀਤਿਕ ਪਾਰਟੀਆਂ ਨੂੰ ਪਿੱਛੇ ਛੱਡਕੇ
ਤੀਜੇ ਨੰਬਰ ਤੇ ਪਹੁੰਚ ਗਈ। 1989
ਦੀਆਂ ਲੋਕ ਸਭਾ ਚੋਣਾਂ ਵਿੱਚ ਬੀ ਐਸ ਪੀ ਨੇ ਦੇਸ਼ ਵਿੱਚ
2.07
ਫਿਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ 3
ਲੋਕ ਸਭਾ ਮੈਂਬਰ ਬਣੇ। 1992
ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਇੱਕ ਵੱਡੀ
ਰਾਜਨੀਤਿਕ ਪਾਰਟੀ ਵਜੋਂ ਸਾਹਮਣੇ ਆਈ ਜਿਸ ਵਿੱਚ 9
ਵਿਧਾਇਕ ਚੁਣੇ ਗਏ ਅਤੇ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਬਣੀ।
1993
ਵਿੱਚ ਦੇਸ਼ ਦੀ ਰਾਜਨੀਤੀ ਦਾ ਗੜ੍ਹ ਰਹਿਣ ਵਾਲੇ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ
67
ਵਿਧਾਇਕ ਬਣਾਕੇ ਵੱਡੀ ਜਿੱਤ ਹਾਸਲ ਕੀਤੀ। ਆਪ ਦੋ ਵਾਰ
1991
ਅਤੇ 1996
ਵਿੱਚ ਲੋਕ ਸਭਾ ਮੈਂਬਰ ਚੁਣੇ ਗਏ। ਦੱਸਣਯੋਗ ਹੈ ਕਿ
1996
ਵਿੱਚ ਪੰਜਾਬ ਦੇ ਜਿਸ ਲੋਕ ਸਭਾ ਹਲਕੇ ਹੁਸ਼ਿਆਰਪੁਰ ਤੋਂ ਆਪ ਲੋਕ ਸਭਾ ਮੈਂਬਰ
ਬਣੇ ਇਸੇ ਹਲਕੇ ਤੋਂ 50
ਸਾਲ ਪਹਿਲਾਂ ਆਦਿ ਧਰਮ ਮੁਹਿੰਮ ਦੇ ਮੋਢੀ ਬਾਬੂ ਮੰਗੂ ਰਾਮ ਮੂਗੋਵਾਲੀਆ ਵਿਧਾਇਕ ਬਣੇ
ਸਨ। 18
ਫਰਵਰੀ 2001
ਨੂੰ ਆਦਿ ਧਰਮ ਦੀ ਸਥਾਪਨਾ ਦੇ 75
ਸਾਲ ਹੋਣ ਤੇ ਬਹੁਜਨ ਸਮਾਜ ਪਾਰਟੀ ਵਲੋਂ ਹੁਸ਼ਿਆਰਪੁਰ ਵਿੱਚ ਇੱਕ ਵਿਸ਼ਾਲ ਸਮਾਗਮ
ਕਰਵਾਇਆ ਗਿਆ ਜਿਸ ਵਿੱਚ ਆਪ ਨੇ ਆਦਿ ਧਰਮ ਮੁਹਿੰਮ ਦੇ ਸਿਧਾਂਤਾਂ ਤੇ ਚੱਲਣ ਦਾ
ਸੁਨੇਹਾ ਦਿਤਾ। 1998
ਵਿੱਚ ਐਲਾਨ ਕੀਤਾ ਕਿ ਉਹ ਉਦੋਂ ਤੱਕ ਆਪ ਚੋਣ ਨਹੀਂ ਲੜਣਗੇ ਜਦੋਂ ਤੱਕ ਲੋਕ ਸਭਾ
ਵਿੱਚ ਘਟੋ ਘੱਟ 100
ਮੈਂਬਰ ਜਿੱਤਕੇ ਨਹੀਂ ਜਾਂਦੇ ਤਾਂ ਜੋ ਦੇਸ਼ ਦੀ ਸੱਤਾ ਦੀ ਚਾਬੀ ਦਲਿਤਾਂ ਦੇ ਹੱਥਾਂ
ਵਿੱਚ ਆ ਸਕੇ। ਉਸਤੋਂ ਬਾਦ ਬਹੁਜਨ ਸਮਾਜ ਪਾਰਟੀ ਬੇਸੱਕ ਪੰਜਾਬ ਵਿੱਚ ਪੂਰੀ ਤਰਾਂ
ਕਾਮਯਾਬ ਨਹੀਂ ਹੋ ਸਕੀ ਪਰ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ ਕਈ ਵਾਰ ਸਰਕਾਰ
ਬਣਾਈ। ਆਪ ਸ਼ੂਗਰ ਦੀ ਬਿਮਾਰੀ ਤੋਂ ਪੀੜ੍ਹਿਤ ਸਨ ਅਤੇ ਆਪ ਨੂੰ
1994
ਵਿੱਚ ਦਿਲ ਦਾ ਦੌਰਾ ਪੈ ਗਿਆ। 2003
ਵਿੱਚ ਆਪ ਦੀ ਹਾਲਤ ਹੋਰ ਖਰਾਬ ਹੋ ਗਈ ਅਤੇ 2004
ਤੋਂ ਬਾਦ ਆਪ ਨੇ ਹਰ ਤਰਾਂ ਦੇ ਜਨਤਕ ਪ੍ਰੋਗਰਾਮਾਂ ਵਿੱਚ ਜਾਣਾ ਬੰਦ ਕਰ ਦਿਤਾ। ਅੰਤ
ਬਾਬੂ ਜੀ ਲੰਬੀ ਬਿਮਾਰੀ ਬਾਦ ਅੱਜ ਦੇ ਦਿਨ ਮਿਤੀ 09
ਅਕਤੂਬਰ 2006
ਨੂੰ ਸਦੀਵੀ ਵਿਛੋੜਾ ਦੇ ਗਏ। ਬਾਬੂ ਕਾਂਸ਼ੀ ਰਾਮ ਦੇ ਪਰਿਵਾਰ ਵਲੋਂ ਬਾਬੂ ਕਾਂਸ਼ੀ ਰਾਮ
ਮੈਮੋਰੀਅਲ ਟਰੱਸਟ ਬਣਾਇਆ ਗਿਆ ਹੈ ਜਿਸ ਵਲੋਂ ਬਾਬੂ ਜੀ ਦੀ ਯਾਦ ਵਿੱਚ ਉਨ੍ਹਾ ਦੇ
ਨਾਨਕੇ ਪਿੰਡ ਪਿ੍ਰਥੀਪੁਰ ਬੂੰਗਾ ਵਿੱਚ ਬਾਬੂ ਕਾਂਸ਼ੀ ਰਾਮ ਨਾਲ ਜੁੜ੍ਹੀਆਂ ਵਸਤਾਂ ਦੀ
ਇੱਕ ਲਾਇਬ੍ਰੇਬੀ ਤਿਆਰ ਕੀਤੀ ਗਈ ਹੈ। ਇਸਦਾ ਨੀਂਹ ਪੱਥਰ ਉਤੱਰ ਪ੍ਰਦੇਸ਼ ਦੀ ਸਾਬਕਾ
ਮੁੱਖ ਮੰਤਰੀ ਅਤੇ ਮੋਜੂਦਾ ਬੀ ਐਸ ਪੀ ਸੁਪਰੀਮੋ ਕੁਮਾਰੀ ਮਾਇਆਵਤੀ ਨੇ
01
ਅਗਸਤ, 1997
ਨੂੰ ਰੱਖਿਆ ਸੀ ਅਤੇ ਇਸਦਾ ਉਦਘਾਟਨ ਬਾਬੂ ਜੀ ਦੇ ਜਨਮ ਦਿਵਸ ਤੇ
15
ਮਾਰਚ, 2013
ਨੂੰ ਪੀ ਐਲ ਪੂਨੀਆ ਸਾਬਕਾ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤਿ ਆਯੋਗ ਨੇ ਕੀਤਾ ਸੀ।
ਆਪ ਬੇਸ਼ੱਕ ਬਹੁਜਨ ਸਮਾਜ ਪਾਰਟੀ ਨਾਲ ਹੀ ਜੁੜ੍ਹੇ ਰਹੇ ਪਰੰਤੂ ਹੁਣ ਉਨ੍ਹਾਂ ਨੂੰ ਹਰ
ਰਾਜਨੀਤਿਕ ਪਾਰਟੀ ਪੂਰਾ ਮਾਣ ਸਨਮਾਨ ਦਿੰਦੀ ਹੈ ਅਤੇ ਉਨ੍ਹਾਂ ਵਲੋਂ ਕੀਤੇ ਗਏ
ਸਮਾਜਿਕ ਰਾਜਨੀਤਿਕ ਕੰਮਾਂ ਅਤੇ ਅੰਦੋਲਨਾਂ ਤੋਂ ਸੇਧ ਲੈਂਦੇ ਹਨ। ਦੇਸ਼ ਵਿੱਚ ਦਲਿਤ
ਰਾਜਨੀਤੀ ਦਾ ਧੁਰਾ ਰਹੇ ਸਵਰਗੀ ਬਾਬੂ ਕਾਂਸ਼ੀ ਰਾਮ ਦਾ ਨਾਮ ਰਹਿੰਦੀ ਦੁਨੀਆਂ ਤੱਕ
ਲੋਕਾਂ ਦੇ ਦਿਲਾਂ ਵਿੱਚ ਵਸਿਆ ਰਹੇਗਾ।
ਕੁਲਦੀਪ ਚੰਦ
9417563054
|
|