02
ਦਿਸੰਬਰ, 2016,
ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਜੀ ਨੇ ਸਦੀਆਂ ਤੋਂ
ਦੱਬੇ ਕੁਚਲੇ ਕਰੋੜਾਂ ਲੋਕਾਂ ਦਾ ਜੀਵਨ ਸੰਵਾਰਨ ਲਈ ਅਪਣਾ ਜੀਵਨ ਲਗਾ ਦਿਤਾ ਅਤੇ
ਅਪਣੀ ਜਿੰਦਗੀ ਦੀਆਂ ਖੁਸ਼ੀਆਂ ਦੀ ਕੁਰਬਾਨੀ ਦੇ ਦਿਤੀ। ਡਾਕਟਰ ਭੀਮਰਾਓ ਰਾਮ
ਅੰਬੇਡਕਰ ਦਾ ਜਨਮ
14
ਅਪ੍ਰੈਲ
1891
ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਕੇਂਦਰੀ ਪ੍ਰਾਂਤ (ਹੁਣ ਮੱਧ ਪ੍ਰਦੇਸ਼ ਵਿੱਚ) ਵਿੱਚ
ਸਥਾਪਿਤ ਨਗਰ ਅਤੇ ਸੈਨਿਕ ਛਾਉਣੀ ਮਊ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ
ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਦਾ ਨਾਮ ਭੀਮਾਬਾਈ ਮੁਰਬਾਦਕਰ ਸੀ। ਡਾਕਟਰ
ਅੰਬੇਡਕਰ ਅਪਣੇ ਮਾਤਾ ਪਿਤਾ ਦੀ
14ਵੀਂ
ਅੋਲਾਦ ਸਨ ਅਤੇ ਮਹਾਰ ਜਾਤਿ ਨਾਲ ਸਬੰਧ ਰੱਖਦੇ ਸੀ ਜੋ ਕਿ ਭਾਰਤ ਵਿੱਚ ਅਛੂਤ
ਕਹੀ ਜਾਂਦੀ ਸੀ ਅਤੇ ਉਹਨਾਂ ਨਾਲ ਸਮਾਜਿਕ,
ਧਾਰਮਿਕ ਅਤੇ ਆਰਥਿਕ ਰੂਪ ਨਾਲ
ਭੇਦਭਾਵ ਕੀਤਾ ਜਾਂਦਾ ਸੀ। ਡਾਕਟਰ ਅੰਬੇਡਕਰ ਦੇ ਬਜ਼ੁਰਗ ਲੰਬੇ ਸਮੇਂ ਤੋਂ
ਬ੍ਰਿਟਿਸ਼ ਈਸਟ ਇੰਡੀਆਂ ਕੰਪਨੀ ਦੀ ਫੌਜ ਵਿੱਚ ਕੰਮ ਕਰਦੇ ਆ ਰਹੇ ਸਨ ਅਤੇ
ਉਨ੍ਹਾਂ ਦੇ ਪਿਤਾ ਵੀ ਮਊ ਛਾਉਣੀ ਵਿੱਚ ਕੰਮ ਕਰਦੇ ਸਨ। ਸਕੂਲੀ ਪੜ੍ਹਾਈ ਵਿੱਚ
ਨਿਪੁੰਨ ਹੋਣ ਦੇ ਬਾਵਜੂਦ ਡਾਕਟਰ ਅੰਬੇਡਕਰ ਅਤੇ ਅਨੁਸੂਚਿਤ ਜਾਤਿ ਦੇ ਹੋਰ
ਬੱਚਿਆਂ ਨੂੰ ਸਕੂਲ ਵਿੱਚ ਅਲੱਗ ਬਿਠਾਇਆ ਜਾਂਦਾ ਸੀ ਅਤੇ ਅਧਿਆਪਕਾਂ ਦੁਆਰਾ ਨਾ
ਤਾਂ ਪੜ੍ਹਾਇਆ ਜਾਂਦਾ ਸੀ ਅਤੇ ਨਾ ਹੀ ਕੋਈ ਸਹਾਇਤਾ ਕੀਤੀ ਜਾਂਦੀ ਸੀ। ਉਹਨਾਂ
ਨੂੰ ਜਮਾਤ ਦੇ ਅੰਦਰ ਬਾਕੀ ਆਮ ਵਿਦਿਆਰਥੀਆਂ ਨਾਲ ਬੈਠਣ ਦੀ ਇਜ਼ਾਜ਼ਤ ਤੱਕ ਨਹੀਂ
ਸੀ,
ਪਿਆਸ ਲੱਗਣ ਤੇ ਕੋਈ ਉਚੱ ਜਾਤਿ ਦਾ ਵਿਅਕਤੀ ਉਚਾਈ ਤੋਂ ਪਾਣੀ ਉਹਨਾਂ ਦੇ ਹੱਥਾਂ
ਤੇ ਪਾਂਦਾ ਸੀ ਕਿਉਂਕਿ ਉਸ ਵੇਲੇ ਮਨੂੰਵਾਦੀ ਸੋਚ ਭਾਰੂ ਹੋਣ ਕਾਰਨ ਅਛੂਤ ਕਹਾਏ
ਜਾਣ ਵਾਲੇ ਲੋਕਾਂ ਨੂੰ ਪਾਣੀ ਅਤੇ ਪਾਣੀ ਦੇ ਭਾਂਡਿਆਂ ਨੂੰ ਛੁਹਣ ਦੀ ਇਜ਼ਾਜ਼ਤ
ਨਹੀਂ ਸੀ। ਕੁਝ ਸਮੇਂ ਬਾਅਦ ਡਾਕਟਰ ਅੰਬੇਡਕਰ ਦੇ ਪਿਤਾ ਪਰਿਵਾਰ ਸਮੇਤ ਮੁੰਬਈ ਆ
ਗਏ ਜਿੱਥੇ ਕਿ ਅੰਬੇਡਕਰ ਐਲਫਿੰਸਟੋਲ ਰੋਡ ਸਥਿਤ ਸਰਕਾਰੀ ਹਾਈ ਸਕੂਲ ਦੇ ਪਹਿਲੇ
ਅਛੂਤ ਵਿਦਿਆਰਥੀ ਬਣੇ। ਇੱਥੇ ਵੀ ਉਨ੍ਹਾਂ ਨਾਲ ਜਾਤਿ ਅਧਾਰਿਤ ਭੇਦਭਾਵ ਹੁੰਦਾ
ਰਿਹਾ। ਉਨ੍ਹਾਂ ਦੇ ਜੀਵਨ ਵਿੱਚ ਵਾਪਰੀਆਂ ਅਜਿਹੀਆਂ ਭੇਦਭਾਵ ਵਾਲੀਆਂ ਘਟਨਾਵਾਂ
ਨੇ ਉਨ੍ਹਾਂ ਦੇ ਦਿਮਾਗ ਅਤੇ ਵਿਚਾਰਧਾਰਾ ਤੇ ਡੂੰਘਾ ਅਸਰ ਕੀਤਾ। ਇਸ ਲਈ ਉਨ੍ਹਾਂ
ਨੇ ਪ੍ਰਣ ਕੀਤਾ ਕਿ ਉਹ ਅਜਿਹੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹੋ ਖਤਮ ਕਰਕੇ
ਰਹਿਣਗੇ। ਉਨ੍ਹਾਂ ਨੇ ਅਪਣੇ ਇੱਕ ਬ੍ਰਾਹਮਣ ਦੋਸਤ
ਅਧਿਆਪਕ
ਮਹਾਂਦੇਵ ਅੰਬੇਡਕਰ ਦੇ ਕਹਿਣ ਤੇ ਅਪਣੇ ਨਾਮ ਨਾਲ ਅੰਬੇਡਕਰ ਸ਼ਬਦ ਜੋੜਿਆ।
ਮੈਟ੍ਰਿਕ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਐਲਫਿਨਸਟਨ ਕਾਲਜ਼ ਬੰਬਈ ਵਿੱਚ
ਦਾਖਿਲਾ ਲਿਆ ਅਤੇ ਇਸ ਤਰ੍ਹਾਂ ਉਹ ਭਾਰਤ ਵਿੱਚ ਕਾਲਜ਼ ਵਿੱਚ ਦਾਖਿਲਾ ਲੈਣ ਵਾਲੇ
ਪਹਿਲੇ ਦਲਿਤ ਵਿਦਿਆਰਥੀ ਬਣੇ। ਮਹਾਰਾਜਾ ਬੜੋਦਾ ਦੇ ਗਾਇਕਵਾੜ ਸ਼ਾਸ਼ਕ ਨੇ ਉਹਨਾਂ
ਨੂੰ ਉਚੱ ਵਿਦਿਆ ਪ੍ਰਾਪਤ ਕਰਨ ਲਈ ਸਰਕਾਰੀ ਖਰਚੇ ਤੇ ਅਮਰੀਕਾ ਭੇਜ ਦਿੱਤਾ।
ਜੀਵਨ ਵਿੱਚ ਆਈਆਂ ਭਾਰੀ ਰੁਕਾਵਟਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ
ਡਾਕਟਰ ਅੰਬੇਡਕਰ ਨੇ ਪੰਜ ਵਿਸ਼ਿਆਂ ਵਿੱਚ ਐਮ.ਏ.,
ਪੀ.ਐਚ.ਡੀ.,
ਡੀ.ਐਸ.ਸੀ. ਐਲ.ਐਲ.ਡੀ.,
ਡੀ.ਲਿੱਟ,
ਬਾਰ.ਐਟ ਲਾਅ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਸ ਸਮੇਂ ਦੁਨੀਆਂ ਵਿੱਚ ਸਿਰਫ
ਛੇ ਬੰਦੇ ਹੀ ਉਚੇ ਵਿੱਦਿਅਕ ਸਨ ਜਿਹਨਾਂ ਵਿੱਚੋਂ ਆਪ ਇੱਕ ਸੀ। ਮਹਾਰਾਜਾ ਬੜੌਦਾ
ਨੇ ਡਾਕਟਰ ਅੰਬੇਡਕਰ ਨੂੰ ਫੌਜੀ ਸਕੱਤਰ ਨਿਯੁਕਤ ਕਰ ਲਿਆ ਪਰ ਇੱਥੇ ਵੀ ਉਨ੍ਹਾਂ
ਨੂੰ ਅਛੂਤ ਹੋਣ ਕਾਰਨ ਉਚੱ ਜਾਤਿ ਦੇ ਕਰਮਚਾਰੀ ਨਫਰਤ ਨਾਲ ਹੀ ਦੇਖਦੇ ਰਹੇ।
ਜਦੋਂ ਉਹ ਬੰਬਈ ਦੇ ਕਾਲਜ਼ ਵਿੱਚ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ ਨਿਯੁਕਤ ਹੋਏ ਤਾਂ
ਉਥੇ ਵੀ ਅਛੂਤ ਹੋਣ ਕਾਰਨ ਉਨ੍ਹਾਂ ਨਾਲ ਭੇਦਭਾਵ ਹੁੰਦਾ ਰਿਹਾ। ਬ੍ਰਿਟਿਸ਼ ਸਰਕਾਰ
ਵਿੱਚ ਉੱਚੇ ਅਹੁਦੇ ਪਹਿਲਾਂ ਸਿਰਫ ਅੰਗਰੇਜਾ ਲਈ ਹੀ ਰਾਖਵੇਂ ਸਨ ਅਤੇ ਬ੍ਰਿਟਿਸ਼
ਸਰਕਾਰ ਇਸਦਾ ਕਾਰਨ ਇਹ ਮੰਨਦੀ ਸੀ ਕਿ ਭਾਰਤੀਆਂ ਦੀ ਵਿਦਿਅਕ ਪੱਖੋਂ ਮੈਰਿਟ
ਅੰਗਰੇਜਾਂ ਨਾਲੋਂ ਹੇਠਾਂ ਹੈ। ਭਾਰਤੀ ਲੋਕਾਂ ਵਲੋਂ ਕਿਤੇ ਅੰਦੋਲਨ ਬਾਦ
ਸਾਊਥਬੋਰੋਹ ਸਮਿਤੀ ਦੀ ਸਿਫਾਰਿਸ਼ ਤੇ ਅੰਗਰੇਜ਼ ਸਰਕਾਰ ਨੇ ਆਈ ਸੀ ਐਸ ਦੀਆਂ
11
ਪੋਸਟਾਂ ਭਾਰਤੀਆਂ ਲਈ ਰੱਖੀਆਂ ਜਿਨ੍ਹਾਂ ਵਿਚੋਂ
4
ਹਿੰਦੂਆਂ ਲਈ,
4
ਮੁਸਲਮਾਨਾਂ ਲਈ,
2
ਸਿੱਖਾਂ ਲਈ ਅਤੇ ਇੱਕ ਐਂਗਲੋ ਇੰਡੀਅਨ ਲਈ ਰੱਖੀ ਗਈ। ਡਾਕਟਰ ਅੰਬੇਡਕਰ ਨੇ ਇਸ
ਸਮਿਤੀ ਨੂੰ ਮੰਗ ਪੱਤਰ ਦੇਕੇ ਮੰਗ ਕੀਤੀ ਕਿ ਦਲਿਤਾਂ ਲਈ ਵੀ ਅਲੱਗ ਅਧਿਕਾਰ
ਰੱਖੇ ਜਾਣ ਪਰੰਤੂ ਹਿੰਦੂਆਂ ਨੇ ਡਾਕਟਰ ਅੰਬੇਡਕਰ ਦੀ ਇਸ ਮੰਗ ਦਾ ਸੱਖਤੀ ਨਾਲ
ਵਿਰੋਧ ਕੀਤਾ ਜਿਸ ਕਾਰਨ ਇਨ੍ਹਾਂ ਵਿਚੋਂ ਕੋਈ ਵੀ ਪੋਸਟ ਦਲਿਤਾਂ ਲਈ ਨਾਂ ਰੱਖੀ
ਗਈ। ਡਾਕਟਰ ਅੰਬੇਡਕਰ ਅਤੇ ਹੋਰ ਦਲਿਤਾਂ ਨੇ ਹਿੰਦੂਆਂ ਦੇ ਇਸ ਵਿਰੋਧ ਪ੍ਰਤੀ
ਰੋਸ ਦਾ ਪ੍ਰਗਟਾਵਾ ਕੀਤਾ ਜਿਸਤੋਂ ਬਾਦ ਅੰਗਰੇਜ ਸਰਕਾਰ ਨੇ ਦਲਿਤਾਂ ਦੀ ਹਾਲਤ
ਜਾਨਣ ਲਈ ਸਾਇਮਨ ਕਮਿਸ਼ਨ ਭਾਰਤ ਭੇਜਿਆ। ਇਸ ਸਾਇਮਨ ਕਮਿਸ਼ਨ ਦਾ ਡਾਕਟਰ ਅੰਬੇਡਕਰ
ਅਤੇ ਹੋਰ ਦਲਿਤ ਆਗੂਆਂ ਜਿਨ੍ਹਾਂ ਵਿੱਚ ਪੰਜਾਬ ਤੋਂ ਆਦਿ ਧਰਮ ਮੁਹਿੰਮ ਦੇ ਆਗੂ
ਬਾਬੂ ਮੰਗੂ ਰਾਮ ਮੂਗੋਵਾਲੀਆ ਸ਼ਾਮਿਲ ਸਨ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ
ਦਲਿਤ ਜਥੇਵੰਦੀਆਂ ਨੇ ਅਪਣੀਆਂ ਮੰਗਾਂ ਇਸ ਕਮਿਸ਼ਨ ਅੱਗੇ ਰੱਖੀਆਂ। ਕਈ ਹਿੰਦੂ
ਆਗੂਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ। ਇਸਤੋਂ ਬਾਦ ਕਮਿਸ਼ਨ ਦੀਆਂ ਤਿੰਨ
ਮੀਟਿੰਗਾਂ ਲੰਡਨ ਵਿੱਚ ਹੋਈਆਂ ਜਿਸ ਵਿੱਚ ਡਾਕਟਰ ਅੰਬੇਡਕਰ ਨੇ ਦਲਿਤਾਂ ਦੀ
ਪ੍ਰਤੀਨਿਧਤਾ ਕਰਦਿਆਂ ਅਛੂਤਾਂ ਦੀ ਅਸਲੀ ਸਥਿਤੀ ਤੋਂ ਬ੍ਰਿਟਿਸ਼ ਸਰਕਾਰ ਨੂੰ
ਜਾਣੂ ਕਰਵਾਇਆ।
17
ਅਗੱਸਤ
1932
ਨੂੰ ਬ੍ਰਿਟਿਸ਼ ਸਰਕਾਰ ਨੇ ਕਮਿਊਨਲ ਐਵਾਰਡ ਦਾ ਫੈਸਲਾ ਸੁਣਾ ਦਿਤਾ ਜਿਸ ਅਨੁਸਾਰ
ਮੁਸਲਮਾਨਾਂ,
ਇਸਾਈਆਂ ਅਤੇ ਸਿੱਖਾਂ ਵਾਂਗ ਦਲਿਤਾਂ ਨੂੰ ਵੀ ਘੱਟ ਗਿਣਤੀ ਦੇ ਮੰਨਦੇ ਹੋਏ
ਵੱਖਰੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਦੇ ਦਿਤਾ ਜਿਸਦਾ ਕੱਟੜ ਹਿੰਦੂ ਨੇਤਾਵਾਂ
ਨੇ ਵਿਰੋਧ ਕੀਤਾ। ਕਾਂਗਰਸੀ ਆਗੂ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਹਿੰਦੂਆਂ ਦੀ
ਪ੍ਰਤੀਨਿਧਤਾ ਕਰਦੇ ਹੋਏ ਇਸ ਫੈਸਲੇ ਅਤੇ ਅਛੂਤਾਂ ਨੂੰ ਮਿਲੇ ਅਧਿਕਾਰਾਂ ਖਿਲਾਫ
ਮਰਨ ਵਰਤ ਸ਼ੁਰੂ ਕਰ ਦਿਤਾ। ਗਾਂਧੀ ਦੇ ਇਸ ਮਰਨ ਵਰਤ ਕਾਰਨ ਦੇਸ਼ ਵਿੱਚ ਖਲਬਲੀ ਮਚ
ਗਈ ਅਤੇ ਡਾਕਟਰ ਅੰਬੇਡਕਰ ਤੇ ਦਬਾਓ ਵੱਧ ਗਿਆ। ਅੰਤ
24
ਸਤੰਬਰ
1932
ਨੂੰ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਗਾਂਧੀ ਵਿਚਕਾਰ ਇੱਕ ਸਮਝੋਤਾ ਹੋਇਆ ਜਿਸ
ਵਿੱਚ ਅਛੂਤਾਂ ਨੂੰ ਮਿਲਿਆ ਵੱਖਰੀ ਪ੍ਰਤੀਨਿਧਤਾ ਦਾ ਅਧਿਕਾਰ ਖਤਮ ਕੀਤਾ ਗਿਆ।
ਇਸਤੋਂ ਬਾਦ ਡਾਕਟਰ ਅੰਬੇਡਕਰ ਨੇ ਦਲਿਤਾਂ ਦੀ ਭਲਾਈ ਅਤੇ ਰਾਖੀ ਲਈ ਰਾਜਨੀਤਿਕ
ਲੜਾਈ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ। ਡਾਕਟਰ ਅੰਬੇਡਕਰ ਨੇ
1936
ਵਿੱਚ ਅਜ਼ਾਦ ਲੇਬਰ ਪਾਰਟੀ ਭਾਰਤ ਦੀ ਸਥਾਪਨਾ ਕੀਤੀ ਅਤੇ
1937
ਵਿੱਚ ਹੋਈਆਂ ਕੇਂਦਰੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ
15
ਸੀਟਾਂ ਤੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਹਿੰਦੁ ਧਰਮ ਅਤੇ ਮੁਸਲਿਮ ਧਰਮ ਵਿੱਚ
ਹੋ ਰਹੇ ਅਛੂਤਾਂ ਨਾਲ ਵਿਤਕਰੇ ਬਾਰੇ ਖੁੱਲਕੇ ਲਿਖਿਆ। ਉਨ੍ਹਾਂ ਨੇ ਮੂਕ
ਨਾਇਕ-ਗੂੰਗਿਆਂ ਦਾ ਆਗੂ ਹਫਤਾਵਾਰੀ ਅਖਬਾਰ ਸ਼ਰੂ ਕੀਤਾ। ਉਨ੍ਹਾਂ ਨੇ
ਬਹਿਸ਼ਕ੍ਰਿਤ ਹਿਤਕਾਰਨੀ ਸਭਾ ਦਾ ਗਠਨ ਕੀਤਾ ਅਤੇ ਦਲਿਤਾਂ ਦੇ ਵਿਦਿਅਕ,
ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕੰਮ ਕੀਤਾ। ਡਾਕਟਰ ਅੰਬੇਡਕਰ ਨੇ ਰੱਖਿਆ
ਸਲਾਹਕਾਰ ਸਮਿਤੀ ਅਤੇ ਵਾਇਸਰਾਇ ਦੀ ਕਾਰਜਕਾਰੀ ਪ੍ਰੀਸ਼ਦ ਲਈ ਲੇਬਰ ਮੰਤਰੀ ਦੇ
ਤੋਰ ਤੇ ਕੰਮ ਕੀਤਾ। ਡਾਕਟਰ ਅੰਬੇਡਕਰ ਨੇ ਹਿੰਦੂ ਧਰਮ ਵਿੱਚ ਫੈਲੇ ਗੱਲਤ ਰੀਤੀ
ਰਿਵਾਜਾਂ ਖਿਲਾਫ ਜੋਰਦਾਰ ਅਵਾਜ਼ ਚੁੱਕੀ,
ਉਨ੍ਹਾਂ ਨੇ ਹਿੰਦੁ ਧਰਮ ਦਾ ਅਧਾਰ ਮਨੂੰ ਸਮ੍ਰਤੀ ਨੂੰ
25
ਦਸੰਬਰ,
1927
ਨੂੰ ਜਲਾਇਆ। ਉਨ੍ਹਾਂ ਨੇ
13
ਅਕਤੂਬਰ,
1935
ਨੂੰ ਐਲਾਨ ਕੀਤਾ ਕਿ ਉਹ ਹਿੰਦੁ ਧਰਮ ਵਿੱਚ ਪੈਦਾ ਹੋਏ ਹਨ ਪਰ ਹਿੰਦੂ ਧਰਮ ਵਿੱਚ
ਮਰਨਗੇ ਨਹੀਂ। ਉਨ੍ਹਾਂ ਨੇ ਲੱਖਾਂ ਅਛੂਤਾਂ ਨੂੰ ਹਿੰਦੂ ਧਰਮ ਦਾ ਤਿਆਗ ਕਰਨ ਲਈ
ਤਿਆਰ ਕਰ ਲਿਆ। ਉਹ ਸਿੱਖ ਧਰਮ ਜਿਸ ਵਿੱਚ ਦਲਿਤਾਂ ਦੇ ਰਹਿਵਰ ਗੁਰੂਆਂ ਨੂੰ
ਵਿਸ਼ੇਸ਼ ਸਥਾਨ ਦਿਤਾ ਗਿਆ ਹੈ ਅਤੇ ਜੋਕਿ ਸਭਨੂੰ ਬਰਾਬਰਤਾ ਦਾ ਸੁਨੇਹਾ ਦਿੰਦਾ ਹੈ
ਨੂੰ ਅਪਣਾਉਣ ਲਈ ਤਿਆਰ ਹੋ ਗਏ।
1936
ਵਿੱਚ ਡਾਕਟਰ ਅੰਬੇਡਕਰ ਨੇ ਅਪਣੇ ਪੁੱਤਰ ਜਸ਼ਵੰਤ ਰਾਓ ਅਤੇ ਭਤੀਜੇ ਨੂੰ ਦਰਬਾਰ
ਸਾਹਿਬ ਭੇਜਿਆ ਜਿੱਥੇ ਉਹ ਲੱਗਭੱਗ ਡੇਢ ਮਹੀਨਾ ਰਹੇ ਅਤੇ ਪੂਰੀ ਸਥਿਤੀ ਦਾ
ਜਾਇਜ਼ਾ ਲਿਆ ਅਤੇ ਸਿੱਖ ਧਰਮ ਦੇ ਆਗੂਆਂ ਨੂੰ ਮਿਲੇ। ਕੁੱਝ ਉਚੱ ਜਾਤੀ ਦੇ ਅਕਾਲੀ
ਲੀਡਰਾਂ ਨੇ ਡਾਕਟਰ ਅੰਬੇਡਕਰ ਨੂੰ ਸਿੱਖ ਧਰਮ ਅਪਣਾਉਣ ਤੋਂ ਰੋਕਣ ਲਈ ਚਾਲ ਚੱਲੀ
ਅਤੇ ਅੰਤ ਇਹ ਚਾਲ ਕਾਮਯਾਬ ਹੋ ਗਈ ਅਤੇ ਦੇਸ਼ ਦੇ
6
ਕਰੋੜ ਅਛੂਤ ਸਿੱਖ ਧਰਮ ਨਾਂ ਅਪਣਾ ਸਕੇ। ਸੱਚੀ ਸਾਖੀ ਕਿਤਾਬ ਦੇ ਲੇਖਕ ਅਤੇ
ਸਾਬਕਾ ਆਈ ਸੀ ਐਸ ਅਫਸਰ ਅਤੇ ਸਾਬਕਾ ਵਿਧਾਇਕ ਅਤੇ ਲੋਕ ਸਭਾ ਮੈਂਬਰ ਸਰਦਾਰ
ਕਪੂਰ ਸਿੰਘ ਅਨੁਸਾਰ ਸਿੱਖ ਧਰਮ ਅਤੇ ਅਕਾਲੀ ਦੱਲ ਵਿੱਚ ਬੈਠੇ ਕੁੱਝ ਉਚੱ ਜਾਤਿ
ਦੇ ਆਗੂਆਂ ਨੇ ਅਪਣੀ ਕੁਰਸੀ ਕਾਇਮ ਰੱਖਣ ਲਈ ਗੁੱਝੀਆਂ ਚਾਲਾਂ ਚੱਲਕੇ ਡਾਕਟਰ
ਅੰਬੇਡਕਰ ਅਤੇ ਕਰੋੜਾਂ ਅਛੂਤਾਂ ਨੂੰ ਸਿੱਖ ਧਰਮ ਵਿੱਚ ਆਣ ਤੋਂ ਰੋਕਿਆ। ਇਸਤੋਂ
ਬਾਦ ਡਾਕਟਰ ਅੰਬੇਡਕਰ ਨੇ ਬੁੱਧ ਧਰਮ ਅਪਣਾਉਣ ਬਾਰੇ ਫੈਸਲਾ ਕੀਤਾ।
15
ਅਗਸਤ
1947
ਨੂੰ ਭਾਰਤ ਦੇਸ਼ ਅਜ਼ਾਦ ਹੋ ਗਿਆ ਅਤੇ ਡਾਕਟਰ ਅੰਬੇਡਕਰ ਦੇਸ਼ ਦੇ ਪਹਿਲੇ ਕਨੂੰਨ
ਮੰਤਰੀ ਬਣੇ। ਅਜ਼ਾਦ ਭਾਰਤ ਦਾ ਅਪਣਾ ਸੰਵਿਧਾਨ ਲਿਖਣ ਲਈ
29
ਅਗਸਤ,
1947
ਨੂੰ ਬਣਾਈ ਗਈ ਕਮੇਟੀ ਵਿੱਚ ਡਾਕਟਰ ਅੰਬੇਡਕਰ ਕਮੇਟੀ ਦੇ ਚੇਅਰਮੈਨ ਬਣਾਏ ਗਏ
ਅਤੇ ਉਨ੍ਹਾਂ ਨੇ ਸੰਵਿਧਾਨ ਤਿਆਰ ਕੀਤਾ ਜਿਸ ਵਿੱਚ ਦੇਸ ਦੇ ਸਮੂਹ ਵਰਗਾਂ ਵਿਸ਼ੇਸ਼
ਤੋਰ ਤੇ ਸਦੀਆਂ ਤੋਂ ਲਿਤਾੜੇ ਗਏ ਵਰਗਾਂ ਦੇ ਹਿੱਤਾਂ ਦੀ ਰਾਖੀ ਅਤੇ ਵਿਕਾਸ ਲਈ
ਲਿਖਿਆ ਗਿਆ।
26
ਨਵੰਬਰ,
1949
ਨੂੰ ਸੰਵਿਧਾਨ ਸਭਾ ਨੇ ਇਸਨੂੰ ਮੰਨਜੂਰ ਕਰ ਲਿਆ।
1951
ਵਿੱਚ ਸੰਸਦ ਵਿੱਚ ਹਿੰਦੂ ਕੋਡ ਬਿੱਲ ਜੋਕਿ ਕਰੋੜ੍ਹਾਂ ਅਛੂਤਾਂ ਵਾਂਗ ਸਦੀਆਂ
ਤੋਂ ਵਿਤਕਰੇ ਦਾ ਸ਼ਿਕਾਰ ਭਾਰਤੀ ਮਹਿਲਾਵਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਲਈ
ਸੀ ਦੇ ਵਿਰੋਧ ਵਿੱਚ ਸੰਸਦ ਦੇ ਬਹੁਤੇ ਮੈਂਬਰਾਂ ਵਲੋਂ ਵੋਟ ਪਾਏ ਜਾਣ ਕਾਰਨ
ਉਨ੍ਹਾਂ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿਤਾ।
1952
ਵਿੱਚ ਡਾਕਟਰ ਅੰਬੇਡਕਰ ਨੇ ਅਜਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਇਹ ਚੋਣ ਹਾਰ
ਗਏ। ਮਾਰਚ
1952
ਵਿੱਚ ਡਾਕਟਰ ਅੰਬੇਡਕਰ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ ਜਿੰਦਗੀ ਦੇ ਅੰਤਿਮ
ਸਮੇਂ ਤੱਕ ਉਹ ਰਾਜ ਸਭਾ ਮੈਂਬਰ ਬਣੇ ਰਹੇ।
1955
ਵਿੱਚ ਉਨ੍ਹਾਂ ਨੇ ਬੋਧ ਸੋਸਾਇਟੀ ਆਫ ਇੰਡੀਆ ਦੀ ਸਥਾਪਨਾ ਕੀਤੀ। ਉਨ੍ਹਾਂ ਨੇ
ਅਪਣਾ ਆਖਰੀ ਲੇਖ ਦਾ ਬੁੱਧ ਐਂਡ ਹਿੱਜ਼ ਧੱਮ
1956
ਵਿੱਚ ਹੀ ਪੂਰਾ ਕੀਤਾ ਜੋਕਿ ਉਨ੍ਹਾਂ ਦੀ ਮੋਤ ਤੋਂ ਬਾਦ ਪ੍ਰਕਾਸ਼ਿਤ ਹੋਇਆ।
14
ਅਕਤੂਬਰ,
1956
ਨੂੰ ਡਾਕਟਰ ਅੰਬੇਡਕਰ ਨੇ ਲੱਖਾਂ ਸਾਥੀਆ ਸਮੇਤ ਬੁੱਧ ਧਰਮ ਅਪਣਾਇਆ। ਵਿਸ਼ਵ ਦਾ
ਇਹ ਧਰਮ ਬਦਲਣ ਦਾ ਸਭਤੋਂ ਵੱਡਾ ਸਮਾਗਮ ਸੀ ਜਿਸ ਵਿੱਚ ਲੱਗਭੱਗ
6
ਲੱਖ ਵਿਅਕਤੀਆਂ ਨੇ ਬੁੱਧ ਧਰਮ ਅਪਣਾਇਆ। ਦਿੱਲੀ ਵਿੱਚ
6
ਦਸੰਬਰ
1956
ਨੂੰ ਡਾਕਟਰ ਅੰਬੇਡਕਰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਬਾਬਾ ਸਾਹਿਬ ਨੂੰ
1992
ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਭਾਰਤ ਦਾ ਸਰਵਉਚੱ ਨਾਗਰਿਕ
ਪੁਰਸਕਾਰ ਹੈ। ਭਾਰਤ ਸਰਕਾਰ ਨੇ
1991
ਦਾ ਸਾਲ ਅੰਬੇਡਕਰ ਸ਼ਤਾਬਦੀ ਵਜੋਂ ਐਲਾਨਿਆ ਸੀ ਅਤੇ ਇਸ ਸਾਲ ਨੂੰ ਸਮਾਜਿਕ ਨਿਆਏ
ਦੇ ਸਾਲ ਦੇ ਤੋਰ ਤੇ ਮਨਾਇਆ ਗਿਆ। ਇਹ ਸਾਲ
2016
ਵੀ ਭਾਰਤ ਸਰਕਾਰ ਵਲੋਂ ਬਾਬਾ ਸਾਹਿਬ ਦੋ
125ਵੇਂ
ਜਨਮ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਵਿਸ਼ੇਸ਼ ਸਮਾਗਮ ਕੀਤੇ ਗਏ ਹਨ। ਅੱਜ
ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਬਾਬਾ ਸਾਹਿਬ
ਦੇ ਪ੍ਰੀਨਿਰਵਾਣ ਦਿਵਸ ਸਬੰਧੀ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਸਮਾਗਮ
ਕਰਵਾਏ ਜਾ ਰਹੇ ਹਨ ਅਤੇ ਬਾਬਾ ਸਾਹਿਬ ਨੂੰ ਸ਼ਰਧਾਂਜ਼ਲੀ ਦਿਤੀ ਜਾ ਰਹੀ ਹੈ।
ਸਾਨੂੰ ਸਭਨੂੰ ਮਿਲਕੇ ਦੇਸ਼ ਅਤੇ ਸਮਾਜ ਦੇ ਇਨ੍ਹਾਂ ਲੋਕਾਂ ਦੇ ਵਿਕਾਸ ਲਈ ਬਣੀਆਂ
ਯੋਜਨਾਵਾਂ ਅਤੇ ਅਧਿਕਾਰਾਂ ਨੂੰ ਪੂਰੀ ਤਰਾਂ ਲਾਗੂ ਕਰਨਾ ਚਾਹੀਦਾ ਹੈ ਇਹੋ ਬਾਬਾ
ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ।