|
31
ਮਈ,
2016
ਲਈ ਵਿਸ਼ਵ ਤੰਬਾਕੂ ਵਿਰੋਧੀ
ਦਿਵਸ ਸਬੰਧੀ ਵਿਸ਼ੇਸ਼।
ਤੰਬਾਕੂ ਦੀ ਵਰਤੋਂ ਨਾਂ ਕਰਨ ਵਾਲਿਆਂ ਲਈ ਵੀ ਬਣਿਆਂ ਹੋਇਆ ਹੈ ਵੱਡਾ
ਖਤਰਾ। |
ਦੁਨੀਆਂ ਵਿੱਚ ਹਰ ਸਾਲ ਤੰਬਾਕੂ ਨਾਲ ਜੁੜੀ ਬਿਮਾਰੀਆਂ ਨਾਲ ਕਰੀਬ
50
ਲੱਖ ਲੋਕਾਂ ਦੀ ਮੌਤ ਹੁੰਦੀ ਹੈ ਭਾਵ ਹਰ ਰੋਜ ਲੱਗਭੱਗ
13700
ਵਿਅਕਤੀਆਂ ਦੀ ਮੋਤ ਹੁੰਦੀ ਹੈ ਅਤੇ ਸਾਡੇ ਦੇਸ਼ ਭਾਰਤ ਵਿੱਚ ਰੋਜ਼ਾਨਾ
ਲੱਗਭੱਗ
2200
ਲੋਕਾਂ ਦੀ ਮੌਤ ਹੁੰਦੀ ਹੈ।
ਤੰਬਾਕੂ ਦੀ ਵਰਤੋਂ ਦੇ ਬਹੁਤ ਸਾਰੇ ਮਾਰੂ ਪ੍ਰਭਾਵ ਹਨ। ਤੰਬਾਕੂ ਵਿੱਚ
ਲਗਭੱਗ
4000
ਹਜ਼ਾਰ ਤੋਂ ਵੱਧ ਜ਼ਹਿਰੀਲੇ ਤੱਤ ਹਨ ਜੋ ਕਿ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ।
ਤੰਬਾਕੂ ਦਾ ਧੂੰਆਂ ਬੱਚਿਆਂ ਲਈ ਬਹੁਤ ਹਾਨੀਕਾਰਕ ਹੈ ਕਿਉਂਕਿ ਬੱਚੇ
ਵੱਡਿਆਂ ਦੇ ਮੁਕਾਬਲੇ ਵੱਧ ਵਾਰ ਸਾਹ ਲੈਂਦੇ ਹਨ।
ਅੱਜ
31
ਮਈ ਦਾ ਦਿਨ ਵਿਸਵ ਵਿੱਚ ਤੰਬਾਕੂ ਵਿਰੋਧੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਤੰਬਾਕੂ
ਦੀ ਵਰਤੋਂ ਕਾਰਨ ਤੰਬਾਕੂ ਵਰਤਣ ਦੇ ਨਾਲ ਨਾਲ ਨੇੜੇ ਰਹਿਣ ਵਾਲੇ ਵਿਅਕਤੀਆਂ ਤੇ ਪੈ
ਰਹੇ ਮਾਰੂ ਪ੍ਰਭਾਵ ਨੂੰ ਵੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ
31
ਮਈ
1988
ਤੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਉਣ ਦਾ ਫੈਸਲਾ ਕੀਤਾ। ਸਾਲ
2008
ਵਿੱਚ ਵਿਸ਼ਵ ਸਿਹਤ ਸੰਗਠਨ ਨੇ ਤੰਬਾਕੂ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰਾਂ ਅਤੇ
ਹੋਰ ਪ੍ਰੋਗਰਾਮਾਂ ਤੇ ਪਾਬੰਦੀ ਲਗਾ ਦਿਤੀ। ਤੰਬਾਕੂ ਦੀ ਵਰਤੋਂ ਦੇ ਬਹੁਤ ਸਾਰੇ ਮਾਰੂ
ਪ੍ਰਭਾਵ ਹਨ। ਤੰਬਾਕੂ ਵਿੱਚ ਲਗਭੱਗ
4000
ਹਜ਼ਾਰ ਤੋਂ ਵੱਧ ਜ਼ਹਿਰੀਲੇ ਤੱਤ ਹਨ ਜੋ ਕਿ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੇ ਹਨ।
ਇਸ ਵਿੱਚ ਨਿਕੋਟੀਨ ਜੋਕਿ ਕੀੜਿਆਂ ਨੂੰ ਮਾਰਨ ਲਈ ਵਰਤਿਆਂ ਜਾਂਦਾ ਹੈ,
ਅਮੋਨੀਆਂ ਜੋਕਿ ਫਰਸ਼ ਸਾਫ ਕਰਨ ਲਈ ਵਰਤਿਆਂ ਜਾਂਦਾ ਹੈ,
ਆਰਸੈਨਿਕ ਜੋਕਿ ਸਫੈਦ ਕੀੜੀਆ ਦਾ ਜ਼ਹਿਰ ਹੈ,
ਕਾਰ ਦੇ ਧੂੰਏ ਵਿਚਲੀ ਭਿਆਨਕ ਗੈਸ ਕਾਰਬਨ ਮੋਨੋਆਕਸਾਈਡ,
ਗੈਸ ਚੈਂਬਰਾਂ ਵਿੱਚ ਵਰਤੀ ਜਾਣ ਵਾਲੀ ਜ਼ਹਿਰੀਲੀ ਗੈਸ ਹਾਈਡਰੋਜਨ ਸਾਈਆਨਾਈਡ,
ਫਿਨਾਈਲ ਦੀਆਂ ਗੋਲੀਆਂ ਲਈ ਵਰਤੀ ਜਾਣ ਵਾਲੀ ਨੈਪਥਾਲੀਨ,
ਤਾਰਕੋਲ,
ਪ੍ਰਮਾਣੂ ਹਥਿਆਰਾਂ ਵਿੱਚ ਵਰਤਿਆਂ ਜਾਣ ਵਾਲਾ ਰੇਡੀਓਐਕਟਿਵ ਤੱਤ ਸਮੇਤ ਬਹੁਤ ਸਾਰੇ
ਜ਼ਹਿਰੀਲੇ ਤੱਤ ਹੁੰਦੇ ਹਨ। ਤੰਬਾਕੂ ਮੁੱਖ ਰੂਪ ਵਿੱਚ ਖੈਣੀ,
ਜ਼ਰਦਾ,
ਗੁਟਕਾ,
ਪਾਨ ਮਸਾਲਾ,
ਸਿਗਰਟ ਅਤੇ ਬੀੜੀ ਆਦਿ ਦੇ ਰੂਪ ਵਿੱਚ ਮਿਲਦਾ ਹੈ। ਸਿਗਰਟ ਜਾਂ ਬੀੜੀ ਪੀਣ ਵਾਲੇ
ਲੋਕਾਂ ਵੱਲੋਂ ਛੱਡੇ ਗਏ ਧੂੰਏ ਦਾ ਅਸਰ ਜੋ ਕਿ ਸਿਗਰਟ ਜਾਂ ਬੀੜੀ ਨਹੀਂ ਪੀਂਦੇ
ਉਹਨਾਂ ਦੀ ਸਿਹਤ ਤੇ ਵੀ ਪੈਂਦਾ ਹੈ। ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਵਿਚੋਂ
ਬਹੁਤੀਆਂ ਦਾ ਕਾਰਨ ਤੰਬਾਕੂ ਹੀ ਹੈ। ਹਰ ਸਾਲ ਕਰੀਬ
3,00,000
ਲੋਕ ਤੰਬਾਕੂ ਕਾਰਨ ਇਹ ਅਲਾਮਤ ਸਹੇੜਦੇ ਹਨ ਜਦ ਕਿ ਛਾਤੀ ਦੇ ਕੈਂਸਰ ਦੇ ਕਰੀਬ
80,000
ਕੇਸ ਪ੍ਰਤੀ ਸਾਲ ਮਿਲ ਰਹੇ ਹਨ ਤੇ ਬੱਚੇਦਾਨੀ ਨਾਲ ਸਬੰਧਤ ਅਤੇ ਹੋਰ ਕਿਸਮਾਂ ਦੇ
ਕੈਂਸਰ ਦੇ ਕਰੀਬ
1,00,000
ਕੇਸ ਸਾਲਾਨਾ ਹਨ। ਦੁਨੀਆਂ ਵਿੱਚ ਹਰ ਸਾਲ ਤੰਬਾਕੂ ਨਾਲ ਜੁੜੀ ਬਿਮਾਰੀਆਂ ਨਾਲ ਕਰੀਬ
50
ਲੱਖ ਲੋਕਾਂ ਦੀ ਮੌਤ ਹੁੰਦੀ ਹੈ ਭਾਵ ਹਰ ਰੋਜ ਲੱਗਭੱਗ
13700
ਵਿਅਕਤੀਆਂ ਦੀ ਮੋਤ ਹੁੰਦੀ ਹੈ ਅਤੇ ਸਾਡੇ ਦੇਸ਼ ਭਾਰਤ ਵਿੱਚ ਰੋਜ਼ਾਨਾ ਲੱਗਭੱਗ
2200
ਲੋਕਾਂ ਦੀ ਮੌਤ ਹੁੰਦੀ ਹੈ। ਪੰਜਾਬ ਵਿੱਚ ਵੀ ਰੋਜਾਨਾ ਲੱਗਭੱਗ
48
ਵਿਅਕਤੀਆਂ ਦੀ ਮੋਤ ਤੰਬਾਕੂ ਕਾਰਨ ਹੀ ਹੁੰਦੀ ਹੈ। ਤੰਬਾਕੂ ਦੀ ਵਰਤੋਂ ਕਾਰਨ ਭਾਰਤ
ਵਿੱਚ ਸਿਰ,
ਗਲਾ ਅਤੇ ਫੇਫੜਿਆਂ ਦੇ ਸਭ ਤੋਂ ਵੱਧ ਕੈਂਸਰ ਕੇਸ ਹੁੰਦੇ ਹਨ। ਕੈਂਸਰ ਦੇ ਸਮੁੱਚੇ
ਕੇਸਾਂ ਵਿੱਚੋਂ
40%
ਤੰਬਾਕੂ ਕਾਰਨ ਹੁੰਦੇ ਹਨ। ਤੰਬਾਕੂ ਪੀਣ ਵਾਲੇ
89%
ਵਿਅਕਤੀ
18
ਸਾਲ ਦੀ ਉਮਰ ਤੱਕ ਇਸ ਦੇ ਆਦੀ ਹੋ ਜਾਂਦੇ ਹਨ। ਤੰਬਾਕੂ ਪੀਣ ਵਾਲੇ
50%
ਤੋਂ ਵੱਧ ਨੌਜੁਆਨ ਤੰਬਾਕੂ ਜਨਕ ਬੀਮਾਰੀਆਂ ਕਾਰਨ ਮਰਦੇ ਹਨ। ਤੰਬਾਕੂ ਦੀ ਵਰਤੋਂ ਨਾ
ਕਰਨ ਵਾਲੇ ਦੇ ਮੁਕਾਬਲੇ ਪੀਣ ਵਾਲੇ ਦੀ ਜ਼ਿੰਦਗੀ
22
ਤੋਂ
26
ਸਾਲ ਤੱਕ ਘਟ ਜਾਂਦੀ ਹੈ। ਤੰਬਾਕੂ ਦੀ ਵਰਤੋਂ ਮੂੰਹ,
ਗਲਾ,
ਫੇਫੜਿਆਂ,
ਘੰਡੀ ਭੋਜਨ-ਨਲੀ,
ਪਿਸ਼ਾਬ ਦਾ ਬਲੈਡਰ,
ਗੁਰਦਾ,
ਪਾਚਕ ਰਸ ਗਿਲਟੀ ਅਤੇ ਗਰਦਨ ਦੇ ਕੈਂਸਰ ਦਾ ਕਾਰਨ ਬਣਦੀ ਹੈ। ਤੰਬਾਕੂ ਕਾਰਨ ਸਾਹ ਨਲੀ
ਦੀ ਸੋਜ ਅਤੇ ਪੇਟ ਗੈਸ ਹੁੰਦੀ ਹੈ ਜਿਸ ਨਾਲ ਸਾਹ ਲੈਣ ਵਿੱਚ ਰੁਕਾਵਟ ਪੈਦਾ ਹੁੰਦੀ
ਹੈ। ਤੰਬਾਕੂ ਨਾਲ ਦਿਲ ਅਤੇ ਖੂਨ ਦੀਆਂ ਬੀਮਾਰੀਆਂ ਵਿੱਚ ਵਾਧਾ ਹੁੰਦਾ ਹੈ। ਤੰਬਾਕੂ
ਕਾਰਨ ਹੋਣ ਵਾਲੀਆਂ ਜ਼ਿਆਦਾ ਮੌਤਾਂ ਦਿਲ ਦੇ ਦੌਰੇ ਨਾਲ ਹੁੰਦੀਆਂ ਹਨ। ਤੰਬਾਕੂ ਪੀਣ
ਵਾਲੇ ਦੇ ਧੂੰਏ ਤੋ ਦੂਜੇ ਲੋਕਾਂ ਨੂੰ ਫੇਫੜਿਆਂ ਅਤੇ ਨੱਕ ਦੀ ਸਾਹ ਨਲੀ ਦਾ ਕੈਂਸਰ,
ਦਿਲ ਦਾ ਦੋਰਾ,
ਅੱਖਾਂ-ਨੱਕ ਤੇ ਗਲੇ ਵਿੱਚ ਜਲਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਤੰਬਾਕੂ ਦਾ ਧੂੰਆਂ
ਬੱਚਿਆਂ ਲਈ ਬਹੁਤ ਹਾਨੀਕਾਰਕ ਹੈ ਕਿਉਂਕਿ ਬੱਚੇ ਵੱਡਿਆਂ ਦੇ ਮੁਕਾਬਲੇ ਵੱਧ ਵਾਰ ਸਾਹ
ਲੈਂਦੇ ਹਨ। ਇੱਕ ਵੱਡਾ ਵਿਅਕਤੀ ਆਮ ਤੋਰ ਤੇ ਲੱਗਭੱਗ ਇੱਕ ਮਿੰਟ ਵਿੱਚ
16
ਵਾਰ ਸਾਹ ਲੈਂਦਾ ਹੈ ਜਦਕਿ ਇੱਕ ਬੱਚਾ ਆਮ ਤੋਰ ਤੇ ਇੱਕ ਮਿੰਟ ਵਿੱਚ
20
ਵਾਰ ਸਾਹ ਲੈਂਦਾ ਹੈ ਜਦਕਿ ਕੁੱਝ ਖਾਸ ਹਾਲਤਾਂ ਵਿੱਚ ਇੱਕ ਬੱਚਾ ਇੱਕ ਮਿੰਟ ਵਿੱਚ
ਲੱਗਭੱਗ
60
ਵਾਰ ਸਾਹ ਲੈਂਦਾ ਹੈ। ਇਸਦਾ ਭਾਵ ਹੈ ਕਿ ਇੱਕ ਬੱਚੇ ਦੇ ਸ਼ਰੀਰ ਵਿੱਚ ਤੰਬਾਕੂ ਦਾ
ਜ਼ਹਰੀਲਾ ਧੂੰਆ ਵੱਡੇ ਵਿਅਕਤੀ ਦੇ ਮੁਕਾਬਲੇ ਵੱਧ ਜਾਂਦਾ ਹੈ। ਇਸ ਨਾਲ ਨਮੋਨੀਆ ਅਤੇ
ਸਾਹ ਦੀ ਨਲੀ ਦੀ ਸੋਜ,
ਦਮਾ,
ਫੇਫੜਿਆਂ ਦੇ ਵਿਕਾਸ ਵਿੱਚ ਕਮੀ,
ਜਨਮ ਵੇਲੇ ਬੱਚਿਆਂ ਦੇ ਵਜ਼ਨ ਦੀ ਕਮੀ,
ਅਚਾਨਕ ਮੌਤ ਅਤੇ ਕਈ ਹੋਰ ਪੇਚੀਦਗੀਆ ਪੈਦਾ ਹੋ ਸਕਦੀਆਂ ਹਨ। ਹਰੇਕ ਪੀਤੀ ਗਈ ਸਿਗਰਟ
ਜ਼ਿੰਦਗੀ ਦੇ
4
ਮਿੰਟ ਘਟਾ ਦਿੰਦੀ ਹੈ। ਇਸ ਨਸ਼ੇ ਦੀ ਭਿਅੰਕਰਤਾ ਨੂੰ ਮੁੱਖ ਰੱਖਦਿਆਂ ਹੋਇਆ ਵਿਸ਼ਵ
ਸਿਹਤ ਸੰਸਥਾ ਵੱਲੋਂ ਸਾਲ
1988
ਤੋਂ ਬਾਦ ਹਰ ਸਾਲ
31
ਮਈ ਨੂੰ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ
ਮਾਰੂ ਪ੍ਰਭਾਵਾਂ ਨੂੰ ਵੇਖਦਿਆਂ ਹੀ ਭਾਰਤ ਸਰਕਾਰ ਨੇ
2003
ਵਿੱਚ ਤੰਬਾਕੂ ਕੰਟਰੋਲ ਐਕਟ ਲਾਗੂ ਕੀਤਾ ਹੈ ਜਿਸ ਅਨੁਸਾਰ ਤੰਬਾਕੂ ਅਤੇ ਤੰਬਾਕੂ
ਉਤਪਾਦਾਂ ਦੇ ਵਿਉਪਾਰ,
ਪ੍ਰਚਾਰ ਆਦਿ ਤੇ ਨਿਯੰਤਰਣ ਕੀਤਾ ਗਿਆ ਹੈ। ਇਸ ਐਕਟ ਵਿੱਚ ਸਮੇਂ-ਸਮੇਂ ਤੇ ਸੋਧ ਕੀਤੀ
ਜਾਂਦੀ ਰਹੀ ਹੈ। ਇਸ ਐਕਟ ਅਨੁਸਾਰ ਕਿਸੇ ਵੀ ਤੰਬਾਕੂ ਉਤਪਾਦਨ ਦਾ ਪ੍ਰਚਾਰ ਨਹੀਂ
ਕੀਤਾ ਜਾਵੇਗਾ। ਵਿਦਿਅਕ ਅਦਾਰਿਆਂ ਦੇ
100
ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦਨ ਨਹੀਂ ਵੇਚੇ ਜਾ ਸਕਦੇ ਹਨ। ਨਾਬਾਲਗ ਬੱਚਿਆਂ
ਨੂੰ ਤੰਬਾਕੂ ਉਤਪਾਦਨ ਵੇਚਣਾ ਕਾਨੂੰਨਨ ਜੁਰਮ ਕਰਾਰ ਦਿਤਾ ਗਿਆ ਹੈ। ਤੰਬਾਕੂ
ਉਤਪਾਦਾਂ ਸਬੰਧੀ ਸੱਖਤ ਨਿਯਮ ਬਣਾਏ ਗਏ ਹਨ।
2
ਅਕਤੂਬਰ
2008
ਤੋਂ ਜਨਤਕ ਸਥਾਨਾਂ ਤੇ ਸਿਗਰਟਨੋਸ਼ੀ ਤੇ ਮੁਕੰਮਲ ਪਬੰਦੀ ਲਗਾਈ ਗਈ ਹੈ ਅਤੇ ਅਜਿਹਾ
ਕਰਨ ਵਾਲ਼ਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਤੰਬਾਕੂ ਦੀ
ਵਰਤੋਂ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਰਾਸ਼ਟਰ ਪੱਧਰ ਤੇ
ਤੰਬਾਕੂ ਕੰਟਰੋਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਪੰਜਾਬ ਵਿੱਚ ਸਰਕਾਰ ਵਲੋਂ ਰਾਜ
ਪੱਧਰ ਅਤੇ ਜਿਲ੍ਹਾ ਪੱਧਰ ਤੇ ਤੰਬਾਕੂ ਕੰਟਰੋਲ ਸੈਲ ਬਣਾਏ ਗਏ ਹਨ। ਇਸ ਸਬੰਧੀ ਇੱਕ
ਕਮੇਟੀ ਬਣਾਈ ਗਈ ਹੈ ਜਿਸ ਵਿੱਚ ਸਿਹਤ ਵਿਭਾਗ,
ਵਿੱਤ ਵਿਭਾਗ,
ਲੇਬਰ ਵਿਭਾਗ,
ਕਾਮਰਸ,
ਗ੍ਰਹਿ ਵਿਭਾਗ,
ਪਬਲਿਕ ਰਿਲੇਸ਼ਨ ਵਿਭਾਗ,
ਸਿਖਿਆ ਵਿਭਾਗ,
ਕਾਨੂੰਨ ਅਤੇ ਖੇਤੀਬਾੜੀ ਵਿਭਾਗ ਤੋਂ ਇਲਾਵਾ ਗੈਰ ਸਰਕਾਰੀ ਸੰਸਥਾਵਾਂ ਦੇ ਨੁੰਮਾਇਦੇ
ਨੌਜਵਾਨ ਆਦਿ ਸ਼ਾਮਿਲ ਕੀਤੇ ਗਏ ਹਨ। ਇਸ ਐਕਟ ਦੀ ਉਲੰਘਣਾ ਕਰਕੇ ਵਪਾਰ ਕਰਨ ਅਤੇ
ਉਤਪਾਦਨ ਵੇਚਣ ਵਾਲੇ ਵਿਅਕਤੀ ਨੂੰ ਪਹਿਲੀ ਵਾਰ
2
ਸਾਲ ਤੱਕ ਦੀ ਸਜਾ ਅਤੇ
1000/-
ਰੁਪਏ ਜੁਰਮਾਨਾ ਹੋ ਸਕਦਾ ਹੈ ਅਤੇ ਦੁਬਾਰਾ ਪਕੜੇ ਜਾਣ ਤੇ
5
ਸਾਲ ਤੱਕ ਦੀ ਕੈਦ ਅਤੇ
5000/-
ਰੁਪਏ ਜੁਰਮਾਨਾ ਹੋ ਸਕਦਾ ਹੈ। ਇਸ ਕਾਨੂੰਨ ਅਨੁਸਾਰ ਜਨਤਕ ਥਾਵਾਂ ਤੇ ਸਿਗਰਟਨੋਸ਼ੀ
ਕਰਨ ਵਾਲੇ ਵਿਅਕਤੀ ਨੂੰ
200/-
ਰੁਪਏ ਜੁਰਮਾਨਾ ਹੋ ਸਕਦਾ ਹੈ। ਇਸ ਐਕਟ ਅਨੁਸਾਰ ਪੰਜਾਬ ਸਰਕਾਰ ਨੇ ਕਾਰਵਾਈ ਕਰਦੇ
ਹੋਏ ਨੋਟੀਫਿਕੇਸ਼ਨ ਨੰਬਰ
21/51/95-5
ਐਚ ਬੀ ਵੀ /1022
ਮਿਤੀ
24 ਮਈ
2010
ਨੂੰ ਪੰਜਾਬ ਦੇ ਰਾਜਪਾਲ ਵਲੋਂ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਇਸ ਐਕਟ ਅਧੀਨ
ਲੱਗਭੱਗ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਕਾਰਵਾਈ ਕਰਨ ਦੇ ਅਧਿਕਾਰ ਦਿਤੇ ਹਨ। ਇਸ
ਅਨੁਸਾਰ ਰਾਜ ਦੇ ਸਮੂਹ ਡਿਪਟੀ ਕਮਿਸਨਰਾਂ ਅਤੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ
ਲਈ ਕਿਹਾ ਗਿਆ ਹੈ ਕਿ ਕਿਸੇ ਵਿਦਿਅਕ ਅਦਾਰੇ ਦੇ
100
ਗਜ਼ ਘੇਰੇ ਵਿੱਚ ਆਂਦੇ ਤੰਬਾਕੂ ਉਤਪਾਦਨ ਵੇਚਣ ਵਾਲ਼ੀਆਂ ਦੁਕਾਨਾ ਹਟਾ ਦਿੱਤੀਆਂ ਗਈਆਂ
ਹਨ। ਸਮੂਹ ਡਿਪਟੀ ਕਮਿਸਨਰਾਂ ਅਤੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ
ਗਿਆ ਹੈ ਕਿ ਉਹ ਤੰਬਾਕੂ ਉਤਪਾਦਾਂ ਦੀ ਵਿਕਰੀ ਸਬੰਧੀ ਮਨਾਹੀ ਬੌਰਡ ਲਗਾਉਣੇ ਯਕੀਨੀ
ਬਣਾਉਣ। ਇਸ ਸਬੰਧੀ ਹੋਰ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ
ਕਲਿਆਣ ਵਿਭਾਗ ਦੇ ਫੂਡ ਸੇਫਟੀ ਕਮਿਸ਼ਨਰ ਕਮ ਸਕੱਤਰ ਨੇ ਪੱਤਰ ਨੰਬਰ
11/10/12-3
ਐਚ ਬੀ
4/2524
ਮਿਤੀ
05.09.2012
ਰਾਹੀਂ ਨੋਟੀਫਿਕੇਸ਼ਨ ਜਾਰੀ ਕਰਕੇ ਤੰਬਾਕੂ,
ਪਾਨ ਮਸਾਲਾ ਅਤੇ ਨਿਕੋਟੀਨ ਯੁਕਤ ਪਦਾਰਥਾਂ ਦੇ ਉਤਪਾਦਨ,
ਸਟੋਰ ਕਰਨ ਅਤੇ ਵਿਕਰੀ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਸਾਲ
2011
ਦੀ ਜਨਗਣਨਾ ਅਨੁਸਾਰ ਪੰਜਾਬ ਦੀ ਆਬਾਦੀ
2.75
ਕਰੋੜ ਹੈ ਜਿਸ ਵਿੱਚੋਂ
12%
ਆਬਾਦੀ ਭਾਵ ਲੱਗਭੱਗ
33
ਲੱਖ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ। ਪੰਜਾਬ ਨੂੰ ਤੰਬਾਕੂ ਮੁਕਤ ਰਾਜ ਬਣਾਉਣ ਦੀ
ਮੁਹਿੰਮ ਅਧੀਨ
31
ਮਈ
2011
ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਨੂੰ ਪੰਜਾਬ ਦਾ ਪਹਿਲਾਂ ਮਾਡਲ ਸਮੋਕ ਫਰੀ
ਜ਼ਿਲ੍ਹਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਮਿਤੀ
6
ਜੁਲਾਈ
2011
ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਨੂੰ ਸਮੋਕ ਫਰੀ ਬਣਾਉਣ ਲਈ ਮੁਹਿੰਮ ਚਲਾਈ
ਗਈ ਅਤੇ
23
ਫਰਵਰੀ
2012
ਨੂੰ ਰਾਜ ਦਾ ਪਹਿਲਾਂ ਮਾਡਲ ਸਮੋਕ ਫਰੀ ਜ਼ਿਲ੍ਹਾ ਐਲਾਨ ਕਰ ਦਿੱਤਾ ਗਿਆ ਹੈ। ਫਿਰ
31
ਮਈ
2012
ਨੂੰ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਨੂੰ ਮਾਨਸਾ ਜ਼ਿਲ੍ਹੇ ਨੂੰ ਸਮੋਕ ਫਰੀ ਜ਼ਿਲ੍ਹਾ
ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਹੁਣ ਪੀ ਜੀ ਆਈ ਚੰਡੀਗੜ੍ਹ ਦੇ ਸਕੂਲ ਆਫ ਪਬਲਿਕ
ਹੈਲਥ ਦੀ ਸਟਡੀ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਤੰਬਾਕੂ ਮੁਕੱਤ ਘੋਸ਼ਿਤ ਕਰ
ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਇਸ ਸਬੰਧੀ ਕਾਰਵਾਈ ਕਰਦਿਆਂ
ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ
ਚਲਾਨ ਕੱਟੇ ਜਾ ਰਹੇ ਹਨ। ਪੰਜਾਬ ਵਿੱਚ ਐਂਟੀ ਤੰਬਾਕੂ ਟਾਸਕ ਫੋਰਸ ਬਣਾਈ ਗਈ ਹੈ ਜੋ
ਕਿ ਸਰਵਜਨਕ ਸਥਾਨਾਂ ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟਦੀ ਹੈ। ਪੰਜਾਬ
ਸਰਕਾਰ ਵਲੋਂ ਬਣਾਈ ਗਈ ਰਾਜ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀਆਂ ਸਿਹਤ ਅਤੇ ਪਰਿਵਾਰ
ਭਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਦੀ ਚੇਅਰਮੈਨਸ਼ਿਪ ਅਧੀਨ
3
ਫਰਵਰੀ,
2014, 27
ਨਵੰਬਰ,
2014
ਅਤੇ
16
ਅਪ੍ਰੈਲ,
2015
ਨੂੰ ਇਸ ਸਬੰਧੀ ਮੀਟਿੰਗਾਂ ਹੋਈਆਂ ਹਨ। ਇਸੇ ਤਰਾਂ ਹਰ ਮਹੀਨੇ ਜਿਲ੍ਹਾ ਪੱਧਰ ਤੇ
ਮੀਟਿੰਗਾਂ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਰਵਜਨਕ ਸਥਾਨਾਂ
ਤੇ ਤੰਬਾਕੂ ਦਾ ਉਪਯੋਗ ਕਰਨ ਤੇ ਅਪ੍ਰੈਲ,
2015
ਤੋਂ ਅਕਤੂਬਰ
2015
ਤੱਕ
12845
ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ ਜਦਕਿ ਅਕਤੂਬਰ,2008
ਤੋਂ ਦਸੰਬਰ
2010
ਤੱਕ
1848,
ਸਾਲ
2011
ਵਿੱਚ
1831,
ਸਾਲ
2012
ਵਿੱਚ
13090,
ਸਾਲ
2013
ਵਿੱਚ
23968,
ਜਨਵਰੀ
2014
ਤੋਂ ਮਾਰਚ
2015
ਤੱਕ
22702
ਚਲਾਨ ਕੱਟੇ ਗਏ ਹਨ ਅਤੇ ਜੁਰਮਾਨਾ ਵਸੂਲਿਆ ਗਿਆ ਹੈ। ਪੰਜਾਬ ਸਰਕਾਰ ਵਲੋਂ
01
ਨਵੰਬਰ ਦਾ ਦਿਨ ਪੰਜਾਬ ਤੰਬਾਕੂ ਵਿਰੋਧੀ ਦਿਵਸ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਦਿਨ
ਹਰ ਸਾਲ ਵੱਖ ਵੱਖ ਵਿਸ਼ਿਆਂ ਨਾਲ ਰਾਜ ਪੱਧਰੀ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਗਿਆ
ਹੈ।
01
ਨਵੰਬਰ
2015
ਨੂੰ ਮੋਹਾਲੀ ਤੋਂ ਇੱਕ ਮੋਟਰਸਾਇਕਲ ਜਾਗਰੂਕਤਾ ਰੈਲੀ ਨਿਕਾਲੀ ਗਈ। ਪੰਜਾਬ ਸਰਕਾਰ
ਵਲੋਂ ਇਸ ਸਬੰਧੀ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਦੀ
11
ਸਤੰਬਰ
2014
ਨੂੰ ਸਾਂਝੀ ਮੀਟਿੰਗ ਕੀਤੀ ਗਈ। ਹੁਸ਼ਿਆਰਪੁਰ,
ਮੋਹਾਲੀ,
ਲੁਧਿਆਣਾ ਅਤੇ ਸੰਗਰੂਰ ਵਿੱਚ ਈ ਸਿਗਰਟਾਂ ਸੀਜ਼ ਕੀਤੀਆਂ ਗਈਆਂ ਹਨ ਅਤੇ ਅਦਾਲਤਾਂ
ਵਿੱਚ ਕੇਸ ਕੀਤੇ ਗਏ ਹਨ। ਪੰਜਾਬ ਵਿੱਚ ਹੁਕਾ ਬਾਰਾਂ ਤੇ ਰੇਡ ਕੀਤੀ ਗਈ ਅਤੇ ਬਣਦੀ
ਕਾਰਵਾਈ ਕੀਤੀ ਗਈ ਹੈ। ਭਾਵੇਂ ਕੇਂਦਰ ਅਤੇ ਰਾਜ ਸਰਕਾਰਾਂ ਨੇ ਦਫ਼ਤਰਾਂ,
ਬੱਸਾਂ ਅਤੇ ਹੋਰ ਸਰਵਜਨਕ ਥਾਵਾਂ ਤੇ ਸਿਗਰਟ,
ਬੀੜੀ ਪੀਣ ਉੱਤੇ ਪਾਬੰਦੀ ਲਗਾਈ ਹੈ ਪਰ ਇਸ ਉਤੇ ਬਹੁਤ ਘੱਟ ਅਮਲ ਹੋ ਰਿਹਾ ਹੈ। ਆਮ
ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਕਾਰਨ ਅਜੇ ਵੀ ਦਫ਼ਤਰਾਂ,
ਬੱਸਾਂ,
ਰੇਲਾਂ ਅਤੇ ਸਰਵਜਨਕ ਥਾਵਾਂ ਤੇ ਸਿਗਰਟ ਅਤੇ ਬੀੜੀਆਂ ਪੀਤੀਆਂ ਜਾਂਦੀਆ ਹਨ। ਤੰਬਾਕੂ
ਦੀ ਵਰਤੋਂ ਕਾਰਨ ਹੋ ਰਹੇ ਨੁਕਸਾਨਾਂ ਨੂੰ ਵੇਖਦੇ ਹੋਏ ਸਰਕਾਰ ਨੂੰ ਇਸਦੀ ਵਰਤੋਂ ਤੇ
ਮੁਕੰਮਲ ਪਬੰਦੀ ਲਗਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨੇ ਅਤੇ ਆਮ ਲੋਕਾਂ
ਤੱਕ ਇਹ ਜਾਗਰੂਕਤਾ ਫੈਲਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਤੰਬਾਕੂ
ਵਿਰੋਧੀ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ ਤੇ ਤੰਬਾਕੂ ਦੀ ਵਰਤੋਂ ਕਾਰਨ
ਤੰਬਾਕੂ ਵਰਤਣ ਵਾਲਿਆਂ ਅਤੇ ਨਾਂ ਵਰਤਣ ਵਾਲਿਆਂ ਤੇ ਹੋ ਰਹੇ ਨਕਸਾਨ ਨੂੰ ਰੋਕਿਆ ਜਾ
ਸਕੇ।
ਕੁਲਦੀਪ ਚੰਦ
ਨੇੜੇ ਸਰਕਾਰੀ
ਪ੍ਰਾਇਮਰੀ ਸਕੂਲ ਦੋਭੇਟਾ ਤਹਿਸੀਲ ਨੰਗਲ ਜਿਲ੍ਹਾ ਰੂਪਨਗਰ 9417563054
5mail: kuldipnangal0gmail.com
|
|