Articles

Home

2016 ਦਾ ਮੁੱਖ ਉਦੇਸ਼ ਹੈ ਸ਼ੱਕਰ ਰੋਗ ਨੂੰ ਹਰਾਣਾ

04 ਅਪ੍ਰੈਲ, 2016 (ਕੁਲਦੀਪ ਚੰਦ) ਕਿਸੇ ਵੀ ਸਮਾਜ ਅਤੇ ਰਾਸ਼ਟਰ ਦੇ ਵਿਕਾਸ ਲਈ ਉਸਦੇ ਨਾਗਰਿਕਾਂ ਦਾ ਸਿਹਤਮੰਦ ਹੋਣਾ ਅਤਿ ਜਰੂਰੀ ਹੈ। ਦੁਨੀਆਂ ਦੇ ਬਹੁਤੇ ਦੇਸ਼ਾਂ ਨੇ ਅਪਣੇ ਨਾਗਰਿਕਾਂ ਦੀ ਸਿਹਤ ਨੂੰ ਵਿਸ਼ੇਸ਼ ਮਹੱਤਵ ਦਿਤਾ ਹੈ ਅਤੇ ਅੱਜ ਉਹ ਦੇਸ਼ ਵਿਕਸਿਤ ਦੇਸ਼ ਕਹਿਲਾਂਦੇ ਹਨ। ਸਿਹਤ ਨੂੰ ਪ੍ਰਮੁੱਖਤਾ ਦਿੰਦੇ ਹੋਏ ਹੀ 1948 ਵਿੱਚ ਵਿਸ਼ਵ ਸਿਹਤ ਸੰਸਥਾ ਦਾ ਗਠਨ ਕੀਤਾ ਗਿਆ ਸੀ। ਦੁਨੀਆਂ ਦੇ ਲੋਕਾਂ ਨੂੰ ਸਿਹਤ ਸਬੰਧੀ ਵਿਸ਼ੇਸ਼ ਤੌਰ ਤੇ ਜਾਗਰੂਕ ਕਰਨ ਲਈ ਵਿਸ਼ਵ ਸਿਹਤ ਸੰਸਥਾ ਦੁਆਰਾ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਸੰਨ 1950 ਤੋਂ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ ਗਿਆ। ਵਿਸ਼ਵ ਸਿਹਤ ਸੰਸਥਾ ਦੁਆਰਾ ਇਸ ਦਿਨ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਸਥਾਨਕ ਪੱਧਰ ਤੇ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਹਰ ਸਾਲ 7 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਵਿਸ਼ਵ ਸਿਹਤ ਦਿਵਸ ਦਾ ਹਰ ਸਾਲ ਅਲੱਗ-ਅਲੱਗ ਉਦੇਸ਼ ਅਤੇ ਵਿਸ਼ਾ ਹੁੰਦਾ ਹੈ। ਇਸ ਸਾਲ ਦਾ ਉਦੇਸ਼ ਹੈ ਸ਼ੱਕਰ ਰੋਗ ਨੂੰ ਹਰਾਉਣਾ। ਸ਼ੱਕਰ ਦਾ ਰੋਗ ਤੇਜ਼ੀ ਨਾਲ ਵੱਧ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆ ਅਨੁਸਾਰ ਸੰਸਾਰ ਵਿੱਚ ਲੱਗਭੱਗ 350 ਕਰੋੜ ਵਿਅਕਤੀ ਸ਼ੱਕਰ ਰੋਗ ਦੀ ਬਿਮਾਰੀ ਦੀ ਲਪੇਟ ਵਿੱਚ ਹਨ। ਸਾਲ 2012 ਵਿੱਚ ਜਾਰੀ ਅੰਕੜਿਆ ਅਨੁਸਾਰ ਲੱਗਭੱਗ 1.5 ਕਰੋੜ ਵਿਅਕਤੀ ਜਿਨ੍ਹਾਂ ਵਿੱਚੋਂ ਬਹੁਤੇ ਅਰਥਿਕ ਤੋਰ ਤੇ ਕਮਜੋਰ ਦੇਸ਼ਾਂ ਦੇ ਹੀ ਵਾਸੀ ਹਨ ਦੀ ਮੋਤ ਇਸ ਸ਼ਕਰ ਰੋਗ ਕਾਰਨ ਹੋਈ ਹੈ। ਸਾਲ 2016 ਦਾ ਮੁੱਖ ਉਦੇਸ਼ ਵਿਸ਼ਵ ਦੇ ਵੱਖ ਵੱਖ ਭਾਗਾਂ ਵਿੱਚ ਵੱਧ ਰਹੇ ਸ਼ੱਕਰ ਰੋਗ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਲਈ ਕੰਮ ਕਰਨਾ ਅਤੇ ਜਾਗਰੁਕਤਾ ਮੁਹਿੰਮ ਚਲਾਉਣਾ ਹੈ। ਸ਼ੱਕਰ ਰੋਗ ਇੱਕ ਖਤਰਨਾਕ ਰੋਗ ਹੈ ਜੋਕਿ ਮਨੁਖੀ ਸ਼ਰੀਰ ਵਿੱਚ ਇੰਸੂਲੀਨ ਦਾ ਵਹਾਅ ਘੱਟ ਹੋਣ ਕਾਰਨ ਹੁੰਦਾ ਹੈ। ਇਸ ਬਿਮਾਰੀ ਕਾਰਨ ਖੂਨ ਵਿੱਚ ਗੁਲੂਕੋਜ਼ ਦਾ ਪੱਧਰ ਵੱਧ ਜਾਂਦਾ ਹੈ। ਇਸਦੇ ਮਰੀਜਾਂ ਵਿੱਚ ਲਹੂ ਕੋਲੇਸਟਰਾਲ, ਚਰਬੀ ਦੇ ਹਿੱਸੇ ਵੀ ਗ਼ੈਰ-ਮਾਮੂਲੀ ਹੋ ਜਾਂਦੇ ਹਨ। ਇਸਦੇ ਮਰੀਜਾਂ ਵਿੱਚ ਅੱਖਾਂ, ਗੁਰਦੇ, ਤੰਤੂ, ਦਿਮਾਗ, ਅਤੇ ਦਿਲ ਤੇ ਮਾਰੂ ਅਸਰ ਹੋਣ ਨਾਲ ਗੰਭੀਰ ਰੋਗਾਂ ਦਾ ਖ਼ਤਰਾ ਵੱਧ ਜਾਂਦਾ ਹੈ।।ਕਿਸੇ ਵੀ ਮਨੁੱਖ ਦੁਆਰਾ ਖਾਧਾ ਗਿਆ ਭੋਜਨ ਢਿੱਡ ਵਿੱਚ ਜਾਕੇ ਇੱਕ ਪ੍ਰਕਾਰ ਦੀ ਊਰਜਾ ਵਿੱਚ ਬਦਲਦਾ ਹੈ ਜਿਸਨੂੰ ਗੁਲੂਕੋਜ ਕਹਿੰਦੇ ਹਨ।।ਇਹ ਇੱਕ ਪ੍ਰਕਾਰ ਦੀ ਸ਼ੱਕਰ ਹੁੰਦੀ ਹੈ।।ਗੁਲੂਕੋਜ ਲਹੂ ਧਾਰਾ ਵਿੱਚ ਮਿਲਦਾ ਹੈ ਅਤੇ ਸਾਡੇ ਸ਼ਰੀਰ ਦੀਆਂ ਲੱਖਾਂ ਕੋਸ਼ਿਕਾਵਾਂ ਵਿੱਚ ਪੁੱਜਦਾ ਹੈ।।ਇਨਸੂਲੀਨ ਵੀ ਲਹੂਧਾਰਾ ਵਿੱਚ ਮਿਲਦਾ ਹੈ ਅਤੇ ਕੋਸ਼ਿਕਾਵਾਂ ਤੱਕ ਜਾਂਦਾ ਹੈ।।ਗੁਲੂਕੋਜ ਨਾਲ ਮਿਲਕੇ ਹੀ ਇਹ ਕੋਸ਼ਿਕਾਵਾਂ ਤੱਕ ਜਾ ਸਕਦਾ ਹੈ।। ਸਰੀਰ ਨੂੰ ਊਰਜਾ ਦੇਣ ਲਈ ਕੋਸ਼ਿਕਾਵਾਂ ਗੁਲੂਕੋਜ ਨੂੰ ਜਲਾਉਂਦੀਆਂ ਹਨ,। ਇਹ ਪ੍ਰਕਿਰਿਆਿ ਆਮ ਸਰੀਰ ਵਿੱਚ ਹੁੰਦੀ ਹੈ। ਸ਼ੱਕਰ ਰੋਗ ਹੋਣ ਨਾਲ ਸਰੀਰ ਨੂੰ ਭੋਜਨ ਤੋਂ ਊਰਜਾ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਹੁੰਦੀ ਹੈ, ਢਿੱਡ ਫਿਰ ਵੀ ਭੋਜਨ ਨੂੰ ਗੁਲੂਕੋਜ ਵਿੱਚ ਬਦਲਦਾ ਰਹਿੰਦਾ ਹੈ, ਗੁਲੂਕੋਜ ਲਹੂ ਧਾਰਾ ਵਿੱਚ ਜਾਂਦਾ ਹੈ ਪਰ ਸਾਰਾ ਗੁਲੂਕੋਜ ਕੋਸ਼ਿਕਾਵਾਂ ਵਿੱਚ ਨਹੀ ਜਾਂਦਾ ਅਤੇ ਇਨਸੂਲੀਨ ਦੀ ਮਾਤਰਾ ਘੱਟ ਹੋ ਸਕਦੀ ਹੈ।।ਸਾਰਾ ਗੁਲੂਕੋਜ ਲਹੂਧਾਰਾ ਵਿੱਚ ਹੀ ਬਣਿਆ ਰਹਿੰਦਾ ਹੈ। ਇਹੋ ਸਥਿਤੀ ਹਾਇਪਰ ਗਲਾਈਸੀਮੀਆ (ਉੱਚ ਲਹੂ ਗੁਲੂਕੋਜ) ਕਹਲਾਉਂਦੀ ਹੈ। ਕੋਸ਼ਿਕਾਵਾਂ ਵਿੱਚ ਲੋੜੀਂਦਾ ਗੁਲੂਕੋਜ ਨਾ ਹੋਣ ਦੇ ਕਾਰਨ ਕੋਸ਼ਿਕਾਵਾਂ ਜਰੂਰਤ ਅਨੁਸਾਰ ਊਰਜਾ ਨਹੀਂ ਬਣਾਉਂਦੀਆਂ ਜਿਸਦੇ ਨਾਲ ਮਨੁਖੀ ਸ਼ਰੀਰ ਠੀਕ ਤਰ੍ਹਾਂ ਚੱਲ ਸਕੇ।।ਸ਼ੱਕਰ ਰੋਗ ਹੋਣ ਦੇ ਕਈ ਲੱਛਣ ਰੋਗੀ ਨੂੰ ਆਪ ਅਨੁਭਵ ਹੁੰਦੇ ਹਨ। ਇਸ ਰੋਗ ਦੇ ਲੱਛਣਾਂ ਵਿੱਚ ਵਾਰ - ਵਾਰ ਪਿਸ਼ਾਬ ਆਣਾ, ਧੁੰਦਲਾ ਦਿਖਣਾ, ਥਕਾਣ ਅਤੇ ਕਮਜੋਰੀ ਮਹਸੂਸ ਕਰਨਾ, ਪੈਰਾਂ ਦਾ ਸੁੰਨ ਹੋਣਾ, ਪਿਆਸ ਜਿਆਦਾ ਲੱਗਣਾ, ਕਿਸੇ ਵੀ ਤਰ੍ਹਾਂ ਦੇ ਜਖਮ ਭਰਨ ਵਿੱਚ ਸਮਾਂ ਲਗਣਾ, ਵਾਰ ਵਾਰ ਭੁੱਖ ਲੱਗਣਾ, ਭਾਰ ਘੱਟ ਹੋਣਾ ਆਦਿ ਹਨ। ਸਾਡੇ ਭੋਜਨ ਵਿੱਚ ਕਾਰਬੋਹਾਈਡਰੇਟ ਇੱਕ ਪ੍ਰਮੁੱਖ ਤੱਤ ਹੈ, ਇਹੀ ਕਲੋਰੀ ਅਤੇ ਊਰਜਾ ਦਾ ਸਰੋਤ ਹੈ। ਵਾਸਤਵ ਵਿੱਚ ਸ਼ਰੀਰ ਦੀ 60 ਤੋਂ 70 ਫਿਸਦੀ ਕਲੋਰੀ ਇਨ੍ਹਾਂ ਤੋਂ ਪ੍ਰਾਪਤ ਹੁੰਦੀ ਹੈ।।ਕਾਰਬੋਹਾਈਡਰੇਟ ਪਾਚਣ ਤੰਤਰ ਵਿੱਚ ਪੁੱਜਦੇ ਹੀ ਗੁਲੂਕੋਜ ਦੇ ਛੋਟੇ - ਛੋਟੇ ਕਣਾਂ ਵਿੱਚ ਬਦਲਕੇ ਲਹੂ ਪਰਵਾਹ ਵਿੱਚ ਮਿਲ ਜਾਂਦੇ ਹਨ। ਇਸ ਲਈ ਭੋਜਨ ਲੈਣ ਦੇ ਅੱਧੇ ਘੰਟੇ ਅੰਦਰ ਹੀ ਲਹੂ ਵਿੱਚ ਗੁਲੂਕੋਜ ਦਾ ਪੱਧਰ ਵੱਧ ਜਾਂਦਾ ਹੈ ਅਤੇ ਦੋ ਘੰਟੇ ਵਿੱਚ ਆਪਣੀ ਆਖਰੀ ਸੀਮਾ ਉੱਤੇ ਪਹੁੰਚ ਜਾਂਦਾ ਹੈ, ਦੂਜੇ ਪਾਸੇ ਸ਼ਰੀਰ ਅਤੇ ਦਿਮਾਗ ਦੀਆਂ ਸਾਰੀਆਂ ਕੋਸ਼ਿਕਾਵਾਂ ਇਸ ਗੁਲੂਕੋਜ ਦੀ ਵਰਤੋਂ ਕਰਨ ਲੱਗਦੀਆਂ ਹਨ।।ਗੁਲੂਕੋਜ ਛੋਟੀਆਂ ਲਹੂ ਨਾਲੀਆਂ ਦੁਆਰਾ ਹਰ ਇੱਕ ਕੋਸ਼ਿਕ ਵਿੱਚ ਦਾਖਲ ਹੁੰਦਾ ਹੈ, ਉੱਥੇ ਇਸਤੋਂ ਊਰਜਾ ਪ੍ਰਾਪਤ ਕੀਤੀ ਜਾਂਦੀ ਹੈ। ਸ਼ੱਕਰ ਰੋਗ ਵਿੱਚ ਇਨਸੂਲੀਨ ਦੀ ਘਾਟ ਕਾਰਨ ਕੋਸ਼ਿਕਾਵਾਂ ਗੁਲੂਕੋਜ ਦੀ ਵਰਤੋਂ ਨਹੀਂ ਕਰ ਪਾਉਂਦੀਆਂ ਕਿਉਂਕੀ ਇਨਸੂਲੀਨ ਦੀ ਅਣਹੋਂਦ ਵਿੱਚ ਗੁਲੂਕੋਜ ਕੋਸ਼ਿਕਾਵਾਂ ਵਿੱਚ ਪ੍ਰਵੇਸ਼ ਹੀ ਨਹੀਂ ਕਰ ਪਾਂਦਾ।। ਇਨਸੂਲੀਨ ਇੱਕ ਦਿਵਾਰ ਰਖਿੱਅਕ ਦੀ ਤਰ੍ਹਾਂ ਗੁਲੂਕੋਜ ਨੂੰ ਕੋਸ਼ਿਕਾਵਾਂ ਵਿੱਚ ਪ੍ਰਵੇਸ਼ ਕਰਵਾਉਂਦਾ ਹੈ ਤਾਂਕਿ ਊਰਜਾ ਪੈਦਾ ਹੋ ਸਕੇ। ਜੇਕਰ ਅਜਹਾ ਨਾ ਹੋ ਸਕੇ ਤਾਂ ਸ਼ਰੀਰ ਦੀਆਂ ਕੋਸ਼ਿਕਾਵਾਂ ਦੇ ਨਾਲ - ਨਾਲ ਹੋਰ ਅੰਗਾਂ ਨੂੰ ਵੀ ਲਹੂ ਵਿੱਚ ਗੁਲੂਕੋਜ ਦੇ ਵੱਧਦੇ ਪੱਧਰ ਦੇ ਕਾਰਨ ਨੁਕਸਾਨ ਹੁੰਦਾ ਹੈ। ਇਸ ਦਿਵਾਰ ਰਸਾਓ (ਇਨਸੂਲੀਨ) ਦੀ ਮਾਤਰਾ ਵਿੱਚ ਘਾਟ ਕਾਰਨ ਲਹੂ ਵਿੱਚ ਗੁਲੂਕੋਜ ਦਾ ਪੱਧਰ ਵੱਧ ਕੇ 140 ਤੋਂ ਵੀ ਜਆਿਦਾ ਹੋ ਜਾਵੇ ਤਾਂ ਵਿਅਕਤੀ ਸ਼ੱਕਰ ਰੋਗ ਦਾ ਰੋਗੀ ਮੰਨਿਆ ਜਾਂਦਾ ਹੈ, ਕਈ ਗੰਭੀਰ ਰੋਗੀਆਂ ਵਿੱਚ ਇਹ ਪੱਧਰ ਵੱਧਕੇ 500 ਤੱਕ ਵੀ ਜਾ ਸਕਦਾ ਹੈ।।ਸ਼ੱਕਰ ਰੋਗ ਵਿੱਚ ਜੇ ਲੰਬਾ ਸਮਾਂ ਲਹੂ ਵਿੱਚ ਗੁਲੂਕੋਜ ਦਾ ਪੱਧਰ ਵਧਿਆ ਰਹੇ ਤਾਂ ਹਰ ਇੱਕ ਅੰਗ ਦੀਆਂ ਛੋਟੀਆਂ ਲਹੂ ਨਲਕੀਆਂ ਨਸ਼ਟ ਹੋ ਜਾਂਦੀਆਂ ਹਨ ਜਿਸਨੂੰ ਮਾਇਕਰੋ ਐਂਿੰਜਯੋਪੈਥੀ ਕਿਹਾ ਜਾਂਦਾ ਹੈ,। ਗੁਰਦੀਆਂ ਦੀ ਖਰਾਬੀ 'ਨੇਫਰੋਪੈਥੀ ਅਤੇ ਅੱਖਾਂ ਦੀ ਖਰਾਬੀ ਰੇਟੀਨੋਪੈਥੀ ਕਹਲਾਉਂਦੀ ਹੈ।।ਇਸਦੇ ਇਲਾਵਾ ਦਿਲ ਦੇ ਰੋਗਾਂ ਦਾ ਹਮਲਾ ਹੁੰਦੇ ਵੀ ਦੇਰ ਨਹੀਂ ਲੱਗਦੀ।ਹੈ। ਸ਼ੱਕਰ ਰੋਗ ਦੀਆਂ ਕਈ ਕਿਸਮਾਂ ਹਨ ਜਿਨ੍ਹਾਂ ਵਿਚੋਂ ਪ੍ਰਮੁੱਖ ਆਈ ਡੀ ਡੀ ਐਮ ਇਨਸੂਲੀਨ ਡਿਪੇਂਡੇਂਟ ਡਾਇਬਟੀਜ ਮੇਲਾਇਟਸ (ਇਨਸੂਲੀਨ, ਆਸ਼ਰਿਤ ਸ਼ੱਕਰ ਰੋਗ), ਐਨ ਆਈ ਡੀ ਡੀ ਐਮ ਨਾਨ ਇਨਸੂਲੀਨ ਡਿਪੇਂਡੇਂਟ ਡਾਇਬਟੀਜ ਮੇਲਾਇਟਸ (ਇਨਸੂਲੀਨ ਅਨਾਥ ਸ਼ੱਕਰ ਰੋਗ), ਐਮ ਆਰ ਡੀ ਐਮ ਮਾਲਨਿਊਟਰਿਸ਼ਨ ਰਿਲੇਟਿਡ ਡਾਇਬਟੀਜ ਮੇਲਾਇਟਸ (ਕੁਪੋਸ਼ਣ ਜਨਿਤ ਸ਼ੱਕਰ ਰੋਗ), ਆਈ ਜੀ ਟੀ (ਇੰਪੇਇਰਡ ਗੁਲੂਕੋਜ ਟੋਲਰੇਂਸ), ਜੈਸਟੇਸ਼ਨਲ ਡਾਇਬਟੀਜ ਆਦਿ ਹਨ। ਸ਼ੱਕਰ ਰੋਗ ਵਿੱਚ ਜੇਨੇਟਿਕ ਕਾਰਨ ਵੀ ਮਹੱਤਵਪੂਰਣ ਹਨ। ਕਈ ਪਰਿਵਾਰਾਂ ਵਿੱਚ ਇਹ ਰੋਗ ਪੀੜ੍ਹੀ ਦਰ ਪੀੜ੍ਹੀ ਪਾਇਆ ਜਾਂਦਾ ਹੈ। ਇਹ ਬਾਲਗਾਂ ਅਤੇ ਮੋਟਾਪੇ ਨਾਲ ਗ੍ਰਸਤ ਵਿਅਕਤੀਆਂ ਵਿੱਚ ਵੀ ਆਪਣੀਆਂ ਜੜ੍ਹਾਂ ਜਮਾਂ ਲੈਂਦਾ ਹੈ। ਇਸ ਹਾਲਤ ਵਿੱਚ ਪੈਂਕਰੀਆ ਲੋੜੀਂਦੀ ਮਾਤਰਾ ਵਿੱਚ ਇਨਸੂਲੀਨ ਨਹੀਂ ਬਣਾ ਪਾਉਂਦਾ। ਰੋਗੀਆਂ ਨੂੰ ਇਨਸੂਲੀਨ ਦੇ ਇੰਜੇਕਸ਼ਨ ਦੇਣੇ ਪੈਂਦੇ ਹਨ। ਗਰਭ ਅਵਸਥਾ ਦੌਰਾਨ ਹੋਣ ਵਾਲੇ ਸ਼ੱਕਰ ਰੋਗ ਨੂੰ ਜੈਸਟੇਸ਼ਨਲ ਡਾਇਬਟੀਜ ਕਿਹਾ ਜਾਂਦਾ ਹੈ। 2-3 ਫਿਸਦੀ ਗਰਭ ਅਵਸਥਾ ਵਿੱਚ ਅਜਿਹਾ ਹੁੰਦਾ ਹੈ।।ਗਰਭ ਅਵਸਥਾ ਵਿੱਚ ਸ਼ੱਕਰ ਰੋਗ ਨਾਲ ਸਬੰਧਤ ਸਮਸਿਆਵਾਂ ਵੱਧ ਜਾਂਦੀਆਂ ਹਨ ਅਤੇ ਬਾਦ ਵਿੱਚ ਮਾਂ ਅਤੇ ਬੱਚੇ ਨੂੰ ਸ਼ੱਕਰ ਰੋਗ ਹੋਣ ਦਾ ਖਤਰਾ ਵੱਧ ਜਾਂਦਾ ਹੈ। ਜਦੋਂ ਹੋਰ ਰੋਗਾਂ ਦੇ ਨਾਲ ਸ਼ੱਕਰ ਰੋਗ ਹੋਵੇ ਤਾਂ ਉਸਨੂੰ ਸੈਕੰਡਰੀ ਡਾਇਬਟੀਜ ਕਹਿੰਦੇ ਹਨ।। ਇਸ ਵਿੱਚ ਪੈਂਕਰੀਆ ਨਸ਼ਟ ਹੋ ਜਾਂਦਾ ਹੈ ਜਿਸਦੇ ਨਾਲ ਇਨਸੂਲੀਨ ਦਾ ਰਸਾਉ ਗ਼ੈਰ-ਮਾਮੂਲੀ ਹੋ ਜਾਂਦਾ ਹੈ। ਸਾਨੂੰ ਸ਼ੱਕਰ ਰੋਗ ਵਿੱਚ ਅਤੇ ਆਮ ਤੌਰ ਤੇ ਵੀ ਲਹੂ-ਸ਼ੱਕਰ ਪੱਧਰ ਨੂੰ ਨਾਰਮਲ ਬਣਾਈ ਰੱਖਣਾ ਚਾਹੀਦਾ ਹੇ। ਜੇਕਰ ਲਹੂ ਵਿੱਚ ਸ਼ੱਕਰ ਦਾ ਪੱਧਰ ਲੰਬੇ ਸਮੇਂ ਤੱਕ ਨਾਰਮਲ ਤੋਂ ਜਿਆਦਾ ਰਹਿੰਦਾ ਹੈ ਤਾਂ ਉੱਚ ਲਹੂ ਗੁਲੂਕੋਜ ਜਿਆਦਾ ਸਮੇਂ ਦੇ ਬਾਅਦ ਜ਼ਹਰੀਲਾ ਹੋ ਜਾਂਦਾ ਹੈ ਅਤੇ ।ਇਹ ਉੱਚ ਗੁਲੂਕੋਜ, ਲਹੂ ਨਲਕੀਆਂ, ਗੁਰਦੇ, ਅੱਖਾਂ ਅਤੇ ਤੰਤੂਆਂ ਨੂੰ ਖ਼ਰਾਬ ਕਰ ਦਿੰਦਾ ਹੈ। ਸਰੀਰ ਦੇ ਪ੍ਰਮੁੱਖ ਅੰਗਾਂ ਵਿੱਚ ਸਥਾਈ ਖਰਾਬੀ ਵੀ ਆ ਸਕਦੀ ਹੈ। ਸ਼ੱਕਰ ਰੋਗ ਦੇ ਰੋਗੀਆਂ ਵਿੱਚ ਦਿਲ ਦੇ ਰੋਗ ਮੁਕਾਬਲਤਨ ਘੱਟ ਉਮਰ ਵਿੱਚ ਹੋ ਸਕਦੇ ਹਨ। ਅਤੇ  ਹਾਰਟ ਅਟੈਕ ਹੋਣ ਦਾ ਖ਼ਤਰਾ ਹਮੇਸ਼ਾਂ ਬਣਿਆ ਰਹੰਿਦਾ ਹੈ। ਸ਼ੱਕਰ ਰੋਗ ਦੇ ਰੋਗੀਆਂ ਵਿੱਚ ਦਿਲ ਦੇ ਰੋਗ ਦਾ ਖ਼ਤਰਾ ਸ਼ੱਕਰ ਰੋਗ ਦੀ ਮਿਆਦ ਨਾਲ ਵਧਦਾ ਜਾਂਦਾ ਹੈ,  ਇਹਨਾਂ ਵਿੱਚ ਹਾਰਟ ਅਟੈਕ ਜਿਆਦਾ ਗੰਭੀਰ ਅਤੇ ਘਾਤਕ ਹੁੰਦਾ ਹੈ।।ਸ਼ੱਕਰ ਰੋਗ ਦੇ ਮਰੀਜਾਂ ਵਿੱਚ ਹਾਰਟ-ਅਟੈਕ ਹੋਣ ਉੱਤੇ ਵੀ ਛਾਤੀ ਵਿੱਚ ਦਰਦ ਨਹੀਂ ਹੁੰਦਾ, ਕਿਉਂਕੀ ਦਰਦ ਦਾ ਅਹਿਸਾਸ ਦਵਾਉਣ ਵਾਲੀ ਉਨ੍ਹਾਂ ਦੀ ਤੰਤੂ ਪ੍ਰਣਾਲੀ ਨਕਾਰਾ ਹੋ ਸਕਦੀ ਹੈ। ਇਹ ਸ਼ਾਂਤ ਹਾਰਟ-ਅਟੈਕ ਕਹਾਂਦਾ ਹੈ।।ਕਈ ਰੋਗੀ ਆਪਣਾ ਭਾਰ ਘਟਾਕੇ, ਖਾਣੇ ਸਬੰਧੀ ਧਿਆਨ ਦੇਕੇ ਅਤੇ ਦਵਾਈ ਲੈਕੇ ਇਸ ਰੋਗ ਉੱਤੇ ਕਾਬੂ ਪਾ ਲੈਂਦੇ ਹਨ।।ਕਸਰਤ ਨਾਲ ਲਹੂ ਸ਼ੱਕਰ ਦਾ ਪੱਧਰ ਘੱਟ ਹੁੰਦਾ ਹੈ ਅਤੇ ਗੁਲੂਕੋਜ ਦੀ ਵਰਤੋਂ ਕਰਨ ਲਈ ਸਰੀਰਕ ਸਮਰੱਥਾ ਪੈਦਾ ਹੁੰਦੀ ਹੈ। ਪ੍ਰਤੀ ਘੰਟਾ 6 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਨਾਲ 30 ਮਿੰਟ ਵਿੱਚ  135 ਕਲੋਰੀ ਖ਼ਤਮ ਹੁੰਦੀ ਹੈ ਅਤੇ ਸਾਇਕਲ ਚਲਾਣ ਨਾਲ ਲੱਗਭੱਗ 200 ਕਲੋਰੀ ਖ਼ਤਮ ਹੁੰਦੀ ਹੈ। ਸ਼ੱਕਰ ਰੋਗ ਰੋਗੀਆਂ ਨੂੰ ਆਪਣੇ ਸਰੀਰ ਦੀ ਵਿਸ਼ੇਸ਼ ਦੇਖਭਾਲ ਕਰਨੀ ਚਾਹੀਦੀ ਹੈ।।ਸ਼ੱਕਰ ਰੋਗ ਦੇ ਰੋਗ ਵਾਲੇ ਵਿਅਕਤੀਆਂ ਨੂੰ ਮਾਮੂਲੀ ਜਖਮਾਂ ਵੇਲੇ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਇੰਨਫੈਕਸ਼ਨ ਤੋਂ ਬਚਿਆ ਜਾ ਸਕੇ। ਸ਼ੱਕਰ ਰੋਗ ਦੇ ਰੋਗੀ ਨੂੰ ਖਾਣ ਵੇਲੇ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸਦੇ  ਖਾਣੇ ਵਿੱਚ ਜੜ੍ਹ ਅਤੇ ਕੰਦ, ਮਠਿਆਈਆਂ, ਚਾਕਲੇਟ, ਤਲਿਆ ਹੋਇਆ ਭੋਜਨ, ਸੁੱਕੇ ਮੇਵੇ, ਚੀਨੀ, ਕੇਲਾ, ਚੀਕੂ, ਸੀਤਾਫਲ ਆਦਿ ਵਰਗੇ ਫਲਾਂ ਆਦਿ ਤੋਂ ਬਚਣਾ ਚਾਹੀਦਾ ਹੈ।।ਇਸ ਖਤਰਨਾਕ ਰੋਗ ਜੋਕਿ ਹੋਰ ਕਈ ਗੰਭੀਰ ਰੋਗਾਂ ਨੂੰ ਜਨਮ ਦਿੰਦਾ ਹੈ ਪ੍ਰਤੀ ਜਾਗਰੂਕਤਾ ਬਹੁਤ ਜਰੂਰੀ ਹੈ। ਕਈ ਦੇਸ਼ਾਂ ਦੇ ਲੋਕ ਇੱਕ ਦਿਨ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮੋਕੇ ਵੱਡੇ ਵੱਡੇ ਭਾਸ਼ਣ ਅਤੇ ਪ੍ਰੋਗਰਾਮ ਕਰਕੇ ਲੋਕਾਂ ਦੀ ਸਿਹਤ ਪ੍ਰਤੀ ਚਿੰਤਕ ਹੋਣ ਦੀ ਹਾਮੀ ਭਰਦੇ ਹਨ ਪਰ ਜਰੂਰਤ ਹੈ ਕਿ ਸਿਹਤ ਸੰਭਾਲ ਲਈ ਗੰਭੀਰਤਾ ਨਾਲ ਲਗਾਤਾਰ ਸੋਚਿਆ ਜਾਵੇ ਅਤੇ ਜਰੂਰੀ ਕਦਮ ਚੁੱਕੇ ਜਾਣ ਤਾਂ ਜੋ ਇਸ ਸੰਸਾਰ ਵਿੱਚ ਰਹਿਣ ਵਾਲਾ ਹਰ ਵਿਅਕਤੀ ਤੰਦਰੁਸਤ ਰਹੇ ਅਤੇ ਅਪਣੇ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਅਪਣੀ ਭੂਮਿਕਾ ਨਿਭਾ ਸਕੇ।