|
ਸ਼੍ਰੀ ਗੁਰੂ
ਰਵਿਦਾਸ ਜੀ ਨੇ ਹਰ ਪ੍ਰਕਾਰ ਦੀ ਗੁਲਾਮੀ ਦੀ ਨਿੰਦਾ ਕੀਤੀ ਅਤੇ ਡਟਵਾਂ ਵਿਰੋਧ
ਕੀਤਾ।
ਗੁਰੂ ਰਵਿਦਾਸ ਜੀ ਨੇ
ਜਾਤ-ਪਾਤ ਦਾ ਖੰਡਨ ਕਰਕੇ ਉਚ ਵਰਗ ਦੇ ਜਾਤੀ ਅਭਿਆਨ ਤੇ ਹੰਕਾਰ ਨੂੰ ਸੱਟ ਮਾਰੀ।
ਸ਼੍ਰੀ
ਗੁਰੂ ਰਵਿਦਾਸ ਜੀ ਦੇ ਸਮੇਂ ਸਮਾਜ ਜਾਤ-ਪਾਤ,
ਕਰਮਕਾਂਡਾਂ,
ਧਾਰਮਿਕ ਕੱਟੜਤਾ ਆਦਿ ਕੁਰੀਤੀਆਂ ਨਾਲ ਗ੍ਰਸਤ ਸੀ। ਅਖੌਤੀ ਜਾਤਿ ਪ੍ਰਥਾ ਦੇ
ਢਾਂਚੇ ਅਨੁਸਾਰ ਉਸ ਵੇਲੇ ਚੋਥਾ ਵਰਣ ਮੰਨੇ ਜਾਂਦੇ ਸ਼ੂਦਰਾਂ ਨੂੰ ਕਿਸੇ ਵੀ ਤਰਾਂ
ਦੇ ਅਧਿਕਾਰ ਪ੍ਰਾਪਤ ਨਹੀਂ ਸਨ ਅਤੇ ਉਨ੍ਹਾਂ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ
ਕੀਤਾ ਜਾਂਦਾ ਸੀ। ਉਚੱਕੋਟੀ ਦੇ ਕਹਾਉਣ ਵਾਲੇ ਕੁੱਝ ਲੋਕ ਧਾਰਮਿਕ ਗ੍ਰੰਥਾ ਦੀ
ਮਨਘੜਤ ਵਿਆਖਿਆ ਕਰਦੇ ਸਨ। ਅਜਿਹੇ ਲੋਕਾਂ ਨੇ ਸਮਾਜ ਵਿੱਚ ਇਹ ਗੱਲ ਫੈਲਾਈ ਹੋਈ
ਸੀ ਕਿ ਸ਼ੂਦਰਾਂ ਨੂੰ ਨਾਂ ਵੇਦ ਪਾਠ ਪੜ੍ਹਣ ਨਾਂ ਹੀ ਸੁਣਨ ਦੇਣਾ ਚਾਹੀਦਾ ਹੈ।
ਬ੍ਰਾਹਮਣਵਾਦੀ ਪ੍ਰਥਾ ਪ੍ਰਭਾਵਸ਼ਾਲੀ ਹੋਣ ਕਾਰਨ ਕਿਸੇ ਵੀ ਤਰਾਂ ਦਾ ਪਾਠ ਕਰਨ
ਵਾਲੇ ਸ਼ੂਦਰਾਂ ਦੀ ਜੀਭ ਕੱਟਣ ਅਤੇ ਵੇਦ ਪਾਠ ਸੁਣਨ ਵਾਲੇ ਸ਼ੂਦਰਾਂ ਦੇ ਕੰਨਾ
ਵਿੱਚ ਸਿੱਕਾ ਪਿਘਲਾਕੇ ਪਾਣ ਦੇ ਹੁਕਮ ਲਾਗੂ ਸਨ। ਇਸ ਸਮਾਜਿਕ ਢਾਂਚੇ ਵਿੱਚ
ਬਦਲਾਓ ਲਿਆਉਣ ਲਈ ਕਈ ਸਮਾਜਿਕ ਰਹਿਵਰਾਂ ਨੇ ਅਵਾਜ਼ ਉਠਾਈ ਹੈ ਜਿਨ੍ਹਾਂ ਵਿੱਚੋਂ
ਸ਼੍ਰੀ ਗੁਰੂ ਰਵਿਦਾਸ ਜੀ ਦਾ ਨਾਮ ਪ੍ਰਮੁੱਖ ਤੋਰ ਤੇ ਸ਼ਾਮਲ ਹੈ। ਸ਼੍ਰੀ ਗੁਰੂ
ਰਵਿਦਾਸ ਜੀ ਦੇ ਜਨਮ ਦਿਨ,
ਜਨਮ ਸਥਾਨ ਅਤੇ ਜੋਤੀ ਜੋਤ ਸਮਾਉਣ ਬਾਰੇ ਵੱਖ ਵੱਖ ਵਿਦਵਾਨਾਂ ਦੇ ਵੱਖ ਵੱਖ
ਵਿਚਾਰ ਹਨ। ਬਹੁਤੇ ਵਿਦਵਾਨਾਂ ਅਨੁਸਾਰ ਸੰਨ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ
ਇਸਵੀ
1433
ਨੂੰ ਪਿਤਾ ਸੰਤੋਖ ਦਾਸ ਤੇ ਮਾਤਾ ਕਲਸਾ ਦੇਵੀ ਦੇ ਘਰ ਬਨਾਰਸ (ਵਾਰਾਨਸੀ) ਦੀ
ਬਸਤੀ
'ਸੀਰ
ਗੋਵਰਧਨਪੁਰ'
ਵਿਖੇ ਹੋਇਆ। ਗੁਰੂ ਰਵਿਦਾਸ ਜੀ ਨੇ ਆਪਣੇ ਪਿੱਤਰੀ ਅਰਥਾਤ ਬਜ਼ੁਰਗਾਂ ਵਾਲੇ
ਕਿੱਤੇ ਨੂੰ ਅਪਣਾਇਆ ਅਤੇ ਇਸ ਵਿੱਚ ਹੀ ਸੰਤੋਖ ਗ੍ਰਹਿਣ ਕੀਤਾ। ਆਪ ਜੀ ਦੇ
ਬਜ਼ੁਰਗ ਬਨਾਰਸ ਦੇ ਆਸ-ਪਾਸ ਮਰੇ ਹੋਏ ਪਸ਼ੂਆਂ ਨੂੰ ਚੁੱਕਣ ਦਾ ਅਤੇ ਜੁੱਤੀਆਂ
ਗੰਢਣ ਦਾ ਕੰਮ ਕਰਦੇ ਸਨ। ਗੁਰੂ ਜੀ ਨੇ ਆਪ ਆਪਣੀ ਬਾਣੀ ਵਿੱਚ ਇਸ ਸਬੰਧੀ ਜ਼ਿਕਰ
ਕੀਤਾ ਹੈ :
ਮੇਰੀ ਜਾਤੀ ਕੁਟ ਬਾਂਢਲਾ
ਢੋਰ ਢੋਵੰਤਾ
ਨਿਤਹਿ ਬਾਨਾਰਸੀ ਆਸ
ਪਾਸਾ£
ਅਬ ਬਿਪ੍ਰ ਪਰਧਾਨ ਤਿਹਿ
ਕਰਹਿ ਡੰਡਉਤਿ
ਤੇਰੇ ਨਾਮ ਸਰਣਾਇ
ਰਵਿਦਾਸ ਦਾਸਾ£
ਗੁਰੂ ਰਵਿਦਾਸ ਜੀ ਆਰਥਿਕ
ਤੋਰ ਤੇ ਭਾਂਵੇ ਗਰੀਬ ਸਨ ਪ੍ਰੰਤੂ ਅਧਿਆਤਮਕ ਤੋਰ ਤੇ ਅਮੀਰ ਸਨ। ਆਪ ਅਪਣੇ ਹੱਥੀ
ਕਿਰਤ ਕਰਦੇ ਅਤੇ ਲੋੜਵੰਦ ਲੋਕਾਂ ਦੀ ਮੱਦਦ ਕਰਦੇ ਅਤੇ ਰੱਬ ਦੀ ਭਗਤੀ ਕਰਦੇ।
ਆਪਜੀ ਨੇ ਅਪਣੇ ਸਮਕਾਲੀ ਸੰਤ ਮਹਾਂਪੁਰਖਾਂ ਬਾਰੇ ਵੀ ਅਪਣੀ ਬਾਣੀ ਵਿੱਚ ਡੂੰਘਾ
ਵਿਚਾਰ ਵਟਾਂਦਰਾ ਕੀਤਾ ਹੈ।
ਨਾਮਦੇਵ,
ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ
॥
ਕਹਿ ਰਵਿਦਾਸੁ ਸਨਹੁ ਰੇ
ਸੰਤਹੁ ਹਰਿ ਜੀਉ ਤੇ ਸਭੈ ਸਰੈ ॥
ਸ਼੍ਰੀ ਗੁਰੂ ਰਵਿਦਾਸ ਜੀ
ਅਨੁਸਾਰ ਪ੍ਰਮਾਤਮਾ ਕੋਈ ਰਹੱਸ ਨਹੀਂ ਹੈ ਸਗੋਂ ਪ੍ਰਮਾਤਮਾ ਤਾਂ ਹਰ ਕਣ ਵਿੱਚ
ਮੋਜੂਦ ਹੈ। ਗੁਰੂ ਰਵਿਦਾਸ ਜੀ ਨੇ ਪਰਮਾਤਮਾ ਵਿੱਚ ਆਪਣੀ ਹੋਂਦ ਦਾ ਵਰਣਨ ਕਰਦੇ
ਹੋਏ ਕਿਹਾ ਹੈ:-
ਤੋਹੀ ਮੋਹੀ ਮੋਹੀ ਤੋਹੀ
ਅੰਤਰ ਕੈਸਾ ॥
ਕਨਕ ਕਟਿਕ ਜਲ ਤਰੰਗ
ਜੈਸਾ ॥
ਗੁਰੂ ਰਵਿਦਾਸ ਜੀ ਦਾ
ਜਨਮ ਸਮਾਜ ਦੇ ਉਸ ਵਰਗ ਵਿੱਚ ਹੋਇਆ ਸੀ ਜਿਸਨੂੰ ਸ਼ੂਦਰ ਅਤੇ ਅਛੂਤ ਕਿਹਾ ਜਾਂਦਾ
ਸੀ ਅਤੇ ਇਸ ਵਰਗ ਦੇ ਲੋਕਾਂ ਨਾਲ ਬਾਕੀ ਤਿੰਨ
ਵਰਗਾਂ ਦੇ ਲੋਕ
ਕੋਈ ਵੀ ਮੇਲ ਮਿਲਾਪ ਨਹੀਂ ਰੱਖਦੇ ਸਨ। ਆਪਜੀ ਸਮਾਜ ਵਿੱਚੋਂ ਸ਼ੋਸ਼ਣ,
ਭਿੱਟ,
ਕੁਰੀਤੀਆਂ ਅਤੇ ਅਡੰਬਰਾਂ ਦਾ ਖਾਤਮਾ ਕਰਕੇ,
ਇੱਥੇ ਸ਼੍ਰੇਣੀ ਤੇ ਵਰਣਹੀਣ
ਵਰਗ
ਅਤੇ ਦਰਜਾ ਰਹਿਤ ਸਮਾਜ ਕਾਇਮ ਕਰਕੇ ਸੰਸਾਰ ਵਿੱਚ ਵਿਲੱਖਣ ਪ੍ਰਕਾਰ ਦਾ ਸਮਾਜ
ਸਥਾਪਤ ਕਰਨਾ ਚਾਹੁੰਦੇ ਸਨ। ਆਪ ਮਾਨਵ ਏਕਤਾ ਅਤੇ ਮਨੁੱਖੀ ਬਰਾਬਰੀ ਦੇ
ਅਲੰਬਰਦਾਰ ਸਨ ਜਿਨ੍ਹਾਂ ਨੇ ਉਸ ਘੋਰ ਅੰਧਕਾਰ ਦੇ ਯੁੱਗ ਵਿੱਚ ਅਨੇਕ ਪ੍ਰਕਾਰ ਦੇ
ਸਮਾਜਕ ਅਤੇ ਆਰਥਕ ਹਨੇਰਿਆਂ ਨੂੰ ਆਪਣੀ ਬਾਣੀ ਅਤੇ ਪ੍ਰਵਚਨਾਂ ਦੇ ਅਦਭੁੱਤ ਨੂਰ
ਰਾਹੀਂ ਦੂਰ ਕਰਨ ਵਿੱਚ ਉੱਘਾ ਯੋਗਦਾਨ ਪਾਇਆ। ਗੁਰੂ ਜੀ ਹਮੇਸ਼ਾ ਪ੍ਰਭੂ ਭਗਤੀ
ਵਿੱਚ ਲੀਨ ਰਹਿੰਦੇ ਸਨ। ਉਹ ਜਨਮ ਤੋਂ ਹੀ ਭਗਤੀ ਭਾਵ ਵਾਲੀ ਰੁਚੀ ਰੱਖਦੇ ਸਨ।
ਉਹ ਸ਼੍ਰੋਮਣੀ ਵਿਦਵਾਨਾਂ,
ਭਗਤਾਂ,
ਪੀਰਾਂ-ਪੈਗੰਬਰਾਂ,
ਰਿਸ਼ੀਮੁਨੀਆਂ ਵਿੱਚ ਇੱਕ ਉਚਕੋਟੀ ਦੀ ਸ਼ਖਸੀਅਤ ਹਨ,
ਜਿਨ੍ਹਾਂ ਦੀ ਰਚਿਤ ਬਾਣੀ (40
ਸ਼ਬਦਾਂ ਅਤੇ
01
ਸ਼ਲੋਕ) ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਸੰਪਾਦਨਾ ਸਮੇਂ ਗੁਰੂ ਸਾਹਿਬਾਨਾਂ ਜੀ ਦੀ ਬਾਣੀ ਨਾਲ ਸ਼ਾਮਿਲ ਕੀਤਾ ਅਤੇ
ਉਨ੍ਹਾਂ ਦੀ ਬਾਣੀ ਨੂੰ ਵੀ ਸਦਾ ਲਈ ਅਮਰ ਕਰ ਦਿੱਤਾ। ਗੁਰੂ ਰਵਿਦਾਸ ਜੀ ਨੇ ਇਸ
ਤਰਾਂ ਦੇ ਰਾਜ ਦੀ ਕਲਪਨਾ ਕੀਤੀ ਸੀ:-
ਐਸਾ ਚਾਹੁੰ ਰਾਜ ਮੈਂ
ਜਹਾਂ ਮਿਲੇ ਸਭਨ ਕੋ ਅੰਨ,
ਛੋਟ-ਬੜੇ ਸਭ ਸਮ ਵਸੇ
ਰਵਿਦਾਸ ਰਹੇ ਪ੍ਰਸੰਨ।
ਅਗਿਆਨਤਾ ਅਤੇ ਗਰੀਬੀ ਇਸ
ਸਮਾਜ ਦੀ ਪਹਿਚਾਣ ਬਣ ਚੁੱਕੀ ਸੀ। ਗੁਰੂ ਰਵਿਦਾਸ ਜੀ ਆਪਣੇ ਗਰੀਬ ਸਮਾਜ ਦੀ
ਨੁਹਾਰ ਬਦਲਣ ਦੇ ਇਛੁੱਕ ਸਨ। ਗੁਰੂ ਜੀ ਨੇ ਸਭ ਨੂੰ ਗਿਆਨਵਾਨ ਹੋਣ ਲਈ
ਪ੍ਰੇਰਿਆ:-
ਮਾਧੋ ਅਬਿਦਿਆ ਹਿਤ ਕੀਨ£
ਬਿਬੇਕ ਦੀਪ ਮਲੀਨ ॥
ਗੁਰੂ ਰਵਿਦਾਸ ਜੀ ਨੇ
ਜਾਤ-ਪਾਤ ਦਾ ਖੰਡਨ ਕਰਕੇ ਉਚ ਵਰਗ ਦੇ ਜਾਤੀ ਅਭਿਆਨ ਤੇ ਹੰਕਾਰ ਨੂੰ ਸੱਟ ਮਾਰੀ।
ਉਸ ਸਮੇਂ ਸਮਾਜਿਕ ਰੀਤੀ ਰਿਵਾਜਾਂ ਕਾਰਨ ਸੂਦਰ ਅਤੇ ਅਛੂਤ ਜਾਤ ਵਾਲੇ ਸਰਵਜਨਕ
ਥਾਵਾਂ ਤੇ ਨਹੀਂ ਜਾ ਸਕਦੇ ਸਨ ਅਤੇ ਗੁਲਾਮਾਂ ਵਾਲਾ ਜੀਵਨ ਬਤੀਤ ਕਰ ਰਹੇ ਸਨ।
ਗੁਰੂ ਰਵਿਦਾਸ ਜੀ ਨੇ ਇਸ ਖਿਲਾਫ ਆਪਣੀ ਆਵਾਜ਼ ਉਠਾਈ ਅਤੇ ਆਪਣੀ ਬਾਣੀ ਵਿੱਚ
ਅਨੇਕਾਂ ਪਦਾਂ ਵਿੱਚ ਚਮਾਰ ਜਾਤੀ ਨੂੰ ਸਨਮਾਨ ਦਿੱਤਾ। ਗੁਰੂ ਰਵਿਦਾਸ ਜੀ ਦੇ
ਜੀਵਨ ਸਿਧਾਂਤ ਦੀ ਇੱਕ ਹੋਰ ਅਲੌਕਿਕ ਖੂਬੀ ਇਹ ਹੈ ਕਿ ਉਹ ਗ੍ਰਹਿਸਥ ਜੀਵਨ ਬਤੀਤ
ਕਰਦੇ ਹੋਏ,
ਹੱਥੀਂ ਕੰਮ ਕਰਨ ਨੂੰ ਹੀ ਰੱਬ ਦੀ ਭਗਤੀ ਮੰਨਦੇ ਸਨ। ਗੁਰੂ ਰਵਿਦਾਸ ਕਥਨੀ ਅਤੇ
ਕਰਨੀ ਦੇ ਧਨੀ ਸਨ। ਉਨ੍ਹਾਂ ਨੇ ਜਿਹੜਾ ਉਪਦੇਸ਼ ਲੋਕਾਂ ਨੂੰ ਦਿੱਤਾ ਹੈ ਪਹਿਲਾਂ
ਉਸ ਉਪਰ ਆਪ ਅਮਲ ਕੀਤਾ। ਲੋਕਾਂ ਨੂੰ ਹੱਥੀਂ ਕੰਮ ਕਰਨ ਦੀ ਪ੍ਰੇਰਨਾ ਤਦ ਹੀ
ਉਨ੍ਹਾਂ ਨੇ ਦਿੱਤੀ ਸੀ ਜਦੋਂ ਉਨ੍ਹਾਂ ਨੇ ਪਹਿਲਾਂ ਆਪ ਇਸ ਸਿਧਾਂਤ ਉਪਰ ਅਮਲ
ਕੀਤਾ ਸੀ। ਸਾਰੀ ਉਮਰ ਉਹ ਆਪ ਹੱਥਾਂ ਨਾਲ ਆਪਣਾ ਪਿਤਾ ਪੁਰਖੀ ਕਿੱਤਾ ਕਰਦੇ
ਰਹੇ। ਗੁਰੂ ਰਵਿਦਾਸ ਜੀ ਹੱਥਾਂ ਨਾਲ ਕਿਰਤ ਕਰਦੇ ਹੋਏ ਮਨ ਵਿੱਚ ਪ੍ਰਭੂ ਦਾ ਜਾਪ
ਕਰਦੇ ਰਹਿੰਦੇ ਸਨ। ਗੁਰੂ ਰਵਿਦਾਸ ਜੀ ਨੇ ਤਤਕਾਲੀ ਸਮਾਜ ਵਿੱਚ ਫੈਲੀਆਂ
ਕੁਰੀਤੀਆਂ,
ਰੂੜੀਆਂ ਅਤੇ ਧਾਰਮਿਕ ਅਡੰਬਰਾਂ ਦਾ ਡੱਟ ਕੇ ਵਿਰੋਧ ਕੀਤਾ ਉਨ੍ਹਾਂ ਨੇ ਇਹ ਗੱਲ
ਵੀ ਲੋਕਾਈ ਨੂੰ ਸਪੱਸ਼ਟ ਕਰ ਦਿੱਤੀ ਸੀ ਕਿ ਭਗਵਾਨ,
ਪਰਮਾਤਮਾ,
ਈਸ਼ਵਰ,
ਅੱਲ੍ਹਾ,
ਖ਼ੁਦਾ,
ਰਹੀਮ ਆਦਿ ਸਭ ਇੱਕੋਂ ਇਲਾਹੀ ਸ਼ਕਤੀ ਦੇ ਅੱਡ-ਅੱਡ ਨਾਮ ਹਨ ਜਿਸ ਨੇ ਇਸ
ਬ੍ਰਹਿਮੰਡ ਦੀ ਸਿਰਜਣਾ ਕੀਤੀ ਹੈ। ਉਸ ਵੇਲੇ ਕੁੱਝ ਅਖੌਤੀ ਲੋਕਾਂ ਨੇ ਹਰ ਸੰਭਵ
ਕੋਸ਼ਿਸ਼ ਦੁਆਰਾ ਗੁਰੂ ਜੀ ਦੇ ਮਿਸ਼ਨ-ਪ੍ਰਚਾਰ ਵਿੱਚ ਰੋਕਾਂ ਪਾਈਆਂ ਪਰ ਹਰ ਵਾਰ
ਗੁਰੂ ਜੀ ਦੀ ਜਿੱਤ ਹੋਈ। ਗੁਰੂ ਜੀ ਨੇ ਉਸ ਵੇਲੇ ਸਮਾਜ ਵਿੱਚ ਫੈਲੇ ਜਾਤ-ਪਾਤ
ਦੇ ਅੰਧ ਵਿਸ਼ਵਾਸ਼ਾਂ ਨੂੰ ਤੋੜਕੇ ਇੱਕ ਮਹਾਨ ਸਮਾਜ ਸੁਧਾਰਕ ਦਾ ਕੰਮ ਕੀਤਾ ਸੀ।
ਸ਼੍ਰੀ ਗੁਰੂ ਰਵਿਦਾਸ ਜੀ ਨੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ
ਇਸ ਸਬੰਧੀ ਪ੍ਰਚਾਰ ਕਰਨ ਲਈ ਵੱਖ ਵੱਖ ਇਲਾਕਿਆਂ ਵਿੱਚ ਜਾਕੇ ਕੰਮ ਕੀਤਾ। ਸ਼੍ਰੀ
ਗੁਰੂ ਰਵਿਦਾਸ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਉਮਰ ਵਿੱਚ ਕਾਫੀ ਵੱਡੇ ਸਨ
ਵੱਖ ਵੱਖ ਵਿਦਵਾਨਾਂ ਅਨੁਸਾਰ ਉਨ੍ਹਾਂ ਦੀਆਂ ਆਪਸ ਵਿੱਚ ਤਿੰਨ ਮੁਲਾਕਾਤਾਂ
ਹੋਈਆਂ। ਵਿਦਵਾਨਾਂ ਅਨੁਸਾਰ ਪਹਿਲੀ ਗੋਸ਼ਟੀ ਚੂੜਕਾਣੇ (ਨਨਕਾਣਾ ਸਾਹਿਬ) ਵਿਖੇ
ਉਦੋਂ ਹੋਈ,
ਜਦੋਂ ਗੁਰੂ ਨਾਨਕ ਦੇਵ ਜੀ ਅਜੇ ਕਿਸ਼ੋਰ ਅਵਸਥਾ ਵਿੱਚ ਸਨ। ਗੁਰੂ ਰਵਿਦਾਸ ਜੀ,
ਸੰਤ ਕਬੀਰ ਜੀ,
ਸੰਤ ਸੇਨ ਜੀ,
ਸੰਤ ਪੀਪਾ ਜੀ ਅਤੇ ਸੰਤ ਧੰਨਾ ਜੀ ਪੰਜਾਬ ਵਿੱਚ ਪ੍ਰਚਾਰ ਹਿੱਤ ਵਿਚਰ ਰਹੇ ਸਨ।
ਗੁਰੂ ਨਾਨਕ ਦੇਵ ਜੀ ਨੇ ਜਿਹੜੇ ਪੈਸੇ ਆਪਣੇ ਪਿਤਾ ਮਹਿਤਾ ਕਾਲੂ ਜੀ ਪਾਸੋਂ
ਵਪਾਰ ਲਈ ਪ੍ਰਾਪਤ ਕੀਤੇ ਸਨ। ਉਹ ਇਨ੍ਹਾਂ ਸੰਤਾਂ ਦੀ ਸੇਵਾ ਤੇ ਹੀ ਲਾ ਕੇ ਸੱਚਾ
ਸੌਦਾ ਕੀਤਾ ਸੀ। ਦੂਜੀ ਮੁਲਾਕਾਤ ਅਤੇ ਗੋਸ਼ਟੀ ਸੁਲਤਾਨਪੁਰ ਵਿੱਚ ਉਸ ਸਮੇਂ ਹੋਈ
ਜਦੋਂ ਗੁਰੂ ਰਵਿਦਾਸ ਜੀ ਆਪਣੇ ਹੋਰ ਸੰਤ ਸਾਥੀਆਂ ਨਾਲ ਉੱਤਰੀ ਭਾਰਤ ਦਾ ਦੌਰਾ
ਕਰਦੇ-ਕਰਦੇ ਦੁਬਾਰਾ ਪੰਜਾਬ ਆਏ ਸਨ। ਤੀਜੀ ਗੋਸ਼ਟੀ ਕਾਸ਼ੀ ਵਿੱਚ ਗੋਪਾਲਦਾਸ ਦੀ
ਬਗੀਚੀ ਜਿੱਥੇ ਹੁਣ
'ਗੁਰੂ
ਕਾ ਬਾਗ'
ਗੁਰਦੁਆਰਾ ਹੈ ਵਿੱਚ ਹੋਈ। ਸਤਿਗੁਰੂ ਰਵਿਦਾਸ ਜੀ ਉਨ੍ਹਾਂ ਸਮਾਜ ਸੁਧਾਰਕ ਸੰਤਾਂ
ਵਿੱਚੋਂ ਅਗਾਂਹਵਧੂ ਸਨ,
ਜਿਨ੍ਹਾਂ ਨੇ ਪ੍ਰੰਪਰਾਗਤ ਜਾਤੀਵਾਦ ਦੇ ਬੰਧਨਾ ਨੂੰ ਚਕਨਾ-ਚੂਰ ਕਰਨ ਦੇ ਲਈ
ਸਾਮੰਤਸ਼ਾਹੀ ਅਤੇ ਰੂੜਵਾਦੀ ਲੋਕਾਂ ਦਾ ਡੱਟ ਕੇ ਮੁਕਾਬਲਾ ਕੀਤਾ। ਗੁਰੂ ਰਵਿਦਾਸ
ਜੀ ਨੇ ਆਪਣੇ ਸੰਘਰਸ਼ਮਈ ਜੀਵਨ ਦੁਆਰਾ ਸੁੱਤੇ ਹੋਏ ਭਾਰਤੀ ਸਮਾਜ ਨੂੰ ਜਗਾਇਆ। ਉਸ
ਸਮੇਂ ਦੇ ਕਈ ਰਾਜਿਆਂ ਨੇ ਆਪਜੀ ਨੂੰ ਆਪਣਾ ਰਾਜਗੁਰੂ ਬਣਾਇਆ,
ਉਨ੍ਹਾਂ ਵਿੱਚ ਰਾਣਾ ਕੁੰਭਾ,
ਰਾਉ ਦੂਦਾ,
ਹਰਦੇਵ ਸਿੰਘ ਨਾਗਰ,
ਵੀਰ ਸਿੰਘ ਬਘੇਲਾ,
ਰਾਣਾ ਸਾਂਗਾ,
ਚੰਦਰਹੰਸ,
ਰਾਣੀ ਝਾਲੀ,
ਮੀਰਾ ਬਾਈ ਪ੍ਰਸਿੱਧ ਹਨ। ਇਨ੍ਹਾਂ ਦੇ ਨਾਲ ਨਾਲ ਦੇਸ਼ ਵਿਦੇਸ਼ ਦੇ ਲੋਕਾਂ ਨੇ ਵੀ
ਆਪਜੀ ਦੀ ਧਾਰਮਿਕ ਵਿਚਾਰਧਾਰਾ ਦਾ ਸਮਰਥਨ ਕੀਤਾ। ਬੇਗਮਪੁਰਾ ਸ਼ਹਿਰ ਗੁਰੂ
ਰਵਿਦਾਸ ਜੀ ਦੇ ਆਪਣੇ ਸ਼ਬਦਾਂ ਵਿੱਚ ਇਕ ਐਸਾ ਸਥਾਨ ਹੈ,
ਜਿੱਥੇ ਮਾਨਵਤਾ ਦੀ ਪੂਰੀ ਸੁਤੰਤਰਤਾ ਹੈ।
ਬੇਗਮਪੁਰਾ ਸਹਿਰ ਕੋ ਨਾਉ,
ਦੂਖੁ ਅੰਦੋਹੁ ਨਹੀਂ ਤਿਹ ਠਾਉ ॥
ਨਾ ਤਸਵੀਸ ਖਿਰਾਜੁ ਨਾ
ਮਾਲੁ। ਖਓੁਫੁ ਨ ਖਤਾ ਨ ਤਰਸੁ ਜਵਾਲੁ ॥ ੧॥
ਅਬ ਮੋਹਿ ਖੂਬ ਵਤਨ ਗਹ
ਪਾਈ। ਓੁਹਾਂ ਖੈਰਿ ਸਦਾ ਮੇਰੇ ਪਾਈ£
ਰਹਾਉ ॥
ਕਾਇਮੁ ਦਾਇਮੁ ਸਦਾ
ਪਾਤਿਸਾਹੀ। ਦੋਮ ਨ ਸੇਮ ਏਕ ਸੋ ਆਹੀ ॥
ਆਬਾਦਾਨੁ ਸਦਾ ਮਸਹੂਰ।
ਉਹਾਂ ਗਨੀ ਬਸਹਿ ਮਾਮੂਰ ॥ ੨॥
ਤਿਉ ਤਿਉ ਸੈਲ ਕਰਹਿ ਜਿਉ
ਭਾਵੈ। ਮਹਰਮ ਮਹੁਲ ਨ ਕੋ ਅਟਕਾਵੈ।
ਕਹਿ ਰਵਿਦਾਸ ਖਲਾਸੁ
ਚਮਾਰਾ। ਜੋ ਹਮ ਸਹਰੀ ਸੋ ਮੀਤੁ ਹਮਾਰਾ ॥੩॥
ਸਤਿਗੁਰੂ ਰਵਿਦਾਸ ਜੀ ਨੇ
ਪ੍ਰਮਾਤਮਾ ਦੀ ਅਸਲ ਭਾਵਨਾ,
ਮੂਰਤੀ ਪੂਜਾ,
ਅਵਤਾਰਵਾਦ,
ਕਰਮਕਾਂਡ ਵਰਗੇ ਧਾਰਮਿਕ ਮਾਨਤਾ ਦਾ ਖੰਡਨ ਕੀਤਾ।
ਰਵਿਦਾਸ ਇਕ ਹੀ ਨੂਰ ਤੇ,
ਜਿਮਿ ਉਪਜਿਯੋ ਸੰਸਾਰ ॥
ਊਚ ਨੀਚ ਕਿਹ ਬਿਧਿ ਭਏ,
ਬਾਹਮਣ ਅਰੁ ਚਮਾਰ ॥
ਸ਼੍ਰੀ ਗੁਰੂ ਰਵਿਦਾਸ ਜੀ ਨੇ ਹਰ ਪ੍ਰਕਾਰ ਦੀ ਗੁਲਾਮੀ ਦੀ ਨਿੰਦਾ ਕੀਤੀ ਅਤੇ
ਡਟਵਾਂ ਵਿਰੋਧ ਕੀਤਾ:-
ਪਰਾਧੀਨਤਾ ਪਾਪ ਹੈ ਜਾਨ ਲੇਹੁ ਰੇ ਮੀਤ।
ਰਵਿਦਾਸ ਦਾਸ ਪ੍ਰਾਧੀਨ ਸੋਂ ਕੌਣ ਕਰੈ ਹੈ ਪ੍ਰੀਤ।
ਪ੍ਰਾਧੀਨ ਕੋ ਦੀਨ ਕਿਆ ਪਰਾਧੀਨ ਬੇਦੀਨ।
ਰਵਿਦਾਸ ਦਾਸ ਪਰਾਧੀਨ ਕੋ ਸਭਹੀ ਸਮਝੇ ਹੀਨ।
ਰਵਿਦਾਸ ਮਨੁੱਖ ਕਰਿ ਵਸਨ ਕੂੰ ਸੁਖਕਰ ਹੈਂ ਦੂਈ ਠਾਂਵ।
ਇੱਕ ਸੁੱਖ ਹੈ ਸਵਰਾਜ ਮਂਹਿ ਦੂਸਰ ਮਰਘਟ ਗਾਂਵ।
ਇਤਿਹਾਸਕ ਧਰਮ ਅਸਥਾਨ ਖੁਰਾਲਗੜ੍ਹ
(ਖੁਰਾਲੀ),
ਤਹਿਸੀਲ ਗੜ੍ਹਸ਼ੰਕਰ,
ਜ਼ਿਲਾ ਹੁਸ਼ਿਆਰਪੁਰ (ਪੰਜਾਬ) ਦੀ ਧਰਤੀ ਵੀ ਸ਼੍ਰੀ ਗੁਰੂ ਰਵਿਦਾਸ ਜੀ ਦੀ ਚਰਨ
ਛੋਹ ਪ੍ਰਾਪਤ ਧਰਤੀ ਹੈ। ਇਤਿਹਾਸਕਾਰਾਂ ਅਨੁਸਾਰ ਸ਼੍ਰੀ ਗੁਰੂ ਰਵਿਦਾਸ ਜੀ
ਸੀਰ ਗੋਵਰਧਨਪੁਰ ਬਨਾਰਸ (ਕਾਂਸ਼ੀ) ਯੂ. ਪੀ. ਤੋਂ ਪੈਦਲ ਲੁਧਿਆਣਾ ਹੁੰਦੇ
ਹੋਏ ਸੰਨ
1515
ਈਸਵੀ ਵਿੱਚ ਇਸ ਅਸਥਾਨ ਤੇ ਆਏ ਸਨ। ਸ੍ਰੀ ਗੁਰੂ ਰਵਿਦਾਸ ਜੀ ਦੇ ਇਸ ਅਸਥਾਨ
ਤੇ ਪਹੁੰਚਣ ਸਮੇਂ ਉਨਾਂ
ਦੀਆਂ ਸੇਵਕਾਵਾਂ ਮੀਰਾ ਬਾਈ,
ਝਾਲਾਂ ਬਾਈ ਅਤੇ ਭਾਨਵਤੀ ਜੀ ਵੀ ਨਾਲ ਸਨ। ਸ੍ਰੀ ਗੁਰੂ ਰਵਿਦਾਸ ਜੀ
ਮਹਾਰਾਜ ਇਸ ਅਸਥਾਨ ਤੇ
4
ਸਾਲ
2
ਮਹੀਨੇ
11
ਦਿਨ ਠਹਿਰੇ। ਇਸ ਸਮੇਂ ਉਹ ਖੁਦ ਪ੍ਰਭੂ ਦਾ ਨਾਮ ਸਿਮਰਨ ਕਰਦੇ,
ਸੰਗਤਾਂ ਨੂੰ ਸੁਣਾਉਂਦੇ ਅਤੇ ਜੀਵਾਂ ਨੂੰ ਨਾਮ ਸਿਮਰਨ ਦੀ ਬਖਸ਼ਿਸ਼ ਕਰਦੇ
ਰਹੇ। ਬਹੁਤ ਸਾਰੇ ਪ੍ਰਾਣੀ ਉਨਾਂ
ਦੇ ਸੇਵਕ ਬਣ ਗਏ। ਗੁਰੂ ਜੀ ਦੀ ਮਹਿਮਾ ਨੂੰ ਵਧਦਿਆਂ ਵੇਖ ਕੇ ਉਸ ਸਮੇਂ ਦਾ
ਰਾਜਾ ਬੈਨ ਸਿੰਘ ਗੁਰੂ ਜੀ ਨਾਲ ਈਰਖਾ ਕਰਨ ਲੱਗਾ। ਰਾਜੇ ਨੇ ਗੁਰੂ ਜੀ ਨੂੰ
ਖਰਾਸ (ਚੱਕੀ) ਚਲਾਉਣ ਦੀ ਸ਼ਜਾ ਦਿੱਤੀ। ਗੁਰੂ ਜੀ ਅੰਤਰ ਧਿਆਨ ਹੋ ਕੇ
ਪ੍ਰਭੂ ਭਗਤੀ ਵਿਚ ਲੀਨ ਹੋ ਗਏ ਅਤੇ ਖਰਾਸ (ਚੱਕੀ) ਆਪਣੇ ਆਪ ਚੱਲਣ ਲੱਗ
ਪਈ। ਇਸ ਚਮਤਕਾਰ ਨੂੰ ਵੇਖ ਕੇ ਸਭ ਹੈਰਾਨ ਹੋ ਗਏ। ਰਾਜਾ ਇਸ ਤੋਂ ਬਹੁਤ
ਪ੍ਰਭਾਵਿਤ ਹੋਇਆ ਅਤੇ ਗੁਰੂ ਜੀ ਦੇ ਚਰਨੀਂ ਪੈ ਗਿਆ। ਇਸ ਤਰਾਂ
ਉਸਨੇ ਆਪਣੀ ਭੁੱਲ ਬਖਸ਼ਾਈ। ਇਸ ਤੋਂ ਬਾਅਦ ਰਾਜਾ ਅਤੇ ਇਲਾਕੇ ਦੀ ਜਨਤਾ ਨੇ
ਗੁਰੂ ਜੀ ਕੋਲ ਖਰਾਸ ਲਾਕੇ ਵਿੱਚ ਪਾਣੀ ਦੀ ਘਾਟ ਦੂਰ ਕਰਨ ਲਈ ਬੇਨਤੀ
ਕੀਤੀ। ਗੁਰੂ ਜੀ ਨੇ ਸੰਗਤਾਂ ਨੂੰ ਨਾਲ ਲੈ ਕੇ ਇੱਥੋਂ
3
ਮੀਲ ਦੂਰ ਡੂੰਘੀ ਖੱਡ ਵਿਚ ਜਾ ਕੇ ਸੱਜੇ ਪੈਰ ਦੇ ਅੰਗੂਠੇ ਨਾਲ ਭਾਰੀ ਪੱਥਰ
ਹਟਾ ਕੇ ਪਾਣੀ ਦਾ ਚਸ਼ਮਾਵਗਾ ਦਿੱਤਾ ਜਿਸ ਨੂੰ ਚਰਨ ਗੰਗਾ ਦੇ ਨਾਂ ਨਾਲ
ਜਾਣਿਆ ਜਾਂਦਾ ਹੈ। ਇੱਥੇ ਪਵਿੱਤਰ ਜਲ
24
ਘੰਟੇ ਚਲਦਾ ਰਹਿੰਦਾ ਹੈ। ਇਸ ਜਲ ਦੀ ਖਾਸ ਗੱਲ ਇਹ ਹੈ ਕਿ ਇਹ ਸਿਰਫ
200
ਮੀਟਰ ਦੇ ਅੰਦਰ ਹੀ ਧਰਤੀ ਵਿਚੋਂ ਨਿਕਲਦਾ ਹੈ ਅਤੇ ਇਸੇ ਹੀ ਥਾਂ ਰਹਿ
ਜਾਂਦਾ ਹੈ। ਇਸ ਦੇ ਦੁਆਲੇ ਦੇ ਖੇਤਰ ਵਿਚ ਧਰਤੀ ਵਿੱਚ ਪਾਣੀ ਬਹੁਤ ਜ਼ਿਆਦਾ
ਡੂੰਘਾਈ ਵਿਚ ਮਿਲਦਾ ਹੈ। ਅੱਜ
22
ਫਰਵਰੀ,
2016
ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਗਟ ਉਤਸਵ ਦੇਸ਼ ਵਿਦੇਸ਼ਾਂ ਵਿੱਚ
ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅੱਜ ਵੀ ਸਮਾਜ ਵਿੱਚ
ਵੰਡੀਆਂ ਪਈਆਂ ਹੋਈਆਂ ਹਨ ਅਤੇ ਉਨ੍ਹਾਂ ਵਲੋਂ ਕਲਪਨਾ ਕੀਤੇ ਗਏ ਜਾਤ ਅਤੇ
ਵਰਗ ਰਹਿਤ ਸਮਾਜ ਦੀ ਸਿਰਜਣਾ ਕਰਨ ਲਈ ਕਾਫੀ ਕੁੱਝ ਹੋਰ ਕਰਨ ਦੀ ਲੋੜ ਹੈ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗ
ਜਿਲ੍ਹਾ ਰੂਪਨਗਰ ਪੰਜਾਬ-140124
9417563054
kuldipnangal0gmail.com
|
|