|
ਰਾਸ਼ਟਰੀ ਬਾਲਿਕਾ ਦਿਵਸ ਸਬੰਧੀ ਵਿਸ਼ੇਸ਼।
ਲੜਕੀਆਂ ਦੀ ਘੱਟ ਰਹੀ ਗਿਣਤੀ ਸਮਾਜ ਵਿੱਚ ਅਸੰਤੁਲਨ ਪੈਦਾ ਕਰ ਰਹੀ ਹੈ,
ਲੜਕੀਆਂ ਤੇ ਵੱਧ ਰਹੇ ਅਪਰਾਧ ਹਨ ਸਮਾਜ ਅਤੇ ਦੇਸ਼ ਲਈ ਖਤਰਨਾਕ।
ਅੱਜ
24
ਜਨਵਰੀ,
2015
ਨੂੰ ਦੇਸ਼ ਵਿੱਚ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਜਾ ਰਿਹਾ ਹੈ। ਰਾਸ਼ਟਰੀ ਬਾਲਿਕਾ
ਦਿਵਸ ਦੀ ਸ਼ੁਰੂਆਤ ਸਾਲ
2009
ਤੋਂ ਸ਼ੁਰੂ ਕੀਤੀ ਗਈ। ਸਰਕਾਰ ਨੇ ਇਸ ਲਈ
24
ਜਨਵਰੀ ਦਾ ਦਿਨ ਚੁਣਿਆ ਕਿਉਂਕਿ ਇਹ ਉਹ ਦਿਨ ਸੀ ਜਦੋਂ
1966
ਵਿੱਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਨੇ ਭਾਰਤ ਦੀ
ਪਹਿਲੀ ਮਹਿਲਾ ਪ੍ਰਧਾਨਮੰਤਰੀ ਦੇ ਤੌਰ ਤੇ ਸੌਂਹ ਚੁੱਕੀ ਸੀ। ਇਸ ਮੌਕੇ ਤੇ
ਸਰਕਾਰ ਵੱਲੋਂ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਮਹਿਲਾ ਅਤੇ ਬਾਲ
ਵਿਕਾਸ ਵਿਭਾਗ ਆਪਣੇ ਪੱਧਰ ਤੇ ਸਮਾਜ ਵਿੱਚ ਬਾਲ ਕੰਨਿਆਵਾਂ ਨੂੰ ਉਹਨਾਂ ਦੇ
ਅਧਿਕਾਰਾਂ ਦੇ ਪ੍ਰਤੀ ਜਾਗਰੂਕ ਬਣਾਉਣ ਦੇ ਲਈ ਪ੍ਰੋਗਰਾਮ ਕਰਦਾ ਹੈ। ਸੋਚਣ ਵਾਲੀ
ਗੱਲ ਇਹ ਹੈ ਕਿ ਅੱਜ ਭਾਵੇਂ ਅਸੀਂ
21
ਸਦੀ ਵਿੱਚ ਪਹੁਚ ਗਏ ਹਾਂਪਰ
ਅੱਜ ਵੀ ਸਾਡੀ ਸੋਚ ਕੁੜੀਆਂ ਬਾਰੇ ਸਦੀਆਂ ਪੁਰਾਣੀ ਹੈ। ਅੱਜ ਸਾਡੇ ਦੇਸ਼ ਵਿੱਚ
ਹਰ ਰੋਜ਼ ਨਿੱਕੀਆਂ ਮਾਸੂਮ ਬੱਚੀਆਂ ਦੇ ਨਾਲ ਬਲਾਤਕਾਰ ਹੋ ਰਹੇ ਹਨ। ਉਹਨਾਂ ਨੂੰ
ਸਕੂਲਾਂ ਵਿੱਚ ਭੇਜਣ ਦੀ ਥਾਂ ਤੇ ਘਰਾਂ ਵਿੱਚ ਨੌਕਰਾਂ ਦੀ ਤਰ੍ਹਾਂ ਕੰਮ ਕਰਵਾਇਆ
ਜਾਂਦਾ ਹੈ। ਬੱਚੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਗਰਭ ਵਿੱਚ ਖਤਮ ਕੀਤਾ ਜਾ
ਰਿਹਾ ਹੈ। ਨਵਜੰਮੀਆਂ ਬੱਚੀਆਂ ਨੂੰ ਕੂੜੇ ਦੇ ਢੇਰਾਂ ਅਤੇ ਨਾਲੇ-ਨਾਲੀਆਂ ਵਿੱਚ
ਸੁੱਟਿਆ ਜਾ ਰਿਹਾ ਹੈ ਜਿੱਥੇ ਕਿ ਕੁੱਤੇ ਅਤੇ ਹੋਰ ਜੰਗਲੀ ਜਾਨਵਰ ਉਹਨਾਂ ਦਾ
ਮਾਸ ਨੋਚ-ਨੋਚ ਕੇ ਖਾ ਰਹੇ ਹਨ। ਕੀ ਬਾਲਿਕਾ ਦਿਵਸ ਮਨਾਉਣ ਨਾਲ ਮਾਸੂਮ ਬੱਚੀਆਂ
ਤੇ ਹੋ ਰਿਹਾ ਇਹ ਸਾਰਾ ਜ਼ੁਲਮ ਖਤਮ ਹੋ ਜਾਵੇਗਾ। ਜਿਸ ਸਮਾਜ ਅਤੇ ਦੇਸ਼ ਵਿੱਚ
ਮਾਸੂਮ ਬੱਚੀਆਂ ਨਹੀਂ ਰਹਿਣਗੀਆਂ ਉਥੇ ਬਾਲਿਕਾ ਦਿਵਸ ਮਨਾਉਣ ਦਾ ਕੀ ਫਾਇਦਾ ਹੈ।
ਸਾਡੇ ਦੇਸ਼ ਵਿੱਚ ਮੁੰਡਿਆਂ ਨੂੰ ਕੁੜੀਆਂ ਦੇ ਮੁਕਾਬਲੇ ਪਹਿਲ ਦਿੱਤੀ ਜਾਂਦੀ ਹੈ
ਜਿਸ ਕਾਰਨ ਬਹੁਤੇ ਘਰਾਂ ਵਿੱਚ ਕੁੜੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਕੁੜੀਆਂ
ਨੂੰ ਅਕਸਰ ਸਰਕਾਰੀ ਸਕੂਲਾਂ ਵਿੱਚ ਜਦਕਿ ਮੁੰਡਿਆਂ ਨੂੰ ਵਧੀਆਂ ਪ੍ਰਾਇਵੇਟ
ਸਕੂਲਾਂ ਵਿੱਚ ਪੜ੍ਹਾਇਆਂ ਜਾਂਦਾ ਹੈ। ਮੁੰਡਿਆਂ ਨੂੰ ਕੁੜੀਆਂ ਦੇ ਮੁਕਾਬਲੇ
ਵਧੀਆਂ ਕੱਪੜੇ,
ਵਧੀਆਂ ਖਾਣਾ ਅਤੇ ਜ਼ਿਆਦਾ ਜੇਬ ਖਰਚ ਦਿੱਤਾ ਜਾਂਦਾ ਹੈ,
ਜਦਕਿ ਕੁੜੀਆਂ ਨੂੰ ਪਰਾਏ ਘਰ ਜਾਣ ਵਾਲੀ ਕਹਿ ਕੇ ਪੱਖਪਾਤ ਕੀਤਾ ਜਾਂਦਾ ਹੈ।
ਸਾਡੇ ਸਮਾਜ ਵਿੱਚ ਅਕਸਰ ਹੀ ਕੁੜੀ ਨੂੰ ਪਰਾਏ ਧੰਨ ਅਤੇ ਬੋਝ ਦੇ ਰੂਪ ਵਿੱਚ
ਵੇਖਿਆ ਜਾਂਦਾ ਹੈ। ਪਰਿਵਾਰ ਵਿੱਚ ਕੁੜੀ ਦਾ ਪੈਦਾ ਹੋਣਾ ਇਕ ਸੋਗਮਈ ਘਟਨਾ ਸਮਝੀ
ਜਾਂਦੀ ਰਹੀ ਹੈ। ਉਸਨੂੰ ਪੈਦਾ ਹੁੰਦੇ ਹੀ ਮਾਰ ਦਿੱਤਾ ਜਾਂਦਾ ਰਿਹਾ ਹੈ,
ਕਿਉਂਕਿ ਮਾਪਿਆਂ ਨੂੰ ਉਹਦੀ ਸੁਰੱਖਿਆਂ ਅਤੇ ਦਾਜ ਦੀ ਚਿੰਤਾ ਵੱਢ-ਵੱਢ ਖਾਂਦੀ
ਰਹਿੰਦੀ ਹੈ। ਦਾਜ ਘੱਟ ਲਿਆਉਣ ਕਰਕੇ ਨਵੀਆਂ ਵਿਆਹੀਆਂ ਕੁੜੀਆਂ ਨੂੰ ਸਾੜ ਕੇ
ਮਾਰ ਦੇਣਾ ਜਾਂ ਜ਼ਹਿਰ ਦੇਣ ਦੀਆਂ ਘਟਨਾਵਾਂ ਆਮ ਸੁਨਣ ਅਤੇ ਦੇਖਣ ਵਿਚ ਮਿਲਦੀਆਂ
ਹਨ। ਬਾਲ ਵਿਆਹ ਦੀ ਕੁਪ੍ਰਥਾ ਜੋਕਿ ਸੱਖਤ ਕਨੂੰਨ ਹੋਣ ਦੇ ਬਾਬਜੂਦ ਕਾਇਮ ਹੈ
ਸਾਡੇ ਸਮਾਜ ਨੂੰ ਕਲੰਕਿਤ ਕਰ ਰਹੀ ਹੈ। ਭਾਰਤ ਦੀ ਇਹ ਬਦਕਿਸਮਤੀ ਹੈ ਕਿ ਇੱਕ
ਪਾਸੇ ਕੰਨਿਆ ਪੂਜਨ ਵਰਗੇ ਧਾਰਮਿਕ ਮੌਕਿਆਂ ਤੇ ਪੂਜਨ ਕਰਦੇ ਹਾਂ ਪਰ ਜਦੋਂ
ਖੁਦ ਦੇ ਘਰ ਕੰਨਿਆ ਜਨਮ ਲੈਂਦੀ ਹੈ ਤਾਂ ਮਾਹੌਲ ਸੋਗਮਈ ਬਣਾ ਲੈਂਦੇ ਹਾਂ। ਇਹ
ਹਾਲਤ ਭਾਰਤ ਦੇ ਲੱਗਭੱਗ ਹਰ ਹਿੱਸੇ ਵਿੱਚ ਹੈ। ਭਾਰਤ ਵਿੱਚ ਜੇਕਰ ਲਿੰਗ ਅਨੁਪਾਤ
ਦੇਖਿਆ ਜਾਵੇ ਤਾਂ ਬੇਹੱਦ ਨਿਰਾਸ਼ਾਜਨਕ ਹੈ। ਭਾਰਤ ਵਿਸ਼ਵ ਵਿੱਚ ਚੀਨ ਤੋਂ ਬਾਅਦ
ਇਕ ਅਰਬ ਦੀ ਆਬਾਦੀ ਪਾਰ ਕਰਨ ਵਾਲਾ ਦੂਜਾ ਦੇਸ਼ ਬਣ ਗਿਆ ਹੈ। ਦੇਸ਼ ਦੀ ਆਬਾਦੀ
ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੇ ਅਤੇ
2011
ਦੀ ਜਨਗਣਨਾ ਅਨੁਸਾਰ ਦੇਸ਼ ਦੀ ਅਬਾਦੀ
1.03
ਅਰਬ ਤੋਂ ਵਧਕੇ ਲੱਗਭੱਗ
1.21
ਅਰਬ ਹੋ ਗਈ ਹੈ ਪਰ ਜੇਕਰ ਕੁਝ ਘਟਿਆ ਹੈ ਤਾਂ ਉਹ ਹੈ
0-6
ਸਾਲ ਦਾ ਬਾਲ ਲਿੰਗ ਅਨੁਪਾਤ। ਭਾਰਤ ਵਿਚ
1991
ਦੀ ਮਰਦਮਸ਼ੁਮਾਰੀ ਵਿਚ ਪ੍ਰਤੀ
1000
ਮੁੰਡਿਆਂ ਦੇ ਮੁਕਾਬਲੇ
945
ਕੁੜੀਆਂ ਸਨ ਜੋਕਿ
2001
ਵਿੱਚ ਘੱਟ ਕੇ
927
ਰਹਿ ਗਈਆਂ ਸਨ ਅਤੇ
2011
ਵਿੱਚ ਹੋਰ ਘਟਕੇ
914
ਰਹਿ ਗਈਆਂ ਹਨ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ
ਵਿੱਚ
2011
ਵਿੱਚ ਇਨ੍ਹਾਂ ਦੀ ਗਿਣਤੀ
867
ਰਹਿ ਗਈ ਹੈ,
ਹਰਿਆਣਾ
ਵਿੱਚ ਇਨ੍ਹਾਂ ਦੀ ਗਿਣਤੀ
830
ਰਹਿ ਗਈ ਹੈ,
ਹਿਮਾਚਲ ਪ੍ਰਦੇਸ਼ ਵਿੱਚ ਇਹ ਗਿਣਤੀ ਘੱਟ ਕੇ
906
ਰਹਿ ਗਈ ਹੈ,
ਜੰਮੂ ਕਸ਼ਮੀਰ ਵਿੱਚ ਇਹ ਗਿਣਤੀ
859
ਹੋ ਗਈ ਹੈ। ਅਧੁਨਿਕ ਤਕਨਾਲੋਜੀ ਦਾ ਸਹਾਰਾ ਲੈਕੇ ਲੜਕੀਆਂ ਨੂੰ ਜੰਮਣ ਤੋਂ
ਪਹਿਲਾਂ ਹੀ ਗਰਭ ਵਿੱਚ ਖਤਮ ਕੀਤਾ ਜਾ ਰਿਹਾ ਹੈ। ਲੈਂਸੇਟ ਪੱਤ੍ਰਿਕਾ ਵਿੱਚ ਛਪੇ
ਇੱਕ ਅਧਿਐਨ ਦੇ ਨਤੀਜਿਆਂ ਅਨੁਸਾਰ ਸਾਲ
1980
ਤੋਂ
2010
ਦੇ ਵਿੱਚ ਇਸ ਤਰ੍ਹਾਂ ਦੇ ਗਰਭਪਾਤਾਂ ਦੀ ਸੰਖਿਆ
42
ਲੱਖ ਤੋਂ
01
ਕਰੋੜ
21
ਲੱਖ ਦੇ ਵਿਚਕਾਰ ਰਹੀ ਹੈ।
'ਸੈਂਟਰ
ਫਾਰ ਸ਼ੋਸ਼ਲ ਰਿਸਰਚ'
ਦਾ ਅਨੁਮਾਨ ਹੈ ਕਿ ਬੀਤੇ
20
ਸਾਲਾਂ ਵਿੱਚ ਭਾਰਤ ਵਿੱਚ ਕੰਨਿਆ ਭਰੂਣ ਹੱਤਿਆ ਦੇ ਕਾਰਨ ਇੱਕ ਕਰੋੜ ਤੋਂ ਵੱਧ
ਬੱਚੀਆਂ ਜਨਮ ਹੀ ਨਹੀਂ ਲੈ ਸਕੀਆਂ ਹਨ। ਅੰਤਰਰਾਸ਼ਟਰੀ ਸੰਸਥਾ ਯੂਨੀਸੈਫ਼ ਅਨੁਸਾਰ
ਬੰਬਈ ਵਿੱਚ
1984
ਵਿੱਚ
8000
ਗਰਭਪਾਤ ਕੀਤੇ ਗਏ ਜਿਸ ਵਿੱਚੋਂ
7999
ਭਰੂਣ ਲੜਕੀਆਂ ਸਨ ਜਦਕਿ ਸਿਰਫ ਇੱਕ ਭਰੂਣ ਲੜਕੇ ਦਾ ਸੀ। ਸੰਯੁਕਤ ਰਾਸ਼ਟਰ ਦੀ
ਇੱਕ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ
130
ਮਿਲੀਅਨ ਬੱਚੇ ਸਕੂਲ ਨਹੀਂ ਜਾਂਦੇ ਹਨ ਜਿਹਨਾਂ ਵਿੱਚੋਂ
60
ਫੀਸਦੀ ਲੜਕੀਆਂ ਹਨ। ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ
5
ਤੋਂ
17
ਸਾਲ ਤੱਕ ਦੀਆਂ
100
ਮਿਲੀਅਨ ਲੜਕੀਆਂ ਮਜ਼ਦੂਰੀ ਕਰਦੀਆਂ ਹਨ ਜਿਹਨਾਂ ਵਿੱਚੋਂ
50
ਫੀਸਦੀ ਉਦਯੋਗਾਂ ਵਿੱਚ ਕੰਮ ਕਰਦੀਆਂ ਹਨ ਜਦਕਿ ਇਹਨਾਂ ਵਿੱਚੋਂ
20
ਫੀਸਦੀ ਦੀ ਉਮਰ
12
ਸਾਲ ਤੋਂ ਘੱਟ ਹੈ। ਦਿੱਲੀ ਦੀ ਇੱਕ ਗੈਰ ਸਰਕਾਰੀ ਸੰਸਥਾ
'ਸ਼ਾਕਸ਼ੀ'
ਨੇ
357
ਸਕੂਲਾਂ ਵਿੱਚ ਸਰਵੇ ਕਰਵਾਇਆ ਜਿਸ ਅਨੁਸਾਰ
63
ਫੀਸਦੀ ਲੜਕੀਆਂ ਨੇ ਮੰਨਿਆ ਕਿ ਉਹਨਾਂ ਦਾ ਗੰਭੀਰ ਸਰੀਰਕ ਸੋਸ਼ਣ ਜਾਂ ਬਲਾਤਕਾਰ
ਕੀਤਾ ਗਿਆ ਜਦਕਿ
29
ਫੀਸਦੀ ਨਾਲ ਜ਼ਬਰਦਸਤੀ ਓਰਲ ਸੈਕਸ ਅਤੇ ਸਰੀਰਕ ਛੇੜਖਾਨੀ ਕੀਤੀ ਗਈ। ਇਹਨਾਂ ਸਾਰੇ
ਕੇਸਾਂ ਵਿੱਚੋਂ ਲੜਕੀਆਂ ਦਾ ਯੌਨਸੋਸ਼ਣ ਕਰਨ ਵਾਲੇ
30
ਫੀਸਦੀ ਪਰਿਵਾਰਕ ਮੈਂਬਰ ਹੀ ਸਨ। ਭਾਰਤ ਵਿੱਚ ਮਾਨਸਿਕਤਾ ਹੈ ਕਿ ਲੜਕੇ ਸੰਪਤੀ
ਹਨ ਅਤੇ ਕੁੜੀਆਂ ਕਰਜ਼ਾ ਹਨ। ਇੱਕ ਪਾਸੇ ਦੇਸ਼ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ
ਦੇ ਮੁਕਾਬਲੇ ਘਟਦੀ ਜਾ ਰਹੀ ਹੈ ਦੂਜੇ ਪਾਸੇ ਲੜਕੀਆਂ ਪ੍ਰਤੀ ਅਪਰਾਧ ਵੱਧ ਰਹੇ
ਹਨ ਜੋਕਿ ਦੇਸ਼ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਹੈ। ਅੱਜ ਪੰਜਾਬ ਵਰਗੇ ਵਿਕਸਿਤ
ਸੂਬੇ ਨੂੰ ਕੁੜੀਮਾਰ ਦਾ ਨਾਮ ਦਿਤਾ ਜਾਂਦਾ ਹੈ। ਭਾਰਤ ਵਿੱਚ ਲੜਕਿਆਂ ਦੇ
ਮੁਕਾਬਲੇ ਲੜਕੀਆਂ ਵਿੱਚ ਅਨਪੜਤਾ ਜਿਆਦਾ ਹੈ। ਲੜਕੀਆਂ ਵਿੱਚ ਸ਼ਰੀਰਕ ਤੋਰ ਤੇ
ਕਮਜ਼ੋਰੀ ਦੇਸ਼ ਦੇ ਭਵਿੱਖ ਲਈ ਚਿੰਤਾਜਨਕ ਹੈ। ਸਿਹਤ ਸਬੰਧੀ ਸਮੇਂ ਸਮੇਂ ਤੇ
ਕਰਵਾਏ ਜਾਂਦੇ ਸਰਵੇਖਣਾਂ ਵਿੱਚ ਸਪੱਸ਼ਟ ਪਤਾ ਚੱਲਦਾ ਹੈ ਕਿ ਲੜਕੀਆਂ ਲੜਕਿਂ ਦੇ
ਮੁਕਾਬਲੇ ਸਿਹਤ ਪੱਖੋਂ ਕਮਜ਼ੋਰ ਹਨ। ਦੇਸ਼ ਵਿੱਚ ਵੱਧ ਰਹੇ ਅਪਰਾਧਾਂ ਦਾ ਸਭਤੋਂ
ਵੱਧ ਅਸਰ ਲੜਕੀਆਂ ਅਤੇ ਮਹਿਲਾਵਾਂ ਤੇ ਹੀ ਪੈ ਰਿਹਾ ਹੈ। ਮਹਿਲਾਵਾਂ ਦੀ ਭਲਾਈ
ਲਈ ਸੱਖਤ ਕਨੂੰਨ ਅਤੇ ਯੋਜਨਾਵਾਂ ਹੋਣ ਦੇ ਬਾਬਜੂਦ ਮਹਿਲਾਵਾਂ ਤੇ ਅਤਿਆਚਾਰ ਦਿਨ
ਪ੍ਰਤੀ ਦਿਨ ਵੱਧ ਰਹੇ ਹਨ। ਹਾਲਾਤ ਇੱਥੋਂ ਤੱਕ ਖਸਤਾ ਹੈ ਕਿ ਕਈ ਵਾਰ ਕਨੂੰਨ ਦੇ
ਰਾਖੇ ਵੀ ਇਨ੍ਹਾਂ ਅਪਰਾਧਾਂ ਵਿੱਚ ਦੋਸ਼ੀ ਹੁੰਦੇ ਹਨ। ਸਰਕਾਰ ਵਲੋਂ ਮਹਿਲਾਵਾਂ
ਅਤੇ ਲੜਕੀਆਂ ਦੇ ਵਿਕਾਸ ਲਈ ਬਣਾਈਆਂ ਗਈਆਂ ਯੋਜਨਾਵਾਂ ਵੀ ਅਸਰਦਾਇਕ ਸਾਬਤ ਨਹੀਂ
ਹੋ ਰਹੀਆਂ ਹਨ। ਅੱਜ ਦੀਆਂ ਬਾਲਿਕਾਵਾਂ ਜੀਵਨ ਦੇ ਹਰੇਕ ਖੇਤਰ ਵਿੱਚ ਅੱਗੇ ਵੱਧ
ਰਹੀਆਂ ਹਨ ਭਾਵੇਂ ਉਹ ਖੇਤਰ ਖੇਡਾਂ ਹੋਵੇ ਜਾਂ ਰਾਜਨੀਤੀ,
ਘਰ ਹੋਵੇ ਜਾਂ ਉਦਯੋਗ,
ਖੇਡਾਂ ਦੀ ਦੁਨੀਆਂ ਵਿੱਚ ਜੇਕਰ ਸਾਇਨਾ ਨੇਹਵਾਲ ਵਰਗੀਆਂ ਕੁੜੀਆਂ ਆਪਣਾ ਹੌਂਸਲਾ
ਦਿਖਾ ਰਹੀਆਂ ਹਨ ਤਾਂ ਉਥੇ ਕਈ ਹੋਰ ਪੱਧਰਾਂ ਤੇ ਵਿਭਿੰਨ ਕੁੜੀਆਂ ਸਮਾਜ ਵਿੱਚ
ਆਪਣਾ ਰੁਤਬਾ ਵਧਾ ਰਹੀਆਂ ਹਨ ਪਰ ਇਨ੍ਹਾਂ ਦੀ ਗਿਣਤੀ ਕਾਫੀ ਘਟ ਹੈ। ਸਿਹਤਮੰਦ
ਅਤੇ ਸਿੱਖਿਅਤ ਕੰਨਿਆਵਾਂ ਆਉਣ ਵਾਲੇ ਸਮੇਂ ਦੀ ਮੁੱਖ ਜ਼ਰੂਰਤ ਹਨ ਕਿਉਂਕਿ ਇਹੀ
ਆਉਣ ਵਾਲੇ ਸਮਾਜ ਨੂੰ ਸਹੀ ਰਾਹ ਦਿਖਾ ਸਕਦੀਆਂ ਹਨ। ਇੱਕ ਬੇਹਤਰੀਨ ਪਤਨੀ,
ਮਾਂ,
ਕਰਮਚਾਰੀ,
ਨੇਤਾ ਅਤੇ ਹੋਰ ਖੇਤਰਾਂ ਵਿੱਚ ਇਹ ਆਪਣੇ ਯੋਗਦਾਨ ਰਾਹੀਂ ਦੇਸ਼ ਦੇ ਵਿਕਾਸ ਵਿੱਚ
ਸਹਾਇਕ ਸਿੱਧ ਹੋਣਗੀਆਂ। ਪਰ ਇਹ ਸਾਰਾ ਕੁਝ ਤਾਂ ਹੀ ਸੰਭਵ ਹੋਵੇਗਾ ਜਦੋਂ ਦੇਸ਼
ਵਿੱਚ ਕੰਨਿਆ ਜਨਮ ਦਰ ਵਿੱਚ ਵਾਧਾ ਹੋਵੇਗਾ। ਜੇਕਰ ਅਸੀਂ ਅਸਲੀਅਤ ਵਿੱਚ ਦੇਸ ਦਾ
ਵਿਕਾਸ ਕਰਨਾਂ ਚਾਹੁੰਦੇ ਹਾਂ ਤਾਂ ਲੜਕੀਆਂ ਦੇ ਵਿਕਾਸ ਲਈ ਅਸਰਦਾਇਕ ਯੋਜਨਾਵਾਂ
ਬਣਾਉਣੀਆਂ ਅਤੇ ਸੱਖਤੀ ਨਾਲ ਲਾਗੂ ਕਰਨੀਆਂ ਚਾਹੀਦੀਆਂ ਹਨ। ਇਸ ਲਈ ਸਭ ਤੋਂ
ਜ਼ਿਆਦਾ ਲੜਕੀਆਂ ਦੀ ਜਾਗਰੂਕਤਾ ਜਰੂਰੀ ਹੈ। ਸਿੱਖਿਆ ਢਾਂਚਾ ਅਜਿਹਾ ਹੋਣਾ
ਚਾਹੀਦਾ ਹੈ ਕਿ ਬੱਚਿਆਂ ਨੂੰ ਕੁੜੀ-ਮੁੰਡੇ ਦੇ ਵਿੱਚ ਕਿਸੇ ਭੇਦਭਾਵ ਦਾ ਅਹਿਸਾਸ
ਨਾ ਹੋਵੇ। ਉਹ ਇੱਕ ਦੂਜੇ ਨੂੰ ਬਰਾਬਰ ਸਮਝਣ। ਦੇਸ ਦੇ ਨੀਤੀ ਨਿਰਮਾਤਾਵਾਂ ਨੂੰ
ਲੜਕੀਆਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਤਾਂ ਜੋ ਸਮਾਜ ਅਤੇ ਦੇਸ ਵਿੱਚ
ਲੜਕੀਆਂ ਲਈ ਖੁਸ਼ਗਵਾਰ ਮਾਹੌਲ ਬਣਾਇਆ ਜਾ ਸਕੇ ਨਹੀਂ ਤਾਂ ਅੱਜ ਦੇ ਦਿਨ ਦੀ ਵੀ
ਕੋਈ ਖਾਸ ਮਹੱਤਤਾ ਨਹੀਂ ਰਹੇਗੀ ਅਤੇ ਇਸ ਦਿਨ ਕਰਵਾਏ ਜਾਣ ਵਾਲੇ ਸਮਾਗਮ ਇੱਕ
ਖਾਨਾਪੂਰਤੀ ਹੀ ਬਣਕੇ ਰਹਿ ਜਾਣਗੇ। ਰਸਤੇ ਭਾਵੇਂ ਕਿੰਨੇ ਵੀ ਮੁਸ਼ਕਿਲ ਹੋਣ ਪਰ
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਹਰ ਰਾਤ ਦੇ ਬਾਅਦ ਸਵੇਰਾ ਹੁੰਦਾ ਹੀ ਹੈ।
ਅੱਜ ਭਾਵੇਂ ਕੁੜੀਆਂ ਦੇ ਵਿਕਾਸ ਦੇ ਕੰਮਾਂ ਵਿੱਚ ਹਜ਼ਾਰਾਂ ਔਂਕੜਾਂ ਹੋਣ ਪਰ ਇੱਕ
ਸਮੇਂ ਦੇ ਬਾਅਦ ਜੇਕਰ ਸਰਕਾਰ ਨੇ ਸਹੀ ਕਦਮ ਚੁੱਕੇ ਤਾਂ ਹਾਲਾਤ ਜ਼ਰੂਰ ਬਦਲਣਗੇ
ਅਤੇ ਆਉਣ ਵਾਲਾ ਸਮਾਂ ਭਾਰਤ ਵਿੱਚ ਮਹਿਲਾ ਸਸ਼ਕਤੀਕਰਨ ਦੀ ਨਵੀਂ ਇਬਾਰਤ ਲਿਖੇਗਾ
ਜਿਸ ਵਿੱਚ ਅੱਜ ਦੀਆਂ ਕੁੜੀਆਂ ਦੀ ਬੇਹੱਦ ਅਹਿਮ ਭੂਮਿਕਾ ਹੋਵੇਗੀ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ ਪੰਜਾਬ-140124
9417563054
kuldipnangal0gmail.com
|
|