01 ਦਸੰਬਰ, 2015, ਵਿਸ਼ਵ ਏਡਜ਼ ਦਿਵਸ ਸਬੰਧੀ ਵਿਸ਼ੇਸ਼।

ਦੇਸ਼ ਲਈ ਵੱਡਾ ਖਤਰਾ ਬਣ ਰਹੀ ਹੈ ਐਚ ਆਈ ਵੀ/ਏਡਜ਼ ਦੀ ਬਿਮਾਰੀ।

 ਪੰਜਾਬ ਵਿੱਚ ਤੇਜ਼ੀ ਨਾਲ ਪੈਰ ਪਿਸਾਰ ਰਹੀ ਹੈ ਐਚ ਆਈ ਵੀ/ ਏਡਜ਼ ਦੀ ਬਿਮਾਰੀ।ਸਰਕਾਰੀ ਅੰਕੜਿਆਂ ਅਨੁਸਾਰ ਅਪ੍ਰੈਲ 2015 ਤੱਕ ਐਚ ਆਈ ਵੀ ਮਰੀਜ਼ਾਂ ਦੀ ਗਿਣਤੀ 45948 ਤੱਕ ਪਹੁੰਚੀ। 4221 ਵਿਅਕਤੀਆਂ ਦੀ ਪੰਜਾਬ ਵਿੱਚ ਐਚ ਆਈ ਵੀ/ ਏਡਜ਼ ਕਾਰਨ ਹੋ ਚੁੱਕੀ ਹੈ ਮੋਤ।
28 ਨਵੰਬਰ, 2015 (ਕੁਲਦੀਪ ਚੰਦ ) ਲੱਗਭੱਗ ਤਿੰਨ ਦਹਾਕੇ ਪਹਿਲਾਂ ਸਾਹਮਣੇ ਆਏ ਐਚ ਆਈ ਵੀ/ਏਡਜ਼ ਦੇ ਰੋਗ ਨੇ ਅੱਜ ਦੁਨੀਆਂ ਦੇ ਸਭ ਮੁਲਕਾਂ ਵਿੱਚ ਪੈਰ ਪਿਸਾਰੇ ਹੋਏ ਹਨ। ਅੱਜ ਕੋਈ ਵੀ ਇਨਸਾਨ ਅਜਿਹਾ ਨਹੀਂ ਹੋਵੇਗਾ ਜਿਸ ਨੂੰ ਐਚ ਆਈ ਵੀ/ਏਡਜ਼ ਵਰਗੀ ਨਾਮੁਰਾਦ ਬਿਮਾਰੀ ਬਾਰੇ ਪਤਾ ਨਾ ਹੋਵੇ। ਦੁਨੀਆਂ ਦੇ ਸਭ ਮੁਲਕ ਇਸ ਰੋਗ ਦੇ ਵਾਧੇ ਤੋਂ ਚਿੰਤਿਤ ਹਨ। ਐਚ ਆਈ ਵੀ/ਏਡਜ਼ ਦਾ ਸ਼ਿਕਾਰ ਕੋਈ ਵੀ ਵਿਅਕਤੀ ਹੋ ਸਕਦਾ ਹੈ। ਭਾਵੇਂ ਉਹ ਮਾਂ ਦੇ ਗਰਭ ਵਿੱਚ ਪਲ ਰਿਹਾ ਬੱਚਾ ਹੀ ਕਿਉਂ ਨਾ ਹੋਵੇ ਬਸ਼ਰਤੇ ਕਿ ਮਾਂ ਨੂੰ ਵੀ ਏਡਜ਼ ਹੋਵੇ। ਕਈ ਵਿਅਕਤੀ ਅਣਜਾਣੇ ਵਿੱਚ ਹੀ ਏਡਜ਼ ਦਾ ਸ਼ਿਕਾਰ ਬਣ ਜਾਂਦੇ ਹਨ। ਏਡਜ਼ ਗ੍ਰਸਤ ਵਿਅਕਤੀ ਦੁਆਰਾ ਵਰਤੀ ਹੋਈ ਸਰਿੰਜ ਵਰਤਣ ਨਾਲ ਅਤੇ ਏਡਜ਼ ਗ੍ਰਸਤ ਵਿਅਕਤੀ ਦਾ ਖੂਨ ਚੜਾਣ ਨਾਲ ਵੀ ਕੋਈ ਵੀ ਵਿਅਕਤੀ ਏਡਜ਼ ਗ੍ਰਸਤ ਹੋ ਸਕਦਾ ਹੈ। ਵਿਸ਼ਵ ਸਿਹਤ ਸਗੰਠਨ ਵਲੋਂ ਅਗਸਤ 1987 ਵਿੱਚ ਇਸ ਸਮੱਸਿਆ ਨਾਲ ਨਜਿੱਠਣ ਲਈ ਵਿਸ਼ਵ ਏਡਜ਼ ਦਿਵਸ ਮਨਾਉਣ ਦਾ ਵਿਚਾਰ ਪੇਸ ਕੀਤਾ ਗਿਆ। ਇਸ ਲਾਇਲਾਜ਼ ਰੋਗ ਦੇ ਵਾਧੇ ਨੂੰ ਵੇਖਦੇ ਹੋਏ ਯੂਨਾਇਟਡ ਨੇਸ਼ਨਜ਼ ਦੇ ਮੈਂਬਰ ਦੇਸ਼ਾਂ ਵਲੋਂ 1 ਦਸੰਬਰ 1988 ਤੋਂ ਬਾਦ ਹਰ ਸਾਲ 01 ਦਸੰਬਰ ਦਾ ਦਿਨ ਵਿਸ਼ਵ ਏਡਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪਹਿਲੇ 02 ਸਾਲ ਇਸ ਦਿਨ ਦਾ ਮੁੱਖ ਵਿਸ਼ਾ ਬੱਚੇ ਅਤੇ ਨੋਜਵਾਨ ਪੀੜ੍ਹੀ ਹੀ ਰਿਹਾ। 1996 ਵਿੱਚ ਯੂਨਾਇਟਡ ਨੇਸ਼ਨਜ਼ ਵਲੋਂ ਸੰਯੁਕਤ ਏਡਜ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਅਤੇ 1997 ਵਿੱਚ ਇੱਕ ਦਿਨ ਦੀ ਬਜਾਏ ਪੂਰਾ ਸਾਲ ਇਸ ਸਬੰਧੀ ਜਾਗਰੂਕਤਾ ਫੈਲਾਉਣ ਲਈ ਸਮਰਪਿਤ ਕੀਤਾ ਗਿਆ। 2004 ਵਿੱਚ ਵਿਸ਼ਵ ਏਡਜ਼ ਮੁਹਿੰਮ ਇੱਕ ਅਲੱਗ ਸੰਗਠਨ ਹੀ ਬਣ ਗਿਆ ਅਤੇ ਹੁਣ ਇਸ ਸੰਗਠਨ ਵਲੋਂ ਵਿਸ਼ਵ ਏਡਜ਼ ਸਬੰਧੀ ਸਾਰਾ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੇ ਅਤੇ ਹਰ ਸਾਲ ਇਸ ਲਈ ਵਿਸ਼ਾ ਨਿਸ਼ਚਿਤ ਕੀਤਾ ਜਾਂਦਾ ਹੈ। ਸਾਲ 2015 ਲਈ ਵਿਸ਼ਵ ਏਡਜ਼ ਦਿਵਸ ਲਈ 2011 ਤੋਂ 2015 ਤੱਕ ਰੱਖਿਆ ਗਿਆ ਵਿਸ਼ਾ ਜ਼ੀਰੋ ਪ੍ਰਾਪਤ ਕਰਨਾ ਹੀ ਸ਼ਾਮਿਲ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਪੂਰੇ ਵਿਸ਼ਵ ਵਿੱਚ 1981 ਤੋਂ ਲੈਕੇ 2012 ਤੱਕ ਲੱਗਭੱਗ 36 ਮਿਲੀਅਨ ਵਿਅਕਤੀਆਂ ਦੀ ਐਚ ਆਂਈ ਵੀ/ਏਡਜ਼ ਨਾਲ ਮੋਤ ਹੋ ਚੁੱਕੀ ਹੈ ਅਤੇ 35.3 ਮਿਲੀਅਨ ਵਿਅਕਤੀ ਐਚ ਆਈ ਵੀ/ਏਡਜ਼ ਤੋਂ ਪੀੜ੍ਹਿਤ ਹਨ। ਪਿਛਲੇ ਕੁੱਝ ਸਾਲਾਂ ਤੋਂ ਦੁਨੀਆਂ ਦੇ ਕੁੱਝ ਦੇਸ਼ਾਂ ਵਿੱਚ ਕੁੱਝ ਹਾਲਾਤਾਂ ਵਿੱਚ ਇਸ ਐਚ ਆਈ ਵੀ/ਏਡਜ਼ ਦੇ ਇਲਾਜ਼ ਅਤੇ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਬਜੂਦ ਹਰ ਸਾਲ ਲੱਗਭੱਗ 02 ਮਿਲੀਅਨ ਜਾਨਾਂ ਇਸਦੀ ਭੇਂਟ ਚੜ ਰਹੀਆਂ ਹਨ ਜਿਸ ਵਿੱਚ ਲੱਗਭੱਗ 2,70,000 ਬੱਚੇ ਹੀ ਸ਼ਾਮਿਲ ਹਨ। ਸਾਡੇ ਦੇਸ਼ ਵਿੱਚ ਐਚ ਆਈ ਵੀ/ਏਡਜ਼ ਪੀੜਿਤ ਵਿਅਕਤੀਆਂ ਦੀ ਵੱਧ ਰਹੀ ਸੰਖਿਆ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਐਚ ਆਈ ਵੀ/ਏਡਜ਼ ਦੀ ਬਿਮਾਰੀ ਬਾਰੇ ਵਿਆਪਕ ਪ੍ਰਚਾਰ ਕਰਨ ਦੇ ਬਾਵਜੂਦ ਵੀ ਲੋਕ ਇਸਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਵਿੱਚ ਐਚ ਆਈ ਵੀ ਏਡਜ਼ ਦੇ ਮਰੀਜ਼ਾ ਦੀ ਸੰਖਿਆ 2.08 ਮਿਲੀਅਨ ਤੱਕ ਪਹੁੰਚ ਚੁੱਕੀ ਹੈ। ਸਭਤੋਂ ਵੱਧ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਇਸ ਵਿੱਚੋਂ ਐਚ ਆਈ ਵੀ ਪੀੜ੍ਹਿਤ ਨੌਜਵਾਨਾਂ ਜੋ ਕਿ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਦੀ ਸੰਖਿਆ ਲੱਗਭੱਗ 0.27 ਫੀਸਦੀ ਹੈ। ਸਰਕਾਰੀ ਰਿਪੋਰਟ ਅਨੁਸਾਰ ਪੰਜਾਬ ਵਿੱਚ 2011 ਤੱਕ 31961 ਨੋਜਵਾਨ ਐਚ ਆਈ ਵੀ/ਏਡਜ਼ ਤੋਂ ਪੀੜ੍ਹਿਤ ਹਨ। ਪੰਜਾਬ ਵਿੱਚ ਚੱਲ ਰਹੇ ਟੈਸਟਿੰਗ ਸੈਂਟਰਾਂ ਦੀ ਰਿਪੋਰਟ ਮੁਤਾਬਕ 1993 ਤੋਂ ਲੈ ਕੇ ਅਪ੍ਰੈਲ 2015 ਤੱਕ 45948 ਵਿਅਕਤੀ ਐਚ ਆਈ ਵੀ/ਏਡਜ਼ ਤੋਂ ਪੀੜ੍ਹਿਤ ਤ ਪਾਏ ਗਏ ਹਨ। ਪੰਜਾਬ ਵਿੱਚ ਇਸ ਸਮੇਂ 371 ਆਈ ਸੀ ਟੀ ਸੀ ਸੈਂਟਰ ਐਚ ਆਈ ਵੀ/ਏਡਜ਼ ਦੀ ਜਾਂਚ ਲਈ ਸਥਾਪਿਤ ਕੀਤੇ ਗਏ ਹਨ, 09 ਏ ਆਰ ਟੀ ਸੈਂਟਰ, 03 ਲਿੰਕ ਏ ਆਰ ਟੀ ਸੈਂਟਰ, 03 ਲਿੰਕ ਏ ਆਰ ਟੀ ਪਲੱਸ ਸੈਂਟਰ ਅਤੇ 01 ਏ ਆਰ ਟੀ ਪਲੱਸ ਇਲਾਜ ਸੈਂਟਰ ਚੱਲ ਰਹੇ ਹਨ। ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਅਨੁਸਾਰ ਪੰਜਾਬ ਵਿੱਚ ਐਚ ਆਈ ਵੀ ਕੇਅਰ ਸੈਂਟਰਾਂ ਵਿੱਚ ਅਪ੍ਰੈਲ 2015 ਤੱਕ ਰਜਿਸਟਰਡ ਮਰੀਜ਼ਾਂ ਦੀ ਗਿਣਤੀ 34819 ਹੈ। ਏ ਆਰ ਟੀ ਇਲਾਜ ਸ਼ੁਰੂ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 21587 ਹੈ। ਮੌਜੂਦਾ ਸਮੇਂ ਵਿੱਚ 15575 ਵਿਅਕਤੀ ਏ ਆਰ ਟੀ ਦੁਆਰਾ ਇਲਾਜ ਕਰਵਾ ਰਹੇ ਹਨ ਅਤੇ ਇਲਾਜ ਕਰਵਾ ਰਹੇ ਵਿਅਕਤੀਆਂ ਵਿਚੋਂ 4221 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਜੇਕਰ ਜਿਲ੍ਹਾਵਾਰ ਵੇਖੀਏ ਤਾਂ ਪੰਜਾਬ ਦਾ ਸਭਤੋਂ ਪਵਿੱਤਰ ਸ਼ਹਿਰ ਅਤੇ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਇਸ ਮਾਮਲੇ ਵਿੱਚ ਸਭਤੋਂ ਉਪਰ ਹੈ ਜਿੱਥੇ 1993 ਤੋਂ ਲੈਕੇ ਅਪ੍ਰੈਲ 2015 ਤੱਕ ਕੁੱਲ 387437 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 12372 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਬਰਨਾਲਾ ਜ਼ਿਲ੍ਹੇ ਵਿੱਚ ਕੁੱਲ 60128 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 372 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਬਠਿੰਡਾ ਜ਼ਿਲ੍ਹੇ ਵਿੱਚ ਕੁੱਲ 134691 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1699 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਫਰੀਦਕੋਟ ਜ਼ਿਲ੍ਹੇ ਵਿੱਚ ਕੁੱਲ 68769 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1345 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕੁੱਲ 49353 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 400 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਫਾਜ਼ਿਲਕਾ ਜ਼ਿਲ੍ਹੇ ਵਿੱਚ ਕੁੱਲ 39265 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 203 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਫਿਰੋਜ਼ਪੁਰ ਜ਼ਿਲ੍ਹੇ  ਵਿੱਚ ਕੁੱਲ 89210 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1131 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਗੁਰਦਾਸਪੁਰ ਜ਼ਿਲ੍ਹੇ ਵਿੱਚ ਕੁੱਲ 163781 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 2390 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੁੱਲ 148355 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1527 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਜਲੰਧਰ ਜ਼ਿਲ੍ਹੇ ਵਿੱਚ ਕੁੱਲ 170378 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 4847 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਕਪੂਰਥਲਾ ਜ਼ਿਲ੍ਹੇ ਵਿੱਚ ਕੁੱਲ 90001 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 992 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਲੁਧਿਆਣਾ ਜ਼ਿਲ੍ਹੇ ਵਿੱਚ ਕੁੱਲ 397391 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 5241 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਮਾਨਸਾ ਜ਼ਿਲ੍ਹੇ ਵਿੱਚ ਕੁੱਲ 71706 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 470 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਮੋਗਾ ਜ਼ਿਲ੍ਹੇ ਵਿੱਚ ਕੁੱਲ 70092 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1128 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਮੋਹਾਲੀ ਜ਼ਿਲ੍ਹੇ ਵਿੱਚ ਕੁੱਲ 118168 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 583 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਕੁੱਲ 67192 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 337 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਨਵਾਂਸ਼ਹਿਰ ਜ਼ਿਲ੍ਹੇ ਵਿੱਚ ਕੁੱਲ 51736 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 677 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਪਠਾਨਕੋਟ ਜ਼ਿਲ੍ਹੇ ਵਿੱਚ ਕੁੱਲ 28266 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 307 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਪਟਿਆਲਾ ਜ਼ਿਲ੍ਹੇ ਵਿੱਚ ਕੁੱਲ 283188 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 5955 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਰੂਪਨਗਰ ਜ਼ਿਲ੍ਹੇ ਵਿੱਚ ਕੁੱਲ 104398 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1004 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਸੰਗਰੂਰ ਜ਼ਿਲ੍ਹੇ ਵਿੱਚ ਕੁੱਲ 136773 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1265 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਤਰਨਤਾਰਨ ਜ਼ਿਲ੍ਹੇ ਵਿੱਚ ਕੁੱਲ 86453 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 1703 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਇਸ ਰਿਪੋਰਟ ਅਨੁਸਾਰ ਪੰਜਾਬ ਦਾ ਕੋਈ ਵੀ ਜਿਲ੍ਹਾ ਅਜਿਹਾ ਨਹੀਂ ਹੈ ਜਿੱਥੇ ਤੱਕ ਇਹ ਬਿਮਾਰੀ ਨਾਂ ਪਹੁੰਚੀ ਹੋਵੇ ਅਤੇ ਕਈ ਜਿਲ੍ਹਿਆਂ ਦੇ ਮਰੀਜ ਨਾਲ ਲੱਗਦੇ ਦੂਜੇ ਇਲਾਕਿਆਂ ਵਿੱਚ ਜਾ ਕੇ ਵੀ ਟੈਸਟ ਕਰਵਾ ਰਹੇ ਹਨ। ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਵਿੱਚ ਇਸ ਸਮੇਂ ਦੌਰਾਨ ਕੁੱਲ 2816731 ਵਿਅਕਤੀ ਐਚ ਆਈ ਵੀ ਟੈਸਟ ਕਰਵਾਉਣ ਲਈ ਪਹੁੰਚੇ ਅਤੇ 45948 ਵਿਅਕਤੀ ਐਚ ਆਈ ਵੀ ਪਾਜਟਿਵ ਪਾਏ ਗਏ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਅਜੇ ਵੀ ਬਹੁਤੇ  ਵਿਅਕਤੀ ਸਰਕਾਰੀ ਸੈਂਟਰਾਂ ਵਿੱਚ ਜਾਕੇ ਟੈਸਟ ਕਰਵਾਉਣ ਦੀ ਥਾਂ ਪ੍ਰਾਈਵੇਟ ਲੈਬਾਰਟਰੀਆਂ ਵਿੱਚ ਜਾਕੇ ਹੀ ਟੈਸਟ ਕਰਵਾਂਦੇ ਹਨ ਅਤੇ ਪਤਾ ਲੱਗਣ ਤੇ ਵੀ ਛੁਪਾਕੇ ਰੱਖਦੇ ਹਨ। ਮੌਜ਼ੂਦਾ ਸਮੇਂ ਵਿੱਚ ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਸੂਬੇ ਵਿੱਚ ਐਚ ਆਈ ਵੀ/ਏਡਜ਼ ਨੂੰ ਫੈਲਣ ਤੋਂ ਰੋਕਣ ਅਤੇ ਐਚ ਆਈ ਵੀ/ਏਡਜ਼ ਪੀੜਿਤ ਵਿਅਕਤੀਆਂ ਨੂੰ ਬਣਦੀਆਂ ਸੇਵਾਵਾਂ ਦਿਤੀਆਂ ਜਾ ਰਹੀਆਂ ਹਨ। ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਵਿੱਚ ਲੱਗਭੱਗ 66 ਗੈਰ ਸਰਕਾਰੀ ਸੰਗਠਨ ਐਚ ਆਈ ਵੀ/ ਏਡਜ਼ ਰੋਕਣ ਲਈ ਕੰਮ ਕਰ ਰੇ ਹਨ। ਇਸ ਮੁਹਿੰਮ ਵਿੱਚ ਲੱਗੇ 14 ਗੈਰ ਸਰਕਾਰੀ ਸੰਗਠਨਾਂ ਵੱਲੋਂ ਟੀਚਾ ਰੱਖੀਆਂ ਗਈਆਂ ਦੇਹ ਵਪਾਰ ਦੇ ਧੰਦੇ ਨਾਲ ਜੁੜੀਆਂ 20200 ਮਹਿਲਾਵਾਂ ਵਿਚੋਂ 19377 ਮਹਿਲਾਂਵਾਂ ਨੂੰ ਬਣਦੀਆਂ ਸੇਵਾਵਾਂ ਦਿਤੀਆਂ ਗਈਆਂ ਹਨ। 02 ਗੈਰ ਸਰਕਾਰੀ ਸੰਗਠਨਾਂ ਦੁਆਰਾ ਟੀਚਾ ਰੱਖੇ ਗਏ 10750 ਸਮਲਿੰਗੀ ਵਿਅਕਤੀਆਂ ਵਿਚੋਂ 8924 ਵਿਅਕਤੀਆਂ ਨੂੰ ਬਣਦੀਆਂ ਸੇਵਾਵਾਂ ਦਿਤੀਆਂ ਗਈਆਂ ਹਨ। 23 ਗੈਰ ਸਰਕਾਰੀ ਸੰਗਠਨਾਂ ਦੁਆਰਾ ਟੀਚਾ ਰੱਖੇ ਗਏ 12500 ਟੀਕਿਆਂ ਦੁਆਰਾ ਨਸ਼ੇ ਕਰਨ ਵਾਲੇ ਵਿਅਕਤੀਆਂ ਦੀ ਥਾਂ 13345 ਵਿਅਕਤੀਆਂ ਨੂੰ ਬਣਦੀਆਂ ਸੇਵਾਵਾਂ ਦਿਤੀਆਂ ਗਈਆਂ ਹਨ। 05 ਗੈਰ ਸਰਕਾਰੀ ਸੰਗਠਨਾਂ ਦੁਆਰਾ ਟੀਚਾ ਰੱਖੇ ਗਏ 35000 ਟਰੱਕਾਂ ਦੇ ਧੰਦੇ ਨਾਲ ਜੁੜ੍ਹੇ ਵਿਅਕਤੀਆਂ ਵਿਚੋਂ 9011 ਵਿਅਕਤੀਆਂ ਨੂੰ ਬਣਦੀਆਂ ਸੇਵਾਵਾਂ ਦਿਤੀਆਂ ਗਈਆਂ ਹਨ। 04 ਗੈਰ ਸਰਕਾਰੀ ਸੰਗਠਨਾਂ ਦੁਆਰਾ ਟੀਚਾ ਰੱਖੇ ਗਏ 65000 ਪ੍ਰਵਾਸੀ ਵਿਅਕਤੀਆਂ ਦੀ ਥਾਂ  66435 ਪ੍ਰਵਾਸੀ  ਵਿਅਕਤੀਆਂ ਨੂੰ ਬਣਦੀਆਂ ਸੇਵਾਵਾਂ ਦਿਤੀਆਂ ਗਈਆਂ ਹਨ। ਸਰਕਾਰ ਵਲੋਂ ਸੂਬੇ ਵਿੱਚ ਯੋਨ ਰੋਗਾਂ ਦੇ ਇਲਾਜ਼ ਲਈ 31 ਕੇਂਦਰ ਖੋਲੇ ਗਏ ਹਨ ਅਤੇ 102 ਬਲੱਡ ਬੈਂਕ ਚਲਾਏ ਜਾ ਰਹੇ ਹਨ। ਅੱਜ ਦੇ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਵਿਸ਼ਵ ਏਡਜ਼ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਦੇਸ ਨੂੰ ਐਚ ਆਈ ਵੀ/ਏਡਜ਼ ਮੁੱਕਤ ਬਣਾਉਣ ਲਈ ਕੰਮ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ। ਦੇਸ਼ ਵਿੱਚ ਵੱਧ ਰਹੇ ਐਚ ਆਈ ਵੀ/ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਅਤਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਾਨੂੰ ਸਭ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਨਹੀਂ ਤਾਂ ਆਣ ਵਾਲੇ ਸਮੇਂ ਵਿੱਚ ਇਹ ਇੱਕ ਤਬਾਹੀ ਬਣ ਸਕਦਾ ਹੈ। ਅੱਜ ਲੋੜ ਹੈ ਕਿ ਵਿਸਵ ਏਡਜ਼ ਮੁਹਿੰਮ ਸੰਗਠਨ ਵਲੋਂ ਸ਼ੁਰੂ ਕੀਤੀ ਗਈ ਇਸ ਮਾਮਲੇ ਵਿੱਚ ਜ਼ੀਰੋ ਪ੍ਰਾਪਤ ਕਰਨ ਦੀ ਮੁਹਿੰਮ ਨੂੰ ਸਫਲ ਬਣਾਈਏ। 
ਕੁਲਦੀਪ ਚੰਦ 
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ ਪੰਜਾਬ-140124
9417563054
kuldipnangal0gmail.com