|
ਬਾਬੂ ਕਾਂਸ਼ੀ ਰਾਮ ਨੇ ਦਲਿਤਾਂ ਨੂੰ ਇਸ ਦੇਸ਼ ਦੇ ਮੁਢਲੇ ਵਾਸੀ ਕਹਿਕੇ
ਆਦਿ ਦਾ ਨਾਮ ਦਿਤਾ।
ਸੰਸਾਰ
ਦੇ ਕਈ ਦੇਸ਼ਾਂ ਵਿੱਚ ਨਸਲ,
ਰੰਗ,
ਧਰਮ,
ਜਾਤ ਆਦਿ ਦੇ ਅਧਾਰ ਤੇ ਲੰਬਾ ਸਮਾਂ ਕੁੱਝ ਵਰਗ ਦੇ ਲੋਕਾਂ ਨਾਲ ਲੰਬਾ ਸਮਾਂ
ਵਿਤਕਰਾ ਤੇ ਭੇਦਭਾਵ ਹੁੰਦਾ ਰਿਹਾ ਹੈ। ਸਾਡੇ ਦੇਸ਼ ਭਾਰਤ ਵਿੱਚ ਵੀ ਸਦੀਆਂ ਤੱਕ
ਜਾਤ ਅਧਾਰਤ ਭੇਦਭਾਵ ਕਾਇਮ ਰਿਹਾ ਹੈ। ਸਾਡਾ ਦੇਸ਼ ਲੰਬਾ ਸਮਾਂ ਵਿਦੇਸ਼ੀਆਂ ਦਾ
ਗ਼ੁਲਾਮ ਰਿਹਾ ਹੈ ਪਹਿਲਾਂ ਮੁਗਲਾਂ ਦਾ ਅਤੇ ਫਿਰ ਅੰਗ੍ਰੇਜਾਂ ਦਾ ਪਰੰਤੂ ਦੇਸ਼
ਵਿੱਚ ਰਹਿਣ ਵਾਲੇ ਇੱਕ ਵਿਸ਼ੇਸ਼ ਵਰਣ ਦੇ ਲੋਕ ਅਪਣੇ ਹੀ ਦੇਸ਼ ਦੇ ਲੋਕਾਂ ਦੇ
ਗ਼ੁਲਾਮ ਰਹੇ ਹਨ। ਇਸ ਵਰਣ ਵਿਵਸਥਾ ਅਤੇ ਜਾਤ ਅਧਾਰਤ ਵਿਤਕਰੇ ਖਿਲਾਫ ਸਮੇਂ ਸਮੇਂ
ਤੇ ਸਮਾਜ ਦੇ ਕਈ ਰਹਿਵਰਾਂ ਨੇ ਅਵਾਜ਼ ਉਠਾਈ ਹੈ ਅਤੇ ਇਸ ਸਮਾਜਿਕ ਢਾਂਚੇ ਵਿੱਚ
ਬਦਲਾਓ ਲਿਆਉਣ ਲਈ ਕੰਮ ਕੀਤਾ ਹੈ। ਇਨ੍ਹਾਂ ਰਹਿਬਰਾਂ ਵਿੱਚ ਦਲਿਤ ਆਗੂ ਅਤੇ
ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਜਿਨ੍ਹਾਂ ਨੂੰ ਸਾਹਿਬ ਅਤੇ
ਮਾਨਿਆਵਾਰ ਕਾਂਸ਼ੀ ਰਾਮ ਵੀ ਕਿਹਾ ਜਾਂਦਾ ਦਾ ਨਾਮ ਵੀ ਸ਼ਾਮਲ ਹੈ। ਬਾਬੂ ਕਾਂਸ਼ੀ
ਰਾਮ ਦਾ ਜਨਮ
15
ਮਾਰਚ
1934
ਨੂੰ ਉਨ੍ਹਾਂ ਦੇ ਨਾਨਕੇ ਘਰ ਨੰਗਲ-ਚੰਡੀਗੜ੍ਹ
ਮੁੱਖ ਮਾਰਗ ਤੇ ਬੂੰਗਾ ਸਾਹਿਬ ਕੋਲ ਪੈਂਦੇ ਪਿੰਡ ਪ੍ਰਿਥੀਪੁਰ ਵਿੱਚ ਹੋਇਆ ਸੀ।
ਬਾਬੂ ਕਾਂਸ਼ੀ ਰਾਮ ਅਪਣੇ ਮਾਤਾ ਸਵਰਗੀ ਬਿਸ਼ਨ ਕੌਰ ਅਤੇ ਪਿਤਾ ਹਰੀ ਸਿੰਘ ਦੇ
7
ਬੱਚਿਆਂ ਵਿਚੋਂ ਸਭ ਤੋਂ ਵੱਡੇ ਸਨ। ਬਾਬੂ ਕਾਂਸ਼ੀ ਰਾਮ ਦੇ ਪਰਿਵਾਰ ਵਿੱਚ
2
ਭਰਾ ਅਤੇ
4
ਭੈਣਾਂ ਸ਼ਾਮਿਲ ਸਨ। ਬਾਬੂ ਕਾਂਸ਼ੀ ਰਾਮ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਬਾਬੂ
ਕਾਂਸ਼ੀ ਰਾਮ ਦੀ ਭੈਣ ਸਵਰਨ ਕੌਰ ਅਤੇ ਭਾਣਜੇ ਰਵਿੰਦਰ ਤੋਂ ਪ੍ਰਾਪਤ ਜਾਣਕਾਰੀ
ਅਨੁਸਾਰ ਸਵਰਗੀ ਬਾਬੂ ਕਾਂਸ਼ੀ ਰਾਮ ਦਾ ਪਰਿਵਾਰ ਰੂਪਨਗਰ ਜਿਲ੍ਹੇ ਦੇ ਪਿੰਡ
ਖੁਆਸਪੁਰਾ ਵਿੱਚ ਰਹਿੰਦਾ ਸੀ ਅਤੇ ਬਾਬੂ ਜੀ ਦਾ ਪਰਿਵਾਰ ਸਿੱਖ ਧਰਮ ਨੂੰ ਮੰਨਦਾ
ਸੀ। ਬਾਬੂ ਜੀ ਦੇ ਬਾਕੀ ਭੈਣ ਭਰਾਵਾਂ ਦੇ ਨਾਮ ਵੀ ਸਿੱਖ ਧਰਮ ਨਾਲ ਸਬੰਧਿਤ ਹਨ
ਪ੍ਰੰਤੂ ਬਾਬੂ ਜੀ ਦਾ ਜਨਮ ਨਾਨਕੇ ਘਰ ਨੰਗਲ-ਰੂਪਨਗਰ ਮੁੱਖ ਮਾਰਗ ਤੇ ਬੂੰਗਾ
ਸਾਹਿਬ ਕੋਲ ਪੈਂਦੇ ਪਿੰਡ ਪ੍ਰਿਥੀਪੁਰ ਵਿੱਚ ਹੋਣ ਕਾਰਨ ਉਨ੍ਹਾਂ ਦਾ ਨਾਮ ਕਾਂਸ਼ੀ
ਰਾਮ ਰੱਖਿਆ ਗਿਆ। ਬਾਬੂ ਜੀ ਦੇ ਨਾਨਾ ਦਾ ਨਾਮ ਸਾਹਿਬ ਦਿਤਾ ਸੀ ਅਤੇ ਉਨ੍ਹਾਂ
ਦਾ ਬਾਬੂ ਕਾਂਸ਼ੀ ਰਾਮ ਦੇ ਜਨਮ ਤੋਂ ਪਹਿਲਾਂ ਹੀ ਸਵਰਗਵਾਸ ਹੋ ਚੁੱਕਾ ਸੀ। ਬਾਬੂ
ਜੀ ਦੀ ਨਾਨੀ ਦਾ ਨਾਮ ਪ੍ਰਸਿੰਨੀ ਦੇਵੀ ਸੀ ਅਤੇ ਬਾਬੂ ਜੀ ਦੇ ਨਾਨਕੇ ਪਰਿਵਾਰ
ਵਿੱਚ ਹੋਰ ਕੋਈ ਮਾਮਾ ਨਾਂ ਹੋਣ ਕਾਰਨ ਬਾਬੂ ਜੀ ਦਾ ਅਪਣੀ ਨਾਨੀ ਨਾਲ ਬਹੁਤ
ਗੂੜਾ ਪਿਆਰ ਸੀ ਜਿਸ ਕਰਕੇ ਬਾਬੂ ਜੀ ਅਕਸਰ ਨਾਨਕੇ ਪਿੰਡ ਜਾਂਦੇ ਰਹਿੰਦੇ ਸਨ।
ਨਾਨਕੇ ਪਿੰਡ ਨਾਲ ਪਿਆਰ ਕਾਰਨ ਹੀ ਬਾਬੂ ਜੀ ਨੇ ਆਪਣਾ ਮਕਾਨ ਵੀ ਨਾਨਕੇ ਪਿੰਡ
ਵਿੱਚ ਹੀ ਬਣਾਇਆ ਸੀ। ਬਾਬੂ ਕਾਂਸ਼ੀ ਰਾਮ ਰਵਿਦਾਸੀਆ ਜਾਤ ਨਾਲ ਸਬੰਧ ਰੱਖਦੇ ਸਨ
ਜੋਕਿ ਕਈ ਹੋਰ ਜਾਤਾਂ ਵਾਂਗ ਹੀ ਅਖੋਤੀ ਵਰਣ ਵਿਵਸਥਾ ਕਾਰਨ ਸਦੀਆਂ ਤੋਂ ਅਛੂਤ
ਰਹੀ ਹੈ ਅਤੇ ਅਪਣੇ ਆਪ ਨੂੰ ਉੱਚ ਵਰਗ ਦੇ ਕਹਾਉਣ ਵਾਲੇ ਲੋਕ ਇਸ ਵਰਗ ਦੇ ਲੋਕਾਂ
ਨੂੰ ਛੂਹਣਾ ਵੀ ਪਾਪ ਮੰਨਦੇ ਸਨ। ਬਾਬੂ ਕਾਂਸ਼ੀ ਰਾਮ ਨੇ ਸਕੂਲੀ ਸਿਖਿਆ ਪਿੰਡ
ਖੁਆਸਪੁਰਾ ਤੋਂ ਹੀ ਪ੍ਰਾਪਤ ਕੀਤੀ ਅਤੇ ਉਸਤੋਂ ਬਾਦ ਸਰਕਾਰੀ ਕਾਲਜ ਰੋਪੜ੍ਹ
ਤੋਂ ਸਾਇੰਸ ਵਿੱਚ ਗ੍ਰੈਜੂਏਸਨ ਕੀਤੀ। ਬਾਬੂ ਕਾਂਸ਼ੀ ਰਾਮ ਨੇ ਲੱਖਾਂ ਅਛੂਤਾਂ
ਵਾਂਗ ਅਛੂਤਾਂ ਨਾਂਲ ਹੋ ਰਹੇ ਗੈਰ ਮਨੁਖੀ ਵਿਤਕਰੇ ਨੂੰ ਅਪਣੇ ਅੱਖੀਂ ਵੇਖਿਆਂ
ਅਤੇ ਕਈ ਵਾਰ ਆਪ ਹੰਢਾਇਆ। ਅਪਣੀ ਪੜਾਈ ਮੁਕੰਮਲ ਕਰਨ ਤੋਂ ਬਾਦ ਬਾਬੂ ਕਾਂਸ਼ੀ
ਰਾਮ ਨੇ
1957
ਵਿੱਚ ਮਹਾਂਰਾਸ਼ਟਰ ਦੇ ਪੂਨਾ ਸ਼ਹਿਰ ਵਿੱਚ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ
ਆਰਗੇਨਾਇਜ਼ੇਸ਼ਨ ਵਿੱਚ ਬਤੌਰ ਸਹਾਇਕ ਵਿਗਆਿਨੀ ਅਪਣੀ ਨੌਕਰੀ ਸ਼ੁਰੂ ਕੀਤੀ। ਉਨ੍ਹਾਂ
ਨੇ ਮਹਾਂਰਸ਼ਟਰ ਰਾਜ ਵਿੱਚ ਅਪਣੀ ਨੋਕਰੀ ਦੌਰਾਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ
ਦੀਆਂ ਕਿਤਾਬਾਂ ਪੜ੍ਹੀਆਂ ਅਤੇ ਉਨ੍ਹਾਂ ਤੋਂ ਕਾਫੀ ਜਿਆਦਾ ਪ੍ਰਭਾਵਿਤ ਹੋਏ।
ਇੱਥੇ ਉਨ੍ਹਾਂ ਨੇ ਅਪਣੇ ਇੱਕ ਸਾਥੀ ਦਲਿੱਤ ਕਰਮਚਾਰੀ ਦੀਨਾ ਭਾਨ ਜੋ ਕਿ ਅਛੂਤ
ਸੀ ਦੇ ਇੱਕ ਕੇਸ ਵਿੱਚ ਸ਼ਾਮਿਲ ਹੋਣ ਕਾਰਨ ਨੋਕਰੀ ਛੱਡ ਦਿਤੀ। ਵਰਣਨਯੋਗ ਹੈ ਕਿ
ਦੀਨਾ ਭਾਨ ਜੋ ਕਿ ਰਾਜਾਸਥਾਨ ਦਾ ਰਹਿਣ ਵਾਲਾ ਸੀ ਨੇ ਕੰਪਨੀ ਵਲੋਂ ਭਾਰਤੀ
ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਛੁੱਟੀ
ਨਾਂ ਕਰਨ ਕਾਰਨ ਰੋਸ ਪ੍ਰਦਰਸਨ ਕੀਤਾ ਸੀ। ਬਾਬੂ ਜੀ ਨੇ ਦੀਨਾ ਭਾਨ ਨਾਲ ਮਿਲਕੇ
ਸੰਘਰਸ ਕਰਕੇ ਤੇ ਲੰਬੀ ਲੜਾਈ ਲੜਕੇ ਇਸ ਕੰਪਨੀ ਵਿੱਚ ਬਾਬਾ ਸਾਹਿਬ ਦੇ ਜਨਮ
ਦਿਵਸ ਅਤੇ ਬੁੱਧ ਜਯੰਤੀ ਦੀ ਬੰਦ ਕੀਤੀ ਗਈ ਛੁੱਟੀ ਮੁੜ੍ਹ
ਸ਼ੁਰੂ ਕਰਵਾਈ। ਇਸਤੋਂ ਬਾਦ ਬਾਬੂ ਕਾਂਸ਼ੀ ਰਾਮ ਨੇ ਦਲਿੱਤ ਵਰਗਾਂ ਦੀ ਭਲਾਈ ਅਤੇ
ਸਮਾਜ ਵਿੱਚ ਹੋ ਰਹੇ ਵਿਤਕਰੇ ਨੂੰ ਖਤਮ ਕਰਨ ਲਹੀ ਸੰਘਰਸ਼ ਸ਼ੁਰੂ ਕਰ ਦਿਤਾ।
ਉਨ੍ਹਾਂ ਨੇ ਅਪਣੀ ਇਸ ਲੜਾਈ ਵਿੱਚ ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ
ਵੀ ਸ਼ਾਮਿਲ ਕਰਕੇ ਇੱਕ ਵੱਡੀ ਤਾਕਤ ਬਣਾਈ। ਬਾਬੂ ਜੀ ਨੇ ਦਲਿਤਾਂ ਨੂੰ ਇਸ ਦੇਸ਼
ਦੇ ਮੁਢਲੇ ਵਾਸੀ ਕਹਿਕੇ ਆਦਿ ਦਾ ਨਾਮ ਦਿਤਾ। ਬਾਬੂ ਜੀ ਪੂਨਾ ਪੈਕਟ ਬਾਰੇ ਅਕਸਰ
ਕਹਿੰਦੇ ਸਨ ਕਿ ਇਸ ਨੇ ਦੇਸ ਦੇ ਕਰੋੜ੍ਹਾਂ ਦਲਿਤਾਂ ਨੂੰ ਅਪਾਹਿਜ ਅਤੇ ਕਮਜੋਰ
ਬਣਾਇਆ ਹੈ। ਬਾਬੂ ਕਾਂਸ਼ੀ ਰਾਮ ਨੇ ਮੋਜੂਦਾ ਦਲਿਤ ਲੀਡਰਸ਼ਿਪ ਨੂੰ ਨਕਾਰਦਿਆਂ
ਕਿਹਾ ਕਿ ਪੂਨਾ ਪੈਕਟ ਜੋ ਕਿ ਬਾਬ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਅਤੇ
ਮਹਾਤਮਾ ਗਾਂਧੀ ਵਿਚਕਾਰ ਇੱਕ ਸਮਝੋਤਾ ਸੀ ਨੇ ਸਿਰਫ ਚਮਚੇ ਹੀ ਪੈਦਾ ਕੀਤੇ ਹਨ।
ਉਹ ਪੂਨਾ ਪੈਕਟ ਦੀ ਵਿਰੋਧਤਾ ਕਰਦਿਆਂ ਕਹਿੰਦੇ ਸਨ ਕਿ ਇਸ ਸਮਝੋਤੇ ਕਾਰਨ ਪੀ ਐਮ
ਰਾਮਸੇ ਮੈਕਡੋਨਲਡ ਦੇ ਕਮਿਊਨਲ ਐਵਾਰਡ ਦੁਆਰਾ ਦੱਸੇ ਗਏ ਵੱਖਰੇ ਵੋਟ ਦੇ ਅਧਿਕਾਰ
ਤੋਂ ਸਦੀਆਂ ਤੋਂ ਲਿਤਾੜੇ ਵਰਗਾਂ ਨੂੰ ਬਾਂਝੇ ਰਹਿਣਾ ਪਿਆ ਹੈ। ਬਾਬੂ ਜੀ ਨੇ ਇਸ
ਸਬੰਧੀ ਅਪਣੀ ਕਿਤਾਬ ਚਮਚਾ ਯੁੱਗ ਵਿੱਚ ਵਿਸਥਾਰ ਵਿੱਚ ਵਰਣਨ ਕੀਤਾ ਹੈ। ਬਾਬੂ
ਜੀ ਨੇ ਦਲਿਤ ਕਰਮਚਾਰੀਆਂ ਨੂੰ ਸੰਗਠਿਤ ਕੀਤਾ ਅਤੇ ਉੱਚ ਜਾਤਿ ਦੇ ਕਰਮਚਾਰੀਆਂ
ਅਤੇ ਲੋਕਾਂ ਵਲੋਂ ਕੀਤੇ ਜਾ ਰਹੇ ਅਤਿਆਚਾਰਾਂ ਦਾ ਵਿਰੋਧ ਕਰਨ ਲਈ ਤਿਆਰ ਕੀਤਾ।
ਇਸ ਸਮੇਂ ਦੋਰਾਨ ਹੀ ਬਾਬੂ ਜੀ ਨੇ ਅਪਣਾ ਜੀਵਨ ਲਿਤਾੜ੍ਹੇ ਵਰਗਾਂ ਦੇ ਨਾਮ ਕਰਕੇ
ਵਿਆਹ ਨਾਂ ਕਰਵਾਉਣ ਅਤੇ ਸਾਰਾ ਜੀਵਨ ਸਮਾਜ ਦੇ ਨਾਮ ਲਗਾਉਣ ਦਾ ਫੈਸਲਾ ਕੀਤਾ।
ਇਸਤੋਂ ਬਾਦ ਬਾਬੂ ਜੀ ਨੇ ਦਲਿਤ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਪਣੇ
ਕੁੱਝ ਸਾਥੀਆਂ ਨਾਲ ਸਾਇਕਲ ਯਾਤਰਾ ਕੀਤੀ ਅਤੇ ਜਾਗਰੂਕਤਾ ਅਭਿਆਨ ਚਲਾਇਆ। ਇਸ ਲਈ
6
ਦਿਸੰਬਰ,
1978
ਨੂੰ ਬਾਬੂ ਜੀ ਨੇ ਬੈਕਵਰਡ ਐਂਡ ਮਨਾਰਟੀਜ਼ ਕਮਿਊਨਿਟੀ ਇੰਪਲਾਇਜ਼ ਫੈਡਰੇਸ਼ਨ
ਬਾਮਸੇਫ ਨਾਮ ਦਾ ਕਰਮਚਾਰੀ ਸੰਗਠਨ ਬਣਾਇਆ ਅਤੇ
3
ਸਾਲ ਬਾਦ
6
ਦਸੰਬਰ
1981
ਨੂੰ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ ਡੀ ਐਸ-4
ਨਾਮ ਦਾ ਸੰਗਠਨ ਤਿਆਰ ਕੀਤਾ।
14
ਅਪ੍ਰੈਲ
1984
ਨੂੰ ਬਾਬੂ ਜੀ ਨੇ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ ਬਣਾ ਦਿਤੀ ਅਤੇ ਦੇਸ਼
ਦੀ ਸੱਤਾ ਤੇ ਕਾਬਜ ਹੋਣ ਦਾ ਐਲਾਨ ਕਰ ਦਿਤਾ। ਬਾਬੂ ਜੀ ਦੁਆਰਾ
6000
ਜਾਤਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਅਤੇ
85
ਫੀਸਦੀ ਵਰਗ ਦੇ ਲੋਕਾਂ ਨੂੰ ਬਹੁਜ਼ਨ ਸਮਝਣ ਦੇ ਤਜ਼ਰਬੇ ਕਾਰਨ ਬੀ ਐਸ ਪੀ ਜਲਦੀ ਹੀ
ਰਾਸ਼ਟਰੀ ਪਾਰਟੀ ਬਣ ਗਈ ਅਤੇ ਪਿਛਲੇ ਕਈ ਸਾਲਾਂ ਤੋਂ ਚਲਦੀਆਂ ਰਾਜਨੀਤਿਕ
ਪਾਰਟੀਆਂ ਨੂੰ ਪਿੱਛੇ ਛੱਡਕੇ ਤੀਜੇ ਨੰਬਰ ਤੇ ਪਹੁੰਚ ਗਈ।
1989
ਦੀਆਂ ਲੋਕ ਸਭਾ ਚੋਣਾਂ ਵਿੱਚ ਬਾਬੂ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਬੀ ਐਸ ਪੀ ਨੇ
ਦੇਸ਼ ਵਿੱਚ
2.07
ਫੀਸਦੀ ਵੋਟਾਂ ਲਈਆਂ ਅਤੇ
3
ਲੋਕ ਸਭਾ ਮੈਂਬਰ ਬਣੇ।
1992
ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਇੱਕ ਵੱਡੀ
ਰਾਜਨੀਤਿਕ ਪਾਰਟੀ ਵਜੋਂ ਸਾਹਮਣੇ ਆਈ ਜਿਸ ਵਿੱਚ
9
ਵਿਧਾਇਕ ਚੁਣੇ ਗਏ ਅਤੇ ਮੁੱਖ ਵਿਰੋਧੀ ਪਾਰਟੀ ਬਣੀ।
1993
ਵਿੱਚ ਦੇਸ਼ ਦੀ ਰਾਜਨੀਤੀ ਦਾ ਗੜ੍ਹ
ਰਹਿਣ ਵਾਲੇ ਉਤੱਰ ਪ੍ਰਦੇਸ਼ ਵਿੱਚ ਬੀ ਐਸ ਪੀ ਨੇ
67
ਵਿਧਾਇਕ ਬਣਾਕੇ ਵੱਡੀ ਜਿੱਤ ਹਾਸਲ ਕੀਤੀ। ਬਾਬੂ ਜੀ ਆਪ ਦੋ ਵਾਰ
1991
ਅਤੇ
1996
ਵਿੱਚ ਲੋਕ ਸਭਾ ਮੈਂਬਰ ਚੁਣੇ ਗਏ। ਪੰਜਾਬ ਦੇ ਲੱਖਾਂ ਦਲਿਤਾਂ ਲਈ ਇਹ ਮਾਣ ਵਾਲੀ
ਗੱਲ ਸੀ ਕਿ ਜਿਸ ਹਲਕੇ ਵਿੱਚ
1926
ਵਿੱਚ ਆਦਿ ਧਰਮ ਮੁਹਿੰਮ ਦੀ ਸ਼ੁਰੂਆਤ ਬਾਬੂ ਮੰਗੂ ਰਾਮ ਮੂਗੋਵਾਲੀਆ ਨੇ ਕੀਤੀ ਸੀ
ਅਤੇ ਉਸ ਵੇਲੇ ਦੇ ਪੰਜਾਬ ਦੀਆਂ ਲੱਗਭੱਗ
36
ਜਾਤਾਂ ਦੇ ਪ੍ਰਤੀਨਿਧੀਆਂ ਮਿਲਕੇ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਸੀ।
1937
ਵਿੱਚ ਪੰਜਾਬ ਵਿੱਚ ਹੋਈਆ ਚੋਣਾਂ ਵਿੱਚ ਆਦਿ ਧਰਮ ਮੰਡਲ ਨੇ ਬਾਬੂ ਮੰਗੂ ਰਾਮ
ਮੂਗੋਵਾਲੀਆ ਦੀ ਅਗਵਾਈ ਵਿੱਚ ਰਾਖਵੀਆਂ
8
ਸੀਟਾਂ ਵਿਚੋਂ
7
ਤੇ ਜਿੱਤ ਹਾਸਲ ਕੀਤੀ ਸੀ।
1946
ਵਿੱਚ ਬਾਬੂ ਮੰਗੂ ਰਾਮ ਆਪ ਵੀ ਵਿਧਾਇਕ ਬਣੇ ਅਤੇ
1952
ਤੱਕ ਵਿਧਾਇਕ ਰਹੇ। ਲੱਗਭੱਗ
50
ਸਾਲ ਬਾਦ
1996
ਵਿੱਚ ਦਲਿਤ ਆਗੂ ਬਾਬੂ ਕਾਂਸ਼ੀ ਰਾਮ ਲੋਕ ਸਭਾ ਚੌਣ ਲੜੇ ਤੇ ਲੋਕ ਸਭਾ ਮੈਂਬਰ
ਬਣੇ। ਬਾਬੂ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਆਦਿ ਧਰਮ ਮੁਹਿੰਮ ਦੇ
75
ਸਾਲ ਪੂਰੇ ਹੋਣ ਤੇ 18
ਫਰਵਰੀ
2001
ਨੂੰ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ। ਉਸਤੋਂ ਬਾਦ ਬਹੁਜਨ ਸਮਾਜ ਪਾਰਟੀ
ਬੇਸੱਕ ਪੰਜਾਬ ਵਿੱਚ ਪੂਰੀ ਤਰਾਂ ਕਾਮਯਾਬ ਨਹੀਂ ਹੋ ਸਕੀ ਪਰ ਉਤਰੱ ਪ੍ਰਦੇਸ਼
ਵਿੱਚ ਬੀ ਐਸ ਪੀ ਨੇ ਕਈ ਵਾਰ ਸਰਕਾਰ ਬਣਾਈੇ। ਬਾਬੂ ਕਾਂਸ਼ੀ ਰਾਮ ਜੋ ਕਿ ਸ਼ੂਗਰ
ਦੀ ਬਿਮਾਰੀ ਤੋਂ ਪੀੜ੍ਹਿਤ ਸਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਬਿਮਾਰ ਰਹਿਣ
ਲੱਗ ਪਏ।
2004
ਤੋਂ ਬਾਦ ਉਨ੍ਹਾਂ ਨੇ ਹਰ ਤਰਾਂ ਦੇ ਜਨਤਕ ਪ੍ਰੋਗਰਾਮ ਲੱਗਭੱਗ ਬੰਦ ਕਰ ਦਿਤੇ।
ਬਾਬੂ ਜੀ ਲੱਗਭੱਗ
2
ਸਾਲ ਬਿਮਾਰ ਰਹਿਣ ਤੋਂ ਬਾਦ ਮਿਤੀ
09
ਅਕਤੂਬਰ
2006
ਨੂੰ ਸਦੀਵੀ ਵਿਛੋੜਾ ਦੇ ਗਏ। ਬਾਬੂ ਕਾਂਸ਼ੀ ਰਾਮ ਦੇ ਪਰਿਵਾਰ ਵਲੋਂ ਬਾਬੂ ਕਂਸ਼ੀ
ਰਾਮ ਮੈਮੋਰੀਅਲ ਟਰੱਸਟ ਬਣਾਇਆ ਗਿਆ ਹੈ ਜਿਸ ਵਲੋਂ ਬਾਬੂ ਜੀ ਦੀ ਯਾਦ ਵਿੱਚ
ਉਨ੍ਹਾ ਦੇ ਨਾਨਕੇ ਪਿੰਡ ਪ੍ਰਿਥੀਪੁਰ ਬੂੰਗਾ ਵਿੱਚ ਸੁਖਦੇਵ ਜੀ ਮਹਾਰਾਜ ਪੂਨੇ
ਮਹਾਂਰਾਸ਼ਟਰ ਦੀ ਅਗਵਾਈ ਅਤੇ ਨਿਰਦੇਸ਼ਨ ਅਧੀਨ ਇੱਕ ਮੰਦਰ ਬਣਾਇਆ ਗਿਆ ਹੈ ਜਿਸ
ਵਿੱਚ ਬਾਬੂ ਕਾਂਸ਼ੀ ਰਾਮ ਨਾਲ ਜੁੜ੍ਹੀਆਂ ਵਸਤਾਂ ਦੀ ਇੱਕ ਲਾਇਬ੍ਰੇਬੀ ਤਿਆਰ
ਕੀਤੀ ਗਈ ਹੈ। ਵਰਣਨਯੋਗ ਹੈ ਕਿ ਇਸ ਮੰਦਿਰ ਦਾ ਨੀਂਹ ਪੱਥਰ ਉਤੱਰ ਪ੍ਰਦੇਸ਼ ਦੀ
ਸਾਬਕਾ ਮੁੱਖ ਮੰਤਰੀ ਅਤੇ ਮੋਜੂਦਾ ਬੀ ਐਸ ਪੀ ਸੁਪਰੀਮੋ ਕੁਮਾਰੀ ਮਾਇਆਵਤੀ ਨੇ
01
ਅਗਸਤ,
1997
ਨੂੰ ਰੱਖਿਆ ਸੀ ਅਤੇ ਇਸਦਾ ਉਦਘਾਟਨ ਬਾਬੂ ਜੀ ਦੇ ਜਨਮ ਦਿਵਸ ਤੇ
15
ਮਾਰਚ,
2013
ਨੂੰ ਪੀ ਐਲ ਪੂਨੀਆ ਚੇਅਰਮੈਨ ਰਾਸ਼ਟਰੀ ਅਨੁਸੂਚਿਤ ਜਾਤਿ ਆਯੋਗ ਨੇ ਕੀਤਾ ਸੀ। ਇਸ
ਮੋਕੇ ਕਰਵਾਏ ਗਏ ਸਮਾਗਮ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਬਲਵੰਤ
ਸਿੰਘ ਰਾਮੂਵਾਲੀਆ,
ਸ਼ਮਸ਼ੇਰ ਸਿੰਘ ਦੂਲੋ,
ਰਾਣਾ ਕੇ ਪੀ ਸਿੰਘ,
ਪਵਨ ਕੁਮਾਰ ਟੀਨੂੰ,
ਸ਼ਿੰਗਾਰਾ ਰਾਮ ਸਹੂੰਗੜਾ ਆਦਿ ਹਾਜਰ ਸਨ। ਬਾਬੂ ਕਾਂਸ਼ੀ ਰਾਮ ਬੇਸ਼ੱਕ ਬਹੁਜਨ ਸਮਾਜ
ਪਾਰਟੀ ਨਾਲ ਹੀ ਜੁੜ੍ਹੇ ਰਹੇ ਪਰੰਤੂ ਹੁਣ ਉਨ੍ਹਾਂ ਨੂੰ ਹਰ ਰਾਜਨੀਤਿਕ ਪਾਰਟੀ
ਪੂਰਾ ਮਾਣ ਸਨਮਾਨ ਦਿੰਦੀ ਹੈ। ਭਾਰਤੀ ਜਨਤਾ ਪਾਰਟੀ ਵਲੋਂ ਵੀ ਬਾਬੂ ਕਾਂਸ਼ੀ ਰਾਮ
ਦੇ ਸਨਮਾਨ ਵਿੱਚ ਵਿਸ਼ੇਸ਼ ਯਾਤਰਾ ਕੱਢੀ ਗਈ ਹੈ। ਕੁੱਝ ਮਹੀਨੇ ਪਹਿਲਾਂ ਵੀ
ਕਾਂਗਰਸੀ ਆਗੂ ਲੋਕ ਸਭਾ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ
ਅਮਰਿੰਦਰ ਸਿੰਘ ਅਪਣੇ ਸਾਥੀਆਂ ਨਾਲ ਬਾਬੂ ਜੀ ਦੇ ਜਨਮ ਸਥਾਨ ਤੇ ਗਏ ਸਨ ਅਤੇ
ਉਹਾਂ ਦੇ ਪਰਿਵਾਰ ਨੂੰ ਮਿਲੇ ਹਨ। ਇਸੇ ਤਰਾਂ ਸਮੇਂ ਸਮੇਂ ਤੇ ਸਮਾਜਿਕ,
ਧਾਰਮਿਕ ਅਤੇ ਵੱਖ ਵੱਖ ਪਾਰਟੀਆਂ ਦੇ ਆਗੂ ਬਾਬੂ ਜੀ ਦੇ ਨਾਮ ਤੇ ਬਣਾਏ ਗਏ
ਟਰੱਸਟ ਵਿੱਚ ਜਾਂਦੇ ਹਨ ਅਤੇ ਬਾਬੂ ਜੀ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਂਦੇ ਹਨ
।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ,
ਜਿਲ੍ਹਾ ਰੂਪਨਗਰ (ਪੰਜਾਬ)
9417563054mail: kuldipnangal0gmail.com
|
|