|
05
ਸਤੰਬਰ,
2015
(ਕੁਲਦੀਪ ਚੰਦ )
ਸਿੱਖਿਆ ਇਨਸਾਨ ਨੂੰ ਜੀਵਨ ਦੇ ਸਾਰੇ ਹਨੇਰਿਆਂ ਤੋਂ ਬਾਹਰ ਕੱਢ
ਕੇ ਇੱਕ ਬਿਹਤਰ ਭਵਿੱਖ ਵੱਲ ਵਧਾਉਂਦੀ ਹੈ। ਇਤਿਹਾਸ ਇਸ ਗੱਲ ਦਾ ਗਵਾਹ ਰਿਹਾ ਹੈ
ਕਿ ਜਿਸ ਦੇਸ਼ ਅਤੇ ਸੱਭਿਅਤਾ ਨੇ ਸਿੱਖਿਆ ਪ੍ਰਾਪਤ ਕੀਤੀ ਹੈ ਉਸਦਾ ਵਿਕਾਸ ਬੇਹੱਦ
ਤੇਜ਼ ਗਤੀ ਨਾਲ ਹੋਇਆ ਹੈ। ਸਿੱਖਿਆ ਦੇ ਮਹੱਤਵ ਦਾ ਵਰਣਨ ਸ਼ਬਦਾਂ ਵਿੱਚ ਕਰਨਾ
ਬੇਹੱਦ ਮੁਸ਼ਕਿਲ ਹੈ ਅਤੇ ਸ਼ਾਇਦ ਇਸੇ ਲਈ ਹਰ ਸਾਲ
8
ਸਤੰਬਰ ਨੂੰ ਵਿਸ਼ਵ ਸਾਖਰਤਾ ਦਿਵਸ ਮਨਾਇਆ ਜਾਂਦਾ ਹੈ। ਸਾਖਰਤਾ ਦਿਵਸ ਦੇ ਲਈ
ਸਿਰਫ ਇੱਕ ਦਿਨ ਦੇ ਕੇ ਅਸੀਂ ਆਪਣੀਆਂ ਜਿੰਮੇਵਾਰੀਆਂ ਤੋਂ ਮੂੰਹ ਨਹੀਂ ਮੋੜ
ਸਕਦੇ ਪਰ ਇਸ ਇੱਕ ਦਿਨ ਫੈਲਾਈ ਗਈ ਜਾਗਰੂਕਤਾ ਦੀ ਲਹਿਰ ਆਉਣ ਵਾਲੇ ਸਾਲਾਂ ਵਿੱਚ
ਸਾਖਰਤਾ ਦੇ ਖੇਤਰ ਵਿੱਚ ਇੱਕ ਵੱਡਾ ਬਦਲਾਓ ਲਿਆ ਸਕਦੀ ਹੈ। ਹਰ ਸਾਲ
08
ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾਂਦਾ ਹੈ।
17
ਨਵੰਬਰ
1965
ਨੂੰ ਯੂਨੈਸਕੋ ਵੱਲੋਂ ਫੈਸਲਾ ਕੀਤਾ ਗਿਆ ਕਿ ਹਰ ਸਾਲ
8
ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਪਹਿਲੀ
ਵਾਰ
8
ਸਤੰਬਰ
1966
ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਗਿਆ ਸੀ। ਸਾਖਰਤਾ ਸਿਰਫ ਕਿਤਾਬੀ
ਸਿੱਖਿਆ ਪ੍ਰਾਪਤ ਕਰਨ ਤੱਕ ਹੀ ਸੀਮਿਤ ਨਹੀਂ ਹੁੰਦੀ ਬਲਕਿ ਸਾਖਰਤਾ ਦਾ ਮਤਲਬ
ਲੋਕਾਂ ਵਿੱਚ ਉਹਨਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦੇ ਪ੍ਰਤੀ ਜਾਗਰੂਕਤਾ ਲਿਆ
ਕੇ ਸਮਾਜਿਕ ਵਿਕਾਸ ਦਾ ਆਧਾਰ ਬਣਾਉਣਾ ਹੈ। ਸਾਖਰਤਾ ਗਰੀਬੀ ਘਟਾਉਣ,
ਲਿੰਗ ਅਨੁਪਾਤ ਸੁਧਾਰਨ,
ਭ੍ਰਿਸ਼ਟਾਚਾਰ ਅਤੇ ਹੋਰ ਸਮਾਜਿਕ ਸਮੱਸਿਆਵਾਂ ਦੇ ਹੱਲ ਕਰਨ ਵਿੱਚ ਸਹਾਇਕ ਅਤੇ
ਸਮਰੱਥ ਬਣਾਂਉਦਾ ਹੈ। ਅੱਜ ਵਿਸ਼ਵ ਵਿੱਚ ਸਾਖਰਤਾ ਦਰ ਸੁਧਰੀ ਜ਼ਰੂਰ ਹੈ ਫਿਰ ਵੀ
ਕਾਫੀ ਘੱਟ ਹੈ। ਦੁਨੀਆਂ ਦੇ ਲਗਭੱਗ
35
ਦੇਸ਼ਾਂ ਵਿੱਚ ਸਾਖਰਤਾ ਦਰ
50
ਫੀਸਦੀ ਤੋਂ ਵੀ ਘੱਟ ਹੈ। ਵਿਸ਼ਵ ਪੱਧਰ ਤੇ ਦੇਖੀਏ ਤਾਂ ਦੁਨੀਆਂ ਵਿੱਚ ਕਰੀਬ ਚਾਰ
ਅਰਬ ਲੋਕ ਸਾਖਰ ਹਨ ਅਤੇ
77.6
ਕਰੋੜ ਲੋਕ ਘੱਟੋ ਘੱਟ ਸਾਖਰਤਾ ਦਰ ਤੋਂ ਵੀ ਹੇਠਾਂ ਹਨ ਜਿਹਨਾਂ ਵਿੱਚੋਂ ਦੋ
ਤਿਹਾਈ ਔਰਤਾਂ ਹਨ।
60.7
ਮਿਲੀਅਨ ਬੱਚੇ ਸਕੂਲਾਂ ਤੋਂ ਬਾਹਰ ਹਨ ਅਤੇ ਜ਼ਿਆਦਾਤਰ ਪੜ੍ਹਾਈ ਛੱਡ ਚੁੱਕੇ ਹਨ।
ਇਸਦਾ ਮਤਲਬ ਇਹ ਹੈ ਕਿ ਹਰ ਪੰਜ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਅਨਪੜ੍ਹ
ਹੈ। ਦੁਨੀਆਂ ਦੇ ਨਾਰਵੇ,
ਫਿਨਲੈਂਡ,
ਐਨਡੋਰਾ,
ਨੋਰਫੋਲਕ ਆਈਲੈਂਡ,
ਗ੍ਰੀਨਲੈਂਡ,
ਉਤਰੀ ਕੋਰੀਆ,
ਲਗਜ਼ਮਬਰਗ ਵਰਗੇ ਦੇਸ਼ਾਂ ਦੀ ਸਾਖਰਤਾ ਦਰ
100
ਫੀਸਦੀ ਹੈ ਅਤੇ ਜ਼ਿਆਦਾਤਰ ਕਈ ਦੇਸ਼ਾਂ ਦੀ ਸਾਖਰਤਾ ਦਰ
98
ਫੀਸਦੀ ਤੋਂ ਵੱਧ ਹੈ। ਦੁਨੀਆਂ ਦੀ ਅੋਸਤ ਸਾਖਰਤਾ ਦਰ
84
ਫੀਸਦੀ ਹੈ ਪਰ ਸਾਡਾ ਦੇਸ਼ ਅਜੇ ਵੀ ਇਸਤੋਂ ਪਿੱਛੇ ਹੈ। ਸਾਡੇ ਦੇਸ਼ ਦੀ ਸਾਖਰਤਾ
ਦਰ
74.4
ਫੀਸਦੀ ਹੈ ਜਿਸ ਵਿੱਚੋਂ ਪੁਰਸ਼ਾ ਦੀ ਸਾਖਰਤਾ ਦਰ
82.1
ਫੀਸਦੀ ਅਤੇ ਮਹਿਲਾਵਾਂ ਦਾ ਸਾਖਰਤਾ ਦਰ
65.5
ਫੀਸਦੀ ਹੈ। ਦੁਨੀਆਂ ਵਿੱਚ ਸਭ ਤੋਂ ਘੱਟ ਸਾਖਰਤਾ ਦਰ ਅਫਗਾਨਿਸਤਾਨ ਦੀ
28.1
ਫੀਸਦੀ ਹੈ ਜਿਸ ਵਿੱਚੋਂ ਪੁਰਸ਼ਾਂ ਦੀ ਸਾਖਰਤਾ ਦਰ
43.1
ਫੀਸਦੀ ਅਤੇ ਮਹਿਲਾਵਾਂ ਦੀ ਸਾਖਰਤਾ ਦਰ
12.6
ਫੀਸਦੀ ਹੈ। ਨੇਪਾਲ,
ਪਾਕਿਸਤਾਨ ਵਰਗੇ ਸਾਡੇ ਗੁਆਂਢੀ ਦੇਸ਼ਾਂ ਵਿੱਚ ਹਾਲਤ ਸਾਡੇ ਨਾਲੋਂ ਵੀ ਖਰਾਬ ਹੈ
ਪਰ ਵਿਸ਼ਵ ਵਿੱਚ ਚੀਨ ਵਰਗੇ ਦੇਸ਼ ਵੀ ਹਨ ਜਿਹਨਾਂ ਦੀ ਸਾਖਰਤਾ ਦਰ
93.3
ਫੀਸਦੀ ਹੈ। ਇਹ ਉਹ ਸੰਖਿਆ ਅਤੇ ਆਂਕੜੇ ਹਨ ਜੋ ਸਰਕਾਰੀ ਹਨ ਜੇਕਰ ਅਸੀਂ ਹਕੀਕਤ
ਦੇਖੀਏ ਤਾਂ ਹਾਲਾਤ ਹੋਰ ਵੀ ਗੰਭੀਰ ਨਜ਼ਰ ਆਉਣਗੇ। ਸੁਡਾਨ,
ਅਫਗਾਨਿਸਤਾਨ ਵਰਗੇ ਦੇਸ਼ ਵੀ ਹਨ ਜਿੱਥੇ ਸਾਖਰਤਾ ਦਰ ਬੇਹੱਦ ਘੱਟ ਹੈ। ਵਿਸ਼ਵ
ਵਿੱਚ ਘੱਟ ਰਹੀ ਸਾਖਰਤਾ ਦਰ ਨੂੰ ਸੁਧਾਰਨ ਅਤੇ ਇਸ ਖੇਤਰ ਵਿੱਚ ਵੱਧ ਕੰਮ ਕਰਨ
ਦੇ ਲਈ ਹੀ ਸੰਯੁਕਤ ਰਾਸ਼ਟਰ ਸਿੱਖਿਅਕ,
ਵਿਗਿਆਨਕ ਅਤੇ ਸੰਸਕ੍ਰਿਤ ਸੰਗਠਨ (ਯੂਨੇਸਕੋ) ਦੁਆਰਾ ਹਰ ਸਾਲ
8
ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾਂਦਾ ਹੈ। ਇਸਦਾ ਉਦੇਸ਼
ਵਿਅਕਤੀਆਂ,
ਸੰਸਥਾਵਾਂ ਅਤੇ ਸਾਰੇ ਭਾਈਚਾਰਿਆਂ ਨੂੰ ਪੜ੍ਹਾਈ ਦੇ ਮਹੱਤਵ ਤੋਂ ਜਾਣੂ
ਕਰਵਾਉਂਣਾ ਹੈ। ਹਰ ਸਾਲ ਅੰਤਰਰਾਸ਼ਟਰੀ ਸਾਖਰਤਾ ਦਿਵਸ ਨੂੰ ਯੂਨੈਸਕੋ ਵੱਲੋਂ
ਅੰਤਰਰਾਸ਼ਟਰੀ ਭਾਈਚਾਰੇ ਦੇ ਪੜ੍ਹਨ-ਲਿਖਣ ਦੇ ਪੱਧਰ ਬਾਰੇ ਰਿਪੋਰਟ ਜਾਰੀ ਕੀਤੀ
ਜਾਂਦੀ ਹੈ। ਭਾਰਤ ਇੱਕ ਉਭੱਰਦਾ ਅਤੇ ਤੇਜ਼ੀ ਨਾਲ ਵਿਕਸਿਤ ਹੋਣ ਵਾਲਾ ਦੇਸ਼ ਹੈ।
ਅੱਜ ਅਸੀਂ ਆਪਣੀ ਤੁਲਣਾ ਅਮਰੀਕਾ,
ਚੀਨ ਵਰਗੇ ਦੇਸ਼ਾਂ ਨਾਲ ਕਰਦੇ ਨਹੀਂ ਥੱਕਦੇ ਪਰ ਜਦੋਂ ਅਸੀਂ ਭਾਰਤ ਦੀਆਂ ਸੜਕਾਂ
ਤੇ ਚਾਹ ਦੀਆਂ ਦੁਕਾਨਾਂ ਤੇ ਕੰਮ ਕਰਨ ਵਾਲੇ ਛੋਟੇ ਬੱਚਿਆਂ ਅਤੇ ਪੜ੍ਹੇ-ਲਿਖੇ
ਨੌਜ਼ਵਾਨਾਂ ਨੂੰ ਬੇਰੁਜ਼ਗਾਰ ਦੇਖਦੇ ਹਾਂ ਤਾਂ ਸੋਚਦੇ ਹਾਂ ਕਿ ਵਾਕਈ ਅਸੀਂ ਸਾਖਰ
ਤਾਂ ਹੋ ਗਏ ਹਾਂ ਪਰ ਸਿੱਖਿਅਤ ਨਹੀਂ ਹੋਏ ਹਾਂ। ਸਵਾਲ ਇਹ ਉਠਦਾ ਹੈ ਕਿ ਅਸੀਂ
ਸਾਖਰ ਹੁੰਦੇ ਹੋਏ ਵੀ ਸਿੱਖਿਅਤ ਕਿਉਂ ਨਹੀਂ ਹਾਂ। ਸਿੱਖਿਆ ਦਾ ਮਤਲਬ ਸਿਰਫ
ਪੜ੍ਹਨਾ ਲਿਖਣਾ ਅਤੇ ਬਾਹਰਵੀਂ ਕਲਾਸ ਪਾਸ ਕਰਨਾ ਨਹੀਂ ਹੁੰਦਾ। ਸਿੱਖਿਆ ਦਾ ਅਰਥ
ਹੁੰਦਾ ਹੈ ਗਿਆਨ ਪ੍ਰਾਪਤ ਕਰਨਾ। ਰੱਟਾ ਲਗਾਉਣ ਨਾਲ ਤੋਤਾ ਵੀ ਬੋਲਣ ਲੱਗ ਪੈਂਦਾ
ਹੈ ਪਰ ਤੋਤਾ ਕਿਸੇ ਨੂੰ ਗਿਆਨ ਨਹੀਂ ਦੇ ਸਕਦਾ ਹੈ। ਪੜ-ਲਿਖ
ਕੇ ਅਸੀਂ ਸਾਖਰ ਤਾਂ ਬਣ ਜਾਂਦੇ ਹਾਂ ਪਰ ਗਿਆਨ ਪ੍ਰਾਪਤ ਨਹੀਂ ਕਰ ਪਾਉਂਦੇ ਹਾਂ।
ਸਥਿਤੀ ਇਹ ਹੋ ਜਾਂਦੀ ਹੈ ਕਿ ਪੜ੍ਹਨ-ਲਿਖਣ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲਦੀ
ਹੈ। ਸਾਡੇ ਦੇਸ਼ ਦੇ ਸਿਖਿੱਆ ਢਾਂਚੇ ਦੀ ਇਹ ਇੱਕ ਬਹੁਤ ਵੱਡੀ ਘਾਟ ਹੈ ਕਿ ਉਹ
ਸਾਖਰ ਤਾਂ ਕਰ ਦਿੰਦਾ ਹੈ ਪਰ ਸਿੱਖਿਅਤ ਹੋਣ ਵਿੱਚ ਅਸੀਂ ਪਿੱਛੇ ਰਹਿ ਜਾਂਦੇ
ਹਾਂ। ਸਾਡੇ ਦੇਸ਼ ਵਿੱਚ ਲੱਖਾਂ ਬੱਚੇ ਹਰ ਸਾਲ ਡਿਗਰੀਆਂ ਹਾਸਲ ਕਰਦੇ ਹਨ ਅਤੇ
ਇਹਨਾਂ ਵਿੱਚੋਂ ਜ਼ਿਆਦਾਤਰ ਬੇਰੁਜ਼ਗਾਰਾਂ ਦੀ ਭੀੜ ਵਿੱਚ ਗੁਆਚ ਜਾਂਦੇ ਹਨ। ਹਰ
ਸਾਲ ਦੀ ਤਰਾਂ ਅੱਜ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਇਸ ਸਬੰਧੀ ਸਮਾਗਮ
ਆਯੋਜਿਤ ਕੀਤੇ ਜਾਣਗੇ ਪਰ ਕੀ ਇਹ ਦਿਵਸ ਮਨਾਉਣ ਨਾਲ ਹੀ ਸਾਡੇ ਦੇਸ਼ ਵਿੱਚੋਂ
ਅਨਪੜ੍ਹਤਾ ਖਤਮ ਹੋ ਸਕਦੀ ਹੈ। ਸਰਕਾਰ ਐਜੁਕੇਸ਼ਨ ਸੈਸ ਦੇ ਨਾਮ ਤੇ ਰੋਜ਼ ਕਰੋੜਾਂ
ਰੁਪਏ ਟੈਕਸ ਇਕੱਠਾ ਕਰ ਰਹੀ ਹੈ ਪਰ ਦੂਸਰੇ ਪਾਸੇ ਪੜ੍ਹਾਈ ਨੂੰ ਨਿੱਜੀ ਹੱਥਾਂ
ਵਿੱਚ ਦੇਣ ਦੀਆਂ ਕੋਸ਼ਿਸ਼ਾ ਹੋ ਰਹੀਆਂ ਹਨ। ਪੜ੍ਹਾਈ ਨੂੰ ਮਹਿੰਗਾ ਕਰਕੇ ਗਰੀਬ
ਲੋਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾ ਰਿਹਾ ਹੈ। ਹਰ ਸਾਲ ਵੱਧ ਰਹੀਆਂ ਫੀਸਾਂ,
ਕਿਤਾਬਾਂ ਅਤੇ ਕਾਪੀਆਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਗਰੀਬਾਂ ਦਾ ਕਚੂੰਮਰ ਕੱਢ
ਕੇ ਰੱਖ ਦਿੱਤਾ ਹੈ ਜਿਸ ਕਾਰਨ ਗਰੀਬ ਵਿਦਿਆਰਥੀਆਂ ਲਈ ਸਿੱਖਿਆ ਪ੍ਰਾਪਤ ਕਰਨਾ
ਇੱਕ ਸੁਪਨਾ ਬਣ ਕੇ ਰਹਿ ਗਿਆ ਹੈ। ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਕਰਨ ਲਈ ਸਰਕਾਰ
ਹਰ ਸਾਲ ਕਰੋੜਾਂ-ਅਰਬਾਂ ਰੁਪਏ ਖਰਚ ਕਰ ਰਹੀ ਹੈ ਪਰ ਫਿਰ ਵੀ ਦੇਸ਼ ਵਿੱਚੋਂ
ਅਨਪੜ੍ਹਤਾ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਅੱਜ ਅਸੀਂ ਭਾਵੇਂ
21ਵੀਂ
ਸਦੀ ਵਿੱਚ ਪਹੁੰਚ ਚੁੱਕੇ ਹਾਂ ਪਰ ਫਿਰ ਵੀ ਦੇਸ਼ ਦੇ ਹਰ ਨਾਗਰਿਕ ਨੂੰ ਪੜ੍ਹਿਆ
ਲਿਖਿਆ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋ ਰਿਹਾ। ਦੁਨੀਆਂ ਦੇ ਵਿਕਸਿਤ ਦੇਸ਼ਾਂ
ਨੇ ਪੜ੍ਹਾਈ ਦੇ ਮਹੱਤਵ ਨੂੰ ਪਹਿਲਾਂ ਹੀ ਪਹਿਚਾਣ ਲਿਆ ਸੀ ਜਿਸ ਕਾਰਨ ਵਿਕਸਿਤ
ਦੇਸ਼ਾਂ ਵਿੱਚ ਹਰ ਨਾਗਰਿਕ ਪੜ੍ਹਿਆ ਲਿਖਿਆ ਹੈ ਅਤੇ ਉਹਨਾਂ ਦੀ ਸਾਖਰਤਾ ਦਰ
100
ਫੀਸਦੀ ਹੈ। ਵਿਕਸਿਤ ਦੇਸ਼ਾਂ ਦੇ ਨਾਗਰਿਕਾਂ ਦੀ
100
ਫੀਸਦੀ ਸਾਖਰਤਾ ਦਰ ਕਾਰਨ ਹੀ ਉਥੋਂ ਦੇ ਨਾਗਰਿਕ ਆਪਣੇ ਅਧਿਕਾਰਾਂ ਪ੍ਰਤੀ
ਜਾਗਰੂਕ ਹਨ ਅਤੇ ਉਹਨਾਂ ਦਾ ਜੀਵਨ ਪੱਧਰ ਉਚਾ ਹੈ। ਅੱਜ ਸਾਡਾ ਦੇਸ਼ ਦੁਨੀਆਂ ਦੇ
ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਹੋਣ ਲਈ ਜ਼ੋਰ ਲਾ ਰਿਹਾ ਹੈ ਪਰ ਦੇਸ਼
ਵਿੱਚੋਂ ਅਨਪੜ੍ਹਤਾ ਖਤਮ ਕੀਤੇ ਬਿਨ੍ਹਾ
ਦੇਸ਼ ਨੂੰ ਵਿਕਸਿਤ ਨਹੀਂ ਕੀਤਾ ਜਾ ਸਕਦਾ। ਅਨਪੜ੍ਹ
ਬੰਦਿਆਂ ਨੂੰ ਆਪਣੇ ਲਿਖਣ ਪੜ੍ਹਨ ਦੇ ਹਰ ਕੰਮ ਲਈ ਦੂਸਰਿਆਂ ਤੇ ਨਿਰਭਰ ਰਹਿਣਾ
ਪੈਂਦਾ ਹੈ। ਅਨਪੜ੍ਹ
ਬੰਦਾ ਆਪਣੇ ਨਫੇ-ਨੁਕਸਾਨ ਦਾ ਹਿਸਾਬ ਨਹੀਂ ਲਗਾ ਸਕਦਾ। ਪੰਜਾਬ ਨੂੰ ਖੁਸ਼ਹਾਲ
ਸੂਬਾ ਕਿਹਾ ਜਾਂਦਾ ਹੈ ਪਰ ਜੇਕਰ ਸਾਖਰਤਾ ਦੀ ਗੱਲ ਕਰੀਏ ਤਾਂ
2011
ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ
76.7
ਫੀਸਦੀ ਹੈ ਜਿਸ ਵਿੱਚ ਪੁਰਸ਼ਾਂ ਦੀ ਸਾਖਰਤਾ ਦਰ
81.5
ਫੀਸਦੀ ਅਤੇ ਮਹਿਲਾਵਾਂ ਦੀ ਸਾਖਰਤਾ ਦਰ
71.3
ਫੀਸਦੀ ਹੈ। ਪੰਜਾਬ ਦੀ
23.3
ਫੀਸਦੀ ਜਨਸੰਖਿਆ ਯਾਨੀ ਕਿ
64,55,087
ਲੋਕ ਅਜੇ ਅਨਪੜ੍ਹ
ਹਨ ਜਦਕਿ ਪੂਰੇ ਦੇਸ਼ ਦੀ ਸਾਖਰਤਾ ਦਰ
74
ਫੀਸਦੀ ਹੈ। ਪੰਜਾਬ ਦੇ
7
ਪੜ੍ਹਿਆ ਦੀ ਸਾਖਰਤਾ ਦਰ
60
ਫੀਸਦੀ ਤੋਂ
70
ਫੀਸਦੀ ਦੇ ਵਿਚਕਾਰ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਵੱਖ ਵੱਖ
ਜਿਲਿਆਂ ਦੀ ਸਾਖਰਤਾ ਦਰ ਵੇਖੀਏ ਤਾਂ ਪੰਜਾਬ ਵਿੱਚ ਸਭ ਤੋਂ ਵੱਧ ਸਾਖਰ
ਹੁਸ਼ਿਆਰਪੁਰ ਜ਼ਿਲ੍ਹਾ ਹੈ ਜਿੱਥੇ ਦੀ ਸਾਖਰਤਾ ਦਰ
85.4
ਫੀਸਦੀ ਹੈ,
ਅਜੀਤਗੜ੍ਹ
ਜ਼ਿਲ੍ਹੇ ਦੀ ਸਾਖਰਤਾ ਦਰ
84.9
ਫੀਸਦੀ ਹੈ,
ਰੂਪਨਗਰ ਜ਼ਿਲ੍ਹੇ ਦੀ ਸਾਖਰਤਾ ਦਰ
83.3
ਫੀਸਦੀ ਹੈ,
ਲੁਧਿਆਣਾ ਜ਼ਿਲ੍ਹੇ ਦੀ ਸਾਖਰਤਾ ਦਰ
82.5
ਫੀਸਦੀ ਹੈ,
ਜਲੰਧਰ ਜ਼ਿਲ੍ਹੇ ਦੀ ਸਾਖਰਤਾ ਦਰ
82.4
ਫੀਸਦੀ ਹੈ,
ਗੁਰਦਾਸਪੁਰ ਜ਼ਿਲ੍ਹੇ ਦੀ ਸਾਖਰਤਾ ਦਰ
81.1
ਫੀਸਦੀ ਹੈ,
ਫਤਹਿਗੜ੍ਹ
ਸਾਹਿਬ ਜ਼ਿਲ ਪੜ੍ਹਿਆ
ਦੀ
ਸਾਖਰਤਾ ਦਰ
80.3
ਫੀਸਦੀ ਹੈ,
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਸਾਖਰਤਾ ਦਰ
80.3
ਫੀਸਦੀ ਹੈ,
ਕਪੂਰਥਲਾ ਜ਼ਿਲ੍ਹ ਦੀ ਸਾਖਰਤਾ ਦਰ
80.2
ਫੀਸਦੀ ਹੈ,
ਅਮਿੰਰਤਸਰ ਜ਼ਿਲ੍ਹੇ ਦੀ ਸਾਖਤਰਾ ਦਰ
77.2
ਫੀਸਦੀ ਹੈ,
ਪਟਿਆਲਾ ਜ਼ਿਲ੍ਹੇ ਦੀ ਸਾਖਰਤਾ ਦਰ
76.3
ਫੀਸਦੀ ਹੈ,
ਮੋਗਾ ਜ਼ਿਲ੍ਹੇ ਦੀ ਸਾਖਰਤਾ ਦਰ
71.6
ਫੀਸਦੀ ਹੈ,
ਫਰੀਦਕੋਟ ਜ਼ਿਲ੍ਹੇ ਦੀ ਸਾਖਰਤਾ ਦਰ
70.6
ਫੀਸਦੀ ਹੈ,
ਬਠਿੰਡਾ ਜ਼ਿਲ੍ਹੇ ਦੀ ਸਾਖਰਤਾ ਦਰ
69.9
ਫੀਸਦੀ ਹੈ,
ਫਿਰੋਜ਼ਪੁਰ ਜ਼ਿਲ੍ਹੇ ਦੀ ਸਾਖਰਤਾ ਦਰ
69.8
ਫੀਸਦੀ ਹੈ,
ਤਰਨਤਾਰਨ ਜ਼ਿਲ੍ਹੇ ਦੀ ਸਾਖਰਤਾ ਦਰ
69.4
ਫੀਸਦੀ ਹੈ,
ਬਰਨਾਲਾ
ਜ਼ਿਲ੍ਹੇ ਦੀ ਸਾਖਰਤਾ ਦਰ
68.9
ਫੀਸਦੀ ਹੈ,
ਸੰਗਰੂਰ ਜ਼ਿਲ੍ਹੇ ਦੀ ਸਾਖਰਤਾ ਦਰ
68.9
ਫੀਸਦੀ ਹੈ,
ਪੰਜਾਬ ਦੇ ਮੋਜੂਦਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਪਣੇ ਜਿਲ੍ਹੇ
ਮੁਕਤਸਰ ਸਾਹਿਬ ਦੀ ਸਾਖਰਤਾ ਦਰ ਸਿਰਫ
66.8
ਫੀਸਦੀ ਹੈ,
ਮਾਨਸਾ
ਜ਼ਿਲ੍ਹੇ ਦੀ ਸਾਖਰਤਾ ਦਰ
62.8
ਫੀਸਦੀ ਹੈ। ਪੰਜਾਬ ਦੇ ਗੁਆਂਢੀ ਸੂਬਿਆਂ ਚੰਡੀਗੜ੍ਹ
ਵਿੱਚ ਸਾਖਰਤਾ ਦਰ
86.43
ਫੀਸਦੀ ਹੈ,
ਹਰਿਆਣਾ ਵਿੱਚ ਸਾਖਰਤਾ ਦਰ
76.64
ਫੀਸਦੀ ਹੈ ਹਿਮਾਚਲ ਪ੍ਰਦੇਸ਼ ਵਿੱਚ ਸਾਖਰਤਾ ਦਰ
83.78
ਫੀਸਦੀ ਹੈ,
ਜੰਮੂ ਅਤੇ ਕਸ਼ਮੀਰ ਵਿੱਚ ਸਾਖਰਤਾ ਦਰ
68.74
ਫੀਸਦੀ ਹੈ। ਸਰਕਾਰ ਦੀਆਂ ਢਿੱਲੀਆਂ ਨੀਤੀਆਂ ਕਾਰਨ ਵੀ ਦੇਸ਼ ਵਿੱਚੋਂ ਅਨਪੜ੍ਹਤਾ
ਖਤਮ ਨਹੀਂ ਹੋ ਰਹੀ ਹੈ। ਸਿੱਖਿਆ ਬਜ਼ਟ ਵਿੱਚ ਹੋ ਰਹੀ ਕਟੋਤੀ ਕਾਰਨ ਸਿੱਖਿਆ ਦਾ
ਢਾਂਚਾ ਲੜਖੜਾ ਰਿਹਾ ਹੈ। ਅੱਜ ਵੀ ਕਈ ਸਰਕਾਰੀ ਸਕੂਲਾਂ ਵਿੱਚ ਬੈਠਣ ਲਈ ਫਰਨੀਚਰ
ਨਹੀਂ ਹੈ। ਕਈ ਸਕੂਲ ਅੱਜ ਵੀ ਅਧਿਆਪਕਾਂ ਤੋਂ ਸੱਖਣੇ ਹਨ। ਕਈ ਸਕੂਲਾਂ ਵਿੱਚ
ਸਾਇੰਸ ਦੀਆਂ ਪ੍ਰਯੋਗਸ਼ਾਲਾਵਾਂ ਨਹੀਂ ਹਨ। ਕਈ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ
ਖਸਤਾ ਹੋ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਦੀ ਜਗ੍ਹਾ ਤੇ ਨਵੀਆਂ ਸਕੂਲ ਦੀਆਂ
ਇਮਾਰਤਾਂ ਨਹੀਂ ਬਣਾਈਆਂ ਜਾ ਰਹੀਆਂ ਹਨ। ਬੇਸ਼ੱਕ ਸਰਕਾਰ ਵਲੋਂ ਦੇਸ ਵਿੱਚ
ਅਨਪੜਤਾ ਨੂੰ ਖਤਮ ਕਰਨ ਲਈ ਸਰਵ ਸਿਖਿਆ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ
6
ਤੋਂ
14
ਸਾਲ ਤੱਕ ਦੇ ਹਰ ਬੱਚੇ ਨੂੰ ਮੁਫਤ ਅਤੇ ਜਰੂਰੀ ਸਿਖਿਆ ਪ੍ਰਦਾਨ ਕਰਨ ਲਈ ਸਿਖਿਆ
ਦਾ ਅਧਿਕਾਰ ਲਾਗੂ ਕੀਤਾ ਗਿਆ ਹੈ ਪਰ ਇਸਦਾ ਅਸਰ ਕਿੰਨਾ ਹੁੰਦਾ ਹੈ ਇਹ ਤਾਂ
ਸਮਾਂ ਬੀਤਣ ਤੇ ਹੀ ਚਲੇਗਾ ਪਰ ਅਜੇ ਤੱਕ ਤਾਂ ਮੁਕੰਮਲ ਸਾਖਰਤਾ ਇੱਕ ਸੁਪਨਾ ਹੀ
ਬਣਿਆ ਹੋਇਆ ਹੈ। ਅੱਜ ਜਰੂਰਤ ਹੈ ਕਿ ਮਿਆਰੀ ਸਿੱਖਿਆ ਦੇਣ ਲਈ ਢੁਕਵੇਂ ਕਦਮ
ਚੁੱਕੇ ਜਾਣ ਜਿਸ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਤੇ ਲਾਗੂ ਕੀਤੀਆਂ ਜਾਣ।
ਸਿੱਖਿਆ ਦੇ ਪਸਾਰ ਲਈ ਢੁਕਵਾਂ ਬਜ਼ਟ ਰੱਖਿਆ ਜਾਵੇ ਤੇ ਇਸ ਬਜ਼ਟ ਨੂੰ ਸਹੀ ਤਰੀਕੇ
ਨਾਲ ਹੀ ਖਰਚਿਆ ਜਾਵੇ ਤਾਂ ਜੋ ਸਾਡੇ ਦੇਸ਼ ਦੀ ਸਾਖਰਤਾ ਦਰ ਵਿਕਸਿਤ ਦੇਸ਼ਾਂ ਦੇ
ਨੇੜੇ ਪਹੁੰਚ ਸਕੇ ਅਤੇ ਅਸੀਂ ਸੱਚਮੁੱਚ ਵਿਕਸਿਤ ਦੇਸ਼ਾਂ ਦੀ ਲੜੀ ਵਿੱਚ ਸ਼ਾਮਿਲ
ਹੋ ਸਕੀਏ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ (ਪੰਜਾਬ)
9417563054
5mail: kuldipnangal0gmail.com
|
|