ਲੜਕੀਆਂ ਦੀ ਘੱਟ ਰਹੀ ਗਿਣਤੀ ਕਾਰਨ ਲੱਖਾਂ ਗੁੱਟ ਰਹਿਣਗੇ ਰੱਖੜੀ ਤੋਂ ਬਾਂਝੇ।
ਮਹਿੰਗਾਈ ਵਧਣ
ਕਾਰਨ ਹੋਇਆ ਰੱਖੜੀ ਦੇ ਤਿਉਹਾਰ ਦਾ ਵਪਾਰੀਕਰਣ,
ਰੱਖੜੀ ਦੇ ਤਿਉਹਾਰ ਦਾ ਵੀ ਸਮੇਂ ਨਾਲ ਬਦਲ ਰਿਹਾ ਹੈ ਰੂਪ
29
ਅਗਸਤ,
2015 (ਕੁਲਦੀਪ ਚੰਦ)
ਰੱਖੜੀ ਦਾ ਤਿਓਹਾਰ
ਸਮਾਜਿਕ,
ਪੁਰਾਣਿਕ,
ਧਾਰਮਿਕ ਅਤੇ ਇਤਿਹਾਸਕ ਭਾਵਨਾ ਦੇ ਧਾਗੇ ਨਾਲ ਬਣਿਆ ਇੱਕ ਅਜਿਹਾ ਪਵਿੱਤਰ ਬੰਧਨ ਹੈ
ਜਿਸਨੂੰ ਸਮਾਜ ਵਿੱਚ ਰੱਖੜੀ ਦੇ ਨਾਮ ਨਾਲ ਸਾਵਨ ਮਹੀਨੇ ਦੀ ਪੂਰਨਿਮਾ ਨੂੰ ਸਿਰਫ ਭਾਰਤ
ਵਿੱਚ ਹੀ ਨਹੀਂ ਸਗੋਂ ਕਈ ਹੋਰ ਦੇਸ਼ਾਂ ਵਿਸ਼ੇਸ ਤੋਰ ਤੇ ਜਿੱਥੇ ਜਿੱਥੇ ਹਿੰਦੂ ਵਸੋਂ ਹੈ
ਵਿੱਚ ਵੀ ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕਿਸੇ ਵੇਲੇ ਇਹ ਤਿਉਹਾਰ
ਹਿੰਦੁ ਧਰਮ ਦੇ ਲੋਕਾਂ ਦੁਆਰਾ ਹੀ ਮਨਾਇਆ ਜਾਂਦਾ ਸੀ ਪ੍ਰੰਤੂ ਹੁਣ ਸਿੱਖ ਧਰਮ,
ਜੈਨ ਧਰਮ ਆਦਿ ਦੇ ਲੋਕਾਂ ਦੁਆਰਾ ਵੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਰੱਖੜੀ ਅਰਥਾਤ
ਰੱਖਿਆ ਦੀ ਕਾਮਨਾ ਵਾਲੇ ਬੰਧਨ ਦਾ ਹੀ ਪ੍ਰਤੀਕ ਹੈ। ਪ੍ਰਾਚੀਨ ਕਾਲ ਤੋਂ ਇਸ ਸਬੰਧੀ
ਕਹਾਣੀਆਂ ਬੇਸ਼ੱਕ ਅਲੱਗ-ਅਲੱਗ ਹੋਣ ਪਰੰਤੂ ਹਰੇਕ ਵਿੱਚ ਰੱਖਿਆ ਹੀ ਮੁੱਖ ਹੈ। ਇੱਕ ਪੁਰਾਤਨ
ਕਥਾ ਅਨੁਸਾਰ ਇੱਕ ਵਾਰ ਰਾਜਾ ਇੰਦਰ ਤੇ ਦਾਨਵਾਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਰਾਜਾ
ਇੰਦਰ ਦੀ ਸ਼ਕਤੀ ਕਮਜ਼ੌਰ ਪੈਣ ਲੱਗੀ ਅਤੇ ਇੰਦਰ ਦੀ ਪਤਨੀ ਇੰਦਰਾਣੀ ਜਿਸਦਾ ਸ਼ਸ਼ੀਕਲਾ ਨਾਮ
ਸੀ ਨੇ ਤਪੱਸਿਆ ਅਤੇ ਪ੍ਰਾਰਥਨਾ ਕੀਤੀ। ਇੰਦਰਾਣੀ ਦੀ ਤਪੱਸਆਿ ਤੋਂ ਖੁਸ਼ ਹੋ ਕੇ ਭਗਵਾਨ ਨੇ
ਸ਼ਸ਼ੀਕਲਾ ਨੂੰ ਇੱਕ ਰੱਖਿਆ ਸੂਤਰ ਦਿੱਤਾ। ਇੰਦਰਾਣੀ ਨੇ ਇਸਨੂੰ ਇੰਦਰ ਦੇ ਸੱਜੇ ਹੱਥ ਵਿੱਚ
ਬੰਨ ਦਿੱਤਾ ਅਤੇ ਮੰਨਿਆ ਜਾਂਦਾ ਹੈ ਕਿ ਇਸ ਪਵਿੱਤਰ ਰੱਖਿਆ ਸੂਤਰ ਕਾਰਨ ਇੰਦਰ ਨੂੰ ਜਿੱਤ
ਪ੍ਰਾਪਤ ਹੋਈ ਸੀ। ਇਸ ਕਥਾ ਅਨੁਸਾਰ ਜਿਸ ਦਿਨ ਇਹ ਰੱਖਿਆ ਸੂਤਰ ਬੰਨਿਆ ਗਿਆ ਸੀ ਉਸ ਦਿਨ
ਸਾਵਨ ਮਹੀਨੇ ਦੀ ਪੂਰਨਿਮਾ ਸੀ। ਇਸੇ ਕਾਰਨ ਰੱਖੜੀ ਦਾ ਤਿਓਹਾਰ ਅੱਜ ਤੱਕ ਸਾਵਨ ਮਹੀਨੇ ਦੀ
ਪੂਰਨਿਮਾ ਨੂੰ ਹੀ ਮਨਾਇਆ ਜਾਂਦਾ ਹੈ। ਇਸੇ ਤਰਾਂ ਹੀ ਇੱਕ ਹੋਰ ਕਥਾ ਅਨੁਸਾਰ ਇੱਕ ਵਾਰ
ਰਾਜਾ ਬਲੀ ਨੇ ਸਵਰਗ ਤੇ ਹਮਲਾ ਕਰਕੇ ਸਾਰਿਆਂ ਦੇਵਤਿਆਂ ਨੂੰ ਹਰਾ ਦਿਤਾ ਤਾਂ ਇੰਦਰ ਸਹਿਤ
ਸਾਰੇ ਦੇਵਤਾ ਭਗਵਾਨ ਵਿਸ਼ਨੂੰ ਦੀ ਸ਼ਰਨ ਵਿੱਚ ਗਏ ਅਤੇ ਰਾਜਾ ਬਲੀ ਤੋਂ ਆਪਣੀ ਰੱਖਿਆ ਦੀ
ਪ੍ਰਾਰਥਨਾ ਕੀਤੀ। ਇਸ ਕਥਾ ਅਨੁਸਾਰ ਵਿਸ਼ਨੂੰ ਨੇ ਇੱਕ ਬ੍ਰਾਹਮਣ ਦਾ ਰੂਪ ਧਾਰਿਆ ਅਤੇ ਰਾਜਾ
ਬਲੀ ਤੋਂ ਭਿੱਖਿਆ ਮੰਗਣ ਚਲੇ ਗਏ ਜਿਸ ਵਿੱਚ ਤਿੰਨ ਕਦਮ ਭੂਮੀ ਦਾਨ ਵਿੱਚ ਮੰਗ ਲਈ ਜੋਕਿ
ਰਾਜਾ ਬਲੀ ਨੇ ਖੁਸ਼ ਹੋਕੇ ਦੇ ਦਿੱਤੀ ਪ੍ਰੰਤੂ ਇਸਤੋਂ ਬਾਦ ਵਿਸ਼ਨੂੰ ਨੇ ਤਿੰਨ ਕਦਮਾਂ ਵਿੱਚ
ਸਾਰਾ ਆਕਾਸ਼,
ਪਾਤਾਲ ਅਤੇ ਧਰਤੀ ਨਾਪ ਕੇ ਰਾਜਾ ਬਲੀ ਨੂੰ ਰਸਾਤਲ ਵਿੱਚ ਭੇਜ ਦਿਤਾ। ਰਸਾਤਲ ਵਿੱਚ ਰਾਜਾ
ਬਲੀ ਨੇ ਆਪਣੀ ਭਗਤੀ ਨਾਲ ਵਿਸ਼ਨੂੰ ਨੂੰ ਪ੍ਰਸੰਨ ਕਰਕੇ ਇਹ ਬਚਨ ਲੈ ਲਿਆ ਕਿ ਵਿਸ਼ਨੂੰ
ਦਿਨ-ਰਾਤ ਉਸਦੇ
ਸਾਹਮਣੇ ਰਹਿਣਗੇ। ਵਿਸ਼ਨੂੰ ਦੇ ਵਾਪਸ ਵਿਸ਼ਨੂ ਲੋਕ ਨਾ ਆਉਣ ਤੇ ਪ੍ਰੇਸ਼ਾਨ ਲੱਛਮੀ ਨੂੰ ਨਾਰਦ
ਨੇ ਸਲਾਹ ਦਿੱਤੀ ਕਿ ਰਾਜਾ ਬਲੀ ਨੂੰ ਭਰਾ ਬਣਾ ਕੇ ਉਸਨੂੰ ਰੱਖਿਆ ਸੂਤਰ ਬੰਨੋ। ਇਸ ਕਥਾ
ਅਨੁਸਾਰ ਲੱਛਮੀ ਨੇ ਰਾਜਾ ਬਲੀ ਨੂੰ ਰੱਖਿਆ ਸੂਤਰ ਬੰਨਕੇ ਉਪਹਾਰ ਵਿੱਚ ਵਿਸ਼ਨੂੰ ਨੂੰ
ਮੰਗਕੇ ਆਪਣੇ ਨਾਲ ਲੈ ਜਾਂਦੀ ਹੈ। ਰੱਖੜੀ ਦੀ ਪਰੰਪਰਾ ਮਹਾਭਾਰਤ ਵਿੱਚ ਵੀ ਪ੍ਰਚਲਿਤ ਸੀ,
ਜਿੱਥੇ ਕ੍ਰਿਸ਼ਨ ਦੀ ਸਲਾਹ ਤੇ ਸੈਨਿਕਾਂ ਅਤੇ ਪਾਂਡਵਾ ਨੂੰ ਰੱਖਿਆ ਸੂਤਰ ਬੰਨਿਆਂ ਗਿਆ ਸੀ।
ਰੱਖੜੀ ਸਿਰਫ ਇੱਕ ਤਿਓਹਾਰ ਹੀ ਨਹੀਂ ਬਲਕਿ ਸਾਡੀਆਂ ਪਰੰਪਰਾਵਾਂ ਦਾ ਪ੍ਰਤੀਕ ਹੈ,
ਜੋ ਅੱਜ ਵੀ ਸਾਨੂੰ ਆਪਣੇ ਪਰਿਵਾਰ ਅਤੇ ਸੰਸਕਾਰਾਂ ਨਾਲ ਜੋੜ ਕੇ ਰੱਖਦਾ ਹੈ। ਰੱਖੜੀ ਭੈਣ
ਦੀ ਰੱਖਿਆ ਦੀ ਬਚਨਬੱਧਤਾ ਦਾ ਦਿਨ ਹੈ,
ਜਿਸ ਵਿੱਚ ਭਰਾ ਹਰ ਦੁਖ-ਤਕਲੀਫ ਵਿੱਚ ਆਪਣੀ ਭੈਣ ਦਾ ਸਾਥ ਨਿਭਾਉਣ ਦਾ ਵਚਨ ਦਿੰਦਾ ਹੈ।
ਇਹੀ ਉਹ ਵਚਨ ਹੈ ਜਿਸਨੇ ਅੱਜ ਦੇ ਦੌਰ ਵਿੱਚ ਵੀ ਭਰਾ-ਭੈਣ ਨੂੰ ਵਿਸ਼ਵਾਸ਼ ਦੇ ਬੰਧਨ ਵਿੱਚ
ਬੰਨਿਆ ਹੈ। ਰੱਖੜੀ ਦੇ ਤਿਓਹਾਰ ਦੇ ਭੈਣ ਜਿੰਨੀ ਬੇਸਬਰੀ ਨਾਲ ਆਪਣੇ ਭਰਾ ਦੇ ਆਉਣ ਦਾ
ਇੰਤਜ਼ਾਰ ਕਰਦੀ ਹੈ ਉਨੇ ਹੀ ਉਤਸ਼ਾਹ ਨਾਲ ਭਰਾ ਵੀ ਆਪਣੀ ਭੈਣ ਨਾਲ ਮਿਲਕੇ ਉਸਦਾ ਹਾਲ ਚਾਲ
ਜਾਣਨ ਲਈ ਉਸ ਕੋਲ ਅਂਦਾ ਹੈ। ਸਮੇਂ ਵਿੱਚ ਆ ਰਹੇ ਬਦਲਾਓ ਨੇ ਇਸ ਤਿਉਹਾਰ ਦਾ ਵੀ ਸਰੂਪ
ਬਦਲ ਦਿਤਾ ਹੈ। ਹੁਣ ਦੇਸ ਵਿਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਦੂਰ ਦੁਰਾਡੇ ਬੈਠੇ ਭਰਾਵਾਂ
ਨੂੰ ਚਿੱਠੀ ਰਾਹੀਂ ਹੀ ਰੱਖੜੀ ਭੇਜਦੀਆਂ ਹਨ। ਹੁਣ ਇਸ ਦਿਨ ਕਈ ਮਹਿਲਾਵਾਂ ਸਰਹੱਦਾਂ ਤੇ
ਰਾਖੀ ਕਰਨ ਵਾਲੇ ਫੋਜੀਆਂ ਨੂੰ ਵੀ ਰੱਖੜੀ ਬੰਨਦੀਆਂ ਹਨ। ਕੁੱਝ ਲੋਕ ਇਸ ਦਿਨ ਬੂਟਿਆਂ ਨੂੰ
ਵੀ ਰੱਖੜੀ ਬੰਨਕੇ ਵਾਤਾਵਰਣ ਦੀ ਸੁਰੱਖਿਆ ਲਈ ਕੰਮ ਕਰਨ ਦਾ ਵਚਨ ਕਰਦੇ ਹਨ। ਇਸ ਤਿਉਹਾਰ
ਦਾ ਸਿੱਧਾ ਸਬੰਧ ਭੈਣਾਂ ਨਾਲ ਹੈ ਭਾਵ ਲੜਕੀਆਂ ਨਾਲ ਹੈ ਅਤੇ ਸਾਡੇ ਦੇਸ ਵਿੱਚ ਪਿਛਲੇ ਦੋ
ਦਹਾਕਿਆਂ ਤੋਂ ਲੜਕੀਆਂ ਦੀ ਕਈ ਸੂਬਿਆਂ ਵਿੱਚ ਘਟ ਰਹੀ ਗਿਣਤੀ ਇਸ ਤਿਉਹਾਰ ਨੂੰ ਵੀ
ਪ੍ਰਭਾਵਿਤ ਕਰ ਰਹੀ ਹੈ। ਭਾਰਤ ਵਿਸ਼ਵ ਵਿੱਚ ਚੀਨ ਤੋਂ ਬਾਅਦ ਇਕ ਅਰਬ ਦੀ ਆਬਾਦੀ ਪਾਰ ਕਰਨ
ਵਾਲਾ ਦੂਜਾ ਦੇਸ਼ ਬਣ ਗਿਆ ਹੈ। ਦੇਸ਼ ਦੀ ਆਬਾਦੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ
ਹੇ ਅਤੇ
2011
ਦੀ ਜਨਗਣਨਾ ਅਨੁਸਾਰ ਦੇਸ਼ ਦੀ ਅਬਾਦੀ ਲੱਗਭੱਗ
1.21
ਅਰਬ ਹੋ ਗਈ ਹੈ ਪਰ ਜੇਕਰ ਕੁਝ ਘਟਿਆ ਹੈ ਤਾਂ ਉਹ ਹੈ
0-6
ਸਾਲ ਦਾ ਬਾਲ ਲਿੰਗ ਅਨੁਪਾਤ। ਭਾਰਤ ਵਿਚ
1991
ਦੀ ਮਰਦਮਸ਼ੁਮਾਰੀ ਵਿਚ ਪ੍ਰਤੀ
1000
ਮੁੰਡਿਆਂ ਦੇ ਮੁਕਾਬਲੇ
945
ਕੁੜੀਆਂ ਸਨ ਜੋਕਿ
2011
ਵਿੱਚ ਹੋਰ ਘਟਕੇ
914
ਰਹਿ ਗਈਆਂ ਹਨ। ਪੰਜਾਬ ਵਿੱਚ ਘੱਟਦਾ ਬਾਲ ਲਿੰਗ ਅਨੁਪਾਤ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਜਨਗਣਨਾ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ
1991
ਵਿੱਚ
1000
ਮੁੰਡਿਆਂ ਦੇ ਮੁਕਾਬਲੇ
875
ਕੁੜੀਆਂ ਸਨ ਜੋਕਿ
2011
ਵਿੱਚ ਘੱਟ ਕੇ
846
ਰਹਿ ਗਈਆਂ ਹਨ। ਜੇਕਰ ਪੰਜਾਬ ਦੇ ਵੱਖ ਵੱਖ ਜਿਲਿਆਂ ਦੇ ਅੰਕੜੇ ਵੇਖੀਏ ਤਾਂ ਜ਼ਿਲ੍ਹਾ
ਰੂਪਨਗਰ ਵਿੱਚ
1991
ਵਿੱਚ
1000
ਮੁੰਡਿਆਂ ਪਿੱਛੇ
884
ਕੁੜੀਆਂ ਸਨ ਜੋ ਕਿ
2011
ਵਿੱਚ ਘਟਕੇ
866
ਹੀ ਰਹਿ ਗਈਆਂ ਹਨ। ਜ਼ਿਲ੍ਹਾ ਫਤਹਿਗੜ੍ਹ
ਸਾਹਿਬ ਵਿੱਚ
1991
ਵਿੱਚ
874
ਕੁੜੀਆਂ ਸਨ ਜੋਕਿ
2011
ਵਿੱਚ
843
ਰਹਿ ਗਈਆਂ ਹਨ। ਜ਼ਿਲ੍ਹਾ ਕਪੂਰਥਲਾ ਵਿੱਚ
1991
ਵਿੱਚ
879
ਕੁੜੀਆਂ ਸਨ ਜੋਕਿ
2011
ਵਿੱਚ
872
ਰਹਿ ਗਈਆਂ ਹਨ। ਜ਼ਿਲ੍ਹਾ ਗੁਰਦਾਸਪੁਰ ਵਿੱਚ
1991
ਵਿੱਚ
878
ਕੁੜੀਆਂ ਸਨ ਜੋਕਿ
2011
ਵਿੱਚ
824
ਰਹਿ ਗਈਆਂ ਹਨ। ਜ਼ਿਲ੍ਹਾ ਪਟਿਆਲਾ ਵਿੱਚ
1991
ਵਿੱਚ
871
ਕੁੜੀਆਂ ਸਨ ਜੋਕਿ
2011
ਵਿੱਚ
835
ਰਹਿ ਗਈਆਂ ਹਨ। ਜ਼ਿਲ੍ਹਾ ਮਾਨਸਾ
ਵਿੱਚ
1991
ਵਿੱਚ
873
ਕੁੜੀਆਂ ਸਨ ਜੋਕਿ
2011
ਵਿੱਚ
831
ਰਹਿ ਗਈਆਂ ਹਨ। ਜ਼ਿਲਾ ਜਲੰਧਰ ਵਿੱਚ
1991
ਵਿੱਚ
886
ਕੁੜੀਆਂ ਸਨ ਜੋਕਿ
2011
ਵਿੱਚ
874
ਰਹਿ ਗਈਆਂ ਹਨ। ਜ਼ਿਲ੍ਹਾ ਸੰਗਰੂਰ ਵਿੱਚ
1991
ਵਿੱਚ
873
ਕੁੜੀਆਂ ਸਨ ਜੋ ਕਿ
2011
ਵਿੱਚ
835
ਰਹਿ ਗਈਆਂ ਹਨ। ਜ਼ਿਲ੍ਹਾ ਨਵਾਂਸ਼ਹਿਰ ਵਿੱਚ
1991
ਵਿੱਚ
900
ਸਨ ਜੋ ਕਿ
2011
ਵਿੱਚ
879
ਰਹਿ ਗਈਆਂ ਹਨ। ਜ਼ਿਲ੍ਹਾ ਬਠਿੰਡਾ ਵਿੱਚ
1991
ਵਿੱਚ
860
ਕੁੜੀਆਂ ਸਨ ਜੋ ਕਿ
2011
ਵਿੱਚ
854
ਰਹਿ ਗਈਆਂ ਹਨ। ਜ਼ਿਲ੍ਹਾ ਅੰਮ੍ਰਿਤਸਰ ਵਿੱਚ
1991
ਵਿੱਚ
861
ਕੁੜੀਆਂ ਸਨ ਜੋ ਕਿ
2011
ਵਿੱਚ
824
ਰਹਿ ਗਈਆਂ ਹਨ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ
1991
ਵਿੱਚ
884
ਕੁੜੀਆਂ ਸਨ ਜੋ ਕਿ
2011
ਵਿੱਚ
859
ਰਹਿ ਗਈਆਂ ਹਨ। ਜ਼ਿਲ੍ਹਾ ਫਿਰੋਜ਼ਪੁਰ ਵਿੱਚ
1991
ਵਿੱਚ
887
ਕੁੜੀਆਂ ਸਨ ਜੋ ਕਿ
2011
ਵਿੱਚ
846
ਰਹਿ ਗਈਆਂ ਹਨ। ਜ਼ਿਲ੍ਹਾ ਲੁਧਿਆਣਾ ਵਿੱਚ
1991
ਵਿੱਚ
877
ਕੁੜੀਆਂ ਸਨ ਜੋ ਕਿ
2011
ਵਿੱਚ
865
ਰਹਿ ਗਈਆਂ ਹਨ। ਜ਼ਿਲ੍ਹਾ ਫਰੀਦਕੋਟ ਵਿੱਚ
1991
ਵਿੱਚ
865
ਕੁੜੀਆਂ ਸਨ ਜੋ ਕਿ
2011
ਵਿੱਚ
851
ਰਹਿ ਗਈਆਂ ਹਨ। ਜ਼ਿਲ੍ਹਾ ਮੁਕਤਸਰ ਵਿੱਚ
1991
ਵਿੱਚ
858
ਕੁੜੀਆਂ ਸਨ ਜੋ ਕਿ
2011
ਵਿੱਚ
830
ਰਹਿ ਗਈਆਂ ਹਨ। ਜ਼ਿਲ੍ਹਾ ਮੋਗਾ ਵਿੱਚ
1991
ਵਿੱਚ
867
ਕੁੜੀਆਂ ਸਨ ਜੋ ਕਿ
2011
ਵਿੱਚ
863
ਰਹਿ ਗਈਆਂ ਹਨ। ਪੰਜਾਬ ਵਿੱਚ
2001
ਤੋਂ ਬਾਦ ਨਵੇਂ ਬਣੇ ਜ਼ਿਲਿਆ ਵਿੱਚ ਸੰਨ
2011
ਵਿੱਚ
1000
ਮੁੰਡਿਆਂ ਦੇ ਮੁਕਾਬਲੇ ਤਰਨਤਾਰਨ ਵਿੱਚ
819,
ਮੋਹਾਲੀ ਵਿੱਚ
842
ਅਤੇ ਬਰਨਾਲਾ ਵਿੱਚ
847
ਕੁੜੀਆਂ ਦਾ ਲਿੰਗ ਅਨੁਪਾਤ ਹੈ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ
ਵਿੱਚ
1991
ਵਿਚ
899
ਸਨ ਜੋਕਿ
2011
ਵਿੱਚ
867
ਰਹਿ ਗਈਆਂ ਹਨ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ
1991
ਵਿੱਚ
879
ਕੁੜੀਆਂ ਸਨ ਜੋਕਿ
2011
ਵਿੱਚ
830
ਰਹਿ ਗਈਆਂ। ਹਿਮਾਚਲ ਪ੍ਰਦੇਸ਼ ਵਿੱਚ
1991
ਵਿੱਚ
956
ਸਨ ਜੋਕਿ
2011
ਵਿੱਚ ਘੱਟ ਕੇ
906
ਰਹਿ ਗਈਆਂ। ਜੰਮੂ ਕਸ਼ਮੀਰ ਵਿੱਚ 2001
ਵਿੱਚ
941
ਕੁੜੀਆਂ ਸਨ ਜੋਕਿ
2011
ਵਿੱਚ ਘਟਕੇ
859
ਹੋ ਗਈ ਹੈ। ਹੁਣ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਤੋਂ ਇਲਾਵਾ ਜਨਮ ਤੋਂ ਬਾਦ ਕੂੜੇ
ਦੇ ਢੇਰ,
ਰੇਲਵੇ ਟ੍ਰੈਕ ਆਦਿ ਤੇ ਸੁਟਣਾ ਸ਼ੁਰੂ ਹੋ ਗਿਆ ਹੈ ਜੋਕਿ ਇੱਕ ਖਤਰਨਾਕ ਰੁਝਾਨ ਹੈ। ਇਸ
ਤਰਾਂ ਕੁੜੀਆਂ ਦੀ ਘਟ ਰਹੀ ਗਿਣਤੀ ਸਮਾਜ ਵਿਚੋਂ ਰੱਖੜੀ ਵਰਗੇ ਪਵਿੱਤਰ ਤਿਉਹਾਰ ਦੀ
ਮਹੱਤਤਾ ਨੂੰ ਵੀ ਠੇਸ ਪਹੁੰਚਾ ਰਹੀ ਹੈ ਅਤੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨਣ ਵਾਲੀਆਂ
ਭੈਣਾਂ ਕਈ ਪਰਿਵਾਰਾਂ ਵਿੱਚੋਂ ਖਤਮ ਹੋ ਰਹੀਆਂ ਹਨ ਜਿਸ ਕਾਰਨ ਲੱਖਾਂ ਗੁੱਟ ਰੱਖੜੀ ਤੋਂ
ਬਾਂਝੇ ਰਹਿਣਗੇ। ਰੱਖੜੀ ਦੇ ਪਵਿੱਤਰ ਤਿਉਹਾਰ ਤੇ ਵੀ ਪਈ ਮਹਿੰਗਾਈ ਦੀ ਮਾਰ ਪੈ ਰਹੀ ਹੈ।
ਭਾਰਤ ਦੇਸ਼ ਇਕ ਵਿਸ਼ਾਲ ਆਬਾਦੀ ਵਾਲਾ ਦੇਸ਼ ਹੈ। ਸਾਡੇ ਦੇਸ਼ ਦੀ ਆਬਾਦੀ ਦਾ ਜ਼ਿਆਦਾ ਤਬਕਾ
ਗਰੀਬੀ ਅਤੇ ਭੁੱਖਮਰੀ ਨਾਲ ਜਕੜਿਆ ਹੋਇਆ ਹੈ। ਦੇਸ਼ ਦੇ ਕਰੋੜ੍ਹਾਂ
ਲੋਕ ਗਰੀਬੀ ਕਾਰਨ ਜੀਵਨ ਦੀਆਂ ਮੁਢਲੀਆਂ ਸਹੂਲਤਾਂ ਰੋਟੀ,
ਕੱਪੜਾ,
ਮਕਾਨ ਤੋਂ ਬਾਂਝੇ ਹਨ। ਦੇਸ਼ ਦੇ ਕਰੋੜ੍ਹਾਂ ਲੋਕ ਬਿਨਾਂ ਦਵਾਈ ਤੋਂ ਤੜਫ-ਤੜਫ ਕੇ ਮਰ
ਜਾਂਦੇ ਹਨ। ਭੈਣ ਭਰਾ ਦੇ ਇਸ ਪਵਿੱਤਰ ਤਿਉਹਾਰ ਰੱਖੜੀ ਤੇ ਵੀ ਹੁਣ ਗਰੀਬੀ ਅਤੇ ਮਹਿੰਗਾਈ
ਦਾ ਅਸਰ ਹੋ ਰਿਹਾ ਹੈ। ਕੁੱਝ ਸਾਲਾਂ ਦੌਰਾਨ ਹੀ ਰੱਖੜੀਆਂ ਦੀਆਂ ਕੀਮਤਾਂ ਛਾਲ ਮਾਰਕੇ ਕਈ
ਗੁਣਾਂ ਵੱਧ ਗਈਆਂ ਹਨ। ਬੇਸ਼ੱਕ ਹਰ ਸਾਲ ਦੀ ਤਰਾਂ ਵਿਸ਼ੇਸ਼ ਲੋਕਾਂ ਲਈ ਹੀਰੇ ਜਵਾਹਰਤ
ਵਾਲੀਆਂ ਲੱਖਾਂ ਰੁਪਏ ਦੇ ਮੁੱਲ ਵਾਲੀਆਂ ਰੱਖੜੀਆਂ ਵੀ ਖਾਸ ਦੁਕਾਨਾਂ ਤੇ ਖਾਸ ਆਰਡਰ ਤੇ
ਮਿਲਦੀਆਂ ਹਨ ਪਰ ਬਹੁਤੇ ਲੋਕ ਇਸ ਪਵਿੱਤਰ ਤਿਉਹਾਰ ਨੂੰ ਬਜਾਰ ਵਿੱਚ ਆਮ ਉਪਲਬੱਧ ਰੱਖੜੀਆਂ
ਖ੍ਰੀਦਕੇ ਹੀ ਮਨਾਂਦੇ ਹਨ। ਪਿਛਲੇ ਕੁੱਝ ਸਾਲਾਂ ਤੋਂ ਦੇਸ਼ ਵਿੱਚ ਵਧ ਰਹੀ ਮਹਿੰਗਾਈ ਨੇ
ਹੁਣ ਇਸ ਤਿਉਹਾਰ ਤੇ ਵੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ
ਅਨੁਸਾਰ ਬਜ਼ਾਰ ਵਿੱਚ ਵੱਖ ਵੱਖ ਤਰਾਂ ਦੀਆਂ ਰੱਖੜੀਆਂ ਸ਼ਾਮਲ ਹਨ ਜਿਨ੍ਹਾਂ ਵਿੱਚ ਚੰਦਨ,
ਡੋਰੀ,
ਬ੍ਰੈਸਲਟ,
ਮੋਤੀ,
ਟੈਡੀ ਰੱਖੜੀ ਆਦਿ ਪ੍ਰਮੁੱਖ ਹਨ। ਰੱਖੜੀ ਦਾ ਪਵਿੱਤਰ ਤਿਉਹਾਰ ਵੀ ਹੁਣ ਮਹਿੰਗਾਈ ਕਾਰਨ
ਮੰਦੀ ਦਾ ਸ਼ਿਕਾਰ ਹੋ ਰਿਹਾ ਹੈ। ਚੰਦਨ ਰੱਖੜੀ ਦੀ ਕੀਮਤ ਇਸ ਵਾਰ ਥੋਕ ਵਿੱਚ
5-10 ਰੁਪਏ
ਸੀ ਜੋਕਿ ਪ੍ਰਚੂਨ ਵਿੱਚ
20
ਤੋਂ
30
ਰੁਪਏ ਵਿਕੀ ਹੈ,
ਡੋਰੀ ਦੀ ਥੋਕ ਕੀਮਤ
2-5
ਰੁਪਏ ਸੀ ਜੋਕਿ ਪ੍ਰਚੂਨ ਵਿੱਚ
10-20
ਰੁਪਏ ਵਿਕੀ ਹੈ,
ਬ੍ਰੈਸਲਟ ਰੱਖੜੀ ਜੋਕਿ ਥੋਕ ਵਿੱਚ
10-15
ਰੁਪਏ ਸੀ ਪ੍ਰਚੂਨ ਵਿੱਚ
30-60
ਰੁਪਏ ਵਿਕੀ ਹੈ,
ਮੋਤੀ ਰੱਖੜੀ ਦੀ ਕੀਮਤ ਥੋਕ ਵਿੱਚ
5-10
ਰੁਪਏ ਸੀ ਜੋਕਿ ਪ੍ਰਚੂਨ ਵਿੱਚ
10-20 ਰੁਪਏ
ਤੱਕ ਵਿਕੀ ਹੈ ਅਤੇ ਟੈਡੀ ਰੱਖੜੀ ਜੋਕਿ ਬੱਚਿਆਂ ਲਈ ਵਿਸ਼ੇਸ ਆਕਰਸ਼ਣ ਦਾ ਕੇਂਦਰ ਹੈ ਦੀ
ਕੀਮਤ ਥੋਕ ਵਿੱਚ
10-20 ਰੁਪਏ
ਸੀ ਜੋਕਿ ਪ੍ਰਚੂਨ ਵਿੱਚ
40 ਤੋਂ
80
ਰੁਪਏ ਵਿੱਚ ਵਿਕੀ ਹੈ। ਬਜ਼ਾਰ ਵਿੱਚ ਚਾਇਨਾ ਮੇਡ ਰੱਖੜੀਆਂ ਵਿਸ਼ੇਸ਼ ਥਾਂ ਬਣਾ ਰਹੀਆਂ ਹਨ
ਅਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਇਸੇ ਤਰਾਂ ਰੱਖੜੀ ਦੇ ਤਿਉਹਾਰ ਤੇ ਵਿਕਣ
ਵਾਲੀ ਮਠਿਆਈ ਵੀ ਦਿਨ ਪ੍ਰਤੀ ਦਿਨ ਮਹਿੰਗੀ ਹੋ ਰਹੀ ਹੈ। ਮਿਲਾਵਟੀ ਮਠਿਆਈਆਂ ਹੋਣ ਕਾਰਨ
ਹੁਣ ਬਹੁਤੇ ਲੋਕ ਮਠਿਆਈ ਦੀ ਥਾਂ ਚਾਕਲੇਟ,
ਡ੍ਰਾਈ ਫਰੂਟਸ ਆਦਿ ਨੂੰ ਹੀ ਤਰਜੀਹ ਦੇਣ ਲੱਗ ਪਏ ਹਨ। ਹੋਲੀ-ਹੋਲੀ ਇਸ ਪਵਿੱਤਰ ਤਿਉਹਾਰ
ਤੇ ਮਹਿੰਗਾਈ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ
ਤਿਉਹਾਰ ਦਾ ਵੀ ਵਪਾਰੀਕਰਣ ਹੋ ਰਿਹਾ ਹੈ ਜਿਸ ਕਰਨ ਇਸ ਤਿਉਹਾਰ ਦੀ ਮਹੱਤਤਾ ਘਟਦੀ ਜਾ ਰਹੀ
ਹੈ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾਂ ਰੂਪਨਗਰ ਪੰਜਾਬ 9417563054 E
mail:
kuldipnangal0gmail,com
|