|
26
ਜੂਨ,
2015
ਲਈ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸਬੰਧੀ ਵਿਸ਼ੇਸ਼।
ਨਸ਼ਿਆਂ ਦਾ ਰੁਝਾਨ ਬਣਿਆ ਗੰਭੀਰ ਸਮੱਸਿਆ,
ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਦੀ ਵੀ ਵਧਦੀ ਜਾ ਰਹੀ ਹੈ ਗੈਰ
ਕਨੂੰਨੀ ਵਿਕਰੀ।
ਨਸ਼ਿਆਂ ਦੀ ਗ੍ਰਿਫਤ ਤੋਂ ਕਦੋਂ ਮਿਲੂ ਲੋਕਾਂ ਨੂੰ
ਛੁਟਕਾਰਾ--ਬਹੁਤੇ ਅਪਰਾਧਾਂ ਦਾ ਕਾਰਨ ਹਨ ਨਸ਼ੇ।
24
ਜੂਨ,
2015 (ਕੁਲਦੀਪ
ਚੰਦ)
ਨਸ਼ਿਆਂ ਦੀ ਸਮਸਿਆ ਨੇ ਪੂਰੇ ਵਿਸ਼ਵ ਨੂੰ ਅਪਣੀ ਜਕੜ ਵਿੱਚ ਲਿਆ ਹੋਇਆ ਹੈ।
ਨਸ਼ਿਆਂ ਦੀ ਸਮਸਿਆ ਬਹੁਤ ਪੁਰਾਣੀ ਹੈ ਪਰ ਹੋਲੀ ਹੋਲੀ ਨਸ਼ਿਆਂ ਦਾ ਰੂਪ
ਬਦਲਦਾ ਜਾ ਰਿਹਾ ਹੈ। ਨਸ਼ਿਆਂ ਦੀ ਵਧਦੀ ਵਰਤੋਂ ਅਤੇ ਸਮਾਜ ਤੇ ਪੈ ਰਹੇ
ਕੁਪ੍ਰਭਾਵਾਂ ਨੂੰ ਵੇਖਦਿਆਂ ਹੀ ਸੰਯੁਕਤ ਰਾਸ਼ਟਰ ਸੰਗਠਨ ਵਲੋਂ ਮਿਤੀ
7
ਦਸੰਬਰ,
1987
ਨੂੰ ਇੱਕ
ਮੀਟਿੰਗ ਕੀਤੀ ਅਤੇ ਸੰਯੁਕਤ ਰਾਸ਼ਟਰ ਸੰਗਠਨ ਵਲੋਂ
1988
ਤੋਂ ਲੈਕੇ ਹਰ ਸਾਲ
26
ਜੂਨ ਦਾ ਦਿਹਾੜਾ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਤੋਰ ਤੇ ਮਨਾਉਣ ਦਾ
ਫੈਸਲਾ ਕੀਤਾ। ਭਾਰਤ ਵਿੱਚ ਵੀ ਹਰ ਸਾਲ ਇਸ ਦਿਨ ਸਮਾਜਿਕ ਨਿਆਏ ਮੰਤਰਾਲਿਆ
ਵਲੋਂ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਹਨ। ਸਰਕਾਰੀ ਅਤੇ ਗੈਰ ਸਰਕਾਰੀ ਪੱਧਰ
ਤੇ ਹੋਣ ਵਾਲੇ ਸਮਾਗਮਾਂ ਵਿੱਚ ਨਸ਼ਿਆਂ ਦੀ ਵੱਧ ਰਹੀ ਵਰਤੋਂ ਦਾ ਵਿਰੋਧ
ਕੀਤਾ ਜਾਂਦਾ ਹੈ। ਨਸ਼ਿਆਂ ਦੀ ਸਮੱਸਿਆ ਅਤਿ ਗੰਭੀਰ ਸਮੱਸਿ;ਆ
ਹੈ ਅਤੇ ਨਸ਼ੇ ਹੀ ਕਈ ਅਪਰਾਧਾਂ ਦੀ ਜੜ੍ਹ ਹਨ। ਪੰਜਾਬ ਗੁਰੂਆਂ ਪੀਰਾਂ ਦੀ
ਧਰਤੀ ਹੈ। ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਅੱਜ
ਪੰਜਾਬ ਵਿੱਚ ਨਸ਼ਿਆ ਦਾ ਛੇਵਾਂ ਦਰਿਆ ਵਗ ਰਿਹਾ ਹੈ। ਅੱਜ ਆਮ ਮਨੁੱਖ ਤਾਂ
ਦੂਰ,
ਵੱਡੇ-ਵੱਡੇ ਅਖੌਤੀ ਧਾਰਮਿਕ ਆਗੂ ਅਤੇ ਯੋਗੀ ਭੰਗ-ਧਤੂਰੇ ਤੇ ਸ਼ਰਾਬ ਦੇ
ਨਸ਼ਿਆਂ ਵਿੱਚ ਡੁੱਬੇ ਪਏ ਹਨ। ਭੰਗ,
ਅਫੀਮ,
ਸ਼ਰਾਬ,
ਡੋਡੇ,
ਭੁੱਕੀ ਆਦਿ ਨਸ਼ਿਆਂ ਦੇ ਨਾਲ-ਨਾਲ ਅੱਜ ਕੱਲ ਨਸ਼ਿਆਂ ਦੇ ਆਧੁਨਿਕ ਨਵੇਂ ਰੂਪ
ਬੜੇ ਈਜਾਦ ਹੋ ਚੁੱਕੇ ਹਨ ਜਿਵੇਂ ਕਿ ਬਰਾਊਨ ਸ਼ੂਗਰ,
ਕੱਚੀ ਅਫੀਮ,
ਚਰਸ,
ਮਾਰਫੀਨ ਦੇ ਟੀਕੇ,
ਕੈਪਸੂਲ,
ਗੋਲੀਆਂ,
ਸਮੈਕ,
ਹੈਰੋਇਨ ਆਦਿ। ਕਈ ਨਸ਼ੇੜੀ ਖਾਂਸੀ ਦੀ ਦਵਾਈ,
ਆਇਓਡੈਕਸ ਆਦਿ ਦਾ ਵੀ ਨਸ਼ਾ ਕਰਦੇ ਹਨ ਅਤੇ ਕਈ ਛਿਪਕਲੀਆਂ ਮਾਰ ਕੇ ਉਸਨੂੰ
ਭੁੰਨ ਕੇ ਉਸਦੀ ਰਾਖ ਨੂੰ ਸਿਗਰਟ ਵਿੱਚ ਭਰ ਕੇ ਪੀਂਦੇ ਹਨ। ਚੋਣਾਂ ਦੌਰਾਨ
ਤਾਂ ਸ਼ਰਾਬ ਦੇ ਲੰਗਰ ਹੀ ਲੱਗ ਜਾਂਦੇ ਹਨ। ਜਿਹੜੇ ਨੇਤਾ ਨਸ਼ਿਆ ਵਿਰੁੱਧ
ਚਾਸ਼ਨੀ ਵਿੱਚ ਲਿਪਟੇ ਭਾਸ਼ਣ ਦਿੰਦੇ ਹਨ ਉਹੀ ਨੇਤਾ ਚੋਣਾਂ ਵਿੱਚ ਇਹਨਾਂ
ਨਸ਼ਿਆਂ ਨੂੰ ਪ੍ਰਸ਼ਾਦ ਵਾਂਗ ਦੋਨਾਂ ਹੱਥਾਂ ਨਾਲ ਖੁੱਲ ਕੇ ਵੰਡਦੇ ਹਨ।
ਚੋਣਾਂ ਸਮੇਂ ਵਿਕਣ ਵਾਲੀ ਜ਼ਹਿਰੀਲੀ ਸ਼ਰਾਬ ਅਤੇ ਹੋਰ ਮਿਲਾਵਟੀ ਨਸ਼ਿਆਂ ਨਾਲ
ਕਈ ਆਮ ਲੋਕ ਮਾਰੇ ਜਾਂਦੇ ਹਨ ਪਰ ਸਾਡੇ ਨੇਤਾਵਾਂ ਨੂੰ ਸਿਰਫ ਜਿੱਤਣ ਨਾਲ
ਮਤਲਬ ਹੁੰਦਾ ਹੈ। ਦੇਸ਼ ਦੇ ਕਈ ਨੇਤਾਵਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ
ਦੀਆਂ ਸ਼ਰਾਬ ਦੀਆਂ ਫੈਕਟਰੀਆਂ ਹਨ। ਅੱਜ ਕੱਲ ਅਜਿਹੀਆਂ ਖਬਰਾਂ ਆਮ ਹੀ ਹਨ
ਕਿ ਨਸ਼ੇ ਦੀ ਖਾਤਰ ਪੁੱਤ ਨੇ ਮਾਂ ਨੂੰ ਮਾਰਿਆ,
ਨਸ਼ੇ ਲਈ ਪੈਸੇ ਨਾ ਦੇਣ ਤੇ ਪਿਓ ਦਾ ਗਲ ਵੱਢ ਦਿੱਤਾ,
ਨਸ਼ੇ ਖਾਤਰ ਭੈਣ ਦੀ ਇੱਜ਼ਤ ਨਿਲਾਮ ਕਰ ਦਿੱਤੀ। ਅੱਜ ਕੱਲ ਕੁੜੀਆਂ ਵੀ ਘੱਟ
ਨਹੀਂ
ਅਤੇ ਨਸ਼ੇ ਖਾਤਰ ਕੋਈ ਧੀ ਬਾਪ ਦੀ ਪੱਗ ਨੂੰ ਪੈਰਾਂ ਹੇਠ ਰੋਲ ਦਿੰਦੀ ਹੈ।
ਨਸ਼ੇ ਦੀ ਖਾਤਰ ਹੀ ਕੋਈ ਬਾਪ ਧੀ ਦਾ ਮਾਸ ਵੇਚਣ ਤੋਂ ਸੰਕੋਚ ਨਹੀਂ ਕਰਦਾ
ਹੈ। ਨਸ਼ਾ ਸਿਰਫ ਘਰ ਨੂੰ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਨਰਕ ਬਣਾ ਦਿੰਦਾ
ਹੈ। ਆਰਥਿਕ ਵਿਕਾਸ ਦੇ ਨਾਂ ਤੇ ਨਵੀਆਂ ਸਕੀਮਾਂ ਦਾ ਅਸਰ ਕੁਝ ਕੁ ਥਾਂਵਾਂ
ਤੱਕ ਹੀ ਸੀਮਿਤ ਰਹਿ ਜਾਣ ਕਰਕੇ,
ਪੜ੍ਹਿਆ ਲਿਖਿਆ ਤੇ ਅਨਪੜ੍ਹ
ਖਾਸ ਕਰਕੇ ਪੇਂਡੂ ਨੌਜਵਾਨ ਆਪਣੀਆਂ ਆਸਾਂ ਦੀ ਪੂਰਤੀ ਨਾ ਹੋ ਸਕਣ ਕਾਰਨ
ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕਿਆ ਹੈ। ਕਈ ਖਿਡਾਰੀ ਸਪੋਰਟਸ ਬਾਡੀ ਬਣਾਉਣ
ਲਈ ਟੀਕਿਆਂ ਰਾਹੀਂ ਸਟੀਰਾਈਡ ਲੈਂਦੇ ਹਨ। ਸਿਆਸੀ ਨਜ਼ਰ ਅੰਦਾਜ਼ੀ ਕਾਰਨ ਸਾਰਾ
ਪੰਜਾਬ ਨਸ਼ਿਆਂ ਦੀ ਮੰਡੀ ਬਣਿਆ ਨਜ਼ਰ ਆ ਰਿਹਾ ਹੈ। ਨੌਜਵਾਨ ਵਰਗ ਰੁਜ਼ਗਾਰ ਦੇ
ਵਸੀਲਿਆਂ ਦੀ ਅਣਹੋਂਦ ਕਾਰਨ ਵਿਹਲ ਤੋਂ ਅੱਕਿਆ ਤੇ ਭਵਿੱਖ ਪ੍ਰਤੀ ਨਿਰਾਸ਼
ਹੈ ਜਿਸ ਕਾਰਨ ਨਸ਼ਿਆਂ ਦੀ ਗੋਦ ਵਿੱਚ ਬੈਠ ਕੇ ਆਪਣੇ ਆਪ ਨੂੰ ਭੁੱਲਣਾ ਚਾਹ
ਰਿਹਾ ਹੈ। ਨਸ਼ੇ ਆਦਮੀ ਅੰਦਰਲੀ ਕੁਦਰਤੀ ਸ਼ਕਤੀ ਦਾ ਨਾਸ਼ ਕਰ ਦਿੰਦੇ ਹਨ।
ਸਾਡੇ ਸਮਾਜ ਵਿੱਚ ਬੱਚੇ ਦੇ ਜਨਮ ਤੋਂ ਲੈ ਕੇ ਮੰਗਣੀ,
ਵਿਆਹ,
ਨੌਕਰੀ,
ਰਿਟਾਇਰਮੈਂਟ ਆਦਿ ਕੋਈ ਵੀ ਰਸਮ ਨਸ਼ੇ ਬਿਨਾਂ ਪੂਰੀ ਨਹੀਂ ਹੁੰਦੀ। ਅਸਲ
ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਵੀ ਚਾਹੁੰਦੀਆਂ ਹਨ ਕਿ ਲੋਕ ਨਸ਼ਾ ਕਰਕੇ
ਤੁਰੇ ਫਿਰਨ ਤੇ ਉਹਨਾਂ ਸਾਹਮਣੇ ਕੋਈ ਸਵਾਲ ਖੜਾ ਨਾ ਕਰ ਸਕਣ। ਅੱਜ ਸ਼ਾਇਦ
ਹੀ ਕੋਈ ਸ਼ਹਿਰ,
ਪਿੰਡ,
ਗਲੀ,
ਮੁਹੱਲਾ ਅਜਿਹਾ ਬਚਿਆ ਹੋਵੇ ਜਿੱਥੇ ਨਸ਼ੇ ਦੀ ਭਰਮਾਰ ਨਾ ਹੋਵੇ। ਨੌਜਵਾਨ
ਪੀੜ੍ਹੀ ਲਈ ਨਸ਼ਾ ਇੱਕ ਫੈਸ਼ਨ ਬਣ ਗਿਆ ਹੈ। ਸਕੂਲਾਂ ਤੇ ਕਾਲਜਾਂ ਦੇ
ਵਿਦਿਆਰਥੀਆਂ ਵਿੱਚ ਨਸ਼ਿਆਂ ਦੀ ਵਰਤੋਂ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰਦੀ
ਜਾ ਰਹੀ ਹੈ। ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਮੈਡੀਕਲ ਸਟੋਰਾਂ
ਤੋਂ ਮਿਲਣ ਵਾਲੇ ਨਸ਼ਿਆਂ ਦੀ ਵਰਤੋਂ ਦਾ ਰੁਝਾਨ ਜ਼ਿਆਦਾ ਹੈ। ਨੌਜਵਾਨ
ਮੁੰਡਿਆਂ ਤੋਂ ਇਲਾਵਾ ਨੌਜਵਾਨ ਕੁੜੀਆਂ ਵੀ ਨਸ਼ੇ ਦੇ ਦਲਦਲ ਵਿੱਚ ਫਸਦੀਆਂ
ਜਾ ਰਹੀਆਂ ਹਨ। ਅੱਜ ਸਰਕਾਰ ਦੀ ਕਮਾਈ ਦਾ ਮੁੱਖ ਸਾਧਨ ਸ਼ਰਾਬ ਦੀ ਵਿਕਰੀ
ਤੋਂ ਹੋਣ ਵਾਲੀ ਆਮਦਨ ਹੈ ਜਿਸ ਕਾਰਨ ਸ਼ਰਾਬ ਵਰਗੇ ਨਸ਼ੇ ਨੂੰ ਸਰਕਾਰ ਤੋਂ
ਮਾਨਤਾ ਪ੍ਰਾਪਤ ਹੈ। ਜਿਹਨਾਂ ਨਸ਼ਿਆਂ ਤੋਂ ਸਰਕਾਰ ਨੂੰ ਕੋਈ ਵੀ ਟੈਕਸ
ਪ੍ਰਾਪਤ ਨਹੀਂ ਹੁੰਦਾ ਉਹ ਨਸ਼ੇ ਗੈਰ ਕਾਨੂੰਨੀ ਹੁੰਦੇ ਹਨ ਅਤੇ ਸਰਕਾਰ ਦੀ
ਨਜ਼ਰ ਵਿੱਚ ਜਨਤਾ ਦੀ ਸਿਹਤ ਨੂੰ ਵਿਗਾੜਨ ਵਾਲੇ ਹੁੰਦੇ ਹਨ। ਪਿਛਲੇ ਤਿੰਨ
ਚਾਰ ਦਹਾਕਿਆਂ ਦੌਰਾਨ ਪੰਜਾਬ ਵਿੱਚ ਸ਼ਰਾਬ ਦੇ ਪਿਆਕੜਾਂ ਦੀ ਗਿਣਤੀ ਵਿੱਚ
ਅਥਾਹ ਵਾਧਾ ਹੋਇਆ ਹੈ। ਇਸਦਾ ਅੰਦਾਜ਼ਾ ਰਾਜ ਸਰਕਾਰ ਨੂੰ ਨਸ਼ੇ ਦੀ ਵਿਕਰੀ
ਤੋਂ ਮਿਲਣ ਵਾਲੇ ਰੈਵੀਨਿਊ ਤੋਂ ਲਾਇਆ ਜਾ ਸਕਦਾ ਹੈ। ਦੁਨੀਆਂ ਭਰ ਵਿੱਚ
ਪੈਦਾ ਹੋਣ ਵਾਲੇ ਤੰਬਾਕੂ ਦਾ ਕੁੱਲ
13
ਪ੍ਰਤੀਸ਼ਤ ਹਿੱਸਾ ਭਾਰਤ ਵਿੱਚ ਪੈਦਾ ਹੁੰਦਾ ਹੈ। ਅੱਜ ਸਮਾਜ ਨਸ਼ੇ ਦਾ
ਮਾਨਸਿਕ ਤੌਰ ਤੇ ਗੁਲਾਮ ਬਣ ਚੁੱਕਿਆ ਹੈ ਪਰ ਇਸ ਮਾਨਸਿਕ ਗੁਲਾਮੀ ਦਾ
ਫਾਇਦਾ ਉਠਾ ਕੇ ਸਰਕਾਰ ਵੱਲੋਂ ਹੀ ਸ਼ਰੇਆਮ ਨਸ਼ੇ ਦਾ ਵਪਾਰ ਕਰਨਾ ਵੀ ਤਾਂ
ਜਾਇਜ਼ ਨਹੀਂ ਹੈ। ਪੰਜਾਬ ਵਿੱਚ ਨਸ਼ਿਆਂ ਨੇ ਇੱਕ ਮਹਾਮਾਰੀ ਦਾ ਰੂਪ ਧਾਰਨ ਕਰ
ਲਿਆ ਹੈ। ਇੱਕ ਅੰਦਾਜੇ ਅਤੇ ਸਰਵੇਖਣ ਅਨੁਸਾਰ ਪੰਜਾਬ ਵਿੱਚ ਨਸ਼ਾ ਕਰਨ
ਵਾਲਿਆਂ ਵਿੱਚ ਲੱਗਭੱਗ
45
ਪ੍ਰਤੀਸ਼ਤ ਬੇਰੁਜ਼ਗਾਰ ਨਸ਼ਾ ਕਰਨ ਲੱਗੇ ਹਨ,
27
ਪ੍ਰਤੀਸ਼ਤ ਅਨਪੜ੍ਹ,
23
ਪ੍ਰਤੀਸ਼ਤ ਪੜ੍ਹੇ ਲਿਖੇ,
26
ਪ੍ਰਤੀਸ਼ਤ ਵਿਦਿਆਰਥੀ,
17
ਪ੍ਰਤੀਸ਼ਤ ਮਜ਼ਦੂਰ,
7.5
ਪ੍ਰਤੀਸ਼ਤ ਕਿਸਾਨ,
5
ਪ੍ਰਤੀਸ਼ਤ ਵਪਾਰੀ ਵਰਗ ਅਤੇ
5
ਪ੍ਰਤੀਸ਼ਤ ਨੌਕਰੀ ਪੇਸ਼ਾ ਲੋਕ ਨਸ਼ਿਆਂ ਵਿੱਚ ਵਿੱਚ ਬੁਰੀ ਤਰ੍ਹਾਂ
ਫਸ ਚੁੱਕੇ ਹਨ। ਪੁਲਿਸ ਜਿਸਨੇ ਕਿ ਨਸ਼ੇ ਦੀ ਰੋਕਥਾਮ ਕਰਨੀ ਹੈ ਵੀ ਨਸ਼ਿਆਂ
ਦੇ ਦਲਦਲ ਵਿੱਚ ਬੁਰੀ ਤਰ੍ਹਾਂ
ਫਸ ਚੁੱਕੀ ਹੈ। ਲੱਗਭੱਗ
15
ਪ੍ਰਤੀਸ਼ਤ ਪੁਲਿਸ ਮੁਲਾਜ਼ਮ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ। ਅਧਿਆਪਕ ਵਰਗ
ਜਿਸਨੇ ਦੇਸ਼ ਦੇ ਬੱਚਿਆਂ ਦਾ ਭਵਿੱਖ ਬਣਾਉਣਾ ਹੁੰਦਾ ਹੈ ਵੀ ਹੁਣ ਨਸ਼ਿਆਂ ਦੇ
ਦਰਿਆਂ ਵਿੱਚ ਡੁਬਕੀਆਂ ਲਗਾਉਣ ਲੱਗ ਪਏ ਹਨ ਅਤੇ ਲੱਗਭੱਗ
35
ਪ੍ਰਤੀਸ਼ਤ ਅਧਿਆਪਕ ਨਸ਼ਿਆ ਦਾ ਸੇਵਨ ਕਰ ਰਹੇ ਹਨ। ਪੰਜਾਬ ਵਿੱਚ
58
ਪ੍ਰਤੀਸ਼ਤ ਨਸ਼ੇੜੀ
20
ਸਾਲ ਤੋਂ ਘੱਟ ਉਮਰ ਵਿੱਚ ਹੀ ਨਸ਼ਿਆਂ ਦੀ ਸ਼ੁਰੂਆਤ ਕਰ ਰਹੇ ਹਨ ਅਤੇ
20
ਤੋਂ
30
ਸਾਲ ਦੀ ਉਮਰ ਵਿੱਚ ਨਸ਼ੇ ਲੈਣ ਵਾਲਿਆਂ ਦੀ ਸੰਖਿਆਂ
80
ਪ੍ਰਤੀਸ਼ਤ ਤੋਂ ਵੀ ਵੱਧ ਗਈ ਹੈ। ਪੰਜਾਬ ਦੇ ਸਕੂਲ,
ਕਾਲਜ ਅਤੇ ਯੂਨੀਵਰਸਿਟੀਆਂ ਨਸ਼ਿਆਂ ਦੀ ਪਕੜ ਵਿੱਚ ਤੇਜ਼ੀ ਨਾਲ ਆ ਰਹੇ ਹਨ।
ਇਹ ਵੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਪਹਿਲਾਂ ਨਾਗਰਿਕਾਂ ਨੂੰ ਨਸ਼ਿਆਂ ਦਾ
ਆਦਿ ਬਣਾਉਂਦੀ ਹੈ ਫਿਰ ਨਸ਼ੇ ਛਡਾਉਣ ਦੇ ਕੈਂਪ ਲਗਾਂਉਦੀ ਹੈ ਅਤੇ ਨਸ਼ਾ ਛਡਾਉ
ਕੇਂਦਰਾਂ ਤੇ ਲੱਖਾਂ ਰੁਪਏ ਖਰਚੇ ਜਾਂਦੇ ਹਨ। ਸਿਹਤ ਵਿਭਾਗ ਤੋਂ ਪ੍ਰਾਪਤ
ਜਾਣਕਾਰੀ ਅਨੁਸਾਰ ਸਾਲ
2007
ਤੋਂ ਅਪ੍ਰੈਲ
2012
ਤੱਕ
13091
ਦਵਾਈਆਂ ਦੇ ਸੈਂਪਲ ਲਏ ਗਏ ਜਿਸ ਵਿੱਚੋਂ
9973
ਸੈਂਪਲਾਂ ਦੇ ਟੈਸਟ ਕੀਤੇ ਗਏ ਜਿਸ ਵਿੱਚੋਂ
346
ਤਹਿ ਕੀਤੇ ਗਏ ਸਟੈਂਡਰਡ ਕੁਆਲਿਟੀ ਦੇ ਨਹੀਂ ਸਨ ਜਦਕਿ
174
ਸੈਂਪਲਾਂ ਨੂੰ ਮਿਸ ਬ੍ਰਾਂਡਿਡ ਘੋਸ਼ਿਤ ਕੀਤਾ ਗਿਆ। ਸਾਲ
2007
ਤੋਂ ਅਪ੍ਰੈਲ
2012
ਤੱਕ
3107
ਕੈਮਿਸਟਾਂ ਤੋਂ
13,65,46,372/-
ਰੁਪਏ ਦੀਆਂ ਦਵਾਈਆਂ ਜਬਤ ਕੀਤੀਆਂ ਗਈਆਂ ਜਦਕਿ
857
ਦੇ ਲਾਇਸੈਂਸ ਕੈਂਸਲ ਕੀਤੇ ਗਏ ਅਤੇ
2257
ਦੇ ਲਾਇਸੈਂਸ ਸਸਪੈਂਡ ਕੀਤੇ ਗਏ। ਸਾਲ
2007
ਤੋਂ ਅਪ੍ਰੈਲ
2012
ਤੱਕ
2251
ਕੇਸ ਕੋਰਟ ਵਿੱਚ ਅੰਡਰ ਟਰਾਇਲ ਸਨ।
134
ਕੇਸਾ ਦਾ ਫੈਸਲਾ ਕੀਤਾ ਗਿਆ ਅਤੇ
82
ਨੂੰ ਸਜ਼ਾ ਹੋਈ ਜਦਕਿ
35
ਨੂੰ ਭਗੌੜਾ ਘੋਸ਼ਿਤ ਕੀਤਾ ਗਿਆ। ਸਾਲ
2007
ਤੋਂ ਅਪ੍ਰੈਲ
2012
ਤੱਕ
2893
ਵਾਰ ਛਾਪੇ ਮਾਰੇ ਗਏ ਅਤੇ
29509
ਵਾਰ ਜਾਂਚ ਕੀਤੀ ਗਈ।
ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਵਲੋਂ ਐਚ ਆਈ ਵੀ/ਏਡਜ਼ ਕੰਟਰੋਲ ਲਈ
ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮ ਵਿੱਚ ਇਹ ਗੱਲ ਸਪਸ਼ਟ ਹੋ ਗਈ ਹੈ ਕਿ
ਬਾਕੀ ਨਸ਼ਿਆਂ ਦੇ ਨਾਲ ਨਾਲ ਪੰਜਾਬ ਵਿੱਚ ਟੀਕਿਆਂ ਦੁਆਰਾ ਨਸ਼ਾ ਕਰਨ ਦੇ
ਰੁਝਾਨ ਵਿੱਚ ਵੀ ਵਾਧਾ ਹੋਇਆ ਹੈ। ਚੌਣ ਆਯੋਗ ਵਲੋਂ ਚੌਣਾਂ ਦੌਰਾਨ ਇਸ
ਸਬੰਧੀ ਕੀਤੀ ਜਾਂਦੀ ਸੱਖਤੀ ਦਾ ਕਾਫੀ ਅਸਰ ਵੇਖਣ ਨੂੰ ਮਿਲਦਾ ਹੈ ਪਰੰਤੂ
ਚੌਣਾਂ ਤੋ ਬਾਦ ਫਿਰ ਇਹ ਕੰਮ ਖੁੱਲੇ ਤੋਰ ਤੇ ਚੱਲਦਾ ਹੈ। ਪੁਲਿਸ ਵਲੋਂ ਆਏ
ਦਿਨ ਨਸ਼ਿਆਂ ਸਬੰਧੀ ਦਰਜ਼ ਕੀਤੇ ਜਾਂਦੇ ਮਾਮਲੇ ਬੇਸ਼ੱਕ ਆਟੇ ਵਿੱਚ ਲੂਣ ਦੇ
ਬਰਾਬਰ ਹੀ ਹਨ ਪਰ ਇਹ ਮਾਮਲੇ ਇਹ ਸਾਬਤ ਕਰਦੇ ਹਨ ਕਿ ਪੰਜਾਬ ਵਿੱਚ ਨਸ਼ਿਆਂ
ਦੀ ਹੋ ਰਹੀ ਸਪਲਾਈ ਤੇ ਵਰਤੋਂ ਖਤਰਨਾਕ ਪੱਧਰ ਤੇ ਪਹੁੰਚ ਚੁੱਕੀ ਹੈ।
ਸਰਕਾਰ ਅਨੁਸਾਰ ਸਰਕਾਰ ਵਲੋਂ ਇਸ ਸਮੱਸਿਆ ਲਈ ਲੋਕਾਂ ਨੂੰ ਜਾਗਰੂਕ ਕੀਤਾ
ਜਾ ਰਿਹਾ ਹੈ। ਸਰਕਾਰ ਵਲੋਂ ਕੀਤੀ ਜਾ ਰਹੀ ਸੱਖਤੀ ਅਤੇ ਕਾਨੂੰਨੀ ਕਾਰਵਾਈ
ਦਾ ਜਿਆਦਾ ਅਸਰ ਵੇਖਣ ਨੂੰ ਨਹੀਂ ਮਿਲ਼ ਰਿਹਾ ਹੈ ਕਿਉਂਕਿ ਦੂਰ ਦੁਰਾਡੇ
ਇਲਾਕਿਆਂ ਤੋਂ ਵਿਭਾਗ ਦੀ ਨਜ਼ਰ ਅਜੇ ਵੀ ਦੂਰ ਹੈ ਅਤੇ ਕੁੱਝ ਲਾਲਚੀ ਵਿਅਕਤੀ
ਬਿਨਾਂ ਕਿਸੇ ਡਰ ਦੇ ਅਪਣਾ ਧੰਦਾ ਕਰ ਰਹੇ ਹਨ। ਸਰਕਾਰ ਦੁਆਰਾ ਕੀਤੇ ਜਾ
ਰਹੇ ਉਪਰਾਲੇ ਜਿਆਦਾ ਸਾਰਥਕ ਸਿੱਧ ਨਹੀਂ ਹੋ ਰਹੇ। ਜ਼ਿਆਦਾਤਰ ਦੋਸ਼ੀਆਂ ਨੂੰ
ਰਾਜਨੀਤਿਕ ਦਬਾਅ ਕਾਰਨ ਜਾਂ ਪੈਸੇ ਲੈ ਕੇ ਛੱਡ ਦਿੱਤਾ ਜਾਂਦਾ ਹੈ। ਜੇਕਰ
ਸਰਕਾਰ ਅਤੇ ਬੁੱਧੀਜੀਵੀ ਵਰਗ ਨੇ ਅਜੇ ਵੀ ਇਸ ਸਮੱਸਿਆ ਵੱਲ ਧਿਆਨ ਨਾਂ
ਦਿਤਾ ਤਾਂ ਆਣ ਵਾਲਾ ਸਮਾਂ ਪੰਜਾਬ ਲਈ ਹੋਰ ਵੀ ਭਿਆਨਕ ਹੋਵੇਗਾ। ਹੁਣ
ਜਰੂਰਤ ਹੈ ਕਿ ਸਰਕਾਰ ਦੇ ਨਾਲ ਨਾਲ ਧਾਰਮਿਕ,
ਸਮਾਜਿਕ ਆਗੂ,
ਰਾਜਨੀਤਿਕ ਪਾਰਟੀਆਂ ਇਸ ਸਮੱਸਿਆ ਤੋਂ ਲੋਕਾਂ ਨੂੰ ਬਚਾਉਣ ਲਈ ਖੁੱਲਕੇ
ਅੱਗੇ ਆਣ ਤੇ ਇਸ ਤਰਾਂ ਦੇ ਧੰਦੇ ਵਿੱਚ ਲੱਗੇ ਵਿਅਕਤੀਆਂ ਜੋਕਿ ਅਕਸਰ ਉਪਰ
ਤੱਕ ਪਹੁੰਚ ਰੱਖਦੇ ਹਨ ਦਾ ਖੁੱਲਕੇ ਵਿਰੋਧ ਕੀਤਾ ਜਾਵੇ ਤਾਂ ਜੋ ਦੇਸ ਅਤੇ
ਸਮਾਜ ਨੂੰ ਨਸ਼ਾ ਮੁੱਕਤ ਬਣਾਇਆ ਜਾਵੇ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ (ਪੰਜਾਬ)
9417563054
5mail: kuldipnangal0gmail.com
|
|