|
05
ਜੂਨ,
2015 ਲਈ
ਵਿਸ਼ਵ ਵਾਤਾਵਰਣ ਦਿਵਸ ਸਬੰਧੀ ਵਿਸ਼ੇਸ਼।
ਵਿਕਾਸ ਦੇ ਨਾਮ ਤੇ ਵੱਧ ਰਿਹਾ
ਪ੍ਰਦੂਸ਼ਣ ਕਿਤੇ ਵਿਨਾਸ਼ ਹੀ ਨਾਂ ਕਰ ਦੇਵੇ, ਵਾਤਾਵਰਣ ਵਿੱਚ ਵੱਧ ਰਹੇ ਪ੍ਰਦੂਸ਼ਣ
ਕਾਰਣ ਫੈਲ ਰਹੀਆਂ ਹਨ ਕਈ ਬਿਮਾਰੀਆਂ। ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ
ਵਿਚ ਕਰਮਚਾਰੀੳਾਂ ਦੀ ਘਾਟ ਸੂਬੇ ਵਿੱਚ ਪ੍ਰਦੂਸ਼ਣ ਫੈਲਣ ਤੋਂ ਰੋਕਣ ਵਿੱਚ ਵੱਡੀ
ਰੁਕਾਵਟ ।
ਵਾਤਾਵਰਣ
ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਲੈਕੇ ਅੱਜ ਪੂਰਾ ਵਿਸ਼ਵ ਚਿੰਤਿਤ ਹੈ ਕਿਉਂਕਿ
ਇਸਦਾ ਪ੍ਰਭਾਵ ਸਿੱਧੇ ਅਤੇ ਅਸਿੱਧੇ ਰੂਪ ਨਾਲ ਹਰ ਦੇਸ਼ ਤੇ ਪੈ ਰਿਹਾ ਹੈ।
ਪ੍ਰਦੂਸ਼ਣ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ ਜਲ ਪ੍ਰਦੂਸ਼ਣ,
ਹਵਾ ਪ੍ਰਦੂਸ਼ਣ,
ਸ਼ੋਰ ਪ੍ਰਦੂਸ਼ਣ ਆਦਿ। ਪ੍ਰਦੂਸ਼ਣ ਕਾਰਨ ਮਨੁੱਖੀ ਜੀਵਨ ਸਮੇਤ ਹੋਰ ਕਈ
ਪ੍ਰਜਾਤੀਆਂ ਨੂੰ ਵੱਡਾ ਖਤਰਾ ਹੋ ਗਿਆ ਹੈ ਪਰ ਵਾਤਾਵਰਣ ਵਿੱਚ ਪ੍ਰਦੂਸ਼ਣ ਵਧਣ
ਲਈ ਸਿਰਫ ਮਾਨਵ ਹੀ ਜਿੰਮੇਵਾਰ ਹੈ। ਨਦੀਆਂ ਵਿੱਚ ਸੀਵਰੇਜ਼ ਦਾ ਗੰਦਾ ਪਾਣੀ ਅਤੇ
ਫੈਕਟਰੀਆਂ ਵੱਲੋਂ ਜ਼ਹਿਰੀਲੇ ਰਸਾਇਣ ਸੁੱਟੇ ਜਾ ਰਹੇ ਹਨ ਜਿਸਦਾ ਅਸਰ ਮਨੁੱਖਾਂ
ਦੇ ਨਾਲ-ਨਾਲ ਪਾਣੀ ਵਿੱਚ ਰਹਿਣ ਵਾਲੇ ਜੰਤੂਆਂ ਤੇ ਵੀ ਮਾੜਾ ਅਸਰ ਪੈ ਰਿਹਾ ਹੈ।
ਫੈਕਟਰੀਆਂ ਵੱਲੋਂ ਹਵਾ ਵਿੱਚ ਛੱਡੀਆਂ ਜਾ ਰਹੀਆਂ ਜ਼ਹਿਰੀਲੀਆਂ ਗੈਸਾਂ ਹਵਾ ਨੂੰ
ਪ੍ਰਦੂਸ਼ਿਤ ਕਰ ਰਹੀਆਂ ਹਨ ਜਿਸ ਕਾਰਨ ਕਈ ਬੀਮਾਰੀਆਂ ਹੋ ਰਹੀਆਂ ਹਨ ਅਤੇ ਕਈ ਜੀਵ
ਜੰਤੂ ਖਤਮ ਹੋ ਰਹੇ ਹਨ। ਖੇਤਾਂ ਵਿੱਚ ਨਾੜ ਨੂੰ ਅੱਗ ਲਗਾ ਕੇ ਵੀ ਹਵਾ ਨੂੰ
ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਲੱਖਾਂ-ਕਰੋੜਾਂ ਵਾਹਨਾਂ ਵੱਲੋਂ ਛੱਡੇ ਜਾ ਰਹੇ
ਧੂਏ ਕਾਰਨ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ। ਫੈਕਟਰੀਆਂ,
ਵਾਹਨਾਂ ਅਤੇ ਉਚੀ ਆਵਾਜ਼ ਵਿੱਚ ਵੱਜਦੇ ਲਾਊਡ ਸਪੀਕਰਾਂ ਕਾਰਨ ਵੀ ਆਵਾਜ਼
ਦਾ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ। ਜੰਗਲਾਂ ਦੀ ਅੰਨੇਵਾਹ ਕਟਾਈ ਕਾਰਨ ਕੁਦਰਤੀ
ਆਫਤਾ ਸਿਰ ਉਠਾ ਰਹੀਆਂ ਹਨ। ਜੰਗਲਾਂ ਦੀ ਕਟਾਈ ਕਾਰਨ ਮੌਸਮ ਚੱਕਰ ਵਿੱਚ
ਪਰਿਵਰਤਨ ਹੋ ਰਿਹਾ ਹੈ। ਜਿਵੇਂ-ਜਿਵੇਂ ਵਿਕਾਸ ਹੋ ਰਿਹਾ ਹੈ ਪ੍ਰਦੂਸ਼ਣ ਵੀ
ਵੱਧਦਾ ਜਾ ਰਿਹਾ ਹੈ। ਮੁਬਾਇਲ ਟਾਵਰਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ
ਕਈ ਪੰਛੀ ਮੌਤ ਦਾ ਸ਼ਿਕਾਰ ਹੋ ਗਏ ਹਨ। ਮੁਬਾਇਲ ਟਾਵਰਾਂ ਵੱਲੋਂ ਛੱਡੀਆਂ
ਜਾਂਦੀਆਂ ਤਰੰਗਾਂ ਕਾਰਨ ਸ਼ਹਿਰਾਂ ਵਿੱਚ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਖਾਸ
ਕਰਕੇ ਘਰਾਂ ਵਿੱਚ ਰਹਿਣ ਵਾਲੀਆਂ ਚਿੜੀਆਂ ਦਾ ਜੀਵਨ ਖਤਮ ਹੋਣ ਦੇ ਕਿਨਾਰੇ ਤੇ
ਹੈ। ਅੱਜ ਸ਼ਹਿਰਾਂ ਵਿੱਚ ਕਿਤੇ-ਕਿਤੇ ਹੀ ਕੋਈ ਚਿੜੀ ਦਿਖਾਈ ਦਿੰਦੀ ਹੈ। ਵਧਦਾ
ਸ਼ਹਿਰੀਕਰਣ ਅਤੇ ਉਦਯੋਗਿਕਕਰਣ ਵਾਤਾਵਰਣ ਲਈ ਵੱਡਾ ਖਤਰਾ ਬਣ ਰਹੇ ਹਨ। ਪੋਲੀਥੀਨ
ਦੇ ਲਿਫਾਫਿਆਂ ਨੇ ਵੀ ਵਾਤਾਵਰਣ ਨੂੰ ਬਹੁਤ ਜ਼ਿਆਦਾ ਪ੍ਰਦੂਸ਼ਿਤ ਕੀਤਾ ਹੈ ਜਿਸ
ਕਾਰਨ ਸਰਕਾਰ ਨੂੰ ਪੋਲੀਥੀਨ ਦੇ ਲਿਫਾਫਿਆਂ ਦੇ ਉਤਪਾਦਨ ਅਤੇ ਵਰਤੋਂ ਕਰਨ ਤੇ
ਪਾਬੰਦੀ ਲਗਾਉਣੀ ਪਈ ਹੈ। ਵਾਤਾਵਰਣ ਵਿਗਿਆਨੀਆਂ ਨੇ ਜੋ ਸ਼ੰਕੇ ਜਾਹਿਰ ਕੀਤੇ ਸਨ
ਉਹ ਅੱਜ ਸੱਚ ਹੋਣ ਵੱਲ ਵੱਧ ਰਹੇ ਹਨ। ਓਜ਼ੋਨ ਪਰਤ ਵਿੱਚ ਛੇਕ ਹੋ ਜਾਣੇ,
ਗਲੇਸ਼ੀਅਰਾਂ ਦਾ ਲਗਾਤਾਰ ਪਿਘਲਣਾ ਤੇ ਆਲਮੀ ਤਪਸ਼ ਦਾ ਵੱਧਣਾ ਇਸਦੇ ਮਾਰੂ
ਪ੍ਰਭਾਵਾਂ ਦੇ ਸਪੱਸ਼ਟ ਲੱਛਣ ਹਨ। ਪ੍ਰਦੂਸ਼ਣ ਕਾਰਨ ਕੈਂਸਰ ਵਰਗੀਆਂ ਨਾ ਮੁਰਾਦ
ਬਿਮਾਰੀਆਂ ਨੇ ਦੁਨੀਆਂ ਭਰ ਵਿੱਚ ਪੈਰ ਪਸਾਰ ਲਏ ਹਨ। ਇਸ ਕਰਕੇ ਸਭ ਦਾ ਧਿਆਨ
ਇਧਰ ਖਿੱਚਿਆ ਜਾ ਰਿਹਾ ਹੈ ਜਿਹੜਾ ਕਿ ਬਹੁਤ ਜ਼ਰੂਰੀ ਵੀ ਹੈ। ਅੱਜ ਗਲੋਬਲ
ਵਾਰਮਿੰਗ ਵਿੱਚ ਵਾਧਾ ਹੋ ਰਿਹਾ ਹੈ ਜਿਸ ਨਾਲ ਧਰੁਵਾਂ ਤੇ ਪਈ ਬਰਫ ਪਿਘਲ ਰਹੀ
ਹੈ। ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸਮੁੰਦਰਾਂ ਦੇ ਪਾਣੀ ਦਾ ਪੱਧਰ ਉੱਚਾ
ਹੋ ਜਾਵੇਗਾ ਅਤੇ ਤੱਟਵਰਤੀ ਇਲਾਕੇ ਇਸ ਵਿੱਚ ਡੁੱਬ ਜਾਣਗੇ। ਪੈਰਾਵੈਂਗਨੀ
ਕਿਰਨਾਂ ਧਰਤੀ ਤੇ ਕੈਂਸਰ ਵਰਗੇ ਰੋਗ ਫੈਲਾ ਰਹੀਆਂ ਹਨ। ਗਰੀਨ ਹਾਊਸ ਪ੍ਰਭਾਵ
ਵਿੱਚ ਵਾਧਾ ਹੋ ਰਿਹਾ ਹੈ। ਇਸ ਤੋਂ ਭਾਵ ਇਹ ਹੈ ਕਿ ਕਾਰਬਨ ਡਾਈਆਕਸਾਈਡ ਗੈਸ ਦੀ
ਹਵਾ ਵਿੱਚ ਮਾਤਰਾ
0.03% ਤੋਂ ਵੱਧ ਰਹੀ ਹੈ। ਇਹ ਗਰਮੀ ਨੂੰ ਵਧਾਉਣ ਦਾ ਵੱਡਾ ਕਾਰਨ ਬਣਦਾ
ਜਾ ਰਿਹਾ ਹੈ। ਪੈਟ੍ਰੋਲੀਅਮ ਪਦਾਰਥਾਂ ਦੀ ਵੱਧ ਵਰਤੋਂ ਕਰਨ ਨਾਲ ਜ਼ਹਿਰੀਲੇ ਧੂੰਏ
ਦੀ ਵੱਧ ਪੈਦਾਵਾਰ ਹੋ ਰਹੀ ਹੈ। ਫਰਿਜ ਅਤੇ ਏਅਰ ਕੰਡੀਸ਼ਨਰ ਦੀ ਵਰਤੋਂ ਅਤੇ ਤੇਜ਼ੀ
ਨਾਲ ਵੱਧ ਰਹੇ ਉਦਯੋਗੀਕਰਨ ਨਾਲ ਕਾਰਬਨ ਡਾਈਆਕਸਾਈਡ ਵਿੱਚ ਵਾਧਾ ਹੋ ਰਿਹਾ ਹੈ
ਅਤੇ ਸੀ.ਐਫ.ਸੀ. ਗੈਸ ਦਾ ਰਿਸਾਵ ਹੋ ਰਿਹਾ ਹੈ। ਵਾਤਾਵਰਣ ਬਾਰੇ ਜੇਕਰ ਭਾਰਤ ਦੀ
ਗੱਲ ਕਰੀਏ ਤਾ ਹਾਲਾਤ ਬਹੁਤੇ ਚੰਗੇ ਨਜ਼ਰ ਨਹੀਂ ਆਉਂਦੇ। ਦੇਸ਼ ਦੀਆਂ ਲੱਗਭੱਗ
ਸਾਰੀਆਂ ਨਦੀਆਂ ਤੇ ਦਰਿਆਵਾਂ ਤੇ ਪਾਣੀ ਦੇ ਹੋਰ ਕੁਦਰਤੀ ਸੋਮਿਆਂ ਵਿੱਚ ਕਿਸੇ
ਨਾ ਕਿਸੇ ਤਰ੍ਹਾਂ ਫੈਕਟਰੀਆਂ ਤੇ ਸ਼ਹਿਰਾਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਸੁੱਟਿਆ
ਜਾ ਰਿਹਾ ਹੈ। ਦੇਸ਼ ਵਿੱਚ ਜੋ ਕੈਮੀਕਲਾਂ ਤੇ ਕੀਟ ਨਾਸ਼ਕ ਦਵਾਈਆਂ ਦੀ ਧੜੱਲੇ ਨਾਲ
ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਨੇ ਸਾਡੇ ਖਾਣ ਵਾਲੇ ਪਦਾਰਥਾਂ ਨੂੰ ਵੀ
ਜ਼ਹਿਰੀਲਾ ਬਣਾ ਦਿੱਤਾ ਹੈ ਅਤੇ ਇਹ ਜ਼ਹਿਰਾਂ ਹੌਲੀ-ਹੌਲੀ ਧਰਤੀ ਹੇਠਲੇ ਪਾਣੀ ਤੱਕ
ਵੀ ਪਹੁੰਚ ਗਈਆਂ ਹਨ। ਕੁੰਭ ਦੇ ਮੇਲਿਆਂ ਵਿੱਚ ਕਰੋੜਾਂ ਲੋਕ ਦਰਿਆਵਾਂ ਦੇ
ਸੰਗਮਾਂ ਵਿੱਚ ਸ਼ਰਧਾ ਨਾਲ ਇਸ਼ਨਾਨ ਕਰਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ
ਦਰਿਆਵਾਂ ਵਿੱਚ ਦੇਸ਼ ਦੇ ਕਰੋੜਾਂ ਲੋਕਾਂ ਨੂੰ ਪ੍ਰਦੂਸ਼ਿਤ ਪਾਣੀ ਵਿੱਚ ਹੀ ਇਸ਼ਨਾਲ
ਕਰਨੇ ਪੈ ਰਹੇ ਹਨ ਜੋ ਲੋਕਾਂ ਦੀ ਸ਼ਰਧਾ ਨਾਲ ਸਿੱਧਾ ਖਿਲਵਾੜ ਹੈ। ਪੰਜਾਬ
ਜਿਸਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਇਸੇ ਹੀ ਪਵਿੱਤਰ ਧਰਤੀ ਤੇ
ਰਚੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਲੋਕ ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ£
ਵਿੱਚ ਹੀ ਮਨੁੱਖ ਨੂੰ ਕੁਦਰਤ ਨਾਲ ਜੋੜਿਆ ਗਿਆ ਹੈ। ਇਸ ਤੋਂ ਵੱਧ
ਮਨੁੱਖ ਨੂੰ ਕੀ ਸਤਿਕਾਰ ਦਿੱਤਾ ਜਾ ਸਕਦਾ ਹੈ। ਦੁੱਖ ਦੀ ਗੱਲ ਹੈ ਕਿ
ਮੁਨਾਫਾਖੋਰ ਲੋਕਾਂ ਨੇ ਜਿਸ ਪਾਵਨ ਪਵਿੱਤਰ ਧਰਤੀ ਤੇ ਗੁਰਬਾਣੀ ਦਾ ਉਚਾਰਣ ਹੋਇਆ
ਤੇ ਜਿਸ ਪਵਿੱਤਰ ਵੇਈਂ ਵਿੱਚ ਗੁਰੂ ਨਾਨਕ ਦੇਵੀ ਜੀ ਟੁੱਭੀ ਲਾ ਕੇ ਸੱਚ ਖੰਡ
ਵਿੱਚੋਂ ਗੁਰਬਾਣੀ ਲੈ ਕੇ ਆਏ ਸਨ। ਉਸੇ ਪਵਿੱਤਰ ਵੇਈਂ ਨੂੰ ਵੀ ਨਹੀਂ ਬਖਸ਼ਿਆ
ਗਿਆ। ਪੰਜਾਬ ਦੇ ਜਲ ਸਰੋਤਾਂ ਦੀ ਹਾਲਤ ਬੜੀ ਤਰਸਯੋਗ ਹੈ। ਜਿਸ ਦੇ ਦਰਿਆ ਨਦੀਆਂ
ਨਾਲੇ ਤੇ ਡਰੇਨਾਂ,
ਜ਼ਹਿਰਾਂ ਤੇ ਗੰਦਗੀ ਨਾਲ ਭਰਕੇ ਵੱਗਦੀਆਂ ਹਨ। ਇਹ ਵਰਤਾਰਾਂ ਮਨੁੱਖੀ
ਲਾਲਚਪਨ ਕਰਕੇ ਵਾਪਰਿਆ ਹੈ। ਪੈਸੇ ਇਕੱਠੇ ਕਰਨ ਦੀ ਦੌੜ ਨੇ ਹਵਾ ਪਾਣੀ ਤੇ ਧਰਤੀ
ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਪਾਣੀ ਦੇ ਪ੍ਰਦੂਸ਼ਣ ਕਾਰਨ ਇਸ ਵਿਚਲੇ ਕਈ ਜੀਵ
ਮਰ ਗਏ ਹਨ ਤੇ ਕਈ ਜੀਵਾਂ ਦੀਆਂ ਪ੍ਰਜਾਤੀਆਂ ਹੀ ਖਤਮ ਹੋ ਗਈਆਂ ਹਨ। ਹੁਣ ਮਨੁੱਖ
ਦੀ ਵਾਰੀ ਹੈ ਪ੍ਰਦੂਸ਼ਤ ਪਾਣੀਆਂ ਕਾਰਨ ਕੁਦਰਤੀ ਜਲ ਸਰੋਤਾਂ ਕੰਢੇ ਵਸਦੇ ਲੋਕ
ਕੈਂਸਰ ਤੇ ਕਾਲਾ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਬਠਿੰਡਾ ਤੋਂ ਬੀਕਾਨੇਰ ਜਾਂਦੀ ਟਰੇਨ ਦਾ ਨਾਂ ਹੀ ਕੈਂਸਰ ਟਰੇਨ ਪੈ ਗਿਆ ਹੈ
ਕਿਉਂਕਿ ਇਸ ਵਿੱਚ ਬਠਿੰਡਾ ਤੋਂ ਬੀਕਾਨੇਰ ਜਾਣ ਵਾਲੇ ਬਹੁਤ ਮਰੀਜ਼ ਕੈਂਸਰ ਨਾਲ
ਪੀੜ੍ਹਤ ਹੁੰਦੇ ਹਨ। ਕਾਲਾ ਪੀਲੀਆ ਤੇ ਕੈਂਸਰ ਇੰਨੀਆਂ ਭਿਆਨਕ ਬਿਮਾਰੀਆਂ ਹਨ ਕਿ
ਇਹਨਾਂ ਦਾ ਇਲਾਜ ਕਰਵਾਉਣਾ ਆਮ ਇਨਸਾਨ ਦੀ ਪਹੁੰਚ ਤੋਂ ਬਾਹਰ ਹੈ। ਬਹੁਤੇ ਗਰੀਬ
ਲੋਕ ਤਾਂ ਇਹਨਾਂ ਬਿਮਾਰੀਆਂ ਬਾਰੇ ਪਤਾ ਲਗਾਉਣ ਲਈ ਟੈਸਟ ਹੀ ਨਹੀਂ ਕਰਾਉਂਦੇ
ਕਿਉਂਕਿ ਇਸ ਤੇ ਬਹੁਤ ਖਰਚਾ ਆਉਂਦਾ ਹੈ। ਪੰਜਾਬ ਦੇ ਕੁਦਰਤੀ ਸੋਮਿਆਂ ਵਿੱਚ
ਜ਼ਹਿਰਾਂ ਪਾਉਣ ਵਾਲੇ ਇਹ ਕੌਣ ਲੋਕ ਹਨ?
ਤੇ ਕਿਹਨਾਂ ਦੀ ਸ਼ਹਿ ਤੇ ਕੁਦਰਤੀ ਜਲ ਸਰੋਤਾਂ ਵਿੱਚ ਇਹਨਾਂ ਨੂੰ
ਜ਼ਹਿਰਾਂ ਪਾਉਣ ਦੀ ਖੁੱਲ੍ਹ
ਦਿੱਤੀ ਹੋਈ ਹੈ। ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਵਿੱਚ ਹਜ਼ਾਰਾਂ
ਲੋਕਾਂ ਨੇ ਸ਼ਰਧਾ ਨਾਲ ਹਿੱਸਾ ਲਿਆ ਸੀ ਪਰ ਕਾਲਾ ਸੰਘਿਆ ਡਰੇਨ ਦੀਆਂ ਜ਼ਹਿਰਾਂ
ਨੂੰ ਰੋਕਣ ਲਈ ਇਸਦੇ ਕੰਢੇ ਵੱਸਣ ਵਾਲੇ ਤੇ ਇਸ ਤੋਂ ਪੀੜ੍ਹਤ ਹਜ਼ਾਰਾਂ ਲੋਕਾਂ ਨੇ
ਬੰਨ੍ਹ
ਮਾਰ ਕੇ ਇਹ ਦਰਸਾ ਦਿੱਤਾ ਸੀ ਕਿ ਲੋਕ ਹੁਣ ਇਸ ਵਰਤਾਰੇ ਨੂੰ ਚੁੱਪ
ਕਰਕੇ ਸਹਿਣ ਨੂੰ ਤਿਆਰ ਨਹੀਂ ਹਨ। ਕਾਲਾ ਸੰਘਿਆ ਡਰੇਨ ਵਿੱਚ ਫੈਕਟਰੀਆਂ ਵਿੱਚੋਂ
ਨਿਕਲਣ ਵਾਲਾ ਜ਼ਹਿਰੀਲਾ ਪਾਣੀ ਤੇ ਮਿਉਂਸੀਪਲ ਕਾਰਪੋਰੇਸ਼ਨ ਦਾ ਗੰਦਾ ਪਾਣੀ
ਬਿਨ੍ਹਾਂ ਟਰੀਟ ਕੀਤਿਆ ਸੁੱਟਿਆ ਜਾ ਰਿਹਾ ਹੈ। ਇਹਨਾਂ ਜ਼ਹਿਰਾਂ ਕਾਰਨ ਧਰਤੀ
ਹੇਠਾਂ
200 ਫੁੱਟ ਡੁੰਘਾਈ ਤੱਕ ਪਾਣੀ ਗੰਧਲਾ ਹੋ ਚੁੱਕਾ ਹੈ। ਸ਼ੁੱਧ ਪਾਣੀ ਤੇ
ਖੁਰਾਕ ਨਾ ਹੋਣ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਤੇ ਪ੍ਰਸ਼ਨ ਚਿੰਨ੍ਹ
ਲੱਗ ਗਿਆ ਹੈ। ਨਵੀਂ ਬਿਲਡਿੰਗ ਬਣਾਉਣੀ ਹੋਵੇ ਜਾਂ ਫਿਰ ਮੈਟਰੋ ਦਾ
ਪੁੱਲ ਅੱਜ ਹਰ ਜਗ੍ਹਾ ਵਿਕਾਸ ਦੇ ਕੰਮਾਂ ਦੇ ਲਈ ਜਿਸ ਚੀਜ਼ ਨੂੰ ਸਭ ਤੋਂ ਜ਼ਿਆਦਾ
ਬਲੀ ਦੇਣੀ ਪੈ ਰਹੀ ਹੈ ਉਹ ਹੈ ਰੁੱਖ। ਰੁੱਖ ਜੋ ਸਾਡੇ ਜੀਵਨ ਤੰਤਰ ਅਤੇ
ਵਾਤਾਵਰਣ ਦੇ ਸਭ ਤੋਂ ਅਹਿਮ ਕਾਰਕ ਹਨ ਉਹ ਲਗਾਤਾਰ ਖਤਮ ਹੁੰਦੇ ਜਾ ਰਹੇ ਹਨ।
ਅੱਜ ਸੰਘਣੀ ਆਬਾਦੀ ਦੇ ਵਿੱਚ ਕੁਝ ਰੁੱਖ ਹੀ ਦੇਖਣ ਨੂੰ ਮਿਲਦੇ ਹਨ ਅਤੇ ਇਸਦੇ
ਕਾਰਨ ਧਰਤੀ ਦਾ ਪਰਿਵਰਤਲ ਚੱਕਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸਦੇ
ਨਾਲ ਹੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਗੱਡੀਆਂ ਦਾ ਇਸਤੇਮਾਲ ਕਰਕੇ ਹਵਾ ਨੂੰ
ਪ੍ਰਦੂਸ਼ਿਤ ਕਰ ਦਿੱਤਾ ਹੈ ਜਿਸਨੇ ਵਾਤਾਵਰਣ ਨੂੰ ਬਹੁਤ ਜ਼ਿਆਦਾ ਹਾਨੀ ਪਹੁੰਚਾਈ
ਹੈ। ਗੱਡੀਆਂ ਦਾ ਧੂੰਆਂ,
ਕਾਰਖਾਨਿਆਂ ਦੀ ਗੰਦਗੀ,
ਨਾਲੀਆਂ ਦਾ ਗੰਦਾ ਪਾਣੀ ਇਹਨਾਂ ਸਭ ਨੇ ਸਾਡੇ ਜੀਵਨ ਦੀਆਂ ਜ਼ਰੂਰਤਾਂ
ਹਵਾ,
ਪਾਣੀ ਅਤੇ ਧਰਾਤਲ ਨੂੰ ਦੂਸ਼ਿਤ ਕਰਕੇ ਕਈ ਬਿਮਾਰੀਆਂ ਨੂੰ ਜਨਮ ਦਿੱਤਾ
ਹੈ। ਉਦਯੋਗਿਕ ਕ੍ਰਾਂਤੀ ਦੇ ਬਾਅਦ ਤੋਂ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ
ਮਾਤਰਾ ਵਿੱਚ
40 ਫੀਸਦੀ ਵਾਧਾ ਹੋਇਆ ਹੈ। ਇਸਦਾ ਪ੍ਰਮੁੱਖ ਕਾਰਨ ਹੈ ਆਧੁਨਿਕ ਜੀਵਨ
ਸ਼ੈਲੀ। ਵਾਤਾਵਰਣ ਨੂੰ ਹੋ ਰਹੇ ਨੁਕਸਾਨ ਨੂੰ ਦੇਖਦੇ ਹੋਏ ਹੀ ਸੰਯੁਕਤ ਰਾਸ਼ਟਰ
ਸੰਘ ਨੇ ਸਾਲ
1972 ਤੋਂ ਹਰ ਸਾਲ
05 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ
ਕੀਤਾ ਸੀ। ਇਸਦਾ ਮੁੱਖ ਉਦੇਸ਼ ਵਾਤਾਵਰਣ ਦੇ ਪ੍ਰਤੀ ਜਾਗਰੂਕਤਾ ਲਿਆਂਦੇ ਹੋਏ
ਰਾਜਨੀਤਿਕ ਚੇਤਨਾ ਜਗਾਉਣਾ ਅਤੇ ਆਮ ਜਨਤਾ ਨੂੰ ਪ੍ਰ੍ਰੇਰਿਤ ਕਰਨਾ ਸੀ। ਭਾਰਤ
ਵਿੱਚ ਵਾਤਾਵਰਣ ਸੁਰੱਖਿਆ ਅਧਿਨਿਯਮ ਸਭ ਤੋਂ ਪਹਿਲਾਂ
19 ਨਵੰਬਰ,
1986 ਨੂੰ ਲਾਗੂ ਹੋਇਆ ਸੀ,
ਜਿਸ ਵਿੱਚ ਵਾਤਾਵਰਣ ਦੀ ਗੁਣਵੱਤਾ ਦੇ ਮਾਣਕ ਨਿਰਧਾਰਤ ਕੀਤੇ ਗਏ ਸੀ।
ਪਰ ਕਿਸੀ ਕਾਨੂੰਨ ਨੂੰ ਬਣਾ ਦੇਣ ਨਾਲ ਲੋਕਾਂ ਵਿੱਚ ਵਾਤਾਵਰਣ ਦੇ ਲਈ ਕੋਈ ਖਾਸ
ਜਾਗਰੂਕਤਾ ਨਹੀਂ ਫੈਲੀ ਹੈ। ਅੱਜ ਵੀ ਲੋਕ ਵੱਡੀ ਮਾਤਰਾ ਵਿੱਚ ਕੁਦਰਤੀ ਸਾਧਨਾਂ
ਦਾ ਦੁਰਉਪਯੋਗ ਕਰਦੇ ਹਨ। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਕਈ ਲੋਕ ਘਰਾਂ
ਵਿੱਚ ਗਮਲਾ ਲਗਾ ਕੇ ਜਾਂ ਪੌਦੇ ਲਗਾ ਕੇ ਆਪਣਾ ਕਰਤੱਵ ਪੂਰਾ ਮੰਨ ਕੇ ਖੁਸ਼ਫਹਿਮੀ
ਵਿੱਚ ਜੀਣ ਲੱਗਦੇ ਹਨ ਅਤੇ ਬਾਕੀ ਦਿਨ ਰੈਡ ਲਾਈਟ ਤੇ ਘੰਟਿਆਂ ਬੱਧੀ ਗੱਡੀ ਖੜੀ
ਕਰਕੇ ਪੈਟਰੋਲ ਬਰਬਾਦ ਕਰ ਦਿੰਦੇ ਹਨ। ਇਹ ਵਾਤਾਵਰਣ ਸੁਰੱਖਿਆ ਨਹੀਂ ਹੈ। ਪਰ
ਅਜਿਹਾ ਵੀ ਨਹੀਂ ਹੈ ਕਿ ਅਸੀਂ ਵਿਅਕਤੀਗਤ ਪੱਧਰ ਤੇ ਕੁਝ ਨਹੀਂ ਕਰ ਸਕਦੇ ਹਾਂ।
ਜੇਕਰ ਹਰ ਵਿਅਕਤੀ ਆਪਣੇ ਜਨਮ ਦਿਨ ਜਾਂ ਕਿਸੀ ਖਾਸ ਮੌਕੇ ਤੇ ਰੁੱਖ ਲਗਾਵੇ,
ਦੋਸਤਾਂ ਨੂੰ ਬੂਟੇ ਤੋਹਫੇ ਵਜੋਂ ਦੇਵੇ,
ਪਾਣੀ ਬਰਬਾਦ ਨਾ ਕਰਨ ਦਾ ਪ੍ਰਣ ਲਵੇ,
ਬਿਜਲੀ ਦੀ ਬਰਬਾਦੀ ਨੂੰ ਰੋਕੇ ਤਾਂ ਹੋ ਸਕਦਾ ਹੈ ਕੁਝ ਬਦਲੇ। ਆਖਿਰ
ਕਿਸੀ ਨੂੰ ਤਾਂ ਸ਼ੁਰੂਆਤ ਕਰਨੀ ਪਵੇਗੀ। ਜੇਕਰ ਇੱਕ ਪਰਿਵਾਰ ਦਾ ਵੱਡਾ ਮੈਂਬਰ
ਵਾਤਾਵਰਣ ਸੁਰੱਖਿਆ ਵੱਲ ਧਿਆਨ ਦੇਵੇ ਤਾਂ ਉਸਦੇ ਬੱਚੇ ਵੀ ਵਾਤਾਵਰਣ ਵੱਲ ਬੜੇ
ਉਦਾਰ ਹੋਣਗੇ।
ਪੰਜਾਬ ਪ੍ਰਦੂਸ਼ਣ ਨਿੰਯਤਰਣ ਬੋਰਡ ਵਿੱਚ ਕਰਮਚਾਰੀਆਂ ਦੀ ਾਟ ਸੂਬੇ
ਵਿੱਚ ਪ੍ਰਦੂਸ਼ਣ ਫੈਲਣ ਤੋਂ ਰੋਕਣ ਵਿੱਚ ਵੱਡੀ ਰੁਕਾਵਟ।
ਵਾਤਾਵਰਣ ਵਿੱਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਵਲੋਂ ਕੇਂਦਰੀ ਪ੍ਰਦੂਸ਼ਣ
ਨਿੰਯਤਰਣ ਬੋਰਡ ਅਤੇ ਰਾਜਾਂ ਵਿੱਚ ਰਾਜ ਪ੍ਰਦੂਸ਼ਣ ਨਿੰਯਤਰਣ ਬੋਰਡ ਬਣਾਏ ਗਏ ਹਨ।
ਪੰਜਾਬ ਵਿੱਚ ਕੰਮ ਕਰ ਰਹੇ ਪੰਜਾਬ ਪ੍ਰਦੂਸ਼ਣ ਨਿੰਯਤਰਣ ਬੋਰਡ ਨੂੰ ਪੰਜਾਬ ਰਾਜ
ਵਿੱਚ ਵਾਤਾਵਰਣ ਨੂੰ ਪ੍ਰਦੂਸ਼ਣ ਮੁੱਕਤ ਰੱਖਣ ਦੀ ਜਿੰਮੇਬਾਰੀ ਦਿਤੀ ਗਈ ਹੈ। ਇਸ
ਵਿਭਾਗ ਕੋਲ ਜਿੰਮੇਬਾਰੀ ਬੇਸ਼ੱਕ ਵੱਡੀ ਹੈ ਪਰੰਤੂ ਬੋਰਡ ਵਿੱਚ ਅਧਿਕਾਰੀਆਂ ਅਤੇ
ਕਰਮਚਾਰੀਆਂ ਦੀ ਵੱਡੀ ਘਾਟ ਇਸਦੇ ਕੰਮਾ ਵਿੱਚ ਰੋੜ੍ਹਾ ਬਣੀ ਹੋਈ ਹੈ। ਬੋਰਡ ਤੋਂ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚ ਕੁੱਲ
665 ਅਸਾਮੀਆਂ ਹਨ ਜਿਹਨਾਂ ਵਿੱਚੋਂ
426 ਅਸਾਮੀਆਂ ਭਰੀਆਂ ਹਨ ਅਤੇ
239 ਅਸਾਮੀਆਂ ਖਾਲੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੇਣੀ ਏ ਦੀਆਂ
166 ਅਸਾਮੀਆਂ ਮੰਨਜ਼ੂਰ ਹਨ ਜਿਹਨਾਂ ਵਿੱਚੋਂ
119 ਅਸਾਮੀਆਂ ਭਰੀਆਂ ਹਨ ਅਤੇ
47 ਖਾਲੀ ਹਨ ਜਿਨ੍ਹਾਂ ਵਿੱਚ ਸਿਨੀਅਰ ਵਾਤਾਵਰਣ ਇੰਜਨੀਅਰ,
ਵਾਤਾਵਰਣ ਇੰਜਨੀਅਰ,
ਸਹਾਇਕ ਵਿਗਿਆਨਕ ਅਫਸਰ,
ਸਿਸਟਮ ਐਨਾਲਿਸਟ ਦੀਆਂ ਪੋਸਟਾਂ ਸ਼ਾਮਿਲ ਹਨ। ਸ਼੍ਰੇਣੀ ਬੀ ਦੀਆਂ
124 ਅਸਾਮੀਆਂ ਮੰਨਜ਼ੂਰ ਹਨ ਜਿਹਨਾਂ ਵਿੱਚੋਂ
74 ਅਸਾਮੀਆਂ ਭਰੀਆਂ ਹਨ ਅਤੇ
50 ਖਾਲੀ ਹਨ ਜਿਨ੍ਹਾਂ ਵਿੱਚ ਜੂਨੀਅਰ ਵਿਗਿਆਨਕ ਅਫਸਰ,
ਕਨੂੰਨੀ ਅਫਸਰ,
ਨਿੱਜੀ ਸਹਾਇਕ,
ਜੂਨੀਅਰ ਵਾਤਾਵਰਣ ਇੰਜਨੀਅਰ,
ਸਿਨੀਅਰ ਸਹਾਇਕ ਆਦਿ ਦੀਆਂ ਪੋਸਟਾਂ ਸ਼ਾਮਿਲ ਹਨ। ਸ਼੍ਰੇਣੀ ਸੀ ਦੀਆਂ
218 ਅਸਾਮੀਆਂ ਮੰਨਜ਼ੂਰ ਹਨ ਜਿਹਨਾਂ ਵਿੱਚੋਂ
106 ਭਰੀਆਂ ਹਨ ਅਤੇ
112 ਖਾਲੀ ਹਨ ਜਿਨ੍ਹਾਂ ਵਿੱਚ ਜੂਨੀਅਰ ਸਕੇਲ ਸਟੈਨੋਗ੍ਰਾਫਰ,
ਵਿਗਿਆਨਕ ਸਹਾਇਕ,
ਜੂਨੀਅਰ ਸਹਾਇਕ,
ਕਲਰਕ,
ਰਿਸੈਪਸ਼ਨਿਸਟ,
ਕਲਰਕ ਲੇਖਾ,
ਸਟੈਨੋ ਟਾਇਪੀਸਟ,
ਡਰਾਇਵਰਾਂ ਦੀਆਂ ਪੋਸਟਾਂ ਸ਼ਾਮਿਲ ਹਨ। ਸ਼੍ਰੇਣੀ ਡੀ ਦੀਆਂ
157 ਅਸਾਮੀਆਂ ਮੰਨਜ਼ੂਰ ਹਨ ਜਿਹਨਾਂ ਵਿੱਚੋਂ
127 ਭਰੀਆਂ ਹਨ ਅਤੇ
30 ਖਾਲੀ ਹਨ ਜਿਨ੍ਹਾਂ ਵਿੱਚ ਇਲੈਕਟ੍ਰੀਸ਼ਨ,
ਫੀਲਡ ਅਟੈਂਡਟ,
ਚਪੜਾਸੀ,
ਮਾਲੀ,
ਸਵੀਪਰ ਆਦਿ ਦੀਆਂ ਪੋਸਟਾਂ ਸ਼ਾਮਿਲ ਹਨ। ਇਸ ਬੋਰਡ ਵਿੱਚ ਪ੍ਰਦੂਸ਼ਣ ਨੂੰ
ਚੈੱਕ ਕਰਨ ਅਤੇ ਇਸ ਸਬੰਧੀ ਕਾਰਵਾਈ ਕਰਨ ਲਈ ਜਿੰਮੇਵਾਰ ਮੁੱਖ ਅਧਿਕਾਰੀਆਂ
ਵਿਚੋਂ ਸੀਨੀਅਰ ਵਾਤਾਵਰਣ ਇੰਜੀਨੀਅਰ ਦੀਆਂ
10 ਅਸਾਮੀਆਂ ਹਨ ਜਿਹਨਾਂ ਵਿੱਚੋਂ
01 ਅਸਾਮੀ ਖਾਲੀ ਹੈ। ਵਾਤਾਵਰਣ ਇੰਜੀਨੀਅਰ ਦੀਆਂ
36 ਅਸਾਮੀਆਂ ਹਨ ਜਿਹਨਾਂ ਵਿੱਚੋਂ
04 ਅਸਾਮੀਆਂ ਖਾਲੀ ਹਨ। ਸਹਾਇਕ ਵਾਤਾਵਰਣ ਇੰਜੀਨੀਅਰ ਦੀਆਂ
81 ਅਸਾਮੀਆਂ ਹਨ ਜਿਹਨਾਂ ਵਿੱਚੋਂ
28 ਅਸਾਮੀਆਂ ਖਾਲੀ ਹਨ। ਪ੍ਰਬੰਧਕੀ ਅਫਸਰ ਦੀ
01 ਅਸਾਮੀ ਹੈ ਅਤੇ ਉਹ ਵੀ ਖਾਲੀ ਹੈ। ਸਹਾਇਕ ਪ੍ਰਬੰਧਕੀ ਅਫਸਰ ਦੀ
01 ਅਸਾਮੀ ਹੈ ਅਤੇ ਉਹ ਵੀ ਖਾਲੀ ਹੈ। ਸਹਾਇਕ ਵਿਗਿਆਨਕ ਅਫਸਰ ਦੀਆਂ
14 ਅਸਾਮੀਆਂ ਹਨ ਜਿਹਨਾਂ ਵਿੱਚੋਂ
08 ਅਸਾਮੀਆਂ ਖਾਲੀ ਹਨ। ਸਿਸਟਮ ਐਨਾਲੀਸਿਸਟ ਦੀਆਂ
02 ਅਸਾਮੀਆਂ ਹਨ ਅਤੇ ਦੋਨੋਂ ਅਸਾਮੀਆਂ ਖਾਲੀ ਹਨ। ਪ੍ਰੋਗਰਾਮਰ ਦੀਆਂ
02 ਅਸਾਮੀਆਂ ਹਨ ਅਤੇ ਦੋਨੋਂ ਹੀ ਖਾਲੀ ਹਨ। ਜੂਨੀਅਰ ਵਿਗਿਆਨਕ ਅਫਸਰ
ਦੀਆਂ
21 ਅਸਾਮੀਆਂ ਹਨ ਜਿਹਨਾਂ ਵਿੱਚੋਂ
16 ਖਾਲੀ ਹਨ। ਕਾਨੂੰਨੀ ਅਫਸਰ (ਗਰੇਡ-2)
ਦੀਆਂ
04 ਅਸਾਮੀਆਂ ਹਨ ਅਤੇ
04 ਹੀ ਖਾਲੀ ਹਨ। ਸ਼ੈਕਸ਼ਨ ਆਫੀਸਰ ਦੀਆਂ
02 ਅਸਾਮੀਆਂ ਹਨ ਜਿਹਨਾਂ ਵਿੱਚੋਂ
01 ਅਸਾਮੀ ਖਾਲੀ ਹੈ। ਨਿੱਜੀ ਸਹਾਇਕ ਦੀਆਂ
02 ਅਸਾਮੀਆਂ ਹਨ ਅਤੇ
02 ਹੀ ਖਾਲੀ ਹਨ। ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ
08 ਅਸਾਮੀਆਂ ਹਨ ਜਿਹਨਾਂ ਵਿੱਚੋਂ
01 ਅਸਾਮੀ ਖਾਲੀ ਹੈ। ਜੂਨੀਅਰ ਵਾਤਾਵਰ ਇੰਜੀਨੀਅਰ ਦੀਆਂ
30 ਅਸਾਮੀਆਂ ਹਨ ਜਿਹਨਾਂ ਵਿੱਚੋਂ
19 ਖਾਲੀ ਹਨ। ਸੀਨੀਅਰ ਸਹਾਇਕ ਦੀਆਂ
41 ਅਸਾਮੀਆਂ ਹਨ ਜਿਹਨਾਂ ਵਿੱਚੋਂ
03 ਖਾਲੀ ਹਨ। ਸੀਨੀਅਰ ਸਹਾਇਕ (ਲੇਖਾ) ਦੀਆਂ
08 ਅਸਾਮੀਆਂ ਹਨ ਜਿਹਨਾਂ ਵਿੱਚੋਂ
02 ਖਾਲੀ ਹਨ। ਸਹਾਇਕ ਪ੍ਰੋਗਰਾਮਰ ਦੀਆਂ
03 ਅਸਾਮੀਆਂ ਹਨ ਜਿਹਨਾਂ ਵਿੱਚੋਂ
01 ਖਾਲੀ ਹੈ। ਕੇਅਰਟੇਕਰ ਦੀ
01 ਅਸਾਮੀ ਹੈ ਅਤੇ ਉਹ ਵੀ ਖਾਲੀ ਹੈ। ਜੂਨੀਅਰ ਸਕੇਲ ਸਟੈਨੋਗ੍ਰਾਫਰ
ਦੀਆਂ
06 ਅਸਾਮੀਆਂ ਹਨ ਅਤੇ
06 ਹੀ ਖਾਲੀ ਹਨ। ਵਿਗਿਆਨਕ ਸਹਾਇਕ ਦੀਆਂ
22 ਅਸਾਮੀਆਂ ਹਨ ਜਿਹਨਾਂ ਵਿੱਚੋਂ
15 ਖਾਲੀ ਹਨ। ਲਾਇਬ੍ਰੇਰੀਅਨ ਦੀ
01 ਅਸਾਮੀ ਹੈ ਅਤੇ ਉਹ ਵੀ ਖਾਲੀ ਹੈ। ਡਾਟਾ ਐਂਟਰੀ ਓਪਰੇਟਰ ਦੀਆਂ
04 ਅਸਾਮੀਆਂ ਹਨ ਜਿਹਨਾਂ ਵਿੱਚੋਂ
01 ਖਾਲੀ ਹੈ। ਜੂਨੀਅਰ ਸਹਾਇਕ/ਕਲਰਕ/ਰਿਸੈਪਸ਼ਨਿਸਟ ਦੀਆਂ
79 ਅਸਾਮੀਆਂ ਹਨ ਜਿਹਨਾਂ ਵਿੱਚੋਂ
40 ਖਾਲੀ ਹਨ। ਕਲਰਕ (ਲੇਖਾ) ਦੀਆਂ
19 ਅਸਾਮੀਆਂ ਹਨ ਜਿਹਨਾਂ ਵਿੱਚੋਂ
17 ਖਾਲੀ ਹਨ। ਸਟੈਨੋ ਟਾਇਪਿਸਟ ਦੀਆਂ
33 ਅਸਾਮੀਆਂ ਹਨ ਜਿਹਨਾਂ ਵਿੱਚੋਂ
20 ਖਾਲੀ ਹਨ। ਡਰਾਈਵਰ ਦੀਆਂ
47 ਅਸਾਮੀਆਂ ਹਨ ਜਿਹਨਾਂ ਵਿੱਚੋਂ
12 ਅਸਾਮੀਆਂ ਖਾਲੀ ਹਨ। ਇਲੈਕਟ੍ਰੀਸ਼ਨ ਦੀ
01 ਅਸਾਮੀ ਹੈ ਅਤੇ ਉਹ ਵੀ ਖਾਲੀ ਹੈ। ਫੀਲਡ ਅਟੈਡੈਂਟ ਦੀਆਂ
87 ਅਸਾਮੀਆਂ ਹਨ ਜਿਹਨਾਂ ਵਿੱਚੋਂ
02 ਖਾਲੀ ਹਨ। ਚਪੜਾਸੀ ਦੀਆਂ
27 ਅਸਾਮੀਆਂ ਹਨ ਜਿਹਨਾਂ ਵਿੱਚੋਂ
02 ਖਾਲੀ ਹਨ। ਚੌਂਕੀਦਾਰ ਅਤੇ ਚੌਂਕੀਦਾਰ-ਕਮ-ਕੁੱਕ ਦੀਆਂ
24 ਅਸਾਮੀਆਂ ਹਨ ਜਿਹਨਾਂ ਵਿੱਚੋਂ
18 ਖਾਲੀ ਹਨ। ਮਾਲੀ ਦੀ
01 ਅਸਾਮੀ ਹੈ ਅਤੇ ਉਹ ਵੀ ਖਾਲੀ ਹੈ। ਸਵੀਪਰ ਦੀਆਂ
08 ਅਸਾਮੀਆਂ ਹਨ ਜਿਹਨਾਂ ਵਿੱਚੋਂ
06 ਖਾਲੀ ਹਨ। ਸਰਕਾਰ ਵਲੋਂ ਬੇਸ਼ੱਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
ਦੇ ਅਧਿਕਾਰੀਆਂ ਸਿਰ ਸੂਬੇ ਵਿੱਚ ਪ੍ਰਦੂਸ਼ਣ ਘਟਾਉਣ ਦੀ ਵੱਡੀ ਜਿੰਮੇਬਾਰੀ ਲਗਾਈ
ਗਈ ਹੈ ਪਰੰਤੂ ਇੰਨੀਆਂ ਜ਼ਿਆਦਾ ਅਸਾਮੀਆਂ ਖਾਲੀ ਹੋਣ ਤੇ ਪੰਜਾਬ ਪ੍ਰਦੂਸ਼ਣ
ਕੰਟਰੋਲ ਬੋਰਡ ਵੱਲੋਂ ਪ੍ਰਦੂਸ਼ਣ ਤੇ ਨਿਯੰਤਰਣ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ
ਇਹ ਸੋਚਣ ਵਾਲੀ ਗੱਲ ਹੈ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ (ਪੰਜਾਬ)
9417563054
5mail: kuldipnangal0gmail.com
|
|