|
ਲੜੀ ਨੰਬਰ
: 32
ਸੇਵਾ ਦਾ ਅਧਿਕਾਰ:
ਪੰਜਾਬ ਸਰਕਾਰ ਨੇ ਲੋਕਾਂ
ਨੂੰ
'ਸੇਵਾ'
ਬਤੌਰ
'ਹੱਕ'
ਪ੍ਰਦਾਨ ਕਰਨ ਦੇ ਮੰਤਵ ਨਾਲ
'ਸੇਵਾ
ਦਾ ਅਧਿਕਾਰ'
ਨਿਯਮ ਬਣਾਇਆ ਹੈ। ਪੰਜਾਬ ਸਰਕਾਰ ਨੇ ਆਪਣੀ ਅਧਿਸੂਚਨਾਂ ਨੰਬਰ
30-ਐਲ
ਈ ਜੀ./2011,
ਮਿਤੀ
12
ਜੁਲਾਈ,
2011
ਦੁਆਰਾ
'ਸੇਵਾ
ਦਾ ਅਧਿਕਾਰ'
ਲਾਗੂ ਕਰਨ ਲਈ ਇੱਕ ਅਧਿਆਦੇਸ਼ ਜਾਰੀ ਕੀਤਾ। ਪੰਜਾਬ ਦੇ ਉੱਪ ਮੁੱਖ ਮੰਤਰੀ ਜੀ ਦੀ
ਘੋਸ਼ਣਾ,
'ਨਾਗਰਿਕ
ਰਾਜਾ ਹੋਵੇਗਾ'
ਸੱਚ ਸਾਬਿਤ ਹੋਈ ਅਤੇ ਇਹ ਅਧਿਆਦੇਸ਼ ਲਾਗੂ ਹੋਣ ਨਾਲ ਆਮ ਆਦਮੀ ਨੂੰ ਨਾਗਰਿਕ
ਹੱਕਾਂ ਦੇ ਖੇਤਰ ਵਿੱਚ ਵਧੇਰੇ ਅਧਿਕਾਰ ਮਿਲੇ ਹਨ। ਨਾਗਰਿਕ ਸੇਵਾਵਾਂ ਨਾਲ
ਸਬੰਧਤ
67
ਸੇਵਾਵਾਂ ਦੀ ਸਾਰਣੀ ਹੈ ਜੋ ਇਹਨਾਂ ਨਿਯਮਾਂ ਅਧੀਨ ਆਵੇਗੀ,
ਉਹਨਾਂ ਵਿੱਚੋਂ ਕੁਝ ਹਨ,
ਡਰਾਇਵਿੰਗ ਲਾਇਸੈਂਸ ਜਾਰੀ ਕਰਨਾ,
ਮਿਊਟੇਸ਼ਨ,
ਜਮ੍ਹਾਬੰਦੀ (ਭੂਮੀ ਦਾ ਰਿਕਾਰਡ),
ਜ਼ਮੀਨ ਦੀ ਨਿਸ਼ਾਨ ਦੇਹੀ,
ਪਾਣੀ ਅਤੇ ਸੀਵਰੇਜ਼ ਕੁਨੈਕਸ਼ਨ ਜਾਰੀ ਕਰਨਾ,
ਜਨਮ ਅਤੇ ਮ੍ਰਿਤੂ ਪ੍ਰਮਾਣਪੱਤਰ ਦੀਆਂ ਕਾਪੀਆਂ ਪ੍ਰਾਪਤ ਕਰਨਾ,
ਵਾਹਨ ਰਜਿਸਟਰ ਪ੍ਰਮਾਣਪੱਤਰ,
ਵਿਉਪਾਰਕ ਵਾਹਨਾ ਲਈ ਯੋਗਤਾ ਸਰਟੀਫਿਕੇਟ,
ਹਥਿਆਰਾਂ ਦਾ ਲਾਇਸੰਸ ਰਿਨਿਊ ਕਰਵਾਉਣਾ ਆਦਿ ਅਤੇ ਦੂਜੀਆਂ ਸੇਵਾਵਾਂ ਜਿਵੇਂ ਕਿ
ਪੁਲਿਸ ਤਫ਼ਤੀਸ਼ (ਸਮੇਤ ਪਾਸਪੋਰਟ ਤਫ਼ਤੀਸ਼),
ਵੱਖ-ਵੱਖ ਤਰ੍ਹਾਂ ਦੇ ਪ੍ਰਮਾਣ ਪੱਤਰ ਜਾਰੀ ਕਰਨਾ ਜਿਵੇਂ ਕਿ ਜਾਤੀ,
ਹੋਰ ਪਛੜੀਆਂ ਜਾਤੀਆਂ,
ਆਮਦਨ,
ਰਿਹਾਇਸ਼,
ਹਰ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਰਜਿਸਟਰੀ,
ਸਾਰੇ ਬੁਢਾਪੇ/ਅਪੰਗਤਾ/ਵਿਧਵਾ ਆਦਿ ਲਈ ਸਮਾਜਿਕ ਸੁਰੱਖਿਆ ਲਾਭ ਮੰਜ਼ੂਰ ਕਰਨਾ
ਆਦਿ ਵੀ ਇਸ ਸੇਵਾ ਦੇ ਅਧਿਕਾਰ ਅਧਿਆਦੇਸ਼,
2011
ਦੇ ਅਧੀਨ ਆਉਣਗੇ। ਇਸ ਅਧਿਆਦੇਸ਼ ਦੇ ਉਪਬੰਧਾਂ ਅਧੀਨ ਪੰਜਾਬ ਦਾ ਹਰੇਕ ਨਾਗਰਿਕ
ਮਿੱਥੇ ਸਮੇਂ ਵਿੱਚ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ। ਨਾਮਿਤ ਅਧਿਕਾਰੀ ਜਾਣ
ਬੁੱਝ ਕੇ ਇਸ ਵਿੱਚ ਦਰਜ਼ ਸੇਵਾਵਾਂ ਪ੍ਰਦਾਨ ਕਰਨ ਵਿੱਚ ਦੇਰੀ ਕਰਦਾ ਹੈ ਤਾਂ
ਉਸਨੂੰ ਅਜਿਹਾ ਕਰਨ ਲਈ ਆਸਾਨ ਤੋਂ ਸਖ਼ਤ ਦੰਡ ਮਿਲੇਗਾ।
''
ਰਾਜ ਵਿੱਚ ਆਮ ਆਦਮੀ ਨੂੰ ਆਪਣਾ ਕੰਮ ਕਰਵਾਉਣ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ
ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੂੰ ਕਾਰਜਵਿਧੀ ਵਿੱਚ ਦੇਰੀ ਅਤੇ ਪ੍ਰੇਸ਼ਾਨੀ
ਦਾ ਸਾਹਮਣਾ ਕਰਨਾ ਪੈਂਦਾ ਹੈ ਪਰੰਤੂ ਇਸ ਐਕਟ ਦੇ ਆਉਣ ਨਾਲ ਪੰਜਾਬ ਰਾਜ,
ਦੇਸ਼ ਵਿੱਚ ਪਹਿਲਾ ਅਜਿਹਾ ਰਾਜ ਬਣ ਗਿਆ ਹੈ ਜੋ
67
ਸੇਵਾਵਾਂ ਨੂੰ ਮਿਥੇ ਸਮੇਂ (ਇੱਕ ਤੋਂ
60
ਦਿਨਾਂ) ਵਿੱਚ ਪ੍ਰਦਾਨ ਕਰੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕਾਨੂੰਨ
ਨਾਗਰਿਕਾਂ ਨੂੰ ਸਮੇਂ ਸਿਰ ਸੇਵਾ ਪ੍ਰਦਾਨ ਕਰੇਗਾ ਅਤੇ ਜਿੰਮੇਵਾਰ ਵਿਅਕਤੀ ਨੂੰ
ਦੇਰੀ ਲਈ
500
ਰੁਪਏ ਤੋਂ
5000
ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।
ਸੇਵਾ ਪ੍ਰਾਪਤ
ਕਰਨ ਦੀ ਕਾਰਜਵਿਧੀ:
1.
ਇੱਕ ਪਾਤਰ ਵਿਅਕਤੀ,
ਇਸ ਅਧਿਆਦੇਸ਼ ਦੇ ਉਪਬੰਧਾਂ ਅਧੀਨ ਸੇਵਾਵਾਂ ਪ੍ਰਾਪਤ ਕਰਨ ਦੇ ਲਈ ਨਾਮਿਤ
ਅਧਿਕਾਰੀ ਨੂੰ ਪ੍ਰਤੀਬੇਨਤੀ ਕਰੇਗਾ।
2.
ਨਾਮਿਤ ਅਧਿਕਾਰੀ,
ਉੱਪ ਧਾਰਾ (1)
ਅਧੀਨ ਪ੍ਰਤੀ ਬੇਨਤੀ ਪ੍ਰਾਪਤ ਹੋਣ ਤੇ ਨਿਰਧਾਰਤ ਸਮੇਂ ਵਿੱਚ ਸੇਵਾ ਪ੍ਰਦਾਨ
ਕਰੇਗਾ ਜਾਂ ਪ੍ਰਤੀ ਬੇਨਤੀ ਰੱਦ ਕਰੇਗਾ ਅਤੇ ਰੱਦ ਕਰਨ ਦੀ ਸੂਰਤ ਵਿੱਚ ਇਸ ਦੇ
ਕਾਰਨ ਦਰਜ਼ ਕਰੇਗਾ ਅਤੇ ਇਸ ਸਬੰਧੀ ਬਿਨੈਕਾਰ ਨੂੰ ਸੂਚਿਤ ਕਰੇਗਾ।
3.
ਹਰ ਇੱਕ ਨਾਮਿਤ ਅਧਿਕਾਰੀ ਮੰਗੀ ਗਈ ਸੇਵਾ ਦਾ ਵਿਸਥਾਰ ਰਿਕਾਰਡ ਨਿਰਧਾਰਤ ਫ਼ਾਰਮ
ਵਿੱਚ ਰੱਖੇਗਾ।
ਪਹਿਲੀ ਅਪੀਲ:
1.
ਕੋਈ ਵੀ ਪਾਤਰ ਵਿਅਕਤੀ,
ਜਿਸ ਦੀ ਸੇਵਾ ਪ੍ਰਾਪਤ ਕਰਨ ਦੀ ਪ੍ਰਤੀਬੇਨਤੀ,
ਧਾਰਾ
5
ਦੀ ਉੱਪ ਧਾਰਾ (2)
ਅਧੀਨ ਰੱਦ ਕੀਤੀ ਗਈ ਹੈ ਜਾਂ ਜਿਸ ਨੂੰ ਨਿਰਧਾਰਤ ਕੀਤੇ ਸਮੇਂ ਵਿੱਚ ਸੇਵਾ
ਪ੍ਰਦਾਨ ਨਹੀਂ ਕੀਤੀ ਗਈ,
ਪਹਿਲੀ ਅਪੀਲੀ ਅਥਾਰਟੀ ਪਾਸ ਬੇਨਤੀ ਰੱਦ ਕੀਤੇ ਜਾਣ ਦੀ ਮਿਤੀ ਤੋਂ ਜਾਂ
ਨਿਰਧਾਰਤ ਸਮਾਂ ਪੂਰਾ ਹੋਣ ਦੀ ਮਿਤੀ ਤੋਂ ਤੀਹ ਦਿਨਾਂ ਦੇ ਅੰਦਰ-ਅੰਦਰ,
ਜੋ ਵੀ ਹੋਵੇ,
ਅਪੀਲ ਦਾਇਰ ਕਰ ਸਕਦਾ ਹੈ।
2.
ਉੱਪ ਧਾਰਾ (1)
ਅਧੀਨ ਅਪੀਲ ਪ੍ਰਾਪਤ ਹੋਣ ਤੇ,
ਪਹਿਲੀ ਅਪੀਲੀ ਅਥਾਰਟੀ ਮਾਮਲੇ ਤੇ ਵਿਚਾਰ ਕਰੇਗੀ ਅਤੇ ਜੇਕਰ ਉਸ ਦੀ ਰਾਏ ਵਿੱਚ
ਪਾਤਰ ਵਿਅਕਤੀ ਦੀ ਸ਼ਿਕਾਇਤ ਯੋਗ ਹੈ,
ਤਾਂ ਇਹ ਨਾਮਿਤ ਅਧਿਕਾਰੀ ਨੂੰ ਅਜਿਹੇ ਸਮੇਂ ਵਿੱਚ ਸੇਵਾ ਪ੍ਰਦਾਨ ਕਰਨ ਲਈ
ਨਿਰਦੇਸ਼ ਦੇ ਸਕਦਾ ਹੈ,
ਜੋ ਉਸ ਦੁਆਰਾ ਨਿਰਧਾਰਤ ਕੀਤੀ ਜਾਵੇ ਅਤੇ ਕੋਈ ਕੁਤਾਹੀ ਹੋਣ ਦੀ ਸੂਰਤ ਵਿੱਚ ਉਸ
ਨੂੰ ਨਿੱਜੀ ਰੂਪ ਵਿੱਚ ਉਸ ਅੱਗੇ ਪੇਸ਼ ਹੋਣ ਅਤੇ ਕਾਰਨ ਸਪੱਸ਼ਟ ਕਰਨ ਲਈ ਕਹਿ
ਸਕਦਾ ਹੈ।
3.
ਨਾਮਿਤ ਵਿਅਕਤੀ ਅਤੇ ਪਾਤਰ ਵਿਅਕਤੀ ਨੂੰ ਸੁਣਵਾਈ ਮੌਕਾ ਦੇਣ ਤੋਂ ਬਾਅਦ ਪਹਿਲੀ
ਅਪੀਲੀ ਅਥਾਰਟੀ ਅਪੀਲ ਮੰਜ਼ੂਰ ਕਰਨ ਜਾਂ ਰੱਦ ਕਰਨ ਦੀ ਸੂਰਤ ਵਿੱਚ ਰੱਦ ਕਰਨ ਦੇ
ਕਾਰਨ ਅਜਿਹੇ ਹੁਕਮਾਂ ਵਿੱਚ ਸਪੱਸ਼ਟ ਕਰੇਗਾ ਅਤੇ ਪਾਤਰ ਵਿਅਕਤੀ ਨੂੰ ਸੂਚਿਤ
ਕਰੇਗਾ।
4.
ਉੱਪ ਧਾਰਾ (1)
ਅਧੀਨ ਕੀਤੀ ਗਈ ਅਪੀਲ,
ਪਹਿਲੀ ਅਪੀਲੀ ਅਥਾਰਟੀ ਦੁਆਰਾ ਜਿਥੋਂ ਤੱਕ ਸੰਭਵ ਹੋ ਸਕੇ,
ਇਸ ਦੀ ਪ੍ਰਾਪਤੀ ਤੋਂ
30
ਦਿਨਾਂ ਦੇ ਅੰਦਰ-ਅੰਦਰ ਅੰਤਿਮ ਤੌਰ ਤੇ ਨਿਪਟਾਈ ਜਾਵੇਗੀ।
ਦੂਜੀ ਅਪੀਲ:
1.
ਕੋਈ ਵੀ ਪਾਤਰ ਵਿਅਕਤੀ,
ਜਿਸ ਦੀ ਸੇਵਾ ਪ੍ਰਾਪਤ ਕਰਨ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਜਾਂ ਜਿਸ ਨੂੰ
ਧਾਰਾ
6
ਅਧੀਨ,
ਪਹਿਲੀ ਅਪੀਲੀ ਅਥਾਰਟੀ ਦੁਆਰਾ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਸੇਵਾ ਪ੍ਰਦਾਨ
ਨਹੀਂ ਕੀਤੀ ਗਈ,
ਅਜਿਹੀ ਰੱਦ ਕਰਨ ਦੀ ਮਿਤੀ ਜਾਂ ਪਹਿਲੀ ਅਪੀਲੀ ਅਥਾਰਟੀ ਦੁਆਰਾ ਨਿਰਧਾਰਤ ਸਮਾਂ
ਪੂਰਾ ਹੋਣ ਦੀ ਮਿਤੀ ਤੋਂ
30
ਦਿਨਾਂ ਦੇ ਅੰਦਰ-ਅੰਦਰ,
ਦੂਜੀ ਅਪੀਲੀ ਅਥਾਰਟੀ ਪਾਸ ਅਪੀਲ ਕਰ ਸਕਦਾ ਹੈ।
2.
ਉੱਪ ਧਾਰਾ (1)
ਅਧੀਨ ਅਪੀਲ ਪ੍ਰਾਪਤ ਹੋਣ ਤੇ,
ਦੂਜੀ ਅਪੀਲੀ ਅਥਾਰਟੀ,
ਹੁਕਮਾਂ ਰਾਹੀਂ ਜਾਂ ਤਾਂ ਨਾਮਿਤ ਅਧਿਕਾਰੀ ਨੂੰ ਅਜਿਹੇ ਸਮੇਂ ਵਿੱਚ ਸੇਵਾ
ਪ੍ਰਦਾਨ ਕਰਨ ਲਈ ਨਿਰਦੇਸ਼ ਦੇ ਸਕਦਾ ਹੈ,
ਜੋ ਉਸ ਦੁਆਰਾ ਨਿਰਧਾਰਤ ਕੀਤਾ ਜਾਵੇ ਜਾਂ ਇਸ ਨੂੰ ਰੱਦ ਕਰਨ ਦੇ ਕਾਰਨ ਵਿਸਥਾਰ
ਸਹਿਤ ਦਰਸਾਉਂਦੇ ਹੋਏ ਰੱਦ ਕਰ ਸਕਦਾ ਹੈ:
ਪਰ ਸ਼ਰਤ ਇਹ ਹੈ ਕਿ ਅਪੀਲ
ਰੱਦ ਕਰਨ ਤੋਂ ਪਹਿਲਾਂ ਦੂਜੀ ਅਪੀਲੀ ਅਥਾਰਟੀ ਦੁਆਰਾ ਪਾਤਰ ਵਿਅਕਤੀ ਨੂੰ
ਸੁਣਵਾਈ ਦਾ ਪੂਰਾ ਮੌਕਾ ਦਿੱਤਾ ਜਾਵੇਗਾ;
ਅੱਗੇ ਸ਼ਰਤ ਇਹ ਹੈ ਕਿ,
ਉੱਪ ਧਾਰਾ (1)
ਅਧੀਨ ਕੀਤੀ ਗਈ ਅਪੀਲ ਦੂਜੀ ਅਪੀਲੀ ਅਥਾਰਟੀ ਦੁਆਰਾ,
ਜਿਥੋਂ ਤੱਕ ਸੰਭਵ ਹੋਵੇ,
ਅਪੀਲ ਪ੍ਰਾਪਤ ਹੋਣ ਦੀ ਮਿਤੀ ਤੋਂ
60
ਦਿਨਾਂ ਦੇ ਅੰਦਰ-ਅੰਦਰ ਨਜਿੱਠੀ ਜਾਵੇਗੀ।
ਦੰਡ:
1 (À)
ਜਿਥੇ ਦੂਜੀ ਅਪੀਲੀ ਅਥਾਰਟੀ ਦੀ ਰਾਏ ਵਿੱਚ ਨਾਮਿਤ ਅਧਿਕਾਰੀ ਅਤੇ/ਜਾਂ
ਪ੍ਰਕ੍ਰਿਆ ਨਾਲ ਸਬੰਧਤ ਕੋਈ ਹੋਰ ਕਰਮਚਾਰੀ ਬਿਨ੍ਹਾਂ ਕਿਸੇ ਯੋਗ ਕਾਰਨਾਂ ਕਰਕੇ
ਸੇਵਾ ਪ੍ਰਦਾਨ ਕਰਨ ਵਿੱਚ ਅਸਫਲ ਰਹਿੰਦਾ ਹੈ,
ਨਾਮਿਤ ਅਧਿਕਾਰੀ ਅਤੇ/ਜਾਂ ਪ੍ਰਕ੍ਰਿਆ ਨਾਲ ਸਬੰਧਤ ਜਾਂ ਸੇਵਾ ਪ੍ਰਦਾਨ ਕਰਨ
ਵਾਲੇ ਕਿਸੇ ਹੋਰ ਕਰਮਚਾਰੀ ਨੂੰ ਇੱਕ ਮੁਸ਼ਤ ਦੰਡ,
ਜੋ
500
ਰੁਪਏ ਤੋਂ ਘੱਟ ਨਾ ਹੋਵੇ ਅਤੇ
5000
ਰੁਪਏ ਤੋਂ ਵੱਧ ਨਾ ਹੋਵੇ,
ਲਗਾ ਸਕਦਾ ਹੈ।
(ਅ)
ਜਿੱਥੇ ਦੂਜੀ ਅਪੀਲੀ ਅਥਾਰਟੀ ਦੀ ਰਾਏ ਇਹ ਹੋਵੇ ਕਿ ਨਾਮਿਤ ਅਧਿਕਾਰੀ ਅਤੇ/ਜਾਂ
ਪ੍ਰਕ੍ਰਿਆ ਨਾਲ ਸਬੰਧਤ ਜਾਂ ਸੇਵਾ ਪ੍ਰਦਾਨ ਕਰਨ ਵਾਲੇ ਕਿਸੇ ਹੋਰ ਕਰਮਚਾਰੀ
ਦੁਆਰਾ ਸੇਵਾ ਪ੍ਰਦਾਨ ਕਰਨ ਵਿੱਚ ਬੇਲੋੜੀ ਦੇਰੀ ਕੀਤੀ ਗਈ ਹੈ,
ਇਹ ਅਜਿਹੀ ਦੇਰੀ ਲਈ
250
ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ,
ਨਾਮਿਤ ਅਧਿਕਾਰੀ ਅਤੇ/ਜਾਂ ਪ੍ਰਕ੍ਰਿਆ ਨਾਲ ਸਬੰਧਤ ਜਾਂ ਸੇਵਾ ਪ੍ਰਦਾਨ ਕਰਨ
ਵਾਲੇ ਕਿਸੇ ਹੋਰ ਕਰਮਚਾਰੀ ਨੂੰ ਦੰਡ ਲਗਾ ਸਕਦੀ ਹੈ,
ਜੋ ਕਿ
5000
ਰੁਪਏ ਤੋਂ ਵੱਧ ਨਹੀਂ ਹੋਵੇਗੀ;
ਪਰੰਤੂ ਸ਼ਰਤ ਇਹ ਹੈ ਕਿ
ਨਾਮਿਤ ਅਧਿਕਾਰੀ ਅਤੇ/ਜਾਂ ਪ੍ਰਕ੍ਰਿਆ ਨਾਲ ਸਬੰਧਤ ਜਾਂ ਸੇਵਾ ਪ੍ਰਦਾਨ ਕਰਨ
ਵਾਲੇ ਕਿਸੇ ਹੋਰ ਕਰਮਚਾਰੀ ਨੂੰ ਉੱਪ ਧਾਰਾ (ਏ) ਅਤੇ (ਬੀ) ਅਧੀਨ ਕੋਈ ਦੰਡ ਦੇਣ
ਤੋਂ ਪਹਿਲਾਂ ਸੁਣਵਾਈ ਕਰਨ ਦਾ ਯੋਗ ਮੌਕਾ ਦਿੱਤਾ ਜਾਵੇਗਾ।
2.
ਦੂਜੀ ਅਪੀਲੀ ਅਥਾਰਟੀ,
ਹੁਕਮਾਂ ਦੁਆਰਾ,
ਉੱਪ ਧਾਰਾ (1)
ਅਧੀਨ ਲਗਾਈ ਗਈ ਦੰਡ ਦੀ ਰਾਸ਼ੀ ਵਿੱਚੋਂ ਅਜਿਹੀ ਰਾਸ਼ੀ,
ਜੋ ਉਸ ਦੁਆਰਾ ਨਿਰਧਾਰਤ ਕੀਤੀ ਜਾਵੇਗੀ,
ਜੋ ਕੁੱਲ ਲਗਾਈ ਗਈ ਦੰਡ ਦੀ ਰਾਸ਼ੀ ਤੋਂ ਵੱਧ ਨਹੀਂ ਹੋਵੇਗੀ,
ਅਪੀਲ ਕਰਤਾ ਨੂੰ ਮੁਆਵਜ਼ੇ ਦੇ ਤੌਰ ਤੇ ਦੇ ਸਕਦੀ ਹੈ।
3.
ਦੂਜੀ ਅਪੀਲੀ ਅਥਾਰਟੀ,
ਜੇਕਰ ਇਸ ਗੱਲ ਤੋਂ ਸੰਤੁਸ਼ਟ ਹੋਵੇ,
ਕਿ ਨਾਮਿਤ ਅਧਿਕਾਰੀ ਅਤੇ/ਜਾਂ ਪ੍ਰਕ੍ਰਿਆ ਨਾਲ ਸਬੰਧਤ ਜਾਂ ਸੇਵਾ ਪ੍ਰਦਾਨ ਕਰਨ
ਵਾਲਾ ਕੋਈ ਹੋਰ ਕਰਮਚਾਰੀ ਦੁਆਰਾ ਇਸ ਅਧਿਆਦੇਸ਼ ਅਧੀਨ ਦਿੱਤੀਆਂ ਗਈਆਂ ਆਪਣੀਆਂ
ਜਿੰਮੇਵਾਰੀਆਂ ਨਿਭਾਉਣ ਵਿੱਚ ਬਿਨ੍ਹਾਂ ਕੋਈ ਖਾਸ ਕਾਰਨਾਂ ਕਰਕੇ ਕੁਤਾਹੀ ਕੀਤੀ
ਹੈ,
ਉਹਨਾਂ ਨੂੰ ਲਾਗੂ ਸੇਵਾ ਨਿਯਮਾਂ ਅਧੀਨ,
ਕੁਤਾਹੀ ਕਰਨ ਵਾਲਿਆਂ ਵਿਰੁੱਧ ਉੱਪ ਧਾਰਾ (1)
ਅਧੀਨ ਲਗਾਏ ਦੰਡ ਤੋਂ ਇਲਾਵਾ ਅਨੁਸ਼ਾਸ਼ਨੀ ਕਾਰਵਾਈ ਕਰਨ ਦੀ ਸਿਫ਼ਾਰਿਸ਼ ਕਰ ਸਕਦੀ
ਹੈ।
ਸੁਧਾਈ:
ਕੋਈ ਵਿਅਕਤੀ ਜੋ ਦੂਜੀ
ਅਪੀਲੀ ਅਥਾਰਟੀ ਦੇ ਕਿਸੇ ਹੁਕਮਾਂ ਨਾਲ ਆਹਤ ਹੈ,
ਕਮੀਸ਼ਨ ਪਾਸ ਜਾਂ ਇਸ ਦੁਆਰਾ ਨਾਮਜ਼ਦ ਅਧਿਕਾਰੀ ਪਾਸ ਧਾਰਾ
12
ਦੀ ਉੱਪ ਧਾਰਾ (1)
ਅਧੀਨ ਅਜਿਹੇ ਹੁਕਮਾ ਦੀ ਮਿਤੀ ਤੋਂ
60
ਦਿਨਾਂ ਦੇ ਅੰਦਰ-ਅੰਦਰ ਸੁਧਾਈ ਲਈ ਬੇਨਤੀ ਕਰ ਸਕਦਾ ਹੈ,
ਜਿਸ ਦਾ ਨਿਪਟਾਰਾ ਨਿਰਧਾਰਤ ਕੀਤੇ ਗਏ ਤਰੀਕੇ ਨਾਲ ਕੀਤਾ ਜਾਵੇਗਾ;
ਪਰੰਤੂ ਸ਼ਰਤ ਇਹ ਹੈ ਕਿ
ਕਮੀਸ਼ਨ ਜਾਂ ਨਾਮਜ਼ਦ ਅਧਿਕਾਰੀ,
ਜੋ ਵੀ ਹੋਵੇ,
ਉਪਰੋਕਤ
60
ਦਿਨ ਦਾ ਸਮਾਂ ਪੂਰਾ ਹੋਣ ਉਪਰੰਤ ਵੀ ਪ੍ਰਤੀ ਬੇਨਤੀ ਤੇ ਵਿਚਾਰ ਕਰ ਸਕਦਾ ਹੈ
ਜੇਕਰ ਉਸ ਦੀ ਇਸ ਗੱਲ ਤੋਂ ਤਸੱਲੀ ਹੋ ਜਾਵੇ ਕਿ ਯੋਗ ਕਾਰਨਾਂ ਕਰਕੇ ਪ੍ਰਤੀ
ਬੇਨਤੀ ਸਮੇਂ ਸਿਰ ਪੇਸ਼ ਨਹੀਂ ਕੀਤੀ ਜਾ ਸਕਦੀ ਸੀ।
|
|
ਇਸ
ਲੜੀ ਦੇ ਸਾਰੇ ਲੇਖਾਂ ਦਾ ਤਤਕਰਾ |