|
ਲੜੀ ਨੰਬਰ
: 31
ਮਨਰੇਗਾ
ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਐਕਟ -2
ਪਾਇਦਾਰ ਸੰਪਤੀਆਂ ਦੀ ਉਸਾਰੀ
ਇਸ ਯੋਜਨਾ ਦੇ ਕੰਮ ਵਿੱਚ ਬਹੁਤ ਧਿਆਨ ਇਨਾਂ ਕੰਮਾਂ ਉਤੇ ਦਿੱਤਾ ਜਾਏਗਾ:
* ਪਾਣੀ ਦੀ ਸੰਭਾਲ ਤੇ ਮੀਂਹ ਦਾ ਪਾਣੀ ਇਕੱਠਾ ਕਰਨਾ
* ਸੋਕੇ ਨੂੰ ਰੋਕਣ ਦਾ ਪ੍ਰਬੰਧ ਕਰਨਾ ਇਸ ਵਿੱਚ ਨਵੇਂ ਜੰਗਲ ਤੇ ਰੁੱਖ ਲਾਉਣਾ
ਵੀ ਸ਼ਾਮਿਲ ਹੋਵੇਗਾ।
* ਸਿੰਚਾਈ, ਨਹਿਰਾਂ ਸਮੇਤ ਸੂਇਆ ਤੇ ਖਾਲਾਂ ਦੇ।
* ਅਨੁਸੂਚਿਤ ਜਾਤੀਆਂ/ਕਬੀਲਿਆਂ ਦੀਆਂ ਭੂਮੀ ਸੁਧਾਰ ਦੇ ਲਾਭਵੰਦਾਂ ਦੀਆਂ ਤੇ
ਇੰਦਰਾਂ ਆਵਾਸ ਯੌਜਨਾ ਦੇ ਜਮੀਨਾਂ ਲਾਭਵੰਦਾਂ ਦੀਆਂ ਵਿੱਚ
ਸਿੰਚਾਈ ਦਾ ਪ੍ਰਬੰਧ।
* ਛੱਪੜਾਂ ਤੇ ਤਲਾਬਾਂ ਆਦਿ ਦੀ ਮੁਰੰਮਤ ਖਾਸ ਕਰਕੇ ਤਲਾਬਾਂ ਵਿੱਚੋਂ ਗਾਰ
ਕੱਢਣਾ।
* ਹੜ੍ਹਾਂ ਉਤੇ ਕਾਬੂ ਪਾਉਣ ਤੇ ਉਨ ਤੋਂ ਬਚਣ ਦੀਆਂ ਉਸਾਰੀਆਂ, ਸਮੇਤ ਸੇਮ ਵਾਲੇ
ਇਲਾਕਿਆਂ ਵਿੱਚੋਂ ਪਾਣੀ ਦੇ ਨਿਕਾਸ ਦੇ ਪ੍ਰਬੰਧ ਦੇ।
* ਹਰ ਮੌਸਮ ਵਿੱਚ ਕੰਮ ਦੇਣ ਵਾਲੀਆਂ ਸੜਕਾਂ ਰਾਹੀਂ ਪਿੰਡਾਂ ਨੂੰ ਹੋਰ ਥਾਵਾਂ
ਨਾਲ ਜੋੜਣਾ।
* ਕੋਈ ਵੀ ਹੋਰ ਕੰਮ ਜਿਹੜਾ ੇਂਦਰੀ ਸਰਕਾਰ ਵੱਲੋਂ ਰਾਜ ਸਰਕਾਰ ਦੀ ਸਲਾਹ
ਮਸ਼ਵਰੇ ਨਾਲ ਅਧਿਸੂਚਿਤ ਕੀਤਾ ਜਾਏਗਾ।
ਵਿਕਲਾਂਗ ਵਿਅਕਤੀ
ਵਿਕਲਾਂਗ ਅਤੇ ਹੋਰ ਪ੍ਰਕਾਰ ਦੇ ਯੋਗ ਵਿਅਕਤੀਆਂ ਨੂੰ ਵਿਕਲਾਂਗ ਵਿਅਕਤੀ ਦੇ
ਤਹਿਤ ਦਿੱਤੀ ਗਈ ਪਰਿਭਾਸ਼ਾ ਦੇ ਅਨੁਸਾਰ ਵਿਕਲਾਂਗਤਾ ਯੁਕਤ ਵਿਅਕਤੀ ਜਿਸਦੀ
ਗੰਭੀਰਤਾ 40% ਜਾਂ ਇਸਤੋਂ ਜ਼ਿਆਦਾ ਹੋਵੇ, ਨੂੰ ਮਨਰੇਗਾ ਉਦੇਸ਼ ਦੇ ਲਈ
ਸੰਵੇਦਨਸ਼ੀਲ ਵਿਅਕਤੀਆਂ ਦੀ ਵਿਸ਼ੇਸ਼ ਸ਼੍ਰੇਣੀ ਵਿੱਚ ਸਮਝਿਆ ਜਾਵੇਗਾ। ਕਿਉਂਕਿ
ਲੋਕਾਂ ਦੀ ਇਹ ਸ਼੍ਰੇਣੀ ਅਲੱਗ ਪ੍ਰਕਾਰ ਨਾਲ ਯੋਗ ਹੈ, ਇਸ ਲਈ ਮਨਰੇਗਾ ਵਿੱਚ
ਉਹਨਾਂ ਨੂੰ ਸ਼ਾਮਿਲ ਕਰਨ ਦੇ ਲਈ ਵਿਸ਼ੇਸ਼ ਸਥਿਤੀਆਂ ਤਿਆਰ ਕਰਨੀਆਂ ਪੈਣਗੀਆਂ। ਇਹ
ਅਨੁਮਾਨ ਹੈ ਕਿ ਗ੍ਰਾਮੀਣ ਖੇਤਰਾਂ ਵਿੱਚ ਲਗਭੱਗ 5% ਜਨਸੰਖਿਆ ਵਿਕਲਾਂਗਤਾ ਦੀ
ਸ਼੍ਰੇਣੀ ਵਿੱਚ ਆਵੇਗੀ ਅਤੇ ਇਹ ਸਮੂਹ ਸਭ ਤੋਂ ਵੰਚਿਤ ਅਤੇ ਸੰਵੇਦਨਸ਼ੀਲ ਸਮੂਹਾਂ
ਵਿੱਚੋਂ ਇੱਕ ਹੈ।
65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕ
ਜਿਹੜੇ ਬਜ਼ੁਰਗ ਨਾਗਰਿਕ ਦੀ ਉਹਨਾਂ ਦੇ ਪਰਿਵਾਰਾਂ ਵੱਲੋਂ ਦੇਖਭਾਲ ਨਹੀਂ ਕੀਤੀ
ਜਾਂਦੀ ਹੈ ਉਹ ਸਹਾਇਤਾ ਦੇ ਲਈ ਮਨਰੇਗਾ ਵੱਲ ਦੇਖਦੇ ਹਨ। ਉਹਨਾਂ ਨੂੰ ਵੀ ਵਿਸ਼ੇਸ਼
ਸ਼੍ਰੇਣੀ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਉਹਨਾਂ ਨੂੰ ਉਨ੍ਹਾਂ ਦੇ ਘੱਟ ਕੰਮ
ਕਰਨ ਦੀ ਸਮਰੱਥਾ ਕਾਰਨ ਅਕਸਰ ਦਰਕਿਨਾਰ ਅਤੇ ਕੱਢ ਦਿੱਤਾ ਜਾਂਦਾ ਹੈ। ਵਿਸ਼ੇਸ਼
ਬਜ਼ੁਰਗ ਨਾਗਰਿਕ ਸਮੂਹ ਗਠਿਤ ਕੀਤੇ ਜਾ ਸਕਦੇ ਹਨ ਅਤੇ ਇਹਨਾਂ ਸਮੂਹਾਂ ਦੇ ਲਈ ਇਸ
ਤਰ੍ਹਾਂ ਦੇ ਵਿਸ਼ੇਸ਼ ਕੰਮਾਂ ਦੀ ਪਹਿਚਾਣ ਕੀਤੀ ਜਾਵੇ ਜਿਹਨਾਂ ਵਿੱਚ ਸਰੀਰਕ
ਮਿਹਨਤ ਘੱਟ ਕਰਨੀ ਪੈਂਦੀ ਹੋਵੇ ਅਤੇ ਉਹ ਕੰਮ ਇਹਨਾਂ ਨੂੰ ਸੌਂਪਿਆ ਜਾਵੇ।
ਕੰਮ ਕਰਨ ਵਾਲਿਆਂ ਲਈ ਸਹੂਲਤਾਂ ਤੇ ਪ੍ਰਬੰਧ
* ਯੋਜਨਾਂ ਨੂੰ ਲਾਗੂ ਕਰਨ ਵਾਲੀ ਏਜੰਸੀ ਵੱਲੋਂ ਕੰਮ ਵਾਲੀ ਥਾਂ ਉਤੇ ਮਜ਼ਦੂਰੀ
ਲਈ ਕਈ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਪੀਣ ਵਾਲਾ ਚੰਗਾ
ਪਾਣੀ, ਬੱਚਿਆਂ ਲਈ ਛਾਂ ਤੇ ਇੱਕ ਫਰਸਟ ਏਡ ਬਾਕਸ ਵੀ ਸ਼ਾਮਿਲ ਹੋਵੇਗਾ। ਜੇ ਕੰਮ
ਕਰਨ ਵਾਲਿਆਂ ਵੱਲੋਂ ਨਾਲ ਲਿਆਂਦੇ ਗਏ ਬੱਚਿਆਂ ਦੀ ਗਿਣਤੀ 5 ਤੋਂ ਵੱਧ ਹੋਵੇਗੀ
ਤਾਂ ਉਨ੍ਹਾਂ ਦੀ ਦੇਖਭਾਲ ਦੀ ਜਿੰਮੇਵਾਰੀ ਕਿਸੇ ਇੱਕ ਵਿਅਕਤੀ, ਆਮ ਤੌਰ ਤੇ
ਕਿਸੇ ਇਸਤਰੀ ਨੂੰ ਸੌਂਪੀ ਜਾਏਗੀ। ਇਸ ਵਿਅਕਤੀ ਨੂੰ ਵੀ ਹੋਰ ਮਜ਼ਦੂਰਾਂ ਜਿੰਨੀ
ਤਨਖਾਹ ਹੀ ਦਿੱਤੀ ਜਾਏਗੀ।
* ਹਾਦਸਿਆਂ ਦੀ ਹਾਲਤ ਵਿੱਚ ਜੇ ਕਿਸੇ ਬੰਦੇ ਨੂੰ ਕੰਮ ਕਰਦਿਆਂ ਕੋਈ ਸੱਟ ਲੱਗ
ਜਾਏ ਤਾਂ ਉਸ ਨੂੰ ਹੱਕ ਹੋਵੇਗਾ ਕਿ ਰਾਜ ਸਰਕਾਰ ਉਸ ਦਾ ਮੁਫ਼ਤ ਡਾਕਟਰੀ ਇਲਾਜ
ਕਰਵਾਏ।
* ਜੇ ਕਿਸੇ ਜ਼ਖਮੀ ਮਜ਼ਦੂਰ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਜਾਏਗਾ ਤਾਂ ਸਬੰਧਿਤ
ਰਾਜ ਸਰਕਾਰ ਉਸ ਦੇ ਪੂਰੇ ਇਲਾਜ, ਦਵਾਈਆਂ ਤੇ ਹਸਪਤਾਲ ਦੇ ਬੈਡ ਦਾ ਬਿਨਾਂ ਕਿਸੇ
ਵਸੂਲੀ ਦੇ ਪ੍ਰਬੰਧ ਕਰੇਗੀ ਤੇ ਉਸ ਵਿਅਕਤੀ ਨੂੰ ਇੱਕ ਰੋਜ਼ਾਨਾ ਭੱਤੇ ਦਾ ਹੱਕ
ਹੋਵੇਗਾ ਜਿਹੜਾ ਉਸ ਦੀ ਤਨਖਾਹ ਦੀ ਦਰ ਦੇ 50% ਤੋਂ ਘੱਟ ਨਹੀਂ ਹੋਵੇਗਾ।
* ਜੇ ਕਿਸੇ ਹਾਦਸੇ ਕਾਰਨ ਕਿਸੇ ਮਜ਼ਦੂਰ ਦੀ ਮੌਤ ਹੋ ਜਾਏ ਜਾਂ ਉਹ ਸਦਾ ਲਈ
ਵਿਕਲਾਂਗ ਹੋ ਜਾਏ ਤਾਂ ਉਸ ਨੂੰ ਜਾਂ ਉਸ ਦੇ ਕਾਨੂੰਨੀ ਵਾਰਸਾਂ ਨੂੰ ਅਨੁਦਾਨ
ਗ੍ਰਾਂਟ ਜਾਂ ਕੇਂਦਰੀ ਸਰਕਾਰ ਵੱਲੋਂ ਅਧਿਸੂਚਿਤ ਕੋਈ ਹੋਰ ਰਕਮ ਅਦਾ ਕੀਤੀ
ਜਾਵੇਗੀ।
ਸਮਾਜਿਕ ਸੁਰੱਖਿਆ
ਮਹਾਤਮਾ ਗਾਂਧੀ ਨਰੇਗਾ ਦੇ ਕੰਮਕਾਰ ਵਿੱਤ ਮੰਤਰਲੇ ਦੁਆਰਾ ਚਲਾਈ ਜਾ ਰਹੀ
ਜਨਸ਼੍ਰੀ ਬੀਮਾ ਯੋਜਨਾ (ਜੇ ਬੀ ਵਾਈ) ਦੇ ਅੰਤਰਗਤ ਸ਼ਾਮਿਲ ਹੈ। ਜੇ ਬੀ ਵਾਈ ਵਿੱਚ
ਪੇਂਡੂ ਲੋਕਾਂ ਨੂੰ ਲਾਈਫ ਕਵਰੇਜ਼ ਅਤੇ ਅੰਗ ਭੰਗ ਹੋ ਜਾਣ ਤੇ ਲਾਭ ਦਿੱਤੇ ਜਾਣ
ਦਾ ਨਿਯਮ ਹੈ। ਰਾਸ਼ਟਰੀ ਸਿਹਤ ਬੀਮਾ ਯੋਜਨਾ (ਆਰ ਐਸ ਬੀ ਵਾਈ) ਮਹਾਤਮਾ ਗਾਂਧੀ
ਨਰੇਗਾ ਦੇ ਉਹਨਾਂ ਸਾਰੇ ਮਜ਼ਦੂਰਾਂ/ਲਾਭਪਾਤਰਾਂ ਦੇ ਲਈ ਲਾਗੂ ਕੀਤੀ ਗਈ ਹੈ
ਜਿਹਨਾਂ ਨੇ ਪਿਛਲੇ ਵਿੱਤੀ ਸਾਲ ਵਿੱਚ 15 ਤੋਂ ਵੱਧ ਦਿਨ ਕੰਮ ਕੀਤਾ ਹੈ।
ਕਾਨੂੰਨ ਨੂੰ ਲਾਗੂ ਕੀਤਾ ਜਾਣਾ
* ਕੀਤੇ ਜਾਣ ਵਾਲੇ ਕੰਮ ਦਾ ਜਾਇਜਾ ਗ੍ਰਾਮ ਸਭਾ ਵੱਲੋਂ ਲਿਆ ਜਾਏਗਾ। ਸਾਰੇ ਕੰਮ
ਦੀ ਯੋਜਨਾਬੰਦੀ, ਉਸ ਨੂੰ ਲਾਗੂ ਕਰਨ ਤੇ ਉਸ ਉਤੇ ਨਿਗਰਾਨੀ ਰੱਖਣ ਦੀ
ਜਿੰਮੇਵਾਰੀ ਪੰਚਾਇਤਾਂ ਦੀ ਹੋਵੇਗੀ।
* ਕਾਨੂੰਨ ਨੂੰ ਲਾਗੂ ਕਰਨ ਵਾਲਿਆਂ ਸਾਰੀਆਂ ਏਜੰਸੀਆਂ ਆਪਣੇ ਕੰਮ ਲਈ ਲੋਕਾਂ
ਅੱਗੇ ਉਤਰਦਾਈ ਹੋਣਗੀਆਂ। ਕੰਮ ਦੇ ਸਾਰੇ ਪੱਖ ਸਮਾਜਿਕ ਪੜਤਾਲ ਤੇ ਸੂਚਨਾ ਦੇ
ਅਧਿਕਾਰ ਦੇ ਕਾਨੂੰਨ ਦੇ ਘੇਰੇ ਵਿੱਚ ਹੋਣਗੇ।
* ਇੱਕ ਸਥਾਨਕ ਚੌਕਸੀ ਤੇ ਨਿਗਰਾਨੀ ਕਮੇਟੀ ਕਾਇਮ ਕੀਤੀ ਜਾਏਗੀ।
|
|
ਇਸ
ਲੜੀ ਦੇ ਸਾਰੇ ਲੇਖਾਂ ਦਾ ਤਤਕਰਾ |