ਲੜੀ ਨੰਬਰ
: 23
ਔਰਤਾਂ ਦੀ ਘਰੇਲੂ ਹਿੰਸਾ ਤੋਂ ਸੁਰੱਖਿਆ ਅਧਿਨਿਯਮ,
2005
ਇਸ ਕਾਨੂੰਨ ਦੀ ਲੋੜ ਕਿਉਂ ਪਈ :
*
ਸੰਨ
2005
ਤੋਂ ਪਹਿਲਾਂ ਘਰੇਲੂ ਹਿੰਸਾ ਦੀ ਨਾਂ ਤਾਂ ਕੋਈ ਪਰਿਭਾਸ਼ਾ
ਸੀ ਅਤੇ ਨਾ ਹੀ ਇਸ ਨੂੰ ਠੱਲ੍ਹ
ਪਾਉਣ ਜਾਂ ਨਿਵਾਰਣ ਲਈ ਕੋਈ ਕਾਨੂੰਨ
ਸੀ।
*
ਦੀਵਾਨੀ ਰਾਹਤ ਦੇ ਰੂਪ ਵਿੱਚ ਤਲਾਕ ਅਤੇ ਫੌਜ਼ਦਾਰੀ ਰਾਹਤ
ਦੇ ਰੂਪ ਵਿੱਚ
498-ਏ
ਹੀ ਉਪਲਬੱਧ ਸੀ।
*
ਫੌਰੀ ਅਤੇ ਸੰਕਟਕਾਲੀਨ ਸਥਿਤੀਆਂ ਵਿੱਚ ਕੋਈ ਅਜਿਹਾ ਕਾਨੂੰਨ ਮੌਜੂਦ ਨਹੀਂ
ਸੀ ਜੋ ਪੀੜਿਤ ਔਰਤ ਨੂੰ ਸੁਰੱਖਿਆ ਜਾਂ ਨਿਵਾਸ ਸਥਾਨ
ਪ੍ਰਦਾਨ ਕਰ ਸਕੇ।
*
ਵਿਆਹਿਕ ਸਬੰਧਾਂ ਤੋਂ ਇਲਾਵਾ ਬਾਕੀ ਪਰਿਵਾਰਿਕ ਸਬੰਧਾਂ
ਜਿਵੇਂ ਮਾਤਾ ਪਿਤਾ ਤੇ ਬੱਚਿਆਂ ਦੇ ਸੰਬੰਧ,
ਭੈਣ ਅਤੇ ਭਰਾ ਦੇ ਸਬੰਧ ਅਤੇ ਵਿਆਹ ਕਰਵਾਏ ਬਗੈਰ ਪਤੀ
ਪਤਨੀ ਦੀ ਤਰ੍ਹਾਂ ਰਹਿ ਰਹੇ ਸਬੰਧਾਂ ਵਿੱਚ ਘਰੇਲੂ ਹਿੰਸਾ ਨੂੰ ਰੋਕਣ ਲਈ
ਕਿਸੇ ਕਾਨੂੰਨ ਦਾ ਨਾ ਹੋਣਾ।
ਇਸ ਕਾਨੂੰਨ ਦੇ ਮੁੱਖ ਤੱਤ :
ਇਹ ਕਾਨੂੰਨ ਮਰਦ ਨੂੰ ਇਹ ਦੱਸਦੇ ਹੋਏ ਕਿ ਉਸਦਾ ਵਿਵਹਾਰ
ਕਾਨੂੰਨੀ ਰੂਪ ਵਿੱਚ ਗਲਤ ਹੈ,
ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦਾ ਹੈ।
ਸੰਕਟ ਕਾਲੀਨ ਸਥਿਤੀ ਵਿੱਚ ਫੌਰੀ ਤੌਰ
'ਤੇ
ਰਾਹਤ ਪ੍ਰਦਾਨ ਕਰਨਾ।
*
ਔਰਤਾਂ ਨੂੰ ਸਾਂਝੇ ਘਰ ਵਿੱਚ ਰਹਿਣ ਦ ਪ੍ਰਾਵਧਾਨ ਘਰ
ਵਿੱਚ ਅਸਮਾਨ ਰਿਸ਼ਤਿਆਂ ਦੀ ਪਹਿਚਾਣ ਕਰਵਾਉਂਦਾ ਹੈ।
ਇਹ ਫੌਜ਼ਦਾਰੀ ਅਤੇ ਦੀਵਾਨੀ ਦੋਨਾਂ ਤਰ੍ਹਾਂ ਦੀਆਂ
ਰਾਹਤਾਂ ਦਾ ਪ੍ਰਾਵਧਾਨ ਕਰਦਾ ਹੈ ਜਿਵੇਂ ਮੈਜਿਸਟ੍ਰੇਟ ਕੋਲ ਧਾਰਾ
12
ਹੇਠ ਅਰਜ਼ੀ ਦਾਇਰ ਕਰਨਾ ਅਤੇ ਅਦਾਲਤੀ ਹੁਕਮਾਂ ਦੀ
ਅਵਮਾਨਨਾ ਕਰਨ ਤੇ ਕੈਦ,
ਜੁਰਮਾਨਾਂ ਜਾਂ ਦੋਹਾਂ ਦਾ ਪ੍ਰਾਵਧਾਨ ਕਰਦਾ ਹੈ।
ਇਹ ਕਾਨੂੰਨ ਕੀ ਕਹਿੰਦਾ ਹੈ :
ਘਰੇਲੂ ਹਿੰਸਾ ਕੀ ਹੈ?
ਘਰੇਲੂ ਹਿੰਸਾ ਤੋਂ ਭਾਵ ਹੈ ਕਿਸੇ ਵਿਅਕਤੀ ਵੱਲੋਂ ਕੋਈ
ਅਜਿਹਾ ਕੰਮ ਕਰਨਾ ਜੋ ਉਸ ਨੂੰ ਨਹੀਂ ਕਰਨਾ ਚਾਹੀਦਾ ਜਾਂ ਅਜਿਹਾ ਕੰਮ ਨਾ
ਕਰਨਾ ਜੋ ਉਸ ਨੂੰ ਕਰਨਾ ਚਾਹੀਦਾ ਹੈ ਅਤੇ ਜੋ ਔਰਤ ਜਾਂ ਉਸ ਦੇ ਬੱਚਿਆਂ ਦੀ
ਸਿਹਤ,
ਸੁਰੱਖਿਆ,
ਜੀਵਨ,
ਸਰੀਰਕ ਅੰਗਾਂ ਆਦਿ ਨੂੰ ਕਿਸੇ ਵੀ ਤਰ੍ਹਾਂ ਨੁਕਸਾਨ
ਪਹੁੰਚਾਉਂਦਾ ਹੈ,
ਉਸਨੂੰ ਮੁਸੀਬਤ ਵਿੱਚ ਪਾਉਂਦਾ ਹੈ ਜਾਂ ਉਸ ਦੇ ਅਜਿਹਾ
ਕਰਨ ਦੀ ਸੰਭਾਵਨਾ ਹੈ। ਇਸ ਵਿੱਚ ਸਰੀਰਕ ਹਾਨੀ ਜਿਸ ਵਿੱਚ ਜੁਬਾਨੀ ਅਤੇ
ਭਾਵਨਾਤਮਕ ਦੁਰਵਿਵਹਾਰ ਵੀ ਸ਼ਾਮਿਲ ਹੈ।ਦਹੇਜ ਜਾਂ ਕਿਸੇ ਵੀ ਤਰ੍ਹਾਂ
ਦੀ ਜਾਇਦਾਦ ਜਾਂ ਨਕਦੀ ਦੀ ਮੰਗ ਕਰਨਾ,
ਗਾਲੀ-ਗਲੋਚ ਕਰਨਾ,
ਉਸਨੂੰ ਨੁਕਸਾਨ ਪਹੁੰਚਾਉਣਾ ਵੀ ਘਰੇਲੂ ਹਿੰਸਾ ਦੇ ਹੀ
ਰੂਪ ਹਨ।ਸਮੱਸ਼ਟੀਕਰਨ - ਸਰੀਰਕ ਨੁਕਸਾਨ ਤੋਂ ਭਾਵ ਹੈ ਅਜਿਹਾ ਕੰਮ ਜਾਂ
ਵਿਵਹਾਰ ਜੋ ਔਰਤ ਨੂੰ ਸਰੀਰਕ ਤਕਲੀਫ ਪਹੁੰਚਾਉਂਦਾ ਹੈ,
ਉਸਦੇ ਜੀਵਨ ਅਤੇ ਅੰਗਾਂ ਦੇ ਵਿਕਾਸ ਨੂੰ ਰੋਕਦਾ ਹੈ। ਇਸ
ਵਿੱਚ ਸਰੀਰਕ ਹਮਲਾ ਅਤੇ ਅਪਰਾਧਿਕ ਜ਼ੋਰ ਜ਼ਬਰਦਸਤੀ ਵੀ ਸ਼ਾਮਿਲ ਹਨ।
ਯੌਨ ਉਤਪੀੜਣ/ਸ਼ੋਸ਼ਣ :
ਅਜਿਹਾ ਯੌਨ ਵਤੀਰਾ ਜੋ ਔਰਤ ਲਈ ਸ਼ਰਮਿੰਦਗੀ ਦਾ ਕਾਰਨ
ਬਣਦਾ ਹੈ,
ਉਸ ਦੇ ਆਤਮ ਸਨਮਾਨ ਨੂੰ ਚੋਟ ਪਹੁੰਚਾਉਂਦਾ ਹੈ,
ਗੈਰ-ਕੁਦਰਤੀ ਢੰਗਾਂ ਰਾਹੀਂ ਯੌਨ ਸਬੰਧ ਬਣਾਉਣ ਲਈ
ਮਜ਼ਬੂਰ ਕਰਦਾ ਹੈ,
ਯੌਨ ਉਤਪੀੜਣ ਕਿਹਾ ਜਾਵੇਗਾ। (ਉਦਾਹਰਣ ਵਜੋਂ- ਜ਼ਬਰਦਸਤੀ
ਸੰਭੋਗ ਕਰਨਾ,
ਜਬਰਨ ਅਸ਼ਲੀਲ ਚਿੱਤਰ ਵਿਖਾਉਣਾ ਆਦਿ)।
ਸ਼ਬਦਾਂ ਰਾਹੀਂ/ਜਬਾਨੀ ਅਤੇ ਭਾਵਨਾਤਮਕ ਉਤਪੀੜਣ
* ਬੇਇਜ਼ਤੀ
ਕਰਨਾ,
ਮਜ਼ਾਕ ਉਡਾਉਣਾ,
ਗਾਲੀ-ਗਲੋਚ ਕਰਨਾ,
ਤਾਨ੍ਹੇ-ਮਿਹਣੇ ਮਾਰਨਾ,
ਮੁੰਡਾ ਨਾ ਪੈਦਾ ਕਰਨ ਲਈ ਤਾਨ੍ਹੇ ਦੇਣਾ ਜਾਂ ਬੇਇਜ਼ਤ
ਕਰਨਾ।
* ਕਿਸੇ
ਅਜਿਹੇ ਵਿਅਕਤੀ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਲਈ ਲਗਾਤਾਰ ਧਮਕੀਆਂ ਦੇਣਾ,
ਜਿਸ ਨਾਲ ਔਰਤ ਦਾ ਰਿਸ਼ਤਾ ਜਾਂ ਮੋਹ ਹੈ। ਉਦਾਹਰਣ ਵਜੋਂ
ਔਰਤ ਨੂੰ ਨੌਕਰੀ ਨਾ ਕਰਨ ਦੇਣਾ ਜਾਂ ਉਸ ਦੇ ਬੱਚਿਆਂ ਨੂੰ ਵਿਦਿਅਕ ਜਾ ਹੋਰ
ਸੰਸਥਾਵਾਂ
'ਤੇ
ਜਾਣ ਤੋਂ ਰੋਕਣਾ,
ਕਿਸੇ ਵਿਅਕਤੀ ਨੂੰ ਮਿਲਣ ਤੋਂ ਰੋਕਣਾ,
ਉਸ ਦੀ ਇੱਛਾ ਵਿਰੁੱਧ ਕਿਸੇ ਨਾਲ ਵਿਆਹ ਕਰਨ ਲਈ ਮਜ਼ਬੂਰ
ਕਰਨਾ,
ਬਾਲਗ ਹੋਣ ਦੇ ਬਾਵਜੂਦ ਉਸ ਨੂੰ ਮਰਜ਼ੀ ਅਨੁਸਾਰ ਵਿਆਹ
ਕਰਨ ਤੋਂ ਰੋਕਣਾ,
ਆਤਮ-ਹੱਤਿਆ ਦੀ ਧਮਕੀ ਦੇਣਾ ਆਦਿ।
ਆਰਥਿਕ ਤੌਰ
'ਤੇ
ਨੁਕਸਾਨ ਪਹੁੰਚਾਉਣਾ
ਉਨ੍ਹਂ ਸਾਰੇ ਆਰਥਿਕ ਸਾਧਨਾਂ ਜਾਂ ਸਰੋਤਾਂ ਤੋਂ ਵਾਂਝਿਆ
ਕਰਨਾ ਜਿਨ੍ਹਾਂ ਦੀ ਪੀੜਿਤਾ ਕਾਨੂੰਨ ਅਤੇ ਰੀਤੀ-ਰਿਵਾਜਾਂ ਅਨੁਸਾਰ ਹੱਕਦਾਰ
ਹੈ। ਉਦਾਹਰਣ ਵਜੋਂ ਤੁਹਾਨੂੰ ਕਾਨੂੰਨ ਅਨੁਸਾਰ,
ਰੀਤੀ-ਰਿਵਾਜਾਂ ਜਾਂ ਅਦਾਲਤੀ ਹੁਕਮਾਂ ਜਾਂ ਕਿਸੇ ਹੋਰ
ਢੰਗ ਨਾਲ ਮਿਲੇ ਆਰਥਿਕ ਹੱਕ ਜਿਵੇਂ ਇਸਤਰੀ ਧਨ ਵਰਤਣ ਤੋਂ ਵਾਂਝਿਆ ਕਰਨਾ,
ਸਾਂਝੀ ਮਲਕੀਅਤ ਤੋਂ ਵਾਂਝਿਆ ਕਰਨਾ,
ਘਰੇਲੂ ਪੂੰਜੀ ਨੂੰ ਖੋਹਣਾ,
ਪੀੜਤ ਔਰਤ ਅਤੇ ਬੱਚਿਆਂ ਨੂੰ ਘਰੇਲੂ ਜ਼ਰੂਰਤਾਂ ਤੋਂ
ਵਾਂਝਿਆ ਕਰਨਾ,
ਚੱਲ ਅਤੇ ਅਚੱਲ ਜਾਇਦਾਦ,
ਜਿਸ ਵਿੱਚ ਮਹਿਲਾਵਾਂ ਅਤੇ ਉਸਦੇ ਬੱਚਿਆਂ ਦਾ ਰਿਸ਼ਤੇ ਦੇ
ਪੱਖੋਂ ਹੱਕ ਹੋਵੇ,
ਦੀ ਮਲਕੀਅਤ ਬਦਲਣੀ। ਔਰਤ ਨੂੰ ਤੰਗ ਕਰਨ ਦੇ ਵਿਚਾਰ ਨਾਲ
ਪ੍ਰੇਸ਼ਾਨ ਕਰਨਾ,
ਨੁਕਸਾਨ ਪਹੁੰਚਾਉਣਾ ਜਾਂ ਮੁਸੀਬਤ ਵਿੱਚ ਫਸਾਉਣਾ ਜਾਂ
ਉਸ ਨਾਲ ਸਬੰÎਧਿਤ
ਕਿਸੇ ਹੋਰ ਵਿਅਕਤੀ ਤੋਂ ਗੈਰ-ਕਾਨੂੰਨੀ ਮੰਗ ਜਿਵੇਂ ਕਿ ਦਾਜ ਜਾਂ ਕੋਈ ਹੋਰ
ਜਾਇਦਾਦ ਜਾਂ ਕੀਮਤੀ ਵਸਤਾਂ ਦੀ ਮੰਗ ਕਰਨਾ ਆਦਿ।
ਘਰੇਲੂ ਰਿਸ਼ਤੇ ਤੋਂ ਭਾਵ:
ਘਰੇਲੂ ਰਿਸ਼ਤੇ ਤੋਂ ਭਾਵ ਹੈ ਕਿ ਅਜਿਹਾ ਰਿਸ਼ਤਾ ਜੋ
ਉਨ੍ਹਾਂ ਦੋ ਵਿਅਕਤੀਆਂ ਦੇ ਵਿਚਕਾਰ ਹੁੰਦਾ ਹੈ ਜੋ ਪਰਿਵਾਰ ਵਿੱਚ ਰਹਿ ਰਹੇ
ਹਨ,
ਜਾਂ ਰਹਿ ਚੁੱਕੇ ਹਨ। ਇਹ ਰਿਸ਼ਤਾ ਖੂਨ ਦਾ ਰਿਸ਼ਤਾ,
ਵਿਆਹ ਤੋਂ ਪੈਦਾ ਹੋਇਆ ਰਿਸ਼ਤਾ,
ਆਦਮੀ ਔਰਤ ਦੇ ਇਕੱਠੇ ਪਤੀ ਪਤਨੀ ਦੇ ਤੌਰ
'ਤੇ
ਰਹਿਣ ਤੋਂ ਪੈਦਾ ਹੋਇਆ ਰਿਸ਼ਤਾ ਜਾਂ ਗੋਦ ਲੈਣ ਤੋਂ ਪੈਦਾ ਹੋਇਆ ਰਿਸ਼ਤਾ ਹੋ
ਸਕਦਾ ਹੈ।
ਸ਼ਿਕਾਇਤ ਕਿਸ ਦੇ ਖਿਲਾਫ ਕਰਵਾਈ ਜਾ ਸਕਦੀ ਹੈ?
ਸ਼ਿਕਾਇਤ ਕਿਸੇ ਬਾਲਗ ਮਰਦ ਜਾਂ ਉਸ ਦੇ ਰਿਸ਼ਤੇਦਾਰਾਂ
(ਔਰਤਾਂ ਵੀ) ਦੇ ਖਿਲਾਫ ਕੀਤੀ ਜਾ ਸਕਦੀ ਹੈ ਜਿਹੜੀਆਂ ਪੀੜਿਤ ਔਰਤ ਦੀ
ਘਰੇਲੂ ਰਿਸ਼ਤੇਦਾਰੀ ਵਿੱਚੋਂ ਹੋਣ। ਉਦਾਹਰਣ ਵਜੋਂ ਪਤੀ ਜਾਂ ਪੁਰਸ਼ ਸਾਥੀ ਦੀ
ਮਾਂ,
ਭੈਣ ਭਰਜਾਈ ਆਦਿ।
ਸ਼ਿਕਾਇਤ ਕਿਸ ਨੂੰ ਕੀਤੀ ਜਾ ਸਕਦੀ ਹੈ
?
* ਸੁਰੱਖਿਆ
ਅਫ਼ਸਰ
* ਪੁਲਿਸ
ਅਫ਼ਸਰ
* ਸੇਵਾਵਾਂ
ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ
* ਪਹਿਲੇ
ਦਰਜੇ ਦਾ ਨਿਆਇਕ ਮੈਜਿਸਟ੍ਰੇਟ ਜਾਂ ਮਹਾਨਗਰ ਦਾ ਮੈਜਿਸਟ੍ਰੇਟ
ਸ਼ਿਕਾਇਤ ਕਿਵੇਂ ਕੀਤੀ ਜਾ ਸਕਦੀ ਹੈ?
* ਸੁਰੱਖਿਆ
ਅਫ਼ਸਰ/ਸੇਵਾਵਾਂ ਪ੍ਰਦਾਨ ਕਰਨ ਵਾਲੀਆ ਸੰਸਥਾਵਾਂ ਨੂੰ
* ਟੈਲੀਫ਼ੋਨ
ਦੁਆਰਾ ਜਾਂ ਈਮੇਲ ਦੁਆਰਾ
* ਸੁਰੱਖਿਆ
ਅਫ਼ਸਰ/ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਲਿਖਤੀ ਰੂਪ ਵਿੱਚ
ਸ਼ਿਕਾਇਤ ਕਦੋਂ ਕਰ ਸਕਦੇ ਹੋ?
* ਜਦੋਂ
ਘਰੇਲੂ ਹਿੰਸਾ ਦੀ ਘਟਨਾ ਵਾਪਰ ਚੁੱਕੀ ਹੁੰਦੀ ਹੈ
* ਜਦੋਂ
ਘਰੇਲੂ ਹਿੰਸਾ ਦੀ ਘਟਨਾ ਵਾਪਰ ਰਹੀ ਹੋਵੇ
* ਜਦੋਂ
ਘਟਨਾ ਦੇ ਵਾਪਰਨ ਦੀ ਸੰਭਾਵਨਾ ਹੋਵੇ
ਘਰੇਲੂ ਹਿੰਸਾ ਦੀ ਸ਼ਿਕਾਰ ਔਰਤ ਦੀ ਮੱਦਦ ਕੌਣ ਕਰ ਸਕਦਾ
ਹੈ?
* ਇਹ
ਐਕਟ ਘਰੇਲੂ ਹਿੰਸਾ ਦੀ ਸ਼ਿਕਾਰ ਔਰਤ ਦੀ ਮੱਦਦ ਕਰਨ ਲਈ ਇੱਕ ਮਸ਼ੀਨਰੀ
ਮੁਹੱਈਆ ਕਰਵਾਉਂਦਾ ਹੈ ਅਤੇ ਉਸ ਦਾ ਵਿਸਥਾਰ ਸਹਿਤ ਵਰਨਣ ਕਰਦਾ ਹੈ। ਇਸ
ਮਸ਼ੀਨਰੀ ਵਿੱਚ ਸ਼ਾਮਿਲ ਹਨ :
(ਉ)
ਸੁਰੱਖਿਆ ਅਫ਼ਸਰ ਅਤੇ
(ਅ)
ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ
(ਇ)
ਸੁਰੱਖਿਆ ਅਫ਼ਸਰ (ਪੀ.ਓ.)
ਸੁਰੱਖਿਆ ਅਫ਼ਸਰ ਮੈਜਿਸਟ੍ਰੇਟ ਦੀ ਨਿਗਰਾਨੀ ਅਤੇ ਕੰਟਰੋਲ
ਵਿੱਚ ਕੰਮ ਕਰਦਾ ਹੈ। ਹਰੇਕ ਜ਼ਿਲ੍ਹੇ ਵਿੱਚ ਉਥੋਂ ਦੀ ਰਾਜ ਸਰਕਾਰ ਦੁਆਰਾ
ਇੱਕ ਜਾਂ ਇੱਕ ਤੋਂ ਵਧੇਰੇ ਸੁਰੱਖਿਆ ਅਫ਼ਸਰ ਨਿਯੁਕਤ ਕੀਤੇ ਜਾ ਸਕਦੇ ਹਨ।
ਪੀੜਿਤਾ ਦੀ ਸਹਾਇਤਾ ਅਤੇ ਉਸ ਨੂੰ ਨਿਆਂ ਦਿਵਾਉਣ ਦੀ ਪੂਰੀ ਜ਼ਿੰਮੇਵਾਰੀ ਉਸ
ਸੁਰੱਖਿਆ ਅਫਸਰ ਦੀ ਹੁੰਦੀ ਹੈ।
ਸੁਰੱਖਿਆ ਅਫ਼ਸਰ ਦੇ ਹੇਠ ਲਿਖੇ ਕਰਤੱਵ ਹਨ :
-
ਸੁਰੱਖਿਆ ਅਫ਼ਸਰ ਦਾ ਇਹ ਮੁੱਢਲਾ ਕਰਤੱਵ ਹੈ ਕਿ ਉਹ
ਪੀੜਿਤ ਔਰਤ ਨੂੰ ਐਕਟ ਅਨੁਸਾਰ ਅਧਿਕਾਰਾਂ ਦੀ ਜਾਣਕਾਰੀ ਦੇਵੇ ਅਤੇ
ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ਼ ਕਰਨ ਵਿੱਚ ਅਤੇ ਮੈਜਿਸਟ੍ਰੇਟ ਕੋਲ
ਪੇਸ਼ ਹੋਣ ਵਿੱਚ ਮੱਦਦ ਕਰੇ।
-
ਉਹ ਪੀੜਿਤਾ ਦੇ ਘਰ ਜਾ ਕੇ ਘਰੇਲੂ ਹਿੰਸਾ ਦੀ ਘਟਨਾ
ਦੀ ਰਿਪੋਰਟ ਤਿਆਰ ਕਰੇ ਅਤੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰੇ।
-
ਪੀੜਿਤਾ ਨੂੰ ਉਸ ਦੇ ਅਧਿਕਾਰਾਂ ਜਿਵੇਂ,
ਮੁਫਤ ਕਾਨੂੰਨੀ ਸਹਾਇਤਾ,
ਸਲਾਹਕਾਰ (ਕੌਂਸਲਰ) ਦੀ ਉਪਲਬੱਧਤਾ (ਪ੍ਰਾਪਤੀ),
ਡਾਕਟਰੀ ਸਹੂਲਤਾਂ ਅਤੇ ਸ਼ੈਲਟਰ ਹੋਮ ਬਾਰੇ ਜਾਣਕਾਰੀ
ਦੇਵੇ।
-
ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੀ
ਸੂਚੀ ਤਿਆਰ ਕਰੇ ਜਿਹੜੀਆਂ ਕਾਨੂੰਨੀ ਸਲਾਹ,
ਡਾਕਟਰੀ ਸਹੂਲਤਾਂ ਅਤੇ ਸ਼ੈਲਟਰ ਹੋਮ ਦੀ ਪ੍ਰਾਪਤੀ
ਵਿੱਚ ਮੱਦਦ ਕਰਦੀਆਂ ਹੋਣ।
-
ਪੀੜਿਤਾ ਦਾ ਡਾਕਟਰੀ ਮੁਆਇਨਾ ਕਰਵਾਉਣਾ ਅਤੇ ਜੇ ਉਸ
ਦੇ ਸਰੀਰ ਤੇ ਜ਼ਖਮ ਹੋਣ ਤਾਂ ਡਾਕਟਰੀ ਰਿਪੋਰਟ ਦੀ ਇੱਕ ਕਾਪੀ ਪੁਲਿਸ
ਸਟੇਸ਼ਨ ਅਤੇ ਮੈਜਿਸਟ੍ਰੇਟ ਨੂੰ ਪਹੁੰਚਾਉਣਾ।
-
ਮੈਜਿਸਟ੍ਰੇਟ ਤੋਂ ਪ੍ਰਾਪਤ ਸੁਰੱਖਿਆ ਹੁਕਮਾਂ ਦੀ
ਪਾਲਨਾ ਨੂੰ ਨਿਸ਼ਚਿਤ ਬਣਾਉਣਾ।
-
ਮੈਜਿਸਟ੍ਰੇਟ ਨੂੰ ਐਕਟ ਨਾਲ ਸਬੰਧਿਤ ਆਪਣੇ ਫਰਜ਼ਾਂ
ਨੂੰ ਨਿਭਾਉਣ ਵਿੱਚ ਮੱਦਦ ਦੇਣਾ।
ਕੋਈ ਵੀ ਵਿਅਕਤੀ ਜਿਸ ਨੂੰ ਹਿੰਸਾ ਦੇ ਵਾਪਰਨ ਦੀ
ਜਾਣਕਾਰੀ ਹੋਵੇ ਉਹ ਸ਼ਿਕਾਇਤ/ਜਾਣਕਾਰੀ ਦੇ ਸਕਦਾ ਹੈ।
........ਚਲਦਾ