ਆਓ ਸਮਾਜ ਦੇ ਖੁਸ਼ਹਾਲ ਭਵਿੱਖ ਲਈ
ਕਦਮ ਵਧਾਈਏ ..........
ਸਾਡਾ ਦੇਸ਼ ਸਦੀਆਂ ਤੱਕ ਗੁਲਾਮ ਰਿਹਾ ਹੈ। ਗੁਲਾਮੀ ਦੌਰਾਨ ਸਮੇਂ ਦੀਆਂ
ਹਕੂਮਤਾਂ ਨੇ ਆਮ ਜਨਤਾ ਦੀ ਭਲਾਈ ਬਾਰੇ ਕਦੇ ਕੁਝ ਨਹੀਂ ਕੀਤਾ ਸਗੋਂ
ਅਪਣਾ ਰਾਜ ਕਾਇਮ ਰੱਖਣ ਲਈ ਜਾਤ-ਪਾਤ,
ਧਰਮ ਆਦਿ ਦੇ ਅਧਾਰ ਤੇ ਲੋਕਾਂ ਨੂੰ ਵੰਡਿਆ ਅਤੇ ਸੱਤਾ ਤੇ ਕਾਬਜ਼ ਰਹੇ।
ਇਸ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਇਸ ਦੇਸ਼ ਵਿੱਚ ਮੂਲ
ਨਿਵਾਸੀਆਂ ਨੂੰ ਸ਼ਰੀਰਕ,
ਸਮਾਜਿਕ,
ਮਾਨਸਿਕ ਅਤੇ ਆਰਥਿਕ ਤੋਰ ਤੇ ਗੁਲਾਮ ਬਣਾਉਣ ਲਈ ਕੋਝੀਆਂ ਚਾਲਾਂ
ਚੱਲੀਆਂ ਗਈਆਂ ਹਨ। ਦੇਸ਼ ਦੀ ਰਜਵਾੜਾਸ਼ਾਹੀ ਨੇ ਅਪਣੇ ਸੁੱਖ ਲਈ ਦੇਸ਼
ਅਤੇ ਸਮਾਜ ਦੀ ਕਦੇ ਪਰਵਾਹ ਨਹੀਂ ਕੀਤੀ ਅਤੇ ਅਕਸਰ ਹੀ ਹਮਲਾਵਾਰਾਂ
ਨਾਲ ਹੱਥ ਮਿਲਾਇਆ ਸੀ। ਇਸ ਦੇਸ ਵਿੱਚ ਮਨੂੰਵਾਦੀ ਪ੍ਰਥਾ ਕਾਰਨ ਇੱਕ
ਵਰਗ ਜਿਸਨੂੰ ਸ਼ੂਦਰ,
ਅਛੂਤ ਆਦਿ ਨਾਮ ਦਿਤੇ ਗਏ ਹਨ ਬਾਕੀ ਤਿੰਨ ਵਰਗਾਂ ਦੇ ਲੋਕਾਂ ਦਾ
ਗੁਲਾਮ ਅਤੇ ਸੇਵਾਦਾਰ ਰਿਹਾ ਹੈ।
ਵਿੱਚ ਤੇ ਇਸ ਵਰਗ ਨੂੰ ਕਦੇ ਵੀ ਅਜ਼ਾਦੀ ਹਾਸਲ
ਨਹੀਂ ਹੋਈ। ਇਹ ਵਰਗ ਵਿਦੇਸ਼ੀਆਂ ਤੋਂ ਪਹਿਲਾਂ ਵੀ ਗੁਲਾਮ ਹੀ ਰਿਹਾ
ਅਤੇ ਵਿਦੇਸ਼ੀ ਹਮਲਾਵਾਰਾਂ ਤੋਂ ਬਾਦ ਦੋਹਰੀ ਗੁਲਾਮੀ ਝੱਲਦਾ ਰਿਹਾ।
ਸਮਾਜ ਵਿੱਚ ਫੈਲੀ ਉਚ ਨੀਚ ਦੀ ਭਾਵਨਾ ਨੂੰ ਖਤਮ ਕਰਨ ਅਤੇ ਬਰਾਬਰਤਾ
ਦੇ ਅਧਿਕਾਰ ਦਿਵਾਉਣ ਲਈ ਸਮੇਂ ਸਮੇਂ ਸਿਰ ਸਮਾਜਿਕ ਅਤੇ ਧਾਰਮਿਕ
ਰਹਿਬਰਾਂ ਨੇ ਇਸ ਕੂੜ ਪ੍ਰਥਾ ਦਾ ਵਿਰੋਧ ਕੀਤਾ ਜਿਨ੍ਹਾਂ ਵਿੱਚੋਂ
ਸਤਿਗੁਰੂ ਨਾਮ ਦੇਵ ਜੀ, ਸਤਿਗੁਰੂ ਰਵਿਦਾਸ ਜੀ, ਸਤਿਗੁਰੁ ਕਬੀਰ ਜੀ
ਅਤੇ ਸਤਿਗੁਰ ਨਾਨਕ ਦੇਵ ਜੀ ਦੇ ਨਾਮ ਖਾਸ ਵਰਨਣਯੋਗ ਹਨ ।
ਅੰਗਰੇਜੀ ਹਕੂਮਤ ਨੇ ਇਸ ਵਰਗ ਨਾਲ ਸਬੰਧਿਤ ਲੋਕਾਂ ਨੂੰ ਕੁੱਝ ਹੱਦ
ਤੱਕ ਅਧਿਕਾਰ ਦੇਣ ਦੀ ਪ੍ਰਥਾ ਸ਼ੁਰੂ ਕੀਤੀ ਜਿਸਦਾ ਭਾਰਤੀ ਆਗੂਆਂ ਨੇ
ਕਈ ਵਾਰ ਵਿਰੋਧ ਕੀਤਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅੰਗਰੇਜੀ
ਹਕੂਮਤ ਵਲੋਂ ਭਾਰਤ ਵਿੱਚ ਸਦੀਆਂ ਤੋਂ ਲਿਤਾੜੇ ਲੋਕਾਂ ਸ਼ੂਦਰਾਂ ਦੇ
ਸਥਿਤੀ ਜਾਣਨ ਲਈ ਭੇਜੇ ਗਏ ਸਾਇਮਨ ਕਮਿਸ਼ਨ ਦਾ ਸਥਾਨਕ ਆਗੂਆਂ ਨੇ ਕੱਟੜ
ਵਿਰੋਧ ਕੀਤਾ ਸੀ। ਅੰਗਰੇਜਾਂ ਵਲੋਂ ਬੁਲਾਈਆਂ ਗਈਆਂ ਗੋਲਮੇਜ਼
ਕਾਨਫਰੰਸਾਂ ਵਿੱਚ ਜਦੋਂ ਦਲਿਤ ਆਗੂ ਡਾਕਟਰ ਭੀਮ ਰਾਓ ਅੰਬੇਡਕਰ ਨੇ
ਦਲਿਤਾਂ ਦੀ ਪ੍ਰਤੀਨਿਧਤਾ ਕੀਤੀ ਤਾਂ ਉਸ ਵੇਲੇ
ਕਾਂਗਰਸੀ ਆਗੂ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਕੱਟੜ ਵਿਰੋਧ ਕੀਤਾ। ਪੰਜਾਬ ਵਿੱਚ ਦਲਿਤ
ਆਗੂ ਅਤੇ ਉਸ ਵੇਲੇ ਆਦ ਧਰਮ ਆਗੂ ਬਾਬੂ ਮੰਗੂ ਰਾਮ ਮੁਗੋਵਾਲੀਆ ਦੀਆਂ
ਕੋਸ਼ਿਸਾਂ ਸਦਕਾ ਅਤੇ ਪੰਜਾਬ ਤੋਂ ਭੇਜੀਆਂ ਟੈਲੀਗ੍ਰਾਮਾਂ ਸਦਕਾ ਡਾਕਟਰ
ਭੀਮ ਰਾਓ ਅੰਬੇਡਕਰ ਨੂੰ ਗੋਲਮੇਜ ਕਾਨਫਰੰਸਾਂ ਵਿੱਚ ਸ਼ੂਦਰਾਂ ਦੀ
ਪ੍ਰਤੀਨਿਧਤਾ ਕਰਨ ਦਾ ਸੁਨਿਹਰੀ ਮੌਕਾ ਮਿਲਿਆ ਜਿਸ ਵਿੱਚ ਉਨ੍ਹਾਂ ਨੇ
ਚੋਥੇ ਵਰਗ ਦਾ ਪੱਖ ਰੱਖਿਆ ਅਤੇ ਇਨ੍ਹਾਂ ਲਈ ਵਖਰੀ ਰਾਜਨੀਤਿਕ
ਪ੍ਰਤੀਨਿਧਤਾ ਲਈ ਦੋਹਰੀ ਵੋਟ ਦੀ ਮੰਗ ਮਨਜੂਰ ਕਰਵਾਈ ਜਿਸਦੇ ਵਿਰੋਧ
ਵਿੱਚ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਮਰਨ ਵਰਤ ਰੱਖ ਲਿਆ। ਬੇਸੱਕ ਗਾਂਧੀ
ਦੇ ਬਰਾਬਰ ਕਈ ਆਦਧਰਮੀ ਆਗੂਆਂ ਨੇ ਵੀ ਮਰਨ ਵਰਤ ਰੱਖਿਆ ਪ੍ਰੰਤੂ
ਡਾਕਟਰ ਅੰਬੇਡਕਰ ਨੇ
24
ਸਤੰਬਰ
1932
ਨੂੰ ਗਾਂਧੀ ਦੀ ਜਾਨ ਬਚਾਉਣ ਲਈ ਅਪਣੀ ਇਹ ਮੰਗ ਵਾਪਸ ਲੈ ਲਈ ਜਿਸਤੋਂ ਬਾਦ ਡਾਕਟਰ ਅੰਬੇਡਕਰ ਅਤੇ
ਗਾਂਧੀ ਵਿੱਚ ਸਮਝੋਤਾ ਹੋ ਗਿਆ ਜਿਸਨੂੰ ਪੂਨਾ ਪੈਕਟ ਵੀ ਕਿਹਾ
ਜਾਂਦਾ ਹੈ। ਇਸ ਤਰਾਂ ਸਮੇਂ ਸਮੇਂ ਤੇ ਮੰਨੂੰਵਾਦੀ ਲੀਡਰਾਂ ਨੇ ਇਸ
ਵਰਗ ਨੂੰ ਹਰ ਤਰਾਂ ਨਾਲ ਗੁਲਾਮ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ
ਹਨ। ਅੰਤ ਲੋਕਾਂ ਦੇ ਸੰਘਰਸ਼ ਅਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਬਾਦ
15
ਅਗਸਤ
1947
ਨੂੰ ਸਾਡਾ ਦੇਸ਼ ਆਜ਼ਾਦ ਹੋਇਆ। ਦੇਸ਼ ਅਜ਼ਾਦ ਕਰਵਾਉਣ ਵਾਲੇ ਦੇਸ਼ ਭਗਤਾਂ
ਦਾ ਸੁਪਨਾ ਸੀ ਕਿ ਅਜ਼ਾਦੀ ਤੋਂ ਬਾਦ ਦੇਸ਼ ਵਿੱਚ ਹਰ ਵਰਗ ਅਤੇ ਵਿਅਕਤੀ
ਦੀਆਂ ਮੁਢਲੀਆਂ ਜਰੂਰਤਾਂ ਪੂਰੀਆਂ ਹੋਣ ਅਤੇ ਕਿਸੇ ਵੀ ਵਿਅਕਤੀ ਦੀ
ਦੂਜੇ ਵਿਅਕਤੀ ਦੁਆਰਾ ਲੁੱਟ ਖਸੁੱਟ ਨਾਂ ਹੋਵੇ। ਅਜਾਦ ਭਾਰਤ ਦਾ
ਸੰਵਿਧਾਨ ਤਿਆਰ ਕਰਨ ਲਈ ਦਲਿਤ
ਆਗੂ ਦੀ ਪਰਧਾਨਗੀ ਅਧੀਨ ਤਿਆਰ ਕੀਤਾ ਗਿਆ ਅਤੇ
26
ਜਨਵਰੀ
1950
ਨੂੰ ਦੇਸ਼ ਦਾ ਸੰਵਿਧਾਨ ਲਾਗੁ ਕੀਤਾ ਗਿਆ। ਸਾਡੇ ਦੇਸ਼ ਦੇ ਸੰਵਿਧਾਨ
ਅਨੁਸਾਰ ਸਾਰੇ ਨਾਗਰਿਕ ਬਰਾਬਰ ਹਨ ਅਤੇ ਕਿਸੇ ਨਾਲ ਵੀ ਧਰਮ,
ਲਿੰਗ,
ਨਸਲ,ਜਾਤ
ਆਦਿ ਦੇ ਅਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ। ਭਾਰਤ ਨੂੰ ਲੋਕ
ਕਲਿਆਣਕਾਰੀ ਰਾਸ਼ਟਰ ਬਣਾਇਆ ਗਿਆ ਹੈ। ਦੇਸ਼ ਵਿੱਚ ਅਜ਼ਾਦੀ ਤੋਂ ਬਾਦ
ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਲੋਕ ਭਲਾਈ ਦੀਆਂ ਸਕੀਮਾਂ ਬਣਾਈਆਂ
ਅਤੇ ਇਨ੍ਹਾਂ ਸਕੀਮਾਂ ਨੂੰ ਲਾਗੂ ਕਰਨ ਲਈ ਸਮੇਂ ਸਮੇਂ ਤੇ ਅਰਬਾਂ
ਰੁਪਏ ਖਰਚੇ ਗਏ ਹਨ। ਲੋਕ ਭਲਾਈ ਸਕੀਮਾਂ ਤੇ ਅਰਬਾਂ ਰੁਪਏ ਖਰਚਣ ਦੇ
ਬਾਬਜੂਦ ਗਰੀਬੀ,
ਅਨਪੜ੍ਹਤਾ ਅਤੇ ਹੋਰ ਕਈ ਕਾਰਨਾਂ ਕਰਕੇ ਇਨ੍ਹਾਂ ਸਕੀਮਾਂ ਦਾ ਲਾਭ
ਅਸਲੀ ਲੋੜਵੰਦਾਂ ਤੱਕ ਨਹੀਂ ਪਹੁੰਚ ਸਕਿਆ। ਸਾਡੇ ਦੇਸ਼ ਨੂੰ ਆਜ਼ਾਦ ਹੋਏ
ਭਾਵੇਂ
67
ਸਾਲ ਤੋਂ ਜ਼ਿਆਦਾ ਦਾ ਸਮਾਂ ਬਤੀਤ ਹੋ ਗਿਆ ਹੈ ਪਰ ਅਜੇ ਤੱਕ ਵੀ ਆਮ
ਗਰੀਬ ਲੋਕ ਆਪਣੇ ਅਧਿਕਾਰਾਂ ਅਤੇ ਸਰਕਾਰਾਂ ਵਲੋਂ ਚੱਲ ਰਹੀਆਂ ਲੋਕ
ਭਲਾਈ ਸਕੀਮਾਂ ਬਾਰੇ ਪੂਰੀ
ਤਰ੍ਹਾਂ
ਜਾਣੂ ਨਹੀਂ ਹਨ। ਬੇਸ਼ੱਕ ਸਰਕਾਰ ਸਮੇਂ-ਸਮੇਂ ਤੇ ਗਰੀਬ ਲੋਕਾਂ ਦੀ
ਭਲਾਈ ਲਈ ਸਕੀਮਾਂ ਨੂੰ ਬਣਾਉਂਦੀ ਰਹਿੰਦੀ ਹੈ ਪਰ ਆਮ ਗਰੀਬ ਲੋਕਾਂ
ਨੂੰ ਇਹਨਾਂ ਸਕੀਮਾਂ ਬਾਰੇ ਪਤਾ ਹੀ ਨਹੀਂ ਲੱਗਦਾ ਹੈ ਜਿਸ ਕਰਕੇ ਇਹ
ਸਕੀਮਾਂ ਕਾਗਜ਼ਾ ਤੱਕ ਹੀ ਸੀਮਿਤ ਰਹਿ ਜਾਂਦੀਆਂ ਹਨ। ਇਸ ਸਬੰਧੀ ਆਮ
ਲੋਕਾਂ ਤੱਕ ਜਾਣਕਾਰੀ ਪਹੁੰਚਾਣ ਲਈ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੋਸਾਇਟੀ ਯੂ ਏ ਈ ਦੀ ਸਮੂਹ ਪ੍ਰਬੰਧਕ ਕਮੇਟੀ ਵਲੋਂ ਚਲਾਈ ਜਾ ਰਹੀ
ਉਪਕਾਰ ਵੈਬਸਾਇਟ ਦੁਆਰਾ ਯਤਨ ਸ਼ੁਰੂ ਕੀਤੇ ਜਾ ਰਹੇ ਹਨ ਜਿਸ ਵਿੱਚ ਆਮ
ਲੋਕਾਂ ਲਈ ਬਣੀਆਂ ਯੋਜਨਾਵਾਂ ਅਤੇ ਕਨੂੰਨਾਂ ਬਾਰੇ ਜਾਣਕਾਰੀ ਸਰਲ
ਭਾਸ਼ਾ ਵਿੱਚ ਦਿਤੀ ਜਾਵੇਗੀ। ਇਹ ਸਭ ਲਿਖਣ ਦਾ ਉਦੇਸ਼ ਆਮ ਲੋਕਾਂ ਤੱਕ
ਸਰਕਾਰੀ ਸਕੀਮਾਂ ਅਤੇ ਲੋਕਾਂ ਦੇ ਕਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ
ਪਹੁੰਚਾਣਾ ਹੈ ਤਾਂ ਜੋ ਇਨ੍ਹਾਂ ਸਕੀਮਾਂ ਦਾ ਲਾਭ ਅਸਲੀ ਲੋੜਵੰਦਾਂ
ਤੱਕ ਪਹੁੰਚ ਸਕੇ ਤੇ ਦੇਸ਼ ਸੱਚਮੁੱਚ ਵਿਕਸਿਤ ਹੋ ਸਕੇ। ਇਹ ਸਭ ਕੁੱਝ
ਕਰਨ ਦਾ ਮੰਤਵ ਲੋਕਾਂ ਤੱਕ ਜਰੂਰੀ ਜਾਣਕਾਰੀ ਪੰਹੁਚਾਣਾ ਹੈ ਤਾਂ ਜੋ
ਉਹ ਇਹਨਾਂ ਸਕੀਮਾਂ ਦਾ ਲਾਭ ਲੈ ਸਕਣ ਅਤੇ ਆਪਣੇ ਅਧਿਕਾਰਾਂ ਪ੍ਰਤੀ
ਜਾਗ੍ਰਿਤ ਹੋ ਸਕਣ। ਆਪ ਸਭਨੂੰ ਬੇਨਤੀ ਹੈ ਕਿ ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਯੂ ਏ ਈ ਦੀ ਸਮੂਹ ਪ੍ਰਬੰਧਕ ਕਮੇਟੀ ਵਲੋਂ ਕੀਤੀ
ਜਾ ਰਹੀ ਇਸ ਕੋਸ਼ਿਸ ਨੂੰ ਕਾਮਯਾਬ ਬਣਾਈਏ ਅਤੇ ਇਸ ਜਾਣਕਾਰੀ ਨੂੰ ਵੱਧ
ਤੋਂ ਵੱਧ ਲੋਕਾਂ ਤੱਕ ਪਹੁੰਚਾਣ ਲਈ ਮੱਦਦ ਕਰੀਏ ਤਾਂ ਜੋ ਵਿਕਾਸ ਦੀਆਂ
ਕਿਰਨਾਂ ਸਭਦੇ ਘਰਾਂ ਤੱਕ ਪਹੁੰਚ ਸਕਣ ਅਤੇ ਇੱਕ ਵਿਕਸਿਤ ਅਤੇ ਖੁਸ਼ਹਾਲ
ਸਮਾਜ ਦਾ ਨਿਰਮਾਣ ਹੋ ਸਕੇ।