ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ
ਫੰਡ ਵੀ ਬਣਿਆ ਸਰਕਾਰ ਲਈ ਕਮਾਈ ਅਤੇ
ਲਾਭ ਕਮਾਉਣ ਦਾ ਸਾਧਨ।ਮਨਮਰਜੀ
ਨਾਲ ਵੰਡੇ ਜਾਂਦੇ ਹਨ ਫੰਡਜ਼।
18
ਸਤੰਬਰ
2014 (ਕੁਲਦੀਪ
ਚੰਦ)
ਦੇਸ਼ ਵਿੱਚ ਕੁਦਰਤੀ ਆਫਤ ਅਤੇ ਮੁਸੀਬਤ ਵੇਲੇ ਲੋਕਾਂ ਨੂੰ ਆਰਥਿਕ
ਸਹਾਇਤਾ ਦੇਣ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਬਣਾਇਆ ਗਿਆ ਹੈ।
ਸੰਨ
1948 ਵਿੱਚ ਪਾਕਿਸਤਾਨ ਤੋਂ ਉਜੱੜ ਕੇ ਆਏ ਲੋਕਾਂ ਲਈ ਦੇਸ਼ ਦੇ
ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਅਪੀਲ ਤੇ ਜਨਤਾ
ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਦੀ ਸਥਾਪਨਾ
ਕੀਤੀ ਗਈ ਸੀ। ਹੁਣ ਇਸਦੀ ਵਰਤੋਂ ਕੁਦਰਤੀ ਆਫਤਾਂ ਜਿਵੇਂ ਕਿ
ਚੱਕਰਵਾਤੀ ਤੁਫਾਨ,
ਹੜ੍ਹ,
ਭੁਚਾਲ,
ਸੁਨਾਮੀ,
ਸੋਕਾ,
ਵੱਡੀਆਂ ਦੁਰਘਟਨਾਵਾਂ ਅਤੇ ਦੰਗਿਆਂ ਵਿੱਚ ਜਾਨ ਗਵਾਉਣ ਵਾਲੇ
ਲੋਕਾਂ ਦੇ ਪਰਿਵਾਰਾਂ ਦੀ ਮੱਦਦ ਲਈ ਕੀਤੀ ਜਾਂਦੀ ਹੈ। ਇਸ ਫੰਡ
ਵਿੱਚੋਂ ਦਿਲ ਦੇ ਅਪਰੇਸ਼ਨ,
ਕਿਡਨੀ ਬਦਲਣ ਅਤੇ ਕੈਂਸਰ ਦੇ ਇਲਾਜ ਲਈ ਲੋੜਵੰਦ ਮਰੀਜ਼ਾਂ ਦੀ
ਆਰਥਿਕ ਸਹਾਇਤਾ ਕਰਨ ਦਾ ਵੀ ਪ੍ਰਬੰਧ ਹੈ। ਇਹ ਫੰਡ ਦੇਸ਼ ਦੀ ਆਮ ਜਨਤਾ
ਦੇ ਸਹਿਯੋਗ ਨਾਲ ਹੀ ਚਲਾਇਆ ਜਾਂਦਾ ਹੈ ਅਤੇ ਇਸ ਵਿੱਚ ਸਰਕਾਰੀ ਬੱਜਟ
ਵਿੱਚੋਂ ਕੋਈ ਵੀ ਹਿੱਸਾ ਨਹੀਂ ਪਾਇਆ ਜਾਂਦਾ ਹੈ। ਇਸ ਫੰਡ ਦੀ ਰਾਸ਼ੀ
ਨੂੰ ਬੈਂਕ ਵਿੱਚ ਫਿਕਸਡ ਡਿਪਾਜਿਟ ਦੇ ਰੂਪ ਵਿੱਚ ਰੱਖਿਆ ਜਾਂਦਾ ਹੈ।
ਇਹ ਫੰਡ ਆਮਦਨ ਕਰ
1961 ਦੀ ਧਾਰਾ
10 (23) (ਸੀ) ਅਧੀਨ ਰਜਿਸਟਰਡ ਹੈ। ਇਹ ਫੰਡ ਆਮਦਨ ਕਰ ਦੀ
ਧਾਰਾ
80 ਜੀ ਅਧੀਨ ਵੀ ਰਜਿਸਟਰਡ ਹੈ ਅਤੇ ਇਸ ਫੰਡ ਵਿੱਚ ਦਾਨ ਕਰਨ
ਵਾਲੇ ਲੋਕਾਂ ਅਤੇ ਸੰਸਥਾਵਾਂ ਨੂੰ ਆਮਦਨ ਕਰ ਦੀ ਧਾਰਾ
80 ਜੀ ਅਧੀਨ ਆਮਦਨ ਕਰ ਤੋਂ ਛੋਟ ਮਿਲਦੀ ਹੈ। ਵਿੱਤ
ਮੰਤਰਾਲਿਆ ਵਲੋਂ ਜਾਰੀ ਸਰਕੂਲਰ ਨੰਬਰ
2/2005 ਮਿਤੀ
12 ਜਨਵਰੀ
2005 ਅਨੁਸਾਰ ਕਿਸੇ ਵੀ ਅਦਾਰੇ ਦੇ ਕਰਮਚਾਰੀਆਂ ਵਲੋਂ
ਸਮੂਹਿਕ ਰੂਪ ਵਿੱਚ ਅਪਣੇ ਅਦਾਰੇ ਅਤੇ ਮਾਲਕ ਰਾਹੀਂ ਭੇਜੇ ਗਏ ਫੰਡਜ਼
ਤੇ ਵੀ ਆਮਦਨ ਕਰ ਦੀ ਧਾਰਾ
80 ਜੀ ਅਧੀਨ ਆਮਦਨ ਕਰ ਤੋਂ ਛੋਟ ਮਿਲਦੀ ਹੈ ਅਤੇ ਇਸ ਲਈ
ਸਬੰਧਤ ਅਦਾਰੇ ਨੂੰ ਸਮੂਹਿਕ ਰੂਪ ਵਿੱਚ ਇੱਕ ਹੀ ਰਸੀਦ ਜਾਰੀ ਕੀਤੀ
ਜਾਵੇਗੀ ਅਤੇ ਸਬੰਧਿਤ ਵਿਭਾਗ ਅਤੇ ਅਦਾਰੇ ਦੇ ਡੀ ਡੀ ਓ ਜਾਂ ਮਾਲਕ
ਵਲੋਂ ਅੱਗੇ ਨਿੱਜੀ ਰਸੀਦਾਂ ਦਿਤੀਆਂ ਜਾ ਸਕਦੀਆਂ ਹਨ। ਪ੍ਰਾਪਤ
ਜਾਣਕਾਰੀ ਅਨੁਸਾਰ ਇਸ ਫੰਡ ਅਧੀਨ ਪੈਸੇ ਖਰਚਣ ਅਤੇ ਦੇਣ ਦਾ ਅਧਿਕਾਰ
ਪ੍ਰਧਾਨ ਮੰਤਰੀ ਕੋਲ ਹੈ ਅਤੇ ਇਸ ਫੰਡ ਵਿਚੋਂ ਪੈਸੇ ਸਿਰਫ ਪ੍ਰਧਾਨ
ਮੰਤਰੀ ਦੀ ਸਲਾਹ ਨਾਲ ਹੀ ਦਿਤੇ ਜਾ ਸਕਦੇਹਨ। ਇਸ ਫੰਡ ਸਬੰਧੀ ਆਡਿਟ
ਵੀ ਇੱਕ ਪ੍ਰਾਈਵੇਟ ਆਡਿਟਰ ਵਲੋਂ ਹੀ ਕੀਤੀ ਜਾਂਦੀ ਹੈ। ਪ੍ਰਧਾਨ
ਮੰਤਰੀ ਰਾਸ਼ਟਰੀ ਰਾਹਤ ਫੰਡ ਦਾ ਪਰਮਾਨੈਂਟ ਅਕਾਊਂਟ ਨੰਬਰ ਏ ਏ ਏ ਜੀ
ਪੀ
0033 ਐਮ ਹੈ। ਦੇਸ਼ ਦੇ
28 ਬੈਂਕਾਂ ਵਿੱਚ ਪ੍ਰਧਾਨਮੰਤਰੀ ਰਾਹਤ ਕੋਸ਼ ਲਈ ਰਾਸ਼ੀ
ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਹਨਾਂ
28 ਬੈਂਕਾਂ ਵਿੱਚ ਪ੍ਰਧਾਨਮੰਤਰੀ ਰਾਸ਼ਟਰੀ ਰਾਹਤ ਕੋਸ਼ ਦੇ ਲਈ
ਖਾਤੇ ਖੁਲਵਾਏ ਗਏ ਹਨ। ਇਹ ਫੰਡ ਵੀ ਸਾਡੀ ਸਰਕਾਰ ਲਈ ਕਮਾਈ ਦਾ ਸਾਧਨ
ਬਣ ਚੁੱਕਿਆ ਹੈ ਅਤੇ ਇਸ ਖਾਤੇ ਵਿੱਚ ਕਰੋੜ੍ਹਾਂ ਰੁਪਏ ਬਕਾਇਆ ਪਏ
ਹੋਏ ਹਨ। ਪ੍ਰਧਾਨ ਮੰਤਰੀ ਦਫਤਰ ਤੋਂ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ
ਕੋਸ਼ ਲਈ ਜਨਤਾ ਵੱਲੋਂ ਦਿੱਤੇ ਗਏ ਦਾਨ ਅਤੇ ਉਸ ਰਾਸ਼ੀ ਉਪਰ ਪ੍ਰਾਪਤ
ਵਿਆਜ ਦੀ ਜਾਣਕਾਰੀ ਅਨੁਸਾਰ ਇਸ ਫੰਡ ਵਿੱਚਸਾਲ
2008-09 ਵਿੱਚ
353.49 ਕਰੋੜ ਰੁਪਏ ਪ੍ਰਾਪਤ ਹੋਏ ਜਿਸ ਵਿਚੋਂ
216.31 ਕਰੋੜ ਰੁਪਏ ਵੱਖ-ਵੱਖ ਰਾਹਤ ਕਾਰਜਾਂ ਲਈ ਜਾਰੀ ਕੀਤੇ
ਗਏ ਹਨ ਅਤੇ
1611.62 ਕਰੋੜ ਰੁਪਏ ਬਕਾਇਆ ਪਏ ਸਨ,
ਸਾਲ
2009-10 ਵਿੱਚ
185.11 ਕਰੋੜ ਰੁਪਏ ਪ੍ਰਾਪਤ ਹੋਏ ਅਤੇ
120.26 ਕਰੋੜ ਰੁਪਏ ਜਾਰੀ ਕੀਤੇ ਗਏ ਜਦਕਿ
1652.83 ਕਰੋੜ ਰੁਪਏ ਬਕਾਇਆ ਪਏ ਸਨ,
ਸਾਲ
2010-11 ਵਿੱਚ
155.61 ਕਰੋੜ ਰੁਪਏ ਪ੍ਰਾਪਤ ਹੋਏ ਅਤੇ
182.31 ਕਰੋੜ ਰੁਪਏ ਜਾਰੀ ਕੀਤੇ ਗਏ ਜਦਕਿ
1625.64 ਕਰੋੜ ਰੁਪਏ ਬਕਾਇਆ ਪਏ ਸਨ,
ਸਾਲ
2011-12 ਵਿੱਚ
200.79 ਕਰੋੜ ਰੁਪਏ ਪ੍ਰਾਪਤ ਹੋਏ ਅਤੇ
128.41 ਕਰੋੜ ਰੁਪਏ ਜਾਰੀ ਕੀਤੇ ਗਏ ਜਦਕਿ
1698 ਕਰੋੜ ਰੁਪਏ ਬਕਾਇਆ ਪਏ ਸਨ,
ਸਾਲ
2012-13 ਵਿੱਚ
211.41 ਕਰੋੜ ਰੁਪਏ ਪ੍ਰਾਪਤ ਹੋਏ ਅਤੇ
181.52 ਕਰੋੜ ਰੁਪਏ ਜਾਰੀ ਕੀਤੇ ਗਏ ਜਦਕਿ
1727.79 ਕਰੋੜ ਰੁਪਏ ਬਕਾਇਆ ਪਏ ਸਨ,
ਸਾਲ
2013-14 ਵਿੱਚ
377.04 ਕਰੋੜ ਰੁਪਏ ਪ੍ਰਾਪਤ ਹੋਏ ਅਤੇ
297.15 ਕਰੋੜ ਰੁਪਏ ਜਾਰੀ ਕੀਤੇ ਗਏ ਜਦਕਿ
1995.01 ਕਰੋੜ ਰੁਪਏ ਬਕਾਇਆ ਪਏ ਸਨ,
ਇਸ ਸਾਲ ਸਾਲ
2014-15 (16.05.2014 ਤੱਕ) ਇਸ ਫੰਡ ਵਿੱਚ
6.82 ਕਰੋੜ ਰੁਪਏ ਪ੍ਰਾਪਤ ਹੋਏ ਅਤੇ
9.63 ਕਰੋੜ ਰੁਪਏ ਜਾਰੀ ਕੀਤੇ ਜਦਕਿ
2038.31 ਕਰੋੜ ਰੁਪਏ ਬਕਾਇਆ ਪਏ ਹਨ। ਇਹ ਹੈਰਾਨੀ ਦੀ ਗੱਲ
ਹੈ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚ ਸਿਰਫ ਆਮ ਜਨਤਾ ਹੀ
ਹਿੱਸਾ ਪਾਉਂਦੀ ਹੈ ਜਦਕਿ ਲੱਖਾਂ ਕਰੋੜ ਰੁਪਏ ਦਾ ਬਜਟ ਰੱਖਣ ਵਾਲੀ
ਸਰਕਾਰ ਇਸ ਫੰਡ ਵਿੱਚ ਕੋਈ ਵੀ ਹਿੱਸਾ ਨਹੀਂ ਪਾਉਂਦੀ ਹੈ। ਇਸ ਤੋਂ
ਵੱਧ ਹੈਰਾਨੀ ਦੀ ਗੱਲ ਹੈ ਕਿ ਆਮ ਜਨਤਾ ਹਰ ਸਾਲ ਸਰਕਾਰ ਨੂੰ ਲੱਖਾਂ
ਕਰੋੜ ਰੁਪਏ ਟੈਕਸ ਦਿੰਦੀ ਹੈ ਪਰ ਜਦੋਂ ਦੇਸ਼ ਵਿੱਚ ਕੋਈ ਹੜ,
ਭੁਚਾਲ ਜਾਂ ਕੋਈ ਹੋਰ ਕੁਦਰਤੀ ਆਫਤ ਆਉਂਦੀ ਹੈ ਤਾਂ ਸਰਕਾਰ
ਆਮ ਜਨਤਾ ਨੂੰ ਹੀ ਅਪੀਲ ਕਰਦੀ ਹੈ ਕਿ ਪੀੜਿਤਾਂ ਦੀ ਮੱਦਦ ਲਈ ਪ੍ਰਧਾਨ
ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚ ਦਾਨ ਦਿੱਤਾ ਜਾਵੇ ਜਦਕਿ ਜਨਤਾ
ਵੱਲੋਂ ਦਿੱਤੇ ਗਏ ਲੱਖਾਂ ਕਰੋੜ ਰੁਪਏ ਦੇ ਟੈਕਸ ਵਿੱਚੋਂ ਸਰਕਾਰ ਆਮ
ਜਨਤਾ ਦੀ ਕੋਈ ਮੱਦਦ ਨਹੀਂ ਕਰਦੀ ਹੈ। ਕੁਦਰਤੀ ਆਫਤਾਂ ਦੇ ਪੀੜਿਤਾਂ
ਦੀ ਮੱਦਦ ਲਈਂ ਕਈ ਲੋਕ ਰੁਪਏ ਤੋਂ ਇਲਾਵਾ ਰਾਸ਼ਨ ਅਤੇ ਕੱਪੜਾ ਆਦਿ ਵੀ
ਇਕੱਠਾ ਕਰ ਲੈਂਦੇ ਹਨ ਅਤੇ ਕਈ ਵਾਰ ਇਹ ਸਮਾਨ ਲੋੜਵੰਦਾਂ ਤੱਕ ਨਹੀਂ
ਪਹੁੰਚਦਾ ਹੈ ਅਤੇ ਬਾਜ਼ਾਰਾਂ ਵਿੱਚ ਵਿਕਦਾ ਹੈ। ਸਾਡੇ ਦੇਸ਼ ਦੇ ਵਿਧਾਇਕ
ਅਤੇ ਸੰਸਦ ਕਦੀ ਵੀ ਆਪਣੀ ਜੇਬ ਵਿੱਚੋਂ ਕੁਦਰਤੀ ਆਫਤਾਂ ਦੇ ਪੀੜਿਤਾਂ
ਲਈ ਕੋਈ ਦਾਨ ਨਹੀਂ ਦਿੰਦੇ ਹਨ ਅਤੇ ਆਮ ਜਨਤਾ ਨੂੰ ਹੀ ਅਪੀਲਾਂ ਕਰਦੇ
ਹਨ ਕਿ ਕੁਦਰਤੀ ਆਫਤ ਦੇ ਪੀੜਿਤਾਂ ਦੀ ਮੱਦਦ ਕੀਤੀ ਜਾਵੇ ਜਦਕਿ ਹਰ
ਵਿਧਾਇਕ ਅਤੇ ਸੰਸਦ ਮੈਂਬਰ ਹਜ਼ਾਰਾਂ ਕਰੋੜ ਦੇ ਮਾਲਕ ਹੁੰਦੇ ਹਨ। ਇਸ
ਫੰਡ ਲਈ ਕਦੇ ਕਦੇ ਕੁੱਝ ਰਾਜਨੀਤੀਵਾਨ ਵਿਧਾਇਕ ਅਤੇ ਸੰਸਦ ਮੈਂਬਰ
ਅਪਣੇ ਇੱਕ ਦਿਨ ਜਾਂ ਕਦੇ ਕਦੇ ਇੱਕ ਮਹੀਨੇ ਦੀ ਤਨਖਾਹ ਇਸ ਫੰਡ ਲਈ
ਦੇਣ ਦਾ ਵਾਅਦਾ ਵੀ ਕਰਦੇ ਹਨ। ਇਸ ਫੰਡ ਲਈ ਕਈ ਵਾਰ ਸਕੂਲਾਂ ਕਾਲਜਾਂ
ਦੇ ਵਿਦਿਆਰਥੀ ਅਪਣੇ ਜੇਬ ਖਰਚ ਵਿਚੋਂ ਚੰਦਾ ਇੱਕਠਾ ਕਰਦੇ ਹਨ ਅਤੇ
ਗਲੀਆਂ ਬਜ਼ਾਰਾਂ ਵਿੱਚ ਘੁੰਮਕੇ ਲੋਕਾਂ ਤੋਂ ਚੰਦਾ ਇਕੱਠਾ ਕਰਦੇ ਹਨ।
ਇਸ ਫੰਡ ਦੀ ਕਿੰਨੀ ਕੁ ਸਹੀ ਵਰਤੋਂ ਹੁੰਦੀ ਹੈ ਇਹ ਵੀ ਇੱਕ ਵੱਡਾ
ਸਵਾਲ ਹੈ ਪਰ ਹੁਣ ਤੱਕ ਇਸ ਫੰਡ ਵਿੱਚ ਲੋਕਾਂ ਦੇ ਪਏ ਕਰੋੜਾਂ ਰੁਪਏ
ਸਰਕਾਰ ਲਈ ਕਮਾਈ ਦਾ ਸਾਧਨ ਬਣੇ ਹੋਏ ਹਨ। ਇਹ ਹੈਰਾਨੀ ਦੀ ਗੱਲ ਹੈ ਕਿ
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਕੁਦਰਤੀ ਆਫਤਾਂ ਦੇ ਪੀੜਿਤਾਂ ਲਈ
ਬਣਾਇਆ ਗਿਆ ਹੈ ਪਰ ਇਸ ਕੋਸ਼ ਵਿੱਚੋਂ ਹੋਰ ਕੇਸਾਂ ਲਈ ਵੀ ਰਾਹਤ ਰਾਸ਼ੀ
ਜਾਰੀ ਕੀਤੀ ਜਾ ਰਹੀ ਹੈ ਜਿਵੇਂ ਕਿ ਪਾਕਿਸਤਾਨ ਦੀ ਜ਼ੇਲ ਵਿੱਚ ਬੰਦ
ਸਬਰਜੀਤ ਸਿੰਘ ਦੀ ਮੌਤ ਤੇ ਉਸਦੇ ਪਰਿਵਾਰ ਨੂੰ
25 ਲੱਖ ਰੁਪਏ ਦੀ ਸਹਾਇਤਾ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ
ਕੋਸ਼ ਵਿੱਚੋਂ ਦਿੱਤੀ ਗਈ ਹੈ ਜਦਕਿ ਉਹ ਕਿਸੇ ਰਾਸ਼ਟਰੀ ਆਪਦਾ ਦਾ ਸ਼ਿਕਾਰ
ਨਹੀਂ ਸੀ। ਇਸੇ ਤਰ੍ਹਾਂ ਕਈ ਐਕਸੀਡੈਂਟ ਕੇਸਾਂ ਵਿੱਚ ਵੀ ਇਸ ਰਾਹਤ
ਕੋਸ਼ ਵਿੱਚੋਂ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਜੋ ਕਿ ਸਰਾਸਰ ਗਲਤ ਹੈ
ਕਿਉਂਕਿ ਜਨਤਾ ਇਸ ਕੋਸ਼ ਵਿੱਚ ਆਪਣੇ ਗਾੜੇ ਖੂਨ ਪਸੀਨੇ ਦੀ ਕਮਾਈ
ਰਾਸ਼ਟਰੀ ਆਫਤਾਂ ਸਮੇਂ ਵਰਤਣ ਲਈ ਦਾਨ ਦਿੰਦੀ ਹੈ ਨਾ ਕਿ ਕਿਸੇ ਗੈਰ
ਰਾਸ਼ਟਰੀ ਆਫਤਾਂ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਫੰਡ ਵਿਚੋਂ
ਸਰਕਾਰ ਨੇ
10 ਕਰੋੜ ਰੁਪਏ ਨਾਰਥ ਈਸਟ ਅਤੇ ਟਰਾਈਬਲ ਖੇਤਰ,
ਜੰਮੂ ਅਤੇ ਕਸ਼ਮੀਰ ਵਿੱਚ ਗਾਂਧੀ ਇੰਸਟੀਚਿਊਟ ਆਫ ਕੰਪਿਊਟਰ
ਐਜੂਕੇਸ਼ਨ ਐਂਡ ਇੰਨਫਾਰਮੇਸ਼ਨ ਟੈਕਨੋਲਾਜੀ ਖੋਲਣ ਲਈ ਭਾਰਤੀ ਵਿਦਿਆ ਭਵਨ
ਨੂੰ ਜਾਰੀ ਕਰ ਦਿੱਤੇ ਅਤੇ ਇਹ
15 ਸੈਂਟਰ ਅੱਜ ਵੀ ਚੱਲ ਰਹੇ ਹਨ। ਇਸ ਰਾਹਤ ਕੋਸ਼ ਵਿੱਚੋਂ
ਅਹਿਮਦਾਬਾਦ ਦੀ ਸੈਲਫ ਇਮਪਲਾਈਡ ਵੂਮੈਨ ਐਸ਼ੋਸੀਏਸ਼ਨ ਸੇਵਾ ਨੂੰ ਵੀ
10 ਕਰੋੜ ਰੁਪਏ ਦਿੱਤੇ ਗਏ ਹਨ। ਸਾਈਕਲੋਨ ਸ਼ੈਲਟਰ ਬਣਾਉਣ ਲਈ
8.23 ਕਰੋੜ ਰੁਪਏ ਦਿੱਤੇ ਗਏ ਹਨ। ਕੇਰਲਾ ਵਿੱਚ ਸਾਈਕਲੋਨ
ਸ਼ੈਲਟਰ ਬਣਾਉਣ ਲਈ
1.20 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਨੈਸ਼ਨਲ ਕਮਿਸ਼ਨ ਫਾਰ
ਚਾਈਲਡ ਰਾਈਟਸ ਅੰਡਰ ਮਨਿਸਟਰੀ ਆਫ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ
ਨੂੰ ਬੱਚਿਆਂ ਦੇ ਅਧਿਕਾਰ ਲਈ ਬਾਲ ਬੰਧੂ ਸਕੀਮ ਲਈ ਤਿੰਨ ਸਾਲਾਂ ਵਿੱਚ
ਹਰ ਸਾਲ
3.17 ਕਰੋੜ ਰੁਪਏ ਦਿੱਤੇ ਗਏ ਹਨ। ਗੁੱਜਰ ਅਤੇ ਬੱਕਰਵਾਲ
ਬੋਲਣ ਵਾਲੇ ਲੋਕਾਂ ਦੇ
16 ਹੋਸਟਲਾਂ ਅਤੇ ਪਹਾੜੀ ਬੋਲਣ ਵਾਲੇ ਲੋਕਾਂ ਦੇ
6 ਹੋਸਟਲਾਂ ਵਿੱਚ ਕੰਪਿਊਟਰ ਲੈਬਾਰਟਰੀਆਂ ਅਤੇ ਲਾਇਬ੍ਰੇਰੀਆਂ
ਬਣਾਉਣ ਲਈ
2.20 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਨੈਸ਼ਨਲ ਕਮਿਸ਼ਨ ਫਾਰ
ਚਾਈਲਡ ਰਾਈਟਸ ਨੂੰ ਜੰਮੂ-ਕਸ਼ਮੀਰ ਵਿੱਚ ਬੱਚਿਆਂ ਦੇ ਅਧਿਕਾਰਾਂ ਦੀ
ਸੁਰੱਖਿਆਂ ਲਈ ਪਾਈਲਟ ਪ੍ਰੋਗਰਾਮ ਤਹਿਤ
99.20 ਲੱਖ ਰੁਪਏ ਤਿੰਨ ਸਾਲ ਲਗਾਤਾਰ ਦਿੱਤੇ ਗਏ ਹਨ। ਸੋਲਨ
ਦੇ ਮਸਕੁਲਰ ਡਾਇਸਟ੍ਰਾਫੀ ਇੰਸਟੀਚਿਊਟ ਵਿੱਚ ਫੀਜਿਓਥਰੈਪੀ ਸੈਂਟਰ
ਖੋਲਣ ਲਈ
7 ਲੱਖ ਰੁਪਏ ਦਿੱਤੇ ਗਏ ਹਨ। ਇਸ ਫੰਡ ਵਿਚੋਂ ਉਤਰ ਪ੍ਰਦੇਸ਼
ਦੇ ਗੋਤਮ ਬੁੱਧ ਨਗਰ ਵਿੱਚ ਹੋਏ ਪ੍ਰਦਰਸ਼ਨ ਵਿੱਚ ਜਖਮੀ
66 ਕਿਸਾਨਾਂ ਨੂੰ
30 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਤਰੀ ਤ੍ਰਿਪੁਰਾ ਦੇ
ਨਾਸਿੰਗਪਾਰਾ ਵਿੱਚ ਵਾਪਰੀ ਅੱਗ ਦੀ ਦੁਰਘਟਨਾ ਵਿੱਚ ਮਾਰੇ ਗਏ
17 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ
10 ਗੰਭੀਰ ਜਖਮੀਆਂ ਨੂੰ
22 ਲੱਖ ਰੁਪਏ ਦਿਤੇ ਗਏ ਹਨ। ਮੁੰਬਈ ਦੇ ਜਾਵੇਰੀ ਬਾਜ਼ਾਰ,
ਓਪੇਰਾ ਹਾਊਸ ਅਤੇ ਦਾਦਰ ਕਾਬੁਰਖਾਨਾ ਸਥਾਨ ਤੇ ਹੋਏ ਬੰਬ
ਧਮਾਕਿਆਂ ਵਿੱਚ ਮਾਰੇ ਗਏ
27 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ
95 ਗੰਭੀਰ ਜ਼ਖਮੀਆਂ ਨੂੰ
01 ਕਰੋੜ
44 ਲੱਖ ਰੁਪਏ ਦਿੱਤੇ ਗਏ ਹਨ। ਦਿੱਲੀ ਹਾਈਕੋਰਟ ਵਿੱਚ ਹੋਏ
ਬੰਬ ਧਮਾਕੇ ਵਿੱਚ ਮਾਰੇ ਗਏ
14 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ
40 ਗੰਭੀਰ ਜ਼ਖਮੀਆਂ ਨੂੰ
68 ਲੱਖ ਰੁਪਏ ਦਿੱਤੇ ਗਏ ਹਨ। ਹਰਿਦੁਆਰ ਦੇ ਗਾਇਤਰੀ ਕੁੰਭ
ਵਿੱਚ ਮਚੀ ਭਗਦੜ ਵਿੱਚ ਮਾਰੇ ਗਏ
17 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਨੂੰ
17 ਲੱਖ ਰੁਪਏ ਦਿੱਤੇ ਗਏ ਹਨ। ਕੋਲਕਾਤਾ ਦੇ ਅਮਰੀ ਹਸਪਤਾਲ
ਵਿੱਚ ਅੱਗ ਦੁਰਘਟਨਾਂ ਵਿੱਚ ਮਾਰੇ ਗਏ
50 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ
55 ਗੰਭੀਰ ਜ਼ਖਮੀਆਂ ਨੂੰ
207.50 ਲੱਖ ਰੁਪਏ ਦਿੱਤੇ ਗਏ ਹਨ। ਕਰਨਾਟਕਾਂ ਦੇ ਯਾਦਗੀਰੀ
ਵਿੱਚ ਐਂਬੂਲੈਂਸ ਦੁਰਘਟਨਾ ਵਿੱਚ ਮਾਰੇ ਗਏ
13 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾ ਨੂੰ
13 ਲੱਖ ਰੁਪਏ ਦਿੱਤੇ ਗਏ ਹਨ। ਉਤਰ ਪ੍ਰਦੇਸ਼ ਦੇ ਗੋਰਖਪੁਰ
ਵਿੱਚ ਮਨੀਰਾਮ ਪੁੱਲ ਤੇ ਹੋਈ ਬੱਸ ਦੁਰਘਟਨਾ ਵਿੱਚ ਮਾਰੇ ਗਏ
17 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ
25 ਗੰਭੀਰ ਜ਼ਖਮੀਆਂ ਨੂੰ
19.50 ਲੱਖ ਰੁਪਏ ਦਿੱਤੇ ਗਏ ਹਨ। ਆਸਾਮ ਦੇ ਡੁਬਰੀਘਾਟ ਅਤੇ
ਜਲੇਸ਼ਵਰ ਵਿੱਚ ਹੋਈ ਕਿਸ਼ਤੀ ਦੁਰਘਟਨਾ ਵਿੱਚ ਮਾਰੇ ਗਏ
41 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਨੂੰ
82 ਲੱਖ ਰੁਪਏ ਦਿੱਤੇ ਗਏ ਹਨ। ਮੈਸੂਰ ਦੇ ਹਾਈਰਿਗ ਪਿੰਡ
ਵਿੱਚ ਹੋਈ ਸੜਕ ਦੁਰਘਟਨਾ ਵਿੱਚ ਮਾਰੇ ਗਏ
7 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ
7 ਗੰਭੀਰ ਜ਼ਖਮੀਆਂ ਨੂੰ
7.70 ਲੱਖ ਰੁਪਏ ਦਿੱਤੇ ਗਏ ਹਨ। ਨੇਪਾਲ ਵਿੱਚ ਹੋਈ ਬੱਸ
ਦੁਰਘਟਨਾ ਵਿੱਚ ਮਾਰੇ ਗਏ
37 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਨੂੰ
37 ਲੱਖ ਰੁਪਏ ਦਿੱਤੇ ਗਏ ਹਨ। ਸ਼ਿਵਾਕਾਸ਼ੀ ਵਿੱਚ ਹੋਈ ਅੱਗ
ਦੁਰਘਟਨਾ ਵਿੱਚ ਮਾਰੇ ਗਏ
39 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ
56 ਗੰਭੀਰ ਜ਼ਖਮੀਆਂ ਨੂੰ
106 ਲੱਖ ਰੁਪਏ ਜਾਰੀ ਕੀਤੇ ਗਏ ਹਨ। ਪੰਜਾਬ ਦੇ ਖੰਨਾ ਐਗਰੋ
ਪਲਾਂਟ ਵਿੱਚ ਹੋਏ ਧਮਾਕੇ ਵਿੱਚ ਮਾਰੇ ਗਏ
13 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ
6 ਗੰਭੀਰ ਜ਼ਖਮੀਆਂ ਨੂੰ
29 ਲੱਖ ਰੁਪਏ ਦਿੱਤੇ ਗਏ ਹਨ। ਅਲਾਹਾਬਾਦ ਰੇਲਵੇ ਸਟੇਸ਼ਨ ਤੇ
ਮਚੀ ਭਗਦੜ ਵਿੱਚ ਮਾਰੇ ਗਏ
37 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ
3 ਗੰਭੀਰ ਜ਼ਖਮੀਆਂ ਨੂੰ
75.50 ਲੱਖ ਰੁਪਏ ਦਿੱਤੇ ਗਏ ਹਨ। ਪਾਕਿਸਤਾਨ ਦੀ ਜ਼ੇਲ ਵਿੱਚ
ਬੰਦ ਸਬਰਜੀਤ ਸਿੰਘ ਦੀ ਮੌਤ ਤੇ ਉਸਦੇ ਪਰਿਵਾਰ ਨੂੰ
25 ਲੱਖ ਰੁਪਏ ਦਿੱਤੇ ਗਏ ਹਨ। ਹੈਦਰਾਬਾਦ ਵਿੱਚ ਹੋਏ ਬੰਬ
ਧਮਾਕੇ ਵਿੱਚ ਮਾਰੇ ਗਏ
17 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ
57 ਗੰਭੀਰ ਜ਼ਖਮੀਆਂ ਨੂੰ
62.50 ਲੱਖ ਰੁਪਏ ਦਿੱਤੇ ਗਏ ਹਨ। ਛੱਤੀਸਗੜ੍ਹ
ਵਿੱਚ ਹੋਈ ਨਕਸਲ ਹਿੰਸਾ ਵਿੱਚ ਮਾਰੇ ਗਏ
27 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ
37 ਗੰਭੀਰ ਜ਼ਖਮੀਆਂ ਨੂੰ
153.50 ਲੱਖ ਰੁਪਏ ਦਿੱਤੇ ਗਏ ਹਨ। ਮੱਧ ਪ੍ਰਦੇਸ਼ ਦੇ ਦਾਤੀਆ
ਦੇ ਰਤਨਗੜH
ਮੰਦਿਰ ਵਿੱਚ ਮਚੀ ਭਗਦੜ ਵਿੱਚ ਮਾਰੇ ਗਏ
127 ਵਿਅਕਤੀਆਂ ਦੇ ਕਰੀਬੀ ਰਿਸ਼ਤੇਦਾਰਾਂ ਅਤੇ
2 ਗੰਭੀਰ ਜ਼ਖਮੀਆਂ ਨੂੰ
255 ਲੱਖ ਰੁਪਏ ਦਿੱਤੇ ਗਏ ਹਨ। ਅੰਡੇਮਾਨ ਨਿਕੋਬਾਰ ਦੀਪ
ਸਮੂਹ ਵਿੱਚ ਕਿਸ਼ਤੀ ਦੁਰਘਟਨਾ ਵਿੱਚ ਮਾਰੇ ਗਏ ਹਰੇਕ ਵਿਅਕਤੀ ਦੇ
ਕਰੀਬੀ ਰਿਸ਼ਤੇਦਾਰਾਂ
2 -2 ਲੱਖ ਰੁਪਏ ਦਿੱਤੇ ਗਏ ਹਨ।
27 ਸਤੰਬਰ,
2007 ਨੂੰ ਪਾਕਿਸਤਾਨ ਵਿੱਚ ਪਹੁੰਚੇ ਮਛੇਰਿਆਂ ਨੂੰ
1582 ਲੱਖ ਰੁਪਏ ਇਸ ਫੰਡ ਵਿਚੋਂ ਦਿੱਤੇ ਗਏ। ਜੁਲਾਈ
2012 ਵਿੱਚ ਕੋਕਰਾਜੱਜਰ ਅਤੇ ਅਸਾਮ ਦੇ ਹੋਰ ਇਲਾਕਿਆਂ ਵਿੰਚ
ਹੋਏ ਦੰਗਿਆਂ ਦੇ ਪੀੜਿਤਾਂ ਨੂੰ ਰਾਹਤ ਦੇਣ ਲਈ
4989.90 ਲੱਖ ਰੁਪਏ ਦਿੱਤੇ ਗਏ ਹਨ। ਕਈ ਮਾਮਲੇ ਜਿਹਨਾਂ ਨੂੰ
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਵਿੱਚ ਕਰੋੜਾਂ ਰੁਪਏ ਦੇ ਫੰਡ
ਜਾਰੀ ਕਰ ਦਿੱਤੇ ਹਨ ਇਹ ਕੋਈ ਰਾਸ਼ਟਰੀ ਆਫਤ ਤੋਂ ਪ੍ਰਭਾਵਿਤ ਲੋਕ ਜਾਂ
ਸੰਸਥਾਵਾਂ ਨਹੀਂ ਸਨ ਫਿਰ ਕਿਸ ਮਜ਼ਬੂਰੀ ਤਹਿਤ ਇਹਨਾਂ ਨੂੰ ਰਾਹਤ ਕੋਸ਼
ਵਿੱਚੋਂ ਫੰਡ ਜਾਰੀ ਕੀਤੇ ਗਏ ਹਨ ਇਹ ਵੀ ਇੱਕ ਵੱਡਾ ਸਵਾਲ ਹੈ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ
ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054