|
ਪਿਛਲੇ
ਕੁੱਝ
ਸਮੇਂ
ਤੋਂ
ਸੰਵਿਧਾਨ
ਦੀ
ਦੁਰਵਰਤੋਂ
ਅਤੇ
ਇਸਨੂੰ
ਬਦਲਣ
ਵਰਗੇ
ਕਈ
ਗੰਭੀਰ
ਸਵਾਲ
ਚਰਚਾ
ਦਾ
ਵਿਸ਼ਾ
ਬਣ
ਰਹੇ
ਹਨ।
ਦੁਨੀਆਂ
ਦੇ
ਸਭ
ਤੋਂ
ਵੱਡੇ
ਲੋਕਤੰਤਰ
ਭਾਰਤ
ਦੇ
ਸੰਵਿਧਾਨ
ਸਬੰਧੀ
ਕਈ
ਖਬਰਾਂ
ਵੇਖਣ
ਅਤੇ
ਪੜ੍ਹਣ
ਨੂੰ
ਮਿਲਦੀਆਂ
ਹਨ।
ਕੁੱਝ
ਰਾਜਨੀਤਿਕ
ਪਾਰਟੀਆਂ
ਅਤੇ
ਉਨ੍ਹਾਂ
ਦੇ
ਸਮੱਰਥਕ
ਸੰਗਠਨਾਂ
ਦੇ
ਕੁੱਝ
ਜਿੰਮੇਵਾਰ
ਆਗੂਆਂ
ਵਲੋਂ
ਸੰਵਿਧਾਨ
ਸਬੰਧੀ
ਦਿਤੇ
ਗਏ
ਬਿਆਨ
ਅਕਸਰ
ਹੀ
ਚਰਚਾ
ਦਾ
ਵਿਸ਼ਾ
ਬਣਦੇ
ਹਨ।
ਪਿਛਲੇ
ਦਿਨੀਂ
ਰਾਸ਼ਟਰੀ
ਸਵੈਮਸੇਵਕ
ਸੰਘ (ਆਰਐਸਐਸ)
ਦੇ
ਕੁੱਝ
ਆਗੂਆਂ
ਨੇ
ਦੇਸ਼
ਵਿੱਚ
ਸਵਰਗੀ
ਪ੍ਰਧਾਨ
ਮੰਤਰੀ
ਸ਼੍ਰੀ
ਮਤੀ
ਇੰਦਰਾ
ਗਾਂਧੀ
ਦੇ
ਅਗਵਾਈ
ਵਾਲੀ
ਕਾਂਗਰਸ
ਪਾਰਟੀ
ਦੀ
ਸਰਕਾਰ
ਵਲੋਂ 1975
ਵਿੱਚ
ਦੇਸ਼
ਵਿੱਚ
ਲਗਾਈ
ਗਈ
ਐਮਰਜੈਂਸੀ
ਸਬੰਧੀ
ਬੋਲਦਿਆਂ
ਕਿਹਾ
ਕਿ
ਕਾਂਗਰਸ
ਪਾਰਟੀ
ਨੂੰ 50
ਸਾਲ
ਪਹਿਲਾਂ
ਇੰਦਰਾ
ਗਾਂਧੀ
ਸਰਕਾਰ
ਦੁਆਰਾ
ਐਮਰਜੈਂਸੀ
ਲਗਾਉਣ
ਲਈ
ਮੁਆਫੀ
ਮੰਗਣੀ
ਚਾਹੀਦੀ
ਹੈ।
ਉਨ੍ਹਾਂ
ਨੇ
ਸੰਵਿਧਾਨ
ਦੀ
ਪ੍ਰਸਤਾਵਨਾ
ਵਿੱਚੋਂ ‘ਸਮਾਜਵਾਦੀ”
ਅਤੇ ‘ਧਰਮ
ਨਿਰਪੱਖ” ਸ਼ਬਦਾਂ
ਨੂੰ
ਹਟਾਉਣ
ਦੀ
ਵੀ
ਜ਼ੋਰਦਾਰ
ਮੰਗ
ਕੀਤੀ।
ਉਨ੍ਹਾਂ
ਕਿਹਾ
ਕਿ
ਭਾਰਤ
ਵਿੱਚ
ਇਹ
ਐਮਰਜੈਂਸੀ 25
ਜੂਨ 1975
ਤੋਂ 21
ਮਾਰਚ 1977
ਤੱਕ
ਲਾਗੂ
ਰਹੀ
ਅਤੇ
ਇਸ
ਦੌਰਾਨ
ਹੀ 42ਵੇਂ
ਸੰਵਿਧਾਨਿਕ
ਸੋਧ
ਰਾਹੀਂ
ਇਹ
ਸ਼ਬਦ
ਸੰਵਿਧਾਨ
ਦੀ
ਪ੍ਰਸਤਾਵਨਾ
ਵਿੱਚ
ਜੋੜ੍ਹੇ
ਗਏ
ਸਨ
ਅਤੇ
ਪ੍ਰਸਤਾਵਨਾ
ਵਿੱਚ
ਭਾਰਤ
ਨੂੰ ‘‘
ਪ੍ਰਭੂਸੱਤਾ
ਸੰਪੰਨ,
ਲੋਕਤੰਤਰੀ
ਗਣਰਾਜ ” ਤੋਂ
ਬਦਲਕੇ “ਪ੍ਰਭੂਸੱਤਾ
ਸੰਪੰਨ,
ਸਮਾਜਵਾਦੀ,
ਧਰਮ
ਨਿਰਪੱਖ,
ਲੋਕਤੰਤਰੀ
ਗਣਰਾਜ ” ਕਰ
ਦਿੱਤਾ।
ਸਾਲ 1976
ਵਿੱਚ
ਕੀਤੀ
ਗਈ 42ਵੀਂ
ਸੋਧ
ਜਿਸ
ਵਿੱਚ 59
ਧਾਰਾਵਾਂ
ਸ਼ਾਮਲ
ਸਨ
ਅਤੇ
ਕਈ
ਬਦਲਾਅ
ਪੇਸ਼
ਕੀਤੇ
ਗਏ
ਜਿਸ
ਨਾਲ
ਇਸਨੂੰ ‘ਛੋਟਾ
ਸੰਵਿਧਾਨ’
ਦਾ
ਸਿਰਲੇਖ
ਮਿਲਿਆ
ਸੀ।
26
ਨਵੰਬਰ 1949
ਨੂੰ
ਅਸੀਂ
ਭਾਰਤ
ਦੇ
ਲੋਕਾਂ
ਨੇ
ਆਪਣੇ
ਆਪ
ਨੂੰ
ਇੱਕ
ਦੂਰਦਰਸ਼ੀ
ਅਤੇ
ਮਾਰਗ-ਦਰਸ਼ਨ
ਵਾਲਾ
ਸੰਵਿਧਾਨ
ਦਿੱਤਾ
ਸੀ।
ਡਾਕਟਰ
ਭੀਮ
ਰਾਓ
ਅੰਬੇਡਕਰ
ਨੇ
ਸੰਵਿਧਾਨ
ਸਭਾ
ਵਿੱਚ 25
ਨਵੰਬਰ 1949
ਨੂੰ
ਇੱਕ
ਭਾਸ਼ਣ
ਦਿੱਤਾ
ਸੀ
ਜਿਸ
ਵਿੱਚ
ਭਾਰਤ
ਦੇ
ਲੋਕਾਂ
ਲਈ
ਨਵਾਂ
ਸੰਵਿਧਾਨ
ਕਿਹੋ
ਜਿਹਾ
ਹੋਣਾ
ਚਾਹੀਦਾ
ਹੈ
ਇਸ
ਦਾ
ਵਿਜ਼ਨ
ਅਤੇ
ਭਾਵਨਾ
ਤੈਅ
ਕੀਤੀ।
ਬਾਬਾ
ਸਾਹਿਬ
ਦੇ
ਭਾਸ਼ਣ
ਅਨੁਸਾਰ “ਜੇ
ਅਸੀਂ
ਉਸ
ਸੰਵਿਧਾਨ
ਨੂੰ
ਸੁਰੱਖਿਅਤ
ਰੱਖਣਾ
ਚਾਹੁੰਦੇ
ਹਾਂ
ਜਿਸ
ਵਿੱਚ
ਅਸੀਂ
ਲੋਕਾਂ
ਦੀ,
ਲੋਕਾਂ
ਲਈ
ਅਤੇ
ਲੋਕਾਂ
ਦੁਆਰਾ
ਸਰਕਾਰ
ਦੇ
ਸਿਧਾਂਤ
ਨੂੰ
ਨਿਯੰਤਰਿਤ
ਕਰਨ
ਦੀ
ਕੋਸ਼ਿਸ਼
ਕੀਤੀ
ਹੈ
ਤਾਂ
ਆਓ
ਅਸੀਂ
ਉਨ੍ਹਾਂ
ਬੁਰਾਈਆਂ
ਦੀ
ਪਛਾਣ
ਕਰਨ
ਵਿੱਚ
ਢਿੱਲ
ਨਾ
ਕਰਨ
ਦਾ
ਸੰਕਲਪ
ਕਰੀਏ
ਜੋ
ਸਾਡੇ
ਰਸਤੇ
ਵਿੱਚ
ਹਨ
ਅਤੇ
ਜੋ
ਲੋਕਾਂ
ਨੂੰ
ਲੋਕਾਂ
ਦੁਆਰਾ
ਸਰਕਾਰ
ਦੀ
ਬਜਾਏ
ਲੋਕਾਂ
ਲਈ
ਸਰਕਾਰ
ਨੂੰ
ਤਰਜੀਹ
ਦੇਣ
ਲਈ
ਪ੍ਰੇਰਿਤ
ਕਰਦੇ
ਹਨ
ਨਾ
ਹੀ
ਉਨ੍ਹਾਂ
ਨੂੰ
ਹਟਾਉਣ
ਲਈ
ਸਾਡੀ
ਪਹਿਲਕਦਮੀ
ਵਿੱਚ
ਕਮਜ਼ੋਰ
ਹੁੰਦੇ
ਹਨ।
ਦੇਸ਼
ਦੀ
ਸੇਵਾ
ਕਰਨ
ਦਾ
ਇਹੀ
ਤਰੀਕਾ
ਹੈ।
ਮੈਂ
ਇਸ
ਤੋਂ
ਬਿਹਤਰ
ਨਹੀਂ
ਜਾਣਦਾ।‘’
ਭਾਰਤ
ਦਾ
ਸੰਵਿਧਾਨ
ਦੁਨੀਆ
ਦਾ
ਸਭ
ਤੋਂ
ਵੱਡਾ
ਲਿਖਤੀ
ਸੰਵਿਧਾਨ
ਹੈ।
ਭਾਰਤੀ
ਸੰਵਿਧਾਨ
ਵਿੱਚ
ਦੂਜੇ
ਦੇਸ਼ਾਂ
ਦੇ
ਸੰਵਿਧਾਨਾਂ
ਤੋਂ
ਕਾਫੀ
ਕੁੱਝ
ਲਿਆ
ਗਿਆ
ਹੈ।
ਇਸ
ਤਰਾਂ
ਭਾਰਤੀ
ਸੰਵਿਧਾਨ
ਤੇ
ਦੂਜੇ
ਦੇਸ਼ਾਂ
ਦੇ
ਸੰਵਿਧਾਨਾਂ
ਦਾ
ਕਾਫੀ
ਪ੍ਰਭਾਵ
ਪਿਆ
ਹੈ।
ਭਾਰਤੀ
ਸੰਵਿਧਾਨ 26
ਨਵੰਬਰ 1949
ਨੂੰ
ਪਾਸ
ਹੋਇਆ
ਅਤੇ 26
ਜਨਵਰੀ 1950
ਨੂੰ
ਲਾਗੂ
ਕੀਤਾ
ਗਿਆ।
ਭਾਰਤ
ਦਾ
ਸੰਵਿਧਾਨ
ਤਿਆਰ
ਕਰਨ
ਤੇ
ਉਸ
ਸਮੇਂ
ਲੱਗਭੱਗ 6
ਕਰੋੜ
ਰੁਪਏ
ਖਰਚ
ਹੋਏ।
ਇਸ
ਵਿੱਚ
ਲੱਗਭੱਗ 80
ਹਜ਼ਾਰ
ਸ਼ਬਦ
ਹਨ।
ਭਾਰਤੀ
ਸੰਵਿਧਾਨ
ਵਿੱਚ 465
ਅਨੁਛੇਦ, 12
ਅਨੁਸੂਚੀਆਂ
ਹਨ
ਅਤੇ
ਇਹ 22
ਭਾਗਾਂ
ਵਿੱਚ
ਵੰਡਿਆ
ਹੋਇਆ
ਹੈ।
ਸ਼ੁਰੂ
ਵਿੱਚ
ਇਸ
ਵਿੱਚ 395
ਅਨੂਛੇਦ
ਸਨ
ਅਤੇ
ਇਸ
ਵਿੱਚ
ਸਿਰਫ 08
ਅਨੁਸੂਚੀਆਂ
ਹੀ
ਸਨ
ਅਤੇ
ਇਹ 22
ਭਾਗਾਂ
ਵਿੱਚ
ਵੰਡਿਆ
ਹੋਇਆ
ਸੀ।
ਭਾਰਤੀ
ਸੰਵਿਧਾਨ
ਦੇ
ਆਰਟੀਕਲ 5,6,7,8,9,60,324,366,
367, 379, 380, 388, 391,392,393
ਅਤੇ 394
ਆਦਿ 26
ਨਵੰਬਰ, 1949
ਨੂੰ
ਹੀ
ਲਾਗੂ
ਕੀਤੇ
ਗਏ
ਅਤੇ
ਬਾਕੀ
ਭਾਗ 26
ਜਨਵਰੀ 1950
ਨੂੰ
ਲਾਗੂ
ਕੀਤਾ
ਗਿਆ
ਸੀ।
ਇਸਤੇ
ਕੁੱਲ 284
ਮੈਂਬਰਾਂ
ਨੇ
ਦਸਤਖੱਤ
ਕੀਤੇ
ਅਤੇ
ਸੰਵਿਧਾਨ
ਬਣਾਉਣ
ਦੀ
ਕਾਰਵਾਈ
ਮੁਕੰਮਲ
ਹੋ
ਗਈ।
24
ਜਨਵਰੀ 1950
ਨੂੰ
ਸਭਾ
ਦੇ 308
ਮੈਂਬਰਾਂ
ਨੇ
ਸੰਵਿਧਾਨ
ਦੀਆਂ
ਦੋ
ਕਾਪੀਆਂ
ਇੱਕ
ਅੰਗਰੇਜੀ
ਵਿੱਚ
ਅਤੇ
ਇੱਕ
ਹਿੰਦੀ
ਵਿੱਚ
ਤੇ
ਅਪਣੇ
ਦਸਤਖੱਤ
ਕੀਤੇ
ਸਨ।
26
ਜਨਵਰੀ 1950
ਨੂੰ
ਭਾਰਤੀ
ਸੰਵਿਧਾਨ
ਮੁਕੰਮਲ
ਰੂਪ
ਵਿੱਚ
ਲਾਗੂ
ਕੀਤਾ
ਗਿਆ।
ਸੰਵਿਧਾਨ
ਦੁਆਰਾ
ਲੋਕਾਂ
ਦੀ
ਭਲਾਈ
ਲਈ
ਅਧਿਕਾਰ
ਮਿਲੇ
ਹਨ।
ਸੰਵਿਧਾਨ
ਲੋਕਾਂ
ਨੂੰ
ਰਹਿਣ-ਸਹਿਣ,
ਭਾਸ਼ਣ,
ਸਿੱਖਿਆ,
ਯਾਤਰਾ,
ਧਰਮ
ਆਦਿ
ਦੀ
ਆਜ਼ਾਦੀ
ਦਿੰਦਾ
ਹੈ।
ਸੰਵਿਧਾਨ
ਦੀ
ਰਚਨਾ
ਕਰਨ
ਵਾਲਿਆਂ
ਨੇ
ਮਹਿਸੂਸ
ਕੀਤਾ
ਕਿ
ਇਹ
ਲੋਕਾਂ
ਦੀਆਂ
ਇੱਛਾਵਾਂ
ਅਤੇ
ਸਮਾਜ
ਵਿੱਚ
ਤਬਦੀਲੀਆਂ
ਦੇ
ਅਨੁਸਾਰ
ਹੋਣਾ
ਚਾਹੀਦਾ
ਹੈ।
ਉਹ
ਇਸਨੂੰ
ਇੱਕ
ਪਵਿੱਤਰ,
ਸਥਿਰ
ਅਤੇ
ਅਟੱਲ
ਕਾਨੂੰਨ
ਵਜੋਂ
ਨਹੀਂ
ਦੇਖਦੇ
ਸਨ
ਇਸ
ਲਈ
ਉਨ੍ਹਾਂ
ਨੇ
ਸਮੇਂ-ਸਮੇਂ
ਤੇ
ਤਬਦੀਲੀਆਂ
ਨੂੰ
ਸ਼ਾਮਲ
ਕਰਨ
ਲਈ
ਪ੍ਰਬੰਧ
ਕੀਤੇ।
ਇਨ੍ਹਾਂ
ਤਬਦੀਲੀਆਂ
ਨੂੰ
ਸੰਵਿਧਾਨਿਕ
ਸੋਧਾਂ
ਕਿਹਾ
ਜਾਂਦਾ
ਹੈ।
ਸੰਵਿਧਾਨ
ਵਿੱਚ
ਮੌਜੂਦਾ
ਕਾਨੂੰਨਾਂ
ਨੂੰ
ਜੋੜਨ,
ਹਟਾਉਣ
ਜਾਂ
ਬਦਲਣ
ਦੀ
ਪ੍ਰਕਿਰਿਆ
ਨੂੰ
ਸੰਵਿਧਾਨਿਕ
ਸੋਧ
ਕਿਹਾ
ਜਾਂਦਾ
ਹੈ
ਅਤੇ
ਆਰਟੀਕਲ 368
ਸੰਵਿਧਾਨਿਕ
ਸੋਧਾਂ
ਦੀ
ਪ੍ਰਕਿਰਿਆ
ਨੂੰ
ਨਿਰਧਾਰਤ
ਕਰਦਾ
ਹੈ।
ਸੰਵਿਧਾਨ
ਦੀ
ਸੋਧ
ਇਸ
ਉਦੇਸ਼
ਲਈ
ਨਿਰਧਾਰਤ
ਪ੍ਰਕਿਰਿਆ
ਦੇ
ਅਨੁਸਾਰ
ਸੰਵਿਧਾਨ
ਦੇ
ਕਿਸੇ
ਵੀ
ਉਪਬੰਧ
ਨੂੰ
ਜੋੜ੍ਹਨ
ਅਤੇ
ਬਦਲਣ
ਜਾਂ
ਰੱਦ
ਕਰਨ
ਵਰਗੀਆਂ
ਤਬਦੀਲੀਆਂ
ਕਰਨ
ਦੀ
ਪ੍ਰਕਿਰਿਆ
ਨੂੰ
ਦਰਸਾਉਂਦੀ
ਹੈ।
ਸੰਵਿਧਾਨਿਕ
ਸੋਧਾਂ
ਦਾ
ਉਦੇਸ਼
ਇਹ
ਯਕੀਨੀ
ਬਣਾਉਣਾ
ਹੈ
ਕਿ
ਸੰਵਿਧਾਨ
ਆਪਣੇ
ਬੁਨਿਆਦੀ
ਸਿਧਾਂਤਾਂ
ਅਤੇ
ਕਦਰਾਂ-ਕੀਮਤਾਂ
ਨੂੰ
ਬਰਕਰਾਰ
ਰੱਖਦੇ
ਹੋਏ
ਬਦਲਦੇ
ਹਾਲਾਤਾਂ
ਦੇ
ਅਨੁਕੂਲ
ਹੋਣ
ਦੇ
ਸਮਰੱਥ
ਇੱਕ
ਦਸਤਾਵੇਜ਼
ਬਣਿਆ
ਰਹੇ।
ਸੰਵਿਧਾਨ
ਦੀ
ਸੋਧ
ਬਾਰੇ
ਵਿਸਤ੍ਰਿਤ
ਉਪਬੰਧ
ਸੰਵਿਧਾਨ
ਦੇ
ਅਨੁਛੇਦ 368
ਵਿੱਚ
ਸ਼ਾਮਲ
ਹਨ।
ਭਾਰਤ
ਦੇ
ਸੰਵਿਧਾਨ
ਵਿੱਚ
ਤਿੰਨ
ਤਰ੍ਹਾਂ
ਦੇ
ਸੋਧ
ਕੀਤੇ
ਜਾ
ਸਕਦੇ
ਹਨ
ਜਿਨ੍ਹਾਂ
ਵਿੱਚੋਂ
ਦੂਜੀ
ਅਤੇ
ਤੀਜੀ
ਕਿਸਮ
ਦੀਆਂ
ਸੋਧਾਂ
ਧਾਰਾ 368
ਦੁਆਰਾ
ਨਿਯੰਤਰਿਤ
ਕੀਤੀਆਂ
ਜਾਂਦੀਆਂ
ਹਨ।
ਭਾਰਤੀ
ਸੰਵਿਧਾਨ
ਨੂੰ
ਤਿੰਨ
ਤਰੀਕਿਆਂ
ਸੰਸਦ
ਦੇ
ਸਧਾਰਨ
ਬਹੁਮਤ
ਦੁਆਰਾ,
ਸੰਸਦ
ਦੇ
ਵਿਸ਼ੇਸ਼
ਬਹੁਮਤ
ਦੁਆਰਾ
ਅਤੇ
ਅੱਧੀ
ਰਾਜ
ਵਿਧਾਨ
ਸਭਾਵਾਂ
ਦੀ
ਪ੍ਰਵਾਨਗੀ
ਨਾਲ
ਸੋਧਿਆ
ਜਾ
ਸਕਦਾ
ਹੈ।
ਭਾਰਤੀ
ਸੰਵਿਧਾਨ
ਦੀਆਂ
ਕਈ
ਵਿਵਸਥਾਵਾਂ
ਨੂੰ
ਇੱਕ
ਸਧਾਰਨ
ਬਹੁਮਤ
ਭਾਵ 50
ਪ੍ਰਤੀਸ਼ਤ
ਮੈਂਬਰ
ਹਾਜ਼ਰ
ਅਤੇ
ਵੋਟਿੰਗ
ਦੁਆਰਾ
ਸੋਧਿਆ
ਜਾ
ਸਕਦਾ
ਹੈ।
ਇਹ
ਸੋਧਾਂ
ਧਾਰਾ 368
ਦੇ
ਦਾਇਰੇ
ਤੋਂ
ਬਾਹਰ
ਹਨ।
ਸਧਾਰਨ
ਬਹੁਮਤ
ਦੁਆਰਾ
ਨਵੇਂ
ਰਾਜਾਂ
ਦੀ
ਸਥਾਪਨਾ,
ਨਵੇਂ
ਰਾਜਾਂ
ਦਾ
ਗਠਨ
ਅਤੇ
ਖੇਤਰ,
ਸੀਮਾਵਾਂ
ਜਾਂ
ਮੌਜੂਦਾ
ਰਾਜਾਂ
ਦੇ
ਨਾਵਾਂ
ਦੀ
ਤਬਦੀਲੀ,
ਰਾਜਾਂ
ਵਿੱਚ
ਵਿਧਾਨ
ਪ੍ਰੀਸ਼ਦਾਂ
ਨੂੰ
ਖਤਮ
ਕਰਨਾ
ਜਾਂ
ਸਿਰਜਣਾ
ਆਦਿ
ਸਬੰਧੀ
ਸੋਧ
ਕੀਤੀ
ਜਾ
ਸਕਦੀ
ਹੈ।
ਸੰਵਿਧਾਨ
ਦੇ
ਜ਼ਿਆਦਾਤਰ
ਉਪਬੰਧਾਂ
ਨੂੰ
ਸਿਰਫ਼
ਵਿਸ਼ੇਸ਼
ਬਹੁਮਤ
ਕੁੱਲ
ਮੈਂਬਰਾਂ
ਦੇ 50
ਪ੍ਰਤੀਸ਼ਤ
ਤੋਂ
ਵੱਧ
ਅਤੇ
ਉਸ
ਸਦਨ
ਦੇ
ਦੋ-ਤਿਹਾਈ
ਮੈਂਬਰਾਂ
ਦਾ
ਬਹੁਮਤ
ਹਾਜ਼ਰ
ਅਤੇ
ਵੋਟਿੰਗ
ਦੁਆਰਾ
ਸੋਧਿਆ
ਜਾ
ਸਕਦਾ
ਹੈ।
ਮੌਲਿਕ
ਅਧਿਕਾਰ,
ਰਾਜ
ਨੀਤੀ
ਦੇ
ਨਿਰਦੇਸ਼ਕ
ਸਿਧਾਂਤ
ਅਤੇ
ਹੋਰ
ਜੋ
ਪਹਿਲੀ
ਅਤੇ
ਤੀਜੀ
ਸ਼੍ਰੇਣੀਆਂ
ਦੁਆਰਾ
ਕਵਰ
ਨਹੀਂ
ਕੀਤੇ
ਜਾਂਦੇ
ਹਨ
ਸਬੰਧੀ
ਵਿਸ਼ੇਸ਼
ਬਹੁਮਤ
ਦੁਆਰਾ
ਹੀ
ਸੋਧ
ਕੀਤੀ
ਜਾ
ਸਕਦੀ
ਹੈ।
ਸੰਵਿਧਾਨ
ਦੇ
ਉਪਬੰਧ
ਜੋ
ਭਾਰਤੀ
ਰਾਜਨੀਤੀ
ਦੇ
ਸੰਘੀ
ਢਾਂਚੇ
ਨਾਲ
ਸਬੰਧਤ
ਹਨ,
ਉਹਨਾਂ
ਸਬੰਧੀ
ਸੋਧ
ਲਈ
ਸੰਸਦ
ਦੇ
ਵਿਸ਼ੇਸ਼
ਬਹੁਮਤ
ਦੇ
ਨਾਲ-ਨਾਲ
ਅੱਧੇ
ਰਾਜਾਂ
ਦੀਆਂ
ਵਿਧਾਨ
ਸਭਾਵਾਂ
ਦੀ
ਇੱਕ
ਸਧਾਰਨ
ਬਹੁਮਤ
ਦੁਆਰਾ
ਸਹਿਮਤੀ
ਦੀ
ਲੋੜ
ਹੁੰਦੀ
ਹੈ।
ਪਹਿਲੀ
ਕਿਸਮ
ਦੀ
ਸੋਧ
ਨੂੰ
ਭਾਰਤੀ
ਸੰਸਦ
ਦੇ
ਹਰੇਕ
ਸਦਨ
ਵਿੱਚ ‘ਸਾਧਾਰਨ
ਬਹੁਮਤ’
ਦੁਆਰਾ
ਪਾਸ
ਕੀਤਾ
ਜਾਣਾ
ਚਾਹੀਦਾ
ਹੈ।
ਦੂਜੀ
ਕਿਸਮ
ਦੀ
ਸੋਧ
ਨੂੰ
ਸੰਸਦ
ਦੇ
ਹਰੇਕ
ਸਦਨ
ਦੇ
ਇੱਕ
ਨਿਰਧਾਰਤ ‘ਵਿਸ਼ੇਸ਼
ਬਹੁਮਤ’
ਦੁਆਰਾ
ਪਾਸ
ਕੀਤਾ
ਜਾਣਾ
ਚਾਹੀਦਾ
ਹੈ
ਅਤੇ
ਤੀਜੀ
ਕਿਸਮ
ਦੀ
ਸੋਧ
ਨੂੰ
ਸੰਸਦ
ਦੇ
ਹਰੇਕ
ਸਦਨ
ਵਿੱਚ ‘ਵਿਸ਼ੇਸ਼
ਬਹੁਮਤ’
ਦੁਆਰਾ
ਪਾਸ
ਕੀਤਾ
ਜਾਣਾ
ਚਾਹੀਦਾ
ਹੈ
ਅਤੇ
ਘੱਟੋ-ਘੱਟ
ਅੱਧੇ
ਰਾਜਾਂ
ਦੀਆਂ
ਵਿਧਾਨ
ਸਭਾਵਾਂ
ਦੁਆਰਾ
ਪ੍ਰਮਾਣਿਤ
ਕੀਤਾ
ਜਾਣਾ
ਚਾਹੀਦਾ
ਹੈ।
ਸੰਵਿਧਾਨ
ਦੀ
ਸੋਧ
ਲਈ
ਬਿਲ
ਸੰਸਦ
ਦੇ
ਕਿਸੇ
ਵੀ
ਸਦਨ
ਵਿੱਚ
ਹੀ
ਪੇਸ਼
ਕੀਤਾ
ਜਾ
ਸਕਦਾ
ਹੈ
ਰਾਜ
ਵਿਧਾਨ
ਸਭਾਵਾਂ
ਵਿੱਚ
ਨਹੀਂ।
ਇਹ
ਬਿੱਲ
ਜਾਂ
ਤਾਂ
ਮੰਤਰੀ
ਜਾਂ
ਕਿਸੇ
ਨਿੱਜੀ
ਮੈਂਬਰ
ਦੁਆਰਾ
ਪੇਸ਼
ਕੀਤਾ
ਜਾ
ਸਕਦਾ
ਹੈ
ਅਤੇ
ਇਸ
ਲਈ
ਰਾਸ਼ਟਰਪਤੀ
ਦੀ
ਅਗਾਊਂ
ਇਜਾਜ਼ਤ
ਦੀ
ਲੋੜ
ਨਹੀਂ
ਹੁੰਦੀ।
ਇਸ
ਬਿਲ
ਨੂੰ
ਹਰੇਕ
ਸਦਨ
ਵਿੱਚ
ਇੱਕ
ਵਿਸ਼ੇਸ਼
ਬਹੁਮਤ
ਦੁਆਰਾ
ਪਾਸ
ਕੀਤਾ
ਜਾਣਾ
ਚਾਹੀਦਾ
ਹੈ
ਭਾਵ
ਸਦਨ
ਦੀ
ਕੁੱਲ
ਮੈਂਬਰਸ਼ਿਪ
ਦਾ
ਬਹੁਮਤ
ਅਤੇ
ਸਦਨ
ਦੇ
ਹਾਜ਼ਰ
ਅਤੇ
ਵੋਟਿੰਗ
ਦੇ
ਦੋ
ਤਿਹਾਈ
ਮੈਂਬਰਾਂ
ਦਾ
ਬਹੁਮਤ
ਹੋਣਾ
ਜਰੂਰੀ
ਹੈ।
ਹਰੇਕ
ਸਦਨ
ਨੂੰ
ਵੱਖਰੇ
ਤੌਰ
ਤੇ
ਬਿਲ
ਨੂੰ
ਪਾਸ
ਕਰਨਾ
ਪੈਂਦਾ
ਹੈ।
ਦੋਵਾਂ
ਸਦਨਾਂ
ਵਿੱਚ
ਅਸਹਿਮਤੀ
ਦੀ
ਸਥਿਤੀ
ਵਿੱਚ
ਬਿਲ
ਨੂੰ
ਵਿਚਾਰਨ
ਅਤੇ
ਪਾਸ
ਕਰਨ
ਲਈ
ਦੋਵਾਂ
ਸਦਨਾਂ
ਦੀ
ਸਾਂਝੀ
ਬੈਠਕ
ਆਯੋਜਿਤ
ਕਰਨ
ਦਾ
ਕੋਈ
ਉਪਬੰਧ
ਨਹੀਂ
ਹੈ।
ਜੇਕਰ
ਬਿਲ
ਸੰਵਿਧਾਨ
ਦੇ
ਸੰਘੀ
ਉਪਬੰਧਾਂ
ਵਿੱਚ
ਸੋਧ
ਕਰਨ
ਸਬੰਧੀ
ਹੋਵੇ
ਤਾਂ
ਇਸਨੂੰ
ਅੱਧੇ
ਰਾਜਾਂ
ਦੀਆਂ
ਵਿਧਾਨ
ਸਭਾਵਾਂ
ਦੁਆਰਾ
ਇੱਕ
ਸਧਾਰਨ
ਬਹੁਮਤ
ਭਾਵ
ਸਦਨ
ਦੇ
ਮੈਂਬਰਾਂ
ਦੀ
ਬਹੁਗਿਣਤੀ
ਦੁਆਰਾ
ਹਾਜ਼ਰ
ਅਤੇ
ਵੋਟਿੰਗ
ਦੁਆਰਾ
ਵੀ
ਪ੍ਰਵਾਨਗੀ
ਦੇਣੀ
ਪਵੇਗੀ।
ਸੰਸਦ
ਦੇ
ਦੋਵਾਂ
ਸਦਨਾਂ
ਦੁਆਰਾ
ਪਾਸ
ਕੀਤੇ
ਜਾਣ
ਤੋਂ
ਬਾਅਦ
ਅਤੇ
ਰਾਜ
ਵਿਧਾਨ
ਸਭਾਵਾਂ
ਦੁਆਰਾ
ਪ੍ਰਮਾਣਿਤ
ਕੀਤੇ
ਜਾਣ
ਤੋਂ
ਬਾਅਦ
ਜਿੱਥੇ
ਜ਼ਰੂਰੀ
ਹੋਵੇ
ਇਸ
ਬਿਲ
ਨੂੰ
ਰਾਸ਼ਟਰਪਤੀ
ਦੀ
ਸਹਿਮਤੀ
ਲਈ
ਪੇਸ਼
ਕੀਤਾ
ਜਾਂਦਾ
ਹੈ।
ਰਾਸ਼ਟਰਪਤੀ
ਨੂੰ
ਬਿਲ
ਨੂੰ
ਆਪਣੀ
ਮੰਨਜ਼ੂਰੀ
ਦੇਣੀ
ਪੈਂਦੀ
ਹੈ।
ਉਹ
ਨਾ
ਤਾਂ
ਬਿਲ
ਨੂੰ
ਆਪਣੀ
ਸਹਿਮਤੀ
ਰੋਕ
ਸਕਦਾ
ਹੈ
ਅਤੇ
ਨਾ
ਹੀ
ਸੰਸਦ
ਦੁਆਰਾ
ਮੁੜ੍ਹ
ਵਿਚਾਰ
ਲਈ
ਬਿਲ
ਨੂੰ
ਵਾਪਸ
ਕਰ
ਸਕਦਾ
ਹੈ।
ਰਾਸ਼ਟਰਪਤੀ
ਦੀ
ਮੰਨਜ਼ੂਰੀ
ਤੋਂ
ਬਾਅਦ
ਬਿਲ
ਐਕਟ
ਬਣ
ਜਾਂਦਾ
ਹੈ (ਅਰਥਾਤ
ਇੱਕ
ਸੰਵਿਧਾਨਿਕ
ਸੋਧ
ਐਕਟ)
ਅਤੇ
ਸੰਵਿਧਾਨ
ਐਕਟ
ਦੁਆਰਾ
ਕੀਤੀਆਂ
ਤਬਦੀਲੀਆਂ
ਦੇ
ਅਨੁਸਾਰ
ਸੋਧਿਆ
ਜਾਂਦਾ
ਹੈ।
ਭਾਰਤੀ
ਸੰਵਿਧਾਨ
ਦਾ
ਮੁਢਲਾ
ਢਾਂਚਾ
ਜ਼ਰੂਰੀ
ਸਮਝੇ
ਜਾਂਦੇ
ਮੂਲ
ਸਿਧਾਂਤਾਂ
ਦੇ
ਸਮੂਹ
ਨੂੰ
ਦਰਸਾਉਂਦਾ
ਹੈ
ਜਿਨ੍ਹਾਂ
ਨੂੰ
ਸੰਸਦ
ਦੁਆਰਾ
ਸੋਧਾਂ
ਰਾਹੀਂ
ਰੱਦ
ਜਾਂ
ਬਦਲਿਆ
ਨਹੀਂ
ਜਾ
ਸਕਦਾ।
ਬੁਨਿਆਦੀ
ਢਾਂਚੇ
ਦਾ
ਸਿਧਾਂਤ
ਸੰਸਦ
ਦੀ
ਸੋਧ
ਸ਼ਕਤੀ
ਦੀ
ਜਾਂਚ
ਹੈ
ਅਤੇ
ਇਹ
ਯਕੀਨੀ
ਬਣਾਉਂਦਾ
ਹੈ
ਕਿ
ਸੰਵਿਧਾਨ
ਦੇ
ਬੁਨਿਆਦੀ
ਸਿਧਾਂਤ,
ਸਿਧਾਂਤ
ਅਤੇ
ਅੰਤਰੀਵ
ਢਾਂਚਾ
ਬਰਕਰਾਰ
ਰਹੇ,
ਇਸਦੀ
ਭਾਵਨਾ
ਨੂੰ
ਸੁਰੱਖਿਅਤ
ਰੱਖਿਆ
ਜਾਵੇ।
ਸੰਵਿਧਾਨ
ਵਿੱਚ
ਸੋਧ
ਦੀ
ਪ੍ਰਕਿਰਿਆ
ਸਮਾਜਿਕ
ਲੋੜਾਂ
ਅਤੇ
ਹਾਲਾਤਾਂ
ਨੂੰ
ਬਦਲਣ
ਲਈ
ਭਾਰਤ
ਦੇ
ਕਾਨੂੰਨੀ
ਢਾਂਚੇ
ਦੀ
ਸਾਰਥਕਤਾ
ਅਤੇ
ਅਨੁਕੂਲਤਾ
ਨੂੰ
ਬਣਾਈ
ਰੱਖਣ
ਦਾ
ਇੱਕ
ਮਹੱਤਵਪੂਰਨ
ਪਹਿਲੂ
ਹੈ।
ਇਨ੍ਹਾਂ
ਸੰਵਿਧਾਨਿਕ
ਸੋਧਾਂ
ਨੇ
ਦੇਸ਼
ਦੇ
ਸ਼ਾਸਨ
ਅਤੇ
ਕਾਨੂੰਨੀ
ਢਾਂਚੇ
ਨੂੰ
ਰੂਪ
ਦੇਣ
ਵਿੱਚ
ਮਹੱਤਵਪੂਰਨ
ਭੂਮਿਕਾ
ਨਿਭਾਈ
ਹੈ।
ਇਹ
ਸੁਨਿਸ਼ਚਿਤ
ਕਰਦਾ
ਹੈ
ਕਿ
ਸੰਵਿਧਾਨ
ਇੱਕ
ਜਿਉਂਦਾ
ਜਾਗਦਾ
ਦਸਤਾਵੇਜ਼
ਬਣਿਆ
ਹੋਇਆ
ਹੈ
ਜੋ
ਇਸਦੇ
ਲੋਕਾਂ
ਦੀਆਂ
ਇੱਛਾਵਾਂ,
ਚੁਣੌਤੀਆਂ
ਅਤੇ
ਵਿਕਾਸਸ਼ੀਲ
ਸਮਾਜਿਕ
ਕਦਰਾਂ-ਕੀਮਤਾਂ
ਨੂੰ
ਦਰਸਾਉਂਦਾ
ਹੈ
ਅਤੇ
ਆਉਣ
ਵਾਲੀਆਂ
ਪੀੜ੍ਹੀਆਂ
ਲਈ
ਇਸਦੀ
ਪ੍ਰਸੰਗਿਕਤਾ
ਅਤੇ
ਪ੍ਰਭਾਵਸ਼ੀਲਤਾ
ਨੂੰ
ਯਕੀਨੀ
ਬਣਾਉਂਦਾ
ਹੈ।
ਭਾਰਤ
ਵਰਗੇ
ਵਿਭਿੰਨ
ਅਤੇ
ਨਿਰੰਤਰ
ਵਿਕਾਸਸ਼ੀਲ
ਦੇਸ਼
ਨੂੰ
ਨਿਸ਼ਚਿਤ
ਨਿਯਮਾਂ
ਦੇ
ਸਮੂਹ
ਦੁਆਰਾ
ਨਿਯੰਤਰਿਤ
ਨਹੀਂ
ਕੀਤਾ
ਜਾ
ਸਕਦਾ।
ਸੰਵਿਧਾਨ
ਦੀ
ਸੋਧ
ਜਰੂਰਤਾਂ
ਅਤੇ
ਸਥਿਤੀਆਂ
ਦੇ
ਅਨੁਸਾਰ
ਸ਼ਾਸਨ
ਵਿੱਚ
ਬਦਲਾਅ
ਲਿਆਉਣ
ਦੇ
ਯੋਗ
ਬਣਾਉਂਦੀ
ਹੈ।
ਭਾਰਤੀ
ਸੰਵਿਧਾਨ
ਦੁਨੀਆ
ਦਾ
ਸਭ
ਤੋਂ
ਵੱਧ
ਸੋਧਿਆ
ਗਿਆ
ਸੰਵਿਧਾਨ
ਹੈ।
ਇਹ
ਸਰਕਾਰੀ
ਸ਼ਕਤੀਆਂ
ਨੂੰ
ਇੰਨੀ
ਵਿਸਥਾਰ
ਨਾਲ
ਦਰਸਾਉਂਦਾ
ਹੈ
ਕਿ
ਹੋਰ
ਲੋਕਤੰਤਰਾਂ
ਵਿੱਚ
ਕਾਨੂੰਨ
ਦੁਆਰਾ
ਸੰਬੋਧਿਤ
ਬਹੁਤ
ਸਾਰੇ
ਮਾਮਲਿਆਂ
ਨੂੰ
ਭਾਰਤ
ਵਿੱਚ
ਸੰਵਿਧਾਨਿਕ
ਸੋਧ
ਦੁਆਰਾ
ਸੰਬੋਧਿਤ
ਕਰਨਾ
ਪੈਂਦਾ
ਹੈ।
ਸਾਲ 2000
ਵਿੱਚ
ਸੰਵਿਧਾਨ
ਦੀ
ਜਾਂਚ
ਪੜਤਾਲ
ਕਰਨ
ਲਈ
ਇੱਕ
ਕਮਿਸ਼ਨ
ਦਾ
ਗਠਨ
ਕੀਤਾ
ਗਿਆ
ਸੀ
ਜਿਸਨੇ 31
ਮਾਰਚ 2002
ਨੂੰ
ਆਪਣੀ
ਰਿਪੋਰਟ
ਪੇਸ਼
ਕੀਤੀ
ਹੈ।
ਮਾਣਯੋਗ
ਸੁਪਰੀਮ
ਕੋਰਟ
ਦੇ
ਸਾਬਕਾ
ਜੱਜ
ਹੰਸ
ਰਾਜ
ਖੰਨਾ
ਨੇ
ਆਪਣੀ
ਕਿਤਾਬ ‘‘ਮੇਕਿੰਗ
ਆਫ਼
ਇੰਡੀਆਜ਼
ਕੰਸਟੀਟਿਊਸ਼ਨ’
ਦੇ
ਅੰਤ
ਵਿੱਚ
ਲਿਖਿਆ
ਹੈਕਿ
ਜੇਕਰ
ਭਾਰਤੀ
ਸੰਵਿਧਾਨ
ਸਾਡੀ
ਵਿਰਾਸਤ
ਹੈ
ਜੋ
ਸਾਨੂੰ
ਸੌਂਪਿਆ
ਗਿਆ
ਹੈ
ਤਾਂ
ਅਸੀਂ
ਭਾਰਤ
ਦੇ
ਲੋਕ
ਉਨ੍ਹਾਂ
ਕਦਰਾਂ-ਕੀਮਤਾਂ
ਦੇ
ਟਰੱਸਟੀ
ਅਤੇ
ਰੱਖਿਅਕਾਂ
ਤੋਂ
ਘੱਟ
ਨਹੀਂ
ਹਾਂ
ਜੋ
ਇਸ
ਦੀਆਂ
ਵਿਵਸਥਾਵਾਂ
ਦੇ
ਅੰਦਰ
ਧੜਕਦੀਆਂ
ਹਨ।
ਸੁਪਰੀਮ
ਕੋਰਟ
ਨੇ 1976
ਵਿੱਚ
ਸੰਵਿਧਾਨ
ਵਿੱਚ
ਹੋਈ
ਸੋਧ
ਨੂੰ
ਚੁਣੌਤੀ
ਦੇਣ
ਵਾਲੀਆਂ
ਪਟੀਸ਼ਨਾਂ
ਨੂੰ
ਖਾਰਜ
ਕਰ
ਦਿੱਤਾ
ਜਿਸ
ਵਿੱਚ
ਪ੍ਰਸਤਾਵਨਾ
ਵਿੱਚ ‘ਸਮਾਜਵਾਦੀ’,
‘ਧਰਮ
ਨਿਰਪੱਖ’, ‘ਅਖੰਡਤਾ’
ਸ਼ਾਮਲ
ਕਰਨ
ਵਾਲੇ
ਸ਼ਬਦ
ਸ਼ਾਮਲ
ਕੀਤੇ
ਗਏ
ਸਨ।
ਇਸਤੋਂ
ਪਹਿਲਾਂ
ਨਵੰਬਰ 2024
ਵਿੱਚ
ਸੁਪਰੀਮ
ਕੋਰਟ
ਨੇ 1976
ਦੇ
ਸੰਵਿਧਾਨਿਕ
ਸੋਧ
ਨੂੰ
ਚੁਣੌਤੀ
ਦੇਣ
ਵਾਲੀਆਂ
ਪਟੀਸ਼ਨਾਂ
ਦੀ
ਇੱਕ
ਲੜੀ
ਨੂੰ
ਖਾਰਜ
ਕਰ
ਦਿੱਤਾ
ਸੀ।
ਸਾਬਕਾ
ਚੀਫ਼
ਜਸਟਿਸ
ਸੰਜੀਵ
ਖੰਨਾ
ਅਤੇ
ਜਸਟਿਸ
ਸੰਜੇ
ਕੁਮਾਰ
ਦੀ
ਬੈਂਚ
ਨੇ 22
ਨਵੰਬਰ
ਨੂੰ
ਸਾਬਕਾ
ਰਾਜ
ਸਭਾ
ਮੈਂਬਰ
ਸੁਬਰਾਮਨੀਅਮ
ਸਵਾਮੀ
ਅਤੇ
ਵਕੀਲ
ਅਸ਼ਵਨੀ
ਉਪਾਧਿਆਏ
ਦੁਆਰਾ
ਦਾਇਰ
ਪਟੀਸ਼ਨਾਂ
ਤੇ
ਆਪਣਾ
ਫੈਸਲਾ
ਸੁਰੱਖਿਅਤ
ਰੱਖ
ਲਿਆ
ਸੀ।
ਇਸ
ਮਾਮਲੇ
ਵਿੱਚ
ਸਭ
ਤੋਂ
ਪਹਿਲਾਂ
ਦਾਇਰ
ਪਟੀਸ਼ਨਾਂ
ਵਿੱਚੋਂ
ਇੱਕ
ਸਾਲ 2020
ਵਿੱਚ
ਬਲਰਾਮ
ਸਿੰਘ
ਦੁਆਰਾ
ਵਕੀਲ
ਵਿਸ਼ਨੂੰ
ਸ਼ੰਕਰ
ਜੈਨ
ਰਾਹੀਂ
ਦਾਇਰ
ਕੀਤੀ
ਗਈ
ਸੀ।
ਫੈਸਲਾ
ਸੁਣਾਉਂਦੇ
ਹੋਏ
ਜਸਟਿਸ
ਖੰਨਾ
ਨੇ
ਕਿਹਾ
ਇਨ੍ਹਾਂ
ਰਿੱਟ
ਪਟੀਸ਼ਨਾਂ
ਤੇ
ਹੋਰ
ਵਿਚਾਰ-ਵਟਾਂਦਰੇ
ਅਤੇ
ਫੈਸਲੇ
ਕਰਨ
ਦੀ
ਜਰੂਰਤ
ਨਹੀਂ
ਹੈ।
ਸੰਵਿਧਾਨ
ਤੇ
ਸੰਸਦ
ਦੀ
ਸੋਧ
ਸ਼ਕਤੀ
ਪ੍ਰਸਤਾਵਨਾ
ਤੱਕ
ਫੈਲੀ
ਹੋਈ
ਹੈ।
ਕੌਰਟ
ਦੇ
ਬੈਂਚ
ਨੇ
ਕਿਹਾ
ਕਿ
ਧਾਰਾ 368
ਦੇ
ਤਹਿਤ
ਸਰਕਾਰ
ਦੇ
ਅਧਿਕਾਰ
ਨੂੰ
ਸੀਮਿਤ
ਨਹੀਂ
ਕਰਦੀ
ਹੈ।
ਉਨ੍ਹਾਂ
ਕਿਹਾ
ਕਿ
ਇੰਨੇ
ਸਾਲਾਂ
ਬਾਅਦ
ਪ੍ਰਕਿਰਿਆ
ਨੂੰ
ਇਸ
ਤਰ੍ਹਾਂ
ਰੱਦ
ਨਹੀਂ
ਕੀਤਾ
ਜਾ
ਸਕਦਾ
ਅਤੇ
ਕਿਹਾ
ਸੰਵਿਧਾਨ
ਦੀ
ਪ੍ਰਸਤਾਵਨਾ
ਭਾਰਤ
ਨੂੰ
ਇੱਕ
ਪ੍ਰਭੂਸੱਤਾ
ਸੰਪੰਨ,
ਸਮਾਜਵਾਦੀ,
ਧਰਮ
ਨਿਰਪੱਖ
ਅਤੇ
ਲੋਕਤੰਤਰੀ
ਗਣਰਾਜ
ਘੋਸ਼ਿਤ
ਕਰਦੀ
ਹੈ
ਅਤੇ
ਇਸਦੇ
ਨਾਗਰਿਕਾਂ
ਨੂੰ
ਨਿਆਂ,
ਸਮਾਨਤਾ
ਅਤੇ
ਆਜ਼ਾਦੀ
ਦਾ
ਭਰੋਸਾ
ਦਿੰਦੀ
ਹੈ
ਅਤੇ
ਭਾਈਚਾਰੇ
ਨੂੰ
ਉਤਸ਼ਾਹਿਤ
ਕਰਨ
ਦੀ
ਕੋਸ਼ਿਸ਼
ਕਰਦੀ
ਹੈ।
ਸਮੇਂ
ਦੇ
ਨਾਲ
ਵੱਧ
ਰਹੀ
ਜਾਗਰੂਕਤਾ
ਦੇ
ਨਾਲ
ਸਮਾਜ
ਦੇ
ਵੱਖ-ਵੱਖ
ਵਰਗ
ਆਪਣੇ
ਅਧਿਕਾਰਾਂ
ਲਈ
ਮੁਹਿੰਮ
ਚਲਾ
ਰਹੇ
ਹਨ
ਅਤੇ
ਸੰਵਿਧਾਨ
ਵਿੱਚ
ਸੋਧ
ਅਜਿਹੇ
ਵਰਗਾਂ
ਨੂੰ
ਅਧਿਕਾਰ
ਪ੍ਰਦਾਨ
ਕਰਨ
ਦੇ
ਯੋਗ
ਬਣਾਉਂਦੀ
ਹੈ।
ਸੰਵਿਧਾਨ
ਦੀਆਂ
ਨਵੀਆਂ
ਵਿਆਖਿਆਵਾਂ
ਨੇ
ਨਵੇਂ
ਅਧਿਕਾਰਾਂ
ਦੇ
ਵਿਕਾਸ
ਵੱਲ
ਅਗਵਾਈ
ਕੀਤੀ।
ਉਦਾਹਰਣ
ਲਈ
ਜੀਵਨ
ਦੇ
ਅਧਿਕਾਰ
ਅਤੇ
ਨਿੱਜੀ
ਸੁਤੰਤਰਤਾ
ਦੀ
ਇੱਕ
ਨਵੀਂ
ਵਿਆਖਿਆ
ਨੇ
ਨਿੱਜਤਾ
ਦੇ
ਅਧਿਕਾਰ
ਨੂੰ
ਜਨਮ
ਦਿੱਤਾ।
ਅਜਿਹੇ
ਅਧਿਕਾਰਾਂ
ਲਈ
ਸੰਵਿਧਾਨ
ਵਿੱਚ
ਸੋਧ
ਜਰੂਰੀ
ਹੋ
ਜਾਂਦੀ
ਹੈ।
ਸੰਵਿਧਾਨ
ਵਿੱਚ
ਸੋਧ
ਵੱਖ
ਵੱਖ
ਤਰਾਂ
ਦੀਆਂ
ਪਾਬੰਦੀਆਂ,
ਚੌਕਸੀ
ਆਦਿ
ਵਰਗੇ
ਨਵੇਂ
ਉਭਰ
ਰਹੇ
ਰੁਝਾਨਾਂ
ਨੂੰ
ਹੱਲ
ਕਰਨ
ਦੇ
ਯੋਗ
ਬਣਾਉਂਦੀ
ਹੈ।
ਆਧੁਨਿਕਤਾ
ਦੀ
ਸ਼ੁਰੂਆਤ
ਕਰਨ
ਲਈ
ਪੁਰਾਣੀਆਂ
ਸਮਾਜਿਕ-ਸੱਭਿਆਚਾਰਕ
ਪ੍ਰਥਾਵਾਂ
ਨੂੰ
ਖ਼ਤਮ
ਕਰਨ
ਦੇ
ਯੋਗ
ਬਣਾਉਂਦੀ
ਹੈ।
ਭਾਰਤੀ
ਸੰਵਿਧਾਨ
ਵਿੱਚ
ਸੋਧ
ਦੀ
ਪ੍ਰਕਿਰਿਆ
ਦੀ
ਕਈ
ਵਾਰ
ਆਲੋਚਨਾ
ਕੀਤੀ
ਜਾਂਦੀ
ਹੈ
ਅਤੇ
ਕਿਹਾ
ਜਾਂਦਾ
ਹੈ
ਕਿ
ਸੰਵਿਧਾਨ
ਵਿੱਚ
ਸੋਧ
ਕਰਨ
ਲਈ
ਕਿਸੇ
ਵਿਸ਼ੇਸ਼
ਸੰਸਥਾ
ਦਾ
ਕੋਈ
ਪ੍ਰਬੰਧ
ਨਹੀਂ
ਹੈ
ਜਿਵੇਂ
ਕਿ
ਸੰਵਿਧਾਨਿਕ
ਸੰਮੇਲਨ
ਜਾਂ
ਸੰਵਿਧਾਨਿਕ
ਅਸੈਂਬਲੀ।
ਸੰਵਿਧਾਨਿਕ
ਸ਼ਕਤੀ
ਵਿਧਾਨ
ਸਭਾ
ਵਿੱਚ
ਨਿਸ਼ਚਿਤ
ਹੁੰਦੀ
ਹੈ
ਭਾਵ
ਕੁੱਝ
ਮਾਮਲਿਆਂ
ਵਿੱਚ
ਸੰਸਦ
ਅਤੇ
ਰਾਜ
ਵਿਧਾਨ
ਸਭਾਵਾਂ
ਵਿੱਚ
ਹੀ
ਹੁੰਦੀ
ਹੈ।
ਸੰਵਿਧਾਨ
ਵਿੱਚ
ਸੋਧ
ਲਈ
ਵਿਸ਼ੇਸ਼
ਪ੍ਰਕਿਰਿਆ
ਦੀ
ਕੋਈ
ਵਿਵਸਥਾ
ਨਹੀਂ
ਹੈ।
ਵਿਸ਼ੇਸ਼
ਬਹੁਮਤ
ਦੀ
ਲੋੜ
ਨੂੰ
ਛੱਡਕੇ
ਸੋਧ
ਦੀ
ਪ੍ਰਕਿਰਿਆ
ਵਿਧਾਨਕ
ਪ੍ਰਕਿਰਿਆ
ਵਾਂਗ
ਹੀ
ਹੈ।
ਸੋਧ
ਸ਼ੁਰੂ
ਕਰਨ
ਦੀ
ਸ਼ਕਤੀ
ਸਿਰਫ਼
ਸੰਸਦ
ਕੋਲ
ਹੈ
ਅਤੇ
ਰਾਜਾਂ
ਕੋਲ
ਰਾਜ
ਵਿਧਾਨ
ਸਭਾਵਾਂ
ਬਣਾਉਣ
ਜਾਂ
ਖ਼ਤਮ
ਕਰਨ
ਲਈ
ਮਤਾ
ਪਾਸ
ਕਰਨ
ਤੋਂ
ਇਲਾਵਾ
ਅਜਿਹੀ
ਕੋਈ
ਸ਼ਕਤੀ
ਨਹੀਂ
ਹੈ।
ਸੰਵਿਧਾਨ
ਦੇ
ਵੱਡੇ
ਹਿੱਸੇ
ਨੂੰ
ਇਕੱਲੇ
ਸੰਸਦ
ਦੁਆਰਾ
ਸੋਧਿਆ
ਜਾ
ਸਕਦਾ
ਹੈ
ਸਿਰਫ
ਕੁੱਝ
ਮਾਮਲਿਆਂ
ਵਿੱਚ
ਅੱਧੇ
ਰਾਜਾਂ
ਦੀਆਂ
ਵਿਧਾਨ
ਸਭਾਵਾਂ
ਦੀ
ਸਹਿਮਤੀ
ਦੀ
ਲੋੜ
ਹੁੰਦੀ
ਹੈ।
ਸੰਵਿਧਾਨਿਕ
ਸੋਧ
ਬਿਲ
ਲਈ
ਸੰਸਦ
ਦੇ
ਦੋਵਾਂ
ਸਦਨਾਂ
ਦੀ
ਸਾਂਝੀ
ਬੈਠਕ
ਕਰਵਾਉਣ
ਦੀ
ਵਿਵਸਥਾ
ਦੀ
ਘਾਟ
ਕਈ
ਵਾਰ
ਡੈੱਡਲਾਕ
ਦੀ
ਸਥਿਤੀ
ਵੱਲ
ਲੈ
ਜਾਂਦੀ
ਹੈ।
ਸੰਵਿਧਾਨ
ਵਿੱਚ
ਸੋਧ
ਦੀ
ਪ੍ਰਕਿਰਿਆ
ਨਾਲ
ਸਬੰਧਤ
ਵਿਵਸਥਾਵਾਂ
ਬਹੁਤ
ਜ਼ਿਆਦਾ
ਖ਼ਤਰਨਾਕ
ਹੋਣ
ਕਰਕੇ
ਵਿਵਾਦ
ਪੈਦਾ
ਕਰਨ
ਅਤੇ
ਮਾਮਲਿਆਂ
ਨੂੰ
ਅਦਾਲਤਾਂ
ਤੱਕ
ਲਿਜਾਣ
ਦੀ
ਵਿਆਪਕ
ਗੁੰਜਾਇਸ਼
ਰਹਿੰਦੀ
ਹੈ।
ਸੰਵਿਧਾਨ
ਲਾਗੂ
ਹੋਣ
ਬਾਦ
ਇਸ
ਵਿੱਚ
ਹੁਣ
ਤੱਕ 106
ਵਾਰ
ਸੋਧਾਂ
ਕੀਤੀਆਂ
ਗਈਆਂ।
ਪਹਿਲੀ
ਸੋਧ 18
ਜੂਨ 1951
ਨੂੰ
ਕੀਤੀ
ਗਈ
ਸੀ
ਅਤੇ
ਹੁਣ
ਤੱਕ
ਆਖਰੀ
ਸੋਧ 28
ਸਤੰਬਰ 2023
ਨੂੰ
ਕੀਤੀ
ਗਈ।
ਜੇਕਰ
ਸੰਵਿਧਾਨਿਕ
ਸੋਧਾਂ
ਬਾਰੇ
ਵਿਸਥਾਰ
ਵਿੱਚ
ਵੇਖੀਏ
ਤਾਂ 18
ਜੂਨ 1951
ਤੋਂ
ਲੈਕੇ 20
ਜੂਨ 1964
ਤੱਕ
ਪਹਿਲੇ
ਪ੍ਰਧਾਨ
ਮੰਤਰੀ
ਸਵਰਗੀ
ਜਵਾਹਰ
ਲਾਲ
ਨਹਿਰੂ
ਦੀ
ਅਗਵਾਈ
ਵਾਲੀ
ਕਾਂਗਰਸ
ਪਾਰਟੀ
ਦੀ
ਸਰਕਾਰ
ਵਿੱਚ
ਪਹਿਲੀ
ਤੋਂ 17ਵੀਂ
ਤੱਕ
ਸੋਧ
ਕੀਤੀਆਂ
ਗਈਆਂ।
ਸਵਰਗੀ
ਪ੍ਰਧਾਨ
ਮੰਤਰੀ
ਲਾਲ
ਬਹਾਦੁਰ
ਸ਼ਾਸ਼ਤਰੀ
ਦੀ
ਅਗਵਾਈ
ਵਾਲੀ
ਕਾਂਗਰਸ
ਪਾਰਟੀ
ਦੀ
ਸਰਕਾਰ
ਵਿੱਚ 27
ਅਗਸਤ 1966, 11
ਦਸੰਬਰ 1966
ਅਤੇ 22
ਦਸੰਬਰ 1966
ਨੂੰ 03
ਵਾਰ 18ਵੀਂ,
19ਵੀਂ
ਅਤੇ 20ਵੀਂ
ਸੋਧ
ਕੀਤੀ
ਗਈ।
ਸਵਰਗੀ
ਪ੍ਰਧਾਨ
ਮੰਤਰੀ
ਇੰਦਰਾ
ਗਾਂਧੀ
ਦੀ
ਅਗਵਾਈ
ਵਾਲੀ
ਕਾਂਗਰਸ
ਪਾਰਟੀ
ਦੀ
ਸਰਕਾਰ
ਵਿੱਚ 10
ਅਪ੍ਰੈਲ 1967
ਤੋਂ
ਲੈਕੇ 01
ਅਪ੍ਰੈਲ 1977
ਤੱਕ 21ਵੀਂ
ਸੋਧ
ਤੋਂ
ਲੈਕੇ 42ਵੀਂ
ਸੋਧ
ਤੱਕ
ਕੀਤੀਆਂ
ਗਈਆਂ
ਜੋਕਿ
ਹੁਣ
ਤੱਕ
ਦੀਆਂ
ਸਭ
ਤੋਂ
ਵੱਧ
ਸੋਧਾਂ
ਹਨ।
ਸਭ
ਤੋਂ
ਵੱਧ
ਸੋਧਾਂ
ਐਮਰਜੈਂਸੀ
ਦੌਰਾਨ
ਕੀਤੀਆਂ
ਗਈਆਂ
ਹਨ
ਅਤੇ
ਇਸ
ਸਮੇਂ
ਦੌਰਾਨ
ਸੰਵਿਧਾਨ
ਦੀ
ਪ੍ਰਸਤਾਵਨਾ
ਵਿੱਚ
ਵੀ
ਸੋਧ
ਕੀਤੀ
ਗਈ
ਸੀ।
ਸਵਰਗੀ
ਪ੍ਰਧਾਨ
ਮੰਤਰੀ
ਮੋਰਾਰਜੀ
ਦੋਸਾਈ
ਦੀ
ਅਗਵਾਈ
ਵਾਲੀ
ਜਨਤਾ
ਪਾਰਟੀ
ਦੀ
ਸਰਕਾਰ
ਵਿੱਚ 13
ਅਪ੍ਰੈਲ 1978
ਅਤੇ 06
ਸਤੰਬਰ 1979
ਨੂੰ 02
ਵਾਰ 43ਵੀਂ
ਅਤੇ 44ਵੀਂ
ਸੋਧ
ਕੀਤੀ
ਗਈ।
ਇਸਤੋਂ
ਬਾਦ
ਮੁੜ
ਹੋਂਦ
ਵਿੱਚ
ਆਈ
ਸਵਰਗੀ
ਪ੍ਰਧਾਨ
ਮੰਤਰੀ
ਇੰਦਰਾ
ਗਾਂਧੀ
ਦੀ
ਅਗਵਾਈ
ਵਾਲੀ
ਕਾਂਗਰਸ
ਪਾਰਟੀ
ਦੀ
ਸਰਕਾਰ
ਵਿੱਚ 45ਵੀਂ
ਸੋਧ
ਤੋਂ
ਲੈਕੇ 51ਵੀਂ
ਤੱਕ
ਸੋਧ
ਕੀਤੀਆਂ
ਗਈਆਂ
ਸਨ।
ਸਵਰਗੀ
ਪ੍ਰਧਾਨ
ਮੰਤਰੀ
ਰਾਜੀਵ
ਗਾਂਧੀ
ਦੀ
ਅਗਵਾਈ
ਵਾਲੀ
ਕਾਂਗਰਸ
ਪਾਰਟੀ
ਦੀ
ਸਰਕਾਰ
ਵਿੱਚ 01
ਮਾਰਚ 1985
ਤੋਂ
ਲੈਕੇ 28
ਮਾਰਚ 1989
ਤੱਕ 52ਵੀਂ
ਸੋਧ
ਤੋਂ
ਲੈਕੇ 61ਵੀਂ
ਤੱਕ
ਸੋਧ
ਕੀਤੀਆਂ
ਗਈਆਂ
ਸਨ।
ਸਵਰਗੀ
ਪ੍ਰਧਾਨ
ਮੰਤਰੀ
ਵੀ
ਪੀ
ਸਿੰਘ
ਦੀ
ਜਨਤਾ
ਦੱਲ
ਦੀ
ਅਗਵਾਈ
ਵਾਲੀ
ਸਰਕਾਰ
ਵਿੱਚ 25
ਜਨਵਰੀ 1990
ਤੋਂ
ਲੈਕੇ 12
ਮਾਰਚ 1991
ਤੱਕ 62ਵੀਂ
ਸੋਧ
ਤੋਂ
ਲੈਕੇ 68ਵੀਂ
ਸੋਧ
ਤੱਕ
ਕੀਤੀਆਂ
ਗਈਆਂ
ਸਨ।
ਸਵਰਗੀ
ਪ੍ਰਧਾਨ
ਮੰਤਰੀ
ਪੀ
ਵੀ
ਨਰਸਿਮਾ
ਰਾਓ
ਦੀ
ਕਾਂਗਰਸ
ਪਾਰਟੀ
ਦੀ
ਅਗਵਾਈ
ਵਾਲੀ
ਸਰਕਾਰ
ਵਿੱਚ 01
ਫਰਵੀ 1992
ਤੋਂ
ਲੈਕੇ 30
ਅਗਸਤ 1995
ਤੱਕ 69ਵੀਂ
ਸੋਧ
ਤੋਂ
ਲੈਕੇ 88ਵੀਂ
ਤੱਕ
ਸੋਧ
ਕੀਤੀਆਂ
ਗਈਆਂ
ਸਨ।
ਸਵਰਗੀ
ਪ੍ਰਧਾਨ
ਮੰਤਰੀ
ਅਟਲ
ਬਿਹਾਰੀ
ਵਾਜਪਾਈ
ਦੀ
ਭਾਰਤੀ
ਜਨਤਾ
ਪਾਰਟੀ
ਦੀ
ਅਗਵਾਈ
ਵਾਲੀ
ਸਰਕਾਰ
ਵਿੱਚ 25
ਜਨਵਰੀ 2000
ਤੋਂ
ਲੈਕੇ 07
ਜਨਵਰੀ 2003
ਤੱਕ 89ਵੀਂ
ਸੋਧ
ਤੋਂ
ਲੈਕੇ 92ਵੀਂ
ਸੋਧ
ਤੱਕ
ਕੀਤੀਆਂ
ਗਈਆਂ
ਸਨ।
ਸਵਰਗੀ
ਪ੍ਰਧਾਨ
ਮੰਤਰੀ
ਸਰਦਾਰ
ਮਨਮੋਹਨ
ਸਿੰਘ
ਦੀ
ਅਗਵਾਈ
ਵਿੱਚ
ਕਾਂਗਰਸ
ਪਾਰਟੀ
ਦੀ
ਸਰਕਾਰ
ਵਲੋਂ 20
ਜਨਵਰੀ 2006
ਤੋਂ
ਲੈਕੇ 01
ਜਨਵਰੀ 2013
ਤੱਕ 93ਵੀਂ
ਸੋਧ
ਤੋਂ
ਲੈਕੇ 98ਵੀਂ
ਸੋਧ
ਤੱਕ
ਕੀਤੀਆਂ
ਗਈਆਂ
ਸਨ।
ਮੋਜੂਦਾ
ਪ੍ਰਧਾਨ
ਮੰਤਰੀ
ਨਰਿੰਦਰ
ਮੋਦੀ
ਦੀ
ਅਗਵਾਈ
ਵਿੱਚ
ਭਾਰਤੀ
ਜਨਤਾ
ਪਾਰਟੀ
ਦੀ
ਸਰਕਾਰ
ਵਲੋਂ 13
ਅਪ੍ਰੈਲ 2015
ਤੋਂ
ਲੈਕੇ 28
ਸਤੰਬਰ 2023
ਤੱਕ 99ਵੀਂ
ਸੋਧ
ਤੋਂ
ਲੈਕੇ 106ਵੀਂ
ਸੋਧ
ਤੱਕ
ਕੀਤੀਆਂ
ਗਈਆਂ
ਹਨ।
ਹੁਣ
ਤੱਕ
ਭਾਰਤੀ
ਸੰਵਿਧਾਨ
ਲਾਗੂ
ਹੋਣ
ਬਾਦ
ਕਈ
ਮਹੱਤਵਪੂਰਨ
ਸੋਧਾਂ
ਕੀਤੀਆਂ
ਗਈਆਂ
ਹਨ
ਜਿਵੇਂ
ਕਿ
ਸਾਲ 1951
ਵਿੱਚ
ਪਹਿਲੀ
ਸੋਧ
ਦੁਆਰਾ 9ਵੀਂ
ਅਨੁਸੂਚੀ
ਨੂੰ
ਜੋੜਿਆ
ਗਿਆ
ਸੀ
ਜਿਸ
ਵਿੱਚ
ਕੇਂਦਰੀ
ਅਤੇ
ਰਾਜ
ਦੇ
ਕਾਨੂੰਨਾਂ
ਦੀ
ਸੂਚੀ
ਸ਼ਾਮਲ
ਹੈ
ਜਿਨ੍ਹਾਂ
ਨੂੰ
ਅਦਾਲਤਾਂ
ਵਿੱਚ
ਚੁਣੌਤੀ
ਨਹੀਂ
ਦਿੱਤੀ
ਜਾ
ਸਕਦੀ
ਹੈ।
ਸਾਲ 1976
ਵਿੱਚ 42ਵੀਂ
ਸੋਧ
ਦੁਆਰਾ
ਸੰਵਿਧਾਨ
ਦੀ
ਪ੍ਰਸਤਾਵਨਾ
ਵਿੱਚ
ਤਿੰਨ
ਸ਼ਬਦ (ਸਮਾਜਵਾਦੀ,
ਧਰਮ
ਨਿਰਪੱਖ
ਅਤੇ
ਅਖੰਡਤਾ)
ਸ਼ਾਮਲ
ਕੀਤੇ
ਗਏ
ਸਨ
ਅਤੇ
ਇਸ
ਦੁਆਰਾ
ਸੰਵਿਧਾਨ
ਵਿੱਚ
ਬੁਨਿਆਦੀ
ਕਰਤੱਵਾਂ
ਸਬੰਧੀ
ਨਵਾਂ
ਭਾਗ
ਵੀ
ਸ਼ਾਮਲ
ਕੀਤਾ
ਗਿਆ।
ਸਾਲ 1978
ਵਿੱਚ 44ਵੀਂ
ਸੋਧ
ਦੁਆਰਾ ‘‘ਅੰਦਰੂਨੀ
ਗੜਬੜ’’
ਸ਼ਬਦ
ਨੂੰ ‘‘ਹਥਿਆਰਬੰਦ
ਬਗਾਵਤ’’
ਨਾਲ
ਬਦਲ
ਦਿੱਤਾ
ਜੋ
ਰਾਸ਼ਟਰੀ
ਐਮਰਜੈਂਸੀ
ਆਰਟੀਕਲ 352
ਨਾਲ
ਸਬੰਧਤ
ਸੀ।
ਸੋਧ
ਦੁਆਰਾ
ਮੌਲਿਕ
ਅਧਿਕਾਰਾਂ
ਵਿੱਚੋਂ
ਜਾਇਦਾਦ
ਦੇ
ਅਧਿਕਾਰ
ਨੂੰ
ਹਟਾ
ਦਿੱਤਾ
ਅਤੇ
ਇਸਨੂੰ
ਕਾਨੂੰਨੀ
ਅਧਿਕਾਰ
ਬਣਾ
ਦਿੱਤਾ
ਗਿਆ।
ਸਾਲ 1988
ਵਿੱਚ
61ਵੀਂ
ਸੋਧ
ਦੁਆਰਾ
ਵੋਟਿੰਗ
ਦੀ
ਉਮਰ 21
ਸਾਲ
ਤੋਂ
ਘਟਾ
ਕੇ 18
ਸਾਲ
ਕੀਤੀ
ਗਈ
ਸੀ।
ਸਾਲ 1992
ਵਿੱਚ 73ਵੀਂ
ਸੋਧ
ਦੁਆਰਾ
ਪੰਚਾਇਤੀ
ਰਾਜ
ਸੰਸਥਾਵਾਂ
ਨਾਲ
ਸਬੰਧਤ
ਵਿਵਸਥਾਵਾਂ
ਪੇਸ਼
ਕੀਤੀਆਂ
ਜਿਸਦਾ
ਉਦੇਸ਼
ਜ਼ਮੀਨੀ
ਪੱਧਰ
ਤੱਕ
ਸ਼ਕਤੀ
ਦਾ
ਵਿਕੇਂਦਰੀਕਰਨ
ਕਰਨਾ
ਹੈ।
ਸਾਲ 1992
ਵਿੱਚ
ਹੀ 74ਵੀਂ
ਸੋਧ
ਦੁਆਰਾ
ਸ਼ਹਿਰੀ
ਸਥਾਨਕ
ਸੰਸਥਾਵਾਂ,
ਨਗਰ
ਪਾਲਿਕਾਵਾਂ
ਅਤੇ
ਮਿਉਂਸਪਲ
ਕਾਰਪੋਰੇਸ਼ਨਾਂ
ਨੂੰ
ਸ਼ਕਤੀਕਰਨ
ਨਾਲ
ਸਬੰਧਤ
ਵਿਵਸਥਾਵਾਂ
ਪੇਸ਼
ਕੀਤੀਆਂ।
ਸਾਲ 2002
ਵਿੱਚ 86ਵੀਂ
ਸੋਧ
ਦੁਆਰਾ
ਇਹ
ਸ਼ਾਮਲ
ਕੀਤਾ
ਗਿਆ
ਕਿ
ਰਾਜ 06
ਤੋਂ 14
ਸਾਲ
ਦੀ
ਉਮਰ
ਦੇ
ਸਾਰੇ
ਬੱਚਿਆਂ
ਨੂੰ
ਮੁਫ਼ਤ
ਅਤੇ
ਲਾਜ਼ਮੀ
ਸਿੱਖਿਆ
ਪ੍ਰਦਾਨ
ਕਰੇਗਾ।
ਸਾਲ 2011
ਵਿੱਚ 97ਵੀਂ
ਸੋਧ
ਦੁਆਰਾ
ਸਹਿਕਾਰੀ
ਸਭਾਵਾਂ
ਨੂੰ
ਸੰਵਿਧਾਨਿਕ
ਦਰਜਾ
ਅਤੇ
ਸੁਰੱਖਿਆ
ਪ੍ਰਦਾਨ
ਕੀਤੀ
ਗਈ
ਹੈ।
ਸਾਲ 2016
ਵਿੱਚ 101ਵੀਂ
ਸੋਧ
ਗੁਡਜ਼
ਐਂਡ
ਸਰਵਿਸਿਜ਼
ਟੈਕਸ (ਜੀ
ਐਸ
ਟੀ)
ਨੂੰ
ਪੇਸ਼
ਕੀਤਾ
ਅਤੇ
ਇੱਕ
ਵਿਆਪਕ
ਅਸਿੱਧੇ
ਟੈਕਸ
ਸੁਧਾਰ
ਦਾ
ਉਦੇਸ਼
ਟੈਕਸ
ਢਾਂਚੇ
ਨੂੰ
ਸਰਲ
ਬਣਾਉਣਾ
ਅਤੇ
ਆਰਥਿਕ
ਏਕੀਕਰਣ
ਨੂੰ
ਉਤਸ਼ਾਹਿਤ
ਕਰਨਾ
ਹੈ।
ਸਾਲ 2018
ਵਿੱਚ 102ਵੀਂ
ਸੋਧ
ਦੁਆਰਾ
ਪੱਛੜੀਆਂ
ਸ਼੍ਰੇਣੀਆਂ
ਲਈ
ਰਾਸ਼ਟਰੀ
ਕਮਿਸ਼ਨ
ਨੂੰ
ਸੰਵਿਧਾਨਿਕ
ਦਰਜਾ
ਦਿੱਤਾ
ਗਿਆ
ਹੈ।
ਸਾਲ 2019
ਵਿੱਚ 103ਵੀਂ
ਸੋਧ
ਦੁਆਰਾ
ਆਰਥਿਕ
ਤੌਰ
ਤੇ
ਕਮਜ਼ੋਰ
ਵਰਗਾਂ
ਲਈ 10%
ਰਾਖਵਾਂਕਰਨ
ਪ੍ਰਦਾਨ
ਕੀਤਾ
ਗਿਆ
ਹੈ।
ਸਾਲ 2020
ਵਿੱਚ 104ਵੀਂ
ਸੋਧ
ਦੁਆਰਾ 25
ਜਨਵਰੀ 2030
ਤੱਕ
ਅਨੁਸੂਚਿਤ
ਜਾਤੀਆਂ
ਅਤੇ
ਅਨੁਸੂਚਿਤ
ਕਬੀਲਿਆਂ
ਦੇ
ਮੈਂਬਰਾਂ
ਲਈ
ਲੋਕ
ਸਭਾ
ਅਤੇ
ਰਾਜ
ਵਿਧਾਨ
ਸਭਾਵਾਂ
ਵਿੱਚ
ਸੀਟਾਂ
ਦੇ
ਰਾਖਵੇਂਕਰਨ
ਦੀ
ਵਿਵਸਥਾ
ਕੀਤੀ
ਗਈ
ਹੈ।
ਸਾਲ 2021
ਵਿੱਚ 105ਵੀਂ
ਸੋਧ
ਦੁਆਰਾ
ਰਾਜ
ਸਰਕਾਰਾਂ
ਦੀ
ਸਮਾਜਿਕ
ਅਤੇ
ਵਿੱਦਿਅਕ
ਤੌਰ
ਤੇ
ਪਛੜੀਆਂ
ਸ਼੍ਰੇਣੀਆਂ
ਦੀ
ਪਛਾਣ
ਕਰਨ
ਦੀ
ਸ਼ਕਤੀ
ਨੂੰ
ਮੁੜ
ਬਹਾਲ
ਕੀਤਾ
ਗਿਆ
ਹੈ।
ਸਾਲ 2023
ਵਿੱਚ 106ਵੀਂ
ਸੋਧ
ਦੁਆਰਾ
ਲੋਕ
ਸਭਾ,
ਰਾਜ
ਵਿਧਾਨ
ਸਭਾਵਾਂ
ਅਤੇ
ਰਾਸ਼ਟਰੀ
ਰਾਜਧਾਨੀ
ਖੇਤਰ
ਦਿੱਲੀ
ਦੀ
ਵਿਧਾਨ
ਸਭਾ
ਦੀਆਂ
ਸਾਰੀਆਂ
ਸੀਟਾਂ
ਦਾ
ਇੱਕ
ਤਿਹਾਈ
ਹਿੱਸਾ
ਰਾਖਵਾਂ
ਰੱਖਣ
ਦਾ
ਪ੍ਰਬੰਧ
ਕੀਤਾ
ਗਿਆ
ਹੈ।
ਪਿਛਲੇ
ਸਮੇਂ ‘‘ਇੱਕ
ਰਾਸ਼ਟਰ
ਇੱਕ
ਚੌਣ’’
ਸਬੰਧੀ
ਇੱਕ
ਉੱਚ-ਪੱਧਰੀ
ਕਮੇਟੀ
ਨੇ
ਪ੍ਰਸਤਾਵ
ਦਿੱਤਾ
ਹੈ
ਕਿ
ਪ੍ਰਸਤਾਵ
ਨੂੰ
ਲਾਗੂ
ਕਰਨ
ਲਈ
ਸੰਵਿਧਾਨ
ਅਤੇ
ਹੋਰ
ਕਾਨੂੰਨਾਂ
ਵਿੱਚ 18
ਵੱਖਰੀਆਂ
ਸੋਧਾਂ
ਦੀ
ਲੋੜ
ਹੋਵੇਗੀ।
ਸਾਬਕਾ
ਰਾਸ਼ਟਰਪਤੀ
ਰਾਮ
ਨਾਥ
ਕੋਵਿੰਦ
ਦੀ
ਅਗਵਾਈ
ਵਿੱਚ
ਮੋਜੂਦਾ
ਰਾਸ਼ਟਰਪਤੀ
ਦ੍ਰੋਪਦੀ
ਮੁਰਮੂ
ਨੂੰ
ਸੌਂਪੀ
ਆਪਣੀ
ਰਿਪੋਰਟ
ਅਨੁਸਾਰ
ਪਹਿਲੇ
ਕਦਮ
ਵਜੋਂ
ਲੋਕ
ਸਭਾ
ਅਤੇ
ਵਿਧਾਨ
ਸਭਾਵਾਂ
ਦੀਆਂ
ਇੱਕੋ
ਸਮੇਂ
ਚੋਣਾਂ
ਦੀ
ਸਿਫ਼ਾਰਸ਼
ਕੀਤੀ
ਗਈ
ਹੈ
ਅਤੇ
ਇਸ
ਲਈ
ਦੱਸੀਆਂ
ਗਈਆਂ
ਤਬਦੀਲੀਆਂ
ਵਿੱਚ
ਸਥਾਨਕ
ਸੰਸਥਾਵਾਂ
ਦੀਆਂ
ਚੋਣਾਂ
ਸਬੰਧੀ
ਧਾਰਾ 325
ਵਿੱਚ
ਸੋਧ
ਲਈ
ਰਾਜ
ਚੋਣ
ਕਮਿਸ਼ਨ
ਨਾਲ
ਸਲਾਹ
ਕਰਕੇ
ਭਾਰਤੀ
ਚੋਣ
ਕਮਿਸ਼ਨ
ਦੁਆਰਾ
ਵੋਟਰ
ਸੂਚੀ
ਦੀ
ਤਿਆਰੀ
ਨਾਲ
ਸਬੰਧਤ
ਸੰਵਿਧਾਨ
ਦੇ
ਉਪਬੰਧਾਂ
ਵਿੱਚ
ਸੋਧ
ਸ਼ਾਮਲ
ਹੈ।
ਲੋਕ
ਸਭਾ
ਅਤੇ
ਰਾਜ
ਵਿਧਾਨ
ਸਭਾਵਾਂ
ਆਮ
ਚੋਣਾਂ
ਦੇ
ਨਾਲ-ਨਾਲ
ਨਗਰ
ਪਾਲਿਕਾਵਾਂ,
ਪੰਚਾਇਤਾਂ
ਦੀਆਂ
ਚੋਣਾਂ
ਇੱਕੋ
ਸਮੇਂ
ਕਰਵਾਉਣ
ਲਈ
ਸੰਵਿਧਾਨਿਕ
ਵਿਵਸਥਾ
ਸਬੰਧੀ
ਧਾਰਾ 324ਏ
ਵਿੱਚ
ਸੋਧ
ਦੀ
ਵੀ
ਲੋੜ
ਹੋਵੇਗੀ।
ਇਸ
ਦੁਆਰਾ
ਪ੍ਰਸਤਾਵਿਤ
ਦੂਜੇ
ਸੰਵਿਧਾਨਿਕ
ਸੋਧ
ਬਿਲ
ਤੇ
ਪੈਨਲ
ਨੇ
ਕਿਹਾ
ਕਿ
ਭਾਰਤ
ਦੇ
ਸੰਵਿਧਾਨ
ਦੇ
ਅਨੁਛੇਦ 368(2)
ਦੇ
ਤਹਿਤ
ਦੂਜੇ
ਸੰਵਿਧਾਨਿਕ
ਸੋਧ
ਬਿਲ
ਵਿੱਚ
ਸੋਧਾਂ
ਕਰਨ
ਲਈ
ਅੱਧੇ
ਤੋਂ
ਘੱਟ
ਰਾਜਾਂ
ਦੁਆਰਾ
ਪ੍ਰਵਾਨਗੀ
ਦੀ
ਲੋੜ
ਹੋਵੇਗੀ।
ਸਾਲ 2015
ਵਿੱਚ
ਜਦੋਂ
ਪ੍ਰਧਾਨ
ਮੰਤਰੀ
ਨਰਿੰਦਰ
ਮੋਦੀ
ਵਲੋਂ
ਡਾਕਟਰ
ਭੀਮ
ਰਾਓ
ਅੰਬੇਡਕਰ
ਦੀ 125ਵੀਂ
ਜਯੰਤੀ
ਮਨਾਉਣ
ਦੀ
ਘੋਸਣਾ
ਕੀਤੀ
ਗਈ
ਤਾਂ
ਨਾਲ
ਹੀ 26
ਨਵੰਬਰ
ਦਾ
ਦਿਨ
ਵੀ ‘ਸੰਵਿਧਾਨ
ਦਿਵਸ’
ਦੇ
ਤੋਰ
ਤੇ
ਮਨਾਉਣ
ਦੀ
ਘੋਸ਼ਣਾ
ਕੀਤੀ
ਗਈ।
ਮੋਜੂਦਾ
ਸਮੇਂ
ਬਹੁਤ
ਸਾਰੀਆਂ
ਸੰਵਿਧਾਨਿਕ
ਚੁਣੌਤੀਆਂ
ਹਨ
ਅਤੇ
ਇਸ
ਲਈ
ਸਾਡੇ
ਸਮਾਜਿਕ,
ਧਾਰਮਿਕ
ਅਤੇ
ਰਾਜਨੀਤਿਕ
ਆਗੂਆਂ
ਦੇ
ਨਾਲ
ਆਮ
ਲੋਕਾਂ
ਨੂੰ
ਵੀ
ਮਿਲਕੇ
ਕੰਮ
ਕਰਨਾ
ਪਵੇਗਾ
ਅਤੇ
ਸੰਵਿਧਾਨ
ਸਬੰਧੀ
ਫੈਲ
ਰਹੀਆਂ
ਗੱਲਤਫਹਿਮੀਆਂ
ਦੂਰ
ਕਰਨ
ਲਈ
ਸਹੀ
ਜਾਣਕਾਰੀ
ਦੇਸ਼
ਦੇ
ਲੋਕਾਂ
ਤੱਕ
ਪਹੁੰਚਾਣੀ
ਪਵੇਗੀ।
ਐਡਵੋਕੇਟ ਕੁਲਦੀਪ ਚੰਦ
ਨੇੜੇ ਸਕਰਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ, ਜਿਲ੍ਹਾ ਰੂਪਨਗਰ, ਪੰਜਾਬ
9417563054
|
|