14
ਫਰਵਰੀ,
2014
ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਗਟ ਉਤਸਵ
ਸਬੰਧੀ ਵਿਸ਼ੇਸ਼।
|
ਇੱਕ ਸਮਾਜ
ਸੁਧਾਰਕ ਸਨ ਸ਼੍ਰੀ ਗੁਰੂ ਰਵਿਦਾਸ ਜੀ।ਨਿਤਾਣਿਆਂ ਨੂੰ ਤਾਣ ਬਖਸ਼ਣ ਵਾਲੇ
ਗੁਰੂ ਰਵਿਦਾਸ ਜੀ।
ਸ਼੍ਰੀ ਗੁਰੂ ਰਵਿਦਾਸ ਜੀ
ਦਾ ਜਨਮ ਬਹੁਤੇ ਵਿਦਵਾਨਾਂ ਅਨੁਸਾਰ ਸੰਨ
1433 ਨੂੰ ਪਿਤਾ ਸੰਤੋਖ ਦਾਸ ਤੇ ਮਾਤਾ ਕਲਸਾ ਦੇਵੀ ਦੇ ਘਰ
ਹੋਇਆ। ਗੁਰੂ ਰਵਿਦਾਸ ਜੀ ਨੇ ਆਪਣੇ ਪਿੱਤਰੀ ਅਰਥਾਤ ਬਜ਼ੁਰਗਾਂ ਵਾਲੇ
ਕਿੱਤੇ ਨੂੰ ਅਪਣਾਇਆ ਅਤੇ ਇਸ ਵਿੱਚ ਹੀ ਸੰਤੋਖ ਗ੍ਰਹਿਣ ਕੀਤਾ। ਆਪ ਜੀ
ਦੇ ਬਜ਼ੁਰਗ
ਬਨਾਰਸ
ਦੇ ਆਸ-ਪਾਸ ਮਰੇ ਹੋਏ ਪਸ਼ੂਆਂ ਨੂੰ ਚੁੱਕਣ ਦਾ ਅਤੇ ਜੁੱਤੀਆਂ ਗੰਢਣ ਦਾ
ਕੰਮ ਕਰਦੇ ਸਨ। ਗੁਰੂ ਜੀ ਨੇ ਆਪ ਆਪਣੀ ਬਾਣੀ ਵਿੱਚ ਇਸ ਸਬੰਧੀ ਜ਼ਿਕਰ
ਕੀਤਾ ਹੈ :
ਮੇਰੀ ਜਾਤੀ ਕੁਟ ਬਾਂਢਲਾ ਢੋਰ ਢਵੰਤਾ
ਨਿਤਹਿ ਬਨਾਰਸੀ ਆਸ ਪਾਸਾ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ
ਤੇਰੇ ਨਾਮ ਸਰਣਾਇ
ਰਵਿਦਾਸ ਦਾਸਾ॥
ਗੁਰ ਰਵਿਦਾਸ ਜੀ ਉਤਰ
ਪ੍ਰਦੇਸ਼ ਦੇ ਬਨਾਰਸ ਦੇ ਨੇੜਲੇ ਪਿੰਡ ਸੀਰ ਗੋਵਰਧਨਪੁਰ ਦੇ ਰਹਿਣ ਵਾਲੇ
ਸਨ। ਉਹ ਬਹੁਤ ਹੀ ਗਰੀਬ ਘਰਾਣੇ ਚੋ ਸਨ। ਉਹ ਹਮੇਸ਼ਾ ਪ੍ਰਭੂ ਭਗਤੀ
ਵਿੱਚ ਲੀਨ ਰਹਿੰਦੇ ਸਨ। ਉਹ ਜਨਮ ਤੋਂ ਹੀ ਭਗਤੀ ਭਾਵ ਵਾਲੀ ਰੁਚੀ
ਰੱਖਦੇ ਸਨ। ਉਹ ਸ਼੍ਰੋਮਣੀ ਵਿਦਵਾਨਾਂ,
ਭਗਤਾਂ,
ਪੀਰਾਂ-ਪੈਗੰਬਰਾਂ,
ਰਿਸ਼ੀਮੁਨੀਆਂ ਵਿੱਚ ਇੱਕ ਉਚਕੋਟੀ ਦੀ ਸ਼ਖਸੀਅਤ ਹਨ,
ਜਿਨ੍ਹ ਦੀ ਰਚਿਤ ਬਾਣੀ (40
ਸ਼ਬਦਾਂ) ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਗੁਰੂ ਸਾਹਿਬਾਨਾਂ ਜੀ ਦੀ ਬਾਣੀ
ਨਾਲ ਸੰਕਲਿਤ ਕੀਤਾ ਅਤੇ ਉਨ੍ਹਾਂ ਦੀ ਬਾਣੀ ਨੂੰ ਸੰਕਲਿਤ ਕਰਕੇ ਸਦਾ
ਲਈ ਅਮਰ ਕਰ ਦਿੱਤਾ। ਗੁਰੂ ਰਵਿਦਾਸ ਜੀ ਦਾ ਜਨਮ ਸਮਾਜ ਦੇ ਉਸ ਵਰਗ
ਵਿੱਚ ਹੋਇਆ ਸੀ ਜਿਸਨੂੰ ਸ਼ੂਦਰ/ਅਛੂਤ ਕਿਹਾ ਜਾਂਦਾ ਸੀ ਅਤੇ ਇਸ ਵਰਗ
ਦੇ ਲੋਕਾਂ ਨਾਲ ਬਾਕੀ ਤਿੰਨ ਵਰਗਾਂ ਦੇ ਲੋਕ ਕੋਈ ਵੀ ਮੇਲ ਮਿਲਾਪ
ਨਹੀਂ ਰੱਖਦੇ ਸਨ। ਆਪਜੀ ਸਮਾਜ ਵਿੱਚੋਂ ਸ਼ੋਸ਼ਣ,
ਭਿੱਟ,
ਕੁਰੀਤੀਆਂ ਅਤੇ ਅਡੰਬਰਾਂ ਦਾ ਖਾਤਮਾ ਕਰਕੇ,
ਇੱਥੇ ਸ਼੍ਰੇਣੀ ਤੇ ਵਰਣਹੀਣ ਵਰਗ ਅਤੇ ਦਰਜਾ ਰਹਿਤ ਸਮਾਜ ਕਾਇਮ
ਕਰਕੇ ਸੰਸਾਰ ਵਿੱਚ ਵਿਲੱਖਣ ਪ੍ਰਕਾਰ ਦਾ ਸਮਾਜ ਸਥਾਪਤ ਕਰਨਾ ਚਾਹੁੰਦੇ
ਸਨ। ਆਪ ਮਾਨਵ ਏਕਤਾ ਅਤੇ ਮਨੁੱਖੀ ਬਰਾਬਰੀ ਦੇ ਅਲੰਬਰਦਾਰ ਸਨ
ਜਿਨ੍ਹਾਂ ਨੇ ਉਸ ਘੋਰ ਅੰਧਕਾਰ ਦੇ ਯੁੱਗ ਵਿੱਚ ਅਨੇਕ ਪ੍ਰਕਾਰ ਦੇ
ਸਮਾਜਕ ਅਤੇ ਆਰਥਕ ਹਨੇਰਿਆਂ ਨੂੰ ਆਪਣੀ ਬਾਣੀ ਅਤੇ ਪ੍ਰਵਚਨਾਂ ਦੇ
ਅਦਭੁੱਤ ਨੂਰ ਰਾਹੀਂ ਦੂਰ ਕਰਨ ਵਿੱਚ ਉਘਾ ਯੋਗਦਾਨ ਪਾਇਆ। ਗੁਰੂ
ਰਵਿਦਾਸ ਜੀ ਨੇ ਨੇ ਅਪਣੇ ਸ਼ਬਦਾਂ ਰਾਹੀਂ ਕੁੱਝ ਇਸ ਤਰਾਂ ਦੇ ਰਾਜ ਦੀ
ਕਲਪਨਾ ਕੀਤੀ ਸੀ :-
ਐਸਾ ਚਾਹੁੰ ਰਾਜ ਮੈਂ
ਜਹਾਂ ਮਿਲੇ ਸਭਨ ਕੋ ਅੰਨ,ਛੋਟ-ਬੜੇ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ॥
ਗੁਰੂ ਰਵਿਦਾਸ ਜੀ ਨੇ
ਜਾਤ-ਪਾਤ ਦਾ ਖੰਡਨ ਕਰਕੇ ਉਚ ਵਰਗ ਦੇ ਜਾਤੀ ਅਭਿਆਨ ਤੇ ਹੰਕਾਰ ਨੂੰ
ਸੱਟ ਮਾਰੀ। ਉਸ ਸਮੇਂ ਸਮਾਜਿਕ ਰੀਤੀ ਰਿਵਾਜਾਂ ਕਾਰਨ ਨੀਚ ਜਾਤ ਵਾਲੇ
ਸਰਵਜਨਕ ਥਾਵਾਂ ਤੇ ਨਹੀਂ ਜਾ ਸਕਦੇ ਸਨ ਅਤੇ ਗੁਲਾਮਾਂ ਵਾਲਾ ਜੀਵਨ
ਬਤੀਤ ਕਰ ਰਹੇ ਸਨ। ਗੁਰੂ ਰਵਿਦਾਸ ਜੀ ਨੇ ਇਸ ਖਿਲਾਫ ਆਪਣੀ ਆਵਾਜ਼
ਉਠਾਈ ਅਤੇ ਆਪਣੀ ਬਾਣੀ ਵਿੱਚ ਅਨੇਕਾਂ ਪਦਾਂ ਵਿੱਚ ਚਮਾਰ ਜਾਤੀ ਨੂੰ
ਸਨਮਾਨ ਦਿੱਤਾ। ਗੁਰੂ ਰਵਿਦਾਸ ਜੀ ਦੇ ਜੀਵਨ ਸਿਧਾਂਤ ਦੀ ਇੱਕ ਹੋਰ
ਅਲੌਕਿਕ ਖੂਬੀ ਇਹ ਹੈ ਕਿ ਉਹ ਗ੍ਰਹਿਸਥ ਜੀਵਨ ਬਤੀਤ ਕਰਦੇ ਹੋਏ,
ਹੱਥੀਂ ਕੰਮ ਕਰਨ ਨੂੰ ਹੀ ਈਸ਼ਵਰ ਦੀ ਅਰਾਧਨਾ ਮੰਨਦੇ ਸਨ।
ਗੁਰੂ ਰਵਿਦਾਸ ਕਥਨੀ ਅਤੇ ਕਰਨੀ ਦੇ ਧਨੀ ਸਨ। ਉਨ੍ਹਾਂ ਨੇ ਜਿਹੜਾ
ਉਪਦੇਸ਼ ਲੋਕਾਈ ਨੂੰ ਦਿੱਤਾ ਹੈ ਪਹਿਲਾਂ ਉਸ ਉਪਰ ਆਪ ਅਮਲ ਕੀਤਾ।
ਲੋਕਾਂ ਨੂੰ ਹੱਥੀਂ ਕੰਮ ਕਰਨ ਦੀ ਪ੍ਰੇਰਨਾ ਤਦ ਹੀ ਉਨ੍ਹਾਂ ਨੇ ਦਿੱਤੀ
ਸੀ ਜਦੋਂ ਉਨ੍ਹਾਂ ਨੇ ਪਹਿਲਾਂ ਆਪ ਇਸ ਸਿਧਾਂਤ ਉਪਰ ਅਮਲ ਕੀਤਾ ਸੀ।
ਸਾਰੀ ਉਮਰ ਉਹ ਆਪ ਹੱਥਾਂ ਨਾਲ ਆਪਣਾ ਪਿਤਾ ਪੁਰਖੀ ਕਿੱਤਾ ਕਰਦੇ ਰਹੇ।
ਗੁਰੂ ਰਵਿਦਾਸ ਜੀ ਹੱਥਾਂ ਨਾਲ ਕਿਰਤ ਕਰਦੇ ਹੋਏ ਮਨ ਵਿੱਚ ਪ੍ਰਭੂ ਦਾ
ਜਾਪ ਕਰਦੇ ਰਹਿੰਦੇ ਸਨ। ਗੁਰੂ ਰਵਿਦਾਸ ਜੀ ਨੇ ਤਤਕਾਲੀ ਸਮਾਜ ਵਿੱਚ
ਫੈਲੀਆਂ ਕੁਰੀਤੀਆਂ,
ਰੂੜ੍ਹੀਆਂ ਅਤੇ ਧਾਰਮਿਕ ਅਡੰਬਰਾਂ ਦਾ ਡੱਟ ਕੇ ਵਿਰੋਧ ਕੀਤਾ
ਸੀ। ਆਪਣੀ ਬਾਣੀ ਰਾਹੀਂ,
ਅਡੰਬਰਾਂ,
ਵਿਖਾਵਿਆਂ ਅਤੇ ਝੂਠੇ ਢੋਂਗਾਂ ਦੇ ਪਾਜ ਉਘਾੜੇ ਸਨ। ਉਨ੍ਹਾਂ
ਨੇ ਲੋਕਾਂ ਨੂੰ ਅਡੰਬਰਾਂ ਦਾ ਤਿਆਗ ਕਰਕੇ ਅੰਤਰੀਵ ਮੰਨ ਨਾਲ ਪ੍ਰਭੂ
ਦੀ ਉਪਾਸਨਾ ਕਰਨ ਲਈ ਪ੍ਰੇਰਿਆ ਸੀ। ਉਨ੍ਹਾਂ ਨੇ ਇਹ ਗੱਲ ਵੀ ਲੋਕਾਈ
ਨੂੰ ਸਪੱਸ਼ਟ ਕਰ ਦਿੱਤੀ ਸੀ ਕਿ ਭਗਵਾਨ,
ਪਰਮਾਤਮਾ,
ਈਸ਼ਵਰ,
ਅੱਲ੍ਹਾ,
ਖ਼ੁਦਾ,
ਰਹੀਮ ਆਦਿ ਸਭ ਇੱਕੋਂ ਇਲਾਹੀ ਸ਼ਕਤੀ ਦੇ ਅੱਡ-ਅੱਡ ਨਾਂ ਹਨ
ਜਿਸ ਨੇ ਇਸ ਬ੍ਰਹਿਮੰਡ ਦੀ ਸਿਰਜਣਾ ਕੀਤੀ ਹੈ। ਉਸ ਵੇਲੇ ਕੁੱਝ ਅਖੌਤੀ
ਲੋਕਾਂ ਨੇ ਹਰ ਸੰਭਵ ਕੋਸ਼ਿਸ਼ ਦੁਆਰਾ ਗੁਰੂ ਜੀ ਦੇ ਮਿਸ਼ਨ-ਪ੍ਰਚਾਰ ਵਿੱਚ
ਰੋਕਾਂ ਪਾਈਆਂ ਪਰ ਹਰ ਵਾਰ ਗੁਰੂ ਜੀ ਦੀ ਜਿੱਤ ਹੋਈ। ਗੁਰੂ ਜੀ ਨੇ ਉਸ
ਵੇਲੇ ਸਮਾਜ ਵਿੱਚ ਫੈਲੇ ਜਾਤ-ਪਾਤ ਦੇ ਅੰਧ ਵਿਸ਼ਵਾਸ਼ਾਂ ਨੂੰ ਤੋੜਕੇ
ਇੱਕ ਮਹਾਨ ਸਮਾਜ ਸੁਧਾਰਕ ਦਾ ਕੰਮ ਕੀਤਾ ਸੀ।
ਇਤਿਹਾਸਕ ਧਰਮ ਅਸਥਾਨ
ਖੁਰਾਲਗੜ੍ਹ
(ਖੁਰਾਲੀ),
ਤਹਿਸੀਲ ਗੜ•ਸ਼ੰਕਰ,
ਜ਼ਿਲਾ ਹੁਸ਼ਿਆਰਪੁਰ (ਪੰਜਾਬ) ਦੀ ਧਰਤੀ ਵੀ ਸ਼੍ਰੀ ਗੁਰੂ
ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਤਿਹਾਸਕਾਰਾਂ ਅਨੁਸਾਰ
ਸ਼੍ਰੀ ਗੁਰੂ ਰਵਿਦਾਸ ਜੀ ਦੱਬੇ ਕੁਚਲੇ ਲੋਕਾਂ ਦਾ ਜੀਵਨ ਸੁਧਾਰਨ ਅਤੇ
ਉਨਾਂ
ਨੂੰ ਕੁੱਲ ਮਾਲਕ,
ਸ਼੍ਰਿਸ਼ਟੀ ਦੇ ਰਚਨਹਾਰ ਪ੍ਰਭੂ ਨਾਲ ਮਿਲਾਉਣ ਲਈ ਅਤੇ ਉਨਾਂ
ਦਾ ਆਵਾਗਮਨ ਮਿਟਾਉਣ ਲਈ ਸੀਰ ਗੋਵਰਧਨਪੁਰ ਬਨਾਰਸ (ਕਾਂਸ਼ੀ)
ਯੂ. ਪੀ. ਤੋਂ ਪੈਦਲ ਲੁਧਿਆਣਾ ਹੁੰਦੇ ਹੋਏ ਸੰਨ
1515 ਈ. ਵਿੱਚ ਇਸ ਅਸਥਾਨ ਤੇ ਆਏ ਸਨ। ਸ੍ਰੀ ਗੁਰੂ ਰਵਿਦਾਸ
ਜੀ ਦੇ ਇਸ ਅਸਥਾਨ ਤੇ ਪਹੁੰਚਣ ਸਮੇਂ ਉਨਾਂ
ਦੀਆਂ ਸੇਵਕਾਵਾਂ ਮੀਰਾ ਬਾਈ,
ਝਾਲਾਂ ਬਾਈ ਅਤੇ ਭਾਨਵਤੀ ਜੀ ਵੀ ਨਾਲ ਸਨ। ਸ੍ਰੀ ਗੁਰੂ
ਰਵਿਦਾਸ ਜੀ ਮਹਾਰਾਜ ਇਸ ਅਸਥਾਨ ਤੇ
4 ਸਾਲ
2 ਮਹੀਨੇ
11 ਦਿਨ ਠਹਿਰੇ। ਇਸ ਸਮੇਂ ਉਹ ਖੁਦ ਪ੍ਰਭੂ ਦਾ ਨਾਮ ਸਿਮਰਨ
ਕਰਦੇ,
ਸੰਗਤਾਂ ਨੂੰ ਸੁਣਾਉਂਦੇ ਅਤੇ ਜੀਵਾਂ ਨੂੰ ਨਾਮ ਸਿਮਰਨ ਦੀ
ਬਖਸ਼ਿਸ਼ ਕਰਦੇ ਰਹੇ। ਬਹੁਤ ਸਾਰੇ ਪ੍ਰਾਣੀ ਉਨਾਂ
ਦੇ ਸੇਵਕ ਬਣ ਗਏ। ਗੁਰੂ ਜੀ ਦੀ ਮਹਿਮਾ ਨੂੰ ਵਧਦਿਆਂ ਵੇਖ ਕੇ
ਉਸ ਸਮੇਂ ਦਾ ਰਾਜਾ ਬੈਨ ਸਿੰਘ ਗੁਰੂ ਜੀ ਨਾਲ ਈਰਖਾ ਕਰਨ ਲੱਗਾ। ਰਾਜੇ
ਨੇ ਗੁਰੂ ਜੀ ਨੂੰ ਖਰਾਸ (ਚੱਕੀ) ਚਲਾਉਣ ਦੀ ਸ਼ਜਾ ਦਿੱਤੀ। ਗੁਰੂ ਜੀ
ਅੰਤਰ ਧਿਆਨ ਹੋ ਕੇ ਪ੍ਰਭੂ ਭਗਤੀ ਵਿਚ ਲੀਨ ਹੋ ਗਏ ਅਤੇ ਖਰਾਸ (ਚੱਕੀ)
ਆਪਣੇ ਆਪ ਚੱਲਣ ਲੱਗ ਪਈ। ਇਸ ਚਮਤਕਾਰ (ਕੌਤਕ) ਨੂੰ ਵੇਖ ਕੇ ਸਭ
ਹੈਰਾਨ ਹੋ ਗਏ। ਰਾਜਾ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਗੁਰੂ ਜੀ
ਦੇ ਚਰਨੀਂ ਪੈ ਗਿਆ। ਇਸ ਤਰ੍ਹਾਂ
ਉਸਨੇ ਆਪਣੀ ਭੁੱਲ ਬਖਸ਼ਾਈ। ਇਸ ਤੋਂ ਬਾਅਦ ਰਾਜਾ ਅਤੇ ਇਲਾਕੇ
ਦੀ ਜਨਤਾ ਨੇ ਗੁਰੂ ਜੀ ਪਾਸ ਪਾਣੀ ਦੀ ਘਾਟ ਦੂਰ ਕਰਨ ਲਈ ਬੇਨਤੀ
ਕੀਤੀ। ਅੰਤਰਜਾਮੀ ਗੁਰੂ ਜੀ ਨੇ ਬੇਨਤੀ ਮੰਨਜ਼ੂਰ ਕੀਤੀ ਅਤੇ ਸੰਗਤਾਂ
ਨੂੰ ਨਾਲ ਲੈ ਕੇ ਇੱਥੋਂ
3 ਮੀਲ ਦੂਰ ਡੂੰਘੀ ਖੱਡ ਵਿਚ ਜਾ ਕੇ ਸੱਜੇ ਪੈਰ ਦੇ ਅੰਗੂਠੇ
ਨਾਲ ਭਾਰੀ ਪੱਥਰ ਹਟਾ ਕੇ ਪਾਣੀ ਦਾ ਚਸ਼ਮਾ ਵਗਾ ਦਿੱਤਾ ਜਿਸ ਨੂੰ ਚਰਨ
ਗੰਗਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਪਵਿੱਤਰ ਜਲ
24 ਘੰਟੇ ਚਲਦਾ ਰਹਿੰਦਾ ਹੈ। ਇਸ ਜਲ ਦੀ ਖਾਸ ਗੱਲ ਇਹ ਹੈ ਕਿ
ਇਹ ਸਿਰਫ
200 ਮੀਟਰ ਦੇ ਅੰਦਰ ਹੀ ਧਰਤੀ ਵਿਚੋਂ ਨਿਕਲਦਾ ਹੈ ਅਤੇ ਇਸੇ
ਹੀ ਥਾਂ ਲੁਪਤ ਹੋ ਜਾਂਦਾ ਹੈ। ਇਸ ਦੇ ਦੁਆਲੇ ਦੇ ਖੇਤਰ ਵਿਚ ਧਰਤੀ
ਵਿੱਚ ਪਾਣੀ ਬਹੁਤ ਜ਼ਿਆਦਾ ਡੂੰਘਾਈ ਵਿਚ ਮਿਲਦਾ ਹੈ।
14 ਫਰਵਰੀ ਨੂੰ ਗੁਰੂ ਰਵਿਦਾਸ ਜੀ ਦਾ ਪ੍ਰਗਟ ਉਤਸਵ ਮਨਾਇਆ
ਜਾ ਰਿਹਾ ਹੈ। ਅੱਜ ਵੀ ਸਮਾਜ ਵਿੱਚ ਵੰਡੀਆਂ ਪਈਆਂ ਹੋਈਆਂ ਹਨ ਅਤੇ
ਉਨ੍ਹ੍ਂ ਵਲੋਂ ਕਲਪਨਾ ਕੀਤੇ ਗਏ ਜਾਤ ਅਤੇ ਵਰਗ ਰਹਿਤ ਸਮਾਜ ਦੀ
ਸਿਰਜਣਾ ਕਰਨ ਲਈ ਕਾਫੀ ਕੁੱਝ ਹੋਰ ਕਰਨ ਦੀ ਲੋੜ ਹੈ।
ਕੁਲਦੀਪ ਚੰਦ
9417563054