ਦਲਿਤਾਂ ਦੇ ਮਸੀਹਾ ਬਹੁਜਨ ਸਮਾਜ ਪਾਰਟੀ ਦੇ
ਫਾਂਊਡਰ ਬਾਬੂ ਕਾਂਸ਼ੀ ਰਾਮ
|
09
ਅਕਤੂਬਰ,
2013 (ਕੁਲਦੀਪ
ਚੰਦ)
ਦਲਿਤਾਂ ਦੇ ਮਸੀਹਾ ਅਤੇ ਬਹੁਜਨ ਸਮਾਜ ਪਾਰਟੀ ਦੇ ਜਨਮਦਾਤਾ ਸਵਰਗੀ
ਬਾਬੂ ਕਾਂਸ਼ੀ ਰਾਮ ਜੀ
ਦਾ ਜਨਮ ਪੰਜਾਬ ਦੇ ਰੂਪਨਗਰ ਜਿਲ੍ਹੇ ਦੇ ਪਿੰਡ
ਖੁਆਸਪੁਰਾ ਵਿੱਚ
15
ਮਾਰਚ
1934
ਨੂੰ ਹੋਇਆ। ਬਾਬੂ ਕਾਂਸ਼ੀ ਰਾਮ ਰਵਿਦਾਸੀਆ ਜਾਤ ਨਾਲ ਸਬੰਧ ਰੱਖਦੇ ਸਨ
ਜੋਕਿ ਕਈ ਹੋਰ ਜਾਤਾਂ ਵਾਂਗ ਹੀ ਸਦੀਆਂ ਤੋਂ ਅਛੂਤ ਰਹੀ ਹੈ। ਬਾਬੂ
ਕਾਂਸ਼ੀ ਰਾਮ ਨੇ ਸਾਇੰਸ ਵਿੱਚ ਸਰਕਾਰੀ ਕਾਲਜ ਰੋਪੜ੍ਹ
ਤੋਂ ਗ੍ਰੈਜੂਏਸਨ ਕੀਤੀ। ਬਾਬੂ ਕਾਂਸ਼ੀ ਰਾਮ ਨੇ ਲੱਖਾਂ ਅਛੂਤਾਂ ਵਾਂਗ
ਅਛੂਤਾਂ ਨਾਂਲ ਹੋ ਰਹੇ ਗੈਰ ਮਨੁਖੀ ਵਿਤਕਰੇ ਨੂੰ ਅਪਣੇ ਅੱਖੀਂ
ਵੇਖਿਆਂ ਅਤੇ ਕਈ ਵਾਰ ਆਪ ਹੰਢਾਇਆ। ਬਾਬੂ ਜੀ ਨੇ ਮਹਾਂਰਸ਼ਟਰ ਰਾਜ
ਵਿੱਚ ਅਪਣੀ ਨੋਕਰੀ ਦੌਰਾਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀਆਂ
ਲਿਖਤਾਂ ਪੜ੍ਹੀਆਂ ਅਤੇ ਉਨ੍ਹਾਂ ਤੋਂ ਕਾਫੀ ਜਿਆਦਾ ਪ੍ਰਭਾਵਿਤ ਹੋਏ।
ਬਾਬੂ ਜੀ ਨੇ
1957
ਵਿੱਚ ਐਕਸਪਲੋਸਿਵ ਰਿਸਰਚ ਐਂਡ ਡਿਵੈਲਪਮੈਂਟ ਲੈਵੋਰਟਰੀ ਵਿੱਚ ਰਿਸਰਚ
ਸਟਾਫ ਦੇ ਤੋਰ ਤੇ ਕੰਮ ਸ਼ੁਰੂ ਕੀਤਾ ਪਰ ਨਾਲ ਦੇ ਸਟਾਫ ਮੈਂਬਰ ਜੋਕਿ
ਅਛੂਤ ਸੀ ਦੀਨਾ ਭਾਨ ਦੇ ਇੱਕ ਕੇਸ ਵਿੱਚ ਸ਼ਾਮਿਲ ਹੋਣ ਕਾਰਨ ਨੋਕਰੀ
ਛੱਡ ਦਿਤੀ। ਵਰਣਨਯੋਗ ਹੈ ਕਿ ਦੀਨਾ ਭਾਨ ਜੋਕਿ ਰਾਜਾਸਥਾਨ ਦਾ ਰਹਿਣ
ਵਾਲਾ ਸੀ ਨੇ ਕੰਪਨੀ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ
ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਛੁਟੀ ਨਾਂ ਕਰਨ ਕਾਰਨ ਰੋਸ
ਪ੍ਰਦਰਸਨ ਕੀਤਾ ਸੀ। ਬਾਬੂ ਕਾਂਸ਼ੀ ਰਾਮ ਨੇ ਉਸਤੋਂ ਬਾਦ ਜਾਤ ਅਧਾਰਤ
ਵਿਤਕਰੇ ਨੂੰ ਖਤਮ ਕਰਵਾਉਣ ਲਈ ਮੁਹਿੰਮ ਸ਼ੁਰੂ ਕਰ ਦਿਤੀ। ਬਾਬੂ ਜੀ ਨੇ
ਦੀਨਾ ਭਾਨ ਨਾਲ ਮਿਲਕੇ ਸੰਘਰਸ ਕਰਕੇ ਤੇ ਲੰਬੀ ਲੜਾਈ ਲੜਕੇ ਇਸ ਕੰਪਨੀ
ਵਿੱਚ ਬਾਬਾ ਸਾਹਿਬ ਦੇ ਜਨਮ ਦਿਵਸ ਅਤੇ ਬੁੱਧ ਜਯੰਤੀ ਦੀ ਬੰਦ ਕੀਤੀ
ਗਈ ਛੁੱਟੀ ਮੁੜ੍ਹ
ਸ਼ੁਰੂ ਕਰਵਾਈ। ਇਸਤੋਂ ਬਾਦ ਬਾਬੂ ਜੀ ਨੇ ਅਪਣਾ ਸਾਰਾ ਜੀਵਨ ਲਿਤਾੜੇ
ਵਰਗਾਂ ਦੀ ਭਲਾਈ ਲਈ ਲਗਾ ਦਿਤਾ। ਬਾਬੂ ਜੀ ਨੇ ਅਪਣੀ ਨਵੀਂ ਲੜਾਈ
ਵਿੱਚ ਘਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਵੀ ਸ਼ਾਮਿਲ ਕਰਕੇ
ਇੱਕ ਵੱਡੀ ਤਾਕਤ ਬਣਾਈ। ਬਾਬੂ ਜੀ ਨੇ ਦਲਿਤਾਂ ਨੂੰ ਇਸ ਦੇਸ ਦੇ
ਮੁਢਲੇ ਵਾਸੀ ਕਹਿਕੇ ਆਦਿ ਦਾ ਨਾਮ ਦਿਤਾ। ਬਾਬੂ ਜੀ ਪੂਨਾ ਪੈਕਟ ਬਾਰੇ
ਅਕਸਰ ਕਹਿੰਦੇ ਸਨ ਕਿ ਇਸ ਨੇ ਦਲਿਤਾਂ ਨੂੰ ਕਮਜੋਰ ਬਣਾਇਆ ਹੈ।
1960
ਵਿੱਚ ਬਾਬੂ ਜੀ ਨੇ ਦਲਿਤ ਕਰਮਚਾਰੀਆਂ ਨੂੰ ਸੰਗਠਿਤ ਕੀਤਾ ਅਤੇ ਉੱਚ
ਜਾਤਿ ਦੇ ਕਰਮਚਾਰੀਆਂ ਅਤੇ ਲੋਕਾਂ ਵਲੋਂ ਕੀਤੇ ਜਾ ਰਹੇ ਅਤਿਆਚਾਰਾਂ
ਦਾ ਵਿਰੋਧ ਕਰਨ ਲਈ ਤਿਆਰ ਕੀਤਾ। ਇਸ ਸਮੇਂ ਦੋਰਾਨ ਹੀ ਬਾਬੂ ਜੀ ਨੇ
ਅਪਦਾ ਜੀਵਨ ਲਿਤਾੜ੍ਹੇ ਵਰਗਾਂ ਦੇ ਨਾਮ ਕਰਕੇ ਵਿਆਹ ਨਾਂ ਕਰਵਾਉਣ ਦਾ
ਫੈਸਲਾ ਕੀਤਾ। ਇਸਤੋਂ ਬਾਦ ਨਾਂ ਤਾਂ ਬਾਬੂ ਜੀ ਨੇ ਵਿਆਹ ਹੀ ਕਰਵਾਇਆ
ਅਤੇ ਨਾਂ ਹੀ ਮੁੜ੍ਹਕੇ ਘਰ ਪੈਰ ਪਾਇਆ।
6
ਦਿਸੰਬਰ,
1978
ਨੂੰ ਬਾਬੂ ਜੀ ਨੇ ਬਾਮਸੇਫ ਨਾਮ ਦਾ ਸੰਗਠਨ ਬਣਾਇਆ ਅਤੇ
3
ਸਾਲ ਬਾਦ
6
ਦਿਸੰਬਰ
1981
ਨੂੰ ਡੀ ਐਸ-4
ਨਾਮ ਦਾ ਸੰਗਠਨ ਤਿਆਰ ਕੀਤਾ।
14
ਅਪ੍ਰੈਲ
1984
ਨੂੰ ਬਾਬੂ ਜੀ ਨੇ ਰਾਜਨੀਤਿਕ ਪਾਰਟੀ ਬਹੁਜਨ ਸਮਾਜ ਪਾਰਟੀ ਬਣਾ ਦਿਤੀ
ਅਤੇ ਦੇਸ਼ ਦੀ ਸੱਤਾ ਤੇ ਕਾਬਜ ਹੋਣ ਦਾ ਐਲਾਨ ਕਰ ਦਿਤਾ।
1992
ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ
ਇੱਕ ਵੱਡੀ ਰਾਜਨੀਤਿਕ ਪਾਰਟੀ ਵਜੋਂ ਸਾਹਮਣੇ ਆਈ ਅਤੇ ਮੁੱਖ ਵਿਰੋਧੀ
ਪਾਰਟੀ ਬਣੀ। ਬਾਬੂ ਜੀ
1996
ਵਿੱਚ ਪੰਜਾਬ ਦੇ ਹੁਸਿਆਰਪੁਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਮੈਂਬਰ
ਚੁਣੇ ਗਏ। ਉਸਤੋਂ ਬਾਦ ਬਹੁਜਨ ਸਮਾਜ ਪਾਰਟੀ ਬੇਸੱਕ ਪੰਜਾਬ ਵਿੱਚ
ਪੂਰੀ ਤਰਾਂ ਕਾਮਯਾਬ ਨਹੀਂ ਹੋ ਸਕੀ ਪਰ ਉਤਰੱ ਪ੍ਰਦੇਸ ਵਿੱਚ ਬੀ ਐਸ
ਪੀ ਨੇ ਸਰਕਾਰ ਬਣਾਈ। ਬਾਬੂ ਜੀ ਲੰਬੀ ਬਿਮਾਰੀ ਬਾਦ ਮਿਤੀ
09
ਅਕਤੂਬਰ
2006
ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਬਾਬੂ ਕਾਂਸ਼ੀ ਰਾਮ ਦੇ ਪਰਿਵਾਰ
ਵਲੋਂ ਬਾਬੂ ਜੀ ਦੀ ਯਾਦ ਵਿੱਚ ਉਨ੍ਹਾ ਦੇ ਨਾਨਕੇ ਪਿੰਡ ਇੱਕ ਮੰਦਰ
ਬਣਾਇਆ ਗਿਆ ਹੈ ਜਿਸ ਵਿੱਚ ਬਾਬੂ ਕਾਂਸ਼ੀ ਰਾਮ ਨਾਲ ਜੁੜ੍ਹੀਆਂ ਵਸਤਾਂ
ਦੀ ਇੱਕ ਲਾਇਬ੍ਰੇਰੀ ਵੀ ਤਿਆਰ ਕੀਤੀ ਗਈ ਹੈ। ਇਹ ਮੰਦਿਰ ਜਿਸਦਾ ਨੀਂਹ
ਪੱਥਰ ਨੀਂਹ ਪੱਥਰ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਮੋਜੂਦਾ
ਬੀ ਐਸ ਪੀ ਸੁਪਰੀਮੋ ਕੁਮਾਰੀ ਮਾਇਆਵਤੀ ਨੇ
01
ਅਗਸਤ,
1997
ਨੂੰ ਰੱਖਿਆ ਸੀ ਦਾ ਉਦਘਾਟਨ ਬਾਬੂ ਜੀ ਦੇ ਜਨਮ ਦਿਵਸ ਤੇ
15
ਮਾਰਚ,
2013
ਨੂੰ ਕੀਤਾ ਗਿਆ ਹੈ। ਬਾਬੂ ਕਾਂਸ਼ੀ ਰਾਮ ਵਲੋਂ ਕੀਤੇ ਗਏ ਸੰਘਰਸ਼ ਨੂੰ
ਸਮੂਹ ਦਲਿਤ ਕੋਮ ਹਮੇਸਾ ਯਾਦ ਰੱਖੇਗੀ।
ਕੁਲਦੀਪ ਚੰਦ
9417563054