ਰੱਖੜੀ ਦੇ ਤਿਉਹਾਰ ਸਬੰਧੀ ਵਿਸ਼ੇਸ਼

ਦੇਸ਼ ਦੇ ਬਹੁਤੇ ਭਾਗਾਂ ਵਿੱਚ ਲੜਕੀਆਂ ਦੀ ਘਟ ਰਹੀ ਗਿਣਤੀ ਕਾਰਨ ਬਹੁਤੇ ਗੁੱਟ

 ਰਹਿਣਗੇ ਰੱਖੜੀ ਤੋਂ ਸੱਖਣੇ


17 ਅਗਸਤ, 2013 (ਕੁਲਦੀਪ  ਚੰਦ) ਭਾਰਤ ਵਿਸ਼ਵ ਵਿੱਚ ਚੀਨ ਤੋਂ ਬਾਅਦ ਇਕ ਅਰਬ ਦੀ ਆਬਾਦੀ ਪਾਰ ਕਰਨ ਵਾਲਾ ਦੂਜਾ ਦੇਸ਼ ਬਣ ਗਿਆ ਹੈ ਦੇਸ਼ ਦੀ ਆਬਾਦੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੇ ਅਤੇ 2011 ਦੀ ਜਨਗਣਨਾ ਅਨੁਸਾਰ ਦੇਸ਼ ਦੀ ਅਬਾਦੀ 1.03 ਅਰਬ ਤੋਂ ਵਧਕੇ ਲੱਗਭੱਗ 1.21 ਅਰਬ ਹੋ ਗਈ ਹੈ ਪਰ ਜੇਕਰ ਕੁਝ ਘਟਿਆ ਹੈ ਤਾਂ ਉਹ ਹੈ 0-6 ਸਾਲ ਦਾ ਬਾਲ ਲਿੰਗ ਅਨੁਪਾਤ ਭਾਰਤ ਵਿਚ 1991 ਦੀ ਮਰਦਮਸ਼ੁਮਾਰੀ ਵਿਚ ਪ੍ਰਤੀ 1000 ਮੁੰਡਿਆਂ ਦੇ ਮੁਕਾਬਲੇ 945 ਕੁੜੀਆਂ ਸਨ ਜੋਕਿ 2001 ਵਿੱਚ ਘੱਟ ਕੇ 927 ਰਹਿ ਗਈਆਂ ਸਨ ਅਤੇ 2011 ਵਿੱਚ ਹੋਰ ਘਟਕੇ 914 ਰਹਿ ਗਈਆਂ ਹਨ ਪੰਜਾਬ ਵਿੱਚ ਘੱਟਦਾ ਬਾਲ ਲਿੰਗ ਅਨੁਪਾਤ ਗੰਭੀਰ ਚਿੰਤਾ ਦਾ ਵਿਸ਼ਾ ਹੈ ਜਨਗਣਨਾ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ 1991 ਵਿੱਚ 1000 ਮੁੰਡਿਆਂ ਦੇ ਮੁਕਾਬਲੇ 875 ਕੁੜੀਆਂ ਸਨ ਜੋਕਿ 2011 ਵਿੱਚ ਘੱਟ ਕੇ 846 ਰਹਿ ਗਈਆਂ ਹਨ ਜੇਕਰ ਪੰਜਾਬ ਦੇ ਵੱਖ ਵੱਖ ਜਿਲਿਆਂ ਦੇ ਅੰਕੜੇ ਵੇਖੀਏ ਤਾਂ ਜ਼ਿਲ ਰੂਪਨਗਰ ਵਿੱਚ 1991 ਵਿੱਚ 1000 ਮੁੰਡਿਆਂ ਪਿੱਛੇ 884 ਕੁੜੀਆਂ, 2001 ਵਿਚ 791 ਕੁੜੀਆਂ ਸਨ ਜੋ ਕਿ 2011 ਵਿੱਚ 866 ਹੋ ਗਈਆਂ ਹਨ ਜ਼ਿਲ ਫਤਹਿਗੜ੍ਹ ਸਾਹਿਬ ਵਿੱਚ 1991 ਵਿੱਚ 874 ਕੁੜੀਆਂ, 2001 ਵਿੱਚ 754 ਕੁੜੀਆਂ ਸਨ ਜੋਕਿ 2011 ਵਿੱਚ 843 ਹੋ ਗਈਆਂ ਹਨ ਜ਼ਿਲਾ ਕਪੂਰਥਲਾ ਵਿੱਚ 1991 ਵਿੱਚ 879 ਕੁੜੀਆਂ, 2001 ਵਿੱਚ 775 ਕੁੜੀਆਂ ਸਨ ਜੋਕਿ 2011 ਵਿੱਚ 872 ਹੋ ਗਈਆਂ ਹਨ ਜ਼ਿਲ ਗੁਰਦਾਸਪੁਰ ਵਿੱਚ 1991 ਵਿੱਚ 878, 2001 ਵਿੱਚ 775 ਕੁੜੀਆਂ ਸਨ ਜੋਕਿ 2011 ਵਿੱਚ 824 ਹੋ ਗਈਆਂ ਹਨ ਜ਼ਿਲ੍ਹਾ ਪਟਿਆਲਾ ਵਿੱਚ 1991 ਵਿੱਚ 871, 2001 ਵਿੱਚ 770 ਕੁੜੀਆਂ ਸਨ ਜੋਕਿ 2011 ਵਿੱਚ 835 ਹੋ ਗਈਆਂ ਹਨ ਜ਼ਿਲ ਮਾਨਸਾ ਵਿੱਚ 1991 ਵਿੱਚ 873, 2001 ਵਿੱਚ 779 ਕੁੜੀਆਂ ਸਨ ਜੋਕਿ 2011 ਵਿੱਚ 831 ਹੋ ਗਈਆਂ ਹਨ ਜ਼ਿਲਾ ਜਲੰਧਰ ਵਿੱਚ 1991 ਵਿੱਚ 886, 2001 ਵਿੱਚ 797 ਕੁੜੀਆਂ ਸਨ ਜੋਕਿ 2011 ਵਿੱਚ 874 ਹੋ ਗਈਆਂ ਹਨ ਜ਼ਿਲ ਸੰਗਰੂਰ ਵਿੱਚ 1991 ਵਿੱਚ 873, 2001 ਵਿੱਚ 784 ਕੁੜੀਆਂ ਸਨ ਜੋ ਕਿ 2011 ਵਿੱਚ 835 ਹੋ ਗਈਆਂ ਹਨ ਜ਼ਿਲ ਨਵਾਂਸ਼ਹਿਰ ਵਿੱਚ 1991 ਵਿੱਚ 900, 2001 ਵਿੱਚ 810 ਕੁੜੀਆਂ ਸਨ ਜੋ ਕਿ 2011 ਵਿੱਚ 879 ਹੋ ਗਈਆਂ ਹਨ ਜ਼ਿਲ ਬਠਿੰਡਾ ਵਿੱਚ 1991 ਵਿੱਚ 860, 2001 ਵਿੱਚ 779 ਕੁੜੀਆਂ ਸਨ ਜੋ ਕਿ 2011 ਵਿੱਚ 854 ਹੋ ਗਈਆਂ ਹਨ ਜ਼ਿਲ ਅੰਮ੍ਰਿਤਸਰ ਵਿੱਚ 1991 ਵਿੱਚ 861, 2001 ਵਿੱਚ 783 ਕੁੜੀਆਂ ਸਨ ਜੋ ਕਿ 2011 ਵਿੱਚ 824 ਹੋ ਗਈਆਂ ਹਨ ਜ਼ਿਲ ਹੁਸ਼ਿਆਰਪੁਰ ਵਿੱਚ 1991 ਵਿੱਚ 884, 2001 ਵਿੱਚ 810 ਕੁੜੀਆਂ ਸਨ ਜੋ ਕਿ 2011 ਵਿੱਚ 859 ਹੋ ਗਈਆਂ ਹਨ ਜ਼ਿਲ ਫਿਰੋਜ਼ਪੁਰ ਵਿੱਚ 1991 ਵਿੱਚ 887, 2001 ਵਿੱਚ 819 ਕੁੜੀਆਂ ਸਨ ਜੋ ਕਿ 2011 ਵਿੱਚ 846 ਹੋ ਗਈਆਂ ਹਨ ਜ਼ਿਲ ਲੁਧਿਆਣਾ ਵਿੱਚ 1991 ਵਿੱਚ 877, 2001 ਵਿੱਚ 814 ਕੁੜੀਆਂ ਸਨ ਜੋ ਕਿ 2011 ਵਿੱਚ 865 ਹੋ ਗਈਆਂ ਹਨ ਜ਼ਿਲ ਫਰੀਦਕੋਟ ਵਿੱਚ 1991 ਵਿੱਚ 865, 2001 ਵਿੱਚ 805 ਕੁੜੀਆਂ ਸਨ ਜੋ ਕਿ 2011 ਵਿੱਚ 851 ਹੋ ਗਈਆਂ ਹਨ ਜ਼ਿਲ ਮੁਕਤਸਰ ਵਿੱਚ 1991 ਵਿੱਚ 858, 2001 ਵਿੱਚ 807 ਕੁੜੀਆਂ ਸਨ ਜੋ ਕਿ 2011 ਵਿੱਚ 830 ਹੋ ਗਈਆਂ ਹਨ ਜ਼ਿਲ ਮੋਗਾ ਵਿੱਚ 1991 ਵਿੱਚ 867, 2001 ਵਿੱਚ 819 ਕੁੜੀਆਂ ਸਨ ਜੋ ਕਿ 2011 ਵਿੱਚ 863 ਹੋ ਗਈਆਂ ਹਨ ਪੰਜਾਬ ਵਿੱਚ 2001 ਤੋਂ ਬਾਦ ਨਵੇਂ ਬਣੇ ਜ਼ਿਲਿ ਵਿੱਚ ਸੰਨ 2011 ਵਿੱਚ 1000 ਮੁੰਡਿਆਂ ਦੇ ਮੁਕਾਬਲੇ ਤਰਨਤਾਰਨ ਵਿੱਚ 819, ਮੋਹਾਲੀ ਵਿੱਚ 842 ਅਤੇ ਬਰਨਾਲਾ ਵਿੱਚ 847 ਕੁੜੀਆਂ ਦਾ ਲਿੰਗ ਅਨੁਪਾਤ ਹੈ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 1991 ਵਿਚ 899 ਸਨ ਜੋਕਿ 2011 ਵਿੱਚ 867 ਰਹਿ ਗਈਆਂ ਹਨ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ 1991 ਵਿੱਚ 879 ਕੁੜੀਆਂ ਸਨ ਜੋਕਿ 2011 ਵਿੱਚ 830 ਰਹਿ ਗਈਆਂ ਹਿਮਾਚਲ ਪ੍ਰਦੇਸ਼ ਵਿੱਚ 1991 ਵਿੱਚ 956 ਸਨ ਜੋਕਿ 2011 ਵਿੱਚ ਘੱਟ ਕੇ 906 ਰਹਿ ਗਈਆਂ ਜੰਮੂ ਕਸ਼ਮੀਰ ਵਿੱਚ  2001 ਵਿੱਚ 941 ਕੁੜੀਆਂ ਸਨ ਜੋਕਿ 2011 ਵਿੱਚ ਘਟਕੇ 859 ਹੋ ਗਈ ਹੈ ਇਸ ਤਰਾਂ ਜੇਕਰ ਵੇਖੀਏ ਤਾਂ ਪੰਜਾਬ ਵਿੱਚ ਬਾਲ ਲਿੰਗ ਅਨੁਪਾਤ ਵਿੱਚ 1991 ਦੇ ਮੁਕਾਬਲੇ ਸਥਿਤੀ ਅਜੇ ਵੀ ਖਰਾਬ ਹੈ ਜੋ ਕਿ ਰਾਸ਼ਟਰ ਪੱਧਰ ਦੇ ਔਸਤਨ ਅਤੇ ਹੋਰ ਕਈ ਸੂਬਿਆਂ ਦੇ ਔਸਤਨ ਅੰਕੜਿਆਂ ਤੋਂ ਪਿੱਛੇ ਹੈ ਪੰਜਾਬ ਜੋ ਕਿ ਇੱਕ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਹੈ ਵਿੱਚ ਘਟ ਰਿਹਾ ਲਿੰਗ ਅਨੁਪਾਤ ਸਮਾਜ ਅਤੇ ਸੂਬੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਇਸ ਪ੍ਰਤੀ ਸਰਕਾਰ ਅਤੇ ਆਮ ਲੋਕਾਂ ਨੂੰ ਗੰਭੀਰਤਾ ਨਾਲ  ਸੋਚਣਾ ਪਵੇਗਾ ਲਗਭੱਗ ਹਰ ਸਾਲ ਤਿੰਨ ਲੱਖ ਲੜਕੀਆਂ ਹਰ ਸਾਲ ਮਾਰੀਆਂ ਜਾ ਰਹੀਆਂ ਸਨ ਅਤੇ ਇਹ ਸੰਖਿਆ 10 ਲੱਖ ਤੱਕ ਪਹੁੰਚ ਜਾਵੇਗੀ ਅਤੇ ਭਾਰਤ ਕੰਨਿਆ ਭਰੂਣ ਹੱਤਿਆ ਦੇ ਮਾਮਲੇ ਵਿਚ ਚੀਨ ਨੂੰ ਪਿੱਛੇ ਛੱਡ ਦੇਵੇਗਾ ਹੁਣ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਤੋਂ ਇਲਾਵਾ ਜਨਮ ਤੋਂ ਬਾਦ ਕੂੜੇ ਦੇ ਢੇਰ, ਰੇਲਵੇ ਟ੍ਰੈਕ ਆਦਿ ਤੇ ਸੁਟਣਾ ਸ਼ੁਰੂ ਹੋ ਗਿਆ ਹੈ ਜੋਕਿ ਇੱਕ ਖਤਰਨਾਕ ਰੁਝਾਨ ਹੈ ਇਸ ਤਰਾਂ ਕੁੜੀਆਂ ਦੀ ਘਟ ਰਹੀ ਗਿਣਤੀ ਸਮਾਜ ਵਿਚੋਂ ਰੱਖੜੀ ਵਰਗੇ ਪਵਿਤਰ ਤਿਉਹਾਰ ਦੀ ਮਹੱਤਤਾ ਨੂੰ ਵੀ ਠੇਸ ਪਹੁੰਚਾ ਰਹੀ ਹੈ ਅਤੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨਣ ਵਾਲੀਆਂ ਭੈਣਾਂ ਕਈ ਪਰਿਵਾਰਾਂ ਵਿੱਚੋਂ ਖਤਮ ਹੋ ਰਹੀਆਂ ਹਨ

ਕੁਲਦੀਪ ਚੰਦ 
9417563054