26
ਜੂਨ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਲਈ ਵਿਸ਼ੇਸ਼
ਪੰਜਾਬ
ਵਿੱਚ ਵਧਿਆ ਨਸ਼ਿਆਂ ਦਾ ਰੁਝਾਨ ਬਣਿਆ ਗੰਭੀਰ ਸਮੱਸਿਆ
ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਦੀ ਵੀ ਵਧਦੀ ਜਾ
ਰਹੀ ਹੈ ਗੈਰ ਕਨੂੰਨੀ ਵਿਕਰੀ।
ਨਸ਼ੇ ਅੱਜ ਦੇ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਹੈ। ਪੰਜਾਬ ਗੁਰੂਆਂ
ਪੀਰਾਂ ਦੀ ਧਰਤੀ ਹੈ।
ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ
ਜਾਂਦਾ ਹੈ ਪਰ ਅੱਜ ਪੰਜਾਬ ਵਿੱਚ ਨਸ਼ਿਆ ਦਾ ਛੇਵਾਂ ਦਰਿਆ ਵਗ ਰਿਹਾ
ਹੈ। ਆਮ ਵਿਅਕਤੀ ਤਾਂ ਦੂਰ,
ਵੱਡੇ-ਵੱਡੇ ਅਖੌਤੀ ਧਾਰਮਿਕ ਆਗੂ ਅਤੇ ਯੋਗੀ ਭੰਗ-ਧਤੂਰੇ ਤੇ ਸ਼ਰਾਬ ਦੇ
ਨਸ਼ਿਆਂ ਵਿੱਚ ਡੁੱਬੇ ਪਏ ਹਨ। ਭੰਗ,
ਅਫੀਮ,
ਸ਼ਰਾਬ,
ਡੋਡੇ,
ਭੁੱਕੀ ਆਦਿ ਨਸ਼ਿਆਂ ਦੇ ਨਾਲ-ਨਾਲ ਅੱਜ ਕੱਲ ਨਸ਼ਿਆਂ ਦੇ ਆਧੁਨਿਕ ਨਵੇਂ
ਰੂਪ ਬੜੇ ਈਜਾਦ ਹੋ ਚੁੱਕੇ ਹਨ ਜਿਵੇਂ ਕਿ ਬਰਾਊਨ ਸ਼ੂਗਰ,
ਕੱਚੀ ਅਫੀਮ,
ਚਰਸ,
ਮਾਰਫੀਨ ਦੇ ਟੀਕੇ,
ਕੈਪਸੂਲ,
ਗੋਲੀਆਂ,
ਸਮੈਕ,
ਹੈਰੋਇਨ ਆਦਿ।
ਕਈ
ਨਸ਼ੇੜੀ ਖਾਂਸੀ ਦੀ ਦਵਾਈ,
ਆਇਓਡੈਕਸ ਆਦਿ ਦਾ ਵੀ ਨਸ਼ਾ ਕਰਦੇ ਹਨ ਅਤੇ ਕਈ ਛਿਪਕਲੀਆਂ ਮਾਰ ਕੇ
ਉਸਨੂੰ ਭੁੰਨ ਕੇ ਉਸਦੀ ਰਾਖ ਨੂੰ ਸਿਗਰਟ ਵਿੱਚ ਭਰ ਕੇ ਪੀਂਦੇ ਹਨ।
ਚੋਣਾਂ ਦੌਰਾਨ ਤਾਂ ਸ਼ਰਾਬ ਸਮੇਤ ਹੋਰ ਨਸ਼ਿਆਂ ਦੇ ਲੰਗਰ ਹੀ ਲੱਗ ਜਾਂਦੇ
ਹਨ। ਜਿਹੜੇ ਨੇਤਾ ਨਸ਼ਿਆ ਵਿਰੁੱਧ ਚਾਸ਼ਨੀ ਵਿੱਚ ਲਿਪਟੇ ਭਾਸ਼ਣ ਦਿੰਦੇ
ਹਨ ਉਹੀ ਨੇਤਾ ਚੋਣਾਂ ਵਿੱਚ ਇਹਨਾਂ ਨਸ਼ਿਆਂ ਨੂੰ ਪ੍ਰਸ਼ਾਦ ਵਾਂਗ ਦੋਨਾਂ
ਹੱਥਾਂ ਨਾਲ ਖੁੱਲ ਕੇ ਵੰਡਦੇ ਹਨ। ਚੋਣਾਂ ਸਮੇਂ ਵਿਕਣ ਵਾਲੀ ਜ਼ਹਿਰੀਲੀ
ਸ਼ਰਾਬ ਅਤੇ ਹੋਰ ਮਿਲਾਵਟੀ ਨਸ਼ਿਆਂ ਨਾਲ ਕਈ ਵਾਰ ਆਮ ਲੋਕ ਮਾਰੇ ਜਾਂਦੇ
ਹਨ ਪਰ ਸਾਡੇ ਨੇਤਾਵਾਂ ਨੂੰ ਸਿਰਫ ਜਿੱਤਣ ਨਾਲ ਮਤਲਬ ਹੁੰਦਾ ਹੈ
ਇਹਨਾਂ ਵੱਲੋਂ ਵੰਡੇ ਨਸ਼ੇ ਕਰਕੇ ਭਾਵੇਂ ਕੋਈ ਜੀਵੇ ਅਤੇ ਭਾਵੇਂ ਕੋਈ
ਮਰੇ। ਅੱਜ ਕੱਲ ਅਜਿਹੀਆਂ ਖਬਰਾਂ ਆਮ ਹੀ ਹਨ ਕਿ ਨਸ਼ੇ ਦੀ ਖਾਤਰ ਪੁੱਤ
ਨੇ ਮਾਂ ਨੂੰ ਮਾਰਿਆ,
ਨਸ਼ੇ ਲਈ ਪੈਸੇ ਨਾ ਦੇਣ ਤੇ ਪਿਓ ਦਾ ਗਲ ਵੱਢ ਦਿੱਤਾ,
ਨਸ਼ੇ ਖਾਤਰ ਭੈਣ ਦੀ ਇੱਜ਼ਤ ਨਿਲਾਮ ਕਰ ਦਿੱਤੀ। ਨਸ਼ੇ ਆਦਮੀ ਅੰਦਰਲੀ
ਕੁਦਰਤੀ ਸ਼ਕਤੀ ਦਾ ਨਾਸ਼ ਕਰ ਦਿੰਦੇ ਹਨ। ਸਾਡੇ ਸਮਾਜ ਵਿੱਚ ਬੱਚੇ ਦੇ
ਜਨਮ ਤੋਂ ਲੈ ਕੇ ਮੰਗਣੀ,
ਵਿਆਹ,
ਨੌਕਰੀ,
ਰਿਟਾਇਰਮੈਂਟ ਆਦਿ ਕੋਈ ਵੀ ਰਸਮ ਨਸ਼ੇ ਬਿਨਾਂ ਪੂਰੀ ਨਹੀਂ ਹੁੰਦੀ।
ਸ਼ਾਇਦ ਹੀ ਕੋਈ ਸ਼ਹਿਰ,
ਪਿੰਡ,
ਗਲੀ,
ਮੁਹੱਲਾ ਅਜਿਹਾ ਬਚਿਆ ਹੋਵੇ ਜਿੱਥੇ ਨਸ਼ੇ ਦੀ ਭਰਮਾਰ ਨਾ ਹੋਵੇ।
ਨੌਜਵਾਨ ਪੀੜ੍ਹੀ ਲਈ ਨਸ਼ਾ ਇੱਕ ਫੈਸ਼ਨ ਬਣ ਗਿਆ ਹੈ। ਸਕੂਲਾਂ ਤੇ
ਕਾਲਜਾਂ ਦੇ ਵਿਦਿਆਰਥੀਆਂ ਵਿੱਚ ਨਸ਼ਿਆਂ ਦੀ ਵਰਤੋਂ ਹੋਰ ਵੀ ਖ਼ਤਰਨਾਕ
ਰੂਪ ਧਾਰਨ ਕਰਦੀ ਜਾ ਰਹੀ ਹੈ। ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ
ਵਿੱਚ ਮੈਡੀਕਲ ਸਟੋਰਾਂ ਤੋਂ ਮਿਲਣ ਵਾਲੇ ਨਸ਼ਿਆਂ ਦੀ ਵਰਤੋਂ ਦਾ ਰੁਝਾਨ
ਜ਼ਿਆਦਾ ਹੈ। ਨੌਜਵਾਨ ਮੁੰਡਿਆਂ ਤੋਂ ਇਲਾਵਾ ਨੌਜਵਾਨ ਕੁੜੀਆਂ ਵੀ ਨਸ਼ੇ
ਦੇ ਦਲਦਲ ਵਿੱਚ ਫਸਦੀਆਂ ਜਾ ਰਹੀਆਂ ਹਨ। ਅੱਜ ਸਰਕਾਰ ਦੀ ਕਮਾਈ ਦਾ
ਮੁੱਖ ਸਾਧਨ ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਹੈ ਜਿਸ ਕਾਰਨ
ਸ਼ਰਾਬ ਵਰਗੇ ਨਸ਼ੇ ਨੂੰ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ। ਜਿਹਨਾਂ
ਨਸ਼ਿਆਂ ਤੋਂ ਸਰਕਾਰ ਨੂੰ ਕੋਈ ਵੀ ਟੈਕਸ ਪ੍ਰਾਪਤ ਨਹੀਂ ਹੁੰਦਾ ਉਹ ਨਸ਼ੇ
ਗੈਰ ਕਾਨੂੰਨੀ ਹੁੰਦੇ ਹਨ ਅਤੇ ਸਰਕਾਰ ਦੀ ਨਜ਼ਰ ਵਿੱਚ ਜਨਤਾ ਦੀ ਸਿਹਤ
ਨੂੰ ਵਿਗਾੜਨ ਵਾਲੇ ਹੁੰਦੇ ਹਨ ਪਰ ਸਰਕਾਰ ਇਹ ਦੱਸੇ ਕਿ ਸ਼ਰਾਬ ਨਾਲ
ਜਨਤਾ ਦੀ ਸਿਹਤ ਕਿਹੜਾ ਠੀਕ ਹੋ ਜਾਂਦੀ ਹੈ ਜੋ ਸ਼ਰਾਬ ਵਰਗੇ ਨਸ਼ੇ ਨੂੰ
ਸਰਕਾਰ ਨੇ ਮਾਨਤਾ ਦਿੱਤੀ ਹੋਈ ਹੈ। ਪਿਛਲੇ ਤਿੰਨ ਚਾਰ ਦਹਾਕਿਆਂ
ਦੌਰਾਨ ਪੰਜਾਬ ਵਿੱਚ ਪਿਆਕੜਾਂ ਦੀ ਗਿਣਤੀ ਵਿੱਚ ਅਥਾਹ ਵਾਧਾ ਹੋਇਆ
ਹੈ। ਇਸਦਾ ਅੰਦਾਜ਼ਾ ਰਾਜ ਸਰਕਾਰ ਨੂੰ ਨਸ਼ੇ ਦੀ ਵਿਕਰੀ ਤੋਂ ਮਿਲਣ ਵਾਲੇ
ਰੈਵੀਨਿਊ ਤੋਂ ਲਾਇਆ ਜਾ ਸਕਦਾ ਹੈ। ਅੱਜ ਸਮਾਜ ਨਸ਼ੇ ਦਾ ਮਾਨਸਿਕ ਤੌਰ
ਤੇ ਗੁਲਾਮ ਬਣ ਚੁੱਕਿਆ ਹੈ ਪਰ ਇਸ ਮਾਨਸਿਕ ਗੁਲਾਮੀ ਦਾ ਫਾਇਦਾ ਉਠਾ
ਕੇ ਸਰਕਾਰ ਵੱਲੋਂ ਹੀ ਸ਼ਰੇਆਮ ਨਸ਼ੇ ਦਾ ਵਪਾਰ ਕਰਨਾ ਵੀ ਤਾਂ ਜਾਇਜ਼
ਨਹੀਂ ਹੈ। ਪੰਜਾਬ ਵਿੱਚ ਨਸ਼ਿਆਂ ਨੇ ਇੱਕ ਮਹਾਮਾਰੀ ਦਾ ਰੂਪ ਧਾਰਨ ਕਰ
ਲਿਆ ਹੈ। ਪੰਜਾਬ ਵਿੱਚ ਨਸ਼ਾ ਕਰਨ ਵਾਲਿਆਂ ਵਿੱਚ ਲੱਗਭੱਗ
45
ਪ੍ਰਤੀਸ਼ਤ ਬੇਰੁਜ਼ਗਾਰ ਨਸ਼ਾ ਕਰਨ ਲੱਗੇ ਹਨ,
27
ਪ੍ਰਤੀਸ਼ਤ ਅਨਪੜ੍ਹ,
23
ਪ੍ਰਤੀਸ਼ਤ ਪੜ੍ਹੇ ਲਿਖੇ,
26
ਪ੍ਰਤੀਸ਼ਤ ਵਿਦਿਆਰਥੀ,
17
ਪ੍ਰਤੀਸ਼ਤ ਮਜ਼ਦੂਰ,
7.5
ਪ੍ਰਤੀਸ਼ਤ ਕਿਸਾਨ,
5
ਪ੍ਰਤੀਸ਼ਤ ਵਪਾਰੀ ਵਰਗ ਅਤੇ
5
ਪ੍ਰਤੀਸ਼ਤ ਨੌਕਰੀ ਪੇਸ਼ਾ ਲੋਕ ਨਸ਼ਿਆਂ ਵਿੱਚ ਵਿੱਚ ਬੁਰੀ ਤਰ੍ਹਾਂ ਫਸ
ਚੁੱਕੇ ਹਨ। ਪੁਲਿਸ ਜਿਸਨੇ ਕਿ ਨਸ਼ੇ ਦੀ ਰੋਕਥਾਮ ਕਰਨੀ ਹੈ ਵੀ ਨਸ਼ਿਆਂ
ਦੇ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਲੱਗਭੱਗ
15
ਪ੍ਰਤੀਸ਼ਤ ਪੁਲਿਸ ਮੁਲਾਜ਼ਮ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ। ਅਧਿਆਪਕ
ਵਰਗ ਜਿਸਨੇ ਦੇਸ਼ ਦੇ ਬੱਚਿਆਂ ਦਾ ਭਵਿੱਖ ਬਣਾਉਣਾ ਹੁੰਦਾ ਹੈ ਵੀ ਹੁਣ
ਨਸ਼ਿਆਂ ਦੇ ਦਰਿਆਂ ਵਿੱਚ ਡੁਬਕੀਆਂ ਲਗਾਉਣ ਲੱਗ ਪਏ ਹਨ ਅਤੇ ਲੱਗਭੱਗ
35
ਪ੍ਰਤੀਸ਼ਤ ਅਧਿਆਪਕ ਨਸ਼ਿਆ ਦਾ ਸੇਵਨ ਕਰ ਰਹੇ ਹਨ। ਪੰਜਾਬ ਵਿੱਚ
58
ਪ੍ਰਤੀਸ਼ਤ ਨਸ਼ੇੜੀ
20
ਸਾਲ ਤੋਂ ਘੱਟ ਉਮਰ ਵਿੱਚ ਹੀ ਨਸ਼ਿਆਂ ਦੀ ਸ਼ੁਰੂਆਤ ਕਰ ਰਹੇ ਹਨ ਅਤੇ
20
ਤੋਂ
30
ਸਾਲ ਦੀ ਉਮਰ ਵਿੱਚ ਨਸ਼ੇ ਲੈਣ ਵਾਲਿਆਂ ਦੀ ਸੰਖਿਆਂ
80
ਪ੍ਰਤੀਸ਼ਤ ਤੋਂ ਵੀ ਵੱਧ ਗਈ ਹੈ। ਪੰਜਾਬ ਦੇ ਸਕੂਲ,
ਕਾਲਜ ਅਤੇ ਯੂਨੀਵਰਸਿਟੀਆਂ ਨਸ਼ਿਆਂ ਦੀ ਪਕੜ ਵਿੱਚ ਤੇਜ਼ੀ ਨਾਲ ਆ ਰਹੇ
ਹਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਪਹਿਲਾਂ ਨਾਗਰਿਕਾਂ ਨੂੰ
ਨਸ਼ਿਆਂ ਦਾ ਆਦਿ ਬਣਾਉਂਦੀ ਹੈ ਫਿਰ ਨਸ਼ੇ ਛਡਾਉਣ ਦੇ ਕੈਂਪ ਲਗਾਂਉਦੀ ਹੈ
ਅਤੇ ਨਸ਼ਾ ਛਡਾਉ ਕੇਂਦਰਾਂ ਤੇ ਲੱਖਾਂ ਰੁਪਏ ਖਰਚੇ ਜਾਂਦੇ ਹਨ। ਅੱਜ
ਪੰਜਾਬ ਦੇ ਹਾਲਤ ਇੰਨ੍ਹੇ ਮਾੜ੍ਹੇ ਹੋ ਚੁੱਕੇ ਹਨ ਕਿ ਕੋਈ ਵੀ ਚੋਣ
ਨਸ਼ਿਆਂ ਦੀ ਵਰਤੋਂ ਤੋਂ ਬਿਨਾਂ ਹੋਣੀ ਅਸੰਭਵ ਹੋ ਗਈ ਹੈ। ਹਾਲਾਤ
ਇੱਥੋਂ ਤੱਕ ਗ੍ਰਸਤ ਹੋ ਗਈ ਹੈ ਕਿ ਧਾਰਮਿਕ ਅਤੇ ਸਮਾਜਿਕ ਅਦਾਰਿਆਂ
ਦੀਆਂ ਚੋਣਾਂ ਵੀ ਨਸ਼ਿਆਂ ਦੇ ਸਹਾਰੇ ਲੜੀਆਂ ਜਾਂਦੀਆਂ ਹਨ। ਹਰ ਸਾਲ
ਸਰਕਾਰ ਦੇ ਸਿਹਤ ਵਿਭਾਗ ਅਤੇ ਪੁਲਿਸ ਵਲੋਂ ਕਰੋੜ੍ਹਾਂ ਰੁਪਏ ਦੇ ਨਸ਼ੇ
ਪਕੜ੍ਹੇ ਜਾ ਰਹੇ ਹਨ ਪਰ ਇਨ੍ਹਾਂ ਦਾ ਕਾਰੋਬਾਰ ਘਟਣ ਦੀ ਥਾਂ ਵਧਦਾ ਹੀ
ਜਾ ਰਿਹਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਲ
2012
ਵਿੱਚ ਪੁਲਿਸ ਨੇ
1101. 551
ਕਿਲੋ ਅਫੀਮ,
150299.054
ਕਿਲੋ ਪੋਸਤ,
134.890
ਕਿਲੋ ਚਰਸ,
278.465
ਕਿਲੋ ਹੈਰੋਇਨ ਅਤੇ
41.678
ਕਿਲੋ ਸਮੈਕ ਪੰਜਾਬ ਵਿੱਚ ਫੜੀ ਗਈ ਹੈ। ਸਿਹਤ ਵਿਭਾਗ ਤੋਂ ਪ੍ਰਾਪਤ
ਜਾਣਕਾਰੀ ਅਨੁਸਾਰ ਸਾਲ
2007
ਤੋਂ ਅਪ੍ਰੈਲ
2012
ਤੱਕ
13091
ਦਵਾਈਆਂ ਦੇ ਸੈਂਪਲ ਲਏ ਗਏ ਜਿਸ ਵਿੱਚੋਂ
9973
ਸੈਂਪਲਾਂ ਦੇ ਟੈਸਟ ਕੀਤੇ ਗਏ ਜਿਸ ਵਿੱਚੋਂ
346
ਤਹਿ ਕੀਤੇ ਗਏ ਸਟੈਂਡਰਡ ਕੁਆਲਿਟੀ ਦੇ ਨਹੀਂ ਸਨ ਜਦਕਿ
174
ਸੈਂਪਲਾਂ ਨੂੰ ਮਿਸ ਬ੍ਰਾਂਡਿਡ ਘੋਸ਼ਿਤ ਕੀਤਾ ਗਿਆ। ਸਾਲ
2007
ਤੋਂ ਅਪ੍ਰੈਲ
2012
ਤੱਕ
3107
ਕੈਮਿਸਟਾਂ ਤੋਂ
13,65,46,372/-
ਰੁਪਏ ਦੀਆਂ ਦਵਾਈਆਂ ਜਬਤ ਕੀਤੀਆਂ ਗਈਆਂ ਜਦਕਿ
857
ਦੇ ਲਾਇਸੈਂਸ ਕੈਂਸਲ ਕੀਤੇ ਗਏ ਅਤੇ
2257
ਦੇ ਲਾਇਸੈਂਸ ਸਸਪੈਂਡ ਕੀਤੇ ਗਏ। ਸਾਲ
2007
ਤੋਂ ਅਪ੍ਰੈਲ
2012
ਤੱਕ
2251
ਕੇਸ ਕੋਰਟ ਵਿੱਚ ਅੰਡਰ ਟਰਾਇਲ ਸਨ।
134
ਕੇਸਾ ਦਾ ਫੈਸਲਾ ਕੀਤਾ ਗਿਆ ਅਤੇ
82
ਨੂੰ ਸਜ਼ਾ ਹੋਈ ਜਦਕਿ
35
ਨੂੰ ਭਗੌੜਾ ਘੋਸ਼ਿਤ ਕੀਤਾ ਗਿਆ। ਸਾਲ
2007
ਤੋਂ ਅਪ੍ਰੈਲ
2012
ਤੱਕ
2893
ਵਾਰ ਛਾਪੇ ਮਾਰੇ ਗਏ ਅਤੇ
29509
ਵਾਰ ਜਾਂਚ ਕੀਤੀ ਗਈ। ਇਸਤਰਾਂ ਪੰਜਾਬ ਵਿੱਚ ਨਸ਼ਿਆਂ ਦੀ ਵੱਡੀ ਭਰਮਾਰ
ਹੈ। ਸਰਕਾਰ ਵਲੋਂ ਕੀਤੀ ਜਾ ਰਹੀ ਸੱਖਤੀ ਅਤੇ ਕਾਨੂੰਨੀ ਕਾਰਵਾਈ ਦਾ
ਜਿਆਦਾ ਅਸਰ ਵੇਖਣ ਨੂੰ ਨਹੀਂ ਮਿਲ਼ ਰਿਹਾ ਹੈ ਕਿਉਂਕਿ ਦੂਰ ਦੁਰਾਡੇ
ਇਲਾਕਿਆਂ ਤੋਂ ਵਿਭਾਗ ਦੀ ਨਜ਼ਰ ਅਜੇ ਵੀ ਦੂਰ ਹੈ ਅਤੇ ਕੁੱਝ ਲਾਲਚੀ
ਵਿਅਕਤੀ ਬਿਨਾਂ ਕਿਸੇ ਡਰ ਦੇ ਅਪਣਾ ਧੰਦਾ ਕਰ ਰਹੇ ਹਨ। ਜ਼ਿਆਦਾਤਰ
ਦੋਸ਼ੀਆਂ ਨੂੰ ਰਾਜਨੀਤਿਕ ਦਬਾਅ ਕਾਰਨ ਜਾਂ ਪੈਸੇ ਲੈ ਕੇ ਛੱਡ ਦਿੱਤਾ
ਜਾਂਦਾ ਹੈ। ਜੇਕਰ ਸਰਕਾਰ ਅਤੇ ਬੁੱਧੀਜੀਵੀ ਵਰਗ ਨੇ ਅਜੇ ਵੀ ਇਸ
ਸਮੱਸਿਆ ਵੱਲ ਧਿਆਨ ਨਾਂ ਦਿਤਾ ਤਾਂ ਆਣ ਵਾਲਾ ਸਮਾਂ ਪੰਜਾਬ ਲਈ ਹੋਰ
ਵੀ ਭਿਆਨਕ ਹੋਵੇਗਾ। ਜੇਕਰ ਨਸ਼ਿਆਂ ਨੂੰ ਜਲਦੀ ਠੱਲ ਨਾਂ ਪਈ ਤਾਂ ਉਹ
ਦਿਨ ਦੂਰ ਨਹੀਂ ਜਦੋਂ ਸੁਰਖਿਆ ਬਲਾਂ ਵਿੱਚ ਵਿਚ ਭਰਤੀ ਕਰਨ ਲਈ ਪੰਜਾਬ
ਦੇ ਨੌਜਵਾਨ ਹੀ ਨਹੀਂ ਮਿਲਣਗੇ। ਸਮਾਜ ਦੇ ਸਮੂਹ ਵਰਗਾਂ ਨੂੰ ਸਮਾਜ
ਵਿੱਚ ਫੈਲਦੇ ਜਾ ਰਹੇ ਇਸ ਕੋਹੜ੍ਹ ਨੂੰ ਖਤਮ ਕਰਨ ਲਈ ਅੱਗੇ ਆਣਾ
ਚਾਹੀਦਾ ਹੈ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ ਪੰਜਾਬ-140124
9417563054