ਸਮਾਜ ਲਈ ਨਵੀਂ ਸੋਚ, ਸੰਗਠਨ ਅਤੇ ਸੰਘਰਸ਼ ਦੀ ਲੋੜ
ਹਰਿਜੰਦਰ ਪਾਲ ਹੀਰ (ਪੁਰਤਗਾਲ)
ਮੈਂ ਆਪਣੇ ਪਹਿਲੇ ਲੇਖ ਵਿਚ ਦਲਿਤਾਂ ਦੇ ਹੋ ਰਹੇ ਮਾਨਸਿਕ ਤੇ
ਸਰੀਰਕ ਸ਼ੋਸ਼ਣ ਦਾ ਵਰਣਨ ਕੀਤਾ ਸੀ। ਇਸ ਵਿਚ ਭਾਵੇਂ ਕਿ ਬਹੁਤਾ
ਵਿਸਥਾਰਪੂਰਵਕ ਨਹੀਂ ਲਿਖਿਆ ਪਰ ਦਲਿਤਾਂ ਤੇ ਹੋ ਰਹੇ ਤਸ਼ੱਦਦ ਨੂੰ
ਬੰਦ ਕਰਨ ਅਤੇ ਇਸਦੇ ਠੋਸ ਹੱਲ ਵੀ ਸਾਨੂੰ ਕੱਢਣੇ ਚਾਹੀਦੇ ਹਨ।
ਅੱਜ ਸਾਡਾ
ਦਲਿਤ ਸਮਾਜ ਜਿਸਨੂੰ ਹਜਾਰਾਂ ਸਾਲਾਂ ਤੋਂ ਇਕ ਨਰਕ ਦੇ
ਬਰਾਬਰ ਆਪਣਾ ਜੀਵਨ ਗੁਜਾਰਨਾਪੈ ਰਿਹਾ ਹੈ ਇਸ ਨਰਕ ਭਰੇ ਜੀਵਨ
ਤੋਂ ਛੁਟਕਾਰਾ ਪਾਉਣ ਲਈ ਸਾਡੇ ਸਮਾਜ ਨੂੰ ਸਭ ਤੋਂ ਪਹਿਲਾਂ ਆਪਣੇ
ਆਪ ਨੂੰ ਮਜ਼ਬੂਤ ਕਰਨਾ ਪਵੇਗਾ। ਜਿਸ ਤਰ੍ਹਾਂ ਮਹਾਤਮਾ ਜੋਤੀਬਾ
ਫੂਲੇ, ਛਾਹੂ ਜੀ ਮਹਾਰਾਜ, ਡਾ. ਅੰਬੇਡਕਰ ਜੀ ਨੇ ਸਮਾਜ ਨੂੰ
ਸੰਗਠਨ ਕੀਤਾ। ਇਨ੍ਹਾਂ ਨੇ ਸਮਾਜ ਨੂੰ ਜਿਹੜੇ ਹੱਕ ਲੈ ਕੇ ਦਿੱਤੇ
ਉਨ੍ਹਾਂ ਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ। ਸਦੀਆਂ ਤੋਂ ਦਲਿਤ
ਵਰਗ ਨੂੰ ਲਤਾੜ ਕੇ ਜਿਹੜਾ ਵਰਗ ਐਸ਼-ਇਸ਼ਰਤ ਅਤੇ ਅਯਾਸ਼ੀ ਕਰ ਰਿਹਾ
ਹੈ ਉਸ ਵਰਗ ਨੂੰ ਇਨ੍ਹਾਂ ਤਿੰਨਾ ਯੁਗਪੁਰਸ਼ਾਂ ਨੇ ਸਿੱਧੇ ਰਸਤੇ
ਤੇ ਲੈ ਆਂਦਾ ਸੀ ਅਤੇ ਗਰੀਬ ਦਲਿਤ ਵਰਗ ਦਾ ਹੱਕ ਆਰਕਸ਼ਣ ਦੇ ਰੂਪ
ਵਿਚ ਦਲਿਤ ਭਾਈਚਾਰੇ ਨੂੰ ਲੈ ਕੇ ਦਿੱਤਾ।
ਸਾਨੂੰ ਆਰਕਸ਼ਣ ਦੇਣ ਵਾਲੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਹਨ।
ਇੰਡਿਆ ਆਫ ਰਿਜ਼ਰਵੇਸ਼ਨ ਦੀ ਆਧਾਰਸ਼ੀਲਾ ਵਾਸਤਿਵ ਵਿਚ ਰਾਸ਼ਟਰਪਿਤਾ
ਮਹਾਤਮਾ ਜੋਤੀਬਾ ਫੂਲੇ ਨੇ ਰੱਖੀ ਸੀ। ਪ੍ਰੇਕਟਿਸ ਆਫ ਰਿਜ਼ਰਵੇਸ਼ਨ
ਛਾਹੂ ਜੀ ਮਹਾਰਾਜ ਨੇ ਕੀਤੀ ਅਤੇ ਪਾਲਿਸੀ ਆਫ ਰਿਜਰਵੇਸ਼ਨ ਬਾਬਾ
ਸਾਹਿਬ ਨੇ ਬਣਾਇਆ। ਇਨ੍ਹਾਂ ਤਿੰਨਾ ਮਹਾਂਪੁਰਸ਼ਾਂ ਦੇ ਅੰਦੋਲਨ
ਨਾਲ ਹੀ ਭਾਰਤ ਵਿਚ ਆਰਕਸ਼ਣ ਦਾ ਜਨਮ ਹੋਇਆ। ਜਿਹੜੇ ਲੋਕ
ਮਨੂੰਸਮਿਰਤੀ ਦੇ ਨਾਮ ਤੇ ਸਦੀਆਂ ਤੋਂ ਹੀ ਦੇਸ਼ ਵਿਚ ਆਰਕਸ਼ਣ ਦੀ
ਇਕੱਲੇ ਹੀ ਮਲਾਈ ਖਾ ਰਹੇ ਹਨ ਉਨ੍ਹਾਂ ਨੂੰ ਇਨ੍ਹਾਂ ਤਿੰਨਾ
ਯੁਗਪੁਰਸ਼ਾਂ ਨੇ ਲਲਕਾਰਿਆ ਅਤੇ ਆਦਮਖੋਰ ਜਾਤੀ ਤੋਂ ਆਪਣਾ ਹੱਕ
ਮਨਵਾ ਕੇ ਆਪਣੀ ਦਲਿਤ ਭਾਈਚਾਰੇ ਪ੍ਰਤੀ ਆਪਣੀ ਜਿੰਮੇਵਾਰੀਆਂ
ਨਿਭਾਈਆ। ਇਸੇ ਤਰ੍ਹਾਂ ਹੀ ਸਾਨੂੰ ਉਨ੍ਹਾਂ ਦੇ ਰਸਤਿਆਂ ਤੇ
ਚੱਲਦੇ ਹੋਏ ਆਪਣੇ ਸਮਾਜ ਪ੍ਰਤੀ ਜਿੰਮੇਵਾਰੀਆਂ ਨਿਭਾਉਣੀਆਂ
ਪੈਣਗੀਆਂ ਤਾਂ ਹੀ ਸਮਾਜ ਅੱਗੇ ਤੋਂ ਅੱਗੇ ਹੋਰ ਤਰੱਕੀ ਕਰੇਗਾ।
ਕੋਈ ਵੀ ਸਮਾਜ ਤਾਂ ਹੀ ਤਰੱਕੀ ਕਰਦਾ ਹੈ ਜੇਕਰ ਉਸ ਸਮਾਜ ਦੇ
ਬੰਦੇ ਸਮਾਜਕ ਬੁਰਾਈਆਂ ਨੂੰ ਦੂਰ ਕਰਨ ਦਾ ਪ੍ਰਣ ਲੈ ਲੈਣ ਜਿਵੇਂ
ਜੋਤੀਬਾ ਫੂਲੇ, ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਪ੍ਰਣ ਕਰ
ਰੱਖਿਆ ਸੀ। ਇਹ ਠੀਕ ਹੈ ਕਿ ਉਨ੍ਹਾਂ ਦੇ ਸੰਘਰਸ਼ ਦੀ ਬਦੌਲਤ
ਸਾਨੂੰ ਬਹੁਤ ਸਾਰੇ ਮਾਨਵੀ ਅਧਿਕਾਰ ਮਿਲ ਚੁੱਕੇ ਹਨ। ਇਸ ਦੇ
ਬਾਵਜੂਦ ਪੂਰੇ ਦਾ ਪੂਰਾ ਦਲਿਤ ਸਮਾਜ ਅਜੇ ਬਹੁਤ ਸਾਰੇ ਮਾਨਵੀ
ਅਧਿਕਾਰਾਂ ਤੋਂ ਵੰਚਿਤ ਹੈ। ਅੱਜ ਸਾਡਾ ਸਮਾਜ ਜਿਸਨੂੰ ਕਈ ਸਦੀਆਂ
ਤੋਂ ਨਰਕ ਦਾ ਜੀਵਨ ਗੁਜਾਰਨਾ ਪੈ ਰਿਹਾ ਹੈ ਇਸ ਨਰਕ ਭਰੇਜੀਵਨ
ਤੋਂ ਛੁਟਕਾਰਾ ਪਾਉਣ ਲਈ ਸਾਡੇ ਸਮਾਜ ਨੂੰ ਸਭ ਤੋਂ ਪਹਿਲਾਂ ਆਪਣੇ
ਆਪ ਨੂੰ ਮਜਬੂਤ ਕਰਨ ਬਾਰੇ ਸੋਚਣਾ ਪਵੇਗਾ। ਦਲਿਤ ਸਮਾਜ ਵਿਚ
ਮਜਬੂਤ ਸੰਗਠਨ ਹੋਣੇ ਚਾਹੀਦੇ ਹਨ ਜੋ ਸਮਾਜ ਦੀ ਆਵਾਜ਼ ਨੂੰ
ਸਰਕਾਰ ਤੱਕ ਪਹੁੰਚਾਉਣ ਅਤੇ ਲੋਕਾਂ ਨੂੰ ਸੰਘਰਸ਼ ਲਈ ਤਿਆਰ ਕਰਨ।
ਦਲਿਤ ਸਮਾਜ ਲਈ ਜੋ ਕੁਝ ਦਲਿਤ ਰਹਿਬਰਾਂ ਨੇ ਕੀਤਾ ਉਸ ਤੋਂ ਅੱਗੇ
ਸਮਾਜ ਨੂੰ ਖੁਦ ਵੀ ਆਪਣੀਆਂ ਜਿੰਮੇਵਾਰੀਆਂ ਨਿਭਾਉਣੀਆਂ ਪੈਣੀਆਂ
ਹਨ।
ਦਲਿਤ ਸਮਾਜ ਦੇ ਲੋਕ ਹਰ ਪਿੰਡ ਅਤੇ ਹਰ ਸ਼ਹਿਰ ਵਿਚ ਮੌਜੂਦ ਹਨ,
ਉਨ੍ਹਾਂ ਨੂੰ ਦਲਿਤ ਸ਼ੋਸ਼ਤ ਸਮਾਜ ਦੀ ਨੈਸ਼ਨਲ ਪੱਧਰ ਦੀ ਇਕ ਰਜਿਸਟਰ
ਸੰਸਥਾ ਬਣਾ ਕੇ ਹਰ ਖੇਤਰ ਵਿਚੋਂ ਮੈਂਬਰ ਬਣਾਉਣੇ ਚਾਹੀਦੇ ਹਨ।
ਇਹ ਮੈਂਬਰ ਦਲਿਤ ਸਮਾਜ ਵਿਚ ਪੈਦਾ ਹੋਏ ਰਹਿਬਰਾਂ ਦੇ ਇਤਿਹਾਸ
ਅਤੇ ਵਿਚਾਰਾਂ ਤੋਂ ਜਾਣੂ ਹੋਣੇ ਚਾਹੀਦੇ ਹਨ, ਇਸ ਨਾਲ ਸੰਬੰਧਤ
ਲਿਟਰੈਚਰ ਛਪਵਾ ਕੇ ਵੰਡਣਾ ਚਾਹੀਦਾ ਹੈ, ਤਾਂ ਜੋ ਵੱਧ ਤੋਂ ਵੱਧ
ਜਾਗਰੂਕ ਹੋਏ ਵਿਅਕਤੀ ਮੈਂਬਰ ਬਣਨ ਅਤੇ ਹੋਰ ਦਲਿਤ ਸਮਾਜ ਦ
ਲੋਕਾਂ ਨੂੰ ਵੀ ਉਤਸਿਹਤ ਕਰਨ। ਸਟੇਟ ਦੇ ਹਰ ਸ਼ਹਿਰ ਵਿਚ ਦਲਿਤ
ਸ਼ੋਸ਼ਤ ਸਮਾਜ ਦਾ ਦਫ਼ਤਰ ਹੋਣਾ ਚਾਹੀਦਾ ਹੈ। ਇਸ ਦਫ਼ਤਰ ਵਿਚ ਦਲਿਤ
ਸਮਾਜ ਦੇ ਲੋਕਾਂ ਦੀਆਂ ਉਪਲੱਬਧੀਆਂ ਅਤੇ ਦਲਿਤ ਸਮਾਜ ਤੇ ਹੋ ਰਹੇ
ਸ਼ੋਸ਼ਣ ਅਤੇ ਅੱਤਿਆਚਾਰਾਂ ਦਾ ਲੇਖਾ-ਜੋਖਾ ਹੋਣਾ ਚਾਹੀਦਾ ਹੈ। ਇਸ
ਤਰ੍ਹਾਂ ਦੀ ਸੰਸਥਾ ਦੀ ਸਮਾਜ ਦੇ ਹਰ ਵਿਅਕਤੀ ਨੂੰ ਦੇਸ ਅਤੇ
ਵਿਦੇਸ਼ ਵਿਚ ਰਹਿੰਦੇ ਹੋਏ ਵੀ ਅੰਦਰੂਨੀ ਬਾਹਰੀ, ਆਰਥਿਕ ਤੇ
ਸਮਾਜਿਕ ਮੱਦਦ ਕਰਨੀ ਚਾਹੀਦੀ ਹੈ। ਮੈਂਬਰ ਨੂੰ ਚਾਹੀਦਾ ਹੈ ਕਿ
ਉਹ ਤਿਲ-ਫੁਲ ਜੋ ਵੀ ਸਰਦਾ ਹੋਵੇ, ਦਲਿਤਾਂ ਲਈ ਕੰਮ ਕਰ ਰਹੀ ਐਸੀ
ਸੰਸਥਾ ਨੂੰ ਜਰੂਰ ਕੁਝ ਨਾ ਕੁਝ ਦੇਣ। ਇਸ ਦਾ ਪੂਰਾ ਹਿਸਾਬ
ਕਿਤਾਬ ਲਿਖਤੀ ਰੂਪ ਵਿਚ ਦਫਤਰ ਵਿਚ ਲਗਾਇਆ ਜਾਵੇ ਜੋ ਕਿ ਸ਼ੀਸ਼ੇ
ਦੀ ਤਰ੍ਹਾਂ ਸਾਫ ਹੋਵੇ। ਸਮਾਜ ਲਈ ਕੰਮ ਕਰ ਰਹੇ ਇਨ੍ਹਾਂ ਦਫ਼ਤਰ
ਵਿਚ ਦਿਨ-ਰਾਤ ਮਿਹਨਤ ਕਰ ਰਹੇ ਨੌਜਵਾਨਾਂ ਨੂੰ ਤਨਖਾਹ ਵੀ ਦਿੱਤੀ
ਜਾਵੇ ਤਾਂ ਕਿ ਉਹ ਆਪਣੀਆਂ ਪਰਿਵਾਰਕ ਜੁੰਮੇਵਾਰੀਆਂ ਵੀ ਨਿਭਾ
ਸਕਣ। ਜੋ ਦਿਨ ਰਾਤ ਸਿਰਫ ਤੇ ਸਿਰਫ ਦਲਿਤ ਸਮਾਜ ਅਤੇ ਗਰੀਬਾਂ ਲਈ
ਕੰਮ ਕਰ ਰਹੇ ਹੋਣ। ਇਨ੍ਹਾਂ ਦਫ਼ਤਰ ਵਿਚ ਦਲਿਤ ਸਮਾਜ ਲਈ ਜਿਹੜੇ
ਕੰਮ ਕਰਨੇ ਜਰੂਰੀ ਹਨ ਉਹ ਹੇਠ ਲਿਖੇ ਹੋਣੇ ਚਾਹੀਦੇ ਹਨ-
-
ਸੰਵਿਧਾਨ ਤੌਰ ਤੇ ਸੰਘਠਨ ਹੋਣ ਲਈ ਸੁਰੱਖਿਆ ਦਾ ਪ੍ਰਬੰਧ
ਕਰਵਾਉਣਾ।
-
ਦਲਿਤਾਂ ਨਾਲ ਭੇਦ-ਭਾਵ ਦੇ ਆਧਾਰ ਤੇ ਕੋਈ ਵੀ ਵਿਤਕਰਾ ਕਰਨ
ਵਾਲਿਆਂ ਨੂੰ ਸਜਾਵਾ ਦਿਵਾਉਣੀਆਂ।
-
ਸਿਹਤ, ਪੜ੍ਹਾਈ ਅਤੇ ਅੱਗੇ ਵਧਣ ਦੇ ਪ੍ਰਾਵਧਾਨ ਦਲਿਤਾਂ ਨੂੰ
ਸਰਕਾਰ ਤੋਂ ਮੁਹੱਈਆ ਕਰਵਾਉਣੇ।
-
ਬ੍ਰਾਹਮਣਵਾਦ ਨੂੰ ਸਮਝਣਾ ਅਤੇ ਆਰ. ਐੱਸ. ਐੱਸ. ਦੀਆਂ
ਗਤੀਵਿਧੀਆਂ ਵਿਚ ਹਿੱਸਾ ਨਾ ਲੈਣਾ।
-
ਜਿੱਥੇ ਜਿੱਥੇ ਵੀ ਦਲਿਤ ਰਹਿਬਰਾਂ ਦੀ ਵਿਚਾਰਾਧਾਰਾ ਤੋਂ ਉਲਟ
ਕੁਝ ਵੀ ਹੋ ਰਿਹਾ ਹੈ ਉੱਥੇ ਉੱਥੇ ਜਾ ਕੇ ਦਲਿਤ ਲੋਕਾਂ ਨੂੰ
ਜਾਗਰੂਕ ਕਰਨ ਦਾ ਅਧਿਕਾਰ।
-
ਦਲਿਤ ਲੋਕਾਂ ਲਈ ਸਾਫ-ਸਫਾਈ, ਸਾਫ਼ ਹਵਾ, ਪਾਣੀ, ਦਵਾਈ ਦਾਰੂ ਦਾ
ਪ੍ਰਬੰਧ।
-
ਕਿਸੇ ਵੀ ਦਲਿਤ ਪੀੜਤ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਵਾ ਕੇ
ਦੇਣੀ।
-
ਦਲਿਤ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਨੂੰ ਸਖ਼ਤੀ ਨਾਲ
ਨਜਿੱਠਣਾ।
-
ਦਲਿਤ ਮੀਡੀਆ ਨੂੰ ਮਜਬੂਤ ਕਰਨਾ, ਲੋਕਾਂ ਵਿਚ ਜਾਗਰੂਕਤਾ ਲਿਆਣੀ।
-
ਲਾ-ਇਲਾਜ ਬੀਮਾਰੀਆਂ ਦੇ ਮਹਿੰਗੇ ਇਲਾਜ ਲਈ ਗਰੀਬ ਦਲਿਤਾਂ ਨੂੰ
ਸਰਕਾਰ ਪਾਸੋਂ ਸਹਾਇਤਾ ਮੁਹੱਈਆ ਕਰਵਾਉਣੀ।
ਜਿਹੜੀ ਵੀ ਰਾਜਨੀਤਿਕ ਪਾਰਟੀ ਸਾਡੇ ਦਲਿਤ ਸਮਾਜ ਦੇ ਸੰਗਠਨ ਅਤੇ
ਉਸਾਰੂ ਕੰਮਾਂ ਵਿਚ ਰੋਕ ਲਗਾਉਂਦੀ ਹੋਵੇ, ਉਸ ਤੋਂ ਲੋਕਾਂ ਨੂੰ
ਜਾਗਰੂਕ ਕਰਵਾਉਣਾ ਚਾਹੀਦਾ ਹੈ। ਅਜਿਹੀਆਂ ਪਾਰਟੀਆਂ ਨੂੰ ਜਤਾਉਣ
ਲਈ ਦਲਿਤ ਸਮਾਜ ਦੇ ਲੋਕਾਂ ਨੂੰ ਲਾਲਚ ਵਿਚ ਨਹੀਂ ਫਸਣਾ ਚਾਹੀਦਾ
ਹੈ। ਦਲਿਤ ਪਾਰਟੀ ਬੀ. ਐੱਸ. ਪੀ. ਦੇ ਜਿੰਨੇ ਵੀ ਮੈਂਬਰ
ਪਾਰਲੀਮੈਂਟ ਵਿਚ ਜਾਂਦੇ ਹਨ ਉਹਨਾਂ ਨੂੰ ਵੱਧ ਤੋਂ ਵੱਧ ਦਲਿਤ
ਸਮਾਜ ਦੀਆਂ ਮੰਗਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਸਮੇਂ
ਸਮੇਂ ਮੈਂਬਰਾਂ ਨੂੰ ਪਿੰਡ ਪਿੰਡ, ਸ਼ਹਿਰ ਸ਼ਹਿਰ ਜਾ ਕੇ ਲੋਕਾਂ
ਵਿਚ ਵਿਚਰਨਾ ਚਾਹੀਦਾ ਹੈ ਕਿਉਂਕਿ ਲੋਕਾਂ ਦੀ ਸਪੋਰਟ ਤੋਂ ਬਿਨਾਂ
ਸਾਡਾ ਕੋਈ ਵੀ ਏਜੰਡਾ ਕਾਮਯਾਬ ਨਹੀਂ ਹੋ ਸਕਦਾ।ਆਰਕਸ਼ਣ ਮਿਲ ਜਾਣ
ਦੇ ਬਾਵਜੂਦ ਜਿਹੜੀਆਂ ਜਿਹੜੀਆਂ ਲਾਹਨਤਾ ਅਜੇ ਵੀ ਸਮਾਜ ਨੂੰ
ਚੁੰਬੜੀਆਂ ਹੋਈਆਂ ਹਨ ਉਹਨਾਂ ਤੋਂ ਸਮਾਜ ਨੂੰ ਅਤੇ ਸਰਕਾਰ ਨੂੰ
ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸਦੇ ਪੁੱਖਤਾ ਪ੍ਰਬੰਧ ਹੋ
ਸਕਣ। ਧਰਮ ਤੇ ਨਾਮ ਤੇ ਆਪਣਾ ਆਪ ਸੰਵਾਰਨ ਵਾਲਿਆਂ ਦਾ ਵੀ ਪਰਦਾ
ਫਾਸ਼ ਹੋਣਾ ਚਾਹੀਦਾ ਹੈ। ਸਾਡੇ ਸਮਾਜ ਵਿਚ ਮੈਨੂੰ ਆਤਮ-ਵਿਸ਼ਵਾਸ਼
ਦੀ ਬਹੁਤ ਵੱਡੀ ਘਾਟ ਮਹਿਸੂਸ ਹੋ ਰਹੀ ਹੈ, ਇਸ ਲਈ ਸਮਾਜ ਵਿਚ
ਆਤਮਵਿਸ਼ਵਾਸ਼ ਭਰਨ ਲਈ ਕ੍ਰਾਂਤੀਕਾਰੀ ਆਗੂਆਂ ਦੀਆਂ ਜੀਵਨੀਆਂ ਤੇ
ਕਿੱਸੇ ਸਣਾਉਣੇ ਚਾਹੀਦੇ ਹਨ। ਸਮਾਜ ਵਿਚ ਆਤਮਵਿਸਵਾਸ਼ ਭਰਨ ਲਈ,
ਹਿੰਮਤ ਤੇ ਅਣਖ ਭਰਨ ਲਈ, ਸੱਚ ਤੇ ਚੱਲਣ ਲਈ ਦੇਸ਼ ਦੇ ਸੰਵਿਧਾਨ
ਦਾ ਸਹਾਰਾ ਲੈਣਾ ਚਾਹੀਦਾ ਹੈ। ਦੋਗਲੀਆਂ ਨੀਤੀਆਂ ਨਹੀਂ
ਅਪਨਾਉਣੀਆਂ ਚਾਹੀਦੀਆਂ, ਦੋਗਲੀਆਂ ਨੀਤੀਆਂ ਅਪਣਾਉਣ ਵਾਲੇ
ਮੈਂਬਰਾਂ ਨੂੰ ਦਲਿਤ ਸੰਗਠਨ ਵਿਚੋਂ ਕੱਢ ਦੇਣਾ ਚਾਹੀਦਾ ਹੈ ਤਾਂ
ਜੋ ਸਮਾਜ ਦਾ ਸੰਗਠਨ ਕਮਜੋਰ ਨਾ ਹੋਵੇ। ਜੇ ਕਰ ਕੋਈ ਨਵਾਂ
ਸੂਝਵਾਨ ਤੇ ਨੀਤੀਵਾਨ ਦਲਿਤਾਂ ਲਈ ਕੰਮ ਕਰ ਰਹੀ ਪਾਰਟੀ ਨਾਲ
ਜੁੜਨਾ ਚਾਹੁੰਦਾ ਹੈ ਤਾਂ ਉਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ
ਨਾ ਕਿ ਪੁਰਾਣੇ ਵਰਕਰਾਂ ਵਲੋਂ ਉਸਨੂੰ ਖਤਰਾ ਸਮਝਿਆ ਜਾਵੇ।
ਸਾਡੇ ਦਲਿਤ ਸਮਾਜ ਵਿਚ ਲਿਟਰੇਚਰ ਦੀ ਬਹੁਤ ਘਾਟ ਹੈ। ਦਲਿਤ
ਆਗੂਆਂ ਦਾ ਇਤਿਹਾਸ ਸਾਡੇ ਸਮਾਜ ਤੱਕ ਪਹੁੰਚਾਉਣਾ ਬਹੁਤ ਜਰੂਰੀ
ਹੈ। ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਮਹਾਂਪੁਰਸ਼ਾਂ ਦਾ ਇਤਿਹਾਸ
ਦਲਿਤਾਂ ਦੇ ਬੱਚੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ। ਬਾਬਾ
ਸਾਹਿਬ ਡਾ. ਅੰਬੇਡਕਰ ਜੀ ਨੇ ਕਿਹਾ ਸੀ ਕਿ ਜੇਕਰ ਕਿਸੇ ਕੌਮ ਨੂੰ
ਖ਼ਤਮ ਕਰਨਾ ਹੋਵੇ ਤਾਂ ਉਸ ਦੇ ਇਤਿਹਾਸ ਨੂੰ ਖ਼ਤਮ ਕਰ ਦਿਓ ਉਹ
ਕੌਮ ਆਪਣੇ ਆਪ ਖ਼ਤਮ ਹੋ ਜਾਵੇਗੀ। ਇਹੋ ਹੀ ਭਾਰਤ ਵਿਚ ਸਾਡਾ ਹਾਲ
ਹੋ ਰਿਹ ਹੈ। ਅਸੀਂ ਉੱਚੀਆਂ ਜਾਤੀਆਂ ਦੇ ਲੇਖਕਾਂ ਅਤੇ ਵਿਦਵਾਨਾਂ
ਨੇ ਜੋ ਲਿਖ ਦਿੱਤਾ ਉਹੀ ਪੜ੍ਹੀ ਜਾ ਰਹੇ ਹਾਂ, ਸਾਨੂੰ ਆਪਣੇ
ਇਤਿਹਾਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਜਦਿਕ ਸਾਡੇ ਮਹਾਨ
ਗੁਰੂਆਂ ਅਤੇ ਦਲਿਤ ਕ੍ਰਾਂਤੀਕਾਰੀ ਰਹਿਬਰਾਂ ਦਾ ਇਤਿਹਾਸ ਬੱਚੇ
ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਹੀ ਆਉਣ ਵਾਲੀਆਂ
ਪੀੜ੍ਹੀਆਂ ਕੁਰਬਾਨੀਆਂ ਲਈ ਤਿਆਰ ਹੋਣਗੀਆਂ। ਸਾਨੂੰ ਆਪਣੇ ਸਮਾਜ
ਵਿਚ ਪੈਦਾ ਹੋਈਆਂ ਕ੍ਰਾਂਤੀਕਾਰੀ ਮਹਾਨ ਸਖਸ਼ੀਅਤਾਂ ਤੋਂ ਸੇਧ
ਲੈਣੀ ਚਾਹੀਦੀ ਹੈ। ਜਿਵੇਂ ਕਿ ਜਦੋਂ ਕਿਤੇ ਸੋਸ਼ਣ ਹੁੰਦਾ ਹੈ ਤਾਂ
ਉਸ ਦਾ ਮੁਕਾਬਲਾ ਦ੍ਰਿੜ ਹੋ ਕੇ ਕਰਨਾ ਚਾਹੀਦਾ ਹੈ। ਜੇਕਰ ਦਲਿਤ
ਸਮਾਜ ਦੀਆਂ ਔਰਤਾਂ ਦਾ ਸੋਸ਼ਣ ਹੋ ਰਿਹਾ ਹੈ ਤਾਂ ਉਸਨੂੰ
ਫੂਲਨਦੇਵੀ ਵਰਗੀ ਮਹਾਨ ਸਖਸ਼ੀਅਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ
ਅਤੇ ਸੋਸ਼ਣ ਕਰਨ ਵਾਲਿਆਂ ਪ੍ਰਤੀ ਫੂਲਨ ਦੇਵੀ ਵਾਂਗ ਸੰਕਲਪ ਲੈਣ।
ਸੰਘਰਸ਼ ਆਪਣੇ ਆਪ ਨਹੀਂ ਹੁੰਦਾ ਇਸਨੂੰ ਆਰੰਭਣਾ ਪੈਂਦਾ ਹੈ।
ਜਿਵੇਂ ਡਾ. ਅੰਬੇਡਕਰ ਜੀ ਨੇ ਸਮਾਜ ਵਿਚੋਂ ਛੂਆ-ਛਾਤ ਖ਼ਤਮ ਕਰਨ
ਲਈ ਸੰਘਰਸ਼ ਆਰੰਭਿਆ ਅਤੇ ਜਿੱਤ ਪ੍ਰਾਪਤ ਕੀਤੀ। ਉਹ ਦੁਨੀਆਂ
ਵਿਚੋਂ ਉਸ ਸਮੇਂ ਸਭ ਤੋਂ ਜਿਆਦਾ ਪੜ੍ਹੇ ਲਿਖੇ ਸਨ। ਉਹ ਕਿਸੇ
ਉੱਚੇ ਅਹੁੱਦੇ ਤੇ ਲੱਗ ਕੇ ਗੁੰਮਨਾਮ ਦੀ ਜਿੰਦਗੀ ਬਤੀਤ ਕਰਦੇ
ਹੋਏ ਆਪਣੀ ਆਰਾਮਦਾਇਕ ਜਿੰਦਗੀ ਵੀ ਬਤੀਤ ਕਰ ਸਕਦੇ ਸਨ। ਪਰ
ਉਨ੍ਹਾਂ ਦੇ ਦਿਲ ਵਿਚ ਸਮਾਜ ਲਈ ਦਰਦ ਸੀ ਇਸ ਲਈ ਉਨ੍ਹਾਂ ਨੇ
ਆਪਣੇ ਦਲਿਤ ਸਮਾਜ ਲਈ ਉਹ ਕੁਝ ਕਰ ਜੋ ਹੋਰ ਕੋਈ ਨਹੀਂ ਕਰ ਸਕਿਆ।
ਭਾਵੇਂ ਕਿ ਡਾ. ਅੰਬੇਡਕਰ ਨੇ ਸਾਡੇ ਇਤਿਹਾਸ ਨੂੰ ਪੜ੍ਹਿਆ,
ਪ੍ਰੇਰਣਾ ਲਈ ਅਤੇ ਆਪਣੇ ਸਮਾਜ ਲਈ ਕੁਝ ਕਰਨ ਦੀ ਸਿਰਫ ਗੱਲ ਹੀ
ਨਹੀਂ ਕੀਤੀ ਬਲਿਕ ਉਨ੍ਹਾਂ ਇਹ ਪ੍ਰਣ ਕੀਤਾ ਕਿ ਮੈਂ ਆਪਣੇ ਸਮਾਜ
ਦੀਆਂ ਗੁਲਾਮੀ ਦੀਆਂ ਜੰਜੀਰਾਂ ਤੋੜਨੀਆਂ ਹੀ ਹਨ ਅਤੇ ਇਸਦਾ ਸਬੂਤ
ਸਾਨੂੰ ਕਨੂੰਨ ਤੌਰ ਤੇ ਲੈ ਕੇ ਦਿੱਤੇ ਹੱਕ ਹਨ। ਭਾਵੇਂ ਕਿ ਅੱਜ
ਭਾਰਤ ਵਿਚ ਕਰਵਾਏ ਗਏ ਸਰਵੇਖਣ ਵਿਚ ਡਾ. ਅੰਬੇਡਕਰ ਗ੍ਰੇਟਸਟ ਮੈਨ
ਬਣਕੇ ਉਭਰੇ ਹਨ ਪਰ ਸਾਡੇ ਲਈ ਤਾਂ ਉਹ ਪੂਰੇ ਵਿਸ਼ਵ ਵਿਚੋਂ
ਗ੍ਰੇਟਸਟ ਮੈਨ ਹਨ।
ਅੱਜ ਅਸੀਂ ਸਾਰੇ ਜਣੇ ਡਾ. ਅੰਬੇਡਕਰ ਨਹੀਂ ਬਣ ਸਕਦੇ ਪਰ ਇਹ
ਜਰੂਰੀ ਹੈ ਕਿ ਅਸੀਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਚੱਲੀਏ।
ਅੱਜ ਅਸੀਂ ਆਪਣੇ ਸਮਾਜ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਣ ਦੀ
ਕੋਸ਼ਿਸ਼ ਕਰੀਏ। ਸੋਚੋ, ਜੇਕਰ ਡਾ. ਅੰਬੇਡਕਰ ਜੀ ਆਪਣੇ ਸਮਾਜ
ਪ੍ਰਤੀ ਜਰਾ ਜਿੰਨੀ ਵੀ ਲਾਪ੍ਰਵਾਹੀ ਵਰਤ ਜਾਂਦੇ ਤਾਂ ਦੇਸ਼ ਦਾ
ਸੰਵਿਧਾਨ ਅੱਜ ਕੁਝ ਹੋਰ ਹੀ ਹੁੰਦਾ।
ਕਿਉਂਕਿ ਅੰਗਰੇਜਾ ਦੇ ਚਲੇ ਜਾਣ ਮਗਰੋਂ ਹਿੰਦੂਆਂ ਨੇ ਤਾਂ
ਮਨੂੰਸਮ੍ਰਿਤੀ ਨੂੰ ਹੀ ਸੰਵਿਧਾਨ ਦਾ ਦਰਜਾ ਦੇਣਾ ਸੀ। ਜਿਸ ਵਿਚ
ਦਲਿਤਾਂ ਲਈ ਕੋਈ ਵੀ ਮਾਨਵੀ ਅਧਿਕਾਰ ਮੌਜੂਦ ਨਹੀਂ ਹੈ, ਸ਼ੋਸ਼ਣ ਹੀ
ਸ਼ੋਸ਼ਣ ਹੈ। ਅੱਜ ਵੀ ਸਾਨੂੰ ਹੱਥ ਤੇ ਹੱਥ ਰੱਖ ਕੇ ਬੈਠੇ ਨਹੀਂ
ਰਹਿਣਾ ਚਾਹੀਦਾ ਸਗੋਂ ਜੋ ਕੁਝ ਡਾ. ਅੰਬੇਡਕਰ ਜੀ ਸਾਡੇ ਲਈ ਕਰ
ਗਏ, ਉਸ ਦੀ ਰੱਖਿਆ ਲਈ ਸੰਗਠਨ ਹੋਣਾ ਚਾਹੀਦਾ ਹੈ।
ਕੇਵਲ ਧਰਮ ਪਰਿਵਰਤਨ ਹੀ ਇਸਦਾ ਹੱਲ ਨਹੀਂ ਹੈ। ਹਿੰਦੂ ਧਰਮ ਤਾਂ
ਪਹਿਲਾਂ ਹੀ ਚਾਰ ਹਿਸਿੱਆਂ ਵਿਚ ਵੰਡਿਆ ਪਿਆ ਹੈ-ਬ੍ਰਹਮਣ, ਖਤਰੀ,
ਵੈਸ਼, ਸ਼ੂਦਰ। ਬਹੁਤ ਸਾਰੇ ਧਰਮ ਭਾਰਤ ਦੀ ਧਰਤੀ ਤੇ ਪੈਦਾ ਹੋਏ ਪਰ
ਉਹ ਬ੍ਰਾਹਮਣਵਾਦੀ ਮੱਤ ਨੂੰ ਲੋਕਾਂ ਦੇ ਮਨਾਂ ਵਿਚੋਂ ਨਹੀਂ ਕੱਢ
ਸਕੇ। ਉਹ ਹਿੰਦੂ ਧਰਮ ਦਾ ਪਤਨ ਨਹੀਂ ਕਰ ਸਕੇ। ਭਾਵੇਂ ਬਹੁਤ
ਸਾਰੇ ਦਲਿਤ ਬੋਧੀ ਬਣੇ, ਮੁਸਲਿਮ ਬਣੇ, ਸਿੱਖ ਬਣੇ, ਈਸਾਈ ਬਣੇ
ਅਤੇ ਹਿੰਦੂ ਧਰਮ ਤੋਂ ਛੁਟਕਾਰਾ ਪਾਉਣ ਲਈ ਹੋਰ ਛੋਟੇ ਛੋਟੇ ਧਰਮ
ਬਣਾ ਲਏ ਪਰ ਇਹ ਲੋਕ ਬ੍ਰਾਹਮਣਵਾਦੀ ਮੱਤ ਦਾ ਤਿਆਗ ਨਹੀਂ ਕਰ
ਸਕੇ। ਹਿੰਦੂ ਧਰਮ ਵਾਂਗੂ ਛੂਆ-ਛਾਤ ਅਤੇ ਨਫ਼ਰਤ ਹਰੇਕ ਧਰਮ ਵਿਚ
ਮੌਜੂਦ ਹੈ।
ਧਰਮ ਦੇ ਆਧਾਰ ਤੇ ਤਾਂ ਅਸੀਂ ਵੰਡੇ ਹੀ ਹੋਏ ਹਾਂ ਅਸੀਂ ਲੋਕ ਤਾਂ
ਡੇਰਿਆਂ ਦੇ ਨਾਮ ਤੇ ਵੀ ਵੰਡੇ ਹੋਏ ਹਾਂ, ਇਹ ਵੰਡੀਆਂ ਦਿਨੋਂ
ਦਿਨ ਵੱਧ ਰਹੀਆਂ ਹਨ। ਅੱਜ ਦੇ ਡੇਰਿਆਂ ਦੇ ਹਾਲਾਤ ਇਹੋ ਜਿਹੇ ਹੋ
ਗਏ ਹਨ ਕਿ ਉਨ੍ਹਾਂ ਨੇ ਨਿੱਜੀ ਹਿੱਤਾਂ ਲਈ ਸਾਡੇ ਮਹਾਨ ਰਹਿਬਰਾਂ
ਜਿਵੇਂ ਕਿ ਸਤਿਗੁਰੂ ਰਵਿਦਾਸ ਜੀ, ਸਤਿਗਰੂ ਕਬੀਰ ਜੀ ਆਦਿ ਦੀ
ਸੋਚ ਨੂੰ ਨਹੀਂ ਅਪਣਾਇਆ, ਨਾ ਹੀ ਇਨ੍ਹਾਂ ਦੀ ਸੋਚ ਨੂੰ ਪਹਿਲ ਦੇ
ਆਧਾਰ ਤੇ ਲਿਆ। ਇਸੇ ਸੋੜੀ ਸੋਚ ਨੇ ਸਮਾਜ ਨੂੰ ਇਕ ਜੁੱਟ ਨਹੀਂ
ਕੀਤਾ। ਅੱਜ ਸਾਡਾ ਫਰਜ ਬਣਦਾ ਹੈ ਕਿ ਦਲਿਤ ਗੁਰੂਆਂ ਦੇ ਉਪਦੇਸ਼ਾਂ
ਤੇ ਚੱਲਦੇ ਹੋਏ ਬੇਗਮਪੁਰੇ ਦੀ ਸਥਾਪਨਾ ਕਰ ਸਕੀਏ। ਭਾਵੇਂ ਕਿ
ਸਾਡੇ ਦਲਿਤ ਗੁਰੂਆਂ ਨੇ ਵੀ ਬਹੁਤ ਉਪਦੇਸ਼ ਦਿੱਤੇ ਕਿ ਸਾਰੇ ਇਕੋ
ਪਰਮਾਤਮਾ ਦੇ ਬੰਦੇ ਹਨ, ਇਕੋ ਖੂਨ ਦਾ ਰੰਗ ਹੈ, ਇਕੋ ਮਿੱਟੀ ਦੇ
ਭਾਂਡੇ ਹਨ ਪਰ ਫਿਰ ਵੀ ਲੋਕਾਂ ਦੇ ਮਨਾਂ ਵਿਚੋਂ ਨਫ਼ਰਤ ਦੇ ਬੀਜ
ਦਾ ਨਾਸ਼ ਨਹੀਂ ਹੋਇਆ। ਇਸਦਾ ਕਾਰਨ ਹੈ ਕਿ ਬ੍ਰਾਹਮਣਵਾਦ ਦੀ ਸੋਚ
ਹਰੇਕ ਧਰਮ, ਜਾਤ ਅਤੇ ਫਿਰਕੇ ਵਿਚ ਘਰ ਕਰ ਗਈ ਹੈ। ਇਸ ਨੂੰ ਕੱਢਣ
ਦੀ ਬਹੁਤ ਲੋੜ ਹੈ ਫਿਰ ਹੀ ਦਲਿਤ ਸਮਾਜ ਦਾ ਭਲਾ ਹੋ ਸਕੇਗਾ।
ਜਿਸਲਈ ਸਾਨੂੰ ਸਾਰਿਆਂ ਨੂੰ ਸੰਗਠਨ ਹੋ ਕੇ ਉਪਰਾਲੇ ਕਰਨੇ ਪੈਣਗੇ
ਨਹੀਂ ਤਾਂ ਸਮਾਜ ਨੂੰ ਗੁੰਮਰਾਹ ਕਰਨ ਵਾਲੀਆਂ ਸ਼ਕਤੀਆਂ
ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਕਰ ਰਹੀਆਂ ਹਨ।
ਦਲਿਤਾਂ ਦੇ ਅਨੇਕਾਂ ਰਹਿਬਰਾਂ ਨੇ ਮਾਨਵੀ ਅਧਿਕਾਰਾਂ ਦੀਆਂ
ਲੜਾਈਆਂ ਲੜੀਆਂ ਉਨ੍ਹਾਂ ਦੀ ਸਹੀ ਸੋਚ ਜੋ ਸਾਡੀ ਮਾਰਗ ਦਰਸ਼ਕ ਬਣ
ਸਕਦੀ ਹੈ, ਨੂੰ ਹੀ ਅਪਨਾਉਣਾ ਚਾਹੀਦਾ ਹੈ। ਬਾਕੀ ਦਲਿਤ
ਮੂਲ-ਨਿਵਾਸੀਆਂ ਨਾਲ ਧੱਕਾ ਕਰ ਰਹੀਆਂ ਸ਼ਕਤੀਆਂ ਨੂੰ ਸਮਝਣ ਅਤੇ
ਬਚਣ ਲਈ ਸਾਨੂੰ ਵਿਚਾਰਧਾਰਕ ਲੜਾਈ ਲੜਨੀ ਚਾਹੀਦੀ ਹੈ।
ਜੇਕਰ ਅਸੀਂ ਵਿਚਾਰਧਾਰਕ ਲੜਾਈ ਨਹੀਂ ਜਿੱਤ ਸਕੇ ਤਾਂ ਉਹ ਦਿਨ
ਦੂਰ ਨਹੀਂ ਜਦੋਂ ਭਾਰਤ ਬ੍ਰਾਹਮਣੀ ਕਰਮਕਾਂਡ ਵਿਚ ਇੰਨਾ ਮਸਤ ਹੋ
ਜਾਵੇਗਾ ਤਾਂ ਸਾਰਾ ਭਾਰਤਮਨੂੰਵਾਦੀਆਂ ਦੀ ਹੀ ਬੋਲੀ ਬੋਲੇਗਾ ਫਿਰ
ਤਾਂ ਦਲਿਤਾਂ ਦੇ ਸੰਗਠਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਜੋ ਕੁਝ ਬਾਬਾ ਸਾਹਿਬ ਡਾ. ਅੰਬੇਡਕਰ ਜੀ ਸਾਡੇ ਲਈ ਕਰ ਕੇ ਗਏ ਉਹ
ਕਾਬਲੇ ਤਾਰੀਫ ਹੈ,
ਇਸ ਕਾਫਲੇ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਲੋੜ ਹੈ। ਇਹ ਕਾਫਲਾ
ਤਾਂ ਹੀ ਅੱਗੇ ਵਧੇਗਾ ਜੇਕਰ ਅਸੀਂ ਸਮਾਜ ਪ੍ਰਤੀ ਸੱਚੀ-ਸੁੱਚੀ
ਸੋਚ ਲੈ ਕੇ ਚੱਲੀਏ, ਸਮਾਜ ਨੂੰ ਸੰਗਠਨ ਕਰਕੇ ਇਕ ਐਸੇ ਪਲੇਟਫਾਰਮ
ਤੇ ਲੈ ਜਾਈਏ ਜਿਸ ਵਿਚ ਸਮਾਜ ਦੀ ਤਰੱਕੀ ਸਪੱਸ਼ਟ ਰੂਪ ਵਿਚ ਵਿਖਾਈ
ਦੇਵੇ।
********** |