ਦੋ ਸੰਸਕ੍ਰਿਤੀਆਂ ਦੇ ਟਕਰਾਵ ਵਿਚ
ਉਲਝਿਆ ਸਮਾਜ
ਵਿਜੇ ਕੁਮਾਰ ਹਜ਼ਾਰਾ
ਆਦਿ-ਕਾਲ ਤੋਂ ਹੀ ਮਨੁੱਖ ਕਿਸੇ ਨਾ ਕਿਸੇ ਦੀ ਭਗਤੀ ਕਰਦਾ ਆ
ਰਿਹਾ ਹੈ। ਜਦੋਂ ਇਸ
'ਤੇ
ਕੁਦਰਤ ਨੇ ਕਹਿਰ ਢਾਏ ਤਾਂ ਇਸ ਨੇ ਉਹਨਾਂ ਕੁਦਰਤੀ ਸੋਮਿਆਂ ਦੀ
ਭਗਤੀ ਕੀਤੀ ਜੋ ਇਨ੍ਹਾਂ ਕਹਿਰਾਂ ਦਾ ਕਾਰਨ ਬਣੇ। ਜਦੋਂ ਜੰਗਲਾਂ
ਨੂੰ ਭਿਆਨਕ ਅੱਗ ਲੱਗੀ ਤਾਂ ਇਸ ਦੀ ਕ੍ਰੋਪੀ ਤੋਂ ਬਚਣ ਲਈ ਇਸ ਨੇ
ਅੱਗ ਦੀ ਪੂਜਾ ਆਰੰਭ ਦਿੱਤੀ। ਇਹ ਅੱਗ ਨੂੰ ਕਈ ਪ੍ਰਕਾਰ ਦੀਆਂ
ਚੀਜਾਂ ਦੀ ਭੇਂਟ ਚੜ੍ਹਾਉਣ ਲੱਗ ਪਿਆ ਅਤੇ ਕਈ ਸਾਵਧਾਨੀਆਂ ਵੀ
ਵਰਤੀਆਂ। ਇੰਞ ਹੀ ਜਦੋਂ ਹੜ੍ਹ
ਆਉਂਦੇ ਸਨ ਤਾਂ ਸਭ ਕੁਝ ਰੋੜ੍ਹ
ਕੇ ਲੈ ਜਾਂਦੇ ਸਨ। ਇਸਨੂੰ ਘਰੋਂ ਬੇ-ਘਰ ਕਰ ਦਿੰਦੇ ਸਨ। ਹੜ੍ਹਾਂ
ਤੋਂ ਬਚਣ ਲਈ ਮਨੁੱਖ ਦਰਿਆਵਾਂ,
ਝਰਨਿਆਂ
'ਤੇ
ਜਾ ਕੇ ਪਾਣੀ ਦੀ ਪੂਜਾ ਕਰਨ ਲੱਗ ਪਿਆ। ਕਈ ਪ੍ਰਕਾਰ ਦੇ ਭਿਆਨਕ
ਤਾਕਤਵਰ ਜਾਨਵਰ ਜੋ ਮਨੁੱਖ ਨੂੰ ਬੁਰੀ ਤਰ੍ਹਾਂ ਚੀਰ-ਫਾੜ ਸੁੱਟਦੇ
ਜਾਂ ਸਾਬਤ ਹੀ ਨਿਗਲ ਜਾਂਦੇ,
ਇਨ੍ਹਾਂ ਦਾ ਮੁਕਾਬਲਾ ਕਰਨਾ ਛੱਡ ਕੇ ਇਨ੍ਹਾਂ ਤੋਂ ਡਰਦਾ ਇਨ੍ਹਾਂ
ਦੀ ਭਗਤੀ ਕਰਨ ਲੱਗ ਪਿਆ।
ਦੂਸਰਾ ਕਾਰਨ ਜੋ ਮਨੁੱਖ ਦੀ ਭਗਤੀ ਨੂੰ ਜਨਮ ਦਿੰਦਾ ਹੈ ਉਹ
ਸੀ-ਸ਼ਰਧਾ। ਇਹਨੂੰ ਹੁਣ ਪਤਾ ਲੱਗ ਚੁੱਕਾ ਸੀ ਕਿ ਅੱਗ,
ਪਾਣੀ,
ਹਵਾ,
ਪੇੜ-ਪੌਦਿਆਂ ਅਤੇ ਲਾਭ ਦੇਣ ਵਾਲੇ ਜਾਨਵਰਾਂ ਤੋਂ ਬਿਨਾਂ ਮੇਰਾ
ਜੀਵਨ ਕਸ਼ਟਦਾਇਕ ਹੈ,
ਅਸੰਭਵ ਹੈ,
ਇਸ ਦੀ ਜ਼ਿੰਦਗੀ ਦਾ ਆਧਾਰ ਇਹੋ ਕੁਝ ਹੈ। ਇਸ ਲਈ ਉਸਨੇ ਆਪਣੇ
ਸਰੀਰਕ,
ਮਾਨਸਿਕ,
ਬੌਧਿਕ ਵਿਕਾਸ ਦੌਰਾਨ ਪਹਿਲਾਂ-ਪਹਿਲ ਜੇ ਕਿਸੇ ਨੂੰ ਮੰਨਿਆ ਤਾਂ
ਉਹ ਸੀ-ਅੱਗ,
ਪਾਣੀ,
ਹਵਾ,
ਪੇੜ-ਪੌਦੇ,
ਕਈ ਪਸ਼ੂ-ਪੰਛੀ। ਜਿਨ੍ਹਾਂਮਨੁੱਖਾਂ ਦਾ ਜਿਆਦਾ ਵਾਸਤਾ ਅੱਗ ਨਾਲ
ਪਿਆ ਉਨ੍ਹਾਂਨੇ ਅੱਗ ਨੂੰ,
ਜੋ ਦਰਿਆਵਾਂ ਤੇ ਸਮੁੰਦਰ ਦੇ ਨਜ਼ਦੀਕ ਰਹਿੰਦਾ ਸੀ ਉਸ ਨੇ ਪਾਣੀ
ਨੂੰ,
ਜੋ ਜੰਗਲਾਂ ਵਿਚ ਜਾਨਵਰਾਂ ਵਿਚ ਰਹਿੰਦਾ ਸੀ ਉਸ ਨੇ ਜਾਨਵਰਾਂ
ਅਤੇ ਪੇੜ-ਪੌਦਿਆਂ ਦੀ ਭਗਤੀ ਕੀਤੀ।
ਹੁਣ ਮਨੁੱਖ ਵਿਕਾਸ ਕਰਦਾ-ਕਰਦਾ ਬਹੁਤ ਸਿਆਣਾ ਹੋ ਚੁੱਕਾ ਸੀ।
ਤਕਰੀਬਨ-ਤਕਰੀਬਨ ਉਸਨੇ ਸਭ ਕੁਝ ਆਪਣੇ ਵੱਸ ਵਿਚ ਕਰ ਲਿਆ ਸੀ।
ਜਿਹੜੀ ਚੀਜ਼ ਉਸਦੇ ਵੱਸ ਤੋਂ ਬਾਹਰ ਸੀ ਉਹ ਉਸਨੂੰ ਸ਼ਕਤੀ ਮੰਨਦਾ
ਜਾਂ ਜਿਹੜੀ ਚੀਜ਼ ਨਾਲ ਉਸਦਾ ਜੀਵਨ ਜੁੜਿਆ ਹੁੰਦਾ ਉਸ ਵਿਚ ਸ਼ਰਧਾ
ਰੱਖਦਾ।
ਮਨੁੱਖ ਨੂੰ ਹੁਣ ਸਭ ਕੁਝ ਦੀ ਸੋਝੀ ਆ ਚੁੱਕੀ ਸੀ। ਉਸ ਦੀ ਗਿਣਤੀ
ਧਰਤੀ ਦੇ ਬਾਕੀ ਜੀਵਾਂ ਨਾਲੋਂ ਬਹੁਤ ਜ਼ਿਆਦਾ ਵੱਧ ਚੁੱਕੀ ਸੀ।
ਉਸਨੇ ਜੀਵਨ ਜੀਊਣ ਦੇ ਢੰਗ,
ਕੁਦਰਤ ਦੀਆਂ ਕਰੋਪੀਆਂ ਤੋਂ ਬਚਣ ਦੇ ਢੰਗ,
ਅੱਗ,
ਪਾਣੀ ਆਦਿ ਕੁਦਰਤੀ ਸੋਮਿਆਂ ਦੇ ਇਸਤੇਮਾਲ ਕਰਨ ਦੇ ਢੰਗ,
ਬੀਮਾਰੀਆਂ ਤੋਂ ਬਚਣ ਲਈ ਲਾਭਦਾਇਕ ਜੜੀ-ਬੂਟੀਆਂ,
ਹਾਥੀ ਘੋੜੇ ਆਦਿ ਜਾਨਵਰਾਂ ਦੀ ਤਾਕਤ ਨੂੰ ਵਰਤੋਂ ਵਿਚ ਲਿਆਉਣਾ,
ਮੱਝਾਂ-ਗਾਵਾਂ ਤੋਂ ਦੁੱਧ ਪ੍ਰਾਪਤ ਕਰਨਾ ਉਸ ਨੇ ਸਿੱਖ ਲਿਆ ਸੀ
ਅਤੇ ਇਨ੍ਹਾਂਨੂੰ ਆਪਣੀ ਜਾਇਦਾਦ ਬਣਾ ਲਿਆ ਸੀ। ਹੁਣ ਉਹ
ਇਨ੍ਹਾਂਦੀ ਖ਼ਾਤਰ ਇਕ ਜਗ੍ਹਾ ਟਿੱਕ ਕੇ,
ਕਬੀਲਿਆਂ ਦੇ ਰੂਪ ਵਿਚ ਰਹਿਣ ਲੱਗ ਪਿਆ ਸੀ। ਇਹ ਜੋ ਗੋਤਰ-ਸਿਸਟਮ
ਹੈ,
ਇਹ ਵਾੜਿਆਂ ਜਾਂ ਕਬੀਲਿਆਂ ਤੋਂ ਹੀ ਚੱਲਿਆ। ਗੋਤਰ ਇਕ ਵਾੜੇ ਜਾਂ
ਕਬੀਲੇ ਦੇ ਬੰਦਿਆਂ ਦੀ ਨਿਸ਼ਾਨ-ਦੇਹੀ ਹੈ।
ਜਦੋਂ ਕਬੀਲੇ ਬਣੇ ਤਾਂ ਕਬੀਲਿਆਂ ਦਾ ਸਰਦਾਰ ਵੀ ਚੁਣ ਲਿਆ ਜਾਣ
ਲੱਗਾ। ਪਹਿਲਾਂ ਪਹਿਲ ਜਿਸ ਵਿਚ ਕੋਈ ਯੋਗਤਾ ਹੁੰਦੀ ਜਾਂ ਜੋ
ਤਾਕਤਵਰ ਹੁੰਦਾ ਉਹੀ ਕਬੀਲੇ ਦਾ ਸਰਦਾਰ ਕਹਿਲਾਉਂਦਾ ਸੀ।
ਸਰਦਾਰੀਆਂ ਕਾਇਮ ਰੱਖਣ ਲਈ ਪੀੜ੍ਹੀ ਦਰ ਪੀੜ੍ਹੀ ਦੀ ਸਰਦਾਰੀ ਦਾ
ਸਿਲਸਿਲਾ ਸ਼ੁਰੂ ਹੋ ਗਿਆ। ਇੰਞ ਸਰਦਾਰ ਬਣਨ ਲਈ ਕਬੀਲਿਆਂ ਵਿਚ
ਆਪਸੀ ਝਗੜੇ ਵੀ ਹੋ ਜਾਂਦੇ ਸਨ ਜਾਂ ਇਕ ਕਬੀਲਾ ਦੂਸਰੇ ਕਬੀਲੇ
'ਤੇ
ਧਾਵਾ ਬੋਲ ਦਿੰਦਾ ਸੀ। ਲੜਾਈ ਝਗੜੇ ਨਾਲ ਜਾਨੀ-ਮਾਲੀ ਨੁਕਸਾਨ
ਦੇਖਦੇ ਹੋਏ ਮਨੁੱਖ ਨੇ ਆਪਣੀਆਂ-ਆਪਣੀਆਂ ਸਰਹੱਦਾਂ ਖਿੱਚ ਲਈਆਂ।
ਆਪਣੀ-ਆਪਣੀ ਸੱਭਿਅਤਾ ਅਨੁਸਾਰ ਦੇਸ਼ ਬਣਾ ਲਏ ਸਨ। ਜੋ ਸਰਦਾਰ
ਕਬੀਲੇ ਲਈ ਕੋਈ ਕੁਰਬਾਨੀ ਦਿੰਦੇ ਜਾਂ ਕੁਝ ਵੱਖਰਾ ਕਰਦੇ ਸਨ,
ਉਨ੍ਹਾਂਪ੍ਰਤੀ ਸ਼ਰਧਾ ਰੱਖੀ ਜਾਂਦੀ ਸੀ। ਕਬੀਲੇ ਦੇ ਸਰਦਾਰ ਨੂੰ
ਖੁਸ਼ ਕਰਨ ਲਈ ਉਸ ਪ੍ਰਤੀ ਭਗਤੀ-ਭਾਵਨਾ ਦਾ ਪ੍ਰਗਟਾਵਾ ਕਈ ਢੰਗਾਂ
ਨਾਲ ਕਰਦੇ ਸਨ। ਇੰਞ ਕਬੀਲਿਆਂ ਦੇ ਸਰਦਾਰਾਂ ਦੀ ਵੀ ਲੋਕ ਭਗਤੀ
ਕਰਿਆ ਕਰਦੇ ਸਨ। ਜੋ ਰਾਜ ਚਲਾਉਂਦੇ ਸਨ,
ਉਨ੍ਹਾਂਦੀ ਦੇਖ-ਭਾਲ ਕਰਦੇ ਸਨ। ਕਿਸੇ ਵੀ ਪ੍ਰਕਾਰ ਦੇ ਬਾਹਰੀ
ਹਮਲਿਆਂ ਤੋਂ ਬਚਾਓ ਲਈ ਹੱਲ ਲੱਭਦੇ। ਹੁਣ ਕਬੀਲੇ,
ਦੇਸ਼ਾਂ ਵਿਚ ਬਦਲ ਚੁੱਕੇ ਸਨ ਅਤੇ ਰਾਜੇ-ਮਹਾਰਾਜਿਆਂ ਦੇ ਵੰਸ਼ ਵੀ
ਸ਼ੁਰੂ ਹੋ ਗਏ ਸਨ। ਇੰਞ ਰਾਜਿਆਂ ਦੀ ਵੀ ਲੋਕ ਭਗਤੀ ਕਰਨ ਲੱਗੇ
ਪਏ। ਖੱਤਰੀ ਰਾਜੇ ਜੋ ਸਵਾ ਮਣ ਸੋਨੇ ਦੇ ਸੂਰਜ ਦੀ ਪੂਜਾ ਕਰਿਆ
ਕਰਦੇ ਸਨ ਉਹ ਉਨ੍ਹਾਂਵਲੋਂ ਸੂਰਜਵੰਸ਼ੀ ਰਾਜਿਆਂ ਪ੍ਰਤੀ
ਸ਼ਰਧਾ-ਭਗਤੀ ਦਾ ਪ੍ਰਤੀਕ ਹੈ।
ਹੁਣ ਮਨੁੱਖ ਕਈ ਬੇਸ਼ੁਮਾਰ ਕੀਮਤੀ ਖਜਾਨਿਆਂ ਨੂੰ ਲੱਭ ਚੁੱਕਾ ਸੀ
ਅਤੇ ਕਾਫ਼ੀ ਕਾਢਾਂ ਕੱਢ ਕੇ ਵਿਕਸਤ ਹੋ ਚੁੱਕਾ ਸੀ। ਪਰ ਸਭ ਤੋਂ
ਤਰੱਕੀ-ਪਸੰਦ ਅਤੇ ਵਿਕਸਤ ਮਨੁੱਖ ਸਿੰਧੂ ਘਾਟੀ ਦਾ ਮਨੁੱਖ ਸੀ।
ਕਿਹਾ ਜਾਂਦਾ ਹੈ ਕਿ ਰੋਮ ਦੀ ਸੱਭਿਅਤਾ ਸਿੰਧੂ-ਘਾਟੀ ਦੀ
ਸੱਭਿਅਤਾ ਜਿੰਨੀ ਹੀ ਪੁਰਾਣੀ ਹੈ ਅਤੇ ਉਸ ਨੇ ਵੀ ਬਹੁਤ ਤਰੱਕੀ
ਕੀਤੀ ਸੀ। ਇਤਿਹਾਸਕਾਰ ਲਿਖਦੇ
ਹਨ ਕਿ ਰੋਮ ਦੀ ਸੱਭਿਅਤਾ ਦੇ ਮੁਕਾਬਲੇ ਜੇਕਰ ਸਿੰਧੂ ਘਾਟੀ ਦੀ
ਸੱਭਿਅਤਾ ਨੂੰ ਦੇਖੀਏ ਤਾਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ
ਜਿਵੇਂ ਰੋਮ ਨੂੰ ਇਕ ਦਿਨ ਵਿਚ ਬਣਾ ਦਿੱਤਾ ਗਿਆ ਹੋਵੇ।
ਸਿੰਧੂ ਘਾਟੀ ਦੀ ਸੱਭਿਅਤਾ ਸੰਸਾਰ ਦੀ ਸਭ ਤੋਂ ਅਮੀਰ ਸੱਭਿਅਤਾ
ਸੀ। ਸਿੰਧੂ ਘਾਟੀ ਦਾ ਮਨੁੱਖ ਸੰਸਾਰ ਵਿਚੋਂ ਸਭ ਤੋਂ ਵਿਕਸਤ
ਮਨੁੱਖ ਸੀ ਜਿਸ ਨੇ ਆਪਣੀ ਸੂਝ-ਬੂਝ,
ਸਿਆਣਪ ਅਤੇ ਸੁਚੱਜੇ ਢੰਗ ਨਾਲ ਰਹਿ ਕੇ ਇਕ ਮਿਸਾਲ ਪੇਸ਼ ਕੀਤੀ
ਹੋਈ ਸੀ। ਇਥੋਂ ਹਰ ਕਿਸਮ ਦਾ ਸਮਾਨ ਤਿਆਰ ਹੋ ਕੇ ਪੱਕੀਆਂ
ਬੰਦਰਗਾਹਾਂ ਰਾਹੀਂ ਦੂਰ-ਦੂਰ ਤੱਕ ਪਹੁੰਚਾਇਆ ਜਾਂਦਾ ਸੀ,
ਦੂਰ-ਦੁਰਾਡੇ ਆਉਣ-ਜਾਣ ਲਈ ਬਹੁਤ ਵਧੀਆ ਸਾਧਨ ਸਨ। ਬਾਕੀ ਦੇ
ਕਬੀਲੇ ਸਿੰਧੂ ਘਾਟੀ ਦੇ ਲੋਕਾਂ ਦੀ ਸੂਝ-ਬੂਝ ਅਤੇ ਤਰੱਕੀ ਤੋਂ
ਹੈਰਾਨ ਸਨ। ਸਿੰਧੂ ਘਾਟੀ ਦੇ ਲੋਕ ਇੰਨੇ ਅਮੀਰ ਸਨ ਕਿ ਇਥੋਂ ਦੇ
ਬੱਚੇ ਸੋਨੇ-ਚਾਂਦੀ ਦੇ ਠਿੱਪਿਆਂ ਨਾਲ ਖੇਡਿਆ ਕਰਦੇ ਸਨ। ਪੱਕੀਆਂ
ਅੰਡਰ-ਗਰਾਊਂਡ ਨਾਲੀਆਂ ਸਨ। ਹਰ ਘਰ ਵਿਚ ਸਾਫ਼-ਸੁਥਰਾ ਸ਼ੋਚਾਲਿਆ
ਸੀ। ਸਾਫ਼-ਸੁਥਰੀਆਂ ਪੱਕੀਆਂ ਚੌੜੀਆਂ ਸੜਕਾਂ ਬਣਾਈਆਂ ਹੋਈਆਂ ਸਨ।
ਉਨ੍ਹਾਂਦੁਆਰਾ
10-10
ਮੰਜ਼ਿਲਾ ਮਕਾਨ ਛੱਤ ਲਏ ਗਏ ਸਨ। ਉਹਨਾਂ ਵਿਚ ਖੁਲ੍ਹ ਹਵਾ ਅਤੇ
ਰੌਸ਼ਨੀ ਦਾ ਖ਼ਾਸ ਪ੍ਰਬੰਧ ਹੁੰਦਾ ਸੀ। ਔਰਤਾਂ ਹੀਰੇ-ਜਵਾਹਰਾਤਾਂ
ਨਾਲ ਭਰੀਆਂ ਹੁੰਦੀਆਂ ਸਨ।
ਇਹ ਲੋਕ ਕੋਈ ਹੋਰ ਨਹੀਂ ਅਸੀਂ ਹੀ ਹਾਂ,
ਸਾਡੇ ਸਰੀਰ ਇਨ੍ਹਾਂਦੇ ਹੀ ਸਰੀਰ ਹਨ ਇਨ੍ਹਾਂਦੇ ਹੀ ਅੰਸ਼ ਹਨ।
ਮੈਂ ਇਹ ਗੱਲਾਂ ਇਸ ਲਈ ਕਰਦਾ ਹਾਂ ਕਿਉਂਕਿ ਮੈਂ ਵੀ ਉਨ੍ਹਾਂਦੀ
ਸੰਤਾਨ ਹਾਂ। ਜਦੋਂ ਕਿੱਧਰੇ ਅੱਜ ਤੋਂ
2500-3000
ਸਾਲ ਪਹਿਲਾਂ ਦਾ ਜ਼ਿਕਰ ਛਿੜ ਪੈਂਦਾ ਹੈ ਤਾਂ ਮੇਰੇ ਦਿਲੋ-ਦਿਮਾਗ
ਵਿਚ ਆਪਣੇ ਇਨ੍ਹਾਂਵੱਡੇ-ਵਡੇਰਿਆਂ ਪ੍ਰਤੀ ਸ਼ਰਧਾ ਪੈਦਾ ਹੋ ਜਾਂਦੀ
ਹੈ ਕਿਉਂਕਿ ਮੈਂ ਵੀ ਇਕ ਅਛੂਤ
'ਚਮਾਰ'
ਸਿੰਧੂ-ਘਾਟੀ ਦੇ ਵਸ਼ਿੰਦਿਆਂ ਦੀ ਸੰਤਾਨ ਵਿਚੋਂ ਹਾਂ ਅਤੇ ਮੈਂ ਵੀ
ਸੰਸਾਰ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਅਮੀਰ ਸੱਭਿਅਤਾ ਦਾ ਇਕ
ਵਾਰਿਸ ਹਾਂ। ਜੇ ਅੱਜ ਸਾਨੂੰ ਅਤੇ ਸਾਡੀ ਸੱਭਿਅਤਾ ਨੂੰ ਪੂਰੀ
ਤਰ੍ਹਾਂ ਤਬਾਹ ਕਰ ਕੇ ਰੱਖ ਦਿੱਤਾ ਗਿਆ ਹੈ ਪਰ ਅਸੀਂ ਸੰਤਾਨ ਤਾਂ
ਉਨ੍ਹਾਂਦੀ ਹਾਂ ਜੋ ਨੇਕ ਤਰੱਕੀ ਪਸੰਦ ਔਰ ਸੱਭਿਅਕ ਲੋਕ ਸਨ।
ਰਾਜਾ ਚੰਵਰਸੈਨ ਜੋ ਚਮਾਰ ਸੀ,
ਇਸਦੇ ਵੰਸ਼ ਦਾ ਪੁਰਾਤਨ ਕਾਲ ਵਿਚ ਇਥੇ ਰਾਜ ਰਿਹਾ ਹੈ।
'ਚੰਵਰਪੁਰਾਣ'
ਵਿਚ ਚਮਾਰਾਂ ਦੇ ਰਾਜ ਬਾਰੇ ਲਿਖਿਆ ਹੈ ਕਿ
ਇਹ ਚੰਵਰਪੁਰਾਣ ਨਾਂ ਦਾ ਗ੍ਰੰਥ,
ਗੁਰੂ ਰਵਿਦਾਸ ਜੀ ਨੂੰ ਵਿਸ਼ਨੂੰ ਤੋਂ ਨੀਵਾਂ ਦਿਖਾਉਣ ਲਈ ਲਿਖਿਆ
ਗਿਆ ਹੈ। ਇਸ ਵਿਚ ਚਮਾਰਾਂ ਦਾ ਜੋ ਪ੍ਰਿਥਵੀ
'ਤੇ
ਰਾਜ ਰਿਹਾ ਹੈ,
ਇਸ ਸਚਾਈ ਤੋਂ ਮੁਨਕਰ ਨਹੀਂ ਹੋ ਸਕਦੇ ਸਨ ਇਸ ਲਈ ਆਪਣੇ ਅਨੁਸਾਰ
ਢਾਲ ਕੇ ਲਿਖਿਆ ਗਿਆ ਹੈ। ਪਰ ਜਿੰਨੇ ਸਾਲ ਦੱਸਿਆ ਗਿਆ ਇਹ ਅਚਰਜ
ਹੈ ਇਸ ਤੋਂ ਇੰਨਾ ਹੀ ਅੰਦਾਜਾ ਲੱਗਦਾ ਹੈ ਕਿ ਤਰੱਕੀਪਸੰਦ ਚਮਾਰ
ਜਾਤੀ ਸਭ ਤੋਂ ਪਹਿਲਾਂ ਉੱਭਰ ਕੇ ਆਈ ਅਤੇ ਉਸਦਾ ਰਾਜ ਆਰੰਭ
ਹੋਇਆ। ਉਨ੍ਹਾਂਦੀ ਪ੍ਰਤੀਸ਼ਟਾ ਤੇ ਪ੍ਰਤਾਪ ਦੇ ਕਾਰਨ ਚਮਾਰਾਂ ਨੂੰ
ਸੂਰਜਵੰਸ਼ੀ ਵੀ ਕਿਹਾ ਜਾਂਦਾ ਸੀ ਕਿਉਂਕਿ ਇਨ੍ਹਾਂਦਾ ਦੁਨੀਆਂ
ਉੱਤੇ ਸੂਰਜ ਵਾਂਗੂ ਪ੍ਰਤਾਪ ਸੀ।
ਸਾਡਾ ਪ੍ਰਤਾਪ ਦੁਨੀਆਂ ਤੋਂ ਖ਼ਤਮ ਕਰਨ ਲਈ ਅਤੇ ਸਾਡਾ ਕੀਤਾ
ਕਰਾਇਆ ਬਣਿਆ ਬਣਾਇਆ ਸਭ ਕੁਝ ਖੋਹਣ ਲਈ ਸਾਡੇ
'ਤੇ
'ਤਲਵਾਰ'
ਅਤੇ
'ਕਲਮ'
ਇਸ ਕਦਰ ਚੱਲੀ ਕਿ ਅਜੇ ਤੱਕ ਅਸੀਂ ਬਿਖਰੇ ਪਏ ਹਾਂ।
ਸ਼ੁਕਰ ਹੈ ਅੰਗਰੇਜ਼ਾਂ ਦਾ ਕਿਉਂਕਿ ਅੰਗਰੇਜ਼ਾਂ ਨੇ ਹੀ ਸਿੰਧੂ-ਘਾਟੀ
ਦੀ ਸੱਭਿਅਤਾ ਦੀ ਖੋਜ ਕੀਤੀ। ਸਾਨੂੰ ਜੋ ਅਧਿਕਾਰ ਨਹੀਂ ਮਿਲ ਰਹੇ
ਸਨ ਉਹ ਅੰਗਰੇਜ਼ਾਂ ਦੇ ਰਾਜ ਵਿਚ ਹੀ ਮਿਲੇ। ਅੰਗਰੇਜ਼ਾਂ ਦੇ ਸਮੇਂ
ਹੀ ਬਾਵਾ ਸਾਹਿਬ ਡਾ. ਅੰਬੇਡਕਰ ਪੜ੍ਹ-ਲਿਖ
ਸਕੇ,
ਅੰਗਰੇਜ਼ਾਂ ਦੇ ਰਾਜ ਵਿਚ ਹੀ ਪਹਿਲੀ ਵਾਰ ਬਾਵਾ ਸਾਹਿਬ ਨੇ ਮਨੂੰ
ਸਿਮਰਤੀ ਨੂੰ ਅੱਗ ਲਾ ਕੇ ਸਾੜਿਆ। ਸਾਨੂੰ ਪੜ੍ਹਨ-ਲਿਖਣ ਦਾ,
ਆਜ਼ਾਦ ਘੁੰਮਣ-ਫਿਰਨ ਦਾ,
ਕੰਮ ਕਰਨ ਦਾ,
ਚੰਗੇ ਵਸਤਰ ਪਹਿਨਣ,
ਖਾਣ,
ਲਾਭਦਾਇਕ ਪਸ਼ੂ ਰੱਖਣ ਦਾ,
ਜ਼ਮੀਨਾਂ ਰੱਖਣ ਦਾ,
ਵਗਾਰਪੁਣਾ ਨਾ ਕਰਨ ਦਾ,
ਔਰਤ ਦੀ ਆਜ਼ਾਦੀ ਦਾ,
ਧਾਰਮਿਕ ਆਜ਼ਾਦੀ ਦਾ ਅਤੇ ਸਰਕਾਰੀ ਅਦਾਰਿਆਂ ਵਿਚ ਨੌਕਰੀਆਂ ਆਦਿ
ਦੇ ਅਧਿਕਾਰ ਅੰਗਰੇਜ਼ਾਂ ਤੋਂ ਹੀ ਪ੍ਰਾਪਤ ਕਰਵਾਏ। ਅਜ਼ਾਦੀ ਤੋਂ
ਬਾਅਦ ਤਾਂ ਸਾਡੇ ਤੋਂ ਅਧਿਕਾਰ ਖੋਹੇ ਜਾਣ ਦੀਆਂ ਹੀ ਚਾਲਾਂ
ਚੱਲਦੀਆਂ ਰਹੀਆਂ। ਬਾਵਾ ਸਾਹਿਬ ਜੇਕਰ ਸਾਡੇ ਲਈ ਇਹ ਅਧਿਕਾਰ
ਧਾਰਮਿਕ ਹਿੰਦੂ ਕੱਟੜਪੰਥੀਆਂ ਕੋਲੋਂ ਮੰਗਦੇ,
ਕੀ ਇਹ ਅਧਿਕਾਰ ਸਾਨੂੰ ਮਿਲਦੇ?
ਕਦੇ ਨਹੀਂ ਮਿਲਦੇ! ਕਿਉਂਕਿ ਜਿਨ੍ਹਾਂਹੱਥ ਦੇਸ਼ ਦੀ ਵਾਗਡੋਰ ਜਾਣੀ
ਸੀ ਉਹ ਫਿਰ ਤੋਂ ਸਾਨੂੰ ਗੁਲਾਮ ਬਣਾਉਣ ਦੇ ਚੱਕਰਾਂ ਵਿਚ ਸਨ। ਇਸ
ਸਚਾਈ ਨੂੰ ਕੋਈ ਝੁਠਲਾ ਨਹੀਂ ਸਕਦਾ। ਇਸ ਸਚਾਈ ਸਾਮ੍ਹਣੇ ਵੱਡੇ
ਤੋਂ ਵੱਡੇ ਹਿੰਦੂਵਾਦੀ ਵਿਦਵਾਨ ਲੇਖਕ ਦੀ ਜ਼ੁਬਾਨ ਬੰਦ ਹੋ ਜਾਂਦੀ
ਹੈ। ਜਦੋਂ ਬਾਵਾ ਸਾਹਿਬ ਅੰਬੇਡਕਰ ਨੇ ਦੂਜੀਆਂ ਕੌਮਾਂ ਦੇ ਬਰਾਬਰ
ਅਛੂਤਾਂ ਲਈ ਵੀ ਅਧਿਕਾਰਾਂ ਦੀ ਮੰਗ ਕੀਤੀ ਤਾਂ ਇਨ੍ਹਾਂਅਧਿਕਾਰਾਂ
ਦੇ ਖ਼ਿਲਾਫ ਮਹਾਤਮਾ ਗਾਂਧੀ ਨੇ ਮਰਨ ਵਰਤ ਰੱਖ ਲਿਆ ਸੀ ਕਿ ਜੇਕਰ
ਇਨ੍ਹਾਂਨੂੰ ਕਿਸੇ ਵੀ ਪ੍ਰਕਾਰ ਦੇ ਅਧਿਕਾਰ ਦਿੱਤੇ ਗਏ ਤਾਂ ਮੈਂ
ਭੁੱਖਾ ਮਰ ਜਾਵਾਂਗਾ। ਮਹਾਤਮਾ ਗਾਂਧੀ ਨੂੰ ਮਰਦਾ ਦੇਖ ਕੇ
ਉੱਚ-ਜਾਤੀਆਂ ਵਲੋਂ ਸਾਡੇ ਗਰੀਬ ਲੋਕਾਂ ਦੀਆਂ ਝੁੱਗੀਆਂ ਅਤੇ
ਬਸਤੀਆਂ ਨੂੰ ਅੱਗ ਲਾ ਕੇ ਸਾੜਨਾ ਸ਼ੁਰੂ ਕਰ ਦਿੱਤਾ ਗਿਆ।ਇਹ ਉਹੀ
ਮਹਾਤਮਾ ਗਾਂਧੀ ਸੀ ਜਿਸ ਨੂੰ ਅਹਿੰਸਾਵਾਦੀ ਕਿਹਾ ਜਾਂਦਾ ਹੈ। ਕੀ
ਇਹ ਅਹਿੰਸਾ ਹੈ?
ਇਹ ਤਾਂ ਹਿੰਸਾ ਤੋਂ ਵੱਡਾ ਪਾਪ ਹੈ। ਹਿੰਸਾ ਦਾ ਅਰਥ ਹੁੰਦਾ ਹੈ
ਕਿ ਬਿਨਾਂ ਲੜਾਈਲੂ-ਝਗੜੇ ਤੋਂ ਕਿਸੇ ਦਾ ਭਲਾ ਕਰਨਾ ਕਿਸੇ ਚੀਜ਼
ਦਾ ਮਸਲਾ ਲੱਭ ਲੈਣਾ। ਪਰ ਮਹਾਤਮਾ ਗਾਂਧੀ ਨੇ ਕੀ ਕੀਤਾ ਸਾਡੇ
ਅਧਿਕਾਰਾਂ ਦੇ ਖਿਲਾਫ ਹੀ ਹਿੰਸਾ ਸ਼ੁਰੂ ਕਰ ਦਿੱਤੀ। ਚਾਹੇ ਦੂਜੇ
ਦੇ ਗਲੇ
'ਤੇ
ਛੁਰਾ ਰੱਖ ਦਿਓ ਚਾਹੇ ਆਪਣੇ ਗਲੇ
'ਤੇ
ਕਿ ਤੂੰ ਮਰ ਜਾਂ ਮੈਂ ਮਰ ਜਾਣਾ ਹੈ,
ਗੱਲ ਤਾਂ ਇਕੋ ਹੀ ਹੈ। ਇੰਞ ਹੀ ਗਾਂਧੀ ਨੇ ਕੀਤਾ ਕਿ ਦੇਸ਼ ਦੀ
85%
ਆਬਾਦੀ ਭੁੱਖ-ਨੰਗ ਨਾਲ ਮਰਨਾ ਕਬੂਲ ਕਰੇ ਨਹੀਂ ਤਾਂ ਮੈਂ ਮਰ
ਜਾਣਾ ਹੈ! ਇਸ ਤਰ੍ਹਾਂ ਦੀ ਅਹਿੰਸਾ ਸੰਸਾਰ ਵਿਚ ਨਾ ਤਾਂ ਕਿਧਰੇ
ਦੇਖਣ ਨੂੰ ਮਿਲਦੀ ਹੈ ਅਤੇ ਨਾ ਹੀ ਸੁਨਣ ਨੂੰ।
ਇਕ ਪਾਸੇ ਅਛੂਤਾਂ ਦੇ ਅਧਿਕਾਰਾਂ ਦੇ ਖ਼ਿਲਾਫ ਮਹਾਤਮਾ ਗਾਂਧੀ ਨੇ
ਮਰਨ ਵਰਤ ਰੱਖ ਲਿਆ ਦੂਜੇ ਪਾਸੇ ਅਧਿਕਾਰ ਲੈਣ ਲਈ ਬਾਬੂ ਮੰਗੂ
ਰਾਮ ਮੁਗੋਵਾਲੀਆ ਨੇ ਵੀ ਮਰਨ ਵਰਤ ਰੱਖ ਲਿਆ ਸੀ। ਉਹ ਸਮਝਦੇ ਸਨ
ਕਿ ਹੁਣ ਗਰੀਬਾਂ ਦੀ ਤਕਦੀਰ ਬਦਲਣ ਦਾ ਮੌਕਾ ਆਇਆ ਹੈ ਇਸ ਨੂੰ
ਗਵਾਉਣਾ ਨਹੀਂ ਹੈ। ਗਾਂਧੀ ਮਗਰ ਸਾਰੇ ਦਾ ਸਾਰਾ ਹਿੰਦੂ ਸਮਾਜ ਹੋ
ਗਿਆ ਕਿ ਜੇਕਰ ਗਾਂਧੀ ਨੂੰ ਕੁਝ ਹੋ ਗਿਆ ਤਾਂ ਅਛੂਤਾਂ ਦੀ ਖ਼ੈਰ
ਨਹੀਂ ਪਰ ਅਛੂਤਾਂ ਨੂੰ ਅਧਿਕਾਰਾਂ ਦੀ ਸੂਝ-ਬੂਝ ਨਹੀਂ ਸੀ। ਡਾ.
ਬਾਵਾ ਸਾਹਿਬ ਅੰਬੇਡਕਰ ਸਾਰੀ ਜ਼ਿੰਦਗੀ ਇਨ੍ਹਾਂਨੂੰ ਬਥੇਰਾ
ਝੰਜੋੜਦੇ ਰਹੇ ਪਰ ਇਹ ਸਾਰੇ ਉਦੋਂ ਵੀ ਸੁੱਤੇ ਰਹੇ ਜਦੋਂ
ਇਨ੍ਹਾਂਦੇ ਆਪਣੇ ਨਫ਼ੇ ਨੁਕਸਾਨ ਦਾ ਸਵਾਲ ਸੀ! ਇਸ ਲਈ ਬਾਵਾ
ਸਾਹਿਬ ਡਾ. ਅੰਬੇਡਕਰ ਨੂੰ ਮਹਾਤਮਾ ਗਾਂਧੀ ਨਾਲ ਸਮਝੌਤਾ ਕਰਨਾ
ਪਿਆ ਜੋ
'ਪੂਨਾ
ਪੈਕਟ ਸਮਝੋਤਾ'
ਕਿਹਾ ਜਾਂਦਾ ਹੈ। ਜਿਸ ਵਿਚ ਸਾਨੂੰ ਕਾਫ਼ੀ ਕੁਝ ਮਿਲਿਆ ਅਤੇ
ਕਾਫੀ ਕੁਝ ਨਹੀਂ ਵੀ ਮਿਲਿਆ। ਉੱਚ ਵਰਗ ਲਈ ਲੜ ਰਹੇ ਮਹਾਤਮਾ
ਗਾਂਧੀ ਅਤੇ ਸਾਡੇ ਐੱਸ. ਸੀ.,
ਬੀ.ਸੀ.,
ਐੱਸ.ਟੀ. ਭਰਾਵਾਂ ਵਲੋਂ ਲੜੇ ਬਾਬੂ ਮੰਗੂ ਰਾਮ ਮੁਗੋਵਾਲੀਆ। ਅੱਜ
ਜੋ ਅਸੀਂ ਵੋਟ ਪਾ ਸਕਦੇ ਹਾਂ,
ਭਿਖਾਰੀ ਅਤੇ ਰਾਜੇ ਦੋਵਾਂ ਦੀ ਵੋਟ ਦੀ ਕੀਮਤ ਇਕੋ ਜਿੰਨੀ,
ਪੜ੍ਹੇ ਲਿਖੇ,
ਨੌਕਰੀਆਂ ਮਿਲੀਆਂ ਹਨ,
ਰਿਜ਼ਰਵੇਸ਼ਨ ਮਿਲੀ,
ਘਰ ਬਣਾ ਸਕੇ ਹਾਂ। ਦੇਸ਼-ਵਿਦੇਸ਼ ਘੁੰਮ ਸਕਦੇ ਹਾਂ,
ਜੋ ਮਰਜੀ ਖਰੀਦ ਸਕਦੇ ਹਾਂ,
ਪੈਸਾ ਰੱਖ ਸਕਦੇ ਹਾਂ,
ਗੱਲ
ਕੀ ਅੱਜ ਅਛੂਤ ਜੋ ਵੀ ਸੁੱਖ-ਆਰਾਮ ਮਾਣ ਰਹੇ ਹਨ ਇਹ
'ਪੂਨਾ
ਪੈਕਟ ਸਮਝੌਤੇ'
ਦੀ ਹੀ ਦੇਣ ਹੈ। ਇਹ ਗੱਲਾਂ ਕਰਨੀਆਂ ਜ਼ਰੂਰੀ ਹਨ ਕਿਉਂਕਿ ਸੱਚਾਈ
ਹੈ। ਜੇਕਰ ਸੱਚਾਈ ਨੂੰ ਰਤੀ ਭਰ ਵੀ ਦੱਬਿਆ ਗਿਆ ਤਾਂ ਲਿਖਣ ਦਾ
ਕੋਈ ਮਨੋਰਥ ਨਹੀਂ ਰਹਿ ਜਾਂਦਾ,
ਜਦੋਂ ਅਸੀਂ ਲਖਿ ਰਹੇ ਹੁੰਦੇ ਹਾਂ ਤਾਂ ਸਾਡਾ ਉਦੇਸ਼ ਸੱਚ ਨੂੰ
ਸਾਹਮਣੇ ਲਆਿਉਣ ਦਾ ਹੋਣਾ ਚਾਹੀਦਾ ਹੈ ਨਾ ਕਿ ਅੰਨੀ-ਸ਼ਰਧਾ ਜਾਂ
ਦਬਾਅ ਹੇਠ ਆ ਕੇ ਉਸ ਸਚਾਈ ਨੂੰ ਦਬਾਇਆ ਜਾਵੇ,
ਇਸ ਤਰ੍ਹਾਂ ਦੀਆਂ ਕਲਮਾਂ ਬਹੁਤੀ ਦੇਰ ਲਿਖਦੀਆਂ ਨਹੀਂ
ਰਹਿੰਦੀਆਂ।
ਅਸੀਂ ਗੱਲ ਕਰ ਰਹੇ ਸਾਂ ਕਿ ਕਬੀਲੇ ਕਿਸ ਤਰ੍ਹਾਂ ਬਣ ਗਏ ਅਤੇ
ਫਿਰ ਕਿਸ ਤਰ੍ਹਾਂ ਮਨੁੱਖ ਨੇ ਸਰਹੱਦਾਂ ਖਿੱਚ ਲਈਆਂ। ਇਸ ਲਈ
ਜਿਹੜੇ ਘੁੰਮਦੇ ਫਿਰਦੇ ਕਬੀਲੇ ਸਨ ਜਿਨ੍ਹਾਂਨੇ ਕੋਈ ਤਰੱਕੀ ਨਹੀਂ
ਸੀ ਕੀਤੀ ਅਤੇ ਪਸ਼ੂ ਨਾਲ ਲੈ ਕੇ ਕਦੇ ਇਸ ਜਗ੍ਹਾਡੇਰਾ ਲਾ ਲਿਆ
ਅਤੇ ਕਦੀ ਕਿਸੇ ਹੋਰ ਜਗ੍ਹਾ'ਤੇ।
ਕੋਈ ਤਰੱਕੀ ਨਹੀਂ ਕੀਤੀ ਅਤੇ ਨਾ ਹੀ ਕੋਈ ਸੱਭਿਅਤਾ ਬਣਾਈ।
ਅਸਥਿਰ ਕਬੀਲੇ ਦਾਅ ਲੱਗਣ
'ਤੇ
ਸਥਿਰ ਕਬੀਲਿਆਂ
'ਤੇ
ਹਮਲੇ ਕਰਦੇ ਸਨ।
ਇਸ ਤਰ੍ਹਾਂ ਸਿੰਧੂ-ਘਾਟੀ ਦੀ ਸੱਭਿਅਤਾ ਵੱਲ ਆਰੀਅਨ ਲੋਕਾਂ ਨੇ
ਪ੍ਰਵੇਸ਼ ਕੀਤਾ,
ਘੁੰਮਦੇ-ਫਿਰਦੇ ਕਬੀਲਿਆਂ ਨੇ ਡੰਗਰ ਪਾਲਣ ਅਤੇ ਪਸ਼ੂ ਚਰਾਉਣ ਦੇ
ਬਹਾਨੇ ਨਾਲ ਇਨ੍ਹਾਂਦਾ ਇੱਥੇ ਪ੍ਰਵੇਸ਼ ਹੋਇਆ ਪਰ ਉਹਨਾਂ ਦੀ ਨੀਅਤ
ਕੁਝ ਹੋਰ ਸੀ। ਪ੍ਰੋ. ਪੀ. ਡੀ. ਸੱਤਿਆਪਾਲ ਜੋ ਕਿ ਡਿਪਾਰਟਮੈਂਟ
ਐਂਥਰੋਪੋਲੀਜੀ (ਆਂਧਰਾ ਯੂਨੀਵਰਸਟੀ) ਤੋਂ ਹਨ,
ਨੇ ਬ੍ਰਾਹਮਣ ਦੀ ਡੀ. ਐਨ. ਏ. ਰਿਪੋਰਟ ਮੁਤਾਬਕ ਆਪਣੀ ਪੁਸਤਕ
'Genetic (DNA) rsearch proves that Upper Castes are
Ayan Eurosians'
ਵਿਚ ਦੱਸਿਆ ਹੈ ਕਿ ਬ੍ਰਾਹਮਣਾਂ ਦੇ ਸਰੀਰ ਦੇ ਸੈੱਲ ਦੀ ਜਾਂਚ
ਕਰਨ
'ਤੇ
ਇਹ ਪਤਾ ਲੱਗਦਾ ਹੈ ਕਿ ਉਹ ਮੱਧ ਈਸਟ (ਯੂਰੇਸ਼ੀਆ) ਤੋਂ ਇੱਥੇ ਆਏ।
ਇੰਨਾ ਹੀ ਨਹੀਂ
”
Utah University (USA)”
ਦੀ ਰਿਸਰਚ ਅਨੁਸਾਰ ਵੀ ਜੋ ਬ੍ਰਾਹਮਣ (ਭਾਵ ਆਰੀਅਨ ਲੋਕ) ਉਹ ਮੱਧ
ਈਸਟ (ਯੂਰੇਸ਼ੀਆ) ਤੋਂ ਇੱਥੇ ਆਏ।
ਮਨੁੱਖ ਦੇ ਸਰੀਰ ਦੇ ਸੈੱਲ ਆਪਣੇ ਪੂਰਵਜਾਂ ਤੋਂ ਬਿਨਾਂ ਕਿਸੇ
ਪਰਿਵਰਤਨ ਅੱਗੇ ਤੋਂ ਅੱਗੇ ਚੱਲਦੇ ਰਹਿੰਦੇ ਹਨ। ਇੰਞ ਹੀ ਇਹ ਜੋ
ਬ੍ਰਾਹਮਣ ਵਰਗ ਹੈ ਇਨ੍ਹਾਂਦੇ ਡੀ.ਐਨ. ਏ. ਟੈਸਟ ਮੁਤਾਬਕ ਜੋ
ਸੈੱਲਜ਼ ਹਨ ਉਹ ਇਥੋਂ ਦੇ ਮੂਲ-ਨਿਵਾਸੀਆਂ ਨਾਲ ਨਹੀਂ ਮਿਲਦੇ। ਉਹ
ਮੱਧ ਈਸਟ (ਯੂਰੇਸ਼ੀਆ) ਦੇ ਲੋਕਾਂ ਨਾਲ ਮਿਲਦੇ ਹਨ। ਇਹ ਲੋਕ
ਸਿੰਧੂ ਘਾਟੀ ਦੇ ਅਮੀਰ ਲੋਕਾਂ ਨੂੰ ਲੁੱਟਣ ਦੇ ਇਰਾਦੇ ਨਾਲ ਆਏ
ਸਨ। ਹੌਲੀ ਹੌਲੀ ਇਨ੍ਹਾਂਨੇ ਆਪਣਾ ਵਸੇਬਾ ਇੱਥੇ ਬਣਾਉਣ ਦੀਆਂ
ਕੋਸ਼ਿਸ਼ਾਂ ਕੀਤੀਆਂ। ਸਿੰਧੂ ਘਾਟੀ ਦੇ ਰਾਜਿਆਂ ਆਰੀਅਨਾਂ ਨੇ
ਚੱਕ-ਥੱਲ ਕੇ ਇਕ ਦੂਜੇ ਦੇ ਦੁਸ਼ਮਣ ਬਣਾ ਦਿੱਤਾ। ਬਹੁਤੇ
ਇਤਹਾਸਕਾਰਾਂ ਅਨੁਸਾਰ ਸਿੰਧੂ ਘਾਟੀ ਦੀ ਸੱਭਅਿਤਾ ਨੂੰ ਤਬਾਹ ਕਰਨ
ਲਈ
108
ਪੀੜੀਆਂ ਤੱਕ ਯੁੱਧ ਚੱਲਦਾ ਰਿਹਾ ਅਤੇ ਆਰੀਆ ਲੋਕ ਹਾਰਦੇ ਵੀ
ਰਹੇ। ਇਸ ਤੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਆਰੀਅਨਾਂ ਦੇ
ਖਲਾਫ ਸਿੰਧੂ ਘਾਟੀ ਦੇ ਲੋਕਾਂ ਦਾ ਇਹ ਬਹੁਤ ਲੰਬਾ ਸੰਘਰਸ਼ ਸੀ।
ਮੂਲਨਿਵਾਸੀਆਂ ਦਾ ਸ਼ੰਭਰ ਰਾਜਾ ਜੋ ਚਮਾਰ ਸੀ ਉਸਨੇ ਕਈ ਵਾਰ
ਆਰੀਅਨਾਂ ਨੂੰ ਯੁੱਧ ਵਿਚ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ। ਅੰਤ
ਉਹ ਬੁੱਢਾ ਹੋ ਗਿਆ ਅਤੇ ਆਰੀਆ ਲੋਕ ਉਸਦੇ ਕਈ ਸੈਨਾ ਮੁਖੀਆਂ ਨੂੰ
ਉਸ ਨਾਲੋਂ ਤੋੜਨ ਲਈ ਨੀਚ ਹਰਕਤਾਂ
'ਤੇ
ਉੱਤਰ ਆਏ ਅਤੇ ਇਸ ਤਰ੍ਹਾਂ ਧੋਖੇ ਨਾਲ ਸ਼ੰਭਰ ਨਰੇਸ਼ ਨੂੰ ਮਾਰ
ਦਿੱਤਾ ਗਿਆ। ਆਰੀਅਨ ਲੋਕ ਮੂਲ-ਨਿਵਾਸੀ ਲੋਕਾਂ ਨੂੰ ਅਸੁਰ
ਕਹਿੰਦੇ ਸਨ,
ਸੁਰ ਦਾ ਭਾਵ ਸ਼ਰਾਬ ਅਤੇ ਅਸੁਰ ਜਿਹੜੇ ਸ਼ਰਾਬ ਨਹੀਂ ਪੀਂਦੇ ਸਨ।
ਵੇਦਾਂ ਵਿਚ ਵੀ ਅਸੁਰ ਹੀ ਲਿਖਿਆ ਹੈ ਜਿਸ ਤੋਂ ਭਾਵ ਹੈ-ਉਹ ਲੋਕ
ਜੋ ਸ਼ਰਾਬ ਦਾ ਸੇਵਨ ਨਹੀਂ ਕਰਦੇ ਸਨ।
ਆਰੀਆ ਲੋਕ ਜਦੋਂ ਇੱਥੇ ਟਿੱਕ ਗਏ ਤਾਂ ਇਨ੍ਹਾਂਨੇ ਇਥੋਂ ਦੇ ਸਾਰੇ
ਗੌਰਵਮਈ ਪ੍ਰਤੀਕ ਮਿੱਟਾ ਦਿੱਤੇ। ਮੁਸਲਮਾਨ ਕਾਲ ਵਿਚ ਜਿਵੇਂ
ਸਿੱਖ ਜੰਗਲਾਂ ਵਿਚ ਚਲੇ ਗਏ ਸਨ ਇਸੇ ਤਰ੍ਹਾਂ ਅਸੁਰ ਵੀ ਜੰਗਲਾਂ
ਵਿਚ ਜਾ ਵਸੇ। ਉਹ ਦੋਬਾਰਾ ਆਪਣਾ ਕਬਜਾ ਨਾ ਜਮਾਂ ਲੈਣ ਇਸ ਲਈ
ਉਨ੍ਹਾਂਦਾ ਬਾਈਕਾਟ ਇਸ ਕਦਰ ਕੀਤਾ ਗਿਆ ਕਿ ਇਹ ਸਦਾ ਵਾਸਤੇ
ਗੁਲਾਮ ਹੋ ਗਏ ਸਨ।
ਆਰੀਅਨ ਲੋਕ ਹੀ ਹੁਣ ਹਰੇਕ ਚੀਜ਼ ਦੇ ਮਾਲਕ ਬਣ ਚੁੱਕੇ ਸਨ। ਚਾਰ
ਵਰਣ ਹੋਂਦ ਵਿਚ ਆ ਚੁੱਕੇ ਸਨ। ਹੁਣ ਰਾਜੇ-ਮਹਾਰਾਜੇ ਵੀ
ਉਨ੍ਹਾਂਦੇ ਪੈਰ ਚੁੰਮਣ ਵਿਚ ਆਪਣਾ ਸੁਭਾਗ ਸਮਝਦੇ ਸਨ। ਇਸ ਪਦਵੀ
ਤੱਕ ਆਰੀਅਨਾਂ ਨੂੰ ਜਿਨ੍ਹਾਂਰਾਜਿਆਂ ਨੇ ਪਹੁੰਚਾਇਆ ਆਰੀਅਨਾਂ ਨੇ
ਉਨ੍ਹਾਂਵਿਚ ਸ਼ਰਧਾ ਰੱਖ ਕੇ ਉਨ੍ਹਾਂਦੀ ਪੂਜਾ ਕਰਨੀ ਸ਼ੁਰੂ ਕਰ
ਦਿੱਤੀ। ਇਨ੍ਹਾਂਦਾ ਪੱਖ ਪੂਰਨ ਵਾਲੇ ਨੂੰ ਇਨ੍ਹਾਂਨੇ ਭਗਵਾਨ ਦਾ
ਦਰਜਾ ਦਿੱਤਾ। ਇਹ ਆਰੀਅਨ ਕੁਨਬਾ ਹੁਣ ਬ੍ਰਾਹਮਣ ਦਾ ਰੂਪ ਧਾਰਨ
ਕਰ ਚੁੱਕਾ ਸੀ। ਚਾਰ ਵਰਣਾਂ ਦਾ ਸਿੱਧਾਂਤ ਜ਼ੋਰਾਂ-ਸ਼ੋਰਾਂ ਨਾਲ
ਮੰਨਿਆ ਜਾਣ ਲੱਗ ਪਿਆ ਸੀ। ਜਿਸਨੇ ਵੀ ਬ੍ਰਾਹਮਣ ਦੀ ਉੱਚਿਤਾ ਨੂੰ
ਕਾਇਮ ਰੱਖਣ ਲਈ ਕੁਰਬਾਨੀਆਂ ਕੀਤੀਆਂ,
ਉਹੀ ਭਗਵਾਨ ਬਣਾ ਦਿੱਤਾ ਜਾਂਦਾ। ਇਸ ਤਰ੍ਹਾਂ ਜਦੋਂ ਆਰੀਅਨ ਦਾ
ਕਬਜਾ ਹੋਇਆ ਤਾਂ ਦੇਸ਼ ਦਾ ਨਾਂ ਆਰੀਆਵਰਤ ਰੱਖਿਆ ਗਿਆ ਅਤੇ
ਇਨ੍ਹਾਂਦੇ ਜੋ ਪੂਜਣਯੋਗ ਮਹਾਨ ਦੇਵਤੇ ਸਨ ਜਿਨ੍ਹਾਂਨੇ ਅਸੁਰਾਂ
ਨੂੰ ਧੋਖੇ ਨਾਲ ਮਾਰਿਆ,
ਉਹ ਸਨ¸ਇੰਦਰ,
ਵਿਸ਼ਨੂੰ,
ਬ੍ਰਹਮਾ,
ਸ਼ਿਵਜੀ,
ਰਾਮ ਅਤੇ ਕ੍ਰਿਸ਼ਨ ਆਦਿ। ਸਾਨੂੰ ਸਭ ਨੂੰ ਪਤਾ ਹੈ ਕਿ ਇਹ
ਦੇਵੀ-ਦੇਵਤੇ ਮਰਨ ਤੱਕ ਅਸੁਰਾਂ ਨਾਲ ਲੜਦੇ ਰਹੇ। ਇਸ ਲਈ ਇਹ
ਆਰੀਆਨ ਲੋਕਾਂ ਦੇ
'ਭਗਵਾਨ'
ਬਣਕੇ ਉੱਬਰੇ।
ਜਦੋਂ ਮੁਸਲਮਾਨ ਆਏ ਉਨ੍ਹਾਂਨੇ ਇੱਥੇ ਆਪਣਾ ਕਬਜਾ ਜਮਾਂ ਲਿਆ ਤਾਂ
ਦੇਸ਼ ਦਾ ਨਾਂ ਹਿੰਦੁਸਤਾਨ ਪੈ ਗਿਆ। ਮੁਸਲਮਾਨਾਂ ਨੇ ਇਥੋਂ ਦੇ
ਗੰਦੇ ਸਿਸਟਮ ਨੂੰ ਦੇਖ ਕੇ ਇਨ੍ਹਾਂਨੂੰ ਹਿੰਦੂ ਕਿਹਾ ਜਿਸਦਾ
ਉਨ੍ਹਾਂਅਨੁਸਾਰ ਅਰਥ ਸੀ - ਕਾਫ਼ਰ। ਇਸ ਤਰ੍ਹਾਂ ਇਸ ਦੇਸ਼ ਦਾ ਨਾਂ
ਹਿੰਦੁਸਤਾਨ ਪੈ ਗਿਆ ਅਤੇ ਜਦੋਂ ਅੰਗਰੇਜ਼ ਆਏ ਤਾਂ ਇਸ ਨੂੰ ਇੰਡੀਆ
ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਹੁਣ ਪੂਰੀ ਦੁਨੀਆਂ ਵਿਚ ਇਸ
ਨੂੰ ਇੰਡੀਆ ਕਿਹਾ ਜਾਂਦਾ ਹੈ ਪਰ ਸੰਵਿਧਾਨ ਵਿਚ ਇਸ ਦਾ ਨਾਂ
'ਭਾਰਤ'
ਦਰਜ ਹੈ। ਅੱਜ ਤੱਕ ਸਿੰਧੂ ਘਾਟੀ ਤੋਂ ਬਾਅਦ ਇਸ ਦੇਸ਼ ਦਾ ਕੋਈ
ਪੱਕਾ ਨਾਂ ਹੀ ਨਹੀਂ ਰਿਹਾ,
ਬਦਲਦਾ ਗਿਆ।
ਗੁਲਾਮ ਬਣਾ ਕੇ ਅਧਿਕਾਰ ਖੋਹੇ ਜਾਣ ਤੋਂ ਬਾਅਦ,
ਸਾਡੇ
'ਤੇ
ਜੋ ਸਭ ਤੋਂ ਵੱਡੀ ਪਾਬੰਦੀ ਲੱਗੀ ਉਹ ਸੀ ਕਿਸੇ ਪ੍ਰਤੀ ਵੀ ਆਪਣੀ
ਸ਼ਰਧਾ ਦਾ ਵਿਖਾਵਾ ਨਹੀਂ ਕਰਨਾ ਭਾਵ ਭਗਤੀ ਨਹੀਂ ਕਰਨੀ। ਸਾਨੂੰ
ਗੁਲਾਮ ਬਣਾਏ ਜਾਣ ਤੋਂ ਬਾਅਦ ਹਰ ਤਰ੍ਹਾਂ ਦੇ ਅਧਕਾਰਾਂ ਤੋਂ
ਵੰਚਤਿ ਕਰ ਦਿੱਤਾ ਗਿਆ। ਮੂਲ ਨਵਾਸੀਆਂ ਦੀਆਂ ਜੀਭਾਂ ਕੱਟੀਆਂ
ਜਾਂਦੀਆਂ ਸਨ,
ਲੱਤਾਂ-ਬਾਹਾਂ ਵੱਢ ਕੇ ਸੁੱਟ ਦਿੱਤੇ ਜਾਂਦੇ,
ਕੰਨਾ ਵਿਚ ਸਿੱਕਾ ਢਾਲ ਕੇ ਪਾਇਆ ਜਾਂਦਾ,
ਗਰਮ ਸਲਾਖਾਂ ਨਾਲ ਸਰੀਰ ਵਿੰਨਿਆ ਜਾਂਦਾ ਸੀ। ਸੱਚ ਬੋਲਣ ਵਾਲੇ
ਸ਼ੰਭੂਕ ਦਾ ਸਿਰ ਰਾਜਾ ਰਾਮ ਚੰਦਰ ਨੇ ਧੜ ਤੋਂ ਅਲੱਗ ਕਰ ਦਿੱਤਾ
ਸੀ ਅਤੇ ਸ਼ੂਦਰਾਂ ਦੀ ਆਵਾਜ਼ ਸਦਾ ਲਈ ਦਬਾ ਦਿੱਤੀ ਗਈ। ਦੁਸ਼ਮਣ
ਚੰਗੀ ਤਰ੍ਹਾਂ ਜਾਣਦਾ ਸੀ ਕਿ ਗੁਲਾਮ ਹੋ ਚੁੱਕੇ ਲੋਕ ਇੰਞ ਕਰਨਗੇ
ਤਾਂ ਉਹ ਇਕੱਠੇ ਹੋਣਗੇ,
ਫਿਰ ਉਹ ਆਪਣਾ ਰਾਜ ਕਾਇਮ ਕਰਨ ਲਈ ਆਪਣੀ ਸੱਭਿਅਤਾ ਵੱਲ ਪਰਤ
ਆਉਣਗੇ। ਜਦੋਂ ਉਹ ਆਪਣੀ ਸੱਭਿਅਤਾ ਵੱਲ ਪਰਤ ਆਏ ਤਾਂ ਆਰੀਆਂ ਨੂੰ
ਇਥੋਂ ਭੱਜਣਾ ਪਏਗਾ।
ਆਰੀਆਨ ਲੋਕਾਂ ਵਲੋਂ ਜਹਿਡ਼ੀ ਮੂਲ ਨਵਾਸੀਆਂ ਤੇ ਪਾਬੰਧੀਆਂ
ਲਗਾਈਆਂ ਗਈਆਂ ਸਨ,
ਉਨ੍ਹਾਂ ਵਚੋਂ ਸਭ ਤੋਂ ਵੱਡੀ ਪਾਬੰਧੀ ਸੀ ਕਿ ਉਹ ਕਸੇ ਦੀ ਭਗਤੀ
ਨਹੀਂ ਕਰ ਸਕਦੇ,
ਉਨ੍ਹਾਂ ਦਾ ਕੋਈ ਵੀ ਰੱਬ ਨਹੀਂ ਹੈ। ਇਸ ਦਾ ਕਾਰਨ ਇਹ ਸੀ ਕਿ
ਆਰੀਆ ਲੋਕਾਂ ਨੂੰ ਪਤਾ ਸੀ ਕਿ ਇਹ ਮੂਲ ਨਿਵਾਸੀ ਸਮਾਜ ਭਗਤੀ
ਉਨ੍ਹਾਂਦੀ ਹੀ ਕਰਨਗੇ ਜੋ ਉਨ੍ਹਾਂਦੇ ਮਾਰਗ-ਦਰਸ਼ਕ ਸਨ,
ਜਿਨ੍ਹਾਂਨੇ ਮੂਲ ਨਿਵਾਸੀਆਂ ਲਈ ਸੰਘਰਸ਼ ਕੀਤਾ ਸੀ। ਫਿਰ ਇਹ
ਇਕੱਠੇ ਹੋ ਕੇ ਸਾਨੂੰ ਭਜਾਉਣਗੇ ਕਿਉਂਕਿ ਧਰਮ ਇਕ ਅਜਹਾ ਜ਼ਰੀਆ
ਜਿਸ ਤੇ ਇਕੱਠੇ ਹੋਣ ਦਾ ਮੌਕਾ ਮਲਿਦਾ ਹੈ,
ਇਸ ਲਈ ਆਰੀਆਨਾਂ ਨੇ ਆਪਣਾ ਹੀ ਧਰਮ ਬਣਾ ਕੇ ਆਪਣੇ ਆਪ ਨੂੰ ਸਭ
ਤੋਂ ਉਪਰ ਰੱਖ ਕੇ ਬ੍ਰਾਹਮਣ ਦਾ ਦਰਜਾ ਦੇ ਦਿੱਤਾ ਤੇ ਬਾਕੀ
ਖੱਤਰੀ,
ਵੈਸ਼ ਤੇ ਸ਼ੂਦਰ ਬਣਾ ਦਿੱਤੇ ਗਏ। ਪਰ ਬਾਅਦ ਵਿੱਚ ਇਸ ਚੱਕਰ ਨੂੰ
ਤੋੜਿਆ ਸਤਿਗੁਰੂ ਨਾਮਦੇਵ ਜੀ ਨੇ,
ਸਤਿਗੁਰੂ ਰਵਿਦਾਸ ਜੀ ਨੇ,
ਸਤਗੁਰੂ ਤ੍ਰਲੋਚਨ ਜੀ ਨੇ,
ਸਤਗੁਰੂ ਸਧਨਾ ਜੀ ਨੇ,ਸਤਿਗੁਰੂ
ਕਬੀਰ ਜੀ ਨੇ,
ਸਤਗੁਰੂ ਨਾਨਕ ਦੇਵ ਜੀ ਨੇ।
ਮੂਲ-ਨਵਾਸੀਆਂ ਵਿੱਚ ਕਤੇ ਨਾ ਕਤੇ ਸਵੈਮਾਣ ਦੀ ਚੰਗਿਆਰੀ ਜਗਦੀ
ਰਹੀ ਅਤੇ ਉਹ ਦੱਬੇ-ਕੁਚਲੇ ਹੋਣ ਦੇ ਬਾਵਜੂਦ,
ਝੂਠ ਤੇ ਅੰਧ-ਵਸ਼ਿਵਾਸ਼ ਦਾ ਪਸਾਰਾ ਹੋਣ ਦੇ ਬਾਵਜੂਦ ਸੱਚ ਦੀ
ਖੋਜ ਵਿੱਚ ਲੱਗੇ ਰਹੇ। ਇਹ ਗੱਲ ਝੂਠ ਨਹੀਂ ਹੈ,
ਜਿਸ ਨੇ ਵੀ ਸੱਚ ਦੀ ਖੋਜ ਕੀਤੀ ਉਸ ਨੇ ਹੀ ਹਿੰਦੁਸਤਾਨ ਵਿਚ
ਕ੍ਰਾਂਤੀ ਲੈ ਆਂਦੀ। ਸੰਤ-ਗੁਰੂਆਂ ਦੀਆਂ ਉਦਾਹਰਣਾ ਸਾਡੇ
ਸਾਮ੍ਹਣੇ ਹਨ। ਪਰ ਇਸਦੇ ਉਲਟ ਆਰੀਆ ਬ੍ਰਾਹਮਣ ਨੇ ਆਪਣਾ ਪੱਖ
ਪੂਰਨ ਵਾਲੇ ਵੇਦਾਂ,
ਸ਼ਾਸ਼ਤਰਾਂ,
ਪੁਰਾਣਾਂ,
ਮਨੂੰਸਮ੍ਰਤੀ ਨੂੰ ਹੀ ਅੰਤਮਿ ਸੱਚ ਮੰਨੀ ਰੱਖਿਆ
ਆਰੀਅਨ ਲੋਕਾਂ ਨੇ ਤਾਂ ਸਿਰਫ਼ ਉਨ੍ਹਾਂਦੀ ਹੀ ਭਗਤੀ ਕਰਨੀ ਸੀ ਜੋ
ਉਨ੍ਹਾਂਦੇ ਹੱਕ ਵਿਚ ਭੁਗਤੇ ਸਨ। ਆਪਣਾ ਸਿੱਕਾ ਪੂਰੇ ਦੇਸ਼
'ਚ
ਚਲਾਉਣ ਤੋਂ ਬਾਅਦ ਇਸ ਸਮੂਹ ਨੇ ਬ੍ਰਹਮਾਂ,
ਵਿਸ਼ਨੂੰ,
ਸ਼ਿਵਜੀ,
ਰਾਮ ਅਤੇ ਕ੍ਰਿਸ਼ਨ ਆਦਿ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਸੀ ਅਤੇ
ਆਪੇ ਹੀ ਇਕ ਅਜਹਾ ਰੱਬ ਸਰਿਜ ਲਿਆ ਸੀ ਜੋ ਜਾਤ-ਪਾਤ ਵਿੱਚ,
ਵਰਣਵੰਡ ਵਿੱਚ ਬ੍ਰਾਹਮਣ ਆਰੀਆ ਦਾ ਸਾਥ ਦੇ ਰਹਾ ਸੀ।ਆਰੀਆ ਦੇ
ਇਸੇ ਰੱਬ ਦੇ ਖਲਾਫ ਤਥਾਗਤ ਬੁੱਧ ਨੇ ਆਵਾਜ਼ ਉਠਾਈ ਸੀ ਤੇ ਕਹਾ
ਸੀ ਕਿ ਅਜਹਾ ਕੋਈ ਰੱਬ ਨਹੀਂ ਹੈ ਜਿਸਨੇ ਜਾਤ-ਪਾਤ ਬਣਾਈ ਹੈ,
ਜਿਸਨੇ ਵਰਣਵੰਡ ਪੈਦਾ ਕੀਤੀ ਹੈ,
ਜੋ ਪਿਛਲੇ ਜਨਮਾਂ ਦੇ ਕਰਮਾਂ ਦੀਆਂ ਸਜਾਵਾ ਤੁਹਾਨੂੰ ਦੇ ਰਹੇ
ਹੈ। ਇਸੇ ਲਈ ਬ੍ਰਾਹਮਣਾਂ ਨੇ ਬੋਧੀਆਂ ਤੇ ਨਾਸਤਕਿਤਾ ਦਾ ਧੱਭਾ
ਲਗਾ ਦਿੱਤਾ ਤੇ ਇਨ੍ਹਾਂ ਨੂੰ ਭਾਰਤ ਤੋਂ ਬਾਹਰ ਕੱਢ ਦਿੱਤਾ ਗਿਆ।
ਬੁੱਧ ਧਰਮ ਅਜਹਾ ਧਰਮ ਸੀ ਜਿਸ ਵਿੱਚ ਬ੍ਰਾਹਮਣਵਾਦ ਦਾ ਸਿੱਧੇ ਤੇ
ਸਾਫ ਲਫਜਾਂ ਵਿੱਚ ਵਰੋਧ ਕੀਤਾ ਗਿਆ ਸੀ,
ਇਸ ਲਈ ਆਰੀਆ ਲੋਬੀ ਨੂੰ ਇਸ ਵਿੱਚ ਘੁਸਪੈਠ ਕਰਨ ਦਾ ਮੌਕਾ ਨਹੀਂ
ਮਿਲਿਆ। ਬਾਕੀ ਜਿੰਨ੍ਹਾਂ ਵੀ ਭਾਰਤ ਵਿੱਚ ਧਰਮ ਉਤਪੰਨ ਹੋਏ
ਉਨ੍ਹਾਂ ਵਿੱਚ ਬ੍ਰਾਹਮਣਵਾਦ ਆਪਣੀ ਘੁਸਪੈਠ ਕਰਦਾ ਗਿਆ ਅਤੇ
ਤਕਰੀਬਨ ਸਾਰੇ ਧਾਰਮਕਿ ਆਧਾਰਆਿਂ ਨੂੰ ਇਹ ਅਜਗਰ ਨਗਿਲ ਚੁੱਕਿਆ
ਹੈ। ਇਹੋ ਹੀ ਕੁਝ ਅਜੋਕੇ ਸਮੇਂ ਵਿੱਚ ਦਲਤਿ ਗੁਰੂਆਂ ਨਾਲ ਹੋ
ਰਹਾ ਹੈ। ਗੁਰੂਆਂ ਨੂੰ ਦੇਵੀ-ਦੇਵਤਿਆਂ ਦੇ ਪੂਜਾਰੀ ਦਰਸਾਇਆ
ਗਿਆ। ਭਾਰਤ ਦੀ ਧਰਤੀ ਤੇ ਸਭ ਤੋਂ ਮਹਾਨ ਚਿੰਤਕ ਸਤਗੁਰੂ ਰਵਦਾਸ
ਜੀ ਹੈ,
ਜਨ੍ਹਾਂ ਦੀ ਮਹਾਨਤਾ ਤੋਂ ਬ੍ਰਾਹਮਣਵਾਦੀ ਸੰਤ ਤੁਲਸੀ ਦਾਸ,
ਨਾਭਾ ਦਾਸ,
ਅਨੰਤ ਦਾਸ ਆਦਿ ਜਾਣੂ ਸਨ। ਇਸ ਲਈ ਉਨ੍ਹਾਂ ਨੇ ਗੁਰੂ ਰਵਦਾਸ ਜੀ
ਦੀ ਦੇ ਜੀਵਨ ਨੂੰ ਬਾਣੀ ਨੂੰ ਤੋਡ਼ਨਾ ਮਰੋਡ਼ਨਾ ਸ਼ੁਰੂ ਕਰ
ਦਿੱਤਾ। ਗੁਰੂ ਜੀ ਦੀ ਜੀਵਨੀ ਅਤੇ ਬਾਣੀ ਵਿੱਚ ਘੁਸਪੈਠ ਕਰ
ਦਿੱਤੀ ਗਈ। ਜਿਸਨੂੰ ਬ੍ਰਾਹਮਣਵਾਦੀ ਲੇਖਕ ਤੇ ਪ੍ਰਚਾਰਕ ਅੱਜ ਤੱਕ
ਪਡ਼੍ਹ ਰਹੇ ਹਨ ਅਤ ਪਡ਼੍ਹਾ ਰਹੇ ਹਨ।
ਜ਼ਮਾਨਾ ਬੀਤ ਗਿਆ,
ਅੰਗਰੇਜੀ ਵੀ ਭਾਰਤ ਛੱਡ ਕੇ ਚਲੇ ਗਏ,
ਭਾਰਤ ਵਿੱਚ ਹੁਣ ਲੋਕਤੰਤਰ ਆ ਚੁੱਕਾ ਹੈ। ਹੁਣ ਬ੍ਰਾਹਮਣ ਜਾਂ
ਉੱਚੀਆਂ ਸਮਝੀਆਂ ਜਾਣ ਵਾਲੀਆਂ ਜਾਤਾਂ ਦੇ ਲੋਕ
ਇਨ੍ਹਾਂਦੇਵੀ-ਦੇਵਤਿਆਂ ਨੂੰ ਮੰਨਣ ਜੋ ਆਰੀਆ ਲੋਕਾਂ ਦੇ ਹੱਕ
ਵਿੱਚ ਭੁਗਤੇ,
ਸਾਨੂੰ ਕੋਈ ਇਤਰਾਜ਼ ਨਹੀਂ ਹੈ ਭਾਵੇਂ ਸਾਡੇ
'ਤੇ
ਜ਼ੁਲਮ ਹੋਏ। ਇਨ੍ਹਾਂਦੀ ਭਗਤੀ ਕਰਨਾ ਤਾਂ ਬ੍ਰਾਹਮਣ ਉੱਚ ਵਰਗ ਦਾ
ਹੱਕ ਬਣਦਾ ਹੀ ਹੈ ਕਿਉਂਕਿ ਭਗਤੀ ਤਾਂ ਉਹੀ ਲੋਕ ਕਰ ਰਹੇ ਹਨ
ਜਿਨ੍ਹਾਂਵਾਸਤੇ ਇਨ੍ਹਾਂਨੇ ਮੂਲ ਨਵਾਸੀਆਂ ਵਰੁਧ ਲਡ਼ਾਈਆਂ
ਲਡ਼ੀਆਂ। ਬ੍ਰਾਹਮਣ ਇਨ੍ਹਾਂਦੇਵੀ-ਦੇਵਤਿਆਂ ਦੀ ਭਗਤੀ ਕਰਦਾ ਹੈ
ਤਾਂ ਬਰਦਾਸ਼ਤ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਉਨ੍ਹਾਂ ਦੇ ਆਪਣੇ
ਸਨ,ਪਰ
ਉਹ ਲੋਕ ਜਿਨ੍ਹਾਂ'ਤੇ
ਜ਼ੁਲਮ ਕੀਤੇ ਗਏ ਜਦੋਂ ਉਹੀ ਆਪਣੇ ਖਿਲਾਫ਼ ਭੁਗਤਣ ਵਾਲਿਆਂ ਦੀ
ਭਗਤੀ ਕਰਦੇ ਹਨ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ। ਇਸਦੇ ਉਲਟ
ਸਾਡੇ ਮੂਲ ਨਵਾਸੀ ਸਮਾਜ ਵਿੱਚ ਹੋਏ ਰਹਬਿਰਾਂ ਨੇ ਸਾਨੂੰ ਉਸ ਸੱਚ
ਨਾਲ ਜੋੜਿ਼ਆ ਜੋ ਅੰਤਮਿ ਸੱਚ ਸੀ,
ਇਕ ਅਜਹੇ ਰੱਬ ਨਾਲ ਜੋੜਿ਼ਆ ਜੋ ਇਕ ਸੀ ਅਤੇ ਭੇਦ-ਭਾਵ ਤੋਂ ਰਹਤਿ
ਸੀ। ਪਰ ਅੱਜ ਵੀ ਧਰਮ ਦੇ ਠੇਕੇਦਾਰਾਂ ਵਲੋਂ ਅੱਜ ਵੀ ਪੁਰਾਣੀਆਂ
ਲੀਹਾਂ
'ਤੇ
ਚੱਲ ਰਹੇ ਹਨ। ਉਨ੍ਹਾਂਨੂੰ ਪਤਾ ਹੈ ਕਿ ਜੇਕਰ ਅਸੀਂ ਹੀ
ਇਨ੍ਹਾਂਦੇਵੀ-ਦੇਵਤਿਆਂ ਨੂੰ ਪੂਜਣਾ ਛੱਡ ਦਿੱਤਾ ਤਾਂ ਫਿਰ
ਸਾਡੀਆਂ ਸਰਦਾਰੀਆਂ ਖ਼ਤਮ ਹੋ ਜਾਣਗੀਆਂ। ਅਛੂਤ ਗੁਰੂਆਂ ਵਲੋਂ
ਸਥਾਪਿਤ ਸੱਚੀ ਹਰਿ ਦੀ ਭਗਤੀ ਨੂੰ ਉਹ ਨਹੀਂ ਕਰਦੇ,
ਇਸ ਤਰ੍ਹਾਂ ਕਰਨ ਨਾਲ ਉਨ੍ਹਾਂਦੀ ਹਊਮੈ ਨੂੰ ਠੇਸ ਪਹੁੰਚਦੀ ਹੈ।
ਇਸ ਲਈ ਉਨ੍ਹਾਂਨੇ ਇਨ੍ਹਾਂਦੇਵੀ-ਦੇਵਤਿਆਂ ਨੂੰ ਹੀ ਆਪਣੇ ਪੂਜਨੀਕ
ਬਣਾਈ ਰੱਖਿਆ ਹੈ। ਪਰ ਅਸੀਂ ਕੁਝ ਅਜਹੀਆਂ ਗੱਲਾਂ ਨੂੰ ਵੀ ਅੱਖੋਂ
ਓਹਲੇ ਨਹੀਂ ਕਰ ਸਕਦੇ ਜੋ ਸਰਿਫ ਬ੍ਰਾਹਮਣ ਲਈ ਹੀ ਨਹੀਂ ਸਗੋਂ
ਕੁਲ ਲੁਕਾਈ ਲਈ ਵੀ ਭਲੇ ਵਾਲੀਆਂ ਹਨ,
ਜਨ੍ਹਾਂ ਨੂੰ ਅਪਨਾਉਣ ਵਿੱਚ ਸਭ ਦਾ ਹੀ ਭਲਾ ਹੈ। ਚਾਹੇ ਉਹ ਜਿਸ
ਵੀ ਜਾਤ,
ਧਰਮ ਦਾ ਜਾਂ ਦੇਸ਼ ਦਾ ਵਿਅਕਤੀ ਹੀ ਕਿਉਂ ਨਾ ਹੋਵੇ ਕਿਉਂ
ਸਾਡੇ ਮਹਾਨ ਗੁਰੂਆਂ ਨੇ ਇਕ ਰੱਬ ਦੀ ਗੱਲ ਕੀਤੀ ਜੋ ਮਾਇਆ ਤੋਂ
ਰਹਤਿ ਹੈ,
ਜੋ ਇਕ ਹੈ,
ਹਿੰਦੂਆਂ ਦਾ ਵੀ ਹੈ,
ਮੁਸਲਮਾਨਾਂ ਦਾ ਵੀ ਹੈ,
ਇਸਾਈਆਂ ਦਾ ਵੀ ਹੈ,
ਯਹੂਦੀਆਂ ਦਾ ਵੀ ਹੈ,
ਸਭ ਦਾ ਸਾਂਝਾ ਹੈ।ਪਰ ਜਿਸ ਰੱਬ ਦੀ ਗੱਲ ਆਰੀਆ ਲੋਕੀ ਕਰ ਰਹੇ ਹਨ
ਉਹ ਮਾਇਆ ਰਹਤਿ ਨਹੀਂ ਹੈ,
ਉਹ ਇਕ ਨਹੀਂ ਹੈ,
ਉਹ ਜਾਤ-ਪਾਤ ਨੂੰ ਮੰਨਦਾ ਹੈ ਅਤੇ ਦੇਵੀ-ਦੇਵਤਿਆਂ ਉਸੇ ਰੱਬ ਦੇ
ਅਧੀਨ ਹਨ ਜਿਸ ਕਾਰਨ ਇਹ ਵੀ ਮਾਇਆ ਤੋਂ ਰਹਤਿ ਨਹੀਂ ਹਨ। ਇਸ
ਗੁੰਝਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਡੇ ਮਹਾਨ ਗੁਰੂਆਂ ਦੇ
ਪਾਵਨ ਉਪਦੇਸ਼ ਹੀ ਸਾਡੇ ਲਈ ਸਹਾਇਕ ਹੋ ਸਕਦੇ ਹਨ,
ਸਤਗੁਰੂ ਕਬੀਰ ਜੀ ਫ਼ਰਮਾਉਂਦੇ ਹਨ ਕਿ ਸਰਪਨੀ ਮਾਇਆ ਨੇ ਇਨ੍ਹਾਂ
ਦੇਵੀ-ਦੇਵਤਿਆਂ ਨੂੰ ਡੱਸ ਲਿਆ ਹੈ,
ਛੱਲ ਲਿਆ ਹੈ,
ਇਹ ਬਹੁਤ ਬੁਰੀ ਤਰ੍ਹਾਂ ਮਾਇਆ ਦੀ ਲਪੇਟ ਵਿਚ ਆ ਗਏ ਹਨ¸
ਸਰਪਨੀ ਤੇ ਊਪਰਿ ਨਹੀ ਬਲੀਆ।
ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ॥
(ਸਤਿਗੁਰੂ
ਕਬੀਰ ਜੀ)
ਇਸ ਪ੍ਰਕਾਰ ਇਹ ਇਕ ਦੋ ਅਲੱਗ ਅਲੱਗ ਸੰਸਕ੍ਰਤੀਆਂ ਦੀ ਆਪਸੀ
ਲਡ਼ਾਈ ਸੀ ਜੋ ਲਗਾਤਾਰ ਚੱਲੀ। ਗੁਰੂ ਰਵਿਦਾਸ ਜੀ ਮਹਾਰਾਜ ਤਾਂ
ਇੱਥੋਂ ਤੱਕ ਕਹਿੰਦੇ ਹਨ ਕਿ ਜਿਹੜੇ ਸੱਚ ਨਾਲ ਨਾਲ ਜੁੜਦੇ ਹਨ
ਉਨ੍ਹਾਂਦੀ ਬਰਾਬਰੀ ਵਿਸ਼ਨੂੰ ਅਤੇ ਸ਼ਿਵਜੀ ਆਦਿ ਦੇਵਤੇ ਵੀ ਨਹੀਂ
ਕਰ ਸਕਦੇ। ਇਸ ਲਈ ਇਨ੍ਹਾਂਨੂੰ ਛੱਡ ਕੇ ਪੂਰੀ ਤਰ੍ਹਾਂ ਤਿਆਗ ਕੇ
ਸਾਨੂੰ ਹਰਿ ਨਾਲ ਜੁੜਨਾ ਚਾਹੀਦਾ ਹੈ ਪ੍ਰੰਤੂ ਸਾਨੂੰ ਕੁਝ ਪਤਾ
ਨਹੀਂ ਲੱਗ ਰਿਹਾ ਅਸੀਂ ਇੰਨੇ ਅਨਜਾਣ ਕਿਉਂ ਬਣ ਰਹੇ ਹਾਂ ਕਿ ਜੋ
ਹੇਠ ਲਿਖੇ ਗੁਰੂ ਦੇ ਉਪਦੇਸ਼ ਨੂੰ ਯਾਦ ਨਹੀਂ ਰੱਖ ਸਕਦੇ¸
ਹਰਿ ਜਪਤ ਤੇਊ ਜਨਾ ਪਦਮ ਕਵਲਾਸਪਤਿ
ਤਾਸ ਸਮ ਤੁਲਿ ਨਹੀ ਆਨ ਕੋਊ॥
ਭਾਵ
'ਹਰਿ'
ਨੂੰ ਜਿਹੜੇ ਧਿਆਉਂਦੇ ਹਨ ਉਨ੍ਹਾਂ ਦੀ ਬਰਾਬਰੀ ਵਿਸ਼ਨੂੰ ਤੇ ਸ਼ਿਵ
ਨਹੀਂ ਕਰ ਸਕਦੇ,
ਇਹ ਉਸਦੀ ਮਹਿਮਾ ਅਤੇ ਉਸਦੇ ਭੇਦਾਂ ਤੋਂ ਬਹੁਤ ਦੂਰ ਹਨ ਇਹ ਉਸ
'ਹਰਿ'
ਬਾਰੇ ਕੁਝ ਨਹੀਂ ਜਾਣਦੇ¸
ਮਹਿਮਾ ਨ ਜਾਨਹਿ ਬੇਦ॥
ਬ੍ਰਹਮੇ ਨਹੀ ਜਾਨਹਿ ਭੇਦ॥...
ਸੰਕਰਾ ਨਹੀ ਜਾਨਹਿ ਭੇਵ॥
ਖੋਜਨ ਹਾਰੇ ਦੇਵ॥
ਦੇਵੀਆ ਨਹੀ ਜਾਨੈ ਮਰਮ॥
ਸਭ ਊਪਰਿ ਅਲਖ ਪਾਰਬ੍ਰਹਮ॥
(ਗੁਰੂ
ਅਰਜਨ ਦੇਵ ਜੀ,
ਪੰਨਾ ੫੯੪)
ਸਭ ਦੇਵੀ-ਦੇਵਤੇ ਮਾਇਆ ਨੇ ਮੋਹ ਲਏ ਹਨ¸
ਮਾਇਆ ਮੋਹੇ ਦੇਵੀ ਸਭਿ ਦੇਵਾ॥
(ਗੁਰੂ
ਨਾਨਕ ਦੇਵ ਜੀ,
ਪੰਨਾ ੨੨੭)
ਬ੍ਰਹਮਾ ਵੀ,
ਵਿਸ਼ਨੂੰ ਵੀ ਮਾਇਆ ਦੀ ਚਪੇਟ ਵਿਚ ਆ ਗਿਆ ਪਰ ਇਕੋ ਪ੍ਰਭੂ ਨੂੰ
ਮੰਨਣ ਵਾਲੇ ਗੁਰਮੁੱਖ ਮਾਇਆ ਤੋਂ ਨਿਰਲੇਪ ਰਹਿੰਦੇ ਹਨ¸
ਬ੍ਰਹਮਾ ਬਿਸਨੁ ਮਹਾਦੇਉ ਮੋਹਿਆ॥
ਗੁਰਮੁਖਿ ਨਾਮਿ ਲਗੇ ਸੇ ਸੋਹਿਆ॥੨॥
(ਗੁਰੂ
ਅਰਜਨ ਦੇਵ ਜੀ,
ਪੰਨਾ ੩੯੪)
ਬ੍ਰਹਮਾ,
ਵਿਸ਼ਨੂੰ,
ਸ਼ਿਵਜੀ ਇਹ ਤਾਂ ਤਿੰਨ ਗੁਣਾਂ ਭਾਵ ਸਤੋਗੁਣ,
ਰਜੋਗੁਣ,
ਤਮੋਗੁਣ ਦੇ ਦਾਇਰੇ ਵਿਚੋਂ ਹੀ ਨਹੀਂ ਨਿਕਲ ਸਕੇ। ਇਨ੍ਹਾਂਤਿੰਨਾਂ
ਗੁਣਾਂ ਵਿਚ ਫਸੇ ਹੀ ਇਹ ਰੋਗੀ ਹੋ ਗਏ ਕਿਉਂਕਿ ਇਨ੍ਹਾਂਤਿੰਨਾਂ
ਗੁਣਾਂ ਤੋਂ ਉੱਪਰ ਉੱਠਣਾ ਆਤਮਕ ਆਰੋਗਤਾ ਦੀ ਨਿਸ਼ਾਨੀ ਹੈ
¸
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ.....॥
(ਗੁਰੂ
ਰਾਮਦਾਸ ਜੀ,
ਪੰਨਾ ੭੩੫)
ਇਸ ਪ੍ਰਕਾਰ ਬ੍ਰਹਮਾ,
ਵਿਸ਼ਨੂੰ,
ਸ਼ਿਵਜੀ ਇਨ੍ਹਾਂਤਿੰਨਾਂ ਗੁਣਾਂ ਵਿਚ ਹੀ ਭੁੱਲੇ ਰਹੇ ਫਸੇ ਰਹੇ ਤੇ
ਹਉਮੈ ਵਧਾ ਕੇ ਮੈਂ-ਮੇਰੀ ਨੂੰ ਪ੍ਰਚੰਡ ਕੀਤਾ¸
ਬ੍ਰਹਮਾ ਬਿਸਨੁ ਮਹਾਦੇਉ ਤ੍ਰੈਗੁਣ ਭੁਲੇ,
ਹਉਮੈ ਮੋਹੁ ਵਧਾਇਆ॥
......
ਇੰਦਰ ਲੋਕ,
ਸ਼ਿਵ ਲੋਕਹਿ ਜੈਬੋ। ਓਛੇ ਤਪਕਰਿ ਬਹੁਰਿ ਐਬੋ।
ਇਨ੍ਹਾਂਗੱਲਾਂ ਦੀ ਨਾਸਮਝੀ ਕਰਕੇ ਹੀ ਪੰਡਤ ਵੇਦ
ਪੜ੍ਹਦਾ-ਪੜ੍ਹਾਉਂਦਾ ਮਰ ਜਾਂਦਾ ਹੈ¸
ਬੇਦ ਪੜੇ ਪੜ ਪੰਡਤ ਮੂਏ...।
....
ਸੰਤੋ,
ਪਾਂਡੇ ਨਿਪੁਨ ਕਸਾਈ।
ਕਬੀਰ ਸਾਹਿਬ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਐਸੇ ਲੋਕ ਜੋ
ਵੇਦਾਂ ਨੂੰ
ਮੰਨਦੇ ਹਨ ਆਪ ਤਾਂ ਡੁੱਬੇ ਹੀ ਹਨ ਅਤੇ ਆਪਣੇ ਪਿੱਛੇ ਲਾਉਣ ਵਾਲੇ
ਅਨੇਕਾਂ ਚੇਲਿਆਂ ਨੂੰ ਵੀ ਡੋਬਦੇ ਹਨ। ਐਸੇ ਗੁਰੂ ਕਹਾਉਣ ਵਾਲਿਆਂ
ਦੀ ਮਾਂ ਨੂੰ ਮੁੰਨ ਦਿਓ ਜੋ ਇਸ ਤਰ੍ਹਾਂ ਦੇ ਮਨੁੱਖਾਂ ਨੂੰ ਜਨਮ
ਦਿੰਦੀ ਹੈ ਕਿਉਂਕਿ ਐਸੇ ਗੁਰੂ ਨੇ ਜੋ ਆਪ ਹੀ ਵੇਦਾਂ ਦੇ ਭਰਮ
ਵਿਚ ਪਿਆ ਹੈ! ਫਿਰ ਕਿਸੇ ਦਾ ਭਰਮ ਕਿਸ ਤਰ੍ਹਾਂ ਦੂਰ ਕਰਨਾ ਹੈ:
ਕਬੀਰ ਮਾਇ ਮੂੰਡਉ ਤਿਹ ਗੁਰੂ ਕੀ
ਜਾ ਤੇ ਭਰਮ ਨਾ ਜਾਇ॥
ਆਪਿ ਡੁਬੇ ਚਹੁ ਬੇਦ ਮਹਿ
ਚੇਲੇ ਦੀਏ ਬਹਾਇ॥
ਇਹ ਸਭ ਕੁਝ ਜੋ ਹੋ ਰਿਹਾ ਹੈ ਮਾਇਆ,
ਹੰਕਾਰ ਅਤੇ ਤਿੰਨਾਂ ਗੁਣਾਂ ਦੇ ਦਾਇਰੇ ਵਿਚ ਰਹਿ ਕੇ ਹੋ ਰਿਹਾ
ਹੈ¸
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥
ਮਹਾਦੇਉ ਗਿਆਨੀ ਵਰਤੈ
ਘਰਿ ਆਪਣੈ ਤਾਮਸੁ ਬਹੁਤੁ ਅੰਹਕਾਰਾ॥(ਗੁਰੂ
ਅਮਰਦਾਸ ਜੀ,
ਪੰਨਾ ੫੫੯)
ਸੋ,
ਇਨ੍ਹਾਂ ਗੱਲਾਂ ਨੂੰ ਸੋਚ-ਸਮਝ ਕੇ ਦੇਖ ਲੈਣਾ ਚਾਹੀਦਾ ਹੈ ਤੇ
ਇਨ੍ਹਾਂਵੱਲ ਮੂੰਹ ਨਹੀਂ ਕਰਨਾ ਚਾਹੀਦਾ ਕਿਉਂਕਿ ਬ੍ਰਹਮਾ,
ਵਿਸ਼ਨੂੰ ਰਿਸ਼ੀ-ਮੁਨੀ ਜਨ ਅਤੇ ਸ਼ੰਕਰ,
ਇੰਦਰ ਆਦਿ ਦੇ ਤਪੀਏ ਕਹਾਉਣ ਵਾਲੇ
¸
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ॥
(ਗੁਰੂ
ਨਾਨਕ ਦੇਵ ਜੀ,
ਪੰਨਾ ੯੯੨)
ਇਨ੍ਹਾਂ ਪੂਰਨ ਪੂਜਣਯੋਗ ਸੰਤਾਂ ਦੀ ਬਾਣੀ ਸਾਨੂੰ ਵੇਦਾਂ ਤੇ
ਬ੍ਰਹਮਾ,
ਵਿਸ਼ਨੂੰ,
ਸ਼ਿਵਜੀ ਤੋਂ ਪਰ੍ਹਾਂ ਰਹਿਣ ਲਈ ਪ੍ਰੇਰਦੀ ਹੈ ਕਿਉਂਕਿ ਇਹ ਬ੍ਰਹਮਾ,
ਵਿਸ਼ਨੂੰ,
ਸ਼ਿਵਜੀ ਤਾਂ ਆਪ ਕਾਮ,
ਕ੍ਰੋਧ,
ਲੋਭ,
ਮੋਹ ਤੇ ਹੰਕਾਰ ਦੀ ਮੈਲ ਨਾਲ ਭਰੇ ਪਏ ਹਨ। ਇਸ ਲਈ ਸੰਤ ਕਬੀਰ ਜੀ
ਵਾਰ-ਵਾਰ ਫ਼ਰਮਾ ਰਹੇ ਹਨ ਕਿ ਇਨ੍ਹਾਂਦੇ ਭਰੋਸੇ ਨਾ ਰਹਿਓ ਭਾਈ!
ਇਹ ਤਾਂ ਆਪ ਵਿਕਾਰਾਂ ਦੀ ਮੈਲ ਤੋਂ ਮੁਕਤੀ ਨਹੀਂ ਦੇ ਸਕੇ¸
ਬ੍ਰਹਮਾ ਬਿਸਨੁ ਮਹੇਸਰ ਕਹੀਐ
ਇਨ ਸਿਰ ਲਾਗੀ ਕਾਈ॥
ਇਨਹਿੰ ਭਰੋਸੇ ਮਤ ਕੋਇ ਰਹੀਓ
ਇਨਹੂੰ ਮੁਕਤਿ ਨ ਪਾਈ॥
ਅਤੇ
ਸਿਵ ਪੁਰੀ ਬ੍ਰਹਮ ਇਦ੍ਰਪੁਰੀ ਨਿਹਚਲੁ ਕੋ ਥਾਉ ਨਾਹਿ ॥
ਬਿਨੁ ਹਰਿ ਸੇਨਾ ਸੁਖੁ ਨਾਹੀ ਹੋ ਸਾਕਤਿ ਆਵਹਿ ਜਾਹਿ ॥
(ਗੁਰੂ
ਅਰਜਨ ਦੇਵ ਜੀ,
ਪੰਨਾ ੨੧੪)
ਸਾਨੂੰ ਇਨ੍ਹਾਂਦੇਵੀ-ਦੇਵਤਿਆਂ ਨੂੰ ਮੰਨਣ ਵਾਲਿਆਂ ਅਤੇ ਅਜਿਹੇ
ਸੰਤਾਂ ਦੀ ਜ਼ਰੂਰਤ ਨਹੀਂ ਜੋ ਸਣੇ ਟਾਹਣੀਆਂ ਦੱਰਖਤ ਖਾ ਜਾਂਦੇ ਹਨ
ਤੇ ਖਾ ਕੇ ਡਕਾਰ ਵੀ ਨਹੀਂ ਮਾਰਦੇ¸
ਐਸੇ ਸੰਤ ਨ ਮੋਕਉ ਭਾਵੈ
ਡਾਲਾ ਸਿਉ ਪੇਡਾ ਗਟਕਾਵਹਿ॥
ਅਸਲ ਵਿੱਚ ਇਹ ਆਦਮ ਖਾਣੇ ਲੋਕ ਹਨ। ਇਹਨਾਂ ਨੇ ਸਾਰਾ ਜਗਤ ਲੁੱਟ
ਖਾਧਾ ਹੈ¸
ਸਾਰੇ ਮਾਣਸ ਖਾਵਹਿ
ਜਿਸ ਮੂੰਹ ਵਿਚੋਂ,
ਵੇਦ ਤੇ ਗਾਇਤਰੀ ਵਰਗਾ ਪਾਠ ਉੱਚਰਦਾ ਹੈ ਬ੍ਰਾਹਮਣ,
ਉਹ ਮੂੰਹ ਫਿਰ ਵੀ ਭੁੱਖਾ ਕਿਉਂ ਹੈ¸
ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ
ਸੋ ਕਿਉ ਬਾਮਨ ਬਿਸਰ ਕਰੈ॥
ਫਿਰ ਹੱਦ ਦਰਜੇ ਦੇ ਪਵਿੱਤਰ ਤੇ ਉੱਚੀ ਕੁਲ ਵਾਲੇ ਕਹਾਉਂਦੇ ਹਨ।
ਪਰ ਸਭ ਹਨੇਰਾ ਢੋਅ ਰਹੇ ਹਨ,
ਮਹਾਂ ਅਗਿਆਨੀ ਹਨ। ਮਹਾਂ ਮੂਰਖ ਤੇ ਪਾਪੀ ਹਨ ਇਹ ਸਭ¸
ਅਤਿ ਪੁਨੀਤ ਊਚੇ ਕੁਲ ਕਹੀਐ॥
ਸਭ ਮਹਿੰ ਹੈ ਅੰਧਿਕਾਈ॥
ਮੈਨੂੰ ਤਾਂ ਹਾਸਾ ਆਉਂਦਾ ਹੈ,
ਜਦੋਂ ਲੋਕ ਇਹਨਾਂ ਤੋਂ ਗੁਰ ਗਿਆਨ ਲੈਂਦੇ ਹਨ,
ਜਿਨ੍ਹਾਂਨੂੰ ਖੁਦ ਅਗਿਆਨਤਾ ਨੇ ਘੇਰਿਆ ਹੋਇਆ ਹੈ¸
ਇਨਹੂੰ ਤੇ ਦੀਖਸ਼ਾ ਸਭ ਕੋਈ ਮਾਂਗੇ॥
ਹੰਸੀ ਆਵੇ ਮੋਹਿ ਭਾਈ॥
ਸੰਤ ਸਤਿਗੁਰੂ ਕਬੀਰ ਜੀ ਮਹਾਰਾਜ ਜੋ ਗੁਰੂ ਰਵਿਦਾਸ ਜੀ ਮਹਾਰਾਜ
ਦੇ ਸਮਕਾਲੀ ਸੰਤ ਸਨ ਆਪਣਾ ਫੈਸਲਾ ਦਿੰਦੇ ਹੋਏ ਇਥੋਂ ਤੱਕ
ਕਹਿੰਦੇ ਹਨ ਕਿ ਇਹ ਜੋ ਵੇਦ ਹਨ ਇਹ ਅਧਰਮ ਨੂੰ ਧਰਮ ਦੱਸਦੇ ਹਨ¸
ਆਜਮੇਧ ਗੋਮੇਧ ਯਗ ਅਸਵਮੇਧ ਨਰਮੇਧ॥
ਕਹਹਿੰ ਕਬੀਰ ਅਧਰਮ ਕੋ ਧਰਮ ਬਤਾਵੇ ਵੇਦ॥
ਅਤੇ¸
ਪੜਿ ਪੜਿ ਪੰਡਿਤ ਬੇਦਿ ਵਖਾਣਹਿ ਮਾਇਆ ਮੋਹ ਸੁਆਇ ॥
ਦੂਜੈ ਭਾਇ ਹਰਿ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਇ ॥
(ਗੁਰੂ
ਅਮਰਦਾਸ ਜੀ,
ਪੰਨਾ ੮੪)
ਇਸ ਤੋਂ ਵੱਧ ਵੇਦਾਂ ਬਾਰੇ ਗੁਰੂ ਸਾਨੂੰ ਸਮਝਾਉਣ ਲਈ ਹੋਰ ਕੀ
ਕਹਿ ਸਕਦੇ ਹਨ। ਗੁਰੂ ਸਾਨੂੰ ਸਾਫ਼-ਸਾਫ਼ ਫ਼ਰਮਾਉਂਦੇ ਹਨ¸
ਵੇਦ ਕਤੇਬ ਪਾਰ ਨਹਿੰ ਪਾਵਤ
ਕਹਨ ਸੁਨਨ ਸੇ ਨਿਆਰਾ॥
ਜਿਵੇਂ ਅੰਨ੍ਹੇ ਮਨੁੱਖ ਨੂੰ ਸ਼ੀਸ਼ਾ ਦੇਖਣ ਦਾ ਕੋਈ ਲਾਭ ਨਹੀਂ ਉਹੀ
ਹਾਲ ਵੇਦਾਂ-ਪੁਰਾਣਾਂ ਨੂੰ ਪੜ੍ਹਨ ਦਾ ਹੈ¸
ਅੰਧ ਸੋ ਦਰਪਨ ਬੇਦ ਪਰਾਨਾਂ॥
ਐਸੀਆਂ ਸੱਚੀਆਂ ਗੱਲਾਂ ਸੁਣ ਕੇ ਲੋਕ ਮਾਰਨ ਨੂੰ ਪੈਂਦੇ ਹਨ
ਪ੍ਰੰਤੂ ਜੇਕਰ ਝੂਠੀਆਂ ਕਹਾਣੀਆਂ ਘੜ-ਘੜ ਕੇ ਸੁਣਾਈ ਜਾਓ ਤਾਂ
ਸੰਸਾਰ ਪੂਜਾ ਕਰਦਾ ਹੈ¸
ਸਾਧੋ ਦੇਖੋ ਜਗ ਬੌਰਾਨਾ॥
ਸਾਚਿ ਕਹੌ ਤੌ ਮਾਰਨ ਧਾਵੈ॥
ਝੂਠੇ ਜਗ ਪਤਿਆਨਾ॥
ਇਸ ਤਰ੍ਹਾਂ ਜੇਕਰ ਅਸੀਂ ਇਨ੍ਹਾਂਨੂੰ ਨਿਰਗੁਣ ਰੱਬ ਦਾ ਸਰਗੁਣ
ਸਰੂਪ ਸਮਝ ਕੇ ਇਨ੍ਹਾਂਦੀ ਭਗਤੀ ਕਰਦੇ ਹਾਂ ਤਾਂ ਫਿਰ ਗਲਤ ਹੈ
ਕਿਉਂਕਿ ਨਿਰਗੁਣ ਹਰਿ-ਪ੍ਰਭੂ ਨੂੰ ਮਿਲਾ ਦੇਣ ਵਾਲਾ ਅਤੇ ਕੇਵਲ
ਉਸਦੀ ਅਰਾਧਨਾ ਕਰਨ ਵਾਲਾ ਹੀ ਸਰਗੁਣ ਸਰੂਪ ਹੈ ਜੋ ਕੇਵਲ
'ਹਰਿ-ਪ੍ਰਭੂ'
ਨਾਲ ਮਿਲਾਉਂਦੇ ਹਨ ਕਿਸੇ ਹੋਰ ਦੀ ਗੱਲ ਨਹੀਂ ਕਰਦੇ ਅਤੇ ਸਭ
'ਤੇ
ਕ੍ਰਿਪਾ ਕਰਦੇ ਹਨ ਇਹ ਸਰਗੁਣ,
ਨਿਰਗੁਣ ਵਾਂਗ ਨਿਰਲੇਪ ਹੁੰਦੇ ਹਨ,
ਮਾਨਵਤਾ ਦਾ ਪਾਠ ਪੜ੍ਹਾਉਂਦੇ ਹਨ। ਉਹ ਕਿਸੇ ਦਾ ਦੁੱਖ-ਦਰਦ ਨਹੀਂ
ਵੇਖ ਸਕਦੇ ਦੂਜਿਆਂ ਲਈ ਆਪ ਕਸ਼ਟ ਸਹਿ ਲੈਂਦੇ ਹਨ। ਇਹ ਸਰਗੁਣ
ਸਰੂਪ ਜਦੋਂ ਵੀ ਕਿਸੇ ਜੀਵ
'ਤੇ
ਦਇਆ ਕਰਦੇ ਹਨ ਤਾਂ ਉਸ ਨੂੰ ਨਿਰਗੁਣ ਨਾਲ ਜੋੜ ਦਿੰਦੇ ਹਨ।
ਜਿਵੇਂ ਗੁਰੂ ਰਵਿਦਾਸ ਜੀ ਨੇ ਮੀਰਾਂ,
ਰਾਜਾ ਪੀਪਾ,
ਕਰਮਾਂ ਬਾਈ,
ਝਾਲਾਂ ਬਾਈ ਨੂੰ ਜੋੜ ਦਿੱਤਾ ਅਤੇ ਹੋਰ
52
ਰਾਜੇ-ਰਾਣੀਆਂ ਤੇ ਅਣਗਿਣਤ ਜੀਵਾਂ
'ਤੇ
ਕ੍ਰਿਪਾ ਕਰਕੇ ਉਨ੍ਹਾਂ ਨੂੰ ਨਿਰਗੁਣ ਨਾਲ ਜੋੜ ਦਿੱਤਾ। ਇਹ ਹੈ
ਸਰਗੁਣ ਦੀ ਭਗਤੀ ਜੋ ਸ਼ਰਧਾ ਵਿਚ ਆ ਕੇ ਕੀਤੀ ਜਾਂਦੀ ਹੈ। ਗੁਰੂ
ਅਰਜਨ ਦੇਵ ਜੀ ਕਹਿੰਦੇ ਹਨ ਕਿ ਹੇ ਨਿਰਗੁਣ ਕੋਈ ਸਰਗੁਣ ਹੈ ਜੋ
'ਹਰਿ-ਪ੍ਰਭੂ'
ਨਾਲ ਮਿਲਾ ਦੇਵੇ¸
ਨਿਰਗੁਣ ਗਰਗੁਣੁ ਹਰਿ ਹਰਿ ਮੇਰਾਕੋਈ ਹੈ ਜੀਉ ਆਣਿ ਮਿਲਾਵੈ ਜੀਉ
॥(ਗੁਰੂ
ਅਰਜਨ ਦੇਵ ਜੀ,
ਪੰਨਾ ੯੮)
ਜੋ ਦੇਵੀ-ਦੇਵਤੇ ਹਨ ਉਨ੍ਹਾਂਨੇ ਵਰਣਆਸ਼ਰਮ ਨਿਭਾਇਆ ਅਤੇ ਇਸ ਨੂੰ
ਪੱਕਿਆ ਕੀਤਾ ਤਾਂ ਕਿ ਲੋਕ ਇਸ
'ਤੇ
ਚੱਲਣ ਅਤੇ ਇਸ ਨੂੰ ਨਿਭਾਉਣ। ਪਰ ਜੋ ਨਿਰਗੁਣ ਹਰਿ-ਪ੍ਰਭੂ ਹੈ ਉਹ
ਵਰਨਾਂ ਦੇ ਚੱਕਰ ਤੋਂ ਬਾਹਰ ਹੈ,
ਅਤੇ ਸੰਸਾਰ ਦੇ ਕਣ-ਕਣ ਵਿਚ ਹਾਜ਼ਰ-ਹਜ਼ੂਰ ਹੈ,
ਦਿਸ ਰਿਹਾ ਹੈ¸
ਤੂੰ ਵਰਨਾ ਚਿਹਨਾ ਬਾਹਰਾ ॥ ਹਰਿ ਦਿਸਹਿ ਹਾਜਰੁ ਜਾਹਰਾ ॥
(ਗੁਰੂ
ਗ੍ਰੰਥ ਸਾਹਿਬ,
ਪੰਨਾ-੭੪)
ਉਸ ਨਿਰਗੁਣ ਦਾ ਰਸ ਜੋ ਹੈ ਉਹ ਵੇਦ ਪੜ੍ਹਨ ਨਾਲ ਨਹੀਂ ਆਉਂਦਾ,
ਵੇਦ-ਪੜ੍ਹਨ ਨਾਲ ਤਾਂ ਮੋਹ ਮਾਇਆ ਵੱਧਦੀ ਹੈ। ਜੋ ਅਗਿਆਨੀ ਹੈ ਉਹ
ਸਦਾ ਇਸੇ ਹਨੇਰੇ ਵਿਚ ਰਹਿੰਦਾ ਹੈ ਕਿ ਸ਼ਾਇਦ ਵੇਦਾਂ ਵਿਚ ਨਿਰਗੁਣ
ਪ੍ਰਾਪਤੀ ਦੇ ਸਾਧਨ ਦੱਸੇ ਗਏ ਹਨ। ਗੁਰਮੁੱਖ ਲੋਕ ਹਰਿ-ਪ੍ਰਭੂ ਦੇ
ਹੀ ਗੁਣ ਗਾਉਂਦੇ ਹਨ¸
ਵੇਦੁ ਪੜਹਿ ਹਰਿ ਰਸੁ ਨਹੀ ਆਇਆ ॥ ਵਾਦੁ ਵਖਾਣਹਿ ਮੋਹੇ ਮਾਇਆ ॥
ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ ॥
(ਗੁਰੂ
ਅਮਰਦਾਸ ਜੀ,
ਪੰਨਾ ੧੨੮)
ਇਹ ਤਿੰਨਾਂ ਗੁਣਾਂ ਦੇ ਅਧੀਨ ਹੀ ਸਾਰਾ ਕੁਝ ਲਿਖਿਆ ਹੋਇਆ ਹੈ
ਫਿਰ ਇਨ੍ਹਾਂਨੂੰ ਪੜ੍ਹਨ ਵਾਲੇ ਹਰਿ ਦਾ ਅਰਥ ਕਿਵੇਂ ਜਾਣ ਸਕਦੇ
ਹਨ,
ਜਿਹੜੇ ਲੋਕ ਗੁਰੂ ਦੇ ਵਚਨਾਂ ਨੂੰ ਜਾਣਦੇ ਨਹੀਂ ਪਹਿਚਾਣਦੇ ਨਹੀਂ
ਭਾਵ ਗੁਰੂ ਦੇ ਵਚਨਾਂ ਅਨੁਸਾਰ ਨਹੀਂ ਚੱਲਦੇ ਉਹ ਮੂਲੋਂ ਹੀ ਭਟਕ
ਜਾਂਦੇ ਹਨ। ਉਨ੍ਹਾਂਨੂੰ ਫਿਰ ਕੁਝ ਨਹੀਂ ਸੁਝਦਾ। ਗੁਰੂ ਦੇ
ਵਚਨਾਂ
'ਤੇ
ਚੱਲ ਕੇ ਹਰਿ-ਪ੍ਰਭੂ ਨਾਲ ਜੁੜਨਾ ਚਾਹੀਦਾ ਹੈ¸
ਤ੍ਰੈ ਗੁਣ ਪੜਹਿ ਹਰਿ ਤਤੁ ਨ ਜਾਣਹਿ ॥ ਮੂਲਹੁ ਭੁਲੇ ਗੁਰ ਸਬਦੁ
ਨ ਪਛਾਣਹਿ ॥
ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ ॥
(ਗੁਰੂ
ਅਮਰਦਾਸ ਜੀ,
ਪੰਨਾ ੧੨੮)
ਆਰੀਅਨ ਲੋਕਾਂ ਨੇ ਭਾਵੇਂ ਆਪਣੇ ਆਪ ਨੂੰ ਬ੍ਰਾਹਮਣ ਜਾਂ ਪੰਡਤ
ਮੰਨ ਲਿਆ ਬਾਕੀਆਂ ਨੂੰ ਖੱਤਰੀ,
ਵੈਸ਼ ਤੇ ਸ਼ੂਦਰ। ਪਰ ਜੋ ਵੇਦ ਪੜ੍ਹਦਾ ਹੈ ਜਾਂ ਦੇਵੀ-ਦੇਵਤਿਆਂ
ਨੂੰ ਧਿਆਉਂਦਾ ਹੈ ਉਸਦੇ ਅੰਦਰ ਹਰਿ ਪ੍ਰਭੂ ਦੇ ਗੁਣਾਂ ਦਾ ਵਾਸਾ
ਨਹੀਂ ਹੋਇਆ ਹੁੰਦਾ। ਜੋ ਨਿਰਗੁਣ ਤੇ ਸਰਗੁਣ ਦੀ ਸੋਝੀ ਪਾ ਲੈਂਦਾ
ਹੈ ਕਿ ਨਿਰਗੁਣ ਹੀ ਸਰਗੁਣ ਹੈ ਉਹੀ ਅਸਲੀ ਪੰਡਤ ਹੈ¸
ਨਿਰਗੁਣੁ ਸਰਗੁਣੁ ਆਪੇ ਸੋਈ ॥ ਤਤੁ ਪਛਾਣੈ ਸੋ ਪੰਡਿਤੁ ਹੋਈ ॥
(ਗੁਰੂ
ਅਮਰਦਾਸ ਜੀ,
ਪੰਨਾ ੧੨੮)
ਇਹ ਦੇਵੀ-ਦੇਵਤੇ ਹਰਿ-ਪ੍ਰਭੂ ਦਾ ਰੂਪ ਨਹੀਂ ਹਨ। ਉਸ ਨਿਰਗੁਣ
ਹਰਿ ਦਾ ਸਰਗੁਣ ਸਰੂਪ ਨਹੀਂ ਹਨ ਇਹ ਤਾਂ ਮਾਇਆ ਦਾ ਮੂਲ ਹਨ ਭਾਵ
ਮਾਇਆ ਦੀ ਮੈਲ ਹਨ ਜਿਨ੍ਹਾਂਨੇ ਸਿਮਰਤੀਆਂ ਅਤੇ ਸ਼ਾਸ਼ਤਰ ਘੜ
ਦਿੱਤੇ। ਜਿਸ ਕਾਰਨ ਕਾਮ,
ਕ੍ਰੋਧ ਆਦਿਕ ਪਸਾਰਾ ਸੰਸਾਰ ਵਿਚ ਵੱਧ ਗਿਆ ਦੁੱਖ-ਕਲੇਸ਼ ਵੱਧ ਗਏ
ਤੇ ਇਨ੍ਹਾਂਮਗਰ ਲੱਗਾ ਮਨੁੱਖ ਦੁੱਖ ਪਾਉਂਦਾ ਹੈ। ਇਨ੍ਹਾਂਕਾਰਨਾਂ
ਕਰਕੇ ਮਨੁੱਖ ਵਾਰ ਵਾਰ ਦੁੱਖ ਪਾ ਰਿਹਾ ਹੈ¸
ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ
॥
ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥
(ਗੁਰੂ
ਅਮਰਦਾਸ ਜੀ,
ਪੰਨਾ ੧੨੯)
ਚਾਰੇ ਵੇਦ ਤਿੰਨਾਂ ਗੁਣਾਂ ਨੂੰ ਹਿੱਤ ਵਿਚ ਰੱਖ ਕੇ ਲਿਖੇ ਗਏ
ਹਨ। ਇਸ ਲਈ ਇਨ੍ਹਾਂਦੀ ਕਥਾ ਕਰਨ ਵਾਲਾ ਇਨ੍ਹਾਂਤਿੰਨਾਂ ਗੁਣਾਂ
ਦੇ ਅਧੀਨ ਮਰਦਾ ਹੈ ਜੰਮਦਾ ਹੈ ਅਤੇ ਦੁੱਖ ਪਾਉਂਦਾ ਹੈ। ਇਹ ਵੇਦ
ਤੁਰੀਆ ਅਵਸਥਾ ਦਾ ਵਖਿਆਨ ਨਹੀਂ ਕਰਦੇ ਜਿੱਥੇ
'ਹਰਿ-ਪ੍ਰਭੂ'
ਦੀ ਪ੍ਰਾਪਤੀ ਹੁੰਦੀ ਹੈ¸
ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥ ਚਾਰੇ ਬੇਦ ਕਥਹਿ ਆਕਾਰੁ ॥
ਤੀਨਿ ਅਵਸਥਾ ਕਹਹਿ ਵਖਿਆਨੁ॥
ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥
(ਪੰਨਾ
੧੫੪)
ਗਲਾਂ ਵਿਚ ਮਾਲਾਂ ਆਦਿ ਪਾ ਕੇ ਹੱਥ ਵਿਚ ਲੋਟੇ ਫੜ ਕੇ ਜੋ ਆਪਣੇ
ਆਪ ਨੂੰ ਸੰਤ ਕਹਿੰਦੇ ਹਨ ਉਹ ਹਰਿ ਦੇ ਸੰਤ ਨਹੀਂ ਹਨ ਉਹ ਤਾਂ
ਬਨਾਰਸ ਦੇ ਠਗ ਹਨ¸
ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥
(ਪੰਨਾ
੪੭੬)
ਕਿਉਂਕਿ ਉਨ੍ਹਾਂਨੇ ਵੇਦ-ਸ਼ਾਸ਼ਤਰ-ਸਿਮਰਤੀਆਂ ਨੂੰ ਪੜ੍ਹਿਆਹੈ ਜਿਵੇ
ਉਨ੍ਹਾਂਵਿਚ ਲਿਖਿਆ ਹੈ ਉਵੇਂ ਹੀ ਕਰ ਰਹੇ ਹਨ¸
ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥
ਰਾਜੇ ਧਨ-ਦੌਲਾਂ ਪੰਡਤ ਵੇਦ ਪੜ੍ਹਦੇ
ਪੜ੍ਹਦੇ ਹੰਕਾਰੀ ਹੋ ਕੇ ਮਰ ਜਾਂਦੇ ਹਨ ਅਤੇ ਇਸਤਰੀ ਸ਼ੀਸ਼ੇ
'ਚ
ਆਪਣਾ ਰੂਪ ਦੇਖ ਦੇਖ ਕੇ ਜ਼ਿੰਦਗੀ ਵਿਅਰਥ ਗੁਆ ਰਹੀ ਹੈ। ਇੰਞ ਹਰਿ
ਦੇ ਨਾਮ ਤੋਂ ਬਿਨਾਂ ਗਤੀ ਨਹੀਂ ਹੁੰਦੀ,
ਜ਼ਿੰਦਗੀ ਦਾ ਕੀਮਤੀ ਸਮਾਂ ਵਿਅਰਥ ਚਲਿਆ ਜਾਂਦਾ ਹੈ:
ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥
ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥
ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥
ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ॥
(ਪੰਨਾ
੬੫੪)
ਇਸ ਤਰ੍ਹਾਂ ਇਹ ਵੇਦ ਪੜ੍ਹ
ਪੜ੍ਹ
ਕੇ ਮਾਇਆ ਦੇ ਮੋਹ ਵਿਚ ਬੁਰੀ ਤਰ੍ਹਾਂ ਫ਼ਸਦੇ ਹਨ ਅਤੇ ਇਹ ਲਾਲਚ
ਵਿਚ ਅੰਨ੍ਹੇ ਹੋ ਚੁੱਕੇ ਮੂਰਖ ਲੋਕ ਦੂਜੇ-ਭਾਵ ਵਿਚ ਨਿਰਗੁਣ
ਹਰਿ-ਪ੍ਰਭੂ ਨੂੰ ਵਿਸਾਰ ਕੇ ਸਜਾਵਾਂ ਪਾਉਂਦੇ ਹਨ:
ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥
ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥
(ਗੁਰੂ
ਅਮਰਦਾਸ ਜੀ,
ਪੰਨਾ ੮੪)
ਵੇਦਾਂ ਨੂੰ ਪੜ੍ਹ
ਪੜ੍ਹ
ਕੇ ਉਹ ਵਿਵਾਦ ਪੈਦਾ ਕਰਦੇ ਹਨ ਬਿਨਾਂ ਹਰਿ ਦੀ ਭਗਤੀ ਤੋਂ ਆਪਣੀ
ਪੱਤ ਗਵਾਉਂਦੇ ਹਨ¸
ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ ॥
(ਪੰਨਾ
੬੩੮)
ਹੇ ਪੰਡਿਤ ਲੋਕੋ! ਇਨ੍ਹਾਂਨੂੰ ਪੜ੍ਹਨਾ ਛੱਡ ਕੇ ਹਰਿ ਹਰਿ ਹਰਿ
ਪੜ੍ਹੋ ਅਤੇ ਵਿਕਾਰਾਂ ਤੋਂ ਮੁਕਤੀ ਪਾਵੋ¸
ਪੰਡਿਤ ਹਰਿ ਪੜੁ ਤਜਹੁ ਵਿਕਾਰਾ ॥
(ਗੁਰੂ
ਅਮਰਦਾਸ ਜੀ,
ਪੰਨਾ ੨੨੯)
ਇਸ ਤਰ੍ਹਾਂ ਜਿਸ ਦੇ ਅੰਦਰ ਸੱਚ ਹੈ ਉਹ ਹਮੇਸ਼ਾਂ ਹਰਿ ਦਾ ਸੱਚਾ
ਨਾਮ ਹੀ ਮੁੱਖੋਂ ਅਲਾਪੇਗਾ ਅਤੇ ਉਹ ਹਰਿ ਦੇ ਮਾਰਗ
'ਤੇ
ਆਪ ਚੱਲੇਗਾ ਅਤੇ ਹੋਰਨਾਂ ਨੂੰ ਵੀ ਹਰਿ ਦੇ ਮਾਰਗ
'ਤੇ
ਪਾਏਗਾ¸
ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥
ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ ॥
(ਗੁਰੂ
ਰਾਮਦਾਸ ਜੀ,
ਪੰਨਾ ੧੪੦)
ਅਤੇ ਹਰਿ-ਪ੍ਰਭੂ ਵੀ ਉਸੇ ਨਾਲ ਸੱਚੀ ਪ੍ਰੀਤੀ ਨਿਭਾਉਂਦਾ ਹੈ।
ਐਸੇ ਖੱਤਰੀਆਂ ਅਤੇ ਬ੍ਰਾਹਮਣਾਂ ਵੱਲ ਨੂੰ ਹਰਿ-ਪ੍ਰਭੂ ਪਿੱਠ
ਰੱਖਦਾ ਹੈ ਜੋ ਕਈ ਤਰ੍ਹਾਂ ਦੇ ਆਡੰਬਰ ਰਚਦੇ ਹਨ ਅਤੇ ਉਹ ਸਦਾ ਹੀ
ਆਪਣੇ ਭਗਤਾਂ ਨੂੰ ਹੀ ਮੂੰਹ ਲਾਉਂਦਾ ਹੈ¸
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥
ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥
(ਪੰਨਾ
੭੩੩)
ਜਿਨ੍ਹਾਂਨੂੰ ਹਰਿ-ਪ੍ਰਭੂ ਮੂੰਹ ਨਹੀਂ ਲਗਾਉਂਦਾ ਉਹ ਲੋਕ ਤੀਰਥਾਂ
ਆਦਿ ਦੇ ਚੱਕਰਾਂ ਵਿਚ ਹੀ ਭਟਕਦੇ ਰਹਿੰਦੇ ਹਨ। ਉਹ ਕਦੀ ਪਹਾੜਾਂ
ਨੂੰ ਜਾਣਗੇ,
ਕਦੀ ਜੰਗਲਾਂ ਨੂੰ,
ਕਦੀ ਨਦੀਆਂ-ਨਾਲਿਆਂ ਨੂੰ ਅਤੇ ਵੇਦਾਂ ਦੇ ਕਹੇ ਅਨੁਸਾਰ ਕਈ
ਪ੍ਰਕਾਰ ਦੇ ਕਰਮ-ਕਾਂਡ ਕਰਨਗੇ ਪਰ ਜੋ ਹਰਿ-ਪ੍ਰਭੂ ਦੇ ਭਗਤ ਹਨ
ਉਹ ਹਰਿ-ਪ੍ਰਭੂ ਦਾ ਨਾਮ ਹੀ ਧਿਆਉਂਦੇ ਹਨ¸
ਕੋਈ ਹੋਆ ਕ੍ਰਮ ਰਤੁ ਕੋਈ ਤੀਰਥ ਨਾਇਆ ॥
ਦਾਸੀ ਹਰਿ ਕਾ ਨਾਮੁ ਧਿਆਇਆ ॥
(ਪੰਨਾ
੬੮੪)
ਹਰਿ ਦੇ ਦਾਸਾਂ ਲਈ ਤਾਂ ਅਠਾਹਟ ਤੀਰਥ ਹਰਿ ਦਾ ਨਾਮ ਹੀ ਹੁੰਦਾ
ਹੈ ਉਹ ਵੇਦਾਂ ਦੇ ਦੱਸੇ ਅਨੁਸਾਰ ਹੋਰ ਕੋਈ ਕਰਮ-ਕਾਂਡ ਨਹੀਂ
ਕਰਦਾ ਅਤੇ ਕਿਤੇ ਵੀ ਤੀਰਥਾਂ
'ਤੇ
ਨਹੀਂ ਭਟਕਦਾ। ਇੰਞ ਉਸਦੇ ਕਲਾ-ਕਲੇਸ਼ ਹਰਿ ਦੇ ਨਾਮ ਨਾਲ ਹੀ ਕੱਟੇ
ਜਾਂਦੇ ਹਨ¸
ਅਠਸਠਿ ਤੀਰਥ ਹਰਿ ਨਾਮੁ ਹੈ ਕਿਲਵਿਖ ਕਾਟਣਹਾਰਾ ॥
(ਪੰਨਾ
੧੦੦੯)
ਉਸ ਲਈ ਗੁਰੂ ਦੁਆਰਾ ਜੋ ਉਪਦੇਸ਼ ਦਿੱਤਾ ਹੈ ਉਸ ਉੱਤੇ ਚੱਲਣਾ ਅਤੇ
ਹਰਿ ਦਾ ਇਕੋ ਨਾਮ ਧਿਆਉਣਾ ਹੀ ਅਠਾਹਟ ਤੀਰਥ ਹੈ¸
ਤੀਰਥੁ ਹਮਰਾ ਹਰਿ ਕੋ ਨਾਮੁ ॥ ਗੁਰਿ ਉਪਦੇਸਿਆ ਤਤੁ ਗਿਆਨੁ ॥
(ਪੰਨਾ
੧੧੪੨)
ਅਤੇ
ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ ॥
(ਪੰਨਾ
੫੨)
ਇਸ ਤਰ੍ਹਾਂ ਹਰਿ ਹਰਿ ਨਾਮ ਜਪਾਉਣ ਵਾਲਾ ਗੁਰੂ ਆਪਣੇ ਕੁਟੰਬ ਦੇ
ਲੋਕਾਂ ਨੂੰ ਅਤੇ ਸ੍ਰਿਸ਼ਟੀ ਵਿਚੋਂ ਹੋਰ ਵੀ ਜਿਹੜਾ ਜੀਵ ਉਸ ਦੀ
ਸ਼ਰਨ ਵਿਚ ਆਉਂਦਾ ਹੈ,
ਉਸ ਨੂੰ ਸਭ ਪ੍ਰਕਾਰ ਦੇ ਬੰਧਨਾਂ ਤੋਂ ਛੁਡਾ ਲੈਂਦਾ ਹੈ¸
ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ
ਛਡਾਏ॥
(ਪੰਨਾ
੧੪੦)
ਜੇਕਰ ਅਸੀਂ ਵੀ ਸਭ ਪ੍ਰਕਾਰ ਦੇ ਬੰਧਨਾਂ ਤੋਂ ਮੁਕਤ ਹੋਣਾ
ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਗੁਰੂ ਦਾ ਉਪਦੇਸ਼ ਮਨ ਵਿਚ
ਵਸਾਉਣਾ ਚਾਹੀਦਾ ਹੈ ਅਤੇ ਕੇਵਲ
'ਤੇ
ਕੇਵਲ ਹਰਿ-ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ¸
ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥
(ਪੰਨਾ
੩੩੮)
ਸੋ,
ਜਗਤਗੁਰੂ ਰਵਿਦਾਸ ਜੀ ਮਹਾਰਾਜ ਦਾ ਜੋ ਉਪਦੇਸ ਹੈ ਕਿ
'ਹਰਿ
ਜਪਤ ਤੇਊ ਜਨਾ ਪਦਮ ਕਵਲਾਸਪਤਿ ਤਾਸ ਸਮ ਤੁਲਿ ਨਹੀ ਆਨ ਕੋਊ॥'
ਭਾਵ ਹਰਿ ਨੂੰ ਜੱਪਣ ਵਾਲਿਆਂ ਦੀ ਬਰਾਬਰੀ ਵਿਸ਼ਨੂੰ ਅਤੇ ਸ਼ਿਵਜੀ
ਆਦਿ ਨਹੀਂ ਕਰ ਸਕਦੇ ਬਿਲਕੁਲ ਸਹੀ ਹੈ। ਜਗਤਗੁਰੂ ਰਵਿਦਾਸ ਜੀ
ਮਹਾਰਾਜ ਦੇ ਉਪਦੇਸ਼ਾਂ ਅਨੁਸਾਰ ਜੇਕਰ ਅਸੀਂ ਚੱਲਦੇ ਹਾਂ ਤਾਂ
ਫਿਰ ਸਾਨੂੰ ਦੇਵੀ-ਦੇਵਤਿਆਂ ਦੇ ਮਗਰ ਲੱਗਣ ਅਤੇ ਵੇਦਾਂ ਦੇ ਮੰਤਰ
ਉਚਾਰਨ ਕਰਨ ਤੇ ਇਹਨਾਂ ਦੇ ਤੀਰਥਾਂ
'ਤੇ
ਜਾਣ ਦੀ ਕੋਈ ਲੋੜ ਨਹੀਂ ਹੈ। ਜੋ ਹਰਿ ਦਾ ਨਾਮ ਹੈ ਉਹੀ ਸਾਡਾ
ਅਠਾਹਟ ਤੀਰਥ ਹੈ ਅਸੀਂ ਉਸ ਵਿਚ ਹੀ ਇਸ਼ਨਾਨ ਕਰਨਾ ਹੈ। ਪਰ ਜੇਕਰ
ਅਸੀਂ ਜਗਤਗੁਰੂ ਰਵਿਦਾਸ ਜੀ ਮਹਾਰਾਜ ਦੇ ਉਪਦੇਸ਼
'ਤੇ
ਨਹੀਂ ਚੱਲਦੇ ਤਾਂ ਫਿਰ ਦੁਨੀਆਂ ਵਿਚ ਕੋਈ ਵੀ ਸਾਡੀ ਮੈਲ ਨਹੀਂ
ਧੋ ਸਕਦਾ। ਆਪਣੇ ਆਪ ਨੂੰ ਗੁਰੂ ਰਵਦਾਸ ਜੀ ਦੇ ਪੈਰੋਕਾਰ ਕਹਾਉਣ
ਵਾਲੇ ਸਾਡੇ ਲੋਕ ਹੀ ਉਨ੍ਹਾਂ ਦੇ ਉਪਦੇਸ਼ਾਂ ਨੂੰ ਸਮਝਣ ਦੀ ਬਜਾਏ,
ਉਨ੍ਹਾਂ ਦੇ ਨਾਮ ਤੇ ਬ੍ਰਾਹਮਣਵਾਦੀ ਬਾਣੀ ਛਾਪ ਕੇ ਉਸ ਤੇ ਗੁਰੂ
ਰਵਦਾਸ ਜੀ ਦੀ ਮੋਹਰ ਲਗਾ ਕੇ ਗੁਰੂ ਨਾਲ ਧੋਖਾ ਕਰ ਰਹੇ ਹਨ।
ਗੁਰੂ ਦਾ ਉਪਦੇਸ਼ ਸਮਝਣ ਨੂੰ ਤਾਂ ਗੁਰੂ ਦੀ ਕਹੀ ਹੋਈ ਇਕ ਹੀ
ਤੁੱਕ ਕਾਫੀ ਹੁੰਦੀ ਹੈ ਪਰ ਸਾਡੇ ਕੋਲ ਤਾਂ ਗੁਰੂ ਰਵਦਾਸ ਜੀ ਦੇ
੪੦ ਸ਼ਬਦਾਂ ਦਾ ਅਨਮੋਲ ਖਜਾਨਾ ਪਿਆ ਹੈ ਜਿਸਨੂੰ ਮਨ ਵਿੱਚ ਵਸਾਉਣ
ਦੀ ਲੋਡ਼ ਹੈ,
ਚੇਤੇ ਰੱਖਣ ਦੀ ਲੋਡ਼ ਹੈ। ਪਰ ਇੰਨਾ ਵਕਤ ਹੀ ਕਹਿਦੇ ਕੋਲ ਹੈ,
ਕੌਣ ਚੇਤੇ ਰੱਖਦਾ ਹੈ,
ਜਿਸ ਤਰ੍ਹਾਂ ਵੀ ਧਰਮਾਂ ਦੇ ਠੇਕੇਦਾਰ ਕਹਿੰਦੇ ਹਨ ਉਸੇ ਤਰ੍ਹਾਂ
ਹੀ ਸਭ ਕੁਝ ਮੰਨੀ ਜਾ ਰਹੇ ਹਨ ਸਾਡੇ ਲੋਕ। ਗੁਰੂ ਜੀ ਦੇ
ਉਪਦੇਸ਼ਾਂ ਨੂੰ ਸਮਝਣ ਦੀ ਬਜਾਏ,
ਉਨ੍ਹਾਂ ਦੇ ਨਾਮ ਤੇ ਅਲੱਗ ਅਲੱਗ ਸੰਸਥਾਵਾਂ ਵਲੋਂ ਭੋਲੇ-ਭਾਲੇ
ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਹਾ ਹੈ। ਇਸ ਲਈ ਸਾਡੇ ਸਮਾਜ
ਵਿੱਚ ਗਆਿਨ ਦਾ ਪ੍ਰਕਾਸ਼ ਨਹੀਂ ਹੋ ਰਹਾ। ਜਨਮਾਂ ਜਨਮਾਂ ਦੀ
ਗੁਲਾਮੀ ਅਤੇ ਗੁਲਾਮੀ ਦੀਆਂ ਇਹ ਮੈਲਾਂ ਨਹੀਂ ਉਤਰ ਰਹੀਆਂ। ਜੋ
ਕੌਮਾਂ ਸਚਾਈ ਤੋਂ ਮੂੰਹ ਫੇਰਦੀਆਂ ਹਨ ਉਹ ਕਦੇ ਕਾਮਯਾਬ ਨਹੀਂ
ਹੁੰਦੀਆਂ,
ਜੋ ਲੋਕ ਸੱਚ ਨੂੰ ਅਪਨਾਉਣ ਤੋਂ ਡਰਦੇ ਹਨ,
ਉਹ ਹਮੇਸ਼ਾਂ ਲਈ ਇਤਹਾਸ ਵਿੱਚ ਗੁਆਚ ਜਾਂਦੇ ਹਨ ਉਨ੍ਹਾਂ ਦਾ
ਨਾਮੋਨਸ਼ਾਨ ਵੀ ਨਹੀਂ ਬਚਦਾ। ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ
ਕਿ ਜੋ ਆਪਣੇ ਗੁਰੂ ਦੀ ਗੱਲ ਨਹੀਂ ਮੰਨਦੇ ਉਹ ਸੁੱਖ ਦੀ ਅਵਸਥਾ
ਵਿਚ ਨਹੀਂ ਆਉਂਦੇ ਅਤੇ ਕਦੇ ਵੀ ਉਨ੍ਹਾਂਦੀ ਮੈਲ ਨਹੀਂ ਉਤਰਦੀ।
ਜਿਹੜੇ ਦੂਜੇ-ਭਉ ਅਰਥਾਤ ਆਪਣੇ ਗੁਰੂ ਨੂੰ ਛੱਡ ਕੇ ਦੂਜਿਆਂ ਦੇ
ਮਗਰ ਲੱਗ ਜਾਂਦੇ ਹਨ ਉਨ੍ਹਾਂਨੂੰ ਐਸੀ ਮੈਲ ਚੜ੍ਹ
ਜਾਂਦੀ ਹੈ ਜੋ ਧੋਤੇ ਵੀ ਮੂਲੋਂ ਨਹੀਂ ਉੱਤਰਦੀ ਭਾਵੇਂ ਉਹ ਅਠਾਹਟ
ਤੀਰਥਾਂ ਵਿਚ ਨਹਾ ਲੈਣ¸
ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥
ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥
ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥
ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥ (ਪੰਨਾ
੮੭)
ਜੇਕਰ ਅਸੀਂ ਆਪਣੇ ਸਤਗੁਰੂ ਤੋਂ,
ਖਸਮ ਤੋਂ ਕੁਝ ਲੈਣਾ ਹੈ ਤਾਂ ਹੀ ਉਸ ਤੋਂ ਮੰਗ ਪਾਵਾਂਗੇ ਜੇਕਰ
ਸਾਨੂੰ ਉਸਤੇ ਭਰੋਸਾ ਹੋਵੇਗਾ-
ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ॥
ਭਰੋਸਾ ਵੀ ਤਦ ਹੀ ਹੋਵੇਗਾ ਜੇਕਰ ਗੁਰੂ ਨਾਲ ਕੋਈ ਧੋਖਾ ਨਾ ਕੀਤਾ
ਜਾਵੇ ਉਸਦੇ ਨਾਮ ਨੂੰ ਬ੍ਰਾਹਮਣਵਾਦੀ ਵਚਾਰਾਂ ਨਾਲ ਨਾ ਜੋੜਿਆ
ਜਾਵੇ। ਗੁਰੂ ਨੇ ਤਾਂ ਸਾਨੂੰ ਬ੍ਰਾਹਮਣਵਾਦ ਵਚੋਂ ਕੱਢਿਆਂ ਹੈ ਪਰ
ਅਸੀਂ ਨਿਕੰਮਿਆਂ ਨੇ,
ਗੁਰੂ ਨੂੰ ਮੰਨਣ ਵਾਲਿਆਂਨੇ ਗੁਰੂ ਨੂੰ ਹੀ ਬ੍ਰਾਹਮਣਵਾਦ ਵਿੱਚ
ਸੁਟਣ ਦਾ ਯਤਨ ਕੀਤਾ ਹੈ। ਡਾ. ਭੀਮ ਰਾਓ ਅੰਬੇਡਕਰ ਕਰਕੇ ਸਾਡੀ
ਆਰਥਕਿਤਾ ਤਾਂ ਸੁਧਰ ਗਈ ਹੈ ਪਰ ਸਾਡੀ ਸੋਚ ਅਤੇ ਵਚਾਰਧਾਰਾ ਅਜੇ
ਵੀ ਅੰਧਵਸ਼ਿਵਾਸ਼ ਵਾਲੀ ਹੀ ਹੈ। ਨਵੀਆਂ ਨਵੀਆਂ ਮਲੀਆਂ ਸੁਖ
ਸਹੂਲਤਾਂ ਵਚੋਂ ਸਾਨੂੰ ਫੁਰਸਤ ਹੀ ਨਹੀਂ ਕ ਿਅਸੀਂ ਸੱਚ ਤੇ ਝੂਠ
ਦਾ ਨਤਾਰਾ ਕਰ ਸਕੀਏ। ਅੱਜ ਦੀ ਭੱਜ ਦੌਡ਼ ਵਾਲੀ ਜੰਿਦਗੀ ਵਿੱਚ
ਜੇਕਰ ਸਾਡੇ ਕੋਲ ਇੰਨੀ ਫੁਰਸਤ ਨਹੀਂ ਤਾਂ ਘੱਟੋ ਘੱਟ ਅਸੀਂ ਇੰਨਾ
ਤਾਂ ਕਰ ਹੀ ਸਕਦੇ ਹਾਂ ਕ ਿਜੋ ਬੰਦਾ ਬ੍ਰਾਹਮਣਵਾਦ ਤੋਂ ਰਹਤਿ ਹੋ
ਕੇ ਆਪਣੇ ਸਤਗੁਰੂ ਦੀ ਵਡਿਆਈ ਕਰਨਾ ਚਾਹੁੰਦਾ ਹੈ,
ਸਚਾਈ ਨੂੰ ਲੋਕਾਂ ਦੇ ਸਾਮ੍ਹਣੇ ਲਿਆਉਣਾ ਚਾਹੁੰਦਾ ਹੈ,
ਉਸ ਦੇ ਰਾਹ ਦਾ ਰੋਡ਼ਾ ਨਾ ਬਣੀਏ। ਸ਼ਾਇਦ,
ਗੁਲਾਮ ਰਹਿ ਚੁੱਕੇ ਲੋਕਾਂ ਦੀ ਇਹ ਮਾਨਸਕਿਤਾ ਹੋ ਚੁੱਕੀ ਹੈ ਕਿ
ਝੂਠ ਨੂੰ ਤਾਂ ਉਹ ਸਰਿ ਤੇ ਚੁੱਕਣਾ ਪਸੰਦ ਕਰਦੇ ਹਨ ਪਰ ਸੱਚਾਈ
ਨੂੰ ਜੁੱਤੀ ਥੱਲੇ ਮਿੱਧ ਲੈਣ ਵਿੱਚ ਹੀ ਸਮਾਜ ਦਾ ਭਲਾ ਸਮਝਦੇ
ਹਨ। ਜਿਸ ਰੱਬ ਦੀ,
ਜਿਸ ਝੂਠ ਦੀ ਸਰਿਜਣਾ ਆਰੀਆ ਲੋਕਾਂ ਨੇ ਕੀਤੀ ਸੀ ਉਹ ਇਕ
ਵਚਾਰਧਾਰਾ ਦੇ ਰੂਪ ਵਿੱਚ ਕੀਤੀ ਸੀ ਜਿਸਨੂੰ ਕੱਟਿਆਸੀ ਸਾਡੇ
ਸਤਗੁਰਾਂ ਨੇ। ਪਰ ਅੱਜ ਅਸੀਂ ਉਸੇ ਵਚਾਰਧਾਰਾ ਨੂੰ ਅਨਪਡ਼੍ਹ ਤੇ
ਪੈਂਡੂ,
ਗਵਾਰ ਪਾਖੰਡੀ ਸਾਧਾਂ,
ਧਰਮ ਦੇ ਪੁਜਾਰੀਆਂ ਦੇ ਮਗਰ ਲੱਗ ਕੇ ਗੁਰੂ ਦੇ ਨਾਮ ਤੇ ਅਪਣਾ
ਲਿਆ ਹੈ। ਭਾਰਤ ਵਿੱਚ ਸਾਰੇ ਧਾਰਮਕਿ ਅਦਾਰਿਆਂ ਤੇ ਬ੍ਰਾਹਮਣਵਾਦ
ਦੀ ਜਕਡ਼ ਹੈ। ਜੇਕਰ ਬ੍ਰਾਹਮਣਵਾਦ ਦੀ ਜਕਡ਼ ਨਹੀਂ ਸੀ ਉਹ ਸਨ
ਪੰਜਾਬ ਵਿੱਚਲੇ ਦਲਤਿ ਸਮਾਜ ਨਾਲ ਸੰਬੰਧ ਸਾਧਾਂ ਦੇ ਡੇਰੇ ਭਾਵੇਂ
ਕਿ ਹਨਾਂ ਡੇਰਿਆਂ ਦੇ ਮੁੱਖੀ ਉਦਾਸੀਨ ਸ੍ਰੀਚੰਦੀਏ ਸਨ,
ਭਾਵੇਂ ਹੋਰ। ਦਲਤਾਂ ਨਾਲ ਸੰਬੰਧਤ ਹੋਣ ਕਰਕੇ ਇੱਥੇ ਦਲਤਿ ਸਮਾਜ
ਦਾ ਇਕੱਠ ਚੰਗਾ-ਖਾਸਾ ਹੋਣ ਲੱਗ ਪਿਆ ਸੀ। ਇਸ ਲਈ ਛੂਆ-ਛਾਤ ਕਾਰਨ
ਉੱਚੀਆਂ ਜਾਤਾਂ ਦਾ ਇੱਥੇ ਆਉਣਆ ਅਸੰਭਵ ਸੀ। ਬ੍ਰਾਹਮਣਵਾਦੀ
ਕਰਮਕਾਂਡ ਸਾਡੇ ਸਮਾਜ ਤੋਂ ਇਸ ਲਈ ਵੀ ਦੂਰ ਰਹਾ ਕਿਉਂਕਿਇਕ ਤਾਂ
ਛੂਆ-ਛਾਤ ਸੀ,
ਦੂਸਰਾ ਗੁਰੂ ਰਵਦਾਸ ਜੀ ਦੇ ੪੦ ਸ਼ਬਦ,
ਜੋ ਬ੍ਰਾਹਮਣਵਾਦ ਦੇ ਵਚਾਲੇ ਸਿੱਧੀਆਂ ਲਾਇਨਾਂ ਖਿੱਚ ਗਏ ਸਨ।
ਨਹੀਂ ਤਾਂ ਤੁਸੀਂ ਕਸੇ ਵੀ ਡੇਰੇ ਦੀ ਪੁਸਤਕ ਦਾ ਪੰਨਾ ਪਲਟ ਲਓ
ਤੁਹਾਨੂੰ ਬ੍ਰਾਹਮਣਵਾਦ ਸਪੱਸ਼ਟ ਨਜ਼ਰ ਆਵੇਗਾ। ਆਰ. ਐੱਸ. ਐੱਸ.
ਦਾ ਕੰਮ ਸਾਡੇ ਮਹਾਨ ਦਲਤਿ ਗੁਰੂਆਂ ਦੀ ਵਚਾਰਧਾਰਾ ਨੂੰ ਮਟਾ ਕੇ
ਉਸ ਵਿੱਚ ਬ੍ਰਾਹਮਣਵਾਦ ਦੀ ਘੁਸਪੈਠ ਕਰਨ ਦਾ ਹੈ। ਜਿਸ ਨਾਲ
ਉਨ੍ਹਾਂ ਦਾ ਅਜੋਕਾ ਹਿੰਦੂ ਧਰਮ ਕਸੇ ਨਾ ਕਸੇ ਰੂਪ ਵਿੱਚ ਵਧੇਗਾ।
ਇਸੇ ਲਈ ਗੁਰੂ ਰਵਦਾਸ ਜੀ ਨੂੰ ਪਛਿਲੇ ਜਨਮ ਦਾ ਬ੍ਰਾਹਮਣ ਬਣਾਉਣ
ਦੀਆਂ ਕੋਸ਼ਸ਼ਾਂ ਜਾਰੀ ਸਨ। ਠੀਕ ਇਸੇ ਤਰ੍ਹਾਂ ਬ੍ਰਾਹਮਣਵਾਦੀ
ਬਾਣੀ ਉਨ੍ਹਾਂ ਤੇ ਨਾਮ ਤੇ ਛਾਪ ਕੇ,
ਉਨ੍ਹਾਂ ਦੀ ਬਾਣੀ ਦਾ ਪੂਰਨ ਬ੍ਰਾਹਮਣੀਕਰਨ ਕੀਤਾ ਜਾ ਰਹਾ ਹੈ।
ਚਾਹੇ ਇਹ ਕਸੇ ਯੂਨੀਵਰਸਟੀ ਵਲੋਂ ਕੀਤਾ ਜਾਂਦਾ ਰਹਾ ਹੋਵੇ ਜਾਂ
ਕਸੇ ਵੀ ਡੇਰੇ ਵਲੋਂ ਪਰ ਇਸ ਨੂੰ ਸੌਡ਼ੀ ਸੋਚ ਵਾਲੇ ਬੰਦੇ ਹੀ
ਨੇਪਰੇ ਚਾਡ਼੍ਹ ਰਹੇ ਹਨ। ਉਦਾਹਰਣ ਦੇ ਤੌਰ ਤੇ ਡਾ. ਧਰਮਪਾਲ
ਸਿੰਗਲ ਵੀ ਬਾਹਰਲੀ ਬਾਣੀ ਨੂੰ ਬਹੁਤ ਮਾਨਤਾ ਦਿੰਦਾ ਹੈ,
ਉਹ ਗੁਰੂ ਰਵਦਾਸ ਜੀ ਨੂੰ ਸਭ ਤੋਂ ਵੱਧ ਬ੍ਰਾਹਮਣਵਾਦੀ ਰੂਪ ਦੇਣ
ਵਾਲਾ ਉੱਚ ਕੋਟੀ ਦਾ ਲੇਖਕ ਹੈ। ਜਿਸ ਨਾਲ ਮੇਰਾ ਵਾਦ-ਵਵਾਦ ਕਲਾ
ਸਰਿਜਕ ਵਿੱਚ ਛਪਦਾ ਰਹਾ ਹੈ। ਸਾਡਾ ਸਮਾਜ ਅਜਹੇ ਲੋਕਾਂ ਮਗਰ ਲੱਗ
ਕੇ ਗੁਰੂ ਰਵਦਾਸ ਜੀ ਦੇ ਉਪਦੇਸ਼ਾਂ ਤੋਂ ਭਟਕ ਰਹਾ ਹੈ।
ਅੱਜ ਲੋਕਤੰਤਰ ਦਾ ਸਮਾਂ ਹੈ,
ਹਰ ਕਸੇ ਨੇ ਆਪਣੇ ਵਚਾਰ ਕਰਨ ਦਾ,
ਕਹਣਿ ਦਾ,
ਲਖਿਣ ਦਾ ਹੱਕ ਹੈ,
ਖਾਸ ਕਰਕੇ ਜੇਕਰ ਜੱਿਥੇ ਸਾਡੇ ਮਹਾਨ ਦਲਤਿ ਗੁਰੂਆਂ ਦੀ ਗੱਲ
ਹੁੰਦੀ ਹੈ ਉੱਥੇ ਅਸੀਂ ਕੋਈ ਵੀ ਗੱਲ ਨਰਿਪੱਖ ਹੋ ਕੇ ਕਹਿ ਸਕਦੇ
ਹਾਂ। ਪਰ ਲੋਕਤੰਤਰ ਵਿੱਚ ਕਸੇ ਨੂੰ ਵੀ ਇੰਨੀ ਵੀ ਆਜਾਦੀ ਨਹੀਂ
ਦਿੱਤੀ ਜਾਣੀ ਚਾਹੀਦੀ ਕਿ ਕੋਈ ਇੰਨੇ ਵੱਡੇ ਮਹਾਨ ਗੁਰੂ ਦੀ
ਵਚਾਰਧਾਰਾ ਨੂੰ ਹੀ ਬਦਲ ਦੇਵੇ ਤੇ ਉਨ੍ਹਾਂ ਦੇ ਸ਼ੁੱਧ ਉਪਦੇਸ਼ਾਂ
ਵਿੱਚ ਮਲਾਵਟ ਕਰਕੇ ਸਮਾਜ ਨੂੰ ਗੁੰਮਰਾਹ ਕਰੇ। ਸਤਗੁਰੂ ਰਵਿਦਾਸ
ਜੀ ਆਪ ਹੀ ਦਇਆ ਮੇਹਰ ਕਰਨ,
ਆਪ ਹੀ ਸਭ ਨੂੰ ਸੁਮੱਤ ਬਖਸ਼ਣ।
|