UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਸੋਹੰ

ਸੋਹੰ

ਗੁਰਬਾਣੀ ਵਿਚਾਰ

                                                         

ਨਿਮਰਤਾ ਦਾ ਸੰਦੇਸ਼

   ਗੁਰੂ ਪਿਆਰਿਉ ਦਾਸ ਆਪ ਜੀ ਨਾਲ ਨਿਮਰਤਾ ਬਾਰੇ ਕੁਝ ਵਿਚਾਰ ਸਾਂਝੇ ਕਰੇਗਾ

ਇਸ ਦੁਨੀਆ ਵਿੱਚ ਕਿਸੇ ਨੇ ਵੀ ਅਗਰ ਕੁਝ ਹਾਸਲ ਕੀਤਾ ਹੈ ਤਾਂ ਉਸ ਨੇ ਨਿਮਾਣਾ ਬਣ ਕੇ ਹੀ ਹਾਸਲ ਕੀਤਾ ਹੈ, ਅਗਰ ਕੁਝ ਗੁਆਇਆ ਹੈ ਤਾਂ ਅਹੰਕਾਰ ਕਰਕੇ ਹੀ ਗੁਆਇਆ ਹੈ ਗੁਰੂ, ਸਤਿਗੁਰੂ, ਪੀਰ,ਪੈਗੰਬਰ, ਔਲੀਏ, ਮਹਾਪੁਰਸ਼ ਆਦਿ ਜੋ ਵੀ ਇਸ ਦੁਨੀਆਂ ਵਿੱਚ ਆਏ ਸਾਰਿਆਂ ਨੇ ਨਿਮਰਤਾ ਨੂੰ ਇਸ ਕਦਰ ਅਪਣਾਇਆ ਜਿਹੜਾ ਕਿ ਸਾਡੀ ਸੋਚ ਤੋ ਵੀ ਪਰੇ ਹੈ ਸਤਿਗੁਰਾਂ ਨੇ ਆਪਣੇ ਆਪ ਨੂੰ ਉਸ ਦੇ ਘਰ ਦਾ ਕੀੜਾ, ਦੀਨ, ਮੈਲੀ ਮੱਤ ਵਾਲਾ ਆਦਿ ਨਾਵਾਂ ਨਾਲ ਜ਼ਿਕਰਿਆ ਹੈ, ਜਿਵੇ ਕਿ ਉਹਨਾ ਦੀ ਬਾਣੀ ਗਵਾਹੀ ਦਿੰਦੀ ਹੈ

੧.   ਤੁਮ ਮਖਤੂਲ ਸੁਪੇਦ ਸਪੀਅਲ,ਹਮ ਬਪੁਰੇ ਜਸ ਕੀਰਾ

ਹੇ ਪਰਮਾਤਮਾਂ ਤੁਸੀ ਇੱਕ ਸਫੈਦ ਮਖਮਲ ਦੀ ਤਰਾਂ ਹੋ ਤੇ ਮੈ ਕੀੜੈ ਦੀ ਨਿਆਈ ਹਾਂ

੨.  ਉਪਜਿਓ ਗਿਆਨੁ ਹੂਆ ਪਰਗਾਸ  ਕਰਿ ਕਿਰਪਾ ਲੀਨੇ ਕੀਟ ਦਾਸ

ਹੇ ਪ੍ਰਭੂ ਮੇਰੇ ਹਿਰਦੇ ਦੇ ਅੰਦਰ ਤੇਰੇ ਸੱਚੇ ਨਾਮ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ ਤੂੰ ਮੇਰੇ ਤੇ ਕਿਰਪਾ ਕਰ ਦਿੱਤੀ ਹੈ ਜੋ ਮੇਰੇ ਵਰਗੇ ਮਾਮੂਲੀ ਕੀੜੇ ਵਰਗੇ ਜੀਵ ਨੂੰ ਵੀ ਆਪਣਾ ਸੇਵਕ ਬਣਾ ਲਿਆ ਹੈ

੩.  ਮਲਿਨ ਭਈ ਮਤਿ ਮਾਧਵਾ,ਤੇਰੀ ਗਤਿ ਲਖੀ ਨ ਜਾਇ

ਹੇ ਮਾਧੋ ਮੇਰੀ ਮੱਤ ਮਲੀਨ ਹੋ ਚੁਕੀ ਹੈ, ਇਸ ਲਈ ਤੇਰੀ ਪਵਿੱਤਰ ਮਹਿਮਾ ਨੂੰ ਮੇਰੀ ਮੱਤ ਸਮਝ ਨਹੀਂ ਸਕਦੀ, ਮੇਰੇ ਉੱਤੇ ਕਿਰਪਾ ਕਰ

੪.   ਨਾਨਕ ਕਹੈ ਸਹੇਲੜੀਓ ਸਹੁ ਖਰਾ ਪਿਆਰਾ ਹਮ ਸਹ ਕੇਰੀਆ ਦਾਸੀਆਂ ਸਾਚਾ ਖਸਮ ਹਮਾਰਾ

੫.  ਭਗਤ ਹੇਤ ਗੁਰ ਚਰਨ ਨਿਵਾਸਾ ਨਾਨਕ ਹਰਿ ਜਨ ਕਾ ਦਾਸਨ ਦਾਸਾ

੬.   ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ

੭.  ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ

੮.   ਮੈਂ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ਮੈ ਗਰੀਬ ਮੈ ਮਸਕੀਨ ਤੇਰਾ ਨਾਮ ਹੈ ਅਧਾਰਾ

੯.  ਕਬੀਰ ਕੂਕਰ ਰਾਮ ਕੋ ਮੁਤੀਆ ਮੇਰਾ ਨਾਓ ਗਲੇ ਹਮਾਰੇ ਜੇਵਰੀ ਜਹਾਂ ਖੀਚੈ ਤਹ ਜਾਂਓ

ਉਪਰ ਜੋ ਵੀ ਉਦਾਹਰਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਆਉ ਉਨ੍ਹਾਂ ਵਿਚੋ ਕੁਝ ਕੁ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ, ਉਪਰ ਜੋ ਮਹਾਂਪੁਰਸ਼ਾ ਦੀਆ ਉਦਾਹਰਣਾ ਦਿੱਤੀਅਂ ਹਨ ਉਹ ਮਹਾਨ ਸ਼ਖਸੀਅਤਾ ਕੁਲ ਮਾਲਕ ਨਾਲ ਅਭੇਦ ਹੁਦਿੰਆਂ ਹੋਇਆਂ ਵੀ ਆਪਣੇ ਆਪ ਨੂੰ ਕੀੜੇ, ਮੰਗਤੇ, ਭੈੜੀ ਮ੍ਨਤ ਵਾਲੇ, ਲਾਲੇ ਗੋਲੇ, ਦਾਸਾ ਦੇ ਦਾਸ, ਭਿਖਾਰੀ, ਨੀਚਾਂ ਦੇ ਨੀਚ, ਮੈਲੇ, ਮੂਰਖ, ਪਾਪੀ, ਕੂਕਰ, ਅਵਗੁਣੀ ਆਦਿ ਅਖਵਾੳਦੇਂ ਹਨ, ਪਰ ਅਸੀ ਜੋ ਅਸਲੀ ਭੇਖਾਰੀ, ਅਸਲੀ ਅੰਨੇ, ਮੰਗਤੇ, ਕੀੜੇ, ਕੂਕਰ, ਨੀਚਾ ਦੇ ਨੀਚ, ਪਾਪੀ, ਅਵਗੁਣਾ ਨਾਲ ਭਰੇ ਹੋਏ, ਮੈਲ ਨਾਲ ਭਰੇ ਹੋਏ ਹਾਂ ਅਸੀ ਮੰਨਣ ਨੂੰ ਤਿਆਰ ਹੀ ਨਹੀਂ ਹਾਂ ਆੳ ਇਹਨਾਂ ਬਚਨਾਂ ਤੋ ਕੁਝ ਸਿੱਖਿਅ ਲਈਏ ਅਤੇ ਆਪਣੇ ਅੰਦਰ ਨਿਮਰਤਾ ਭਰ ਕੇ ਇੱਕ ਦੂਜੇ ਨਾਲ ਰਲ ਮਿਲ ਕੇ ਰਹੀਏ ਆਪ ਤੋ ਛੋਟਿਆ ਨਾਲ ਪਿਆਰ ਕਰੀਏ, ਆਪ ਤੋ ਵੱਡਿਆਂ ਦਾ ਸਤਿਕਾਰ ਕਰੀਏ ਆਉ ਬਾਣੀ ਦੇ ਉਹਨਾਂ ਬਚਨਾ ਦਾ ਲਾਭ ਉਠਾਈਏ ਤੇ ਆਪਣੇ ਅੰਦਰੋਂ ਇਹ ਅਹੰਕਾਰ ਗੁਆਈਏ ਜਿਵੇਂ ਕਿ ਹਮ ਬਡ ਕਬਿ, ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ  ॥  ਗਿਆਨੀ ਗੁਨੀ ਸੂਰ ਹਮ ਦਾਤੇ, ਇਹ ਬੁਧਿ ਕਬਹਿ ਨ ਨਾਸੀ           

ਜਿਵੇਂ ਕਿ ਇੱਕ ਬਾਪ ਨੇ ਆਖਿਰੀ ਵਕਤ ਆਪਣੇ ਚਾਰ ਲੜਕਿਆਂ ਨੂੰ ਆਪਣੇ ਪਾਸ ਬੁਲਾਇਆ ਤੇ ਆਖਿਆ ਮੈ ਤੁਹਾਨੂੰ ਇੱਕ ਗੱਲ ਕਹਿ ਕੇ ਚੱਲਿਆਂ ਹਾਂ ਇਹ ਗੱਲ ਲੜ ਬੰਨ ਲੈਣੀ, ਕਿ ਮੈ ਜਿੰਦਗੀ ਵਿੱਚ ਕਿਸੇ ਕੋਲੋ ਹਾਰਿਆ ਨਹੀਂ ਚਾਰੇ ਲੜਕਿਆਂ ਨੇ ਹੈਰਾਨ ਹੋ ਕੇ ਪੁਛਿਆ ਇਹ ਕਿਸ ਤਰਾਂ ਹੋ ਸਕਦਾ ਹੈ ਤਾਂ ਬਾਪ ਨੇ ਬੜੀ ਨਿਮਰਤਾ ਨਾਲ ਆਖਿਆ ਕਿ ਮੈ ਕਦੇ ਕਿਸੇ ਨੂੰ ਜਿੱਤਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਇਸ ਕਰਕੇ ਮੈ ਕਦੇ ਹਾਰਿਆ ਨਹੀ ਆੳ  ਵੈਰ ਵਿਰੋਧ ਤੋ ਬਗੈਰ, ਲੜਾਈ ਝਗੜੇ ਤੋ ਬਗੈਰ, ਅਹਿੰਸਾ ਤੋ ਬਗੈਰ ਪਿਆਰ ਨਾਲ ਦਿਲਾ ਵ੍ਨਿਚ ਨਿਮਰਤਾ ਰੱਖ ਕੇ ਕੁਝ ਹਾਸਲ ਕਰਨ ਦੀ ਕੋਸਿਸ਼ ਤਾਂ ਕਰੀਏ ਆਉਣ ਵਾਲੀਆਂ ਆਪਣੀਆਂ ਪੀੜੀਆਂ ਨੂੰ ਜਾਤ ਪਾਤ, ਊਚ ਨੀਚ ਅਤੇ ਅਮੀਰ ਗਰੀਬ ਦੇ ਭੇਦ ਭਾਵ ਤੋ ਓੱਪਰ ਉਠ ਕੇ ਇੱਕ ਸਾਂਝੀਵਾਲਤਾ ਦਾ, ਆਪਸੀ ਭਾਈਚਾਰੇ ਦਾ ਸੰਦੇਸ਼ ਦੇ ਜਾਈਏ ਤਾਂਕਿ ਸਾਡੇ ਆਉਣ ਵਾਲੇ ਬੱਚੇ ਸਾਨੂੰ ਕੋਸਣ ਦੀ ਵਜਾਏ ਸਾਡਾ ਦਿੱਤਾ ਹੋਇਆ ਸੁਨੇਹਾ ਕਹਾਣੀਆਂ ਅਤੇ ਮਿਸਾਲਾਂ ਦੇ ਰੂਪ ਵਿੱਚ ਅੱਗੇ ਸੁਨਾਉਣ

ਸਾਧ ਸੰਗਤ ਦਾਸ ਨੇ ਕੁਝ ਕੁ ਲਿਖਣ ਦੀ ਕੋਸਸ਼ ਕੀਤੀ ਹੈ ਆਪਣੇ ਚਰਨਾ ਚ ਕਬੂਲ ਕਰ ਲੈਣਾ  ।  ਕੁਛ ਗਲਤ ਲਿਖ ਗਿਆ ਹੋਵਾਂ ਤਾਂ ਆਪਣੇ ਸੁਝਾਓ ਜਰੂਰ ਦੇਣਾ ਜੀ ਆਪ ਜੀ ਦੇ ਸੁਝਾਓ ਸਿਰ ਮੱਥੇ ਤੇ

ਦਾਸ ਹਮੇਸਾ ਹੀ ਧੰਨਵਾਦੀ ਹੈ ਸ੍ਰੀ ਰੂਪ ਸਿੱਧੂ ਹੁਣਾਂ ਦਾ ਜੋ ਕਿ ਮੇਰੇ ਉਸਤਾਦ ਵੀ ਹਨ ਅਤੇ ਹਮੇਸਾ ਹੀ ਲਿਖਣ ਵਿੱਚ ਅਤੇ ਬੋਲਣ ਮੇਰੀ ਸਹਾਇਤਾ ਕਰਦੇ ਰਹਿੰਦੇ ਹਨ ਅੋਰ ਜਿਹਨਾ ਨੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਵੈਬ ਸਾਈਟ ਲਾਂਚ ਕਰਕੇ ਸੰਗਤ ਨੂੰ ਬਹੁਤ ਲਾਹੇਵੰਦ ਤੋਹਫਾ ਦਿੱਤਾ ਹੈ ਅਤੇ ਹਰ ਇੱਕ ਵਰਗ ਦੇ ਗੁਰਮੁਖ ਪਿਆਰਿਆਂ ਅਤੇ ਸਤਿਗੁਰਾਂ ਦੀ ਪਿਆਰੀ ਸੰਗਤ ਨੂੰ ਹਰ ਸੁਝਾਓ ਤੇ ਸੰਦੇਸ਼ ਦੇਣ ਦਾ ਸੱਦਾ ਵੀ ਦਿੱਤਾ ਹੈ  

ਸਮੂਹ ਪਾਠਕਾਂ ਅਤੇ ਵਿਦਵਾਨਾਂ ਨੂੰ ਬੇਨਤੀ ਹੈ ਕਿ ਇਸ ਰਚਨਾ, ਹੋਰ ਰਚਨਾਵਾਂ ਅਤੇ ਸਾਰੀ ਵੈਬਸਾਈਟ ਬਾਰੇ ਆਪਣੇ ਅਣਮੁੱਲੇ ਵਿਚਾਰ ਜਰੂਰ ਲਿਖ ਭੇਜਣੇ ਜੀ

ਸਤਪਾਲ ਮਹੇ {ਰਾਏਪੁਰ ਰਸੂਲਪੁਰ ਜਲੰਧਰ}         

ਸ਼ਾਰਜਾ ਯੂ.ਏ.ਈ.