ਸਾਹਿਬ ਕਾਂਸ਼ੀ ਰਾਮ
ਜੀ ਨੇ ਦਲਿਤ ਸਮਾਜ ਭਲਾਈ ਲਈ ਸਾਰੀ ਜ਼ਿੰਦਗੀ ਸੰਘਰਸ਼ ਕੀਤਾ
ਸਰਬਜੀਤ ਬਿਰਕ ਪ੍ਰਧਾਨ ਭਾਰਤ ਰਤਨ ਡਾ: ਬੀ ਆਰ ਅੰਬੇਡਕਰ
ਵੈਲਫੇਅਰ ਅਸੋਸੀਏਸ਼ਨ ਰਜਿ: ਇਟਲੀ
ਰੋਮ
ਇਟਲੀ
(
ਹਰਦੀਪ ਸਿੰਘ ਕੰਗ) ਯੁੱਗ ਪੁਰਸ਼ ਸਮਾਜਿਕ ਬਰਾਬਰਤਾ ਦੇ ਮਸੀਹਾ ,
ਬਹੁਜਨ ਸਮਾਜ ਪਾਰਟੀ ਦੇ ਜਨਮ ਦਾਤਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ
ਨੂੰ ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਵੈਲਫੇਅਰ ਅਸੋਸੀਏਸ਼ਨ ਰਜਿ:
ਇਟਲੀ ਵਲੋਂ ਕੋਟ ਕੋਟ ਪ੍ਰਣਾਮ। ਮੌਜੂਦਾ ਸਮੇਂ ਅੰਦਰ ਬਾਬਾ
ਸਾਹਿਬ ਡਾ. ਅੰਬੇਡਕਰ ਜੀ ਤੋਂ ਬਾਦ ਦਲਿਤ ਸਮਾਜ ਦੀ ਭਲਾਈ ਦੀ
ਗੱਲ ਸਿਰਫ ਬਾਬੂ ਕਾਂਸ਼ੀ ਰਾਮ ਜੀ ਨੇ ਜਾਂ ਬਹੁਜਨ ਸਮਾਜ ਪਾਰਟੀ
ਨੇ ਹੀ ਕੀਤੀ ਹੈ ਜਿਹੜੀ ਲਗਾਤਾਰ ਭੈਣ ਮਾਇਆਵਤੀ ਦੀ ਯੋਗ
ਪ੍ਰਧਾਨਗੀ ਹੇਠ ਲਗਾਤਾਰ ਜਾਰੀ ਹੈ। ਅੱਜ ਹਰ ਪਾਰਟੀ ਵੋਟਾਂ ਦੀ
ਖਾਤਿਰ ਬਹੁਜਨ ਸਮਾਜ ਦੀ ਗੱਲ ਕਰ ਰਹੀ ਹੈ ਜੋ ਇਸ ਗੱਲ ਦਾ ਸਬੂਤ
ਹੈ ਕਿ ਬਿਨਾਂ ਦਲਿਤ ਸਮਾਜ ਦੇ ਹਰ ਰਾਜਨੀਤਕ ਪਾਰਟੀ ਲਈ ਦੇਸ਼ ਦੀ
ਸੱਤਾ ਤੇ ਕਬਜ਼ਾ ਕਰਨਾਮੁਸ਼ਕਿਲ ਹੈ। ਸਾਹਿਬ ਕਾਂਸ਼ੀ ਰਾਮ ਜੀ ਨੇ
ਭਾਰਤ ਦੇ ਦੱਬੇ ਕੁਚਲੇ ਅਤੇ ਲਤਾੜੇ ਹੋਏ ਬਹੁਜਨ ਸਮਾਜ ਨੂੰ
ਇਕੱਠਾ ਕਰਕੇ ਇੱਕ ਰਾਜਨੀਤਕ ਪਲੇਟ ਫਾਰਮ ਤਿਆਰ ਕੀਤਾ। ਬਾਬਾ
ਸਾਹਿਬ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਭਾਰਤ ਦੇ ਹਰ ਕੋਨੇ
ਕੋਨੇ ਵਿੱਚ ਪਹੁੰਚਾ ਦਿੱਤਾ। ਸਾਹਿਬ ਕਾਂਸ਼ੀ ਰਾਮ ਜੀ ਦਾ ਸੁਪਨਾ
ਸੀ ਕਿ ਭਾਰਤ ਦੀ ਰਾਜ ਸੱਤਾ ਬਹੁਜਨ ਸਮਾਜ ਦੇ ਹੱਥ ਵਿੱਚ ਹੋਵੇ,
ਸੋ ਸਾਨੂੰ ਉਨ੍ਹਾਂ ਦਾ ਸੁਪਨਾ ਪੂਰਾ ਕਰਨ ਲਈ ਬਹੁਜਨ ਸਮਾਜ
ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਹ ਸਾਹਿਬ ਕਾਂਸ਼ੀ ਰਾਮਜੀ
ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ
ਵੈਲਫੇਅਰ ਅਸੋਸੀਏਸ਼ਨ ਰਜਿ: ਇਟਲੀ |