ਡਾ. ਅੰਬੇਡਕਰ ਜੀ ਭਾਰਤ ਵਿੱਚ ਲੰਗੜੀ ਨਹੀ ਸੰਪੂਰਨ ਆਜ਼ਾਦੀ
ਚਾਹੁੰਦੇ ਸਨ
ਯੁਗਪੁਰਸ਼,
ਮਹਾਨ ਸਮਾਜ ਸੁਧਾਰਕ, ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਯੋਧੇ
ਅਤੇ ਨਾਰੀ ਜਾਤੀ ਦੇ ਮੁਕਤੀ ਦਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ
ਜੀ ਦੇ 122ਵੇਂ ਜਨਮ ਦਿਨ ਦੀਆਂ ਸਮੂਹ ਜਗਤ ਨੂੰ ਭਾਰਤ ਰਤਨ ਡਾ.
ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ (ਰਜਿ) ਇਟਲੀ ਵਲੋਂ ਲੱਖ
ਲੱਖ ਮੁਬਾਰਕਾਂ । ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਗਪਲ
ਮੇਜ਼ ਕਾਨਫ੍ਰੰਸ ਵਿੱਚ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਮੈਂ ਭਾਰਤ
ਦੀ ਆਜ਼ਾਦੀ ਲਈ ਪਿੱਛੇ ਨਹੀ ਹਾਂ ਪਰ ਮੈਂ ਦੇਸ਼ ਦੀ ਆਜ਼ਾਦੀ ਦੇ
ਸਾਥ-ਸਾਥ ਆਪਣੇ ਭਾਰਤ ਦੇ ਮੂਲਨਿਵਾਸੀਆਂ ਦੀ ਵੀ ਆਜ਼ਾਦੀ ਚਾਹੁੰਦਾ
ਹਾਂ ਜਿਨ੍ਹਾਂ ਉਪਰ ਭਾਰਤ ਤੋਂ ਬਾਹਰੋਂ ਆਏ ਆਰੀਅਨ ਲੋਕਾਂ ਨੇ
ਆਪਣੇ ਕਾਲੇ ਕਨੂੰਨਾਂ ਦੀ ਕਿਤਾਬ ਮਨੂੰ ਸਿਮਰਤੀ ਨੂੰ ਲਾਗੂ ਕਰਕੇ
ਗ਼ੁਲਾਮ ਬਣਾ ਕੇ ਰੱਖਿਆ ਹੈ । ਬਾਬਾ ਸਾਹਿਬ ਜੀ ਨੇ ਆਪਣੇ ਸੰਦੇਸ਼
ਕਿਹਾ ਜੋ ਸਮਝਣ ਯੋਗ ਹੈ :-
ਸਾਡੇ ਅੰਦੋਲਨ ਦਾ ਲਕਸ਼ ਕੇਵਲ ਆਪਣੀ ਅਯੋਗਤਾ ਦੂਰ ਕਰਨਾ ਹੀ ਨਹੀ
ਹੈ ਬਲਕਿ ਦੇਸ਼ ਵਿੱਚ ਸਮਾਜਿਕ ਇੰਕਲਾਬ ਲਿਆਉਣਾ ਵੀ ਹੈ । ਇਕ ਐਸਾ
ਇੰਕਲਾਬ ਜਿਸ ਰਾਹੀਂ ਉੱਚੇ ਤੋਂ ਉੱਚੇ ਪਦ ਤੇ ਪਹੁੰਚਣ ਲਈ ਹਰ
ਮਨੁੱਖ ਨੂੰ ਬਰਾਬਰ ਮੌਕਾ ਮਿਲ ਸਕੇ। ਜਿੱਥੋਂ ਤੱਕ ਅਧਿਕਾਰਾਂ ਦਾ
ਸਬੰਧ ਹੈ ਮਨੁੱਖ- ਮਨੁੱਖ ਵਿਚਕਾਰ ਭੇਦ ਭਾਵ ਨਾ ਕਰਦੇ ਹੋਏ ਜਾਤੀ
ਤੇ ਜਮਾਤੀ ਰਹਿਤ ਸਮਾਜ ਦੀ ਸਿਰਜਣਾ ਕਰਨਾ ਹੈ। ਅੱਜ ਭਾਰਤ ਦਾ
ਮੂਲ ਨਿਵਾਸੀ ਜੇਕਰ ਆਜ਼ਾਦੀ ਦਾ ਅਨੰਦ ਮਾਣ ਰਿਹਾ ਹੈ ਇਹ ਕੋਈ
ਕਿਸੇ ਈਸ਼ਵਰ ਦੀ ਇੱਛਾ ਨਹੀ ਅਤੇ ਕੋਈ ਕਰਮਾਂ ਦਾ ਫਲ ਨਹੀ ਹੈ ਇਹ
ਤਾਂ ਬਾਬਾ ਸਾਹਿਬ ਜੀ ਦੀ ਸਾਡੇ ਲਈ ਕੀਤੀ ਕੁਰਬਾਨੀ ਦਾ ਕ੍ਰਿਸ਼ਮਾ
ਹੈ ਪਰ ਅੱਜ ਜੋ ਲੋਕ ਬਾਬਾ ਸਾਹਿਬ ਦੀ ਗੱਲ ਕਰਦੇ ਹਨ ਉਹ ਸਾਰਾ
ਸਾਲ ਮਨੂੰਵਾਦ ਨੂੰ ਕੁੱਛੜ ਚੁੱਕੀ ਫਿਰਦੇ ਹਨ। ਅੱਜ ਲੋੜ ਹੈ
ਬਾਬਾ ਸਾਹਿਬ ਜੀ ਦੀ ਗੱਲ ਸਮਝਣ ਦੀ ਅਤੇ ਜਾਤ ਪਾਤ ਤੋਂ ਉਪਰ ਉੱਠ
ਕੇ ਬਹੁਜਨ ਸਮਾਜ ਨੂੰ ਨਾਲ ਲੈਕੇ ਭਾਰਤ ਦੀ ਪਾਰਲੀਮੈਂਟ ਤੇ ਕਾਬਜ਼
ਹੋਣ ਦੀ । ਜਿੱਥੇ ਬੈਠਕੇ ਕਨੂੰਨ ਲਿਖੇ ਅਤੇ ਲਾਗੂ ਕੀਤੇ ਜਾਂਦੇ
ਹਨ। ਬਾਬਾ ਸਾਹਿਬ ਜੀ ਨੇ ਸੰਵਿਧਾਨ ਲਿਖਣ ਤੋਂ ਬਾਦ ਇਹ ਗੱਲ ਕਹੀ
ਸੀ। ਇਸ ਸੰਵਿਧਾਨ ਨੂੰ ਜੇਕਰ ਚਲਾਉਣ ਵਾਲੇ ਲੋਕ ਚੰਗੇ ਹੋਣਗੇ
ਤਾਂ ਇਹ ਚੰਗਾ ਸਿੱਧ ਹੋਵੇਗਾ ਅਤੇ ਜੇਕਰ ਚਲਾਉਣ ਵਾਲੇ ਲੋਕ ਮਾੜੇ
ਹੋਣਗੇ ਤਾਂ ਇਹ ਮਾੜਾ ਸਿੱਧ ਹੋਵੇਗਾ। ਆਉ ਬਾਬਾ ਸਾਹਿਬ ਡਾ.
ਅੰਬੇਡਕਰ ਜੀਦੇ ਜਨਮ ਦਿਵਸ ਤੇ ਉਨ੍ਹਾਂ ਵਲੋਂ ਦਰਸਾਏ ਹੋਏ ਮਾਰਗ
ਤੇ ਚੱਲਣ ਦਾ ਸੰਕਲਪ ਲਈਏ।ਚੇਅਰਮੈਨ ਸ਼੍ਰੀ ਗਿਆਨ ਚੰਦ ਸੂਦ,
ਪਰਧਾਨ ਸ਼੍ਰੀ ਸਰਬਜੀਤ ਵਿਰਕ, ਸੀਨੀਅਰ ਵਾਈਸ ਪਰਧਾਨ ਸ਼੍ਰੀ
ਕੁਲਵਿੰਦਰ ਲੋਈ. ਵਾਈਸ ਪਰਧਾਨ ਅਵਤਾਰ ਪੇਂਟਰ, ਜਨਰਲ ਸਕੱਤਰ
ਸ਼੍ਰੀ ਲੇਖ ਰਾਜ ਜੱਖੂ, ਕੈਸ਼ੀਅਰ ਸ਼੍ਰੀ ਸੁਰੇਸ਼ ਕੁਮਾਰ ਹਰਿਆਣੇ
ਵਾਲੇ, ਰੋਮਾ ਇੰਚਾਰਜ ਸ਼੍ਰੀ ਆਰ. ਡੀ ਪਰਸਾਦ ਉਤਰ ਪਰਦੇਸ਼,
ਵਾਰੀਤੋ ਇੰਚਾਰਗ ਸ਼ੀ ਕੈਲਾਸ਼ ਬੰਗੜ, ਮੁੱਖ ਸਲਾਹਕਾਰ ਸ਼੍ਰੀ
ਸੱਤਪਾਲ ਅਜਨਾਗਰ, ਸ਼੍ਰੀ ਆਂਚਲ ਕੁਮਾਰ ਕੈਲੇ, ਸ਼੍ਰੀ ਰਾਮ ਮੂਰਤੀ,
ਸ਼੍ਰੀ ਡਾਕਰਟ ਰਾਜਪਾਲ, ਸ਼੍ਰੀ ਦੇਸ ਰਾਜ, ਸ਼੍ਰੀ ਜੀਤ ਰਾਮ, ਸ਼੍ਰੀ
ਅਜਮੇਰ ਦਾਸ, ਸ਼੍ਰੀ ਰਵਿੰਦਰ ਭੱਟੀ ਸ਼੍ਰੀ ਰਕੇਸ਼ ਕੁਮਾਰ, ਸ਼੍ਰੀ
ਪ੍ਰਭਦਿਆਲ, ਸ਼੍ਰੀ ਕਿਸ਼ੋਰ ਲਾਲ, ਸ਼੍ਰੀ ਬਲਬੀਰ ਰਾਮ ਮਾਨਤੋਵਾ,
ਸ਼੍ਰੀ ਰਾਮ ਸ਼ਰਨ, ਸ਼੍ਰੀ ਗੁਰਬਖਸ਼ ਜੱਸਲ, ਸ਼੍ਰੀ ਅਮਰੀਕ ਮਹੇ, ਸ਼੍ਰੀ
ਭੁੱਟੋ ਕੁਮਾਰ ਆਦਿ
ਸਰਵਜੀਤ
ਵਿਰਕ |