ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ
ਪ੍ਰਗਟੇ ਆਇ ॥
ਸੰਤ
ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥
ਸੇਜ
ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥
ਇਛ
ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥
ਮਿਲਿ
ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥
ਹਰਿ
ਜੇਹਾ ਅਵਰੁ ਨ ਦਿਸਈ ਦੂਜਾ ਲਵੈ ਨ ਲਾਇ ॥
ਹਲਤੁ
ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥
ਸੰਸਾਰ
ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥
ਜਿਹਵਾ
ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥
ਫਲਗੁਣਿ
ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ
॥੧੩॥
ਪੰਨਾ ੧੩੬
(ਸਿਆਲੀ
ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਫਿਰਨ ਤੇ ਫੱਗਣ ਦੇ
ਮਹੀਨੇ ਵਿਚ ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ
ਖ਼ੁਸ਼ੀਆਂ ਮਨਾਂਦੇ ਹਨ,
ਪਰ)
ਫੱਗਣ ਵਿਚ (ਉਹਨਾਂ ਜੀਵ-ਇਸਤ੍ਰੀਆਂ ਦੇ ਅੰਦਰ) ਆਤਮਕ ਆਨੰਦ
ਪੈਦਾ ਹੁੰਦਾ ਹੈ,
ਜਿਨ੍ਹਾਂ ਦੇ ਹਿਰਦੇ ਵਿਚ ਸੱਜਣ-ਹਰੀ ਪਰਤੱਖ ਆ ਵੱਸਦਾ ਹੈ,
ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ
ਕਰ ਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦੇਂਦੇ ਹਨ,
ਉਹਨਾਂ
ਦੀ ਹਿਰਦਾ-ਸੇਜ ਸੁੰਦਰ ਬਣ ਜਾਂਦੀ ਹੈ,
ਉਹਨਾਂ
ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ,
ਫਿਰ
ਦੁੱਖਾਂ ਲਈ (ਉਹਨਾਂ ਦੇ ਹਿਰਦੇ ਵਿਚ) ਕਿਤੇ ਰਤਾ ਥਾਂ ਨਹੀਂ
ਰਹਿ ਜਾਂਦੀ । ਉਹਨਾਂ ਵਡ-ਭਾਗਣ ਜੀਵ-ਇਸਤ੍ਰੀਆਂ ਦੀ
ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ,
ਉਹਨਾਂ
ਨੂੰ
ਹਰੀ-ਪ੍ਰਭੂ ਖਸਮ ਮਿਲ ਪੈਂਦਾ ਹੈ,
ਉਹ
ਸਤ-ਸੰਗੀ ਸਹੇਲੀਆਂ ਨਾਲ ਰਲ ਕੇ ਗੋਵਿੰਦ ਦੀ ਸਿਫ਼ਤਿ-ਸਾਲਾਹ
ਦੇ ਗੀਤ ਅਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ
ਗਾਂਦੀਆਂ ਹਨ । ਪਰਮਾਤਮਾ ਵਰਗਾ ਕੋਈ ਹੋਰ,
ਉਸ ਦੀ
ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ
ਕਿਤੇ
ਦਿੱਸਦਾ ਹੀ ਨਹੀਂ । ਉਸ ਪਰਮਾਤਮਾ ਨੇ (ਉਹਨਾਂ ਸਤ-ਸੰਗੀਆਂ
ਦਾ) ਲੋਕ ਪਰਲੋਕ ਸਵਾਰ ਦਿੱਤਾ ਹੈ,
ਉਹਨਾਂ
ਨੂੰ (ਆਪਣੇ ਚਰਨਾਂ ਵਿਚ ਲਿਵ-ਲੀਨਤਾ ਵਾਲੀ) ਐਸੀ ਥਾਂ ਬਖ਼ਸ਼ੀ
ਹੈ ਜੋ ਕਦੇ ਡੋਲਦੀ ਹੀ ਨਹੀਂ । ਪ੍ਰਭੂ ਨੇ ਸੰਸਾਰ-ਸਮੁੰਦਰ
ਤੋਂ ਉਹਨਾਂ ਨੂੰ (ਹੱਥ ਦੇ ਕੇ) ਰੱਖ ਲਿਆ ਹੈ,
ਜਨਮਾਂ
ਦੇ ਗੇੜ ਵਿਚ ਮੁੜ ਉਹਨਾਂ ਦੀ ਦੌੜ ਭੱਜ ਨਹੀਂ ਹੁੰਦੀ । ਹੇ
ਨਾਨਕ! (ਆਖ—)
ਸਾਡੀ
ਇਕ ਜੀਭ ਹੈ,
ਪ੍ਰਭੂ
ਦੇ ਅਨੇਕਾਂ ਹੀ ਗੁਣ ਹਨ (ਅਸੀ ਉਹਨਾਂ ਨੂੰ ਬਿਆਨ ਕਰਨ ਜੋਗੇ
ਨਹੀਂ ਹਾਂ,
ਪਰ) ਜੇਹੜੇ ਜੀਵ ਉਸ ਦੀ ਚਰਨੀਂ ਪੈਂਦੇ
ਹਨ (ਉਸ ਦਾ ਆਸਰਾ ਤੱਕਦੇ ਹਨ) ਉਹ (ਸੰਸਾਰ-ਸਮੁੰਦਰ ਤੋਂ)
ਤਰ ਜਾਂਦੇ ਹਨ ।
ਫੱਗਣ ਦੇ ਮਹੀਨੇ ਵਿਚ (ਹੋਲੀਆਂ ਆਦਿਕ
ਵਿਚੋਂ ਅਨੰਦ ਲੱਭਣ ਦੇ ਥਾਂ) ਸਦਾ ਉਸ ਪਰਮਾਤਮਾ ਦੀ
ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ,
ਜਿਸ ਨੂੰ(ਆਪਣੀ ਵਡਿਆਈ ਕਰਾਣ ਦਾ) ਰਤਾ
ਭਰ ਭੀ ਲਾਲਚ ਨਹੀਂ ਹੈ (ਇਸ ਵਿਚ ਸਾਡਾ ਹੀ ਭਲਾ ਹੈ) ।੧੩
ਫਲਗੁਨਿ ਮਨਿ ਰਹਸੀ
ਪ੍ਰੇਮੁ ਸੁਭਾਇਆ ॥
ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥
ਮਨ
ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥
ਬਹੁਤੇ
ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥
ਹਾਰ
ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥
ਨਾਨਕ
ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥੧੬॥
ਪੰਨਾ ੧੧੦੯
(ਸਿਆਲੀ
ਰੁੱਤ ਦੀ ਕਰੜੀ ਸਰਦੀ ਪਿਛੋਂ ਬਹਾਰ ਫਿਰਨ ਤੇ) ਫੱਗਣ ਦੇ
ਮਹੀਨੇ ਵਿਚ (ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ
ਖ਼ੁਸ਼ੀਆਂ ਮਨਾਂਦੇ ਹਨ,
ਪਰ
ਜਿਸ ਜੀਵ-ਇਸਤ੍ਰੀ ਨੂੰ
ਆਪਣੇ
ਮਨ ਵਿਚ) ਪ੍ਰਭੂ ਦਾ ਪਿਆਰ ਮਿੱਠਾ ਲੱਗਾ,
ਉਸ ਦੇ
ਮਨ ਵਿਚ ਅਸਲ ਆਨੰਦ ਪੈਦਾ ਹੋਇਆ ਹੈ;
ਜਿਸ
ਨੇ ਆਪਾ-ਭਾਵ ਗਵਾਇਆ ਹੈ,
ਉਸ ਦੇ
ਅੰਦਰ ਹਰ ਵੇਲੇ ਹੀ ਖਿੜਾਉ ਬਣਿਆ ਰਹਿੰਦਾ ਹੈ ।(ਪਰ
ਆਪਾ-ਭਾਵ ਗਵਾਣਾ ਕੋਈ ਸੌਖੀ ਖੇਡ ਨਹੀਂ ਹੈ) ਜਦੋਂ ਪ੍ਰਭੂ
ਆਪ ਹੀ ਮਿਹਰ ਕਰਦਾ ਹੈ,
ਤਾਂ
ਜੀਵ ਆਪਣੇ ਮਨ ਵਿਚੋਂ ਮਾਇਆ ਦਾ ਮੋਹ ਮੁਕਾਂਦਾ ਹੈ,
ਪ੍ਰਭੂ
ਭੀ ਮਿਹਰ ਕਰ ਕੇ ਉਸ ਦੇ ਹਿਰਦੇ-ਘਰ ਵਿਚ ਆ ਪ੍ਰਵੇਸ਼ ਕਰਦਾ
ਹੈ । ਪ੍ਰਭੂ-ਮਿਲਾਪ ਤੋਂ ਬਿਨਾ ਹੀ ਮੈਂ ਬਥੇਰੇ (ਧਾਰਮਿਕ)
ਸਿੰਗਾਰ (ਬਾਹਰੋਂ ਦਿੱਸਦੇ ਧਾਰਮਿਕ ਕੰਮ) ਕੀਤੇ,
ਪਰ ਉਸ
ਦੇ ਚਰਨਾਂ ਵਿਚ ਮੈਨੂੰ
ਟਿਕਾਣਾ ਨਾਹ ਹੀ ਮਿਲਿਆ । ਹਾਂ,
ਜਿਸ
ਨੂੰ
ਪਤੀ-ਪ੍ਰਭੂ ਨੇ ਪਸੰਦ ਕਰ ਲਿਆ,
ਉਹ
ਸਾਰੇ ਹਾਰ-ਸਿੰਗਾਰਾਂ ਰੇਸ਼ਮੀ ਕੱਪੜਿਆਂ ਨਾਲ ਸਿੰਗਾਰੀ ਗਈ ।
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ
ਪ੍ਰਭੂ-ਪਤੀ ਨੇ ਆਪਣੇ ਗੁਰੂ ਦੀ ਰਾਹੀਂ (ਆਪਣੇ ਨਾਲ) ਮਿਲਾ
ਲਿਆ,
ਉਸ
ਨੂੰ ਹਿਰਦੇ-ਘਰ
ਵਿਚ ਹੀ ਖਸਮ-ਪ੍ਰਭੂ ਮਿਲ ਪਿਆ ।੧੬।
ਭਾਵ:-
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਫ਼ਤਿ-ਸਾਲਾਹ ਦੀ
ਰਾਹੀਂ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ,
ਉਸ
ਨੂੰ
ਆਪਣੇ-ਅੰਦਰ-ਵੱਸਦਾ ਪਰਮਾਤਮਾ ਮਿਲ ਪੈਂਦਾ ਹੈ । ਪਰ ਇਹ
ਆਪਾ-ਭਾਵ ਦੂਰ ਕਰਨਾ ਕੋਈ ਸੌਖੀ ਖੇਡ ਨਹੀਂ,
ਉਹ ਹੀ ਦੂਰ ਕਰਦਾ ਹੈ ਜਿਸ ਉਤੇ ਪਰਮਾਤਮਾ
ਮਿਹਰ ਕਰੇ ।