ਅਸੁਨਿ ਪ੍ਰੇਮ
ਉਮਾਹੜਾ ਕਿਉ ਮਿਲੀਐ ਹਰਿ ਜਾਇ
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ
ਜਾਇ
॥
ਮਨਿ
ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥
ਸੰਤ
ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥
ਵਿਣੁ
ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ
॥
ਜਿੰਨ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥
ਆਪੁ
ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥
ਜੋ
ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ
॥
ਪ੍ਰਭ
ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥
ਅਸੂ
ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ
॥
ਹੇ ਮਾਂ! (ਭਾਦਰੋਂ ਦੇ ਘੁੰਮੇ ਤੇ
ਤ੍ਰਾਟਕੇ ਲੰਘਣ ਪਿੱਛੋਂ) ਅੱਸੂ (ਦੀ ਮਿੱਠੀ ਮਿੱਠੀ ਰੁੱਤ)
ਵਿਚ (ਮੇਰੇ ਅੰਦਰ ਪ੍ਰਭੂ-ਪਤੀ ਦੇ) ਪਿਆਰ ਦਾ ਉਛਾਲਾ ਆ
ਰਿਹਾ ਹੈ (ਮਨ ਤੜਫਦਾ ਹੈ ਕਿ) ਕਿਸੇ ਨਾ ਕਿਸੇ ਤਰ੍ਹਾਂ ਚੱਲ
ਕੇ ਪ੍ਰਭੂ-ਪਤੀ ਨੂੰ
ਮਿਲਾਂ
। ਮੇਰੇ ਮਨ ਵਿਚ ਮੇਰੇ ਤਨ ਵਿਚ ਪ੍ਰਭੂ ਦੇ ਦਰਸਨ ਦੀ ਬੜੀ
ਪਿਆਸ ਲੱਗੀ ਹੋਈ ਹੈ (ਚਿੱਤ ਲੋਚਦਾ ਹੈ ਕਿ) ਕੋਈ (ਉਸ ਪਤੀ
ਨੂੰ)
ਲਿਆ
ਕੇ ਮੇਲ ਕਰਾ ਦੇਵੇ । (ਇਹ ਸੁਣ ਕੇ ਕਿ) ਸੰਤ ਜਨ ਪ੍ਰੇਮ
ਵਧਾਣ ਵਿਚ ਸਹੈਤਾ ਕਰਿਆ ਕਰਦੇ ਹਨ,
ਮੈਂ
ਉਹਨਾਂ ਦੀ ਚਰਨੀਂ ਲੱਗੀ ਹਾਂ । (ਹੇ ਮਾਂ!) ਪ੍ਰਭੂ ਤੋਂ
ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ (ਕਿਉਂਕਿ ਸੁਖ-ਆਨੰਦ ਦੀ)
ਹੋਰ ਕੋਈ ਥਾਂ ਹੀ ਨਹੀਂ । ਜਿਨ੍ਹਾਂ (ਵਡ-ਭਾਗੀਆਂ) ਨੇ
ਪ੍ਰਭੂ-ਪਿਆਰ ਦਾ ਸੁਆਦ (ਇਕ ਵਾਰੀ) ਚੱਖ ਲਿਆ ਹੈ (ਉਹਨਾਂ
ਨੂੰ ਮਾਇਆ ਦੇ ਸੁਆਦ ਭੁੱਲ ਜਾਂਦੇ ਹਨ,
ਮਾਇਆ
ਵੱਲੋਂ) ਉਹ ਰੱਜ ਜਾਂਦੇ ਹਨ,
ਆਪਾ‑ਭਾਵ
ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ—ਹੇ
ਪ੍ਰਭੂ! ਸਾਨੂੰ ਆਪਣੇ ਲੜ ਲਾਈ ਰੱਖ । ਜਿਸ ਜੀਵ-ਇਸਤ੍ਰੀ
ਨੂੰ
ਪ੍ਰਭੂ
ਖਸਮ ਨੇ ਆਪਣੇ ਨਾਲ ਮਿਲਾ ਲਿਆ ਹੈ,
ਉਹ
(ਉਸ ਮਿਲਾਪ ਵਿਚੋਂ) ਵਿੱਛੁੜ ਕੇ ਹੋਰ ਕਿਸੇ ਥਾਂ ਨਹੀਂ
ਜਾਂਦੀ, (ਕਿਉਂਕਿ)
ਹੇ ਨਾਨਕ (ਉਸ ਨੂੰ ਨਿਸਚਾ ਆ ਜਾਂਦਾ ਹੈ ਕਿ ਸਦੀਵੀ ਸੁਖ
ਵਾਸਤੇ) ਪ੍ਰਭੂ ਦੀ ਸਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ
[ ਉਹ ਸਦਾ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ ।
ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ ਉਹ
ਜੀਵ-ਇਸਤ੍ਰੀਆਂ ਸੁਖ ਵਿਚ ਵੱਸਦੀਆਂ ਹਨ,
ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ
ਹੁੰਦੀ ਹੈ ।
ਅਸੁਨਿ ਆਉ ਪਿਰਾ ਸਾ
ਧਨ ਝੂਰਿ ਮੁਈ ॥ ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ ॥ ਆਗੈ
ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ ॥ ਦਹ ਦਿਸਿ
ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥ ਨਾਨਕ ਅਸੁਨਿ
ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥੧੧॥
(ਭਾਦਰੋਂ
ਦੇ ਘੁੰਮੇ ਤੇ ਤ੍ਰਾਟਕੇ ਲੰਘਣ ਤੇ) ਅੱਸੂ (ਦੀ ਮਿੱਠੀ
ਰੁੱਤ) ਵਿਚ (ਇਸਤ੍ਰੀ ਦੇ ਦਿਲ ਵਿਚ ਪਤੀ
ਨੂੰ
ਮਿਲਣ
ਦੀ ਤਾਂਘ ਪੈਦਾ ਹੁੰਦੀ ਹੈ । ਤਿਵੇਂ ਜਿਸ ਜੀਵ-ਇਸਤ੍ਰੀ ਨੇ
ਪ੍ਰਭੂ-ਪਤੀ ਦੇ ਵਿਛੋੜੇ ਵਿਚ ਕਾਮਾਦਿਕ ਵੈਰੀਆਂ ਦੇ ਹੱਲਿਆਂ
ਦੇ ਦੁੱਖ ਵੇਖ ਲਏ ਹਨ,
ਉਹ
ਅਰਦਾਸ ਕਰਦੀ ਹੈ—)
ਹੇ
ਪ੍ਰਭੂ-ਪਤੀ! (ਮੇਰੇ ਹਿਰਦੇ ਵਿਚ) ਆ ਵੱਸ (ਤੈਥੋਂ ਵਿਛੁੜ
ਕੇ) ਮੈਂ ਹਾਹੁਕੇ ਲੈ ਲੈ ਕੇ ਆਤਮਕ ਮੌਤੇ ਮਰ ਰਹੀ ਹਾਂ,
ਮਾਇਕ
ਪਦਾਰਥਾਂ ਦੇ ਮੋਹ ਵਿਚ ਫਸ ਕੇ ਮੈਂ ਔਝੜੇ ਪਈ ਹੋਈ ਹਾਂ ।
ਹੇ ਪ੍ਰਭੂ! ਤੈਨੂੰ
ਤਦੋਂ
ਹੀ ਮਿਲ ਸਕੀਦਾ ਹੈ ਜੇ ਤੂੰ ਆਪ ਮਿਲਾਏਂ ।(ਜਦੋਂ ਤੋਂ)
ਦੁਨੀਆ ਦੇ ਝੂਠੇ ਮੋਹ ਵਿਚ ਫਸ ਕੇ ਮੈਂ ਖ਼ੁਆਰ ਹੋ ਰਹੀ ਹਾਂ,
ਤਦੋਂ
ਤੋਂ,
ਹੇ
ਪਤੀ! ਤੈਥੋਂ ਵਿਛੁੜੀ ਹੋਈ ਹਾਂ । ਪਿਲਛੀ ਤੇ ਕਾਹੀ (ਦੇ
ਸੁਫ਼ੈਦ ਬੂਰ ਵਾਂਗ ਮੇਰੇ ਕੇਸ) ਚਿੱਟੇ ਹੋ ਗਏ ਹਨ,
(ਮੇਰੇ
ਸਰੀਰ ਦਾ) ਨਿੱਘ ਅਗਾਂਹ ਲੰਘ ਗਿਆ ਹੈ (ਘਟ ਗਿਆ ਹੈ),
ਉਸ ਦੇ
ਪਿਛੇ ਪਿਛੇ ਸਰੀਰਕ ਕਮਜ਼ੋਰੀ ਆ ਰਹੀ ਹੈ,
ਇਹ
ਤਮਾਸ਼ਾ ਵੇਖ ਕੇ ਮੇਰਾ ਮਨ ਘਬਰਾ ਰਿਹਾ ਹੈ (ਕਿਉਂਕਿ ਅਜੇ ਤਕ
ਤੇਰਾ ਦੀਦਾਰ ਨਹੀਂ ਹੋ ਸਕਿਆ) । (ਕਾਹੀ ਪਿਲਛੀ ਦਾ ਹਾਲ
ਵੇਖ ਕੇ ਤਾਂ ਮਨ ਡੋਲਦਾ ਹੈ,
ਪਰ)
ਹਰ ਪਾਸੇ (ਬਨਸਪਤੀ ਦੀਆਂ) ਹਰੀਆਂ ਸਾਖਾਂ ਦੀ ਹਰਿਆਵਲ ਵੇਖ
ਕੇ (ਇਹ ਧੀਰਜ ਆਉਂਦੀ ਹੈ ਕਿ) ਅਡੋਲ ਅਵਸਥਾ ਵਿਚ (ਜੇਹੜਾ
ਜੀਵ) ਦ੍ਰਿੜ੍ਹ ਰਹਿੰਦਾ ਹੈ,
ਉਸੇ
ਨੂੰ
ਪ੍ਰਭੂ-ਮਿਲਾਪ ਦੀ ਮਿਠਾਸ (ਖ਼ੁਸ਼ੀ) ਮਿਲਦੀ ਹੈ । ਹੇ ਨਾਨਕ!
ਅੱਸੂ (ਦੀ ਮਿੱਠੀ ਰੁੱਤ) ਵਿਚ (ਤੂੰ ਭੀ ਅਰਦਾਸ ਕਰ ਤੇ ਆਖ—)
ਹੇ
ਪਿਆਰੇ ਪ੍ਰਭੂ! (ਮੇਹਰ ਕਰ) ਗੁਰੂ ਦੀ ਰਾਹੀਂ ਮੈਨੂੰ
ਮਿਲ
ਜਿਹੜਾ ਮਨੁੱਖ ਦੁਨੀਆ ਦੇ ਝੂਠੇ ਮੋਹ ਵਿਚ
ਫਸ ਜਾਂਦਾ ਹੈ,
ਉਹ
ਪਰਮਾਤਮਾ ਦੇ ਚਰਨਾਂ ਤੋਂ ਵਿਛੁੜਿਆ ਰਹਿੰਦਾ ਹੈ । ਪਰ
ਜਿਹੜਾ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ
ਪੈਂਦਾ ਹੈ ਉਹ ਮਾਇਆ ਦੇ ਮੋਹ ਦੇ ਹੱਲਿਆਂ ਵਲੋਂ ਅਡੋਲ ਹੋ
ਜਾਂਦਾ ਹੈ ਤੇ ਉਸ
ਨੂੰ
ਪ੍ਰਭੂ-ਮਿਲਾਪ ਦਾ ਆਨੰਦ ਪ੍ਰਾਪਤ ਹੁੰਦਾ
ਹੈ ।