ਪ੍ਰੋਹਿਤਵਾਦੀ, ਸਾਧ ਬਾਬੇ ਅਤੇ ਦਲਿਤ ਸ਼ੋਸ਼ਿਤ ਮਜ਼ਦੂਰ ਸਮਾਜ
ਡਾ. ਐਸ ਐਲ ਵਿਰਦੀ ਐਡਵੋਕੇਟ
ਆਰੀਆਂ ਨੇ ਆਪਣੀ ਤਾਨਾਸ਼ਾਹੀ ਤੇ ਦਬ ਦਬਾ ਜਾਰੀ ਰੱਖਣ
ਲਈ ਬ੍ਰੱਹਮਾਂ ਨੂੰ ਇਸ ਸਰਿਸ਼ਟੀ ਦਾ ਰਚਣਹਾਰਾ ਦੱਸਕੇ, ਭੋਲੇ ਭਾਲੇ
ਲੋਕਾਂ ਦੇ ਮਨ ਵਿੱਚ ਬ੍ਰੱਹਮਾਂ ਦਾ ਡਰ ਤੇ ਖੌਫ ਪੈਦਾ ਕਰ ਦਿੱਤਾ
ਕਿ ਬ੍ਰਹੱਮਾਂ ਨੇ ਬ੍ਰਾਹਮਣ ਮੂੰਹ ਵਿੱਚੋ, ਕਸ਼ੱਤਰੀ ਬਾਹਾਂ ਵਿੱਚੋ,
ਵੈਸ਼ ਪੇਟ ਵਿੱਚੋਂ, ਸ਼ੂਦਰ ਪੈਰਾਂ ਵਿੱਚੋਂ ਪੈਦਾ ਕੀਤੇ ਹਨ।
ਪੜ੍ਹਨਾ-ਪੜ੍ਹਾਉਣਾ, ਯੱਗ ਕਰਨਾ-ਕਰਾਉਣਾ, ਦਾਨ ਦੇਣਾ-ਲੈਣਾ ਇਹ 6
ਕੰਮ ਉਸ ਬ੍ਰਾਹਮਣਾਂ ਨੂੰ ਦਿੱਤੇ ਹਨ। ਪ੍ਰਜਾ ਦੀ ਰੱਖਿਆ ਕਰਨਾ,
ਮਰਨਾ, ਮਾਰਨਾ, ਕੁਰਬਾਨੀ ਦੇਣਾ ਕਸ਼ੱਤਰੀ ਦਾ ਕੰਮ ਹੈ। ਪਸ਼ੂ ਪਾਲਣ,
ਵਣਜ਼ ਵਿਉਪਾਰ ਤੇ ਖੇਤੀ ਕਰਨਾ ਵੈਸ਼ ਦਾ ਕੰਮ ਹੈ। ਬ੍ਰੱਹਮਾਂ ਨੇ
ਸ਼ੂਦਰਾਂ ਨੂੰ ਕੇਵਲ ਇਹ ਹੀ ਕੰਮ ਦਿੱਤਾ ਹੈ ਕਿ ਉਹ ਉਪਰੋਕਤ ਤਿੰਨ
ਵਰਣਾਂ ਦੀ ਇਮਾਨਦਾਰੀ ਨਾਲ ਸੇਵਾ ਕਰਨ। 1 1. ਮਨੂੰ ਸਿਮਰਤੀ
1-31, 1-88-91
ਪ੍ਰੋਹਿਤਵਾਦ
ਜਦ ਆਰੀਆ ਬ੍ਰਾਹਮਣ ਪ੍ਰੋਹਿਤਾਂ ਪਾਸ ਅਧਿਕ ਅਧਿਕਾਰ ਆ
ਗਏ ਤਾਂ ਉਹਨਾਂ ਚਾਹਿਆ ਕਿ ਇਹੀ ਅਧਿਕਾਰ ਉਹਨਾਂ ਦੀ ਸੰਤਾਨ ਲਈ
ਵੀ ਸੁਰੱਖਿਅਤ ਹੋ ਜਾਣ। ਇਸ ਇੱਛਾ ਲਈ ਜਨਮ ਜਾਤ, ਵਰਣ ਵਿਵਸਥਾ
ਦੀ ਨੀਂਹ ਰੱਖੀ ਗਈ। ਇਸ ਦਾ ਕੋਈ ਵਿਰੋਧ ਨਾ ਹੋਵੇ, ਇਸ ਲਈ
ਬ੍ਰਾਹਮਣਾਂ ਨੇ ਕਸ਼ੱਤਰੀਆਂ ਨਾਲ ਇੱਕ ਸਮਝੌਤਾ ਕੀਤਾ। ਬ੍ਰਾਹਮਣਾਂ
ਨੇ ਕਿਹਾ, ਰਾਜ ਪਾਠ ਸਾਨੂੰ ਨਹੀਂ ਚਾਹੀਦਾ, ਸਗੋਂ ਇੱਥੋਂ ਤੱਕ
ਕਿਹਾ ਕਿ ਰਾਜ ਪਾਠ ਕਸ਼ੱਤਰੀਆਂ ਦੇ ਪਾਸ ਹੀ ਰਹਿਣਾ ਚਾਹੀਦਾ ਹੈ।
ਇਸ ਲਈ ਅਸੀਂ ਕੋਸ਼ਿਸ਼ਾਂ ਕਰਦੇ ਰਹਾਂਗੇ। ਸਾਡੇ ਕਬਜ਼ੇ ਵਿੱਚ
ਧਾਰਮਿਕ ਨਿਯਮ ਅਤੇ ਕਾਨੂੰਨ ਰਹਿਣੇ ਚਾਹੀਦੇ ਹਨ। ਕਸ਼ੱਤਰੀਆਂ ਨੇ
ਇਸ ਨੂੰ ਸਵੀਕਾਰ ਕਰ ਲਿਆ।
ਪ੍ਰੋਹਿਤ ਵਰਗ ਨੇ ਸ਼ੂਦਰਾਂ ਉਤੇ ਪਾਬੰਦੀਆਂ ਲਾ ਕੇ
ਉਨ੍ਹਾਂ ਨੂੰ ਸਮਾਜ ਵਿੱਚ ਦਬਾਅ ਦਿੱਤਾ। ਇਸਤਰੀ ਸਿੱਖਿਆ ਦਾ
ਵਿਰੋਧ ਕੀਤਾ। ਉਹ ਜਾਣਦੇ ਸਨ ਕਿ ਅਗਰ ਇਸਤਰੀਆਂ ਸਿੱਖਿਅਤ ਹੋ
ਜਾਣਗੀਆਂ ਤਾਂ ਫਿਰ ਚਰਨਾਮਤ ਦੀ ਇੱਕ ਬੁੰਦ ਲਈ ਕੌਣ ਘੰਟਿਆਂ ਬੱਧੀ
ਪੁਜਾਰੀਆਂ ਦੇ ਚਰਣਾਂ 'ਚ ਬੈਠੇਗਾ, ਕਿੱਥੋਂ ਦਾਨ ਆਵੇਗਾ। ਇਸ ਤਰਾਂ
ਭਾਰਤ ਵਿਚ ਪ੍ਰੋਹਿਤਵਾਦ ਦਾ ਜਨਮ ਹੋਇਆ।
ਬ੍ਰਾਹਮਣਵਾਦ ਤੋਂ ਭਾਵ ਕੋਈ ਜਾਤੀ ਵਿਸ਼ੇਸ਼ ਤੋਂ ਨਹੀਂ
ਹੈ। ਬ੍ਰਾਹਮਣਵਾਦ ਉਹ ਸੋਚ ਹੈ ਜੋ ਮਨੁੱਖ ਨੂੰ ਅਜਾਦੀ, ਸਮਾਨਤਾ,
ਭਾਈਚਾਰਾ ਅਤੇ ਨਿਆਂ ਦੇਣ ਤੋਂ ਇਨਕਾਰੀ ਹੈ। ਮਨੁੱਖ ਦੀ ਸਮਾਜਿਕ,
ਆਰਥਿਕ, ਰਾਜਨੀਤਕ, ਧਾਰਮਿਕ ਅਤੇ ਸੱਭਿਆਚਾਰਕ ਲੁੱਟ ਕਰਕੇ ਸਾਰੀਆਂ
ਸ਼ਕਤੀਆਂ ਨੂੰ ਆਪਣੇ ਹੱਥਾਂ ਵਿੱਚ ਕੇਂਦਰਤ ਕਰਨ ਦੀ ਮਾਨਸਿਕਤਾ ਜੋ
ਆਪਣੇ ਆਪ ਨੂੰ ਸਭ ਤੋਂ ਸਰੇਸ਼ਟ ਤੇ ਦੂਜਿਆਂ ਨੂੰ ਆਪਣੇ ਤੋਂ ਘਟੀਆ
ਸਮਝਦੀ ਹੈ, ਅਜਿਹੀ ਸੋਚ ਬੇਸ਼ੱਕ ਕਿਸੇ ਵੀ ਜਾਤ, ਵਰਗ, ਲਿੰਗ,
ਧਰਮ, ਇਲਾਕੇ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਦੀ ਹੋਵੇ, ਉਹ
ਬ੍ਰਾਹਮਣਵਾਦੀ ਹੀ ਹੈ। ਸ਼ੁਰੂ ਵਿੱਚ ਇਸ ਵਿਚਾਰਧਾਰਾ ਨੇ ਕੇਵਲ
ਬ੍ਰਾਹਮਣਾਂ ਨੂੰ ਹਰ ਪੱਧਰ 'ਤੇ ਸਰਵ ਸਰੇਸ਼ਠ ਬਣਾ ਕੇ ਵਿਸ਼ੇਸ਼
ਅਧਿਕਾਰ ਅਤੇ ਸਹੂਲਤਾਂ ਦਿੱਤੀਆਂ, ਇਸ ਲਈ ਧਰਮ ਅਤੇ ਸਮਾਜ ਦੇ
ਅਜਿਹੇ ਕਰਮਕਾਂਡਾਂ ਨੂੰ ਬ੍ਰਾਹਮਣਵਾਦ ਦਾ ਨਾਮ ਦਿੱਤਾ ਗਿਆ। ਪਰ
ਅੱਜ ਇਹ ਵਿਚਾਰਧਾਰਾ ਕੇਵਲ ਬ੍ਰਾਹਮਣਾਂ ਦਾ ਹੀ ਦਮ ਨਹੀਂ ਭਰਦੀ
ਸਗੋਂ ਹਾਕਮ ਅਤੇ ਪ੍ਰੋਹਿਤ ਵਰਗ ਦਾ ਦਮ ਭਰਦੀ ਹੈ। ਤਰਕ ਵਿਹੂਣਾ
ਕਰਮ-ਕਾਂਡ, ਰੀਤੀ-ਰਿਵਾਜ, ਮਰਿਯਾਦਾ ਜਾਂ ਧਰਮ ਦਾ ਅਰਥ ਗਵਾ
ਚੁੱਕਾ 'ਮਜ਼ਹਬ' ਜੇ ਕਿਸੇ ਵਿਅਕਤੀ ਜਾਂ ਸਮਾਜ ਨੂੰ ਵਿਸ਼ੇਸ਼ ਸਥਾਨ
ਦਿੰਦਾ ਹੈ ਤਾਂ ਉਹ ਬ੍ਰਾਹਮਣਵਾਦ ਦੇ ਘੇਰੇ ਵਿੱਚ ਆਉਂਦਾ ਹੈ।
ਬ੍ਰਾਹਮਣਵਾਦ ਕਿਸੇ ਵੀ ਧਰਮ ਦਾ ਹਿੱਸਾ ਹੋ ਸਕਦਾ ਹੈ। ਇਹ ਹੁਣ
ਹਿੰਦੂ ਧਰਮ ਤੱਕ ਹੀ ਸੀਮਤ ਨਹੀਂ ਹੈ ਇਸ ਦੀ ਪ੍ਰਛਾਈਂ
ਬ੍ਰਾਹਮਣਵਾਦ ਦੇ ਕੱਟੜ ਵਿਰੋਧੀ ਧਰਮਾਂ ਸਿੱਖ, ਮੁਸਲਮਾਨ, ਇਸਾਈ
ਅਤੇ ਸਾਧ-ਬਾਬਿਆੰ ਵਿੱਚ ਵੀ ਵੇਖੀ ਜਾ ਸਕਦੀ ਹੈ। ਅੱਜ ਕਲ੍ਹ ਇਸ
ਨੂੰ ਵਿਗਿਆਨਕ ਨਜ਼ਰੀਏ ਤੋਂ ਮਨੂੰਵਾਦ ਵੀ ਕਿਹਾ ਜਾਂਦਾ ਹੈ।
ਨਿੱਜੀ ਜੀਵਨ ਵਿੱਚ ਜਨਮ ਤੋਂ ਮਰਨ ਤੱਕ, ਜਿੰਨੇ ਵੀ
ਸੈਂਕੜਿਆਂ ਦੀ ਤਦਾਦ ਵਿੱਚ ਰਸਮਾਂ-ਰਿਵਾਜ਼, ਕਰਮ-ਕਾਂਡ ਅਤੇ
ਮਨ-ਮਨੌਤਾਂ ਹਨ, ਉਹਨਾਂ ਸਭਨਾਂ ਵਿੱਚ ਪ੍ਰੋਹਿਤ ਸਾਧ ਬਾਬਿਆ ਦੀ
ਹਾਜਰੀ ਜ਼ਰੂਰੀ ਹੈ। ਮੁਕਦੀ ਗੱਲ ਮੁੰਡਿਆਂ ਦੀ ਸ਼ਾਦੀ ਵੀ ਪ੍ਰੋਹਿਤ,
ਸਾਧ ਬਾਬਿਆ ਤੋਂ ਬਿਨਾਂ ਨਹੀਂ ਹੋ ਸਕਦੀ।
ਦੁਨੀਆਂ ਦੇ ਦੇਸ਼ਾਂ ਵਿੱਚ ਇਸਾਈਆਂ ਦੇ ਈਸਾ ਮਸੀਹ,
ਮਸੁਲਮਾਨਾਂ ਦੇ ਮੁਹੱਮਦ ਸਾਹਿਬ ਨੇ ਮਨੁੱਖਤਾ ਨੂੰ ਜੀਵਨ ਜਾਂਚ
ਦਾ ਰਾਹ ਵਿਖਾਇਆ ਹੈ ਜਿਸ ਕਾਰਨ ਅੱਜ ਉਹ ਵਿਕਸਤ ਮਨੁੱਖ ਹਨ। ਜਦ
ਕਿ ਭਾਰਤ ਵਿੱਚ 33 ਕਰੋੜ ਦੇਵੀ ਦੇਵਤੇ, ਗੁਰੂ, ਪੀਰ ਪਗੰਬਰ,
ਔਲੀਏ ਆਏ ਤੇ ਅੱਜ ਕਰੋੜਾਂ ਸਾਧ ਬਾਬੇ ਹਨ, ਫਿਰ ਵੀ ਭਾਰਤ ਦੁਨੀਆਂ
ਵਿੱਚ ਸਭ ਤੋਂ ਵੱਧ ਪੱਛੜਿਆ, ਗਰੀਬ, ਅਨਪੜ੍ਹ ਤੇ ਅਸੱਭਿਆ ਕਿਉਂ
ਹੈ? ਸਪੱਸ਼ਟ ਹੈ ਕਿ ਪ੍ਰੋਹਿਤਵਾਦ ਨੇ ਸਮੁੱਚੇ ਦੇਸ਼ ਨੂੰ ਪਰੁਨਿਆ
ਪਿਆ ਹੈ।
ਪ੍ਰੋਹਿਤਵਾਦੀ ਸਾਧ ਬਾਬਿਆੰ ਦੇ ਪ੍ਰਪੰਚ
ਪ੍ਰੋਹਿਤ ਸਾਧ ਬਾਬਿਆ ਨੇ ਰਾਜਿਆਂ ਦੇ ਰਾਜ ਪਾਠ ਅਤੇ
ਪ੍ਰੋਹਿਤਾਂ ਦੀ ਰੋਟੀ ਰੋਜ਼ੀ ਲਈ ਇਹਨਾਂ ਕਾਲਪਨਿਕ ਦੇਵੀ ਦੇਵਤਿਆਂ
ਦੇ ਨਾਂ ਉਤੇ ਅਨੇਕਾਂ ਅੰਧ ਵਿਸ਼ਵਾਸ਼ ਫੈਲਾਅ ਰੱਖੇ ਹਨ। ਜਿਵੇਂ
ਕਿ-
ਤਾਪ ਹਰਨ ਵਾਸਤੇ - ਸ਼ਨਿਚਰ ਦੀ ਪੂਜਾ, ਚੜਾਵਾਂ ਮਾਹ,
ਤੇਲ ਅਤੇ ਲੋਗ,
ਬਲ ਪ੍ਰਾਪਤੀ ਲਈ - ਮੰਗਲਵਾਰ ਨੂੰ ਮਹਾਂਬਲੀ ਹਨੂੰਮਾਨ
ਦੀ ਪੂਜਾ ਤੇ ਚੜ੍ਹਾਵਾ ਸੰਧਰ, ਬੂੰਦੀ, ਲੱਡੂ, ਬਰਫੀ ਆਦਿ।
ਧੰਨ ਦੀ ਪ੍ਰਾਪਤੀ ਲਈ - ਲਕਸ਼ਮੀ ਦੀ ਪੂਜਾ। ਭਾਰਤ
ਵਿੱਚ ਸਭ ਤੋਂ ਵੱਧ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ ਫਿਰ ਵੀ
ਭਾਰਤ ਦੁਨੀਆਂ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚ ਆਉਂਦਾ ਹੈ। ਦੂਜੇ
ਪਾਸੇ ਜਿਹਨਾਂ ਦੇਸ਼ਾਂ ਵਿੱਚ ਲਕਸ਼ਮੀ ਦੀ ਪੂਜਾ ਤਾਂ ਕੀ, ਨਾਂ ਤੱਕ
ਨਹੀਂ ਲਿਆ ਜਾਂਦਾ, ਉਹਨਾਂ ਪਾਸ ਧੰਨ ਦੀ ਕੋਈ ਕਮੀ ਨਹੀਂ ਹੈ।
ਵਿੱਦਿਆ ਦੀ ਪ੍ਰਾਪਤੀ ਲਈ- ਸਰਸਵਤੀ ਦੀ ਪੂਜਾ। ਭਾਰਤ
ਵਿੱਚ ਸਭ ਤੋਂ ਵੱਧ ਸਰਸਵਤੀ ਦੀ ਪੂਜਾ ਹੁੰਦੀ ਹੈ, ਫਿਰ ਵੀ ਭਾਰਤ
ਵਿੱਚ ਦੁਨੀਆਂ ਚੋਂ ਸੱਭ ਤੋਂ ਵੱਧ ਵਿਅਕਤੀ ਅਨਪੜ੍ਹ ਹਨ। ਜਦ ਕਿ
ਜਿਨ੍ਹਾਂ ਦੇਸ਼ਾਂ ਵਿੱਚ ਸਰਸਵਤੀ ਦੀ ਪੂਜਾ ਨਹੀਂ ਹੁੰਦੀ, Àਥੇ
ਵਿਦਵਾਨ ਤੇ ਪੜ੍ਹੇ ਲਿਖੇ ਹਨ।
ਪ੍ਰੋਹਿਤ ਸਾਧ ਬਾਬਿਆ ਦੀ ਉਪਜੀਵਕਾ ਦੇ ਸਾਧਨ
ਪ੍ਰੋਹਿਤ ਸਾਧ ਬਾਬਿਆਂ ਦੀ ਉਪਜੀਵਕਾ ਹੇਠ ਲਿਖੇ ਟੂਣੇ.
ਮੰਤਰਾਂ ਅਤੇ ਅੰਦ ਵਿਸਵਾਸ਼ਾ ਉਪਰ ਚਲਦੀ ਹੈ -
1. ਜਨਮ ਤੋਂ ਪਹਿਲਾਂ :- ਆਦਮੀ ਨੂੰ ਸੰਭੋਗ ਲਾਇਕ ਤੇ ਔਰਤਾਂ
ਨੂੰ ਗਰਭ ਧਾਰਨ ਕਰਨ ਲਾਇਕ ਬਣਾਉਣਾ ਅਤੇ ਪੈਦਾ ਹੋਣ ਵਾਲੇ ਬੱਚੇ
ਨੂੰ ਆਉਣ ਵਾਲੀਆਂ ਬਿਪਤਾਵਾਂ ਤੋਂ ਬਚਾਉਣ ਲਈ ਟੂਣੇ ਮੰਤਰਾਂ ਦਾ
ਜਾਪ ਕਰਨਾ।
2. ਜਨਮ ਤੋਂ ਬਾਅਦ :- ਬਾਲਕ ਦਾ ਜਨਮ ਸ਼ੁਭ ਹੈ ਜਾਂ ਅਸ਼ੁਭ ਬਾਰੇ
ਦੱਸਣਾ। ਬਾਲਕ ਦੇ ਸਰੀਰਕ ਚਿਨ੍ਹਾਂ ਦੇ ਅਧਾਰ ਤੇ ਉਸ ਦਾ ਭਵਿੱਖ
ਦੱਸਣਾ, ਬਾਲਕ ਨੂੰ ਅਸ਼ੀਰਵਾਦ ਦੇਣਾ ਅਤੇ ਇਸ ਸਬੰਧੀ ਸਮਾਰੋਹ ਕਰਨੇ,
ਬਾਲਕ ਦਾ ਸ਼ੁਭ ਨਾਮ ਦੱਸਣਾ। ਬਾਲਕ ਨੂੰ ਭਵਿੱਖ ਵਿੱਚ ਕਿਨਾਂ ਗੱਲਾਂ
ਤੋਂ ਖਤਰਾ ਹੈ ਆਦਿ ਦੇ ਬਾਰੇ ਵਿੱਚ ਉਸ ਦੇ ਮਾਤਾ ਪਿਤਾ ਨੂੰ
ਸੂਚਿਤ ਕਰਨਾ। ਬਾਲਕ ਜਾਂ ਬਾਲਿਕਾ ਦੇ ਉਪਨਿਯਅ ਦਾ ਠੀਕ ਸਮਾਂ
ਦੱਸਣਾ। ਬਾਲਕ ਨੂੰ ਸਿੱਖਿਆ ਦੇਣਾ, ਹੱਥ ਦੇਖਕੇ ਜਾਂ ਜੰਤਰੀ ਵਾਚ
ਕੇ ਲੋਕਾਂ ਦੀ ਲੰਮੀ ਉਮਰ ਯਸ਼ ਜਾਂ ਬੁਰਾਈ ਖੱਟਣ ਸਬੰਧੀ ਭਵਿੱਖ
ਦੱਸਣਾ।
3. ਜੀਵਨ ਦੀਆਂ ਆਮ ਘਟਨਾਵਾਂ :- ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ
ਨੂੰ ਸ਼ੁਭ ਜਾਂ ਅਸ਼ੁਭ ਦੱਸਣਾ, ਤੂਫਾਨ, ਗ੍ਰਹਿਣ ਆਦਿ ਕੁਦਰਤੀ
ਘਟਨਾਵਾਂ ਦੇ ਨਿਵਾਰਣ ਦੇ ਢੰਗ ਦੱਸਣੇ, ਸੁਪਨਿਆਂ ਦੇ ਅਰਥ ਦੱਸਣੇ।
ਚੂਹੈ ਦੁਆਰਾ ਕੁਤਰੇ ਕੱਪੜਿਆਂ ਤੋਂ ਬਣੇ ਅਕਾਰਾਂ ਦਾ ਅਰਥ ਦੱਸਣਾ,
ਅਗਨੀ ਨੂੰ ਬਲੀ ਚੜ੍ਹਾਉਣਾ।
4. ਖਾਸ ਮੌਕੇ :- ਪ੍ਰੋਹਿਤ ਸਾਧ ਬਾਬੇ ਭੋਲੇ ਭਾਲੇ ਲੋਕਾਂ ਨੂੰ
ਇਹ ਦੱਸਕੇ ਪੈਸੇ ਬਟੋਰਦੇ ਸਨ ਕਿ ਯਾਤਰਾ ਤੇ ਜਾਣ ਦਾ ਸ਼ੁਭ ਸਮਾਂ
ਕਿਹੜਾ ਹੈ? ਸਫ਼ਲਤਾ ਕਿਵੇਂ ਹੋਵੇਗੀ। ਗ੍ਰਹਾਂ ਦੇ ਉਪਾਅ ਲਈ ਪੈਸੇ
ਮੰਗਣਾ। ਕਿਸਮਤ ਵਾਲਾ ਬਣਾਉਣ ਲਈ ਟਾਲਾ ਕਰਨਾ, ਕਿਸੇ ਨੂੰ ਮਾੜੀ
ਕਿਸਮਤ ਵਾਲਾ ਬਣਾਉਣ ਲਈ ਮੰਤਰ ਜਾਪ ਕਰਨਾ। ਤੰਤਰ ਵਿਧੀ ਨਾਲ ਗਰਭ
ਪਾਤ ਕਰਨਾ, ਭੂਤ ਪ੍ਰੇਤ ਚੰਬੜੇ ਵਿਅਕਤੀ ਦੇ ਉਪਾ ਲਈ ਪੂਜਾ ਕਰਨਾ,
ਸੁੱਖਾ ਪੂਰੀਆਂ ਕਰਾਉਣਾ, ਕਿਸੇ ਨੂੰ ਨਿਪੰਸਕ ਬਣਾਉਣਾ, ਘਰ ਦੀ
ਜਗ੍ਹਾ ਨੂੰ ਪਵਿੱਤਰ ਜਾਂ ਸ਼ੁਭ ਬਣਾਉਣਾ, ਬਲੀ ਚੜ੍ਹਾਉਣਾ ਤੇ
ਕਰੌਪੀਆਂ ਦਾ ਇਲਾਜ ਕਰਨਾ।
5. ਮੌਤ ਤੋਂ ਬਾਅਦ :- ਮੌਤ ਤੋਂ ਬਾਅਦ ਸਰੀਰ ਦਾ ਦਾਹ ਸੰਸਕਾਰ
ਕਰਨਾ, ਮਰਨ ਵਾਲੇ ਦੀ ਇੱਛਾ ਅਨੁਸਾਰ ਪਾਠ ਪੂਜਾ ਕਰਨਾ, ਮਰਨ ਵਾਲੇ
ਦੀ ਆਤਮਾਂ ਦੀ ਸ਼ਾਂਤੀ ਲਈ ਪੂਜਾ ਕਰਨਾ, ਮੌਤ ਤੋਂ ਬਾਅਦ ਅਨੇਕ
ਖਾਸ ਦਿਨਾਂ ਨੂੰ ਮੰਨਣਾ, ਮਰਨ ਵਾਲੇ ਨੂੰ ਸਵਰਗ ਜਾਂ ਨਰਕ 'ਚ
ਹੋਣ ਵਾਲੀਆਂ ਤਕਲੀਫਾਂ ਤੋਂ ਛੁਟਕਾਰਾ ਦੁਆਉਣ ਲਈ ਪਾਠ ਪੂਜਾ ਕਰਨਾ
ਆਦਿ ਹਨ।
ਪ੍ਰੋਹਿਤ ਸਾਧ ਬਾਬਿਆ ਨੇ ਨਰਕ ਦੀਆਂ ਸਜਾਵਾਂ ਦੀ ਏਨੀ
ਭਿਆਨਕ ਤਸਵੀਰ ਪੇਸ਼ ਕੀਤੀ ਕਿ ਨਰਕ ਦੇ ਡਰ ਕਾਰਨ ਮਰਨ ਦੇ ਨਾਮ
ਤੋਂ ਹੀ ਸਾਰੇ ਕੰਬਣ ਲੱਗਦੇ ਸਨ। ਇਹਨਾਂ ਨੇ ਲੋਕਾਂ ਦੇ ਮਨਾਂ
ਵਿੱਚ ਇਹ ਡਰ ਬਿਠਾ ਦਿੱਤਾ ਹੈ ਕਿ ਨਰਕ ਦੀਆਂ ਤਕਲੀਫਾਂ ਝੱਲਣ
ਤੋਂ ਬਾਅਦ ਵੀ ਵਿਅਕਤੀ ਨੂੰ ਮੁਕਤੀ ਨਹੀਂ ਮਿਲਦੀ ਬਲਕਿ ਪੁਨਰ
ਜਨਮ ਵਿੱਚ ਪਾਪੀ ਵਿਅਕਤੀ ਸੱਪ, ਚੂਹਾ, ਕੀੜਾ, ਗਾਂ,ਬੱਕਰਾ,
ਸੂਅਰ ਕਿਸੇ ਵੀ ਰੂਪ ਵਿੱਚ ਜਨਮ ਲੈ ਸਕਦਾ ਹੈ। ਬੱਕਰੇ ਦੇ ਰੂਪ
ਵਿੱਚ ਜਨਮ ਲੈਣ ਤੇ ਕੱਟ ਹੋਣ ਦਾ ਡਰ, ਸੂਰ ਪੈਦਾ ਹੋਣ ਤੇ ਗੰਦ
ਖਾਂਦੇ ਰਹਿਣ ਦੀ ਘ੍ਰਿਣਾਂ, ਕੀੜਾ ਬਣਨ ਤੇ ਕਿਸੇ ਪੰਛੀ ਦੁਆਰਾ
ਖਾਧੇ ਜਾਣ ਦਾ ਡਰ ਏਨਾ ਭਿਆਨਕ ਹੁੰਦਾ ਸੀ ਕਿ ਪੁਨਰ ਜਨਮ ਦੇ
ਚੱਕਰ ਤੋਂ ਬਚਣ ਲਈ ਜਨਮ ਤੋਂ ਲੈ ਕੇ ਮੌਤ ਤੱਕ ਪਹਿਲਾਂ ਵਿਅਕਤੀ
ਤੇ ਬਾਅਦ ਵਿੱਚ ਉਸ ਦਾ ਪਰਿਵਾਰ, ਪ੍ਰੋਹਿਤ ਸਾਧ ਬਾਬਿਆ ਦੀ
ਮਜ਼ਬੂਤ ਗ੍ਰਿਫਤ ਦਾ ਸ਼ਿਕਾਰ ਹੋਇਆ ਰਹਿੰਦਾ ਸੀ।
ਮਹਾਤਮਾ ਜੋਤੀ ਰਾਓ ਫੂਲੇ ਦਾ ਕਹਿਣਾ ਹੈ ਕਿ ਵੇਦਾਂ
ਦੇ ਮਹੱਤਵ ਨੂੰ ਵਧਾਉਣ ਦੇ ਉਦੇਸ਼ ਨਾਲ ਆਰੀਆ ਭੱਟ ਬ੍ਰਾਹਮਣਾਂ ਨੇ
ਆਪਣੇ ਵੇਦਾਂ ਦਾ ਅਨੁਵਾਦ ਕਰਕੇ ਆਪ ਜਨਤਾ ਦੇ ਸਾਹਮਣੇ ਲਿਆਉਣ ਦਾ
ਕਦੀ ਹੌਸਲਾ ਨਹੀਂ ਕੀਤਾ। ਜੇਕਰ ਉਹ ਆਮ ਜਨਤਾ ਦੀ ਭਾਸ਼ਾ ਵਿੱਚ
ਵੇਦਾਂ ਦਾ ਅਨੁਵਾਦ ਕਰਕੇ ਲੋਕਾਂ ਦੇ ਸਾਹਮਣੇ ਵੇਦਾਂ ਦੀ ਅਸਲੀਅਤ
ਆਉਣ ਦੇਣ ਤਾਂ ਬਜ਼ਾਰ ਦੀ ਇੱਕ ਮਮੂਲੀ ਵੇਸਵਾ ਵੀ ਵੇਦਾਂ ਦਾ ਬਖੀਆ
ਉਧੇੜ ਦੇਵੇਗੀ।
ਨਾਮ-ਮੰਤਰ ਦਾ ਜਾਪ
ਮਨੂੰ ਸਿਮਰਤੀ ਵਿੱਚ ਗਾਇਤਰੀ ਮੰਤਰ ਦਾ ਜਿਕਰ ਇਸ
ਪ੍ਰਕਾਰ ਹੈ, ''ਅੋਂ ਭੂ. ਭਵ: ਸਵ: ਤਤਸਵਿਤੁਰਵਰੇਣਯੰ ਭ੍ਰਗੋ
ਦੇਵਸਯ ਧੀ ਮਹਿ. ਧਿਓ ਯੋ ਨ: ਪ੍ਰਚੋਦਯਾਤ'' ''ਸੌ ਵਾਰੀ ਗਾਇਤਰੀ
ਮੰਤਰ ਦਾ ਜਾਪ ਕਰਨ ਨਾਲ ਦਿਨ ਵਿੱਚ ਕੀਤੇ ਗਏ ਪਾਪ ਨਸ਼ਟ ਹੋ ਜਾਂਦੇ
ਹਨ। ਦਸ ਹਜ਼ਾਰ ਜਾਪ ਕਰਨ ਨਾਲ ਸਭ ਪਾਪਾ ਦਾ ਸਵਾਹਾ। ਇੱਕ ਲੱਖ
ਜਾਪ ਕਰਨ ਨਾਲ, ਸੋਨੇ ਦੀ ਚੋਰੀ ਕਰਨ ਵਾਲਾ, ਬੱ੍ਰਹਮ ਤਿਆਗ, ਗੁਰੂ
ਦੀ ਪਤਨੀ ਨਾਲ ਵਿਭਚਾਰ ਕਰਨ ਵਾਲਾ, ਸ਼ਰਾਬੀ ਆਦਿ ਸਭ ਸ਼ੁੱਧ ਹੋ
ਜਾਂਦੇ ਹਨ। ਕਿਸੇ ਨੂੰ ਮਾਰਨਾ ਹੋਵੇ ਤਾਂ ਘਿਉ ਦੀਆਂ ਅਹੂਤੀਆਂ
ਦਿੰਦਿਆ ਹੋਇਆ ਗਿਇਤਰੀ ਮੰਤਰ ਜਪੋ। ਧਨ ਦੀ ਇੱਛਾ ਵਾਲਾ ਕੰਬਲਾਂ
ਦੀਆਂ ਅਹੂਤੀਆਂ ਦਿੰਦਾ ਹੋਇਆ, ਸੋਨੇ ਦੀ ਕਾਮਨਾ ਵਾਲਾ ਬੇਲ ਦੇ
ਫਲਾਂ ਦੀਆਂ ਅਹੂਤੀਆਂ ਦਿੰਦਾ ਹੋਇਆ ਜਾਪ ਕਰੇ। ਬੱ੍ਰਹਮਤੇਜ ਦੀ
ਕਾਮਨਾ ਕਰਨ ਵਾਲਾ ਦੁੱਧ ਦੀਆਂ ਅਹੂਤੀਆਂ ਦੇਵੇ ਅਤੇ ਧਿਆਨ ਪੂਰਵਕ
ਘਿਉ ਮਿਲੇ ਤਿਲਾਂ ਨੂੰ ਅੱਗ ਵਿੱਚ ਪਾਵੇ। ਗਾਇਤਰੀ ਨਰਕ 'ਚ ਡਿੱਗੇ
ਹੋਏ ਨੂੰ ਬਚੌਣ ਵਾਲਾ ਅਤੇ ਸਵਰਗ ਭੇਜਣ ਵਾਲਾ ਮੰਤਰ ਹੈ।
''ਜੋ ਵਿਅਕਤੀ ਇੱਕੋ ਸਮੇਂ ਬਹੁਤ ਸਾਰੇ ਪਾਪ ਕਰ ਬੈਠੇ
ਤਾਂ ਉਸਨੂੰ ਦਸ ਹਜ਼ਾਰ ਗਾਇਤਰੀ ਦਾ ਪਾਠ ਕਰਨਾ ਚਾਹੀਦਾ ਹੈ। ਉਸਦੇ
ਸਾਰੇ ਪਾਪ ਨਸ਼ਟ ਹੋ ਜਾਣਗੇ।'' 2
ਤਥਾ-ਕਥਿਤ ਗਾਇਤਰੀ ਮੰਤਰ ਨਾ ਹੋਇਆ ਕੋਈ ਜਾਦੂ ਦੀ ਛੜੀ
ਹੋਈ। ਹਰ ਇੱਕ ਮਿਹਨਤ ਮਜਦੂਰੀ ਨਾਲ ਹੋਣ ਵਾਲੇ ਕਾਰਜ ਨੂੰ ਕਰਨ
ਦੇ ਲਈ 24 ਅੱਖਰਾਂ ਦੇ ਜਪਾਏ ਮੰਤਰ ਦਾ ਪ੍ਰਚਾਰ ਕਰਕੇ ਪ੍ਰੋਹਿਤਾਂ
ਨੇ ਆਪਣਾ ਰੋਟੀ ਰੋਜ਼ੀ ਚਲਾਉਣ ਦਾ ਢੌਂਗ ਲੱਭਿਆ ਹੋਇਆ ਹੈ।
ਵੇਦ, ਸਾਸ਼ਤਰਾਂ, ਸਿਮਰਤੀਆ 'ਚ ਸ਼ਰਧਾ ਰੱਖਣਾ ਧਰਮ
ਨਹੀ। ਗੁਰੂ ਜੀ ਨੇ ਫਰਮਾਇਆ,
ਜਗ ਮੇਂ ਵੇਦ ਵੈਦਯ ਮਾਨੀਜੈ।
ਇਨ ਮੇਂ ਔਰ ਅਕਥ ਕੁਛ ਔਰੇ, ਕਹੋ ਕੌਨ ਪਰ ਕੀਜੈ। (ਟੇਕ)
ਭੋਜਲ ਵਿਯਾਧਿ ਅਸਾਧਿ ਪ੍ਰਬਲ ਅਤਿ, ਪਰਮ ਪੰਥ ਨ ਗਹੀਜੈ।
ਪੜ੍ਹੇ ਸੁਨੇ ਕੁਛ ਸਮੁਝਿ ਨ ਪਰਈ, ਅਨੁਭਵ-ਪਦ ਨ ਲਹੀਜੈ।
ਚਖ-ਵਿਹੀਨ ਕਰਤਾਰਿ ਚਲਤੁ, ਤਿਨਹਿ ਨ ਆਸ ਭੁਜ ਦੀਜੈ।
ਕਹ ਰਵਿਦਾਸ ਵਿਵੇਕ ਤੱਤੁ ਬਿਨ, ਸਬ ਮਿਲਿ ਨਰਕ ਪਰੀਜੈ।
ਸਤਿਗੁਰੂ ਕਬੀਰ ਜੀ ਨੇ ਪਿਆਰ ਵਿਹੂਣੇ, ਅਕਲੋਂ ਥੋਥੇ
ਪ੍ਰੋਹਿਤ ਵਰਗ ਨੂੰ ਸ਼ਰੇਆਮ ਉਹਨਾਂ ਦੀਆਂ ਬੁਰਾਈਆਂ ਦਾ ਪੜਦਾਫਾਸ਼
ਕਰਦਿਆਂ ਕਿਹਾ : -
ਪੋਥੀ ਪੜਿ ਪੜਿ ਜਗ ਮੂਆ, ਪੰਡਿਤ ਭਆ ਨਾ ਕੋਇ।
ਢਾਈ ਅੱਖਰ ਪ੍ਰੇਮ ਕੇ, ਪੜ੍ਹੇ ਸੋ ਪੰਡਿਤ ਹੋਇ।
ਕਬੀਰ ਸਾਹਿਬ ਨੇ ਜਿੱਥੇ ਅੰਧਵਿਸ਼ਵਾਸ ਤੇ ਬਰਤਪ੍ਰਸਤੀ
ਨੂੰ ਨੰਦਿਆ ਹੈ, ਉੱਥੇ ਇਹ ਵੀ ਸਿੱਖਆ ਦਿੱਤੀ ਹੈ ਕਿ ਸਾਨੂੰ ਅੱਛੇ
ਅਤੇ ਬੁਰੇ ਦੀ ਪਰਖ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਗੁਰੂ
ਸਾਹਿਬ ਕਹਿੰਦੇ ਹਨ ਜੇ ਅਸੀਂ ਲਹੂ ਹਾਂ ਤਾਂ ਤੂੰ ਕਿੱਥੋਂ ਦਾ
ਦੁੱਧ ਹੈ। ਜੇ ਤੂੰ ਸੱਚ ਮੁੱਚ ਦਾ ਬ੍ਰਾਹਮਣ ਹੈ ਤੇ ਬ੍ਰਾਹਮਣੀ
ਦੇ ਪੇਟੋਂ ਜੰਮਿਆਂ ਹੈ, ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ
ਪਿਆ।
ਪੱਥਰ ਪੂਜੇ ਹਰਿ ਮਿਲੇ, ਤੋ ਮੈਂ ਪੁਜੂੰ ਪਹਾੜ।
ਘਰ ਕੀ ਚਾਕੀ ਕੋਈ ਨਾ ਪੂਜੁ, ਪੀਸ ਖਾਏ ਸੰਸਾਰ।
ਚੁਰਾਸੀ ਲੱਖ ਜੂਨਾਂ
ਹਿੰਦੂ ਸ਼ਾਸਤਰਾਂ ਅਤੇ ਪ੍ਰੋਹਿਤ ਸਾਧ ਬਾਬਿਆ ਦੇ
ਅਨੁਸਾਰ 84 ਲੱਖ ਜੂਨਾਂ ਹਨ। 30 ਲੱਖ ਦਰਖਤ, ਪੌਦੇ ਤੇ ਵੇਲਾਂ,
27 ਲੱਖ ਕੀੜੇ, ਮਕੌੜੇ ਤੇ ਸੱਪ ਵਗੈਰਾ, 14 ਲੱਖ ਹਵਾ ਵਿੱਚ
ਉੱਡਣ ਵਾਲੇ ਪੰਛੀ ਬਗੈਰਾ, 9 ਲੱਖ ਪਾਣੀ ਵਿਚੱ ਰਹਿਣ ਵਾਲੇ ਜੀਵ
ਜੰਤੂ, 4 ਲੱਖ ਮਨੁੱਖ ਦੇਵਤਾ ਤੇ ਪਸ਼ੂ ਬਗੈਰਾ ਹਨ। ਪ੍ਰੰਤੂ ਇਹਨਾਂ
ਦੀ ਵੱਖ 2 ਗਿਣਤੀ ਕਿਧਰੇ ਵੀ ਦਰਸਾਈ ਨਹੀ? ਅੱਜ ਵਿਗਿਆਨੀਆਂ ਨੇ
ਅਨੇਕਾਂ ਤਜ਼ਰਬਿਆਂ ਦੁਆਰਾ ਅਨੇਕ ਤਰ੍ਹਾਂ ਦੇ ਪੌਦੇ ਅਤੇ ਵੇਲਾਂ
ਵਿਕਸਿਤ ਕਰ ਦਿੱਤੀਆਂ ਹਨ। ਅਨੇਕਾਂ ਪ੍ਰਕਾਰ ਦੇ ਨਵੀਆਂ ਕਿਸਮਾਂ
ਦੇ ਕੀੜੇ ਮਕੌੜੇ ਪਨਪ ਅਤੇ ਖਤਮ ਹੋ ਰਹੇ ਹਨ। ਅਨੇਕਾਂ ਪ੍ਰਕਾਰ
ਦੇ ਜੀਵ ਜੰਤੂਆਂ ਦੀਆਂ ਕਈ ਜਾਤੀਆਂ ਖਤਮ ਹੋ ਗਈਆਂ ਹਨ ਅਤੇ ਕਈ
ਨਵੀਆ ਪੈਦਾ ਹੋ ਗਈਆਂ ਹਨ। ਵਿਗਿਆਨੀਆ ਨੇ ਕਲੋਨਜ ਵਿਧੀ ਰਾਹੀਂ
ਜੀਅ ਜੰਤੂਆਂ ਦੀਆਂ ਕਈ ਨਵੀਆਂ ਨਸਲਾਂ ਪੈਦਾ ਕੀਤੀਆਂ ਹਨ। ਇਸ
ਪ੍ਰਕਾਰ 84 ਲੱਖ ਜੂਨਾਂ ਦਾ ਹਿਸਾਬ ਕਿਤਾਬ ਠੀਕ ਬੈਠਦਾ ਨਜ਼ਰ
ਨਹੀਂ ਆਉਂਦਾ। ਸੰਸਾਰ ਵਿਚ ਇਨ੍ਹਾਂ 84 ਲੱਖ ਜੂਨਾਂ ਬਾਰੇ ਕੋਈ
ਨਹੀ ਜਾਣਦਾ?
ਸੰਗਰਾਂਦ, ਮੱਸਿਆ ਅਤੇ ਪੂਰਨਮਾਸ਼ੀ
ਬ੍ਰਾਹਮਣ ਪ੍ਰੋਹਿਤਾਂ ਨੇ ਆਪਣਾ ਰੋਜ਼ਗਾਰ ਚਲਦੇ ਰੱਖਣ
ਲਈ ਸੂਰਜ ਅਤੇ ਚੰਦਰਮਾਂ ਦੀ ਪੂਜਾ ਨਾਲ ਸਬੰਧਤ 10 ਤਿਉਹਾਰ ਬਣਾਏ
ਹੋਏ ਹਨ। ਜਿਵੇਂ ਕਿ ਸੰਗਰਾਂਦ, ਮੱਸਿਆ, ਪੂਰਨਮਾਸ਼ੀ ਚਾਨਣਾ,
ਸੂਰਜ ਗ੍ਰਹਿਣ, ਚੰਦਰ ਗ੍ਰਹਿਣ, ਦੋ ਇਕਾਦਸ਼ੀਆਂ, ਦੋ ਅਸ਼ਟਮੀਆਂ ਆਦਿ
ਹਨ।
ਇੰਨਾ ਹੀ ਨਹੀਂ ਇਹਨਾਂ ਤਿਉਹਾਰਾਂ ਨਾਲ ਦਾਨ ਪੁੰਨ ਦੇ
ਬਹਾਨੇ ਲੋਕਾਂ ਨੂੰ ਲੁੱਟਣ ਵਾਸਤੇ ਅਨੇਕਾਂ ਮਹਾਤਮ, ਵਹਿਮ ਭਰਮ,
ਸ਼ਗਨ, ਅਪਸ਼ਗਨ ਆਦਿ ਜੋੜ² ਕੇ ਬ੍ਰਾਹਮਣ ਵਰਗ ਨੇ ਭੋਲੇ ਭਾਲੇ
ਲੋਕਾਂ ਵਿੱਚ ਲੁੱਟ ਖਸੁੱਟ ਮਚਾਈ ਹੈ। ਫਿਰ ਇਹਨਾਂ ਵਿੱਚੋਂ ਵੀ
ਇੱਕ ਇੱਕ ਦਿਨ ਵਧੇਰੇ ਮਹਾਤਮ ਵਾਲਾ ਦੱਸ ਕੇ ਭੋਲੋ ਭਾਲੇ ਲੋਕਾਂ
ਨੂੰ ਗੁਮਰਾਹ ਕੀਤਾ ਜਾਂਦਾ ਹੈ। ਜਿਵੇਂ ਸੰਗਰਾਂਦਾਂ ਵਿੱਚੋਂ ਮਾਘੀ
ਦੀ ਸੰਗਰਾਂਦ, ਸੋਮਵਾਰੀ ਮੱਸਿਆ, ਕਤਕ ਦੀ ਪੂਰਨਮਾਸ਼ੀ ਆਦਿ ਹਨ।
ਸਮਾਜ ਇਹਨਾਂ ਸੰਗਰਾਂਦਾ, ਪੁੰਨਿਆਵਾਂ ਅਤੇ ਮੱਸਿਆਵਾਂ ਦੇ ਗੁਲਾਮ
ਬਣੀ ਬੈਠੇ ਹਨ।
ਸ਼ਰਾਧ
ਮਰਨ ਉਪਰੰਤ ਪੂਰਵਜਾਂ ਨਮਿਤ ਪ੍ਰਹਿਤਾਂ ਤੇ ਸਾਧ ਸੰਤਾਂ
ਨੂੰ ਦਾਨ ਪੁੰਨ ਕਰ ਕੇ, ਪਿੰਡ ਭਰਵਾਣ ਅਤੇ ਅਤੇ ਵਿਸ਼ੇਸ਼ ਕਰਮਾਂ
ਦੇ ਕਰਨ ਦਾ ਨਾਮ ਸ਼ਰਾਧ ਹੈ। ਇਨਸਾਨ ਜੰਮਦਾ ਹੈ ਤੇ ਫਿਰ ਮਰ ਜਾਂਦਾ
ਹੈ। ਅੰਤ ਉਸ ਦਾ ਨਾਂ ਵੀ ਖਤਮ ਹੋ ਜਾਂਦਾ ਹੈ। ਪਿੱਛੋਂ ਜੋ ਸ਼ਰਾਧ
ਆਦਿ ਕੀਤੇ ਜਾਂਦੇ ਹਨ ਮਰ ਚੁੱਕੇ ਪ੍ਰਾਣੀ ਨਾਲ ਇਨ੍ਹਾਂ ਦਾ ਕੋਈ
ਸੰਬੰਧ ਨਹੀਂ ਹੈ। ਖੁਰਾਕ ਤਾਂ ਕਾਂ ਖਾ ਜਾਂਦੇ ਹਨ। ਦਾਨ ਦਖਸ਼ਣਾ
ਪ੍ਰੋਹਿਤ ਮੌਜੂਦਾ ਸਾਧ-ਮਹੰਤ ਲੈ ਜਾਂਦੇ ਹਨ। ਬੱਸ! ਪ੍ਰੋਹਿਤ
ਸਾਧ-ਬਾਬਿਆਂ ਦਾ ਇਹ ਭੋਲੀ-ਭਾਲੀ ਜਨਤਾ ਨੂੰ ਲੁੱਟਣ ਦਾ ਢੌਂਗ
ਹੈ।
ਨਵਰਤਾਰੇ
ਸਰਾਧਾਂ ਦੇ ਨਾਲ ਹੀ ਕੁੱਝ ਦਿਨ ਨਵਰਾਤ੍ਰਿਆਂ ਦੇ
ਮਿੱਥੇ ਹੋਏ ਹਨ। ਇਹਨਾਂ ਦਿਨਾਂ ਦਾ ਸਬੰਧ ਦੇਵੀ ਭਗਤਾਂ ਨਾਲ ਹੈ,
ਜੋ ਇਹਨਾਂ ਦਿਨਾਂ ਵਿੱਚ, ਦੇਵੀ ਪੂਜਾ ਨੂੰ ਮੁੱਖ ਰੱਖ ਕੇ ਘਰਾਂ
ਵਿੱਚ ਕੰਜਕਾਂ ਬਿਠਾ ਕੇ, ਚੁੰਨੀਆਂ, ਗਹਿਣੇ, ਪੈਸੇ ਅਤੇ ਭੋਜਨ
ਆਦਿ ਛੋਟੀਆਂ ਕੁੜੀਆਂ ਨੂੰ ਦਾਨ ਵਜ਼ੋਂ ਦੇਂਦੇ ਹਨ। ਇਹ ਵੀ
ਪ੍ਰੋਹਿਤ ਸਾਧ-ਬਾਬਿਆਂ ਦੇ ਖਾਣ ਅਤੇ ਜੀਵਨ ਚਲਦਾ ਰੱਖਣ ਦਾ
ਢੌਂਗ ਹੈ।
ਲੋਹੜੀ
ਲੋਹੜੀ ਬਾਰੇ ਹਿਮਾਦ੍ਰੀ, ਸਕੰਧ ਪੁਰਾਣ, ਸ਼ਿਵ ਰਹੱਸ,
ਵਿਸ਼ਨੂੰ ਧਰਮੋਤਰ ਪੁਰਾਣ, ਤੇ ਕਾਲਿਕਾ ਪੁਰਾਣ ਨਾਂ ਦੀਆਂ ਧਰਮ
ਪੁਸਤਕਾਂ ਵਿੱਚ ਇਸ ਦਿਨ ਕੀਤੇ ਜਾਣ ਵਾਲੇ ਕਈ ਸੰਸਕਾਰਾਂ ਦੇ
ਜ਼ਿਕਰ ਮਿਲਦੇ ਹਨ ਅਤੇ ਅਜਿਹਾ ਕਰਨ ਦੇ ਕਈ ਪ੍ਰਕਾਰ ਦੇ ਪੁੰਨ
ਦੱਸੇ ਗਏ ਹਨ।
ਇਹ ਸੰਸਕਾਰ ਦੋ ਦਿਨ ਚਲਦੇ ਹਨ। ਇੱਕ ਦਿਨ ਲੋਹੜੀ ਤੇ
ਦੂਜੇ ਦਿਨ ਮਾਘੀ। ਲੋਹੜੀ ਵਾਲੇ ਦਿਨ ਲੜਕੀਆਂ ਤੇ ਬੱਚੇ ਲੋਹੜੀ
ਮੰਗਣ ਜਾਂਦੇ ਹਨ। ਮੰਗਤਿਆਂ ਵਾਂਗ ਲੜਕੀਆਂ ਮਰਦਾ ਦੀ ਪ੍ਰਸੰਸਾ
ਵਿੱਚ ਗੀਤ ਗਾਉਂਦੀਆਂ ਹਨ। ਲੋਹੜੀ ਮਨਾਉਣ ਵਾਲੇ ਲੋਕ ਕਹਿੰਦੇ ਹਨ
ਕਿ ਇਹ ਸਾਡੇ ਕਾਕੇ ਦੀ ਲੋਹੜੀ ਹੈ। ਲੋਕ ਇਸ ਨੂੰ ਆਪਣਾ ਤਿਉਹਾਰ
ਸਮਝ ਕੇ ਮਨਾਂਉਂਦੇ ਹਨ। ਜੇ ਉਹਨਾਂ ਤੋਂ ਪੁੱਛਿਆ ਜਾਵੇ ਤਾਂ
ਬਹੁਤਿਆਂ ਦਾ ਉੱਤਰ ਹੁੰਦਾ ਹੈ ਪਤਾ ਨਹੀਂ। ਮੂਲ ਰੂਪ ਵਿੱਚ ਇਹ
ਤਿਉਹਾਰ ਅਗਨੀ ਦੇਵਤੇ ਦੀ ਪੂਜਾ ਨਾਲ ਸਬੰਧਿਤ ਮੰਨਿਆ ਜਾਂਦਾ ਹੈ।
ਕੁੱਝ ਲੋਕ ਇਸ ਨੂੰ ਯੱਗਾਂ ਦੇ ਅਰੰਭ ਦਾ ਸੂਚਕ ਮੰਨਦੇ ਹਨ ਤੇ
ਵਸਤਾਂ ਦੀ ਅਹੂਤੀ ਦੇ ਕੇ ਫਿਰ ਉਸ ਦਾ ਪ੍ਰਸ਼ਾਦ ਵੰਡਦੇ ਹਨ।
ਜੋਤਸ਼ ਦੇ ਪ੍ਰਸਿੱਧ ਇਤਿਹਾਸਕਾਰ ਸ਼ੰਕਰ ਬਾਲ ਕ੍ਰਿਸ਼ਨ
ਦੀਕਸ਼ਤ ਨੇ ਆਪਣੀ ਪੁਸਤਕ 'ਭਾਰਤੀ ਜੋਤਸ਼' ਵਿੱਚ ਲਿਖਿਆ ਹੈ ਕਿ
ਸਾਡੇ ਜੋਤਸ਼ੀ ਅਤੇ ਪੱਤਰੀਆਂ ਬਣਾਉਣ ਵਾਲੇ ਮਾਘ ਮਹੀਨੇ ਦੀ
ਸੰਗਰਾਂਦ ਤੋਂ ਦਿਨ ਦਾ ਵਧਣਾ ਦੱਸਦੇ ਹਨ ਜਦ ਕਿ ਅਸਲ 'ਚ ਇਹ
ਵਾਧਾ ਇਸ ਤੋਂ 22-23 ਦਿਨ ਪਹਿਲਾਂ 23 ਦਸੰਬਰ ਤੋਂ ਹੀ ਸ਼ੁਰੂ ਹੋ
ਜਾਂਦਾ ਹੈ।
ਪ੍ਰਸਿੱਧ ਇਤਿਹਾਸਕਾਰ ਸ਼ੰਕਰ ਬਾਲ ਕ੍ਰਿਸ਼ਨ ਦੀਕਸ਼ਤ, 'ਭਾਰਤੀ
ਜੋਤਸ਼' ਪੰਨਾ 583
ਲੋਹੜੀ ਅਸਲ ਵਿੱਚ ਔਰਤ ਨਾਲ ਵਿਤਕਰੇ ਦਾ ਦਿਨ ਹੈ।
ਬ੍ਰਾਹਮਣਵਾਦੀਆਂ ਨੇ ਇਹ ਤਿਉਹਾਰ ਔਰਤਾਂ ਨੂੰ ਜਲੀਲ ਕਰਨ ਲਈ
ਸ਼ੁਰੂ ਕੀਤਾ। ਜਿਹਨਾਂ ਘਰਾਂ ਵਿੱਚ ਲੜਕਾ ਪੈਦਾ ਹੋਇਆ ਹੁੰਦਾ ਹੈ,
ਉਹਨਾਂ ਘਰਾਂ ਵਿੱਚ ਇਸ ਦਿਨ ਚਹਿਲ ਪਹਿਲ ਤੇ ਖੁਸ਼ੀਆਂ ਦੇ ਖੇੜੇ
ਖਿਲਦੇ ਹਨ। ਜਿਹਨਾਂ ਘਰਾਂ 'ਚ ਲੜਕੀ ਪੈਦਾ ਹੋਈ ਹੁੰਦੀ ਹੈ
ਉਹਨਾਂ ਘਰਾਂ ਵਿੱਚ ਸਮਸ਼ਾਨ ਘਾਟ ਵਰਗੀ ਖਮੋਸ਼ੀ ਛਾਈ ਹੁੰਦੀ ਹੈ।
ਇੰਨਾ ਹੀ ਨਹੀਂ ਉਸ (ਲੜਕੀ) ਮਸੂਮ ਨੂੰ ਇਹ ਕਹਿਕੇ ਵੀ ਨਿੰਦਿਆ
ਜਾਂਦਾ ਹੈ ਕਿ ਇਹ ਨਾ ਹੋਣੀ ਨਾ ਆਉਂਦੀ ਤੇ ਮੁੰਡਾ ਜਨਮਦਾ ਤਾਂ
ਲੋਹੜੀ ਪਾਉਂਦੇ। ਪ੍ਰੋਹਿਤ ਸਾਧ-ਬਾਬੇ ਭੋਲੀ-ਭਾਲੀ ਜਨਤਾ ਨੂੰ
ਇਹਨਾਂ ਅੰਧ-ਵਿਸ਼ਵਾਸਾਂ 'ਚੋਂ ਬਾਹਰ ਨਹੀਂ ਕੱਢਦੇ ਬਲਕਿ ਮਾਲ
ਇਕੱਠਾ ਕਰਨ ਲਈ ਧੂਮ-ਧਾਮ ਨਾਲ ਮਨਾਉਂਦੇ ਹਨ।
ਵਿਗਿਆਨਕ ਖੋਜਾਂ ਅਨੁਸਾਰ ਧਰਤੀ ਦਾ ਘੇਰਾ 25 ਹਜ਼ਾਰ
ਮੀਲ ਹੈ। ਇਸ ਦਾ ਵਿਆਸ ਅੱਠ ਤੇ ਖੇਤਰ ਫਲ ਉੱਨੀ ਕਰੋੜ ਸੱਤਰ ਲੱਖ
ਵਰਗ ਮੀਲ ਹੈ। ਇਹ 66-1/2 ਡਿਗਰੀ ਤੇ ਝੁਕੀ ਹੋਈ ਹੈ। ਇਹ ਆਪਣੀ
ਧੁਰੀ ਦੁਆਲੇ ਚੌਵੀ ਘੰਟਿਆਂ ਵਿੱਚ ਇੱਕ ਪੂਰਾ ਚੱਕਰ ਲਾਉਂਦੀ ਹੈ
ਜਿਸ ਨਾਲ ਦਿਨ ਤੇ ਰਾਤ ਬਣਦੇ ਹਨ। ਇਸ ਕਰਕੇ ਸੂਰਜ ਅਤੇ ਦੂਜੇ
ਨਛੱਤਰ ਧਰਤੀ ਦੇ ਦੁਆਲੇ ਪੂਰਵ ਤੋਂ ਪੱਛਮ ਵੱਲ੍ਹ ਘੁੰਮਦੇ ਹਨ।
ਇਸੇ ਨਾਲ ਅਲਗ ਅਲਗ ਥਾਵਾਂ ਦੇ ਸਮੇਂ ਵਿੱਚ ਅੰਤਰ ਆਉਂਦਾ ਹੈ।
ਧਰਤੀ ਦੇ ਇੱਕ ਹੋਰ ਤਰ੍ਹਾਂ ਦੇ ਚੱਕਰ ਲਾਉਣ ਦਾ ਵੀ
ਮਨੁੱਖ ਨੂੰ ਗਿਆਨ ਹੋਇਆ ਹੈ। ਇਹ ਚੱਕਰ 365-1/4 ਦਿਨਾਂ ਵਿੱਚ
ਪੂਰਾ ਹੁੰਦਾ ਹੈ। ਧਰਤੀ ਇਹ ਚੱਕਰ ਆਪਣੇ ਧੁਰੇ ਦੁਆਲੇ ਨਾ ਹੋ ਕੇ
ਸੂਰਜ ਦੁਆਲੇ ਲਾਉਂਦੀ ਹੈ। ਇਸ ਚੱਕਰ ਦੇ ਸਦਕਾ ਹੀ ਰੁੱਤਾ
ਬਦਲਦੀਆਂ ਹਨ। ਇਸ ਨਾਲ ਹੀ ਦਿਨ ਰਾਤ ਛੋਟੇ ਜਾਂ ਵੱਡੇ ਹੁੰਦੇ
ਹਨ। 21 ਜੂਨ ਨੂੰ ਸਭ ਤੋਂ ਵੱਡਾ ਦਿਨ ਹੁੰਦਾ ਹੈ। 22 ਦਸੰਬਰ
ਨੂੰ ਸਭ ਤੋਂ ਵੱਡੀ ਰਾਤ ਹੁੰਦੀ ਹੈ। 21 ਮਾਰਚ ਅਤੇ 23 ਸਤੰਬਰ
ਨੂੰ ਦਿਨ ਰਾਤ ਬਰਾਬਰ ਹੁੰਦੇ ਹਨ। 23 ਦਸੰਬਰ ਨੂੰ ਦਿਨ ਦਾ ਵਧਣਾ
ਸ਼ੁਰੂ ਹੁੰਦਾ ਹੈ। ਇਸੇ ਲਈ ਉਸ ਦਿਨ ਨੂੰ 'ਵੱਡਾ ਦਿਨ' ਆਖਦੇ ਹਨ।
ਰੱਖੜੀ-ਬੰਧਨ
ਰੱਖੜੀ ਅਤੇ ਟਿੱਕਾ ਦੋਵੇਂ ਤਿਉਹਾਰ ਵੀ ਉਸੇ
ਬ੍ਰਾਹਮਣਵਾਦੀ ਵਿਵਸਥਾ ਨਾਲ ਸਬੰਧ ਰੱਖਦੇ ਹਨ। ਰੱਖੜੀ ਦਾ ਪੂਰਾ
ਨਾਮ ਰਕਸ਼ਾ ਬੰਧਨ ਹੈ, ਜਿਸ ਦਾ ਭਾਵ ਹੈ ਲੜਕੀ ਨੇ, ਭੈਣ ਦੇ ਰੂਪ
ਵਿੱਚ, ਮਰਦ ਰੂਪ ਆਪਣੇ ਵੀਰ ਤੋਂ ਆਪਣੀ ਰੱਖਿਆ ਦਾ ਪ੍ਰਣ ਲੈਣਾ
ਹੈ, ਜਾਂ ਦੂਜੇ ਸ਼ਬਦਾਂ ਵਿੱਚ ਲੜਕੀ ਨੂੰ ਭੈਣ ਦੇ ਰੂਪ ਵਿੱਚ ਇਹ
ਪ੍ਰਭਾਵ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਰੱਖਿਆ ਆਪ ਕਰਨ ਦੇ ਯੋਗ
ਨਹੀਂ ਹੈ। ਇਸ ਤਰ੍ਹਾਂ ਲੜਕੀ ਅੰਦਰ ਜਨਮ ਤੋਂ ਹੀ ਹੀਨ ਭਾਵਨਾ
ਭਰਨ ਦੀ ਇਹ ਸਾਜ਼ਿਸ਼ ਹੈ। 'ਟਿੱਕਾ' ਅਥਵਾ 'ਭਈਆ ਦੂਜ' ਦਾ ਦਿਨ,
ਜਦੋਂ ਲੜਕੀ ਭੈਣ ਰੂਪ ਵਿੱਚ, ਪੁਰਸ਼ ਰੂਪ ਭਰਾ ਦੀ ਲੰਮੀ ਉਮਰ
ਵਾਸਤੇ ਅਰਦਾਸ ਕਰਦੀ ਹੈ। ਦੂਜੇ ਪਾਸੇ ਅਜਿਹਾ ਕੋਈ ਦਿਨ ਨਹੀਂ
ਮਿੱਥਿਆ ਗਿਆ, ਜਦੋਂ ਵੀਰ ਵੀ ਆਪਣੀ ਭੈਣ ਦੀ ਲੰਮੀ ਉਮਰ ਵਾਸਤੇ
ਅਰਦਾਸ ਕਰੇ। ਕਿੰਨੀ ਵਧੀਆ ਸਾਜ਼ਿਸ਼ ਹੈ, ਔਰਤ ਜਾਤ ਨੂੰ ਗੁਲਾਮ
ਬਣਾਈ ਰੱਖਣ ਦੀ।
ਅੱਜ ਦੇ ਯੁੱਗ ਵਿੱਚ ਵੀ ਇਸ ਪ੍ਰਥਾ ਨੂੰ ਬਣਾਈ ਰੱਖਣ
ਦਾ ਅਰਥ ਕੇਵਲ ਇਹ ਹੈ ਕਿ ਇਸਤਰੀਆਂ ਹੁਣ ਵੀ ਉਸੇ ਤਰ੍ਹਾਂ
ਪੁਰਸ਼ਾਂ ਦੇ ਅਧੀਨ ਹਨ। ਕਿਸੇ ਪੁਰਸ਼ ਨੂੰ ਆਪਣੀ ਭੈਣ ਜਾਂ ਕਿਸੇ
ਹੋਰ ਇਸਤਰੀ ਦੀ ਇੱਜ਼ਤ ਦੀ ਰੱਖਿਆ ਲਈ ਵਿਸ਼ੇਸ਼ ਰੂਪ ਵਿੱਚ ਸੌਂਹ
ਖਾਣੀ ਪਵੇ। ਆਖਿਰ ਇਸਤਰੀ ਦੀ ਜਾਨ ਤੇ ਇੱਜ਼ਤ ਲਈ ਅੱਜ ਅਜਿਹਾ
ਕਿਹੜਾ ਸਥਾਈ ਖਤਰਾ ਬਣਿਆ ਹੋਇਆ ਹੈ ਜਿਸਦੇ ਖਿਲਾਫ ਹਰ ਸਾਲ
ਵਿਸ਼ੇਸ਼ ਮੋਰਚਾਬੰਦੀ ਦੀ ਜ਼ਰੂਰਤ ਪੈਂਦੀ ਹੈ?
ਇਹ ਧਾਰਨਾ ਹੀ ਸਾਡੇ ਸਮਾਜ ਲਈ ਇੱਕ ਕਲੰਕ ਹੈ ਕਿ ਜੇ
ਭਰਾ ਆਪਣੀ ਭੈਣ ਦੀ ਇੱਜ਼ਤ ਦੀ ਰਾਖੀ ਲਈ ਇਸ ਪ੍ਰਕਾਰ ਵਚਨਬੱਧ ਨਾ
ਹੋਵੇ ਤਾਂ ਨਾ ਜਾਣੇ ਉਹਨਾਂ ਭੈਣਾਂ ਦੀ ਇੱਜ਼ਤ ਦਾ ਕੀ ਬਣੇ
ਜਿਹਨਾਂ ਭਰਾ ਨਹੀਂ ਹੁੰਦੇ? ਫਿਰ ਜੇਕਰ ਇਹ ਗੱਲ ਕੁਆਰੀਆਂਲੜਕੀਆਂ
ਤੱਕ ਹੀ ਸੀਮਤ ਹੋਵੇ ਤਾਂ ਸਮਝ ਆਉਂਦੀ ਹੈ, ਪਰ ਜੋ ਵਿਆਹੁਤਾ ਹਨ,
ਉਹ ਆਪਣਾ ਭਾਰ ਭਰਾਵਾਂ 'ਤੇ ਪਾਉਣ, ਪਤੀਆਂ 'ਤੇ ਨਹੀਂ, ਇਸ ਦੀ
ਕੋਈ ਤੁੱਕ ਨਹੀਂ ਲਗਦੀ। ਕੀ ਉਹ ਭਰਾਵਾਂ ਤੋਂ ਚਾਹੁੰਦੀਆਂ ਹਨ ਕਿ
ਉਹ ਉਹਨਾਂ ਨੂੰ ਉਹਨਾਂ ਦੇ ਪਤੀਆਂ ਤੋਂ ਬਚਾਉਣ ਅਤੇ ਰੱਖਿਆ ਕਰਨ।
ਅਜਿਹੀ ਸੋਚ ਕਾਰਨ ਪਿਆਰ ਕਿਵੇਂ ਪਨਪ ਸਕਦਾ ਹੈ?
ਜੇਕਰ ਅੱਜ ਦੀ ਹਿੰਦੂ ਨਾਰੀ ਆਪਣੀ ਰੱਖਿਆ ਲਈ ਪੁਰਸ਼
ਤੇ ਉਹ ਵੀ ਸਿਰਫ ਭਰਾ ਦਾ ਮੂੰਹ ਦੇਖਦੀ ਰਹੇਗੀ, ਤਾਂ ਉਸ ਵਿੱਚ
ਆਤਮ ਵਿਸ਼ਵਾਸ ਤੇ ਆਤਮ ਨਿਰਭਰਤਾ ਦੀ ਭਾਵਨਾ ਕਿਵੇਂ ਪੈਦਾ ਹੋ
ਸਕਦੀ ਹੈ? 1
1. ਸਰਿਤਾ ਮੁਕਤਾ, ਰੀਪ੍ਰਿੰਟ 10, ਪੇਜ਼ 99,100
ਆਮ ਤੌਰ 'ਤੇ ਬ੍ਰਾਹਮਣ ਪ੍ਰੋਹਿਤਾਂ ਤੇ ਸਾਧ ਸੰਤਾਂ
ਨੇ ਲੋਕਾਂ ਦੇ ਮਨਾਂ ਵਿੱਚ ਇਹ ਵਿਸ਼ਵਾਸ ਬੈਠਾਇਆ ਹੋਇਆ ਹੈ ਕਿ ਇਹ
ਭੈਣ ਭਰਾ ਦੇ ਪਵਿੱਤਰ ਪਿਆਰ ਨਾਲ ਸਬੰਧਤ ਤਿਉਹਾਰ ਹੈ। ਜੋ ਸੱਚਾਈ
ਨਹੀਂ ਹੈ। ਦੁਨੀਆਂ ਵਿੱਚ 90% ਲੋਕ ਜੋ ਇਹ ਤਿਉਹਾਰ ਨਹੀਂ
ਮਨਾਂਉਂਦੇ, ਉਹਨਾਂ ਵਿੱਚ ਭੈਣ ਭਰਾਵਾਂ ਦਾ ਪਿਆਰ ਜ਼ਿਆਦਾ ਦੇਖਿਆ
ਜਾ ਸਕਦਾ ਹੈ। ਅਸਲ ਵਿੱਚ ਇਹ ਦੋਵੇਂ ਤਿਉਹਾਰ ਬ੍ਰਾਹਮਣਵਾਦ ਤੇ
ਪ੍ਰੋਹਿਤਵਾਦ ਦੀ ਉਪਜ ਹਨ, ਜਿੱਥੇ ਜਨਮ ਤੋਂ ਹੀ ਇਸਤਰੀ ਜਾਤ ਨਾਲ
ਵੱਡਾ ਧੱਕਾ ਕੀਤਾ ਗਿਆ ਹੈ। ਲੜਕੇ ਦਾ ਜਨਮ ਹੋਵੇ ਤਾਂ
ਮੁਬਾਰਕਾਂ। ਬੈਂਡ ਵਾਜੇ ਵਜਾਏ ਜਾਂਦੇ ਹਨ ਅਤੇ ਮਿਠਾਈਆਂ ਵੰਡੀਆਂ
ਜਾਂਦੀਆਂ ਹਨ, ਪਰ ਲੜਕੀ ਦੇ ਜਨਮ ਤੇ ਧੌਣ ਲੁੜਕ ਜਾਂਦੀ ਹੈ। ਫਿਰ
ਰਸਮਾਂ ਦਾ ਅਧਿਕਾਰ ਕੇਵਲ ਪੁੱਤਰ ਨੂੰ ਹੈ ਪੁੱਤਰੀ ਨੂੰ ਨਹੀਂ
ਹੈ।
ਪਵਿੱਤਰ ਗੰਗਾ ਇਸ਼ਨਾਨ
ਹਿੰਦੂ ਧਰਮ ਵਿੱਚ ਗੰਗਾ ਦਾ ਬਹੁਤ ਗੁਣਗਾਣ ਕੀਤਾ
ਜਾਂਦਾ ਹੈ। ਮਹਾਂਭਾਰਤ ਦੇ ਵਨਪਰਵ ਅਧਿਆਇ 85 ਵਿੱਚ ਕਿਹਾ ਗਿਆ
ਹੈ ਕਿ ਜੇ ਆਦਮੀ ਸੈਂਕੜੇ ਪਾਪ ਕਰਕੇ ਗੰਗਾ ਵਿੱਚ ਇਸ਼ਨਾਨ ਕਰ ਲਵੇ
ਤਾਂ ਉਸ ਦੇ ਪਾਪ ਇਵੇਂ ਨਸ਼ਟ ਹੋ ਜਾਣਗੇ ਜਿਵੇਂ ਬਲਦੀ ਅੱਗ
ਸੁੱਕੀਆਂ ਲੱਕੜੀਆਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਕਲਯੁਗ
ਵਿੱਚ ਗੰਗਾ ਸਭ ਤੋਂ ਪਵਿੱਤਰ ਹੈ।
ਮਹਾਂਭਾਰਤ ਦੇ ਹੀ ਅਨੁਸ਼ਾਸਨ ਪਰਵ ਅਧਿਆਇ 26 ਵਿੱਚ
ਕਿਹਾ ਗਿਆ ਹੈ ਕਿ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਜਿਸ ਦਾ ਮਨ
ਸ਼ੁੱਧ ਹੋ ਜਾਂਦਾ ਹੈ, ਉਸ ਨੂੰ ਜਿੰਨਾ ਪੁੰਨ ਪ੍ਰਾਪਤ ਹੁੰਦਾ ਹੈ,
ਉੱਨਾ ਪੁੰਨ ਸੈਂਕੜੇ ਯੱਗ ਕਰਨ ਨਾਲ ਵੀ ਪ੍ਰਾਪਤ ਨਹੀਂ ਹੁੰਦਾ
ਹੈ। ਜੋ ਵਿਅਕਤੀ ਗੰਗਾ ਦੇ ਕਿਨਾਰੇ ਇੱਕ ਮਹੀਨਾ ਰਹਿੰਦਾ ਹੈ, ਉਸ
ਨੂੰ ਇੱਕ ਹਜ਼ਾਰ ਸਾਲ ਤੱਕ ਇੱਕ ਪੈਰ ਤੇ ਖਲੋ ਕੇ ਤਪ ਕਰਨ ਵਾਲੇ
ਨਾਲੋ ਵੀ ਜ਼ਿਆਦਾ ਪੁੰਨ ਪ੍ਰਾਪਤ ਹੁੰਦਾ ਹੈ। ਜਿਸ ਤਰ੍ਹਾਂ ਗਰੁੜ
ਨੂੰ ਦੇਖਦਿਆਂ ਹੀ ਸਭ ਪ੍ਰਕਾਰ ਦੇ ਸੱਪਾਂ ਦੀ ਜ਼ਹਿਰ ਖਤਮ ਹੋ
ਜਾਂਦੀ ਹੈ, ਉਸੇ ਤਰ੍ਹਾਂ ਗੰਗਾ ਦੇ ਦਰਸ਼ਨਾਂ ਨਾਲ ਹੀ ਵਿਅਕਤੀ ਦੇ
ਪਾਪ ਦੂਰ ਜੋ ਜਾਂਦੇ ਹਨ। ਜੋ ਵਿਅਕਤੀ ਗੰਗਾ ਦਾ ਦਰਸ਼ਨ ਕਰਦਾ ਹੈ,
ਉਸ ਦੇ ਜਲ ਨੂੰ ਛੋਂਦਾ ਹੈ ਅਤੇ ਉਸ ਵਿੱਚ ਇਸ਼ਨਾਨ ਕਰਦਾ ਹੈ, ਉਸ
ਦੀਆਂ ਸੱਤ ਪਹਿਲੀਆਂ ਪੀੜ੍ਹੀਆਂ ਅਤੇ ਸੱਤ ਆਉਣ ਵਾਲੀਆਂ
ਪੀੜ੍ਹੀਆਂ ਦਾ ਕਲਿਆਣ ਹੋ ਜਾਂਦਾ ਹੈ।
ਵਿਸ਼ਨੂੰ ਪੁਰਾਣ ਦਾ ਕਹਿਣਾ ਹੈ ਕਿ ਜੇ ਕੋਈ ਵਿਅਕਤੀ
ਗੰਗਾ ਤੋਂ ਹਜ਼ਾਰਾਂ ਮੀਲ ਦੂਰ ਬੈਠਾ ਵੀ ਗੰਗਾ ਦਾ ਇੱਕ ਵਾਰ ਵੀ
ਨਾਉਂ ਲੈਂਦਾ ਹੈ ਤਾਂ ਗੰਗਾ ਉਸ ਦੇ ਤਿੰਨਾਂ ਜਨਮਾਂ ਵਿੱਚ ਕੀਤੇ
ਪਾਪਾਂ ਨੂੰ ਨਸ਼ਟ ਕਰ ਦਿੰਦੀ ਹੈ।
ਵਿਸ਼ਨੂੰ ਪੁਰਾਣ ਦਾ ਇਹ ਕਥਨ ਪਦਮ ਪੁਰਾਣ, ਬ੍ਰਾਹਮ
ਪੁਰਾਣ, ਗੰਗਾ ਵਾਕਿਆਵਲੀ, ਤੀਰਥ ਚਿੰਤਾਮਨੀ, ਗੰਗਾ ਭਕਤੀ
ਤਰੰਗਿਣੀ ਆਦਿ ਅਨੇਕ ਗਰੰਥਾਂ ਵਿੱਚ ਵੀ ਮਿਲਦਾ ਹੈ।
ਭਵਿੱਖ ਪੁਰਾਣ ਦਾ ਕਥਨ ਹੈ ਕਿ ਜੇ ਗੰਗਾ ਦਾ ਦਰਸ਼ਨ
ਕੀਤਾ ਜਾਵੇ, ਉਸ ਦੇ ਪਾਣੀ ਨੂੰ ਛੋਇਆ ਅਤੇ ਪੀਤਾ ਜਾਵੇ ਤਾਂ
ਗੰਗਾ ਪਾਪਾਂ ਨੂੰ ਇੱਕ ਪਲ ਵਿੱਚ ਸੁਆਹ ਕਰ ਦਿੰਦੀ ਹੈ।
ਅਜਿਹਾ ਵਿਸ਼ਵਾਸ ਹੋਣ ਕਾਰਨ, ਹਰ ਦਿਨ ਤਿਉਹਾਰ 'ਤੇ
ਲੱਖਾਂ ਦੀ ਸੰਖਿਆ ਵਿੱਚ ਲੋਕ ਗੰਗਾ ਵਿੱਚ ਡੁਬਕੀ ਲਾਉਣ ਲਈ ਤੁਰੇ
ਰਹਿੰਦੇ ਹਨ ਤੇ ਖੁਦ ਦੂਜੇ ਲੋਕਾਂ ਨੂੰ ਗਾ ਕੇ ਭਰਮਾਉਂਦੇ
ਰਹਿੰਦੇ ਹਨ।
ਗੰਗਾ ਦੇ ਪਾਣੀ ਨੂੰ ਬੜਾ ਪਵਿੱਤਰ ਕਿਹਾ ਜਾਂਦਾ ਹੈ।
ਕਹਿੰਦੇ ਹਨ ਇਸ ਦਾ ਪਣੀ ਬੋਤਲ ਵਿੱਚ ਪਾ ਕੇ ਰੱਖ ਲਵੋ ਤਾਂ ਉਹ
ਕਦੀ ਖਰਾਬ ਨਹੀਂ ਹੋਵੇਗਾ। ਪਰ ਵਿਗਿਆਨਆਂ ਦੀਆਂ ਖੋਜਾਂ ਤੋਂ ਪਤਾ
ਚਲਦਾ ਹੈ ਕਿ ਇਸ ਦਾ ਬੋਤਲ ਵਿੱਚ ਕਰਾਬ ਨਾ ਹੋਣਾ ਇੱਕ ਪਾਸੇ
ਰਿਹਾ, ਗੰਗਾ ਦਾ ਪਾਣੀ ਤਾਂ ਖੁਦ ਨਦੀ ਵਿੱਚ ਹੀ ਖਰਾਬ ਹੋ
ਚੁੱਕਿਆ ਹੈ।
ਜੂਨ 1980 ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਵਿਖੇ
50 ਵਾਤਾਵਰਨ ਵਿਗਿਆਨੀ ਇਕੱਠੇ ਹੋਏ। ਉਹਨਾਂ ਕਿਸ਼ਤੀ ਵਿੱਚ ਬੈਠ
ਕੇ ਗੰਗਾ ਦਾ ਸਰਵੇਖਣ ਕੀਤਾ। ਯੂ. ਐਨ. ਆਈ. ਵਲ੍ਹੋਂ 10-6-1980
ਨੂੰ ਛਪੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦ ਉਹ 50 ਵਿਦਵਾਨ
ਵਾਪਸ ਪਰਤੇ ਤਾਂ ਗੰਗਾ ਦੀ ਗੰਦਗੀ ਕਾਰਨ ਉਹਨਾਂ ਵਿੱਚੋਂ ਕਈ
ਬੀਮਾਰ ਹੋ ਗਏ ਸਨ। ਕਈਆਂ ਨੂੰ ਉਲਟੀਆਂ ਆ ਰਹੀਆਂ ਸਨ। ਉਹਨਾਂ
ਵਿੱਚੋਂ ਕਈ ਉਸ ਦਿਨ ਖਾਣਾ ਵੀ ਨਹੀਂ ਖਾ ਸਕੇ। ਉਹਨਾਂ ਵਿੱਚੋਂ
ਇੱਕ ਨੇ ਕਿਹਾ, ''ਗੰਗਾ ਦੇ ਇਸ ਪਾਣੀ ਨੂੰ ਪੀਣ ਦੀ ਗੱਲ ਛੱਡੋ,
ਮੈਂ ਤਾਂ ਇਸ ਨੂੰ ਹੱਥ ਵੀ ਨਹੀਂ ਲਾ ਸਕਦਾ।''
'ਇੰਡੀਅਨ ਸਾਇੰਸ ਕਾਂਗਰਸ' ਦੇ ਪ੍ਰਧਾਨ ਪ੍ਰੋ. ਏ.
ਕੇ. ਸ਼ਰਮਾ ਨੇ 1981 ਵਿੱਚ ਕਿਹਾ ਸੀ ਕਿ ਗੰਗਾ ਦੁਨੀਆਂ ਵਿੱਚ ਸਭ
ਤੋਂ ਜ਼ਿਆਦਾ ਗੰਦੀ ਹੋ ਚੁੱਕੀ ਨਦੀ ਹੈ।
'ਕੇਂਦਰੀ ਪਰਦੂਸ਼ਨ ਰੋਕਥਾਮ ਬੋਰ²ਡ' 1979 ਤੋਂ ਗੰਗਾ
ਦੇ ਪਾਣੀ ਦਾ ਅਧਿਐਨ ਕਰ ਰਿਹਾ ਹੈ। ਉਸ ਨੇ ਰਿਸ਼ੀਕੇਸ਼ ਤੋਂ ਲੈ ਕੇ
ਬੰਗਾਲ ਦੀ ਖਾੜੀ ਤੱਕ ਜਾਂਦੀ 2525 ਕਿਲੋਮੀਟਰ ਲੰਬੀ ਗੰਗਾ ਦੀ
ਪੜਤਾਲ ਕੀਤੀ ਹੈ। ਪਤਾ ਚੱਲਿਆ ਹੈ ਕਿ ਕਾਨਪੁਰ ਦੇ ਪਾਸ ਗੰਗਾ
ਬਹੁਤ ਜ਼ਿਆਦਾ ਖਰਾਬ ਹੈ ਕਿਉਂਕਿ ਉੱਥੇ ਇਸ ਵਿੱਚ ਚਾਰ ਕਰੋੜ ਗੈਲਨ
ਗੰਗਾ ਪਾਣੀ ਪ੍ਰਤੀ ਦਿਨ ਪੈਂਦਾ ਹੈ।
ਇਲਾਹਾਬਾਦ, ਜਿਸ ਨੂੰ ਪਰਯਾਗ ਵੀ ਕਿਹਾ ਜਾਂਦਾ ਹੈ,
ਵਿੱਚ ਗੰਗਾ ਦੀ 300 ਮੀਟਰ ਲੰਮੀ ਧਾਰ ਦਾ ਵਿਸ਼ਲੇਸ਼ਣ ਕਰਨ ਤੇ ਪਤਾ
ਚੱਲਿਆ ਹੈ ਕਿ ਰਸਾਇਣਕ ਖਾਦ ਦੇ ਜਰੀਏ ਲਗਭਗ 5600 ਘਣ ਮੀਟਰ
ਪ੍ਰਤੀ ਦਿਨ ਦੀ ਦਰ ਨਾਲ ਜ਼ਹਿਰੀਲੇ ਪਦਾਰਥ ਗੰਗਾ ਵਿੱਚ ਪੈਂਦੇ
ਹਨ। ਇਹਨਾਂ ਪਦਾਰਥਾਂ ਵਿੱਚ ਨਾਈਟਰੋਜਨ, ਅਮੋਨੀਆ ਅਤੇ ਨਾਈਟਰੋਟ
ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸੇ ਕਾਰਨ ਪ੍ਰਯਾਗ ਦੇ ਆਲੇ
ਦੁਆਲੇ ਦੇ ਆਬਾਦੀ ਵਾਲੇ ਖੇਤਰਾਂ ਦੀ ਖੇਤੀ ਅਤੇ ਵਾਤਾਵਰਨ ਤੇ
ਲਗਾਤਾਰ ਭੇੜਾ ਅਸਰ ਪੈ ਰਿਹਾ ਹੈ।
ਇਲਾਹਾਬਾਦ ਦੇ 'ਸੈਂਟਰਲ ਫਿਸ਼ਰੀਜ਼ ਰਿਸਰਚ ਇੰਸਟੀਚਿਊਟ'
ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇੱਥੇ ਖਾਦ-ਕਾਰਖਾਨਿਆਂ ਦਾ
ਕਚਰਾ ਆਦਿ ਨਦੀ ਵਿੱਚ ਮਿਲਦੇ ਹਨ, ਸਿੱਟੇ ਵਜ਼ੋਂ 16 ਕਿਲੋਮੀਟਰ
ਦੂਰ ਤੱਕ ਇਸ ਪਾਣੀ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਮੱਛੀਆਂ ਮਰ
ਜਾਂਦੀਆਂ ਹਨ। ਜਾਨਵਰਾਂ ਨੂੰ ਖਤਰਾ ਪਹੁੰਚਿਆ ਹੈ। ਇੱਕ ਅਧਿਐਨ
ਮੁਤਾਬਿਕ, ਇਲਾਹਾਬਾਦ ਵਿਖੇ ਗੰਗਾ ਜਲ ਵਿੱਚ ਬੈਕਟੀਰਿਆ ਜੀਵਾਣਆਂ
ਦੀ ਔਸਤ ਪ੍ਰਤੀ ਮਿਲੀ ਲੀਟਰ 300 ਹੋ ਗਈ ਹੈ।
ਕੁੰਭ ਦੇ ਸਮੇਂ ਲੱਖਾਂ ਲੋਕਾਂ ਦੇ ਪ੍ਰਯਾਗ ਵਿਖੇ
ਗੰਗਾ ਵਿੱਚ ਨਹਾਉਣ ਨਾਲ ਪਾਣੀ 'ਚ ਪ੍ਰਦੂਸ਼ਨ ਦੀ ਮਾਤਰਾ ਯਕਦਮ ਕਈ
ਸੌ ਗੁਣਾ ਜ਼ਿਆਦਾ ਹੋ ਜਾਂਦੀ ਹੈ। ਕੇਂਦਰੀ ਪ੍ਰਦੂਸ਼ਣ ਰੋਕਥਾਮ
ਬੋਰਡ ਨੇ ਅਪ੍ਰੈਲ, 1980 ਦੇ ਕੁੰਭ ਮੇਲੇ ਤੇ ਇੱਕ ਸਰਵੇਖਣ ਕੀਤਾ
ਸੀ ਤਾਂ ਪਤਾ ਲੱਗਾ ਸੀ ਕਿ ਸਮੂਹਕ ਇਸ਼ਨਾਨ ਕਾਰਨ ਜੀਵਾਣੂਆਂ ਦੀ
ਮਾਤਰਾ ਵਿੱਚ 1300 ਗੁਣਾ ਵਾਧਾ ਹੋ ਗਿਆ ਸੀ। ਜਨਵਰੀ, 1982 ਦੇ
ਸਰਵੇਖਣ ਦੌਰਾਨ ਵੀ ਅਜਿਹੇ ਤੱਥ ਸਾਹਮਣੇ ਆਏ ਸਨ।
ਇਲਾਹਾਬਾਦ ਤੋਂ ਬਾਦ ਗੰਗਾ ਕਾਸ਼ੀ, ਜਿਸ ਨੂੰ ਬਨਾਰਸ
ਜਾਂ ਵਾਰਾਨਸੀ ਵੀ ਕਹਿੰਦੇ ਹਨ, 'ਚ ਪ੍ਰਵੇਸ਼ ਕਰਦੀ ਹੈ। ਇੱਥੇ 8
ਕਿਲੋਮੀਟਰ ਲੰਬੀ ਜਲਧਾਰਾ ਦਾ ਪ੍ਰੀਖਣ ਕਰਕੇ ਵਿਗਿਆਨੀ ਇਸ ਸਿੱਟੇ
ਤੇ ਪਹੁੰਚੇ ਹਨ ਕਿ ਇੱਥੇ ਪਰਦੂਸ਼ਣ ਸਭ ਤੋਂ ਜਿਆਦਾ ਹੈ। 'ਗੰਗਾਜਲ
ਪ੍ਰਦੂਸ਼ਨ ਯੋਜਨਾ' ਦੇ ਤਹਿਤ ਕੰਮ ਕਰ ਰਹੇ ਵਿਗਿਆਨੀ ਡਾ. ਬੀ.
ਡੀ. ਤਿਰਪਾਠੀ ਨੇ ਇੱਕ ਸਰਵੇਖਣ ਕਰਕੇ ਦੱਸਿਆ ਹੈ ਕਿ ਕਾਸ਼ੀ ਦੇ
ਘਾਟਾਂ ਤੇ ਹਰ ਸਾਲ 22 ਤੋਂ ਲੈ ਕੇ 30 ਹਜ਼ਾਰ ਲਾਸ਼ਾਂ, 11 ਤੋਂ
ਲੈ ਕੇ 13 ਹਜ਼ਾਰ ਟਨ ਲੱਕੜੀਆਂ ਨਾਲ ਜਲਾਈਆਂ ਜਾਂਦੀਆਂ ਹਨ। ਇਸ
ਦੇ ਸਿੱਟੇ ਵਜ਼ੋਂ 2 ਤੋਂ 3 ਹਜ਼ਾਰ ਟਨ ਸੁਆਹ ਅਤੇ 110 ਤੋਂ ਲੈ ਕੇ
150 ਟਨ ਅਧ ਜਲਿਆ ਮਾਸ ਗੰਗਾ 'ਚ ਡਿਗਦਾ ਹੈ। ਇਸ ਨਾਲ ਆਸ ਪਾਸ
ਦੇ ਇਲਾਕੇ 'ਚ ਤਾਪਮਾਨ 3 ਤੋਂ 5 ਡਿਗਰੀ ਸੈਂਟੀਗਰੇਡ ਵਧ ਜਾਂਦਾ
ਹੈ ਅਤੇ ਆਕਸੀਜਨ ਦੀ ਮਾਤਰਾ 'ਚ 30 ਤੋਂ 50 ਪ੍ਰਤੀਸ਼ਤ ਦੀ ਕਮੀ
ਹੋ ਜਾਂਦੀ ਹੈ।
ਕਈ ਥਾਵਾਂ ਤੇ ਹੋਏ ਹੋਰ ਵਿਗਿਆਨਕ ਸਰਵੇਖਣਾਂ ਤੋਂ
ਪਤਾ ਚਲਦਾ ਹੈ ਕਿ ਗੰਗਾ ਦੇ ਪਾਣੀ ਵਿੱਚ ਹੈਜ਼ੇ, ਟਾਈਫਾਇਡ,
ਜਕਰਾਨ, ਪੀਲੀਆ ਆਦਿ ਰੋਗਾਂ ਦੇ ਕਿਟਾਣੂ ਹਨ।
1980 ਦੇ ਦੌਰਾਨ ਮੁਗਲਸਰਾਏ ਵਿਖੇ ਅੱਖਾਂ ਦੀ ਖਾਰਸ਼
ਦਾ ਜੋ ਰੋਗ ਫੈਲਿਆ ਸੀ। ਉਸ ਨੂੰ ਵਿਗਿਆਨੀਆਂ ਨੇ ਗੰਗਾ ਦੀ
ਗੰਦਗੀ ਦੀ ਦੇਣ ਦੱਸਿਆ ਸੀ, ਇਸੇ ਕਾਰਨ ਬਨਾਰਸ ਜਿਲੇ ਦਾ ਅੰਬਾਂ
ਲਈ ਪ੍ਰਸਿੱਧ ਚੰਦੋਸੀ ਖੇਤਰ, ਸੁੱਕੇ ਸੜੇ ਰੁੱਖਾਂ ਨਾਲ ਭਰ ਗਿਆ
ਹੈ। ਨਾ ਕੇਵਲ ਅੰਬ, ਸਗੋਂ ਸਾਗਵਾਨ ਜਿਹੇ ਮਜ਼ਬੂਤ ਰੁੱਖ ਵੀ ਇਸ
ਦੇ ਸ਼ਿਕਾਰ ਹੋਏ ਹਨ।
ਕਾਸ਼ੀ ਦੇ ਰਾਜਘਾਟ ਦਾ ਪਾਣੀ ਤਾਂ ਇਸ ਹੱਦ ਤੱਕ ਖਰਾਬ
ਤੇ ਹਾਨੀਕਾਰਕ ਹੋ ਚੁੱਕਿਆ ਹੈ ਕਿ ਉਹ ਪੀਣ ਦੇ ਤਾਂ ਕੀ, ਨਹਾਉਣ
ਦੇ ਵੀ ਯੋਗ ਨਹੀਂ। ਕਿਉਂਕਿ ਉੱਥੇ ਪ੍ਰਤੀ 100 ਮਿਲੀ ਲੀਟਰ ਪਾਣੀ
ਵਿੱਚ 50,000 ਕਾਲੀਫਾਰਮ ਜੀਵਾਣੂ ਹਨ, ਜਦ ਕਿ 100 ਘਣ
ਸੈਂਟੀਮੀਟਰ ਵਿੱਚ ਜੇ ਇੱਕ ਵੀ ਕਾਲੀਫਾਰਮ ਜੀਵਾਣੂ ਨਾ ਹੋਵੇ ਤਾਂ
ਹੀ ਉਹ ਸੁੱਧ ਮੰਨਿਆ ਜਾਂਦਾ ਹੈ।
ਕਾਸ਼ੀ ਤੋਂ ਅੱਗੇ ਪਟਨਾ ਤੇ ਬਰੌਨੀ ਵਿੱਚ ਸਥਿਤ ਤੇਲ
ਸ਼ੋਧਕ ਅਤੇ ਰਸਾਇਣਕ ਖਾਦ ਦੇ ਕਾਰਖਾਨਿਆਂ ਤੋਂ ਕਾਫੀ ਮਾਤਰਾ 'ਚ
ਜ਼ਹਿਰੀਲੇ ਪਦਾਰਥ ਗੰਗਾ ਵਿੱਚ ਪੈਂਦੇ ਹਨ।
ਭਾਗਲਪੁਰ ਯੀਨੀਵਰਸਿਟੀ ਦੇ ਦੋ ਪ੍ਰੋਫੈਸਰਾਂ ਸ਼੍ਰੀ
ਕੇ. ਐਸ. ਬਿਲਗ੍ਰਾਮੀ ਅਤੇ ਸ਼੍ਰੀ ਜੇ. ਐਸ. ਦੱਤੋਮੁੰਸ਼ੀ ਨੇ
ਬਰੌਨੀ ਤੋਂ ਫਰੱਕਾ ਤੱਕ ਦੀ 256 ਕਿਲੋਮੀਟਰ ਲੰਬੀ ਗੰਗਾ ਦੀ
ਜਲਧਾਰਾ ਦਾ ਅਧਿਐਨ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਮੋਕਾਮਾ ਪੁਲ
ਦੇ ਪਾਸ ਨਦੀ ਵਿੱਚ ਪਰਦੂਸ਼ਨ ਬਹੁਤ ਜ਼ਿਆਦਾ ਹੈ। ਇੱਥੇ ਜੁੱਤੀਆਂ
ਦਾ ਇੱਕ ਬਹੁ ਦੇਸ਼ੀ ਕਾਰਖਾਨਾ, ਸ਼ਰਾਬ ਦੀ ਡਿਸਟਿਲਰੀ, ਤਾਪ ਬਿਜ਼ਲੀ
ਘਰ ਅਤੇ ਰਸਾਇਣਕ ਖਾਦਾਂ ਦੇ ਕਾਰਖਾਨੇ ਆਪਣਾ ਕਚਰਾ ਗੰਗਾ ਵਿੱਚ
ਸੁੱਟਦੇ ਹਨ। ਇੱਥੇ ਗੰਗਾ ਜਲ ਵਿੱਚ ਛੱਡੀਆਂ ਗਈਆਂ ਮੱਛੀਆਂ 48
ਘੰਟੇ ਦੇ ਅੰਦਰ ਅੰਦਰ ਮਰ ਜਾਂਦੀਆਂ ਹਨ ਤੇ ਸ਼ਰਾਬ ਡਿਸਟਿਲਰੀ ਦੇ
ਨੇੜੇ ਛੱਡੀਆਂ ਗਈਆਂ ਮੱਛੀਆਂ 5 ਘੰਟੇ ਦੇ ਅੰਦਰ ਹੀ ਮਰ ਗਈਆਂ।
ਫਰੱਕਾ ਬੰਧ ਤੋਂ ਬਾਅਦ ਗੰਗਾ ਦੀ ਹੁਗਲੀ ਨਾਮੀ ਇੱਕ
ਧਾਰ ਕਲਕੱਤਾ ਅਤੇ ਹਾਵੜਾ ਵੱਲ੍ਹ ਨੂੰ ਜਾਂਦੀ ਹੈ। ਇੱਥੇ 150
ਵੱਡੇ ਵੱਡੇ ਕਾਰਖਾਨਿਆਂ ਦੇ ਡਿਗਦੇ ਕਚਰੇ ਕਾਰਨ ਪਾਣੀ ਬਹੁਤ
ਖਰਾਬ ਹੋ ਗਿਆ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਖੋਜੀਆਂ ਨੇ
ਗੰਗਾ ਜਲ ਦਾ ਰਸਾਇਣਿਕ ਵਿਸ਼ਲੇਸ਼ਣ ਕਰਕੇ ਦੱਸਿਆ ਹੈ ਕਿ ਗੰਗਾ ਦੇ
ਪਾਣੀ ਵਿੱਚ ਪ੍ਰਤੀ ਲੀਟਰ ਆਕਸੀਜਨ ਦੀ ਮਾਤਰਾ 20 ਮਿਲੀਗ੍ਰਾਮ
ਤੋਂ ਵੀ ਜ਼ਿਆਦਾ ਹੈ, ਜਦ ਕਿ ਚਾਹੀਦੀ ਇਹ ਪ੍ਰਤੀ ਲੀਟਰ 5 ਮਿਲੀ
ਗ੍ਰਾਮ ਤੋਂ ਵੀ ਘੱਟ ਹੈ।
ਇਸੇ ਤਰ੍ਹਾਂ ਇਸ਼ਨਾਨ ਅਤੇ ਪੀਣ ਯੋਗ ਪਾਣੀ ਵਿੱਚ ਬੀ.
ਓ. ਡੀ. (ਬਾਇਓਕੈਮੀਕਲ ਆਕਸੀਜ਼ਨ ਡੀਮਾਂਡ) ਦੀ ਮਾਤਰਾ 3 ਇਕਾਈਆਂ
ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਪਰ ਗੰਗਾ ਵਿੱਚ ਇਹ ਮਾਤਰਾ
ਹਰਿਦਵਾਰ, ਨਰੋਰਾ, ਕਨੌਜ, ਇਲਾਹਾਬਾਦ ਅਤੇ ਕਾਸ਼ੀ ਵਿੱਚ 7
ਇਕਾਈਆਂ ਹੈ ਤੇ ਕਾਨਪੁਰ 'ਚ ਇਹ 10 ਇਕਾਈਆਂ ਹਨ।
ਇਹ ਹੈ ਪਵਿੱਤਰ ਗੰਗਾ ਜਲ। ਅਮ੍ਰਿਤ ਹੈ ਕਿ ਜ਼ਹਿਰ? 1
ਇਹ ਕਹਿਣਾ ਕਿ ਮੁਰਦੇ ਦੀਆਂ ਹੱਡੀਆਂ ਗੰਗਾ 'ਚ ਪਾਉਣ
ਨਾਲ ਉਹ ਸਵਰਗਾਂ ਨੂੰ ਜਾਵੇਗਾ, ਬਿਲਕੁਲ ਗਲਤ ਹੈ। ਪਹਿਲਾਂ ਤਾਂ
ਕਿਤੇ ਸਵਰਗ ਹੈ ਹੀ ਨਹੀਂ। ਰਾਕੇਟ ਲੱਖਾਂ ਕਰੋੜਾਂ ਮੀਲ ਪੁਲਾੜ
ਵਿੱਚ ਜਾ ਕੇ ਉੱਥੋਂ ਦੇ ਚਿੱਤਰ ਲੈ ਚੁੱਕਾ ਹੈ। ਆਦਮੀ ਚੰਨ ਤੇ
ਜਾ ਚੁੱਕਾ ਹੈ। ਪਰ ਕਿਸੇ ਸਵਰਗ ਦਾ ਨਾਓ ਨਿਸ਼ਾਨ ਤੱਕ ਨਹੀਂ
ਮਿਲਿਆ।
ਤੀਰਥ ਸਥਾਨਾਂ ਦੀ ਯਾਤਰਾ ਪ੍ਰਤੀ ਗੁਰੂ ਰਵਿਦਾਸ ਜੀ
ਨੇ ਫਰਮਾਇਆ,
''ਕੀ ਮਥੁਰਾ, ਕੀ ਦਵਾਰਕਾ, ਕੀ ਕਾਂਸ਼ੀ ਹਰਿਦੁਆਰ,
ਰਵਿਦਾਸ ਖੋਜਾ ਮਨ ਆਪਣਾ ਤੋ ਮਿਲ ਗਿਆ ਦਿਲਦਾਰ।''
ਕਬੀਰ ਸਾਹਿਬ ਜਾਤ ਪਾਤ, ਵਹਿਮ ਭਰਮ, ਭੇਖ ਪਾਖੰਡ,
ਜਾਦੂ ਟੂਣੇ, ਮੜੀ ਮਸਾਣ, ਨੇਮ, ਤੀਰਥ, ਵਰਤ, ਯੋਗ ਆਦਿ
ਬ੍ਰਾਹਮਣਵਾਦੀ ਕਰਮਕਾਂਡਾ ਦੇ ਸਖਤ ਵਿਰੋਧ 'ਚ ਕਬੀਰ ਸਾਹਿਬ
ਕਹਿੰਦੇ ਹਨ :-
ਏਕ ਨਾਮ ਕੋ ਜਾਨਿ ਕਰਿ, ਦੂਜਾ ਦੇਇ ਬਹਾਏ।
ਤੀਰਥ ਬਰਤ ਜਪ ਤਪ ਨਹੀਂ, ਸਤਿਗੁਰੂ ਚਰਨ ਸਮਾਏ£
ਤੁਮ ਕਤ ਬ੍ਰਾਹਮਣ ਹਮ ਕਤ ਸੂਦ£ ਹਮ ਕਤ ਲੋਹੂ ਤੁਮ ਕਤ ਦੂਧ£
ਕਹੁ ਕਬੀਰ ਜੋ ਬ੍ਰਹਮ ਬੀਚਾਰੈ£ ਸੋ ਬ੍ਰਾਹਮਣ ਕਹੀਅਤ ਹੈ ਹਮਾਰੈ£
ਜੇ ਗੰਗਾ ਵਿੱਚ ਹੱਡੀਆਂ ਪੈਣ ਨਾਲ ਹੀ ਕੋਈ ਸਵਰਗ
ਵਿੱਚ ਜਾ ਸਕਦਾ ਹੋਵੇ ਤਾਂ ਡੱਡੂ, ਮੱਛੀਆਂ ਆਦਿ ਸਭ ਤੋਂ ਪਹਿਲਾਂ
ਸਵਰਗ ਦੇ ਹੱਕਦਾਰ ਬਣਦੇ ਹਨ ਜੋ ਸਦਾ ਉਸ (ਗੰਗਾ) ਵਿੱਚ ਰਹਿੰਦੇ
ਹਨ। ਫਿਰ ਤਾਂ ਗੰਗਾ ਦੇ ਪਾਣੀ ਵਿੱਚ ਮੱਛੀਆਂ ਨਹੀਂ ਮਰਨੀਆਂ
ਚਾਹੀਦੀਆਂ? ਉਸ ਦੇ ਕਿਨਾਰੇ ਵਸੇ ਸ਼ਹਿਰਾਂ ਦੇ ਲੋਕਾਂ ਨੂੰ ਹੈਜ਼ਾ,
ਅੱਖਾਂ ਦੀ ਖਾਰਸ਼, ਟਾਈਫਾਇਡ ਆਦਿ ਰੋਗ ਨਹੀਂ ਹੋਣੇ ਚਾਹੀਦੇ। ਪਰ
ਇਹ ਸਭ ਉਸ ਨੂੰ ਦੂਜੇ ਲੋਕਾਂ ਤੋਂ ਵੀ ਜ਼ਿਆਦਾ ਹੁੰਦੇ ਹਨ। ਸੱਚ
ਤਾਂ ਇਹ ਹੈ ਕਿ ਇੱਥੇ ਜ਼ਿਆਦਾ ਤਰ ਲੋਕ ਨਰਕ ਜਿਹੀ ਜ਼ਿੰਦਗੀ
ਜਿਉਂਦੇ ਹਨ।
ਦਸਿਹਰਾ
262 ਈ. ਪੂਰਵ ਵਿੱਚ ਅਸ਼ੋਕ ਨੇ ਕਲਿੰਗਾ ਉੱਤੇ ਹਮਲਾ
ਕੀਤਾ। ਘਮਸਾਨ ਦਾ ਯੁੱਧ ਹੋਇਆ। ਅੰਤ (ਅੱਸੂ) ਮਹੀਨੇ ਦੇ ਦਸਵੇਂ
ਦਿਨ ਮਹਾਰਾਜਾ ਅਸ਼ੋਕ ਦੀ ਵਿਜੈ ਹੋਈ। ਇਸ ਲਈ ਇਸ ਦਿਨ ਨੂੰ ਵਿਜੈ
ਦਸ਼ਮੀ ਦਾ ਨਾਮ ਦਿੱਤਾ ਗਿਆ। ਮਹਾਰਾਜਾ ਅਸ਼ੋਕ ਨੇ ਵਿਜੈ ਤੋਂ ਬਾਅਦ
ਪ੍ਰਤਿੱਗਿਆ ਕੀਤੀ ਕਿ ਹੁਣ ਮੈਂ ਅੱਗੋਂ ਯੁੱਧ ਨਹੀਂ ਕਰਾਂਗਾ
ਬਲਕਿ ਧੱਮ ਦਾ ਪ੍ਰਚਾਰ ਕਰਾਂਗਾ। ਫਿਰ ਇਹ ਦਿਨ ਹਰ ਸਾਲ ਇਸੇ
ਮਹੀਨੇ ਦੇ ਦਸਵੇਂ ਦਿਨ 'ਧੱਮ ਵਿਜ'ੈ ਵਜੋਂ ਮਨਾਇਆ ਜਾਣ ਲੱਗ
ਪਿਆ। ਇਸ ਦਿਨ ਬਕਾਇਦਾ ਫੌਜਾਂ ਦੀ ਪ੍ਰੇਡ ਹੁੰਦੀ ਸੀ। ਧੱਮ
ਪ੍ਰਚਾਰ ਲਈ ਧਰਮ ਨਾਲ ਸਬੰਧਤ ਝਾਕੀਆਂ ਬਣਾਈਆਂ ਜਾਂਦੀਆਂ ਸਨ ਤਾਂ
ਜੋ ਕਿ ੋਲੋਕ ਧੱਮ ਦੇ ਅਸੂਲਾਂ ਨੂੰ ਵੱਧ ਤੋਂ ਵੱਧ ਅਪਣਾਉਣ।
ਹੌਲੀ ਹੌਲੀ ਇਹ ਬਹੁਜਨ ਦਲਿਤਾਂ ਦਾ ਇਕ ਪਵਿਤਰ ਤਿਉਹਾਰ ਬਣ ਗਿਆ।
ਮੋਰੀਆਂ ਸਾਮਰਾਜ ਦੇ 10ਵੇਂ ਮਹਾਰਾਜਾ ਬ੍ਰਹਿਦਰਥ ਦੇ
ਸਮੇਂ ਤੱਕ ਇਹ ਦਿਨ ਬਹੁਜਨ ਸੱਭਿਅਤਾ ਦਾ ਸੁਨਿਹਰੀ ਦਿਨ ਬਣ ਗਿਆ।
ਸਮੁੱਚਾ ਰਾਸ਼ਟਰ ਇਸ ਨੂੰ ਬੜੇ ਉਤਸ਼ਾਹ ਅਤੇ ਸ਼ਾਨੋ ਸ਼ੌਕਤ ਨਾਲ
ਮਨਾਉਣ ਲੱਗ ਪਿਆ। ਮੋਰੀਆ ਮਹਾਰਾਜ ਬ੍ਰਹਿਦਰਥ ਜਦ ਇਸ ਦਿਨ ਤੇ
ਪ੍ਰੇਡ ਦਾ ਨਿਰੀਖਣ ਕਰ ਰਿਹਾ ਸੀ ਤਾਂ ਉਸ ਦੇ ਬ੍ਰਾਹਮਣ ਸੈਨਾਪਤੀ
ਪੁਸ਼ਪਾਮਿੱਤਰ ਸ਼ੁੰਗ ਨੇ ਧਰਮ ਧਰੋਹ ਕਰਕੇ ਬ੍ਰਹਿਦਰਥ ਨੂੰ ਧੋਖੇ
ਨਾਲ ਮਾਰ ਕੇ ਮੋਰੀਆਂ ਸਾਮਰਾਜ ਦੇ ਦਸਵੇਂ ਰਾਜਾ ਨੂੰ ਹਰਾ ਕੇ,
ਮੁੜ ਬ੍ਰਾਹਮਣਵਾਦੀ ਵਿਵਸਥਾ ਸਥਾਪਤ ਕਰ ਦਿੱਤੀ। ਬਹੁਜਨ ਹਿਤਾਇ,
ਬਹੁਜਨ ਸੁਖਾਇ ਦੀ ਵਿਵਸਥਾ ਸਮਾਪਤ ਕਰਕੇ, ਮਨੂੰਸਿਮਰਤੀ ਦੀ
ਸਥਾਪਨਾ ਕਰ ਦਿੱਤੀ।
ਦਿਵਾਲੀ
ਇਹ ਭਾਰਤ ਦਾ ਪੁਰਾਣਾ ਤਿਉਹਾਰ ਹੈ ਅਰਥਾਤ ਇਹ ਆਰੀਆਂ
ਦੇ ਇਸ ਦੇਸ਼ ਵਿੱਚ ਆਉਣ ਤੋਂ ਪਹਿਲਾਂ ਇੱਥੇ ਲੋਕਾਂ ਦੁਆਰਾ ਮਨਾਇਆ
ਜਾਂਦਾ ਸੀ ਅਤੇ ਅੱਜ ਵੀ ਮਨਾਇਆ ਜਾਂਦਾ ਹੈ। ਦਿਵਾਲੀ ਦੇ ਚਿੰਨ
ਦੀਪਦਾਨ ਪ੍ਰਤਾ ਦੇ ਰੂਪ ਵਿੱਚ ਮੋਹੰਜੋਦੜੋ ਤੇ ਹੜੱਪਾ ਦੀ ਸਿੰਧੂ
ਸੱਭਿਅਤਾ ਵਿੱਚ ਮੌਜੂਦ ਹਨ। ਬਾਦ ਦੇ ਯੁੱਗਾਂ ਵਿੱਚ ਵੀ ਇਹ ਭਾਰਤ
ਦੀ ਆਮ ਜਨਤਾ ਦੁਆਰਾ ਮਨਾਇਾ ਜਾਂਦਾ ਰਿਹਾ ਹੈ। ਜਿਸ ਦੇ ਸੰਕੇਤ
ਬੌਧ ਸਾਹਿਤ ਵਿੱਚ ਆਮ ਮਿਲਦੇ ਹਨ।
ਬਹੁਜਨ ਹਿਤਾਇ ਮਹਾਰਾਜਾ ਅਸ਼ੋਕ ਨੇ ਕਲਿੰਗਾ ਦੀ ਫਤਹਿ
ਤੋਂ ਬਾਅਦ ਜੰਤਾ ਦੀ ਸੁੱਖ, ਸੁਵਿਧਾ ਤੇ ਸ਼ਾਂਤੀ ਲਈ ਆਮ ਵੱਡੇ
ਮਾਰਗਾ ਜੀ. ਟੀ. ਰੋਡ ਆਦਿ ਪਰ 84 ਹਜ਼ਾਰ ਸਤੂਪ ਬਣਾ ਕੇ ਉਹਨਾਂ
ਤੇ ਅਜਾਦੀ, ਸਮਾਨਤਾ, ਭਾਈਚਾਰੇ, ਨਿਆ ਪ੍ਰਤੀ ਬਹੁਜਨ ਹਿਤਾਏ,
ਬਹੁਜਨ ਸੁਖਾਇ, ਸਿੱਖਿਆਵਾਂ ਦਾ ਸੰਦੇਸ਼ ਲਿਖਵਾਇਆ। ਇਹਨਾਂ 84000
ਸਤੂਪਾ ਦੇ ਸਮੂਹਿਕ ਉਦਘਾਟਨ ਸਮੇਂ ਸੱਭ ਤੇ ਦੀਪਮਾਲਾ ਕਰਵਾਈ ਅਤੇ
ਇਹਨਾਂ ਦੇ ਉਦਘਾਟਨੀ ਦਿਵਸ ਨੂੰ ''ਪ੍ਰੋਬੁੱਧ ਭਾਰਤ'' ਐਲਾਨਿਆ
ਕਿ ਅੱਜ ਤੋਂ ਸਮੁੱਚਾ ਭਾਰਤ ਮੁੜ ਬੁੱਧ ਦੀ ਸ਼ਰਨ ਜਾਂਦਾ ਹੈ।
ਬਾਅਦ ਵਿੱਚ ਇਹ ਦਿਨ ਵੀ ਹਰ ਸਾਲ 'ਪ੍ਰੋਬੁੱਧ ਭਾਰਤ ਦਿਵਸ' ਦੇ
ਤੌਰ ਤੇ ਮਨਾਇਆ ਜਾਣ ਲੱਗਾ।
ਆਰੀਆ ਲੋਕਾਂ ਦੀ ਜਿਵੇਂ ਇੱਕ ਕਹਾਵਤ ਹੈ ਕਿ ਜੇਕਰ
ਇੱਕ ਝੂਠ ਨੂੰ ਸੱਚ ਬਣਾ ਕੇ 99ਵੇਂ ਵਾਰ ਬੋਲ ਦਈਏ ਤਾਂ 100ਵੀਂ
ਵਾਰ ਉਹ ਸੱਚ ਬਣ ਜਾਂਦਾ ਹੈ ਅਤੇ ਜੇਕਰ ਇੱਕ ਸੱਚ ਨੂੰ ਝੂਠ
ਬਣਾਕੇ 99ਵੇਂ ਵਾਰ ਬੋਲ ਦਈਏ ਤਾਂ 100ਵੀਂ ਵਾਰ ਉਹ ਝੂਠ ਬਣ
ਜਾਂਦਾ ਹੈ। ਇਸੇ ਅਨੁਸਾਰ ਆਪਣੇ ਧਰੋਹ ਨੂੰ ਛੁਪਾਉਣ ਲਈ
ਬ੍ਰਾਹਮਣਵਾਦੀਆਂ ਨੇ ਬ੍ਰਹਿਦਰਥ ਤੇ ਪੁਸ਼ਪਾਮਿੱਤਰ ਸ਼ੁੰਗ ਦੇ ਬਦਲ
ਵਿੱਚ ਰਾਮ ਤੇ ਰਾਵਣ ਦੀ ਕਹਾਣੀ ਸਿਰਜ ਦਿੱਤੀ। ਬਦੀ ਨੂੰ ਨੇਕੀ
ਅਤੇ ਨੇਕੀ ਨੂੰ ਬਦੀ, ਹਿੰਸਾ ਨੂੰ ਅਹਿੰਸਾ ਅਤੇ ਅਹਿੰਸਾ ਨੂੰ
ਹਿੰਸਾ ਬਣਾ ਕੇ ਬਹੁਜਨ ਸੱਭਿਅਤਾ ਦਾ ਸਰਵਨਾਸ਼ ਕਰ ਦਿੱਤਾ। ਵਿਜੈ
ਦਸਵੀਂ ਦਾ ਨਾਮ ਬਦਲ ਕੇ ਦਸਹਰਾ (ਦੁਸਿਹਰਾ) ਰੱਖ ਦਿੱਤਾ। ਅਤੇ
'ਪ੍ਰੋਬੁੱਧ ਭਾਰਤ ਦਿਵਸ' ਦਾ ਨਾਮ ਬਦਲਕੇ ਦਿਵਾਲੀ ਰੱਖ ਦਿੱਤਾ।
ਅਕਬਰ ਦੇ ਰਾਜ ਸਮੇਂ ਤੁਲਸੀ ਦਾਸ ਨੇ ਰਾਮ ਚਰਿਤ ਮਾਨਸ ਦੀ
ਸਿਰਜਨਾ ਕਰਕੇ ਵਿਜੈ ਦਸਵੀ ਨੂੰ ਦੁਸਿਹਰਾ ਅਤੇ ਰਾਮ ਲੀਲਾ ਬਣਾਕੇ
ਪ੍ਰਚੱਲਤ ਕਰ ਦਿੱਤਾ ਤੇ ਬਹੁਜਨ ਸੱਭਿਅਤਾ ਦਾ ਨਾਮੋ ਨਿਸ਼ਾਨ ਮਿਟਾ
ਦਿੱਤਾ।
ਕਰਵਾ ਚੌਥ ਦਾ ਵਰਤ
ਹਿੰਦੂ ਧਰਮ ਵਿੱਚ ਬਹੁਤ ਸਾਰੇ ਵਰਤਾਂ ਦਾ ਰਿਵਾਜ ਹੈ।
ਅੱਜ ਇਹਨਾਂ ਵਰਤਾਂ ਦਾ ਰਿਵਾਜ ਦੇਖੋ ਦੇਖੀ ਸਭ ਮਜ਼ਹਬਾਂ ਵਿੱਚ
ਪ੍ਰਚੱਲਤ ਹੋ ਗਿਆ ਹੈ। ਇਹ ਵਰਤ ਕਈ ਕਿਸਮਾਂ ਦੇ ਹਨ। 99% ਵਰਤਾਂ
ਨੂੰ ਔਰਤਾਂ ਹੀ ਰੱਖਦੀਆਂ ਹਨ। ਹਿੰਦੂਆਂ ਨੇ ਹਰ ਵਰਤ ਦੇ ਨਾਲ
ਕੋਈ ਨਾ ਕੋਈ ਕਹਾਣੀ ਜੋੜੀ ਹੋਈ ਹੈ। ਵਰਤ ਚਾਹੇ ਇਕਾਦਸ਼ੀ ਦਾ
ਹੋਵੇ ਜਾਂ ਪੁੰਨਿਆ ਦਾ, ਜਨਮ-ਅਸ਼ਟਮੀ ਦਾ ਹੋਵੇ ਜਾਂ ਗਣੇਸ਼ ਚੌਦੇ
ਦਾ, ਰਾਮਨੌਵੀ ਦਾ ਹੋਵੇ ਜਾਂ ਸੋਲ੍ਹਾ ਸੋਮਵਾਰਾਂ ਦਾ, ਸੰਤੋਸ਼ੀ
ਮਾਤਾ ਦਾ ਹੋਵੇ ਜਾਂ ਨਰਾਤਿਆਂ ਦਾ। ਸਭ ਦੇ ਪਿੱਛੇ ਕੋਈ ਨਾ ਕੋਈ
ਮਿੱਥ ਹੈ। ਇਹਨਾਂ ਵਿੱਚੋਂ ਵੀ ਕਈ ਵਰਤ ਕਵਾਰੀਆਂ ਕੁੜੀਆਂ ਲਈ,
ਕਈ ਬੁੜੀਆਂ ਲਈ, ਕਈ ਸੁਹਾਗਣਾਂ ਲਈ ਤੇ ਕਈ ਅਭਾਗਣਾਂ ਲਈ ਹਨ।
ਕਿਸੇ ਵਿੱਚ ਚੌਲ ਖਾਣ ਦੀ ਮਨਾਹੀ ਹੈ ਤੇ ਕਿਸੇ ਵਿੱਚ ਸੀਲ ਖਾਣ
ਦਾ ਵਿਧਾਨ ਹੈ। ਕਿਸੇ ਵਿੱਚ ਆਲੂਆਂ ਦਾ ਕੜਾਹ ਖਾਣ ਦਾ ਨਿਯਮ ਹੈ।
ਕਿਸੇ ਵਿੱਚ ਸਵਾਕ ਦੇ ਚਾਵਲ ਖਾਣ ਦਾ। ਕਿਸੇ ਵਿੱਚ ਚਿੱਟੀਆਂ
ਚੀਜ਼ਾਂ ਖਾਣ ਦਾ, ਤੇ ਕਿਸੇ ਵਿੱਚ ਪੀਲੀਆਂ ਦਾ, ਕਿਸੇ ਵਿੱਚ ਲੂਣ
ਖਾਣ ਦੀ ਮਨਾਹੀ ਤੇ ਕਿਸੇ ਵਿੱਚ ਮਿੱਠਾ ਖਾਣ ਦਾ ਸਿਧਾਂਤ ਹੈ।
ਵਰਤ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਕਿਸੇ
ਕੰਮ ਨੂੰ ਕਰਨ ਦਾ ਪ੍ਰਣ। ਜਦ ਆਦਮੀ ਕਿਸੇ ਕੰਮ ਨੂੰ ਕਰਨ ਦਾ
ਪ੍ਰਣ ਕਰਦਾ ਹੈ ਤਾਂ ਆਮ ਤੌਰ ਤੇ ਉਹ ਆਪਣਾ ਖਾਣਾ ਪੀਣਾ ਹੀ
ਭੁੱਲਾ ਜਾਂਦਾ ਹੈ। ਇਸੇ ਕਰਕੇ ਵਰਤ ਦਾ ਅਰਥ ਹੌਲੀ ਹੌਲੀ ਭੁੱਖੇ
ਰਹਿਣਾ ਹੋ ਗਿਆ ਹੈ।
ਕਰਵਾ ਚੌਥ ਦਾ ਵਰਤ ਇਕ ਅਜੀਬ ਕਿਸਮ ਦੀ ਗੁਲਾਮੀ ਹੈ।
ਇਹ ਮਰਦ ਨੂੰ ਸਮਾਜ ਵਿੱਚ ਮਾਲਕ ਅਤੇ ਇਸਤਰੀ ਨੂੰ ਉਸ ਦੀ ਗੁਲਾਮ
ਦਰਸਾਉਂਦਾ ਹੈ। ਸਦੀਆਂ ਤੋਂ ਇਹ ਵਰਤ ਰੱਖਦੀਆਂ ਆ ਰਹੀਆਂ ਔਰਤਾਂ
ਵਿੱਚ ਪ੍ਰੋਹਿਤਾਂ ਨੇ ਕਦੀ ਇਹ ਸੋਚਣ ਦੀ ਸ਼ਕਤੀ ਹੀ ਨਹੀਂ ਆਉਣ
ਦਿੱਤੀ ਕਿ ਉਹ ਅਜਿਹਾ ਆਪਾਮਾਰੂ ਕੰਮ ਕਿਉਂ ਕਰਦੀਆਂ ਹਨ? ਹੋਰ
ਤਾਂ ਹੋਰ ਉਹ ਤਾਂ ਖੁਸ਼ੀ ਖੁਸ਼ੀ ਵਿੱਚ ਵਰਤ ਰੱਖਦੀਆਂ ਹਨ ਕਿ ਅਸੀਂ
ਕਿਸੇ ਪੁਰਖ ਦੀਆਂ ਹਾਂ ਅਤੇ ਨਾਲ ਹੀ ਇਹ ਪ੍ਰਾਰਥਨਾ ਵੀ ਕਰਦੀਆਂ
ਹਨ ਕਿ ਇਸੇ ਪੁਰਖ ਦੀਆਂ ਉਹ ਜਨਮ ਜਨਮਾਂਤਰਾਂ ਤੱਕ ਬਣੀਆਂ ਰਹਿਣ।
ਆਪਣੇ ਆਪ ਨੂੰ ਅਗਾਂਹ ਵਧੂ ਦਰਸਾਉਂਦੀਆਂ, ਪੜ੍ਹੀਆਂ ਲਿਖੀਆਂ
ਔਰਤਾਂ ਵੀ ਆਪਣੀ ਸਦੀਆਂ ਦੀ ਇਸ ਗੁਲਾਮੀ ਨੂੰ ਪਕਿਆਉਂਦੀਆਂ ਹਨ
ਤੇ ਖੁਸ਼ੀ ਖੁਸ਼ੀ ਕਰਵਾਚੌਥ ਦਾ ਵਰਤ ਰੱਖਦੀਆਂ ਹਨ।
ਗੁਣਗਾਣ ਗੁਰੂਆਂ ਦਾ ਕਰਨਾ ਪਰ ਸਿੱਖਿਆ ਕੋਈ ਮੰਨਣੀ
ਨਹੀਂ? ਸ਼ਰੀਰਕ ਲੋੜ ਵਜ਼ੋਂ ਕਿਸੇ ਸਮੇਂ ਅੰਨ ਨਾ ਖਾਣਾ ਹੋਰ ਗੱਲ
ਹੈ, ਪਰ ਉਚੇਚੇ ਤੌਰ ਤੇ ਕਿਸੇ ਦਿਨ, ਕਿਸੇ ਵਿਸ਼ਵਾਸ ਨੂੰ ਮੁੱਖ
ਰੱਖ ਕੇ ਅੰਨ ਨਾ ਖਾਣ ਅਤੇ ਵਰਤ ਰੱਖਣ ਪ੍ਰਤੀ ਸਤਿਗੁਰੂ ਕਬੀਰ
ਸਾਹਿਬ ਕਹਿੰਦੇ ਹਨ,
'ਛੋਡਹਿ ਅੰਨੁ, ਕਰਹਿ ਪਾਖੰਡ। ਨਾ ਉਹਿ ਸੋਹਾਗਨਿ ਨਾ ਓਹਿ
ਰੰਡਿ£' 2
2. (ਗੋਂਡ ਕਬੀਰ ਪੰਨਾ 873)।
ਕਰਵਾ ਚੌਥ ਦਾ ਵਰਤ ਸੁਹਾਗਣ ਇਸਤਰੀ ਵੱਲ੍ਹੋਂ ਪਤੀ ਦੀ
ਲੰਮੀ ਉਮਰ ਵਾਸਤੇ ਚੰਦਰਮਾ ਕੋਲੋ ਮੰਗ ਹੈ। ਪ੍ਰੰਤੂ ਅਨੇਕਾਂ
ਵਰਤ ਰੱਖਦੀਆਂ ਔਰਤਾਂ ਦੇ ਪਤੀ ਚਲ ਵਸੇ ਹੁੰਦੇ ਹਨ, ਫਿਰ ਵੀ ਉਹ
ਸਮਝਣ ਦੀ ਕੋਸ਼ਿਸ਼ ਨਹੀਂ ਕਰਦੀਆਂ ਕਿ ਉਹ ਕਿਸ ਲਈ ਵਰਤ ਰੱਖਦੀਆ
ਹਨ? ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਹ ਔਰਤਾਂ ਵੀ ਇਹ ਵਰਤ
ਰੱਖਣਾ ਨਹੀਂ ਭੁੱਲਦੀਆਂ ਜਿਨ੍ਹਾਂ ਦੇ ਪਤੀ ਉਹਨਾਂ ਨੂੰ ਸਵੇਰੇ
ਸ਼ਾਮ ਸ਼ਰਾਬਾਂ ਪੀ ਕੁੱਟਦੇ ਮਾਰਦੇ ਹਨ? ਜੋ ਸ਼ਰਾਬੀ ਕਵਾਬੀ, ਜੁਆਰੀ
ਤੇ ਵਿਭਚਾਰੀ ਹਨ? ਇੰਨਾ ਹੀ ਨਹੀਂ, ਉਨ੍ਹਾਂ ਲਈ ਜ਼ਿੰਦਗੀ ਭਰ ਬੋਝ
ਹਨ? ਪੱਛਮੀ ਦੇਸ਼ ਚੰਦਰਮਾਂ 'ਤੇ ਦੁਨੀਆਂ ਵਸਾਉਣ ਵੱਲ੍ਹ ਵੱਧ ਰਹੇ
ਹਨ ਪਰ ਹਿੰਦੂ ਸਮਾਜ ਅਜੇ ਵੀ ਚੰਦਰਮਾਂ ਨੂੰ ਮੱਥਾ ਹੀ ਟੇਕੀ ਜਾ
ਰਿਹਾ ਹੈ?
੩. Dr. Baba Sahib 1mbedkar, Writings and Speeches,
Vol. ੩, P-੧੭੫-੧੭੬
ਡਾਕਟਰ ਅੰਬੇਡਕਰ ਦਾ ਕਹਿਣਾ ਹੈ ਕਿ ਇਹਨਾਂ ਕਰਮ ਕਾਂਡਾਂ
ਵਿੱਚ, ਚੰਗੇ ਸੁਹਿਰਦ ਜੀਵਨ ਲਈ ਕਾਮਨਾ ਕਰਨ ਵਰਗੀ ਕੋਈ ਭਾਵਨਾ
ਨਹੀਂ ਹੈ। ਹੱਕ, ਸੱਚ, ਨਿਆਂ ਅਧਾਰਤ ਸੱਚੇ ਧਰਮ ਲਈ ਕੋਈ ਤਾਂਘ
ਨਹੀਂ ਹੈ। ਇਹਨਾਂ ਵਿੱਚ ਅਧਿਆਤਮਵਾਦ ਵਰ੍ਹਗਾ ਵੀ ਕੁੱਝ ਨਹੀਂ
ਸੀ। ਬਹੁਤੇ ਮੰਤਰ, ਇੰਦਰ ਦੇਵਤੇ ਦੀ ਪ੍ਰਸ਼ੰਸਾ ਵਿੱਚ ਹਨ। ਕਿਉਂਕਿ
ਉਸ ਨੇ ਆਰੀਆ ਲੋਕਾਂ ਦੇ ਵੈਰੀ ਅਸੁਰਾਂ ਆਦਿਵਾਸੀਆਂ ਨੂੰ ਤਬਾਹ
ਕੀਤਾ। ਉਸ ਅਸੁਰਾਂ ਦੇ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ, ਲੱਖਾਂ
ਦਾਸਯੂ ਮਾਰੇ। ਉਹ ਇੰਦਰ ਨੂੰ ਪ੍ਰਾਰਥਨਾ ਕਰਦੇ ਹਨ ਕਿ ਹੋਰ ਵੱਧ
ਤੋਂ ਵੱਧ ਸਰਬਨਾਸ਼ ਕਰੇ ਤਾਂ ਕਿ ਗੈਰ ਆਰੀਆਂ ਦਾ ਖਾਣਾ ਪੀਣਾ ਅਤੇ
ਧੰਨ ਦੌਲਤ ਲੁੱਟ ਲਈ ਜਾਵੇ। ਇਹ ਮੰਤਰ ਕਾਹਦੇ, ਘDrਟੀਆ ਵਿਚਾਰ
ਅਤੇ ਭੈੜੇ ਇਰਾਦੇ ਹਨ। ਆਰੀਅਨ ਧਰਮ ਨੇ ਕਦੇ ਵੀ ਸਹੀ ਇਨਸਾਨੀਅਤ
ਜੀਵਨ ਦੀ ਗੱਲ ਨਹੀਂ ਕੀਤੀ।
ਦੇਸ਼ ਉੱਤੇ ਸ਼ੱਕਾ, ਹੋਣਾ, ਤਤਾਰਾਂ, ਮੰਗੋਲਾਂ,
ਮੁਸਲਮਾਨਾਂ ਅਤੇ ਅੰਗਰੇਜ਼ਾਂ ਦੇ ਹਮਲਿਆਂ ਦਾ ਓਨਾ ਖਤਰਨਾਕ ਅਸਰ
ਨਹੀਂ ਹੋਇਆ ਜਿੰਨਾ ਵਿਦੇਸ਼ੀ ਆਰੀਆਂ ਦਾ ਹੋਇਆ। ਹਮਲਾਵਰਾਂ ਨੇ
ਸਿਰਫ ਭਾਰਤ ਦੀ ਸੰਪਤੀ ਹੀ ਲੁੱਟੀ, ਪ੍ਰੰਤੂ ਆਰੀਆਂ ਨੇ ਆਦਿ
ਨਿਵਾਸੀਆਂ ਦੀ ਸਿਰਫ ਸੰਪਤੀ ਹੀ ਨਹੀਂ ਲੁੱਟੀ ਬਲਕਿ ਉਹਨਾਂ ਦਾ
ਸਨਮਾਨ ਵੀ ਲੁੱਟ ਲਿਆ। ਲੁੱਟੀ ਹੋਈ ਸੰਪਤੀ ਤਾਂ ਵਾਪਸ ਆ ਸਕਦੀ
ਹੈ ਪ੍ਰੰਤੂ ਲੁੱਟੀ ਹੋਈ ਇੱਜ਼ਤ ਕਦੀ ਵਾਪਸ ਨਹੀਂ ਆਉਂਦੀ।
ਹਮਲਾਵਰ ਸ਼ੱਕਾ, ਹੋਣਾ, ਤਤਾਰਾਂ, ਮੰਗੋਲਾਂ ਅਤੇ
ਅੰਗਰੇਜ਼ਾਂ ਨੂੰ ਤਾਂ ਭਾਰਤੀਆਂ ਨੇ ਦੇਸ਼ ਵਿੱਚੋਂ ਭਜਾ ਦਿੱਤਾ ਹੈ
ਪ੍ਰੰਤੂ ਸਭ ਤੋਂ ਪਹਿਲਾਂ ਆਏ ਆਰੀਆ ਇੱਥੇ ਹੀ ਚਿਪਕੇ ਪਏ ਹਨ ਤੇ
ਜੋਕਾਂ ਦੀ ਤਰ੍ਹਾਂ ਮੁਨੁੱਖਤਾ ਦਾ ਖੂਨ ਚੂਸ ਰਹੇ ਹਨ। ਇਸ ਪ੍ਰਤੀ
ਦਲਿਤ ਸ਼ਸ਼ਿਤ ਮਜਦੂਰ ਸਮਾਜ ਨੂੰ ਸੋਚਣਾ ਚਾਹੀਦਾ ਹੈ।
ਐਸ ਐਲ ਵਿਰਦੀ ਐਡਵੋਕੇਟ,
|