ਪ੍ਰਾਧੀਨਤਾ
ਪਾਪ ਤੇ ਗ਼ੁਲਾਮਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਉਣ ਦੇ ਮਿਸ਼ਨ
ਹਿੱਤ
'ਆਰਕਸ਼ਣ'
ਫਿਲਮ ਹਰ ਹਾਲਤ 'ਚ ਚੱਲਣੀ ਚਾਹੀਦੀ ਹੈ-ਐਡਵੋਕੇਟ ਵਿਰਦੀ
ਆਗੂ
ਦਲਿਤ ਕ੍ਰਾਂਤੀ ਨੂੰ ਰੋਕ ਰਹੇ ਹਨ
ਜਲੰਧਰ (14 ਅਗਸਤ) ਵੀਹਵੀਂ ਸਦੀ ਦੇ ਮਹਾਂਮਾਨਵ ਡਾ. ਬਾਬਾ
ਸਾਹਿਬ ਅੰਬੇਡਕਰ ਜੀ ਦਾ ਜਨਮ ਉਤਸਵ ਗਜ਼ਟਿਡ ਐਂਡ ਨਾਨ ਗਜ਼ਟਿਡ ਐਸ.
ਸੀ. ਬੀ. ਸੀ ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ, ਜ਼ਿਲਾ ਜਲੰਧਰ
ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ
ਮੌਕੇ ਬਾਬਾ ਸਾਹਿਬ ਅੰਬੇਡਕਰ ਦੇ ਫ਼ਲਸਫ਼ੇ 'ਤੇ ਬੋਲਦਿਆੰ ਉਘੇ
ਲੇਖਕ ਤੇ ਚਿੰਤਕ ਡਾ. ਸੰਤੋਖ ਲਾਲ ਵਿਰਦੀ ਐਡਵੋਕੇਟ ਨੇ ਕਿਹਾ ਕਿ
ਗੁਰੂ ਰਵਿਦਾਸ ਜੀ ਦੇ ਸੰਦੇਸ਼, ਪ੍ਰਾਧੀਨਤਾ ਪਾਪ ਹੈ ਅਤੇ ਬਾਬਾ
ਸਾਹਿਬ ਅੰਬੇਡਕਰ ਦੇ ਸੰਦੇਸ਼ ਗ਼ੁਲਾਮਾਂ ਨੂੰ ਗ਼ੁਲਾਮੀ ਦਾ ਅਹਿਸਾਸ
ਕਰਾ ਦਿਉ, ਫਿਰ ਉਹ ਬਗ਼ਾਵਤ ਕਰ ਉਠੇਗਾ ਦੇ ਮਿਸ਼ਨ ਹਿੱਤ ਹੀ 'ਆਰਕਸ਼ਣ'
ਫਿਲਮ ਦਲਿਤਾਂ ਨੂੰ ਉਹਨਾਂ ਦੀ ਅਸਲ ਸਥਿਤੀ ਅਤੇ ਸਦੀਆਂ ਤੋਂ ਹੋ
ਰਹੇ ਭੇਦ-ਭਾਵ ਅਤੇ ਗ਼ੁਲਾਮੀ ਨੂੰ ਉਜਾਗਰ ਕਰਦੀ ਹੈ। ਜੇ
ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਦਲਿਤ ਵਿਦਿਆਰਥੀਆਂ ਨੂੰ ਜਾਤੀ
ਤੌਰ 'ਤੇ ਬਾਰ-ਬਾਰ ਜ਼ਲੀਲ ਕਰਨ 'ਤੇ ਆਤਮਹੱਤਿਆਵਾਂ ਕਰਦੇ
ਫਿਲਮਾਇਆ ਜਾਂਦਾ ਹੈ ਤਾਂ ਇਸ ਵਿੱਚ ਕੀ ਮਾੜੀ ਗੱਲ ਹੈ? ਦਲਿਤਾਂ
ਨੂੰ ਪ੍ਰਾਧੀਨਤਾ ਅਤੇ ਗ਼ੁਲਾਮੀ ਦਾ ਅਹਿਸਾਸ ਕਰਾਉਣ ਲਈ ਫਿਲਮ
ਬਹੁਤ ਵਧੀਆ ਤੇ ਕਾਰਗਰ ਸਾਧਨ ਹੈ। ਪੰਰਤੂ ਬੜੇ ਦੁੱਖ ਨਾਲ ਕਹਿਣਾ
ਪੈ ਰਿਹਾ ਹੈ ਕਿ ਕੁਝ ਦਲਿਤ ਆਗੂ ਜਾਣੇ-ਅਣਜਾਣੇ ਜਾਂ ਫਿਰ ਸਸਤੀ
ਸ਼ੌਹਰਤ ਲਈ ਦਲਿਤਾਂ 'ਤੇ ਬਣ ਰਹੀਆਂ ਫਿਲਮਾਂ ਦਾ ਵਿਰੋਧ ਕਰਦੇ ਹਨ।
ਅਜਿਹਾ ਕਰਕੇ ਉਹ ਆਪਣਾ ਅਖ਼ਬਾਰਾਂ ਵਿੱਚ ਨਾਮ ਤਾਂ ਚਮਕਾ ਲੈਂਦੇ
ਹਨ ਪਰ ਦਿਨੋ-ਦਿਨ ਪ੍ਰਚੰਡ ਹੋ ਰਹੀ ਦਲਿਤ ਕ੍ਰਾਂਤੀ ਵਿੱਚ ਅੜਿੱਕਾ
ਡਾਹ ਜਾਂਦੇ ਹਨ।
ਹਿੰਦੂਆਂ ਨੇ ਰਮਾਇਣ ਅਤੇ ਮਹਾਂਭਾਰਤ, ਰਾਮ ਤੇ ਕ੍ਰਿਸ਼ਨ ਦੀਆਂ
ਫਿਲਮਾਂ ਵਿਖਾ ਕੇ ਦੇਸ਼ ਦੀ ਸੱਤਾ 'ਤੇ ਕਬਜ਼ਾ ਕੀਤਾ ਹੋਇਆ ਹੈ।
ਸਿੱਖ ਫਿਲਮਾਂ ਰਾਹੀਂ ਗੁਰੂ ਸਾਹਿਬਾਨ ਦਾ ਗੁਣਗਾਨ ਕਰਕੇ ਪੰਜਾਬ
'ਤੇ ਰਾਜ ਕਰ ਰਹੇ ਹਨ। ਪੰਰਤੂ ਕੁਝ ਸਮਾਂ ਪਹਿਲਾਂ ਗੁਰੂ ਰਵਿਦਾਸ
ਜੀ 'ਤੇ ਫਿਲਮ ਬਣੀ ਪਰ ਇਹਨਾਂ ਆਗੂਆਂ ਨੇ ਫਿਲਮ ਨਹੀਂ ਚੱਲਣ
ਦਿੱਤੀ। ਗੁਰੂ ਰਵਿਦਾਸ ਜੀ 'ਤੇ ਡਾਕ-ਟਿਕਟ ਜਾਰੀ ਕਰਨ ਦੀ ਗੱਲ
ਚੱਲੀ, ਇਹਨਾਂ ਆਗੂਆਂ ਬਿਆਨਬਾਜ਼ੀ ਕਰਕੇ ਰੋਕ ਦਿੱਤੀ। ਇਹ ਲੋਕ ਨਹੀਂ
ਚਾਹੁੰਦੇ ਕਿ ਗੁਰੂ ਰਵਿਦਾਸ ਜੀ ਦਾ ਬੋਲ-ਬਾਲਾ ਪੰਜਾਬ ਤੋਂ ਬਾਹਰ
ਦੇਸ਼ ਤੇ ਦੁਨੀਆ ਵਿੱਚ ਵੀ ਹੋਵੇ ਕਿਉਂਕਿ ਫਿਲਮ ਤੇ ਡਾਕ-ਟਿਕਟ ਨੇ
ਤਾਂ ਮਦਰਾਸ, ਕਲਕੱਤਾ ਤੇ ਵਿਦੇਸ਼ਾਂ ਵਿੱਚ ਵੀ ਜਾਣਾ ਹੈ। ਪਰ ਇਹ
ਆਗੂ ਬਿਆਨਬਾਜ਼ੀ ਕਰਕੇ ਆਪਣੀ ਖ਼ਬਰ ਤਾਂ ਦੇਸ਼-ਵਿਦੇਸ਼ ਵਿੱਚ ਭਿਜਵਾ
ਦਿੰਦੇ ਹਨ, ਪਰ ਗੁਰੂ ਰਵਿਦਾਸ ਜੀ ਦੇ ਸੰਦੇਸ਼ 'ਐਸਾ ਚਾਹੂੰ ਰਾਜ
ਮੈਂ ਤੇ ਬੇਗ਼ਮਪੁਰਾ' ਨੂੰ ਦੁਆਬੇ ਵਿੱਚ ਕੈਦ ਰੱਖਣਾ ਚਾਹੁੰਦੇ ਹਨ।
ਪਿੱਛੇ ਜਿਹੇ ਜਾਤ-ਪਾਤ 'ਤੇ ਭਿਅੰਕਰ ਹਮਲਾ ਬੋਲਦੀ ਫਿਲਮ 'ਬਾਗ਼ੀ'
ਆਈ। ਇਹਨਾਂ ਆਗੂਆਂ ਨੇ ਉਹ ਵੀ ਨਹੀਂ ਚੱਲਣ ਦਿੱਤੀ। ਹੁਣ ਇਹ ਲੋਕ
'ਆਰਕਸ਼ਣ' ਫਿਲਮ ਦੇ ਪਿੱਛੇ ਪਏ ਹੋਏ ਹਨ। ਉਚ ਜਾਤੀਏ ਤਾਂ ਵਿਰੋਧ
ਕਰਨ, ਜਿਹਨਾਂ ਦਾ ਦਲਿਤਾਂ ਪ੍ਰਤੀ ਹੈਵਾਨੀਅਤ ਅਤੇ ਅਸੱਭਿਅਕ
ਵਿਵਹਾਰ ਨੂੰ ਇਹ ਫ਼ਿਲਮ ਉਜਾਗਰ ਕਰਦੀ ਹੈ। ਉਹ ਤਾਂ ਵਿਰੋਧ ਨਹੀਂ
ਕਰਦੇ, ਪਰ ਇਹ ਆਗੂ ਉਹਨਾਂ ਦਾ ਹੱਥ-ਠੋਕਾ ਬਣ ਕੇ ਉਹਨਾਂ ਦਾ ਕੰਮ
ਕਰੀ ਜਾ ਰਹੇ ਹਨ।
ਦੇਸ਼ ਦੇ 7 ਲੱਖ ਅਤੇ ਪੰਜਾਬ ਦੇ 12700 ਪਿੰਡਾਂ ਵਿੱਚ ਸਾਡੀਆਂ
ਮਾਵਾਂ-ਭੈਣਾਂ ਸਵੇਰੇ ਦੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ
ਜਿਮੀਂਦਾਰਾਂ ਦੇ ਖੇਤਾਂ ਵੱਚ ਹੁੰਦੀਆਂ ਹਨ। ਉਥੇ ਉਹਨਾਂ ਨੂੰ
ਉਹਨਾਂ ਦੀ ਜਾਤ ਦਾ ਨਾਂ ਲੈ ਕੇ ਬਾਰ-ਬਾਰ ਜ਼ਲੀਲ ਕੀਤਾ ਜਾਂਦਾ
ਹੈ। ਇੱਥੇ ਇਹਨਾਂ ਆਗੂਆਂ ਦੀਆਂ ਭਾਵਨਾਵਾਂ ਨੂੰ ਸੱਟ ਨਹੀਂ ਵੱਜਦੀ?
ਕੀ ਇਹਨਾਂ ਆਗੂਆਂ ਨੇ ਕਦੇ ਇਹਨਾਂ ਨੂੰ ਜ਼ਮੀਨ ਦੇਣ ਲਈ ਜ਼ੁਬਾਨ
ਖੋਲੀ ਹੈ? ਅਸਲ ਵਿੱਚ ਇਹੀ ਲੋਕ ਗੁਰੂ ਰਵਿਦਾਸ ਜੀ ਅਤੇ ਬਾਬਾ
ਸਾਹਿਬ ਅੰਬੇਡਕਰ ਦੁਆਰਾ ਸ਼ੁਰੂ ਕੀਤੀ ਗਈ ਦਲਿਤ ਕ੍ਰਾਂਤੀ ਨੂੰ
ਰੋਕ ਕੇ ਬੈਠੇ ਹਨ ਤੇ ਮੌਕਾ ਤਾੜ ਕੇ ਟਪੂਸੀ ਮਾਰ ਕੇ ਲੋਟੂ
ਪਾਰਟੀਆਂ ਵਿੱਚ ਚਲੇ ਜਾਂਦੇ ਹਨ।
ਐਡਵੋਕੇਟ ਵਿਰਦੀ ਨੇ ਜ਼ੋਰ ਦੇ ਕੇ ਕਿਹਾ ਕਿ ਬੁੱਧੀਜੀਵੀ ਵਰਗ ਕਿਸੇ
ਵੀ ਦੇਸ਼ ਦੇ ਸਮਾਜ ਦਾ ਮਾਰਗ ਦਰਸ਼ਨ ਕਰਦਾ ਹੈ। ਜਿਸ ਸਮਾਜ ਦਾ
ਬੁੱਧੀਜੀਵੀ ਬੇਈਮਾਨ ਹੋ ਜਾਵੇ, ਉਹ ਸਮਾਜ ਕੁਰਾਹੇ ਪੈ ਕੇ ਗਰਕ
ਜਾਂਦਾ ਹੈ। ਸਾਡੇ ਦਲਿਤ ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ ਸਮਾਜ
ਦਾ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ।
ਇਸ ਮੌਕੇ ਸ. ਗੁਰਚਰਨ ਸਿੰਘ ਬੱਲ ਰਿਟਾ. ਈ. ਟੀ. ਓ, ਡਾ. ਜੀ.
ਸੀ. ਕੌਲ, ਜਸਵੀਰ ਸਿੰਘ ਪਾਲ ਚੇਅਰਮੈਨ ਫੈਡਰੇਸ਼ਨ, ਸੂਬਾ ਪ੍ਰਧਾਨ
ਬਲਵੀਰ ਸਿੰਘ, ਸੱਤਪਾਲ ਜੱਖੂ ਜਨਰਲ ਸਕੱਤਰ, ਜਗਦੀਪ ਧੈਨੋਵਾਲੀ
ਜ਼ਿਲਾ ਪ੍ਰਧਾਨ, ਅਵਤਾਰ ਸਿੰਘ ਕਾਰਜਕਾਰੀ ਪ੍ਰਧਾਨ ਜ਼ਿਲ੍ਹਾ
ਜਲੰਧਰ, ਪੂਰਨ ਸਿੰਘ, ਨਿਰਵੈਰ ਸਿੰਘ ਆਗੂ ਆਰ. ਸੀ. ਐਫ ਕਪੂਰਥਲਾ,
ਮਾ. ਸੋਮ ਪ੍ਰਕਾਸ਼, ਸੋਹਣ ਸਹਿਜਲ, ਸੁਪਰਡੈਂਟ ਜੱਸੀ, ਭਗਤ ਰਾਮ
ਲੈਕਚਰਾਰ, ਅਧਿਆਪਕ ਆਗੂ ਸਾਧੂ ਸਿੰਘ ਫਗਵਾੜਾ, ਪ੍ਰਿੰਸੀਪਲ ਟੂਰਾ,
ਪ੍ਰਿੰਸੀਪਲ ਘੇੜਾ, ਬੰਸੋ ਦੇਵੀ ਲੈਕਚਰਾਰ, ਮਾ. ਮਲੂਕ ਚੰਦ ਆਦਿ
ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਕ੍ਰਾਂਤੀਕਾਰੀ ਨਾਟਕਕਾਰ ਸੋਢੀ ਰਾਣਾ-ਮੱਖਣ ਕ੍ਰਾਂਤੀ ਅਤੇ ਪ੍ਰਗਤੀ
ਕਲਾ ਕੇਂਦਰ, ਲਾਂਦੜਾ ਦੀ ਟੀਮ ਨੇ ਨਾਟਕ ਭੀਮ ਮਹਾਨ ਅਤੇ ਮੋਚੀ
ਦਾ ਪੁੱਤ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਸਟੇਜ ਸਕੱਤਰ ਦੀ
ਜ਼ਿੰਮੇਵਾਰੀ ਮਾ. ਰਾਹੀ ਜੀ ਨੇ ਵਾਖੂਬੀ ਨਿਭਾਈ। ਇਸ ਮੌਕੇ ਡਾ.
ਐਸ ਐਲ ਵਿਰਦੀ ਐਡਵੋਕੇਟ ਦੀਆਂ ਨਵੀਆਂ ਛਪ ਕੇ ਆਈਆਂ ਪੰਜ
ਕਿਤਾਬਾਂ-ਭਾਰਤ ਦੇ ਦਲਿਤ ਗ਼ੁਲਾਮਾਂ ਦਾ 100 ਸਾਲ ਦਾ ਸੰਤਾਪ ਅਤੇ
ਭਾਰਤੀ ਇਨਕਲਾਬ, ਬੇਗ਼ਮਪੁਰਾ ਸੰਗਰਾਮ, ਦਲਿਤ ਸ਼ਹੀਦਾਂ ਦਾ ਇਤਿਹਾਸ,
ਅੰਬੇਡਕਰਵਾਦ-ਪੂਰਵ, ਵਰਤਮਾਨ ਅਤੇ ਭਵਿੱਖ ਅਤੇ ਜਾਤ-ਪਾਤ ਅਤੇ
ਭਾਰਤ ਦਾ ਭਵਿੱਖ ਪ੍ਰਧਾਨਗੀ ਮੰਡਲ ਵਲ੍ਹੋਂ
ਲੋਕ ਅਰਪਿਤ ਕੀਤੀਆਂ ਗਈਆਂ।ਸ਼ ਦੀ ਸੱਤਾ 'ਤੇ ਕਬਜ਼ਾ ਕੀਤਾ ਹੋਇਆ
ਹੈ। ਸਿੱਖ ਫਿਲਮਾਂ ਰਾਹੀਂ ਗੁਰੂ ਸਾਹਿਬਾਨ ਦਾ ਗੁਣਗਾਨ ਕਰਕੇ
ਪੰਜਾਬ 'ਤੇ ਰਾਜ ਕਰ ਰਹੇ ਹਨ। ਪੰ੍ਰਤੂ ਕੁਝ ਸਮਾਂ ਪਹਿਲਾਂ ਗੁਰੂ
ਰਵਿਦਾਸ ਜੀ 'ਤੇ ਫਿਲਮ ਬਣੀ ਪਰ ਇਹਨਾਂ ਆਗੂਆਂ ਨੇ ਫਿਲਮ ਨਹੀਂ
ਚੱਲਣ ਦਿੱਤੀ। ਗੁਰੂ ਰਵਿਦਾਸ ਜੀ 'ਤੇ ਡਾਕ-ਟਿਕਟ ਜਾਰੀ ਕਰਨ ਦੀ
ਗੱਲ ਚੱਲੀ, ਇਹਨਾਂ ਆਗੂਆਂ ਬਿਆਨਬਾਜ਼ੀ ਕਰਕੇ ਰੋਕ ਦਿੱਤੀ। ਇਹ
ਲੋਕ ਨਹੀਂ ਚਾਹੁੰਦੇ ਕਿ ਗੁਰੂ ਰਵਿਦਾਸ ਜੀ ਦਾ ਬੋਲ-ਬਾਲਾ ਪੰਜਾਬ
ਤੋਂ ਬਾਹਰ ਦੇਸ਼ ਤੇ ਦੁਨੀਆ ਵਿੱਚ ਵੀ ਹੋਵੇ ਕਿਉਂਕਿ ਫਿਲਮ ਤੇ
ਡਾਕ-ਟਿਕਟ ਨੇ ਤਾਂ ਮਦਰਾਸ, ਕਲਕੱਤਾ ਤੇ ਵਿਦੇਸ਼ਾਂ ਵਿੱਚ ਵੀ ਜਾਣਾ
ਹੈ। ਪਰ ਇਹ ਆਗੂ ਬਿਆਨਬਾਜ਼ੀ ਕਰਕੇ ਆਪਣੀ ਖ਼ਬਰ ਤਾਂ ਦੇਸ਼-ਵਿਦੇਸ਼
ਵਿੱਚ ਭਿਜਵਾ ਦਿੰਦੇ ਹਨ, ਪਰ ਗੁਰੂ ਰਵਿਦਾਸ ਜੀ ਦੇ ਸੰਦੇਸ਼ 'ਐਸਾ
ਚਾਹੂੰ ਰਾਜ ਮੈਂ ਤੇ ਬੇਗ਼ਮਪੁਰਾ' ਨੂੰ ਦੁਆਬੇ ਵਿੱਚ ਕੈਦ ਰੱਖਣਾ
ਚਾਹੁੰਦੇ ਹਨ।
ਪਿੱਛੇ ਜਿਹੇ ਜਾਤ-ਪਾਤ 'ਤੇ ਭਿਅੰਕਰ ਹਮਲਾ ਬੋਲਦੀ ਫਿਲਮ 'ਬਾਗ਼ੀ'
ਆਈ। ਇਹਨਾਂ ਆਗੂਆਂ ਨੇ ਉਹ ਵੀ ਨਹੀਂ ਚੱਲਣ ਦਿੱਤੀ। ਹੁਣ ਇਹ ਲੋਕ
'ਆਰਕਸ਼ਣ' ਫਿਲਮ ਦੇ ਪਿੱਛੇ ਪਏ ਹੋਏ ਹਨ। ਉਚ ਜਾਤੀਏ ਤਾਂ ਵਿਰੋਧ
ਕਰਨ, ਜਿਹਨਾਂ ਦਾ ਦਲਿਤਾਂ ਪ੍ਰਤੀ ਹੈਵਾਨੀਅਤ ਅਤੇ ਅਸੱਭਿਅਕ
ਵਿਵਹਾਰ ਨੂੰ ਇਹ ਫ਼ਿਲਮ ਉਜਾਗਰ ਕਰਦੀ ਹੈ। ਉਹ ਤਾਂ ਵਿਰੋਧ ਨਹੀਂ
ਕਰਦੇ, ਪਰ ਇਹ ਆਗੂ ਉਹਨਾਂ ਦਾ ਹੱਥ-ਠੋਕਾ ਬਣ ਕੇ ਉਹਨਾਂ ਦਾ ਕੰਮ
ਕਰੀ ਜਾ ਰਹੇ ਹਨ।
ਦੇਸ਼ ਦੇ 7 ਲੱਖ ਅਤੇ ਪੰਜਾਬ ਦੇ 12700 ਪਿੰਡਾਂ ਵਿੱਚ ਸਾਡੀਆਂ
ਮਾਵਾਂ-ਭੈਣਾਂ ਸਵੇਰੇ ਦੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ
ਜਿਮੀਂਦਾਰਾਂ ਦੇ ਖੇਤਾਂ ਵੱਚ ਹੁੰਦੀਆਂ ਹਨ। ਉਥੇ ਉਹਨਾਂ ਨੂੰ
ਉਹਨਾਂ ਦੀ ਜਾਤ ਦਾ ਨਾਂ ਲੈ ਕੇ ਬਾਰ-ਬਾਰ ਜ਼ਲੀਲ ਕੀਤਾ ਜਾਂਦਾ
ਹੈ। ਇੱਥੇ ਇਹਨਾਂ ਆਗੂਆਂ ਦੀਆਂ ਭਾਵਨਾਵਾਂ ਨੂੰ ਸੱਟ ਨਹੀਂ
ਵੱਜਦੀ? ਕੀ ਇਹਨਾਂ ਆਗੂਆਂ ਨੇ ਕਦੇ ਇਹਨਾਂ ਨੂੰ ਜ਼ਮੀਨ ਦੇਣ ਲਈ
ਜ਼ੁਬਾਨ ਖੋਲ•ੀ ਹੈ? ਅਸਲ ਵਿੱਚ ਇਹੀ ਲੋਕ ਗੁਰੂ ਰਵਿਦਾਸ ਜੀ ਅਤੇ
ਬਾਬਾ ਸਾਹਿਬ ਅੰਬੇਡਕਰ ਦੁਆਰਾ ਸ਼ੁਰੂ ਕੀਤੀ ਗਈ ਦਲਿਤ ਕ੍ਰਾਂਤੀ
ਨੂੰ ਰੋਕ ਕੇ ਬੈਠੇ ਹਨ ਤੇ ਮੌਕਾ ਤਾੜ ਕੇ ਟਪੂਸੀ ਮਾਰ ਕੇ ਲੋਟੂ
ਪਾਰਟੀਆਂ ਵਿੱਚ ਚਲੇ ਜਾਂਦੇ ਹਨ।
ਐਡਵੋਕੇਟ ਵਿਰਦੀ ਨੇ ਜ਼ੋਰ ਦੇ ਕੇ ਕਿਹਾ ਕਿ ਬੁੱਧੀਜੀਵੀ ਵਰਗ
ਕਿਸੇ ਵੀ ਦੇਸ਼ ਦੇ ਸਮਾਜ ਦਾ ਮਾਰਗ ਦਰਸ਼ਨ ਕਰਦਾ ਹੈ। ਜਿਸ ਸਮਾਜ
ਦਾ ਬੁੱਧੀਜੀਵੀ ਬੇਈਮਾਨ ਹੋ ਜਾਵੇ, ਉਹ ਸਮਾਜ ਕੁਰਾਹੇ ਪੈ ਕੇ
ਗਰਕ ਜਾਂਦਾ ਹੈ। ਸਾਡੇ ਦਲਿਤ ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ
ਸਮਾਜ ਦਾ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ।
ਇਸ ਮੌਕੇ ਸ. ਗੁਰਚਰਨ ਸਿੰਘ ਬੱਲ ਰਿਟਾ. ਈ. ਟੀ. ਓ, ਡਾ. ਜੀ.
ਸੀ. ਕੌਲ, ਜਸਵੀਰ ਸਿੰਘ ਪਾਲ ਚੇਅਰਮੈਨ ਫੈਡਰੇਸ਼ਨ, ਸੂਬਾ ਪ੍ਰਧਾਨ
ਬਲਵੀਰ ਸਿੰਘ, ਸੱਤਪਾਲ ਜੱਖੂ ਜਨਰਲ ਸਕੱਤਰ, ਜਗਦੀਪ ਧੈਨੋਵਾਲੀ
ਜ਼ਿਲ੍ਹਾ ਪ੍ਰਧਾਨ, ਅਵਤਾਰ ਸਿੰਘ
ਕਾਰਜਕਾਰੀ ਪ੍ਰਧਾਨ ਜ਼ਿਲਾ੍
ਜਲੰਧਰ, ਪੂਰਨ ਸਿੰਘ, ਨਿਰਵੈਰ ਸਿੰਘ ਆਗੂ ਆਰ. ਸੀ. ਐਫ
ਕਪੂਰਥਲਾ, ਮਾ. ਸੋਮ ਪ੍ਰਕਾਸ਼, ਸੋਹਣ ਸਹਿਜਲ, ਸੁਪਰਡੈਂਟ ਜੱਸੀ,
ਭਗਤ ਰਾਮ ਲੈਕਚਰਾਰ, ਅਧਿਆਪਕ ਆਗੂ ਸਾਧੂ ਸਿੰਘ ਫਗਵਾੜਾ,
ਪ੍ਰਿੰਸੀਪਲ ਟੂਰਾ, ਪ੍ਰਿੰਸੀਪਲ ਘੇੜਾ, ਬੰਸੋ ਦੇਵੀ ਲੈਕਚਰਾਰ,
ਮਾ. ਮਲੂਕ ਚੰਦ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਕ੍ਰਾਂਤੀਕਾਰੀ ਨਾਟਕਕਾਰ ਸੋਢੀ ਰਾਣਾ-ਮੱਖਣ ਕ੍ਰਾਂਤੀ ਅਤੇ
ਪ੍ਰਗਤੀ ਕਲਾ ਕੇਂਦਰ, ਲਾਂਦੜਾ ਦੀ ਟੀਮ ਨੇ ਨਾਟਕ ਭੀਮ ਮਹਾਨ ਅਤੇ
ਮੋਚੀ ਦਾ ਪੁੱਤ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਸਟੇਜ ਸਕੱਤਰ ਦੀ
ਜ਼ਿੰਮੇਵਾਰੀ ਮਾ. ਰਾਹੀ ਜੀ ਨੇ ਵਾਖੂਬੀ ਨਿਭਾਈ। ਇਸ ਮੌਕੇ ਡਾ.
ਐਸ ਐਲ ਵਿਰਦੀ ਐਡਵੋਕੇਟ ਦੀਆਂ ਨਵੀਆਂ ਛਪ ਕੇ ਆਈਆਂ ਪੰਜ
ਕਿਤਾਬਾਂ-ਭਾਰਤ ਦੇ ਦਲਿਤ ਗ਼ੁਲਾਮਾਂ ਦਾ 100 ਸਾਲ ਦਾ ਸੰਤਾਪ ਅਤੇ
ਭਾਰਤੀ ਇਨਕਲਾਬ, ਬੇਗ਼ਮਪੁਰਾ ਸੰਗਰਾਮ, ਦਲਿਤ ਸ਼ਹੀਦਾਂ ਦਾ
ਇਤਿਹਾਸ, ਅੰਬੇਡਕਰਵਾਦ-ਪੂਰਵ, ਵਰਤਮਾਨ ਅਤੇ ਭਵਿੱਖ ਅਤੇ
ਜਾਤ-ਪਾਤ ਅਤੇ ਭਾਰਤ ਦਾ ਭਵਿੱਖ ਪ੍ਰਧਾਨਗੀ ਮੰਡਲ ਵਲ੍ਹੋਂ
ਲੋਕ ਅਰਪਿਤ ਕੀਤੀਆਂ ਗਈਆਂ। |