|
ਮਾਨਵਵਾਦੀ ਸੰਤ ਕਬੀਰ ਜੀ
ਐਸ.ਐਲ.ਵਿਰਦੀ ਐਡਵੋਕੇਟ
ਸੰਤ ਕਬੀਰ ਜੀ ਭਾਰਤ ਦੇ ਸਭ ਤੋਂ ਵੱਧ ਸਮਾਜਿਕ ਧਾਰਮਿਕ
ਕ੍ਰਾਂਤਿਕਾਰੀ,
ਮਾਨਵਵਾਦੇ ਸੰਤਾਂ ਵਿੱਚੋਂ ਇੱਕ ਹਨ। ਆਪ ਜੀ ਦਾ ਜਨਮ ਸੰਨ
1398
ਈ. ਨੂੰ ਬਨਾਰਸ ਵਿਖੇ ਮਾਤਾ ਨੀਮਾਂ ਜੀ ਦੀ ਕੁੱਖ ਤੋਂ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਨੀਰੂ
ਸੀ। ਮੱਧ ਕਾਲ
'ਚ ਇੱਕ ਪਾਸੇ ਵਿਦੇਸ਼ੀ ਹਮਲਾਵਰ ਤੁਰਕ ਤੇ ਮੁਗ਼ਲ ਆਪਣੀ ਪ੍ਰਭੂਸਤਾ
ਸਥਾਪਿਤ ਕਰ ਰਹੇ ਸਨ ਅਤੇ ਦੂਸਰੇ ਪਾਸੇ ਪ੍ਰੋਹਿਤਾਂ ਨੇ ਭਾਰਤੀ ਸਮਾਜ ਨੂੰ
ਵੱਖ-ਵੱਖ ਜਾਤਾਂ
'ਚ ਵੰਡ ਕੇ ਵਿਨਾਸ਼ ਵੱਲ ਧੱਕ ਦਿੱਤਾ ਸੀ। ਵਰਣ-ਵਿਵਸਥਾ ਅਤੇ ਜਾਤ ਪਾਤ ਕਾਰਣ ਪੂਰੇ ਦੇਸ਼ ਵਿੱਚ
ਆਪਸੀ ਭਾਈਚਾਰਾ ਨਹੀਂ ਸੀ ਅਤੇ ਹਰ ਪਾਸੇ ਅਰਾਜਕਤਾ ਸੀ।
ਸੰਤ ਕਬੀਰ ਜੀ ਨੇ ਹਿੰਦੂ ਅਤੇ ਮੁਸਲਿਮ ਸਮਾਜ ਦੇ ਅਖੌਤੀ ਧਰਮ
ਅਚਾਰੀਆਂ ਅਤੇ ਮੁੱਲਾਂ-ਮੌਲਾਣਿਆਂ ਵੱਲੋਂ ਫੈਲਾਈ ਜਾ ਰਹੀ ਆਪਸੀ ਨਫ਼ਰਤ,ਵੈਰ-ਵਿਰੋਧ,
ਈਰਖਾ,
ਦੂਈ-ਦਵੈਤ,
ਧਾਰਮਿਕ ਅਡੰਬਰ ਅਤੇ ਮਾਨਵ ਵਿਰੋਧੀ ਭ੍ਰਾਂਤੀਆਂ ਦਾ ਵਿਰੋਧ ਕੀਤਾ। ਸੰਸਾਰ ਦਾ ਤਿਆਗ ਕਰਕੇ,
ਜੰਗਲਾਂ ਪਹਾੜਾਂ ਵਿੱਚ ਜਾ ਕੇ ਜਪ-ਤਪ ਕਰਨ, ਨਗਨ
ਫਿਰਨ,ਵਰਤ ਰੱਖਣ,ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਨ,
ਦੇਵੀ-ਦੇਵਤਿਆਂ ਦੀ ਅਰਾਧਨਾ ਕਰਨ ਵਰਗੇ ਕਰਮਾਂ ਦਾ ਖੰਡਨ ਕਰਦਿਆਂ ਸੰਤ ਕਬੀਰ ਜੀ ਨੇ ਕਿਹਾ,'
ਜੀਵਨ ਪਿਰਤ ਨ ਮਾਨੈ ਕੋਊ ਮੂਏਂ, ਸਿਰਾਧ
ਕਰਾਈ।'
ਪੱਥਰਾਂ ਦੀਆਂ ਮੂਰਤੀਆਂ ਘੜ ਕੇ ਇਨ੍ਹਾਂ ਵਿੱਚੋਂ ਦੇਵੀ-ਦੇਵਤਿਆਂ
ਦੇ ਕਾਲਪਨਿਕ ਰੂਪ ਸਿਰਜ ਕੇ ਉਨ੍ਹਾਂ ਦੀ ਉਪਾਸਨਾ ਕਰਨ,
ਆਰਤੀਆਂ ਉਤਾਰਨ ਅਤੇ ਇਸਤਰੀਆਂ ਨੂੰੇ ਵਰਤ ਰੱਖਣ ਦਾ ਵੀ ਕਬੀਰ ਜੀ ਨੇ ਪੁਰਜ਼ੋਰ ਖੰਡਨ ਕਰਦਿਆ
ਕਿਹਾ-
ਜੋ ਪੱਥਰ ਕਉ ਕਹਤੇ ਦੇਵ,
ਤਾ ਕੀ ਵਿਰਥਾ ਹੋਵੈ ਸੇਵ॥
ਨਾ ਪੱਥਰੁ ਬੋਲੈ ਨਾ ਕਿਛੁ ਦੇਇ,
ਫੋਕਟ ਕਰਮ ਨਿਹਫਲ ਹੈ ਸੇਵ ॥
(ਅ. ਗੰ. ਪੰਨਾ
1157)
ਸੰਤ ਕਬੀਰ ਜੀ ਨੇ ਇਸ ਗੱਲ ਦਾ ਵੀ ਖੰਡਨ ਕੀਤਾ ਕਿ ਕਿਸੇ ਵਿਸ਼ੇਸ਼
ਪ੍ਰਕਾਰ ਦਾ ਪਹਿਰਾਵਾ ਜਾਂ ਭੇਖ ਧਾਰਨ ਕਰਕੇ ਹੀ ਮੋਕਸ਼ ਪ੍ਰਾਪਤ ਹੁੰਦਾ ਹੈ।
ਅਜਿਹੇ ਵਿਅਕਤੀਆਂ ਬਾਰੇ ਉਹਨਾਂ ਬੇਬਾਕ ਹੋ ਕੇ ਕਿਹਾ-
ਗਜ ਸਾਢੇ ਤ੍ਰੈ ਤੈ ਧੋਤੀਆਂ ਤਿਹਰੇ ਪਾਇਨਿ ਤਗ ॥
ਗਲੀ ਜਿਨਾ ਜਪਮਾਲੀਆ ਲੋਟੇ ਹਕਿ ਨਿਬਗ ॥
ਓਇ ਹਰਿ ਕੇ ਸੰਤ ਨਾ ਆਖੀਅਹਿ ਬਾਨਾਰਸਿ ਕੇ ਠਗ ॥
ਐਸੇ ਸੰਤ ਨਾ ਮੋ ਕਉ ਭਾਵਹਿ£
ਅ.ਗ੍ਰੰ, ਪੰਨਾ
476)
ਸੰਤ ਕਬੀਰ ਜੀ ਨੇ ਛਲ-ਕਪਟ ਅਤੇ ਪਾਖੰਡਵਾਦ ਦਾ ਵਿਰੋਧ ਕੀਤਾ।
ਉਹਨਾਂ ਜਾਤਪਾਤੀ ਅਧਾਰਤ ਸਮਾਜਿਕ ਢਾਂਚੇ ਨੂੰ ਵੰਗਾਰਿਆ। ਜਾਤ ਪਾਤ,
ਵਹਿਮ ਭਰਮ,
ਭੇਖ ਪਾਖੰਡ, ਜਾਦੂ
ਟੂਣੇ,
ਮੜੀ ਮਸਾਣ,
ਨੇਮ, ਤੀਰਥ,
ਵਰਤ,
ਯੋਗ ਆਦਿ ਕਰਮਕਾਂਡਾ ਦੇ ਸਖਤ ਵਿਰੋਧੀ ਸਨ। ਸੰਤ ਕਬੀਰ ਜੀ ਨੇ ਪਿਆਰ ਵਿਹੂਣੇ ਪ੍ਰੋਹਿਤ ਵਰਗ
ਨੂੰ ਉਹਨਾਂ ਦੀਆਂ ਬੁਰਾਈਆਂ ਪ੍ਰਤੀ ਜਾਗਰਤ ਕਰਦਿਆਂ ਕਿਹਾ : -
ਪੋਥੀ ਪੜਿ ਪੜਿ ਜਗ ਮੂਆ,
ਪੰਡਿਤ ਭਆ ਨਾ ਕੋਇ।
ਢਾਈ ਅੱਖਰ ਪ੍ਰੇਮ ਕੇ,
ਪੜ੍ਹੇ ਸੋ ਪੰਡਿਤ ਹੋਇ।
ਸੰਤ ਕਬੀਰ ਜੀ ਨੇ ਜਿੱਥੇ ਅੰਧਵਿਸ਼ਵਾਸ ਤੇ ਬੁੱਤਪ੍ਰਸਤੀ ਨੂੰ
ਨੰਦਿਆ ਹੈ,
ਉੱਥੇ ਉਹਨਾਂ ਇਹ ਵੀ ਸਿੱਖਆ ਦਿੱਤੀ ਹੈ ਕਿ ਸਾਨੂੰ ਅੱਛੇ ਅਤੇ ਬੁਰੇ ਦੀ ਪਰਖ ਕਰਨੀ ਚਾਹੀਦੀ
ਹੈ। ਉਹਨਾਂ ਕਿਹਾ-
ਪੱਥਰ ਪੂਜੇ ਹਰਿ ਮਿਲੇ,
ਤੋ ਮੈਂ ਪੁਜੂੰ ਪਹਾੜ।
ਘਰ ਕੀ ਚਾਕੀ ਕੋਈ ਨਾ ਪੂਜੁ,
ਪੀਸ ਖਾਏ ਸੰਸਾਰ।
ਸੰਤ ਕਬੀਰ ਜੀ ਦੇ ਸਮੇਂ ਸਮੁੱਚੀ ਨਾਰੀ ਜਾਤੀ ਨੂੰ ਕੋਈ ਸਿੱਖਿਆ
ਦਾ ਅਧਿਕਾਰ ਨਾ ਹੋਣ ਕਾਰਨ ਉਹ ਅਨਪੜ੍ਹ ਸੀ। ਅਨਪੜ੍ਹਤਾ ਕਾਰਨ ਨਾਰੀ
ਅੰਧਵਿਸ਼ਵਾਸੀ ਸੀ। ਇੰਨਾ ਹੀ ਨਹੀਂ ਹਰ ਨਾਰੀ ਨੂੰ ਆਪਣੇ ਪਤੀ ਦੀ ਤੰਦਰੁਸਤੀ ਲਈ
ਵਰਤ ਰੱਖਣਾ ਪੈਂਦਾ ਸੀ। (ਜੋ ਕਿ ਔਰਤਾਂ ਅੱਜ ਕਲ੍ਹ ਵੀ ਰੱਖਦੀਆਂ ਹਨ) ਇਸ ਵਰਤ
ਨੂੰ ਅਹੋਈ ਕਿਹਾ ਜਾਂਦਾ ਹੈ। ਕਬੀਰ ਜੀ ਅਹੋਈ ਦੇ ਵਰਤ ਬਾਰੇ ਕਹਿੰਦੇ ਹਨ-
ਉਪਜੈ
ਨਿਪਜੈ ਨਿਪਜਿ ਸਮਾਈ ॥
ਨੈਨਹ ਦੇਖਤ ਇਹੁ ਜਗੁ ਜਾਈ ॥1॥
ਲਾਜ ਨ ਮਰਹੂ ਕਹਹੁ ਘਰੁ ਮੇਰਾ ॥
ਅੰਤ ਕੀ ਬਾਰ ਨਹੀ ਕਛੁ ਤੇਰਾ ॥ 1॥
ਰਹਾਉ ॥
ਅਨਿਕ ਜਤਨ ਕਰਿ ਕਾਇਆ ਪਾਲੀ ॥
ਮਰਤੀ ਬਾਰ ਅਗਨਿ ਸੰਗਿ ਜਾਲੀ ॥ 2॥
ਚੋਆ ਚੰਦਨੁ ਮਰਦਨ ਅੰਗਾ ॥
ਸੋ ਤਨੁ ਜਲੈ ਕਾਠ ਕੈ ਸੰਗਾ ॥ 3॥
ਕਹੁ ਕਬੀਰ ਸੁਨਹੁ ਰੇ ਗੁਨੀਆ ॥
ਬਿਨਸੈ ਗੋ ਰੂਪੁ ਦੇਖੈ ਸਭ ਦੁਨੀਆ ॥ 4॥ 11॥
ਕਬੀਰ ਜੀ ਕਹਿੰਦੇ ਕਿ ਇਸ ਸੰਸਾਰ ਅੰਦਰ ਜੀਵ ਪੈਦਾ ਹੁੰਦੇ ਹਨ
ਅਤੇ ਪੈਦਾ ਹੋ ਕੇ ਮਰ ਜਾਂਦੇ ਹਨ। ਸਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਜਗਤ
ਤੁਰਿਆ ਦਾ ਰਿਹਾ ਹੈ ॥1॥
ਜਦੋਂ ਸਾਡੇ ਸਾਹਮਣੇ ਸਾਰਾ ਸੰਸਾਰ ਆਪਣੇ ਸਰੀਰ ਅਤੇ ਆਪਣੀਆਂ ਸਾਰੀਆਂ ਜਾਇਦਾਦਾ ਇੱਥੇ ਹੀ ਛੱਡ
ਕੇ ਚਲੇ ਜਾ ਰਿਹਾ ਹੈ ਤਾਂ ਫਿਰ ਵੀ ਜੇਕਰ ਕੋਈ ਕਹਿੰਦਾ ਹੈ ਕਿ ਇਹ ਮੇਰਾ ਘਰ ਹੈ,
ਇਹ ਮੇਰੀ ਜਾਇਦਾਦ ਹੈ,
ਇਹ ਮੇਰਾ ਸਰੀਰ ਹੈ ਸਭ ਭੁਲੇਖਾ ਹੈ। ਹੇ ਜੀਵ! ਅੰਤ ਸਮੇਂ ਤੂੰ
ਵੀ ਆਪਣਾ ਸਰੀਰ ਅਤੇ ਆਪਣੀਆਂ ਜਾਇਦਾਦਾ ਇੱਥੇ ਹੀ ਛੱਡ ਕੇ ਚਲੇ ਜਾਣਾ ਹੈ ਅਤੇ
ਤੇਰਾ ਕਿਸੇ ਨੇ ਵੀ ਸਾਥ ਨਹੀਂ ਦੇਣਾ ॥
1॥
ਰਹਾਉ॥
ਜਿਸ ਸਰੀਰ ਦੀ ਅਨੇਕਾਂ ਯਤਨ ਕਰਕੇ ਪਾਲਣਾ ਹੁੰਦੀ ਹੈ,
ਮਰਨ ਤੋਂ ਬਾਅਦ ਇਸ ਸਰੀਰ ਨੂੰ ਅਗਨੀ ਨਾਲ ਜਲਾ ਦਿੱਤਾ ਜਾਂਦਾ ਹੈ ਜਾਂ ਮਿੱਟੀ ਅੰਦਰ ਦਬਾ
ਦਿੱਤਾ ਜਾਂਦਾ ਹੈ ॥ 2॥
ਜਿਸ
ਸ਼ਰੀਰ ਉੱਥੇ ਅਤਰ,
ਫੁਲੇਲ ਅਤੇ ਚੰਦਨ ਆਦਿ ਦੀਆਂ ਸੁਗੰਧੀਆਂ ਮਲ ਕੇ ਸਜਾਇਆ ਜਾਂਦਾ
ਹੈ,
ਉਸ ਸਰੀਰ ਨੂੰ ਲੱਕੜੀਆਂ ਨਾਲ ਰਲਾ ਕੇ ਜਲਾ ਦਿੱਤਾ ਜਾਂਦਾ ਹੈ 3॥
ਸੰਤ ਕਬੀਰ ਜੀ ਨੇ ਅਖੌਤੀ ਪ੍ਰੋਹਿਤਾਂ,ਅਚਾਰੀਆਂ ਵੱਲੋਂ ਮਨੁੱਖੀ ਦਮਨ ਵਿਰੁੱਧ ਰੋਹ ਭਰੀ ਆਵਾਜ਼ ਹੀ ਬੁਲੰਦ ਨਹੀਂ ਕੀਤੀ,
ਬਲਕਿ ਭਾਰਤੀ ਸਮਾਜ
'ਚ ਦੁਖੀ,
ਪੀੜ੍ਹਤ ਲੋਕਾਂ ਨੂੰ ਮਨੁੱਖੀ,
ਕਦਰਾਂ-ਕੀਮਤਾਂ ਆਜ਼ਾਦੀ ਅਤੇ ਨਿਆਂ ਅਧਾਰਤ,
ਸਮਾਨਤਾ ਅਤੇ ਭਾਈਚਾਰਕ ਏਕਤਾ ਦਾ ਨਵਾਂ ਜੀਵਨ ਮਾਰਗ ਵੀ ਦਰਸਾਇਆ।
ਉਹਨਾਂ ਦਾ ਸਪਸ਼ਟ ਵਿਚਾਰ ਸੀ ਕਿ ਗਰੀਬਾਂ,
ਨਿਤਾਣਿਆਂ,
ਨਿਮਾਣਿਆਂ ਲਈ ਸੰਘਰਸ਼ ਤੇ ਯੁੱਧ ਕਰਨ ਵਾਲਾ ਪੁਰਸ਼ ਹੀ ਅਸਲ ਵਿੱਚ ਸੂਰਬੀਰ,
ਬਹਾਦਰ ਅਤੇ ਯੋਧਾ ਹੈ। ਉਹਨਾਂ ਕਿਹਾ-
ਸੂਰਾ ਸੋ ਪਹਿਚਾਨੀਐ,
ਜੋ ਲਰੈ
ਦੀਨ ਕੇ ਹੇਤ ॥
(ਅ.ਗ੍ਰੰ.ਪੰਨਾ
1193)
ਸਤਿਗੁਰੂ ਕਬੀਰ ਜੀ ਕਹਿੰਦੇ ਹਨ ਕਿ ਹੇ ਗੁਣੀ ਲੋਕੋ! ਸੁਣੋ!!
ਮਨੁੱਖਾ ਜੀਵਨ ਨੂੰ ਅੰਜਾਈ ਨਾ ਗਵਾਓ। ਇਸ ਨੂੰ ਉਪਯੋਗੀ ਪਾਸੇ ਲਗਾਓ। ਇਸ ਨਾਲ
ਆਪ ਨੂੰ ਵੀ ਅਤੇ ਸਮਾਜ ਨੂੰ ਵੀ ਸੁੱਖ ਮਿਲੇਗਾ ॥ 4॥11॥
(ਪੰਨਾ 330)
ਸੰਤ ਕਬੀਰ ਸਾਹਿਬ ਦੀ ਬਾਣੀ ਵਿੱਚ ਮਾਨਵਵਾਦ ਹੈ। ਉਹਨਾਂ ਦੀ ਬਾਣੀ ਵਿਚ ਕਲਪਨਾ ਨਹੀ ਹੈ। ਕਬੀਰ ਸਾਹਿਬ ਕਹਿੰਦੇ-
ਜਹਵਾਂ ਸੇ ਆਏ ਅਮਰ ਵਹ ਦੇਸਵਾ। (ਟੇਕ)
ਬਾਮਹਨ ਨਾਹੀਂ, ਕਸ਼ੱਤਰੀ
ਨਾਹੀਂ,
ਸੂਦ ਨ ਵਯਸਵਾ।
ਮੁਗਲ ਔਰ ਪਠਾਨ ਨਾਹੀਂ,
ਸੈਯਦ ਨ ਸੇਖਵਾ॥
ਜਹਵਾਂ...
ਜੋਗੀ ਨਾਹੀਂ, ਜੰਗਮ
ਨਾਹੀਂ,
ਮੁਨੀ ਦਰਵੇਸਵਾ।
ਆਦਿ-ਅੰਤ-ਮਧਯ ਨਾਹੀਂ,
ਕਾਲ ਨਾ ਕਲੇਸਵਾ॥
ਜਹਵਾਂ...
ਪਾਨੀ ਨਾਹੀਂ, ਪੌਣ
ਨਾਹੀਂ,
ਨਾ ਧਰਤੀ ਅਕਾਸਵਾ।
ਚਾਂਦ ਔਰ ਸੂਰਜ ਨਾਹੀਂ,
ਨ ਰੈਨ ਦਿਵਸਵਾ॥
ਜਹਵਾਂ...
ਬ੍ਰਹਮਾ ਨਾਹੀਂ, ਬਿਸਨੂ
ਨਾਹੀਂ,
ਨਾਹੀਂ ਮਹੇਸਵਾ।
ਆਦਿ-ਜਯੋਤਿ ਸ਼ਕਤੀ ਨਾਹੀਂ,
ਗੋਰੀ ਗਨੇਸਵਾ॥
ਜਹਵਾਂ...
ਕਹੇ ਕਬੀਰ ਤਹਾਂ ਸੇ ਹੀ ਹਮ ਲਾਏ ਏਕ ਸੰਦੇਸਵਾ।
ਗਿਆਨ ਕੋ ਗਹਿ ਕੇ ਸਾਧੋ,
ਚਲੋ ਵਹੀ ਦੇਸਵਾ ॥
ਜਹਵਾਂ..
ਸੰਤ ਕਬੀਰ ਜੀ ਕਹਿੰਦੇ ਕਿ ਜਿੱਥੋਂ ਅਸੀਂ ਆਏ ਹਾਂ,
ਉਹ ਅਮਰ ਦੇਸ਼ ਹੈ। ਉਸ ਦੇਸ਼ ਦੀ ਸਮਾਜ ਵਿਵਸਥਾ ਵਿਚ ਜਾਤ ਪਾਤ ਦੇ ਪ੍ਰਚਾਰਕ ਪ੍ਰੋਹਿਤ,
ਬ੍ਰਾਹਮਣ,
ਕਸ਼ੱਤਰੀ, ਵੈਸ਼,
ਸ਼ੂਦਰ ਨਹੀਂ ਹਨ। ਉੱਥੇ ਨਾ ਤਾਂ ਕੋਈ ਮੁਗਲ ਹੈ, ਨਾ ਪਠਾਨ
ਹੈ,
ਨਾ ਸੱਯਦ ਹੈ,
ਨਾ ਸ਼ੇਖ ਹੈ। ਉਥੇ ਨਾ ਬ੍ਰਹਮਾ ਹੈ,
ਨਾ ਵਿਸ਼ਨੂ ਹੈ,
ਨਾ ਮਹਾਂਦੇਵ-ਸ਼ਿਵ-ਸ਼ੰਕਰ ਹੈ,
ਨਾ ਆਦਿ ਜੋਤੀ ਹੈ,
ਨਾ ਸ਼ਕਤੀ ਹੈ, ਨਾ ਗੌਰੀ
ਹੈ,
ਨਾ ਗਣੇਸ਼ ਕੋਈ ਕਿਸੇ ਦੀ ਪੂਜਾ ਨਹੀਂ ਹੈ। ਨਾ ਕੋਈ ਯੋਗੀ ਹੈ,
ਨਾ ਪਖੰਡੀ ਹੈ,
ਨਾ ਮੁਨੀ ਹੈ ਤੇ ਨਾ ਕੋਈ ਸਾਧ ਹੈ। ਨਾ ਆਦਿ ਹੈ,
ਨਾ ਅੰਤ ਹੈ। ਨਾ ਕਾਲ ਹੈ ਅਤੇ ਨਾ ਕਲੇਸ਼ ਹੈ। ਹਰ ਮਨੁੱਖ ਗਿਆਨ,
ਪ੍ਰੱਗਿਆ,
ਕਰੁਣਾ, ਸ਼ੀਲ,
ਸਮਾਧੀ ਰਾਹੀ ਨਿਰਵਾਣ ਪ੍ਰਾਪਤ ਕਰਕੇ ਇਸੇ ਸੰਸਾਰ ਵਿਚ,
ਇਸੇ ਧਰਤੀ
'ਤੇ, ਇਸੇ
ਜੀਵਨ ਵਿਚ ਮੁਕਤੀ ਪ੍ਰਾਪਤ ਕਰ ਸਕਦਾ ਹੈ ਅਤੇ ਸੰਘਰਸ਼ ਕਰਕੇ ਬੇਗਮਪੁਰਾ ਸਵਰਾਜ
ਵਸਾ ਸਕਦਾ ਹੈ।''
ਕਬੀਰ ਸਾਹਿਬ ਬਹੁਤ ਵਿਸ਼ਵਾਸ ਨਾਲ ਕਹਿੰਦੇ ਹਨ ਕਿ ਨਿਰਵਾਣ ਅਵਸਥਾ ਵਿਚੋਂ ਅਸੀਂ ਇਹੀ ਸੰਦੇਸ਼
ਲਿਆਏ ਹਾਂ ਕਿ ਹੈ ਮਨੁੱਖੋ! ਤੂੰ ਵੀ ਗਿਆਨ ਰਾਹੀ ਨਿਰਵਾਣ ਪ੍ਰਾਪਤ ਕਰਕੇ ਜੀਵਨ
ਮੁਕਤ ਕਰ ਸਕਦਾ ਹੈ।
ਅੱਜ ਜੋ ਭਾਰਤੀ ਜੀਵਨ ਸਮਾਜ ਵਿੱਚ ਭ੍ਰਿਸ਼ਟਾਚਾਰ,
ਬੇਈਮਾਨੀ,ਧੋਖਾ,ਠੱਗੀ,
ਚਰਿੱਤਰਹੀਣਤਾ,
ਅਸਹਿਣਸ਼ੀਲਤਾ ੇਦੀਆਂ ਜੋ ਕੁਰੀਤੀਆਂ ਭਾਰੂ ਹੋ ਰਹੀਆਂ ਹਨ,
ਇਹਨਾਂ ਦੇ ਮੁਕਾਬਲੇ ਲਈ ਸੰਤ ਕਬੀਰ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਮਹੱਤਤਾ ਹੋਰ ਵੀ
ਸਾਰਥਿਕ ਹੋ ਜਾਂਦੀ ਹੈ। ਮਨੁੱਖ ਸੰਤ ਕਬੀਰ ਜੀ ਦੁਆਰਾ ਦਰਸਾਏ ਮਾਰਗ ਉਪਰ ਚੱਲ
ਕੇ,
ਇਸੇ ਸੰਸਾਰ ਵਿੱਚ,
ਇਸੇ ਧਰਤੀ
'ਤੇ ਤੇ
ਇਸੇ ਜੀਵਨ ਵਿੱਚ ਖੁਸ਼ਹਾਲ ਅਤੇ ਕਲਿਆਣਕਾਰੀ ਭਾਰਤੀ ਰਾਜ ਸਮਾਜ ਦੀ ਸਥਾਪਨਾ ਕਰ
ਸਕਦਾ ਹੈ।
ਐਸ ਐਲ ਵਿਰਦੀ ਐਡਵੋਕੇਟ
ਜੀ. ਟੀ. ਰੋਡ,
ਕਚਿਹਰੀ,
ਫਗਵਾੜਾ,
ਪੰਜਾਬ,
ਫੋਨ:
98145 17499, WWW.S1M“1S1M1J.3OM
|
|