ਭਾਰਤ ਦੀ ਅਜ਼ਾਦੀ ਤੇ ਭਵਿੱਖ
ਬਾਰੇ ਡਾਕਟਰ ਅੰਬੇਡਕਰ ਦੀ ਚਿਤਾਵਨੀ ਸੱਚ ਸਾਬਤ ਹੋਈ
ਐਸ
ਐਲ ਵਿਰਦੀ ਐਡਵੋਕੇਟ
ਤਿੰਲਗਾਨਾ
ਦੇ
ਮੁੱਦੇ ਨੇ ਦੇਸ਼ ਵਿਚ ਤਹਿਲਕਾ ਮਚਾ ਦਿੱਤਾ ਹੈ। ਅਲੱਗ ਗੋਰਖਾਲੈਂਡ ਲਈ
ਅੰਦੋਲਨ ਭੜਕ
ਪਿਆ ਹੈ। ਬੋਡੋਲੈਂਡ ਵਾਲੇ ਵੀ ਅੰਗੜਾਈ ਲੈ ਰਹੇ ਹਨ।
ਮਹਾਂਰਾਸ਼ਟਰ ਵਿਚ
ਵਿਧਰਭ ਦੀ ਬੁਝਾਰਤ
ਪੈ
ਗਈ ਹੈ। ਹਰਿਤ ਪ੍ਰਦੇਸ਼,
ਪੂਰਵ ਆਨਚਲ,
ਬੁਧੇਲਖੰਡ ਨਾਲ ਯੂ. ਪੀ. ਦੇ ਚਾਰ ਟੋਟੇ ਕਰਨ
ਲਈ
ਸਾਜ਼ਿਸ਼ ਰਚੀ ਜਾ ਰਹੀ ਹੈ। ਰਾਜਸਥਾਨ ਤੇ ਗੁਜਰਾਤ 'ਚ
ਸੁਰਾਸ਼ਟਰ ਦੀ ਅੱਗ ਸੁਲਘ ਰਹੀ ਹੈ।
ਲਾ
ਪਾ ਕੇ ਭਾਰਤ ਦੇ 50
ਟੋਟੇ ਕਰਨ ਲਈ ਧੂਣੀ ਧੁਖ ਰਹੀ ਹੈ। ਦੇਸ਼ ਵਿਚ ਫ਼ਿਰਕਾਪ੍ਰਸਤੀ,
ਜਾਤ ਪਾਤ ਤੇ ਇਲਾਕਾਵਾਦ ਦਾ ਰੁਝਾਨ ਦਿਨੋ ਦਿਨ ਵੱਧਦਾ ਜਾ ਰਿਹਾ ਹੈ।
ਉਪਰੋਂ ਚੀਨ ਤੇ
ਪਾਕਿਸਥਾਨ,
ਦੇਸ਼ ਦੀਆਂ ਸਰਹੱਦਾਂ 'ਤੇ
ਬਾਰ ਬਾਰ ਅਤੰਕ ਮਚਾ ਰਹੇ ਹਨ। ਉਪਰੋਕਤ ਸਭ ਦੇਖ ਕੇ 'ਦੇਸ਼
ਦੀ ਅਜ਼ਾਦੀ ਤੇ ਭਵਿੱਖ ਬਾਰੇ, 25
ਨੰਵਬਰ 1949
ਨੂੰ ਭਾਰਤੀ ਸੰਵਿਧਾਨ ਨੂੰ ਪਾਸ
ਕਰਾਉਣ ਸਮੇਂ,
ਡਾਕਟਰ ਅੰਬੇਡਕਰ ਵਲੋ•
ਸੰਵਿਧਾਨ ਸਭਾ ਨੂੰ ਦਿੱਤੀ ਗਈ ਚਿੰਤਾਵਨੀ ਅੱਜ ਸੱਚ
ਸਾਬਤ ਹੋਈ ਲੱਗਦੀ ਹੈ। ਉਹਨਾਂ ਚਿੰਤਾਵਨੀ ਦਿੰਦਿਆਂ ਕਿਹਾ ਸੀ;
''26
ਜਨਵਰੀ 1950
ਨੂੰ ਭਾਰਤ ਇਕ ਆਜ਼ਾਦ ਦੇਸ਼ ਹੋਵੇਗਾ। ਇਸ ਦੀ ਆਜ਼ਾਦੀ ਦਾ ਕੀ ਬਣੇਗਾ?
ਕੀ
ਭਾਰਤ ਆਪਣੀ ਆਜ਼ਾਦੀ
ਨੂੰ ਕਾਇਮ ਰੱਖ ਸਕੇਗਾ ਜਾਂ ਇਸ ਨੂੰ ਦੋਬਾਰਾ ਖੋਹ ਦੇਵੇਗਾ?
ਇਹ
ਪਹਿਲਾ ਵਿਚਾਰ ਹੈ ਜੋ
ਮੇਰੇ ਮਨ ਵਿਚ ਆਉਂਦਾ ਹੈ। ਇਹ ਗੱਲ ਤਾਂ ਨਹੀਂ ਕਿ ਭਾਰਤ ਕਦੀ ਵੀ
ਆਜ਼ਾਦ ਨਹੀਂ ਸੀ। ਗੱਲ
ਤਾਂ ਇਹ ਹੈ ਕਿ ਹਿੰਦੋਸਤਾਨ ਇਕ ਵਾਰ ਉਸ ਆਜ਼ਾਦੀ ਨੂੰ ਖੋਹ ਚੁੱਕਿਆ ਹੈ
ਜੋ ਉਸ ਨੂੰ
ਪ੍ਰਾਪਤ ਸੀ। ਕੀ ਦੂਜੀ ਵਾਰ ਵੀ ਇਹ ਆਜ਼ਾਦੀ ਨੂੰ ਖੋਹ ਦੇਵੇਗਾ?
ਮੈਨੂੰ ਇਹ ਵਿਚਾਰ ਭਾਰਤ
ਦੇ
ਭਵਿੱਖ ਬਾਰੇ ਚਿੰਤਾ ਵਿਚ ਪਾ ਦਿੰਦਾ ਹੈ। ਮੈਨੂੰ ਇਹ ਗੱਲ ਪ੍ਰੇਸ਼ਾਨ
ਕਰਦੀ ਹੈ ਕਿ
ਭਾਰਤ ਨੇ ਨਾ ਕੇਵਲ ਇਸ ਤੋਂ ਪਹਿਲਾਂ ਆਜ਼ਾਦੀ ਖੋਈ ਸਗੋਂ ਉਸ ਨੇ ਆਜ਼ਾਦੀ
ਨੂੰ ਆਪਣੇ ਹੀ ਕੁਝ
ਲੋਕਾਂ ਦੀ ਬੇਵਫਾਈ ਦੇ ਕਾਰਨ ਖੋਹ ਦਿੱਤਾ। ਮੁਹੰਮਦ ਬਿਨ ਕਾਸਮ ਦੇ
ਸਿੰਧ ਦੇ ਹਮਲੇ ਸਮੇਂ
ਰਾਜਾ ਦਾਹਰ ਦੇ ਫੌਜੀ ਕਮਾਂਡਰਾਂ ਨੇ ਮੁਹੰਮਦ ਬਿਨ ਕਾਸਮ ਦੇ ਏਜੰਟਾਂ
ਤੋਂ ਰਿਸ਼ਵਤਾਂ ਲੈ
ਕੇ
ਰਾਜਾ ਦਾਹਰ ਵਲੋਂ ਲੜਨ ਤੋਂ ਇਨਕਾਰ ਕਰ ਦਿੱਤਾ। ਜੈ ਚੰਦ ਨੇ ਮੁਹੰਮਦ
ਗੋਰੀ ਨੂੰ ਭਾਰਤ 'ਤੇ
ਹਮਲਾ ਕਰਨ ਦਾ ਸੱਦਾ ਦਿੱਤਾ ਅਤੇ ਪ੍ਰਿਥਵੀ ਰਾਜ ਵਿਰੁੱਧ ਯੁੱਧ ਵਿਚ
ਸਹਾਇਤਾ ਕਰਨ
ਅਤੇ ਸੋਲੰਕੀ ਰਾਜਿਆਂ ਦੀ ਮਦਦ ਦਿਲਵਾਉਣ ਦਾ ਵਾਅਦਾ ਕੀਤਾ। ਜਦ ਸ਼ਿਵਾ
ਜੀ ਹਿੰਦੂਆਂ ਨੂੰ
ਆਜ਼ਾਦ ਕਰਵਾਉਣ ਲਈ ਲੜ ਰਹੇ ਸਨ ਤਾਂ ਦੂਜੇ ਮਰਹੱਟੇ ਰਈਸ ਅਤੇ ਰਜਵਾੜੇ
ਲੜਾਈ ਵਿਚ ਮੁਗਲਾਂ
ਦਾ
ਸਾਥ ਦੇ ਰਹੇ ਸਨ। ਜਦੋਂ ਮੁਗਲ ਰਾਜੇ ਸਿੱਖ ਹਾਕਮਾਂ ਨੂੰ ਤਬਾਹ ਕਰਨ
ਦਾ ਯਤਨ ਕਰ ਰਹੇ
ਸਨ
ਤਾਂ ਉਨ•ਾਂ
ਦਾ ਵੱਡਾ ਕਮਾਂਡਰ ਗੁਲਾਬ ਚੰਦ ਚੁੱਪ ਚੁਪੀਤੀ ਬੈਠਾ ਸੀ ਅਤੇ ਉਸ ਨੇ
ਸਿੱਖ
ਰਾਜ ਨੂੰ ਬਚਾਉਣ ਲਈ ਕੋਸ਼ਿਸ਼ ਨਾ ਕੀਤੀ। 1857
ਈ.
ਵਿਚ ਜਦ ਦੇਸ਼ ਦੇ ਵੱਡੇ ਭਾਗ ਨੇ
ਅੰਗਰੇਜ਼ਾਂ ਵਿਰੁੱਧ ਜੰਗੇ ਆਜ਼ਾਦੀ ਦਾ ਐਲਾਨ ਕੀਤਾ ਹੋਇਆ ਸੀ ਉਦੋਂ ਵੀ
ਕਈ ਫਿਰਕੇ
ਚੁੱਪ-ਚਾਪ ਖੜੇ ਮੂਕ ਦਰਸ਼ਕ ਬਣਕੇ ਦੇਖਦੇ ਰਹੇ।
ਕੀ
ਇਤਿਹਾਸ ਖੁਦ ਨੂੰ ਦੋਹਰਾਏਗਾ?
ਇਹ
ਖਿਆਲ ਮੈਨੂੰ ਫਿਕਰ ਵਿਚ ਪਾਂਦਾ ਹੈ। ਇਹ ਚਿੰਤਾ ਇਸ ਗੱਲ ਦਾ ਅਹਿਸਾਸ
ਕਰਕੇ ਹੋਰ ਵੀ
ਡੂੰਘੀ ਹੋ ਜਾਂਦੀ ਹੈ ਕਿ ਜਾਤ ਅਤੇ ਵਿਸ਼ਵਾਸ਼ਾਂ ਦੀ ਸ਼ਕਲ 'ਚ
ਸਾਡੇ ਪੁਰਾਣੇ ਦੁਸ਼ਮਣਾਂ ਤੋਂ
ਇਲਾਵਾ ਅਸੀਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪਣਾ ਰਹੇ ਹਾਂ
ਜਿਹਨਾਂ ਦੇ ਵਖੋ-ਵੱਖ
ਅਤੇ ਇਕ ਦੂਜੇ ਤੋਂ ਵਿਰੁੱਧ ਅਕੀਦੇ (ਸਵਾਰਥ) ਹਨ। ਮੈਨੂੰ ਨਹੀਂ ਪਤਾ
ਕਿ ਲੀਡਰ ਲੋਕ
ਸਵਾਰਥਾ ਤੋਂ ਦੇਸ਼ ਨੂੰ ਤਰਜੀਹ ਦੇਣਗੇ ਜਾਂ ਦੇਸ਼ ਨਾਲੋ ਸਵਾਰਥਾ ਨੂੰ?
ਪਰ
ਇਹ ਗੱਲ ਯਕੀਨੀ
ਹੈ
ਕਿ ਜੇਕਰ ਪਾਰਟੀਆਂ ਨੇ ਸਵਾਰਥਾ ਨੂੰ ਦੇਸ਼ ਨਾਲੋ ਤਰਜੀਹ ਦਿੱਤੀ ਤਾਂ
ਸਾਡੀ ਆਜ਼ਾਦੀ
ਦੁਬਾਰਾ ਖਤਰੇ ਵਿਚ ਪਾ ਦਿੱਤੀ ਜਾਵੇਗੀ। ਸਾਨੂੰ ਸਭ ਨੂੰ ਮਜ਼ਬੂਤੀ ਨਾਲ
ਇਸ ਅੰਜਾਮ ਵਿਰੁੱਧ
ਡੱਟਣਾ ਹੋਵੇਗਾ।
26
ਜਨਵਰੀ 1950
ਨੂੰ ਅਸੀਂ ਇਕ ਟਕਰਾਵੀ ਜ਼ਿੰਦਗੀ ਵਿਚ ਪ੍ਰਵੇਸ਼ ਕਰ
ਰਹੇ ਹਾਂ। ਰਾਜਨੀਤੀ ਵਿਚ ਅਸੀਂ ਬਰਾਬਰ ਹੋਵਾਂਗੇ। ਪਰ ਸਮਾਜੀ ਅਤੇ
ਆਰਥਿਕ ਜੀਵਨ ਵਿਚ
ਨਾਬਰਾਬਰ। ਰਾਜਨੀਤੀ ਵਿਚ ਅਸੀਂ ਇਕ ਆਦਮੀ,
ਇਕ
ਵੋਟ,
ਇਕ
ਕੀਮਤ ਦੇ ਅਸੂਲ ਨੂੰ ਪ੍ਰਵਾਨ
ਕਰਾਂਗੇ। ਸਮਾਜੀ ਅਤੇ ਆਰਥਿਕ ਜੀਵਨ ਵਿਚ ਅਸੀਂ ਇਕ ਆਦਮੀ ਇਕ ਕਦਰ ਤੇ
ਅਸੂਲ ਤੋਂ ਮੁਨਕਰ
ਹੁੰਦੇ ਰਹਾਂਗੇ। ਕਿੰਨੀ ਦੇਰ ਅਸੀਂ ਟਕਰਾਵੀ ਜ਼ਿੰਦਗੀ ਗੁਜਾਰਦੇ
ਰਹਾਂਗੇ?
ਕਿੰਨੀ ਦੇਰ ਤੱਕ
ਅਸੀਂ ਸਮਾਜੀ ਅਤੇ ਆਰਥਿਕ ਜੀਵਨ ਵਿਚ ਬਰਾਬਰੀ ਤੋਂ ਇਨਕਾਰ ਕਰਦੇ
ਰਹਾਂਗੇ?
ਜੇਕਰ ਅਸੀਂ
ਲਗਾਤਾਰ ਕਾਫੀ ਚਿਰ ਸਮਾਨਤਾ ਤੋਂ ਇਨਕਾਰ ਕਰਦੇ ਰਹੇ ਤਾਂ ਅਸੀਂ ਅਜਿਹੀ
ਸਿਆਸੀ ਜਮਹੂਰੀਅਤ
ਨੂੰ ਖਤਰੇ ਵਿਚ ਪਾ ਕੇ ਰਹਾਂਗੇ। ਸਾਨੂੰ ਇਸ (ਗਰੀਬੀ-ਅਮੀਰੀ ਦੇ) ਫਰਕ
ਨੂੰ ਛੇਤੀ ਤੋਂ
ਛੇਤੀ ਦੂਰ ਕਰ ਦੇਣਾ ਹੋਵੇਗਾ,
ਵਰਨਾ ਉਹ ਲੋਕ ਜੋ ਨਾਬਰਾਬਰੀ ਤੋਂ ਪੀੜਤ ਹਨ ਸਿਆਸੀ
ਜਮਹੂਰੀਅਤ ਦੇ ਢਾਂਚੇ ਨੂੰ ਉਖਾੜ ਦੇਣਗੇ ਜੋ ਇਸ ਵਿਧਾਨ ਸਭਾ ਨੇ ਇੰਨੀ
ਮਿਹਨਤ ਨਾਲ ਬਣਾਇਆ
ਹੈ।
ਭਾਰਤ ਵਿਚ ਜਾਤਾਂ ਹਨ। ਇਹ ਜਾਤਾਂ ਦੇਸ਼ ਦੀਆਂ ਦੁਸ਼ਮਣ ਹਨ। ਸਭ ਤੋਂ
ਪਹਿਲਾਂ ਤਾਂ
ਇਹ
ਇਸ ਲਈ ਦੇਸ਼ ਦੀਆਂ ਦੁਸ਼ਮਣ ਹਨ ਕਿਉਂ ਕਿ ਇਹ ਸਮਾਜੀ ਜੀਵਨ ਵਿਚ ਵੱਖਰਾ
ਪਨ ਕਾਇਮ
ਕਰਦੀਆਂ ਹਨ। ਜਾਤਾਂ ਇਸ ਲਈ ਵੀ ਦੇਸ਼ ਦੇ ਖਿਲਾਫ ਹਨ ਕਿਉਂਕਿ ਇਹ ਈਰਖਾ²
ਅਤੇ ਘਿਰਣਾ ਪੈਦਾ
ਕਰਦੀਆਂ ਹਨ। ਜੇਕਰ ਅਸੀਂ ਅਸਲ ਵਿਚ ਇਕ ਕੌਮ ਬਣਨਾ ਚਾਹੁੰਦੇ ਹਾਂ ਤਾਂ
ਸਾਨੂੰ ਇਨ੍ਹਾਂ ਸਾਰੀਆਂ ਕਠਨਾਈਆਂ 'ਤੇ
ਕਾਬੂ ਪਾਉਣਾ ਹੋਵੇਗਾ। ਭਾਈਚਾਰਾ ਕਾਇਮ ਕਰਨਾ ਹੋਵੇਗਾ। ਭਾਈਚਾਰੇ
ਤੋਂ ਬਗੈਰ ਰਾਜਨੀਤਕ ਆਜ਼ਾਦੀ ਦਾ ਕੋਈ ਮਹੱਤਵ ਨਹੀਂ ਹੈ। ਭਾਈਚਾਰਾ ਅਸਲ
ਵਿਚ ਉਦੋਂ ਕਾਇਮ
ਹੋਵੇਗਾ,
ਜਦ
ਭਾਰਤ ਵਿਚ ਇਕ ਕੌਮ ਹੋਵੇਗੀ।
ਇਸ
ਦੇਸ਼ ਵਿਚ ਸਿਆਸੀ ਤਾਕਤ ਕੁਝ ਲੋਕਾਂ ਦੀ
ਇਜਾਰੇਦਾਰੀ ਬਣੀ ਹੋਈ ਹੈ ਜਦ ਕਿ ਦੇਸ਼ ਦੇ ਬਹੁਤ ਸਾਰੇ ਲੋਕ ਨਾ ਕੇਵਲ
ਭਾਰ ਢੋਣ ਵਾਲੇ
ਪਸ਼ੂਆਂ ਦੀ ਤਰ੍ਹਾਂ ਹਨ ਬਲਕਿ ਉਹ ਬੇਇੱਜ਼ਤੀਆਂ ਤੇ ਅਤਿਆਚਾਰ ਦਾ ਸ਼ਿਕਾਰ
ਵੀ ਹੁੰਦੇ ਹਨ। ਇਸ
ਇਜਾਰੇਦਾਰੀ ਨੇ ਨਾ ਕੇਵਲ ਉਨ੍ਹਾਂ ਨੂੰ ਉੱਨਤੀ ਦੇ ਮੌਕੇ ਤੋਂ
ਸੱਖਣਾ ਕਰ ਦਿੱਤਾ ਬਲਕਿ
ਉਨ੍ਹਾਂ ਦੇ ਜੀਵਨ ਰਸ ਨੂੰ ਵੀ ਚੂਸ ਲਿਆ ਹੈ। ਇਨ੍ਹਾਂ ਦੱਬੇ ਕੁਚਲੇ
ਲੋਕਾਂ ਦਾ ਗੁਲਾਮੀ ਤੋਂ
ਜੀਅ ਭਰ ਚੁੱਕਾ ਹੈ। ਉਹ ਆਪਣੇ 'ਤੇ
ਆਪਣੀ ਹਕੂਮਤ ਕਾਇਮ ਕਰਨ ਲਈ ਕਾਹਲੇ ਅਤੇ ਬੇਚੈਨ
ਹਨ।
ਇਬਰਾਹੀਮ ਲਿੰਕਨ ਨੇ ਕਿਹਾ ਕਿ ਫਟਿਆ ਹੋਇਆ ਘਰ ਬਹੁਤ ਦੇਰ ਤੱਕ ਨਹੀਂ
ਠਹਿਰ
ਸਕਦਾ। ਇਸ ਲਈ ਜਿੰਨੀ ਛੇਤੀ ਹੋ ਸਕੇ ਲੋਕਾਂ ਦੀ ਇੱਛਾ ਪੂਰੀ ਕੀਤੀ
ਜਾਏ,
ਇਸ
ਨਾਲ ਉਨਾਂ
ਹੀ
ਦੇਸ਼ ਦੀ ਆਜ਼ਾਦੀ ਅਤੇ ਦੇਸ਼ ਦੇ ਜਮਹੂਰੀ ਢਾਂਚੇ ਦੀ ਪਕਿਆਈ ਹੁੰਦੀ
ਜਾਵੇਗੀ। ਇਹ ਕੇਵਲ
ਜੀਵਨ ਦੇ ਹਰ ਖੇਤਰ 'ਚ
ਬਰਾਬਰਤਾ ਤੇ ਭਾਈਚਾਰੇ ਦੀ ਹੋਂਦ ਨਾਲ ਹੀ ਹੋ ਸਕਦਾ ਹੈ,
ਭਾਵ ਜਦ
ਤੱਕ ਜਾਤੀ ਤੇ ਜਮਾਤੀ ਰਹਿਤ ਸਮਾਜ ਦੀ ਸਥਾਪਨਾ ਨਹੀਂ ਹੁੰਦੀ,
ਤਦ
ਤੱਕ ਆਜ਼ਾਦੀ ਦਾ ਕੋਈ
ਮਹੱਤਵ ਨਹੀਂ ਹੈ।''
ਦੇਸ਼ ਦੀ ਵਿਦੇਸ਼ ਨੀਤੀ ਬਾਰੇ
ਅੱਜ ਦੇਸ਼ ਆਪਣੀ ਵਿਦੇਸ਼ ਨੀਤੀ
ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਵਿਚ ਉਲਝਿਆ ਹੋਇਆ ਹੈ। ਕਈ
ਸਮੱਸਿਆਵਾਂ ਸਾਡੀ ਵਿਦੇਸ਼
ਨੀਤੀ ਕਾਰਨ ਇੰਨੀਆਂ ਪੇਚੀਦਾ ਹੋ ਗਈਆਂ ਹਨ ਕਿ ਉਨ੍ਹਾਂ ਦੇਸ਼ ਦਾ ਨੱਕ
ਵਿਚ ਦਮ ਕੀਤਾ ਹੋਇਆ
ਹੈ। ਵਿਦੇਸ਼ ਨੀਤੀ ਪ੍ਰਤੀ ਡਾਕਟਰ ਅੰਬੇਡਕਰ ਨੇ ਲਾਅ ਮਨਿਸਟਰੀ ਤੋਂ
ਅਸਤੀਫੇ ਦਿੰਦੇ
ਸਮੇਂ ਜੋ 10
ਅਕਤੂਬਰ 1951
ਨੂੰ ਆਪਣਾ ਬਿਆਨ ਜਾਰੀ ਕੀਤਾ,
ਉਸ
ਵਿਚ ਉਹ ਕਹਿੰਦੇ ਹਨ;
''15
ਅਗਸਤ 1947
ਨੂੰ ਜਦ ਅਸੀਂ ਆਜ਼ਾਦੀ ਪ੍ਰਾਪਤ ਕੀਤੀ ਤਾਂ ਉਸ ਸਮੇਂ ਇਕ ਵੀ ਅਜਿਹਾ
ਦੇਸ਼
ਨਹੀਂ ਸੀ ਜੋ ਸਾਡਾ ਭਲਾ ਨਾ ਚਾਹੁੰਦਾ ਹੋਵੇ। ਭਾਵ ਇਕ ਵੀ ਦੇਸ਼ ਨਹੀਂ
ਸੀ ਜੋ ਸਾਡਾ ਬੁਰਾ
ਚਾਹੁੰਦਾ ਹੋਵੇ। ਸੰਸਾਰ ਦਾ ਹਰ ਦੇਸ਼ ਸਾਡਾ ਮਿੱਤਰ ਸੀ। ਹੁਣ ਚਾਰ
ਸਾਲਾਂ ਬਾਅਦ ਹੀ ਸਭ
ਸਾਨੂੰ ਛੱਡ ਗਏ ਹਨ। ਸਾਡਾ ਕੋਈ ਮਿੱਤਰ ਨਹੀਂ ਹੈ। ਅਸੀਂ ਸਭ ਤੋਂ
ਅਲੱਗ ਥਲੱਥ ਹੋ ਗਏ
ਹਾਂ। ਅਸੀਂ ਇਕੱਲੇ ਹੀ ਆਪਣੀ ਬੇੜੀ ਖਿੱਚੀ ਫਿਰਦੇ ਹਾਂ। ਯੂ. ਐਨ. ਓ.
'ਚ
ਸਾਡੇ
ਪ੍ਰਸਤਾਵਾਂ ਦਾ ਸਮਰਥਨ ਕਰਨ ਲਈ ਕੋਈ ਨਹੀਂ ਮਿਲਦਾ। ਆਪਣੀ ਆਮਦਨੀ ਦਾ
ਵੱਡਾ ਹਿੱਸਾ ਸੈਨਿਕ
ਸ਼ਕਤੀ 'ਤੇ
ਖਰਚ ਕਰਨਾ ਪੈਂਦਾ ਹੈ। ਸਿੱਟੇ ਵਜੋਂ ਕਰੋੜਾਂ ਲੋਕਾਂ ਨੂੰ ਭੁੱਖ ਮਰੀ
ਤੋਂ
ਬਚਾਉਣਾ ਮੁਸ਼ਕਲ ਹੋ ਗਿਆ ਹੈ। ਪੈਸੇ ਖੁਣੋ ਦੇਸ਼ ਦਾ ਉਦਯੋਗੀਕਰਨ ਕਰਨਾ
ਕਠਿਨ ਹੋ ਗਿਆ ਹੈ।
ਦੇਸ਼ ਦੀ ਕੁਲ ਆਮਦਨ 350
ਅਰਬ ਵਿਚੋਂ 180
ਅਰਬ ਰੁਪਏ ਸੈਨਾ 'ਤੇ
ਖਰਚ ਹੋ ਜਾਂਦੇ ਹਨ ਭਾਵ
ਕੁੱਲ ਆਮਦਨ ਦਾ ਅੱਧਾ ਹਿੱਸਾ ਰੱਖਿਆ ਲਈ ਖਰਚ ਹੋ ਜਾਂਦਾ ਹੈ। ਉਪਰੋਕਤ
ਖਰਚ ਸਾਡੀ ਗਲਤ
ਵਿਦੇਸ਼ ਨੀਤੀ ਦਾ ਹੀ ਨਤੀਜਾ ਹੈ।''
ਜੰਮੂ-ਕਸ਼ਮੀਰ ਬਾਰੇ ਡਾ. ਅੰਬੇਡਕਰ ਦੇ ਸੁਝਾਅ ਨੂੰ ਮੰਨਿਆ ਹੁੰਦਾ ਤਾਂ
ਅੱਜ ਇਹ ਦਿਨ ਨਾ ਆਉਂਦੇ?
''ਪਾਕਿਸਤਾਨ
ਨਾਲ ਸਾਡੇ ਜੋ ਸਬੰਧ ਵਿਗੜੇ ਹੋਏ ਹਨ ਉਸ ਦੇ ਦੋ ਕਾਰਨ ਹਨ। ਇਕ ਕਸ਼ਮੀਰ
ਤੇ ਦੂਜਾ ਪੂਰਬੀ
ਬੰਗਾਲ। ਕਸ਼ਮੀਰ ਸਮੱਸਿਆ ਦਾ ਸਰਵ-ਸ੍ਰੇਸ਼ਟ ਹੱਲ ਕਸ਼ਮੀਰ ਦਾ ਬਟਵਾਰਾ
ਹੀ ਹੈ। ਬਟਵਾਰਾ ਇਸ
ਲਈ
ਕਿਉਂਕਿ ਏਸ਼ੀਆ ਵਿਚ ਧਰਮ ਦੀ ਪ੍ਰਭੂਸੱਤਾ ਨੂੰ ਕੋਈ ਅੱਖੋਂ ਉਹਲੇ ਨਹੀਂ
ਕਰ ਸਕਦਾ।
ਬਟਵਾਰਾ ਠੀਕ ਉਵੇਂ ਹੀ ਹੋਵੇ ਜਿਵੇਂ ਭਾਰਤ ਦਾ ਕੀਤਾ। ਉਨ੍ਹਾਂ ਕਿਹਾ,
ਕਸ਼ਮੀਰ ਦਾ ਹਿੰਦੂ
ਅਤੇ ਬੋਧ ਭਾਗ ਹਿੰਦੋਸਤਾਨ ਨੂੰ ਦੇ ਦਿੱਤਾ ਜਾਵੇ ਅਤੇ ਕਸ਼ਮੀਰ ਘਾਟੀ
ਦਾ ਮੁਸਲਮਾਨ ਭਾਗ
ਜਿੱਥੇ 85%
ਮੁਸਲਮਾਨ ਹਨ,
ਉਹ
ਜਿਥੇ ਜਾਣਾ ਚਾਹੁਣ,
ਜਾਣ ਦੇਣਾ ਚਾਹੀਦਾ ਹੈ।
ਜਬਰਦਸਤੀ
ਜਾਂ ਸੰਵਿਧਾਨ ਰਾਹੀਂ ਵਿਸ਼ੇਸ਼ ਦਰਜਾ ਜਾਂ ਵੱਧ ਤੋਂ ਵੱਧ ਸਹੂਲਤਾਂ ਦੇ
ਕੇ ਕਸ਼ਮੀਰ ਨੂੰ
ਸਾਥ ਰੱਖਣਾ,
ਇਕ
ਚਿੱਟਾ ਹਾਥੀ ਬੰਨ•ਣ
ਤੋਂ ਸਿਵਾਏ ਕੁਝ ਵੀ ਨਹੀਂ ਹੈ। ਜਿਸ ਤਰ੍ਹਾਂ ਚਿੱਟਾ
ਹਾਥੀ ਵੇਖਣ ਨੂੰ ਤਾਂ ਸੋਹਣਾ ਲੱਗਦਾ ਹੈ ਪਰ ਉਸ ਨੇ ਖਾਣਾ ਹੀ ਖਾਣਾ
ਹੈ,
ਦੇਣਾ ਕੁਝ ਵੀ
ਨਹੀਂ। ਇਸੇ ਤਰ੍ਹਾਂ ਕਸ਼ਮੀਰ ਦੇਖਣ ਨੂੰ ਸੋਹਣਾ ਲੱਗਦਾ ਹੈ ਪਰ ਦਿੰਦਾ
ਕੁਝ ਵੀ ਨਹੀਂ ਹੈ,
ਸਿਰਫ ਖਾਂਦਾ ਹੀ ਖਾਂਦਾ ਹੈ। ਇਸ ਲਈ ਇਹ ਚਿੱਟਾ ਹਾਥੀ ਬੰਨ•ਣਾ
ਨਹੀਂ ਚਾਹੀਦਾ। ਕਸ਼ਮੀਰ
ਨੂੰ ਵਿਸ਼ੇਸ਼ ਦਰਜਾ ਅਤੇ ਸਹੂਲਤਾ ਦੇਣ ਦੀ ਬਨਿਸਬਤ ਜੰਮੂ ਅਤੇ ਲਦਾਖ
ਨੂੰ ਛੱਡ ਕੇ ਕਸ਼ਮੀਰ
ਘਾਟੀ ਵਿਚ ਜਨਮਤ ਕਰਵਾ ਲੈਣਾ ਚਾਹੀਦਾ ਹੈ। ਜੇਕਰ ਉਸ ਨੇ ਹਿੰਦੋਸਤਾਨ
ਵਿਚ ਰਹਿਣਾ ਹੈ ਤਾਂ
ਆਮ
ਨਾਗਰਿਕ ਵਾਂਗ ਰਹੇ।''
ਡਾਕਟਰ ਅੰਬੇਡਕਰ ਦੇ ਉਪਰੋਕਤ ਸੁਝਾਵਾਂ ਨੂੰ ਮੰਨਿਆ
ਨਹੀਂ ਗਿਆ। ਧਾਰਾ 370
ਰਾਹੀਂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹੀ ਨਹੀਂ ਦਿੱਤਾ ਗਿਆ ਸਗੋਂ
ਵਿਸ਼ੇਸ਼ ਸਹੂਲਤਾਂ ਵੀ ਦਿੱਤੀਆਂ ਗਈਆਂ। 65
ਸਾਲ ਬਾਅਦ ਵੀ ਕਸ਼ਮੀਰ ਦੀ ਸਮੱਸਿਆ ਜਿਉਂ ਦੀ
ਤਿਉਂ ਖੜ੍ਹੀ ਹੈ। ਅਰਬਾਂ,
ਖਰਬਾਂ ਰੁਪਏ ਦੀਆਂ ਸਹੂਲਤਾਂ ਖਾ ਕੇ ਵੀ ਕਸ਼ਮੀਰ ਦੇ ਮੁਸਲਮਾਨ
ਹਿੰਦੋਸਤਾਨ ਦੇ ਹੱਕ ਵਿਚ ਨਹੀਂ ਹਨ। ਰੋਜ਼ਾਨਾਂ ਦੀ ਮਾਰਧਾੜ,
ਕਤਲੇਆਮ,
ਉੁਧਾਲੇ,
ਹਿੰਦੂਆਂ
ਦੇ
ਉਜਾੜੇ,
ਹਿਜਰਤ ਕਰਨ ਤੇ ਮੌਜ਼ੂਦਾ ਸਥਿਤੀ ਇੰਨੀ ਵਿਸਫੋਟਕ ਬਣ ਚੁੱਕੀ ਹੈ ਕਿ
ਹਿੰਦੋਸਤਾਨ ਦੀ ਹਾਲਤ ਅੱਜ 'ਸੱਪ
ਦੇ ਮੂੰਹ ਵਿਚ ਕਿਰਲੀ'
ਵਾਲੀ ਹੋ ਗਈ ਹੈ। ਕਸ਼ਮੀਰ ਕਾਰਨ
ਹੀ
ਭਾਰਤ ਨੂੰ ਪਾਕਿਸਤਾਨ ਨਾਲ ਤਿੰਨ ਲੜਾਈਆਂ ਕਰਨੀਆਂ ਪਈਆਂ। ਕਸ਼ਮੀਰ
ਕਾਰਨ ਹੀ
ਪਾਕਿਸਤਾਨ,
ਭਾਰਤ ਨੂੰ ਦੁਨੀਆਂ ਸਾਹਮਣੇ ਭੰਡ ਰਿਹਾ ਹੈ। ਕਸ਼ਮੀਰ ਕਾਰਨ ਹੀ ਰੱਖਿਆ
'ਤੇ
ਬੇਤਹਾਸ਼ਾ ਖਰਚਾ ਕਰਨਾ ਪੈ ਰਿਹਾ ਹੈ।
ਚੀਨੀ ਹਮਲੇ ਬਾਰੇ ਭਵਿੱਖ ਬਾਣੀ,
ਚੀਨ ਭਾਰਤ 'ਤੇ
ਹਮਲਾ ਕਰੇਗਾ
8
ਨਵੰਬਰ 1951
ਨੂੰ ਲਖਨਊ ਯੂਨੀਵਰਸਿਟੀ ਵਲੋਂ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ
ਕਰਦਿਆਂ
ਡਾ. ਅੰਬੇਡਕਰ ਨੇ ਕਿਹਾ, ''ਆਪਣੀ
ਵਿਦੇਸ਼ ਨੀਤੀ ਨੂੰ ਪ੍ਰਭਾਵਸ਼ਾਲੀ ਬਣਾਉਣ ਦਾ ਮੂਲ ਮੰਤਰ
ਇਹ
ਹੈ ਕਿ ਖੁਦ ਨੂੰ ਸਧਾਰਨ ਅਤੇ ਸਾਦਾ ਬਣਾਇਆ ਜਾਵੇ। ਮੇਰਾ ਇਹ ਦ੍ਰਿੜ
ਵਿਸ਼ਵਾਸ਼ ਹੈ ਕਿ
ਭਾਰਤ ਨੂੰ ਚੀਨ ਦੇ ਲਈ ਸੁਰੱਖਿਆ ਪ੍ਰੀਸ਼ਦ ਵਿਚ ਸਥਾਈ ਸਥਾਨ ਦਿਵਾਉਣ
ਦੀ ਬਜਾਏ ਆਪਣੇ ਲਈ
ਸਥਾਈ ਸਥਾਨ ਲੈਣ ਲਈ ਸੰਘਰਸ਼ ਕਰਨਾ ਚਾਹੀਦਾ ਹੈ।
ਹਿੰਦੋਸਤਾਨ ਅਤੇ ਪਾਕਿਸਤਾਨ ਇਕ ਹੀ
ਦੇਸ਼ ਭਾਰਤ ਦੇ ਦੋ ਅੰਗ ਹਨ। ਹਜ਼ਾਰਾਂ ਸਾਲਾਂ ਤੋਂ ਹਿੰਦੂ-ਮਸੁਸਲਮਾਨ
ਇਕੱਠੇ ਰਹਿੰਦੇ ਆਏ
ਹਨ। ਇਨ੍ਹਾਂ ਹਲਾਤਾਂ ਵਿਚ ਇਹ ਸਹੀ ਹੈ ਕਿ ਦੋਨੋਂ ਦੇਸ਼ ਮਿਲ ਜੁਲ ਕੇ
ਇਕ ਅੱਛੇ ਗਵਾਢੀ ਦੀ
ਤਰ੍ਹਾਂ ਪ੍ਰੇਮ ਭਾਵ ਨਾਲ ਰਹਿਣ ਅਤੇ ਜਨਤਾ ਦੀ ਸੁੱਖ ਸੁਵਿਧਾ ਲਈ
ਯਤਨਾਂ ਵਿਚ ਵਾਧਾ ਕਰਨ।
ਪ੍ਰੰਤੂ
ਅਜਿਹਾ ਨਾ ਕਰਕੇ ਪਾਕਿਸਤਾਨ ਨਾਲ ਦੁਸ਼ਮਣੀ ਪਾਉਣਾ ਅਤੇ ਚੀਨ ਨਾਲ
ਮਿੱਤਰਤਾ ਵਧਾਉਣਾ ਇਕ
ਬੇਰੁਖੀ ਗੱਲ ਹੈ ਜੋ ਦੋਵਾਂ ਦੇਸ਼ਾਂ ਦੇ ਹਿੱਤਾਂ ਦੇ ਖਿਲਾਫ ਬਹੁਤ ਹੀ
ਬੇਲੋੜੀ ਹੈ। ਭਾਰਤ
ਅਤੇ ਪਾਕਿਸਤਾਨ ਬਰਾਬਰ ਮਿੱਤਰ ਹੋ ਸਕਦੇ ਹਨ ਲੇਕਿਨ ਚੀਨ ਅਤੇ
ਪਾਕਿਸਤਾਨ ਮਿੱਤਰ ਨਹੀਂ
ਹੋ
ਸਕਦੇ। ਚੀਨ ਨਾ ਪਾਕਿਸਤਾਨ ਦਾ ਤੇ ਨਾ ਹੀ ਭਾਰਤ ਦਾ ਮਿੱਤਰ ਹੋ ਸਕਦਾ
ਹੈ। ਚੀਨ
ਵਿਸਥਾਰਵਾਦੀ ਦੇਸ਼ ਹੈ। ਉਸ ਦਾ ਉਦੇਸ਼ ਛੋਟੇ ਕਮਜ਼ੋਰ ਦੇਸ਼ਾਂ ਨੂੰ
ਹੜੱਪਣਾ ਹੈ। ਤਿੱਬਤ ਦੇ
ਸਾਥ ਚੀਨ ਦਾ ਵਰਤਾਵ ਇਕ ਨਮੂਨਾ ਹੈ। ਚੀਨ ਨਾਲ ਸਾਜਿਸ਼ ਰਚਕੇ ਭਾਰਤ
ਪ੍ਰਤੀ ਯੁੱਧ ਦਾ ਮਹੌਲ
ਪੈਦਾ ਕਰਨਾ ਪਾਕਿਸਤਾਨ ਦਾ ਬਚਪਨਾ ਹੈ।
ਚੀਨ ਨੂੰ ਲਹਾਸਾ (ਤਿੱਬਤ) ਉਤੇ ਕਬਜਾ ਕਰ
ਲੈਣ ਦੇਣਾ,
ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਇਕ ਤਰ੍ਹਾਂ,
ਚੀਨ ਨੂੰ
ਆਪਣੀਆਂ ਫੌਜਾ ਭਾਰਤ ਦੀ ਸਰਹੱਦ ਤੱਕ ਲੈ ਆਉਣ ਲਈ ਸਹਿਮਤੀ ਦੇਣਾ ਹੀ
ਹੈ। ਇਨ੍ਹਾਂ ਸਭ
ਗੱਲਾਂ ਨੂੰ ਵਿਚਾਰਨ 'ਤੇ
ਮੈਨੂੰ ਲਗਦਾ ਹੈ ਕਿ ਇਹ ਮੂਰਖਤਾ ਦੀ ਗੱਲ ਹੈ।''
ਉਹਨਾਂ 1954 'ਚ
ਪਾਰਲੀਮੈਂਟ 'ਚ
ਕਿਹਾ ਸੀ ਕਿ ਚੀਨ ਭਾਰਤ 'ਤੇ
ਹਮਲਾ ਕਰੇਗਾ। ਬੇਸ਼ੱਕ ਅਸੀਂ ਇਸ
ਗੱਲ 'ਤੇ
ਵਿਸ਼ਵਾਸ਼ ਨਾ ਕਰੀਏ ਕਿ ਜਲਦੀ ਹੀ ਭਾਰਤ 'ਤੇ
ਹਮਲਾ ਹੋਣ ਵਾਲਾ ਨਹੀਂ ਤਾਂ ਵੀ
ਭਾਰਤ 'ਤੇ
ਹਮਲਾ ਹੋ ਸਕਦਾ ਹੈ ਅਤੇ ਇਹ ਹਮਲਾ ਉਨ੍ਹਾਂ ਲੋਕਾਂ ਦੁਆਰਾ ਹੀ ਹੋਵੇਗਾ
ਜਿਨ੍ਹਾਂ
ਨੂੰ ਹਮਲਾ ਕਰਨ ਦੀ ਆਦਤ ਪਈ ਹੋਈ ਹੈ।''
1962
ਵਿਚ ਚੀਨ ਨੇ ਭਾਰਤ 'ਤੇ
ਹਮਲਾ ਕੀਤਾ।
ਡਾਕਟਰ ਅੰਬੇਡਕਰ ਦੀ ਭਵਿੱਖਬਾਣੀ ਸੱਚ ਸਾਬਤ ਹੋਈ। ਜਾਨ ਮਾਲ ਦਾ
ਨੁਕਸਾਨ ਤਾਂ ਹੋਇਆ ਹੀ,
ਪਰ
ਦੇਸ਼ ਦਾ 14
ਹਜ਼ਾਰ ਵਰਗ ਮੀਲ ਦਾ ਇਲਾਕਾ ਵੀ ਗਵਾਇਆ। ਅੱਜ ਫਿਰ ਬਾਰਡਰ 'ਤੇ
ਹਮਲੇ ਦੀ
ਤਿਆਰੀ ਚਲ ਰਹੀ ਹੈ। ਇਹਨਾਂ ਸਮੱਸਿਆਵਾਂ ਲਈ ਕੌਣ ਜਿੰਮੇਵਾਰ ਹੈ?
ਜੇਕਰ ਅਜ਼ਾਦੀ,
ਵਿਦੇਸ਼ ਨੀਤੀ,
ਚੀਨ,
ਕਸ਼ਮੀਰ ਬਾਰੇ ਡਾਕਟਰ ਅੰਬੇਡਕਰ ਦੇ ਸੁਝਾਅ ਨੂੰ ਮੰਨ ਲਿਆ ਜਾਂਦਾ ਤਾਂ
ਸਮੱਸਿਆਵਾਂ ਉਦੋਂ ਹੀ ਹੱਲ ਹੋ ਜਾਣੀਆਂ ਸੀ। ਹੁਣ ਤੱਕ ਦੇਸ਼ ਦਾ ਜਾਨੀ
ਅਤੇ ਅਰਬਾਂ,
ਖਰਬਾਂ ਰੁਪਇਆ ਖਰਾਬ ਨਾ ਹੁੰਦਾ?
ਇਹ
ਰੁਪਇਆ ਦੇਸ਼ ਦੀ ਤਰੱਕੀ ਲਈ ਵਰਤਿਆ ਜਾਂਦਾ ਤਾਂ ਅੱਜ
ਦੇਸ਼ ਖੁਸ਼ਹਾਲ ਹੁੰਦਾ।
ਐਸ. ਐਲ. ਵਿਰਦੀ ਐਡਵੋਕੇਟ
ਸਿਵਲ ਕੋਰਟਸ,
ਫਗਵਾੜਾ,
ਪੰਜਾਬ
ਫੋਨ: ਮੋ: 98145-17499