ਨੇਤਾਵਾਂ ਤੇ ਅਫਸਰਾਂ ਦੀਆਂ ਜਾਇਦਾਦਾਂ ਦਾ ਖੁਲਾਸਾ
ਹੋਵੇ
ਗਰੀਬੀ ਵਾਂਗ ਅਮੀਰੀ ਦੀ ਰੇਖਾ ਵੀ ਨਿਸ਼ਚਿਤ
ਹੋਵੇ-ਐਡਵੋਕੇਟ ਵਿਰਦੀ
ਬੈਰਗੈਮੋ
(8ਅਪ੍ਰੈਲ)
ਅੱਜ ਇੱਥੇ ਇਟਾਲੀਆ ਦੇ ਵੱਖ-ਵੱਖ ਭਾਗਾਂ
'ਚੋ ਇੱਕਤਰ ਹੋਏ ਮੂਲ ਭਾਰਤੀਆਂ ਨੂੰ ਭਾਰਤ ਤੋਂ ਆਏ ਉੱਘੇ
ਲੇਖਕ ਤੇ ਚਿੰਤਕ ਡਾ. ਐੱਸ ਐੱਲ ਵਿਰਦੀ ਐਡਵੋਕੇਟ ਪੰਜਾਬ ਐਡ ਹਰਿਆਣਾ
ਹਾਈ ਕੋਰਟ ਨੇ ਸੰਮਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਰਾਜਨੀਤੀ ਸਵਾਰਥ
ਦੇ ਸਿਖਰਾਂ ਉੱਤੇ ਪਹੁੰਚ ਗਈ ਹੈ। ਸਰਕਾਰ ਬਣਾਉਣ ਲਈ ਸਭ ਪਾਰਟੀਆਂ
ਅਸੂਲ ਛਿੱਕੇ ਟੰਗ ਦਿੰਦੀਅੰ ਹਨ। ਧੋਖਾ,
ਧੜੀ,
ਫਰੇਬ,
ਮਕਾਰੀ ਅੱਜ ਦੀ ਰਾਜਨੀਤੀ ਦਾ ਰਾਜ ਹੈ। ਆਗੂ ਅਫਸਰ ਸਭ
ਭ੍ਰਿਸ਼ਟਾਚਾਰ ਵਿਚ ਲਿਪਤ ਹਨ। ਜਦ ਕਿ ਅਜਾਦੀ ਦੇ
65 ਸਾਲ ਬਾਅਦ ਵੀ ਦੇਸ਼ ਦੇ
40 ਕਰੋੜ ਲੋਕ ਭੁੱਖੇ ਸੌਦੇਂ ਹਨ। ਲੋਕ ਬਿਮਾਰੀਆਂ ਨਾਲ ਵਿਲਕ
ਰਹੇ ਹਨ। ਇਲਾਜ ਥੁੜੋ ਗਰੀਬ ਮਰ ਰਹੇ ਹਨ। ਜਦ ਕਿ ਭ੍ਰਿਸ਼ਟ ਆਗੂਆਂ,
ਅਫਸਰਾਂ ਤੇ ਬਾਬਿਆਂ ਨੇ ਇੱਕ ਲੋਖ ਕਰੋੜ ਦਾ ਕਾਲਾ ਧੰਨ
ਵਿਦੇਸ਼ੀ ਬੈਂਕਾਂ ਵਿਚ ਜਮਾਂ ਕਰਾਇਆ ਹੋਇਆ ਹੈ।
ਐਡਵੋਕੇਟ ਵਿਰਦੀ ਨੇ
ਕਿਹਾ ਕਿ ਸਰਕਾਰ ਨੇ ਜਦ ਗਰੀਬੀ ਦੀ ਰੇਖਾ ਨਿਸ਼ਚਿਤ ਕੀਤੀ ਹੋਈ ਹੈ,
ਫਿਰ ਉਹ ਅਮੀਰੀ ਦੀ ਰੇਖਾ ਵੀ ਨਿਸ਼ਚਿਤ ਕਰੇ ਕਿ ਇਸ ਤੋਂ ਵੱਧ
ਕਿਸੇ ਦੀ ਜਾਇਦਾਦ ਨਹੀ ਹੋਵੇਗੀ। ਜੋ ਇਸ ਤੋਂ ਵੱਧ ਜਾਇਦਾਦ ਬਣਾਏਗਾ
ਉਸ ਨੂੰ
10 ਸਾਲ ਦੀ ਕੇਦ ਦਾ ਕਾਨੂੰਨ ਬਣਾਏ ਤਾਂ ਫਿਰ ਕੋਈ
ਭ੍ਰਿਸ਼ਟਾਚਾਰ ਨਹੀ ਕਰੇਗਾ। ਦੇਸ਼ ਦੇ ਅੱਜ ਕਈ ਲੋਕਾਂ ਪਾਸ ਜਮੀਨ ਵੀ ਹੈ,
ਵਿਉਪਾਰ ਵੀ ਹੈ ਤੇ ਉਹ ਨੌਕਰੀ ਵੀ ਕਰਦੇ ਹਨ। ਜਿਸ ਕਾਰਨ ਦੇਸ਼
ਦਾ ਧੰਨ ਉਨਾਂ ਪਾਸ ਇੱਕਤਰ ਹੋ ਰਿਹਾ ਹੈ। ਜੇਕਰ ਸਰਕਾਰ ਇੱਕ ਵਿਅਕਤੀ,
ਇੱਕ ਰੋਜ਼ਗਾਰ-ਕਿੱਤਾ,
ਨੌਕਰੀ ਜਾਂ ਵਿਉਪਾਰ ਦਾ ਕਾਨੂੰਨ ਬਣਾਏ ਤਾਂ ਦੇਸ਼ ਵਿਚੋਂ
ਬੇਰੋਜ਼ਗਾਰੀ ਅਤੇ ਭ੍ਰਿਸ਼ਟਾਚਾਰ ਖਤਮ ਹੋ ਸਕਦਾ ਹੈ ਅਤੇ ਭਾਰਤ ਮੁੜ
ਸੋਨੇ ਦੀ ਚਿੜੀ ਬਣ ਸਕਦਾ ਹੈ।
ਇਸ ਮੌਕੇ ਸਰਬਜੀਤ ਵਿਰਕ
ਪ੍ਰਧਾਨ,
ਗਿਆਨ ਚੰਦ ਸੂਦ ਚੈਅਰਮੈਨ,
ਕੁਲਵਿੰਦਰ ਲੋਈ ਮੀਤ ਪ੍ਰਧਾਨ,
ਦੇਸ ਰਾਜ ਜੱਖੂ ਜ.ਸਕੱਤਰ,
ਭਾਰਤ ਰਤਨ ਡਾ. ਅੰਬੇਡਕਰ ਵੈਲਫੇਅਰ ਸੁਸਾਈਟੀ ਯਰੂਪ,
ਸ਼੍ਰੀ ਰਾਮ ਲੁਭਾਇਆ ਬੰਗੜ ਪ੍ਰਧਾਨ,
ਦੇਸ ਰਾਜ ਚੁੰਬਰ ਚੈਅਰਮੈਨ,
ਰਣਜੀਤ ਸਿੰਘ ਵਾਇਸ ਪ੍ਰਧਾਨ,
ਸਰਬਜੀਤ ਜਗਤਪੁਰੀ ਸਟੇਜ ਸਕੱਤਰ,
ਤੀਰਥ ਰਾਮ ਜਗਤਪੁਰੀ,
ਕਮਲਜੀਤ ਸਿੰਘ,
ਰਮੇਸ਼ ਸਿੰਘ,
ਜਸਵਿੰਦਰ ਸਿੰਘ,
ਇੰਦਰਜੀਤ ਕੁਮਾਰ,
ਸ਼੍ਰੀ ਸੋਮੀ ਜੀ,
ਮਨਦੀਪ ਸਹਿਗਲ ਵੀ ਸ਼ਾਮਲ ਸਨ। ਫੋਟੋ ਅਟੈਚਡ
ਸਰਬਜੀਤ ਵਿਰਕ ਪ੍ਰਧਾਨ,
ਭਾਰਤ ਰਤਨ ਡਾ. ਅੰਬੇਡਕਰ ਵੈਲਫੇਅਰ
ਸੁਸਾਈਟੀ ਇੱਟਲੀ (ਯਰੂਪ)