ਤਤਕਰਾ

HOME PAGE

 

ਸਮਾਜਿਕ ਸਜਾਵਾਂ ਦਿੱਤੇ ਬਗੈਰ ਔਰਤਾਂ 'ਤੇ ਅੱਤਿਆਚਾਰ ਬੰਦ ਨਹੀਂ ਹੋਣੇ

ਐਸ ਐਲ ਵਿਰਦੀ ਐਡਵੋਕੇਟ

                ਅਜ਼ਾਦੀ ਦੇ 65 ਸਾਲ ਬਾਅਦ ਇਹ ਪਹਿਲੀ ਵਾਰ ਹੈ ਕਿ ਦੇਸ਼ ਦੇ ਸ਼ਾਸ਼ਕਾਂ ਨੇ ਉਹ ਵੀ ਲੋਕਾਂ ਦੇ ਰੋਹ ਤੋਂ ਡਰਦਿਆ ਹੀ, ਪਹਿਲੀ ਵਾਰ ਦੇਸ਼ ਦੇ ਇਕ ਵਾਸੀ ਨੂੰ ਨਾਗਰਿਕ ਮੰਨਿਆ ਅਤੇ ਅਜ਼ਾਦ ਦੇਸ਼ ਦੇ ਨਾਗਰਿਕ ਵਾਂਗ ਉਸ ਦੇ ਜੀਵਨ ਨੂੰ ਬਚਾਉਣ ਲਈ ਉਪਰਾਲੇ ਕੀਤੇਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਸਪੈਸ਼ਲ ਅਦਾਲਤਾਂ ਬਣਾਈਆ ਨਹੀ ਤਾਂ ਦੇਸ਼ ਵਿਚ ਦਾਮਿਨੀ ਦੀ ਘਨੌਣੀ ਘਟਨਾ ਤੋਂ ਪਹਿਲਾਂ ਫੂਲਨ ਦੇਵੀ ਨਾਲ ਯੂ. ਪੀ. ਦੇ ਬੈਹਮਈ ਪਿੰਡ ਵਿੱਚ ਪੰਜ ਦਿਨ ਲਗਾਤਾਰ 20 ਦਰਿੰਦੇ ਬਲਾਤਕਾਰ ਕਰਦੇ ਰਹੇ ਤੇ ਫਿਰ ਉਸ ਨੂੰ ਅਲਫ ਨੰਗੀ ਕਰਕੇ ਪਿੰਡ ਵਿੱਚ ਸ਼ਰੇਆਮ ਘੁਮਾਇਆ ਗਿਆ । 1984 ਵਿਚ ਦਿੱਲੀ, ਕਾਨਪੁਰ ਅਤੇ ਦੇਸ਼ ਦੇ ਕਈ ਥਾਵਾਂ 'ਤੇ ਅਣਗਿਣਤ ਸਿੱਖ ਔਰਤਾਂ ਨਾਲ ਉਹਨਾਂ ਦੇ ਹੀ ਮਾਂ ਪਿਓ ਭਰਾ ਦੇ ਸਾਹਮਣੇ ਸਮੂਹਿਕ ਬਲਾਤਕਾਰ ਹੋਏ, ਗੁਜਰਾਤ ਵਿੱਚ ਸਮੂਹਿਕ ਬਲਾਤਕਾਰ ਹੋਏ, ਔਰਤਾਂ ਦੇ ਪੇਟ ਚੀਰਕੇ ਪਹਿਲਾਂ ਉਹਨਾਂ 'ਚ ਚੀਥੜੇ ਭਰੇ ਗਏ, ਫਿਰ ਜਿਉਂਦੀਆਂ ਨੂੰ ਬਲਦੀ ਅੱਗ ਵਿੱਚ ਸੁੱਟ ਦਿੱਤਾ ਗਿਆ ਆਪਣੇ ਉੱਚ ਅਹੁਦੇ ਦੇ ਦੁਰਵਰਤੋਂ ਕਰਦਿਆਂ ਹਰਿਆਣਾ ਕੇ²ਡਰ ਦੇ ਇੱਕ ਉੱਚ ਪੁਲਿਸ ਅਧਿਕਾਰੀ ਨੇ 14 ਸਾਲਾਂ ਬੱਚੀ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ, ਜਿਲ੍ਹਾ ਹੁਸ਼ਿਆਰਪੁਰ ਦੇ ਇਕ ਪਿੰਡ ਵਿਚ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਪਿਸ਼ਾਬ ਵਾਲੀ ਜਗ੍ਹਾ ਵਿਚ ਡਾਂਗ ਧੱਕ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ, ਮਹਾਂਰਾਸ਼ਟਰ ਦੇ ਜਿਲਾ ਭੰਡਾਰਾ ਦੇ ਪਿੰਡ ਖੈਰਲਾਂਜੀ 'ਚ ਪਰਿਵਾਰ ਸਾਹਮਣੇ ਸਕੂਲ ਪੜ੍ਹਦੀ ਬੱਚੀ ਪਿ੍ਯੰਕਾ ਦੇ ਸਕੇ ਭਰਾ ਨੂੰ ਭੈਣ ਨਾਲ ਬਲਾਤਕਾਰ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ ਪਰ ਇਹਨਾਂ ਅਣਮਨੁੱਖੀ ਘਨੌਣੀਆਂ ਘਟਨਾਵਾਂ ਪ੍ਰਤੀ ਕਿਸੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਪੀਕਰ, ਮੰਤਰੀਆਂ ਨੇ ਬਲਾਤਕਾਰੀਆਂ ਨੂੰ ਵਰਜਨਾ ਤਾਂ ਕੀ, ਹਾਅ ਦਾ ਨਾਹਰਾ ਵੀ ਨਹੀ ਮਾਰਿਆ ਸੀਸਗੋਂ ਕਈ ਘਿਨਾਉਣੇ ਕਾਂਡਾਂ ਦੇ ਅਪਰਾਧੀ ਇਹਨਾਂ ਦੇ ਚਹੇਤੇ ਐਮ ਐਲ ਏ, ਐਮ ਪੀ, ਜਾਂ ਫਿਰ ਉਹਨਾਂ ਦੇ ਕਾਕੇ ਨਿਕਲੇ? 15ਵੀਂ ਲੋਕ ਸਭਾ ਵਿਚ ਅਪਰਾਧੀ ਬਿਰਤੀ ਵਾਲੇ 150 ਤੇ ਵਿਧਾਨ ਸਭਾਵਾਂ ਵਿਚ ਪੁੱਜੇ ਸੈਕੜੇ ਮੈਂਬਰ ਇਸ ਦਾ ਪ੍ਰਤੱਖ ਪ੍ਰਮਾਣ ਹਨ

                ਦੁੱਖ ਤਾਂ ਇਹ ਵੀ ਹੈ ਕਿ ਉਪਰੋਕਤ ਤੇ ਹੋਰ ਸੈਂਕੜੇ ਘਟਨਾਵਾਂ ਕਰਕੇ ਬਲਾਤਕਾਰੀ, ਸ਼ਰੇਆਮ ਬੁੱਕਦੇ ਰਹੇ, ਕਿਸੇ ਪੁਲਿਸ ਨੇ ਉਹਨਾਂ ਨੂੰ ਪਕੜਿਆ ਨਹੀਂ! ਕਿਸੇ ਕਾਨੂੰਨ ਦੇ ਕੰਨ 'ਤੇ ਜੂੰ ਨਹੀਂ ਸਰਕੀ! ਕਿਸੇ ਦੀ ਅਣਖ ਨਹੀਂ ਜਾਗੀ! ਕਿਸੇ ਨੂੰ ਮਰਯਾਦਾ ਯਾਦ ਨਹੀਂ ਆਈ! ਕਿਸੇ ਵੀ ਮਰਦ ਨੇ ਮਰਦਾਨਗੀ ਨਹੀਂ ਵਿਖਾਈ! ਦਰਿੰਦਿਆਂ ਦੀਆਂ ਮਾਵਾਂ, ਭੈਣਾਂ ਦੇ ਸਾਹਮਣੇ ਜੀ ਭਰਕੇ ਬਲਾਤਕਾਰ ਹੁੰਦੇ ਰਹੇ, ਕਿਸੇ ਵੀ ਮਾਂ, ਭੈਣ ਨੇ ਦਰਿੰਦਿਆਂ ਨੂੰ ਦੁਰ ਫਿਟੇ ਮੂੰਹ ਨਹੀਂ ਕਿਹਾ! ਅੰਤ! ਇਹਨਾਂ ਬੇਇੱਜਤੀਆਂ ਨੇ ਫੂਲਾਂ, ਕਈ ਸਿੱਖ, ਮੁਸਲਮਾਨ ਨੌਜ਼ਵਾਨਾਂ ਨੂੰ ਬਾਗੀ ਜਰੂਰ ਬਣਾ ਦਿੱਤਾ, ਜਿਸ ਦਾ ਸੰਤਾਪ ਬੈਹਮਈ ਪਿੰਡ, ਪੰਜਾਬ ਤੇ ਸਮੁੱਚਾ ਦੇਸ਼ ਲਗਾਤਾਰ ਭੋਗ ਰਿਹਾ ਹੈ

                ਪ੍ਰਧਾਨ ਮੰਤਰੀ ਤੇ ਹੋਰ ਮੰਤਰੀਆਂ ਦਾ ਮੀਡੀਏ ਰਾਹੀਂ ਇਹ ਬਾਰ ਬਾਰ ਦਰਸਾਉਣਾ ਕਿ ਉਹਨਾਂ ਦੇ ਵੀ 3-3 ਲੜਕੀਆਂ ਹਨ, ਵਾਜਿਵ ਨਹੀ ਹੈਇਹ ਪ੍ਰਧਾਨ ਮੰਤਰੀ ਦੇ ਪਹਿਲੇ ਕਥਨ ਕਿ 'ਪੈਸੇ ਦਰੱਖਤਾਂ ਨੂੰ ਨਹੀ ਲੱਗਦੇ ਜੈਸਾ ਹੀ ਹੈ'। ਪਹਿਲਾਂ ਤਾਂ ਮੰਤਰੀਆਂ ਦੀਆਂ ਲੜਕੀਆਂ ਟੈਪੂ-ਬੱਸਾਂ 'ਚ ਸਫ਼ਰ ਨਹੀ ਕਰਦੀਆਂਫਿਰ ਉਹਨਾਂ ਲਈ ਜੈਡ ਤੇ ਭਾਰੀ ਸਕਿਉਰਟੀਆਂ ਹਨਜੇ ਉਹ ਕਿੱਧਰੇ ਜਾਂਦੀਆਂ ਵੀ ਹਨ ਤਾਂ ਫੋਰਸਾਂ ਲੋਕਾਂ ਨੂੰ ਵਖਤ ਪਾ ਦਿੰਦੀਆਂ ਹਨ ਸਮੁੱਚਾ ਸਿਸਟਮ ਗੜ-ਬੜਾਅ ਜਾਂਦਾ ਹੈਉਹਨਾਂ ਦੇ ਕਿਧਰੇ ਜਾਣ 'ਤੇ ਉਹਨਾਂ ਲਈ ਨਹੀ, ਸਗੋਂ ਲੋਕਾਂ ਲਈ ਖਤਰਾਂ ਖੜਾ ਹੋ ਜਾਂਦਾ ਹੈਜਿਵੇਂ ਕੁੱਝ ਸਮਾਂ ਪਹਿਲਾਂ ਇਕ ਕੇਦਰੀ ਮੰਤਰੀ ਦੀ ਲੜਕੀ ਦਾ ਕਿੱਡਨੈਪ ਹੋਇਆ ਸੀ ਤਾਂ ਉਸ ਨੂੰ ਛੁਡਾਉਣ ਲਈ ਦੇਸ਼ ਦੇ ਸ਼ਾਸਕਾਂ ਨੇ ਸੈਂਕੜੇ ਕਾਤਲਾਂ ਦੇ ਖੂੰਖਾਰ ਅਪਰਾਧੀ ਛੱਡ ਦਿੱਤੇ ਸੀ ਜਿਹਨਾਂ ਫਿਰ ਸੈਂਕੜੇ ਬੇਗੁਨਾਹ ਮਾਰ ਦਿੱਤੇ

                ਰਾਸ਼ਟਰੀ ਅਪਰਾਧ ਰਿਕਾਰਡਜ਼ ਬਿਊਰੋ ਅਨੁਸਾਰ ਸਾਲ 2008 ਵਿਚ ਔਰਤਾਂ ਵਿਰੱੁਧ ਅਪਰਾਧਾ ਦੀ ਗਿਣਤੀ 1,95, 857 ਸੀ, ਜਿਹੜੀ 2011 ਵਿਚ ਵਧ ਕੇ 2, 28, 650 ਹੋ ਗਈਇਹਨਾਂ ਕੇਸਾ ਵਿਚੋਂ ਛੇੜਖਾਨੀ ਦੇ 42968 ਔਰਤਾਂ ਦੀ ਖਰੀਦੋ ਫਰੋਖਤ ਦੇ 35565, ਤੇ ਬਲਾਤਕਾਰਾਂ ਦੇ 24 206 ਅਤੇ ਜਿਣਸੀ ਛੇੜਛਾੜ ਦੇ 8570 ਕੇਸ ਦਰਜ ਹੋਏਹਰ ਸਾਲ 50,000 ਤੋਂ ਵੱਧ ਔਰਤਾਂ ਦਾਜ ਦੀ ਬਲੀ ਚੜ੍ਹਦੀਆਂ ਹਨ

                ਰਿਪੋਰਟ ਅਨੁਸਾਰ ਹਿੰਦੋਸਤਾਨ ਵਿਚ 54 ਮਿੰਟ 'ਚ ਇੱਕ ਔਰਤ ਨਾਲ ਬਲਾਤਕਾਰ, 42 ਮਿੰਟ 'ਚ ਇੱਕ ਔਰਤ ਦੀ ਦਾਜ ਕਾਰਨ ਮੌਤ, 43 ਮਿੰਟ 'ਚ ਇੱਕ ਔਰਤ ਦਾ ਅਗਵਾ ਕੇਸ, 26 ਮਿੰਟ 'ਚ ਇੱਕ ਔਰਤ ਨਾਲ ਛੇੜਖਾਨੀ, ਭਾਵ ਹਰੇਕ 7 ਮਿੰਟ 'ਚ ਔਰਤ ਖਿਲਾਫ਼ ਕੋਈ ਨਾ ਕੋਈ ਜੁਰਮ ਹੁੰਦਾ ਹੈਇਹਨਾਂ ਰਿਪੋਰਟ ਕੀਤੇ ਕੇਸਾਂ ਵਿੱਚੋਂ 1993 ਵਿੱਚ 3393, 1994 ਵਿੱਚ 3986, 1996 '4083 ਤੇ 1997 ਵਿੱਚ 4414 ਨਾਬਾਲਗ਼ ਬੱਚੀਆਂ ਜਬਰਜਨਾਹ ਦੀਆਂ ਸ਼ਿਕਾਰ ਹੋਈਆਂਜਿਹਨਾਂ ਵਿੱਚੋਂ ਬਹੁਤੀਆਂ 8 ਸਾਲ ਤੋਂ ਛੋਟੀਆਂ ਹਨਭਾਰਤ ਸਰਕਾਰ ਦੀ ਰਿਪੋਰਟ ਅਨੁਸਾਰ ਹਰ ਰੋਜ਼ 12 ਨਾਬਾਲਗ਼ ਬੱਚੀਆਂ ਜਬਰਜਨਾਹ ਦੀਆਂ ਸ਼ਿਕਾਰ ਹੋ ਰਹੀਆਂ ਹਨ ਜਿਹਨਾਂ ਵਿੱਚ ਦੋ ਸਾਲ ਤੋਂ ਛੋਟੀਆਂ ਬੱਚੀਆਂ ਵੀ ਸ਼ਾਮਲ ਹਨ

                ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਨੇ 600 ਬੱਚੀਆਂ ਉੱਤੇ ਖੋਜ ਕਰਕੇ ਦੱਸਿਆ ਹੈ ਕਿ ਇਹਨਾਂ ਬੱਚੀਆਂ ਵਿੱਚੋਂ 70 ਪ੍ਰਤੀਸ਼ਤ ਬਚਪਨ ਵਿੱਚ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਬਣ ਚੁੱਕੀਆਂ ਸਨ ਤੇ ਇਹਨਾਂ ਇੱਕ ਦਾ ਵੀ ਕੇਸ ਦਰਜ ਨਹੀਂ ਸੀ ਹੋਇਆਇਹਨਾਂ ਵਿੱਚੋਂ 71 ਪ੍ਰਤੀਸ਼ਤ ਦਾ ਸ਼ੋਸ਼ਣ ਉਹਨਾਂ ਦੇ ਆਪਣੇ ਟੱਬਰ ਦੇ ਬੰਦਿਆਂ ਨੇ ਹੀ ਕੀਤਾ ਸੀ ਤੇ ਕੁਝ ਕੁ ਦਾ ਦੋਸਤਾਂ ਨੇਦੋ ਪ੍ਰਤੀਸ਼ਤ ਬੱਚੀਆਂ ਦਾ ਬਲਾਤਕਾਰ ਉਦੋਂ ਹੋਇਆ ਜਦੋਂ ਉਹਨਾਂ ਨੇ ਹਾਲੇ 2 ਸਾਲ ਦੀ ਉਮਰ ਵੀ ਪੂਰੀ ਨਹੀਂ ਸੀ ਕੀਤੀਸਤਾਰਾਂ ਪ੍ਰਤੀਸ਼ਤ ਦਾ 4 ਤੋਂ 8 ਸਾਲ ਦੀ ਉਮਰ ਵਿੱਚ ਸਤ ਭੰਗ ਕੀਤਾ ਗਿਆਨੌਂ ਤੋਂ ਬਾਰਾਂ ਸਾਲ ਦੀ ਉਮਰ ਵਿੱਚ 28 ਪ੍ਰਤੀਸ਼ਤ ਅਤੇ 13 ਤੋਂ 16 ਸਾਲ ਦੀ ਉਮਰ ਵਿੱਚ 35 ਪ੍ਰਤੀਸ਼ਤ ਬੱਚੀਆਂ ਇਸ ਜ਼ੁਲਮ ਦੀਆਂ ਸ਼ਿਕਾਰ ਬਣੀਆਂ

                ਸੁਪਰੀਮ ਕੋਰਟ ਦੇ ਮਾਨਯੋਗ ਜਸਟਿਸ ਜੀ.ਕੇ.ਜੈਨ ਨੇ ਪਿੱਛਲੇ ਦਿਨੀ ਆਪਣੀ ਪੰਜਾਬ ਫੇਰੀ ਦੁਰਾਨ ਦੱਸਿਆ ਕਿ ਦੇਸ਼ ਵਿਚ 40 ਫੀਸਦੀ ਬੱਚੇ ਅਜਿਹੇ ਹਨ ਜਿਨ੍ਹਾਂ ਨੂੰ ਮਾਪਿਆਂ ਦਾ ਆਸਰਾ ਨਹੀ ਹੈ, ਤੇ ਉਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ। 1999 ਤੋਂ ਲੈ ਕੇ 2009 ਤਕ ਦੇਸ਼ ਵਿਚ ਬੱਚਿਆਂ ਪ੍ਰਤੀ ਜੁਰਮਾਂ '60 ਫੀਸਦੀ ਵਾਧਾ ਹੋਇਆ ਹੈ ਅਤੇ ਪਿਛਲੇ ਪੰਜ ਸਾਲਾਂ ਵਿਚ 53. 2 ਫੀਸਦੀ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਸਾਹਮਣੇ ਆਈਆ ਹਨ ਜੋ ਕਿ ਚਿੰਤਾ ਦਾ ਵਿਸ਼ਾ ਹਨ

                 ਰਿਪੋਰਟ ਅਨੁਸਾਰ ਹਰ ਵਰ੍ਹੇ ਕਰੀਬ 2,50,000 ਕਾਮ ਸੈਲਾਨੀ ਏਸ਼ੀਆ ਆਉਂਦੇ ਹਨਇਹਨਾਂ ਵਿੱਚੋਂ ਬਾਲੜੀਆਂ ਦਾ ਯੋਨ-ਸ਼ੋਸ਼ਨ ਕਰਨ ਵਾਲਿਆਂ ਵਿੱਚੋਂ ਪਿਛਲੇ 8 ਸਾਲਾਂ ਵਿੱਚ ਸਿਰਫ਼ 240 ਹੀ ਫੜੇ ਗਏ ਹਨਕਲਕੱਤੇ ਦੇ ਮੁਖ ਵੇਸਵਾ ਇਲਾਕੇ ਸੋਨਾਗਾਚੀ '5,000 ਔਰਤਾਂ/ਕੁੜੀਆਂ ਦੇ 370 ਅੱਡੇ ਹਨਇਥੇ ਕੋਈ 20,000 ਗਾਹਕ ਰੋਜ਼ ਆਉਂਦਾ ਹੈਕਲਕੱਤੇ ਵਿੱਚ ਹੀ ਹਰ ਮਹੀਨੇ 100-150 ਬੱਚੀਆਂ ਗੁਆਚ ਜਾਂਦੀਆਂ ਹਨਇਹਨਾਂ 'ਚੋਂ 40% ਬਾਲੜੀਆਂ ਚੁੱਕ ਲਿਆਂਦੀਆਂ ਜਾਂਦੀਆਂ ਹਨ ਤੇ ਉਹਨਾਂ ਤੋਂ ਜਬਰੀ ਧੰਦਾ ਕਰਾਇਆ ਜਾਂਦਾ ਹੈਹਰ ਸਾਲ ਕੋਈ 75,000 ਕੁੜੀਆਂ ਦੇਹ ਧੰਦੇ ਵਿੱਚ ਨਵੀਆਂ ਆਉਂਦੀਆਂ ਹਨਭਾਰਤ ਵਿੱਚ ਵੇਸਵਾਵਾਂ ਦੇ ਬੱਚਿਆਂ ਦੀ ਗਿਣਤੀ 50 ਲੱਖ ਹੈ

                ਹੈਦਰਾਬਾਦ ਦੀ ਇੱਕ ਗ਼ੈਰ ਸਰਕਾਰੀ ਸੰਸਥਾ 'ਅਵੇਅਰ' ਨੇ 28 ਅੱਡਿਅੰ ਦਾ ਨਿਰੀਖਣ ਕੀਤਾ। 11 ਜ਼ਿਲਿ੍ਹਆਂ ਵਿੱਚ ਢਾਬੇ, ਹੋਟਲ ਆਦਿ ਥਾਵਾਂ ਉੱਤੇ ਇਹ ਪਾਇਆ ਕਿ 5 ਤੋਂ 11 ਸਾਲਾਂ ਦੀ ਉਮਰ ਦੇ ਬੱਚਿਆ 'ਚ ਵੇਸਵਾਵਾਂ ਦਾ ਪੰਜਵਾ ਹਿੱਸਾ ਹੈ। 3/4 ਪਟੀਦਰਜ ਜਾਤਾਂ ਤੇ ਪੱਛੜੀਆਂ ਜਾਤਾਂ ਚੋਂ ਹਨ। 77% ਅਨਪੜ੍ਹ ਹਨ। 25% ਧੋਖੇ ਨਾਲ ਵਾਕਫ਼ਾਂ ਤੇ ਰਿਸ਼ਤੇਦਾਰਾਂ ਵੱਲ੍ਹੋਂ ਦਿੱਤੇ ਧੰਦੇ ਵਿੱਚ ਆਈਆਂ। 18% ਪੁਰਾਣੇ ਅੰਧ ਵਿਸ਼ਵਾਸਾਂ ਕਾਰਨ ਆਈਆਂ

                ਕੇਰਲ ਵਿਚਲੇ ਤਰਿਚਨਾਪੱਲੀ ਵਿੱਚ 300 ਅਣਵਿਆਹੀਆਂ ਮਾਵਾਂ ਵੱਸ ਰਹੀਆਂ ਹਨ ਜਿਹੜੀਆਂ 1970 ਵਿੱਚ ਨਸਲੀ ਹਿੰਸਾ ਦੀਆਂ ਸ਼ਿਕਾਰ ਬਣੀਆਂ ਅਤੇ ਪੁਲਿਸ ਕਰਮੀਆਂ ਦੇ ਹੱਥੋਂ ਬੇਪੱਤ ਹੋ ਕੇ ਨਮੋਸ਼ੀ ਭਰੀ ਜ਼ਿੰਦਗੀ ਗੁਜ਼ਾਰ ਰਹੀਆਂ ਹਨਯਾਦ ਰਹੇ ਕਿ ਇਹ ਪੁਲਸ ਥਾਣਿਆ 'ਚ ਦਰਜ ਹੋਏ ਕੇਸ ਹਨਘੱਟ ਤੋਂ ਘੱਟ ਇਸ ਤੋਂ ਦੁੱਗਣੇ ਕੇਸ ਨਿੱਜੀ ਸ਼ਰਮ,ਪਰਿਵਾਰਿਕ ਅਤੇ ਸਮਾਜਿਕ ਮਾਣ ਮਰਿਆਦਾ ਕਾਰਨ ਲੋਕ ਦਰਜ ਹੀ ਨਹੀ ਕਰਾਉਂਦੇਕਿੰਨੀ ਸ਼ਰਮ ਵਾਲੀ ਗੱਲ ਹੈ ਕਿ 21ਵੀ ਸਦੀ ਦੇ ਭਾਰਤ 'ਚ  ਹਰ ਇਕ ਘੰਟੇ ਵਿਚ ਲੱਗਪਗ 18 ਔਰਤਾਂ ਕਿਸੇ ਨਾ ਕਿਸੇ ਹਿੰਸਾ ਦਾ ਸ਼ਿਕਾਰ ਹੁੰਦੀਆ ਹਨ

                ਦੇਸ਼ ਵਿੱਚ 2009 ਤੋਂ 2011 ਦੇ ਦਰਮਿਆਨ 70 ਹਜ਼ਾਰ ਦੇ ਕਰੀਬ ਬਲਾਤਕਾਰਾਂ ਦੇ ਮਾਮਲੇ ਦਰਜ ਹੋਏ ਹਨਜਿਹੜੇ ਦਰਜ ਨਹੀ ਹੋਏ ਉਹਨਾਂ ਦੀ ਗਿਣਤੀ ਇਨ੍ਹਾਂ ਤੋਂ ਕਈ ਗੁਣਾ ਜਿਆਦਾ ਹੈਜੋ ਦਰਜ ਵੀ ਹੋਏ ਉਨ੍ਹਾਂ ਵਿਚੋਂ ਸਜ਼ਾ ਸਿਰਫ 26 ਫੀਸਦੀ ਲੋਂਕਾਂ ਨੂੰ ਮਿਲੀ ਹੈਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੇਂਦਰ ਸਰਕਾਰ ਕੋਲ 2012 ਦਾ ਅਜਿਹਾ ਕੋਈ ਅੰਕੜਾ ਹੀ ਉਪਲੱਭਦ ਨਹੀ ਹੈ, ਜਿਸ ਤੋਂ ਇਹ ਪਤਾ ਚਲ ਸਕੇ ਕਿ ਦੇਸ਼ ਵਿੱਚ ਕਿੰਨੀਆਂ ਔਰਤਾਂ ਦੀਆਂ ਪੱਤਾਂ ਲੁੱਟੀਆਂ ਜਾ ਚੁੱਕੀਆਂ ਹਨ

                ਔਰਤਾਂ ਦੀ ਦਸ਼ਾ ਸੁਧਾਰਨ ਅਤੇ ਅੱਤਿਆਚਾਰਾਂ ਤੋਂ ਛੁਟਕਾਰਾ ਦਿਵਾਉਣ ਲਈ ਸੰਨ 2005 ਵਿੱਚ ਕੇਂਦਰ ਸਰਕਾਰ ਨੇ ਘਰੇਲੂ ਹਿੰਸਾ ਰੋਕੂ ਕਨੂੰਨ ਪਾਸ ਕੀਤਾਇਸ ਤੋਂ ਪਹਿਲਾਂ ਸਮੇਂ ਸਮੇਂ ਸਰਕਾਰਾਂ ਨੇ ਹਿੰਦੂ ਮੈਰਿਜ ਐਕਟ-1955, ਦਾਜ ਮਨਾਹੀ ਕਨੂੰਨ-1961, ਗੁਜ਼ਾਰੇ ਸਬੰਧੀ ਕਨੂੰਨ, ਵਿਆਹ ਅਤੇ ਤਲਾਕ ਸਬੰਧੀ ਕਨੂੰਨ, ਆਈ. ਪੀ. ਸੀ, ਸੀ. ਆਰ. ਪੀ. ਸੀ, ਐਾਟੀ ਡੋਉਰੀ ਐਕਟ-1994, ਭਰੂਣ ਹੱਤਿਆ ਰੋਕੂ ਕਨੂੰਨ ਆਦਿ ਬਣਾਏ ਪ੍ਰੰਤੂ ਇਸ ਦੇ ਬਾਵਜੂਦ ਵੀ ਅੱਜ ਵੀ ਔਰਤਾਂ ਉੱਤੇ ਮਰਦਾਂ ਵਲ੍ਹੋਂ ਅੱਤਿਆਚਾਰ ਕੀਤੇ ਜਾ ਰਹੇ ਹਨਘਰੇਲੂ ਹਿੰਸਾ ਦੀਆਂ ਸ਼ਿਕਾਰ 70 ਫ਼ੀਸਦੀ ਔਰਤਾਂ ਉਤੇ ਇਹਨਾਂ ਕਨੂੰਨਾਂ ਦੇ ਬਾਵਜੂਦ ਵੀ ਅੱਤਿਆਚਾਰ, ਬਲਾਤਕਾਰ, ਕਤਲ ਆਦਿ ਦੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਆਮ ਮਿਲਦੀਆਂ ਰਹਿੰਦੀਆਂ ਹਨ।   

                ਨੈਸ਼ਨਲ ਕਮਿਸ਼ਨ ਫਾਰ ਵੁਮੈਨ, ਹਿਊਮਨ ਰਾਈਟਸ ਵਾਚ, ਔਰਤਾਂ ਦੇ ਸਥਾਨਕ ਅਤੇ ਕੌਮੀ ਅਧਿਕਾਰ ਸੰਗਠਨ ਅਤੇ ਪ੍ਰੈਸ ਵਲ੍ਹੋਂ ਇਕੱਤਰ ਕੀਤੇ ਗਏ ਮਾਮਲਿਆਂ ਦੇ ਅਧਿਐਨ 'ਚ ਔਰਤਾਂ 'ਤੇ ਹੋਣ ਵਾਲੇ ਹਮਲਿਆਂ ਦੇ ਦੋਸ਼ੀਆਂ ਨੂੰ ਯੋਜਨਾਬੱਧ ਢੰਗ ਨਾਲ ਮਿਲਣ ਵਾਲੀ ਸਜ਼ਾ ਤੋਂ ਬਰੀ ਕਰਨ ਦਾ ਰੁਝਾਨ ਸਾਹਮਣੇ ਆਇਆ ਹੈਰਿਪੋਰਟ ਅਨੁਸਾਰ ਬਲਾਤਕਾਰ ਦੀ ਪੀੜਤ ਦਲਿਤ ਔਰਤ ਨੂੰ ਆਪਣੇ ਕੇਸ ਪ੍ਰਤੀ ਪੁਲਿਸ ਤੇ ਫਿਰ ਅਦਾਲਤ 'ਚੋਂ ਇਨਸਾਫ਼ ਲੈਣ ਲਈ ਪੈਰ ਪੈਰ 'ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਸਮਾਜੀ ਦਬਾਅ ਕਾਰਨ ਉਸ ਨੂੰ ਪਰਿਵਾਰ ਅਤੇ ਸਮਾਜ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਤਾਂ ਜੋ ਕਿ ਇਨਸਾਫ਼ ਤੰਤਰ ਤੱਕ ਪਹੁੰਚ ਕਰਨ ਵਿੱਚ ਉਹ ਕਾਮਯਾਬ ਨਾ ਹੋਵੇ ਜੇਕਰ ਕੋਈ ਦਲਿਤ ਔਰਤ ਇਹਨਾਂ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਕੇ ਪੁਲਿਸ ਪਾਸ ਕੇਸ ਦਰਜ ਕਰਵਾ ਵੀ ਦਿੰਦੀ ਹੈ ਤਾਂ ਵੀ ਉਸ ਦੇ ਰਾਹ ਵਿੱਚ ਹਰ ਕਦਮ 'ਤੇ ਨਵੀਆਂ ਤੋਂ ਨਵੀਆਂ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਜੰਦੀਆਂ ਹਨਡਾਕਟਰ, ਪੁਲਿਸ ਅਫ਼ਸਰ, ਗਵਾਹ, ਸਰਕਾਰੀ ਵਕੀਲ ਹਮਲਾਵਰਾਂ ਤੋਂ ਰਿਸ਼ਵਤ ਲੈ ਕੇ ਇੰਡੀਅਨ ਪੈਨਲ ਕੋਡ ਦੀਆਂ ਨਰਮ ਤੋਂ ਨਰਮ ਧਾਰਾਵਾਂ ਅਧੀਨ ਕੇਸ ਦਰਜ ਕਰਦੇ ਹਨਜ਼ੁਲਮਾਂ ਤੋਂ ਬਚਾਅ ਐਕਟ 1989 ਅਧੀਨ ਕੇਸ ਦਰਜ ਨਹੀਂ ਕਰਦੇਫਿਰ ਜਰਰਾ ਵੇਲੇ ਵਕੀਲ ਇਸ ਕਦਰ ਜਲੀਲ ਕਰਦੇ ਹਨ ਕਿ ਉਹ ਘਬਰਾ ਜਾਂਦੀਆਂ ਹਨਸਿੱਟੇ ਵਜੋਂ ਅਜਿਹੇ ਪੱਖਪਾਤ ਕਾਰਨ ਦਲਿਤ ਔਰਤਾਂ ਦੇ ਕੁੱਲ ਬਲਾਤਕਾਰ ਦਰਜ ਕੇਸਾਂ ਵਿਚ ਸਿਰਫ਼ 15 ਪ੍ਰਤੀਸ਼ਤ ਨੂੰ ਹੀ ਸਜ਼ਾ ਮਿਲਦੀ ਹੈ

                ਔਰਤਾਂ 'ਤੇ ਅਪਰਾਧਾਂ ਦੀ ਰੋਕਥਾਮ ਲਈ ਅਣਗਿਣਤ ਕਨੂੰਨ ਬਣੇ ਹੋਏ ਹਨਕਮੀ ਬੱਸ ਇਹੀ ਹੈ ਕਿ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਨੀਅਤ ਨੇਕ ਨਹੀਂ, ਸਰਕਾਰੀ ਮਸ਼ੀਨਰੀ ਭਸ਼ਿ੍ਟ ਤੇ ਨਿਕੰਮੀ ਹੈਕਾਨੂੰਨ ਦੇ ਰਖਵਾਲੇ ਤੇ ਸਿਆਸਤਦਾਨ ਘਿਉ-ਖਿਚੜੀ ਹਨਇਹ ਬੜੀ ਦੁੱਖਦਾਇਕ ਗੱਲ ਹੈ ਕਿ ਜਦੋਂ ਸਮਾਜ ਵਿੱਚ ਅਜਿਹੇ ਕਾਂਡ ਵਾਪਰਦੇ ਹਨ ਤਾਂ ਰਾਜਨੀਤਿਕ ਪਾਰਟੀਆਂ ਸੁਸਰੀ ਵਾਂਗ ਸੌਂ ਜਾਂਦੀਆਂ ਹਨਜੱਦੋਜਹਿਦ ਦੇ ਬਾਅਦ ਜੇ ਕਿਸੇ ਪ੍ਰਭਾਵਸ਼ਾਲੀ 'ਤੇ ਸ਼ਿਕੰਜਾ ਕੱਸਿਆ ਵੀ ਜਾਂਦਾ ਹੈ ਤਾਂ ਕੇਸ ਸਿਰੇ ਚੜ੍ਹਦੇ-ਚੜ੍ਹਦੇ ਉਮਰਾਂ ਬੀਤ ਜਾਂਦੀਆਂ ਹਨਅਜਿਹੀ ਮਾਨਸਿਕਤਾ ਦਾ ਬਦਲਿਆ ਜਾਣਾ ਜ਼ਰੂਰੀ ਹੈ ਪੰਚਾਇਤਾਂ ਨੂੰ ਵੀ ਹੁਣ ਆਪਣੇ ਤੌਰ ਤਰੀਕੇ ਬਦਲਣੇ ਚਾਹੀਦੇ ਹਨ ਅਤੇ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣਾ ਚਾਹੀਦਾ

                ਸੁਪਰੀਮ ਕੋਰਟ ਦੇ ਮਾਨਯੋਗ  ਚੀਫ ਜਸਟਿਸ ਅਲਤਮਸ ਕਬੀਰ ਨੇ ਦੇਸ਼ ਵਿਚ ਔਰਤਾਂ ਬੱਚਿਆਂ, ਬਜ਼ੁਰਗਾਂ 'ਤੇ ਦਿਨੋ-ਦਿਨ ਵੱਧ ਰਹੇ ਅਪਰਾਧਾਂ 'ਤੇ ਚਿੰਤਾਂ ਪ੍ਰਗਟ ਕਰਦਿਆ ਕਿਹਾ ਕਿ ਸਰਕਾਰਾਂ ਤੇ ਲੀਡਰਾਂ ਨੂੰ ਨਾ ਲੋਕ-ਲਾਜ਼ ਦੀ ਤੇ ਨਾ ਹੀ ਕਨੂੰਨਾਂ ਦੀ ਕੋਈ ਪ੍ਰਵਾਹ ਹੈਉਹ ਸਿਰਫ ਮੀਡੀਆ ਅਤੇ ਜਨਹਿੱਤ ਪਟੀਸ਼ਨਾ ਤੋਂ ਹੀ ਮਾੜਾ ਮੋਟਾ ਡਰਦੇ ਹਨਸਿਆਸਤਦਾਨਾਂ ਨੇ ਪ੍ਰਸ਼ਾਸ਼ਨ ਦੀ ਰੀੜ ਦੀ ਹੱਡੀ ਪੂਰੀ ਤਰ੍ਹਾਂ ਤੋੜ ਦਿੱਤੀ ਹ

                ਇਕ ਅਧਿਕਾਰਤ ਰਿਪੋਰਟ, 'ਮੈਨ ਐਂਡ ਵੂਮੈਨ 2012' ਦਰਸਾਉਦੀ ਹੈ ਕਿ ਪ੍ਰਸ਼ਾਸ਼ਨ ਤੇ ਆਰਥਿਕ ਪ੍ਰਬੰਧ ਵਿਚ ਔਰਤਾਂ ਦੀ ਹਿੱਸੇਦਾਰੀ ਹਾਸ਼ੀਏ 'ਤੇ ਹੈਇਥੋਂ ਤੱਕ ਕਿ ਉਨ੍ਹਾ ਲਈ ਸਿਹਤ, ਸਿੱਖਿਆ ਤੇ ਵਿੱਤੀ ਸਹੂਲਤਾਂ ਵੀ ਖਸਤਾ ਹਾਲਤ 'ਚ ਹਨ ਨਆਪਾਲਿਕਾ ਦੇ ਖੇਤਰ ', ਸਪਰੀਮ ਕੋਰਟ ਦੇ 26 ਜੱਜਾਂ ਵਿੱਚੋਂ 2 ਹੀ ਅਤੇ ਹਾਈ ਕੋਰਟ ਦੇ 634 ਜੱਜਾਂ ਵਿੱਚੋਂ ਸਿਰਫ਼ 54 ਹੀ ਔਰਤਾਂ ਜੱਜ ਹਨਦੂਜੇ ਖੇਤਰਾਂ ਵਿਚ ਵੀ ਔਰਤਾਂ ਦੀ ਅਜਿਹੀ ਅਸੰਤੁਲਿਤ ਹਿੱਸੇਦਾਰੀ ਹੈਦੇਸ਼ ਦੇ ਸਭ ਨੇਤਾ ਜਨਤਾ ਨੂੰ ਸਿਰਫ ਸਮਾਨਤਾ ਦਾ ਉਪਦੇਸ਼ ਦਿੰਦੇ ਹਨ ਪਰ ਸਮਾਨ ਅਧਿਕਾਰ ਤੇ ਸੁੱਰਖਿਅਤ ਜੀਵਨ ਦੇਣ ਲਈ ਤਿਆਰ ਨਹੀਦੇਸ਼ ਦੀਆਂ ਲਗਪਗ ਸਾਰੀਆਂ ਪਾਰਟੀਆਂ ਦੇ ਨੇਤਾ ਵੋਟਾਂ ਵਟੋਰਨ ਲਈ ਔਰਤਾਂ ਦੀ ਹਾਲਤ ਬਾਰੇ ਵੱਡੇ-ਵੱਡੇ ਭਾਸ਼ਣ ਦਿੰਦੇ ਹਨ, ਪਰ ਇਹੀ ਲੋਕ ਅੱਜ ਤਕ ਸੰਸਦ ਤੇ ਵਿਧਾਨ ਪ੍ਰੀਸ਼ਦਾਂ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਨਹੀ ਹੋਣ ਦੇ ਰਹੇ ਹਨ।      

                ਦੇਸ਼ ਦੀ ਸਰਵ-ਉੱਚ ਅਦਾਲਤ, ਸੁਪਰੀਮ ਕੋਰਟ ਦੇ ਮੁੱਖ ਜੱਜ ਮਾਨਯੋਗ ਜਸਟਿਸ ਬਾਲਾਕ੍ਰਿਸ਼ਨਨ ਨੇ ਪਿਛਲੇ ਦਿਨੀਂ ਬੰਗਲੌਰ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਜ ਤੱਕ ਆਮ ਆਦਮੀ ਨੂੰ ਨਿਆਂ ਪਾਲਿਕਾ 'ਤੇ ਪੂਰਾ ਭਰੋਸਾ ਹੈਲੋਕ ਮੰਨਦੇ ਹਨ ਕਿ ਉਹਨਾਂ ਨੂੰ ਅੱਜ ਨਹੀਂ ਤਾਂ ਕੱਲ੍ਹ ਇਨਸਾਫ਼ ਮਿਲ ਜਾਏਗਾਪਰ ਆਖਰ ਕਦੋਂ ਤੱਕ ਜਨਤਾ ਉਡੀਕ ਕਰੇਗੀ? ਨਿਆਂ 'ਚ ਦੇਰੀ ਹੋਈ ਤਾਂ ਲੋਕ ਬਗ਼ਾਵਤ ਕਰ ਦੇਣਗੇਇਸ ਲਈ ਜਮਹੂਰੀਅਤ ਪਸੰਦ ਅਗਾਂਹ ਵਧੂ ਲੋਕਾਂ ਨੂੰ ਸਾਹਮਣੇ ਆ ਕੇ ਇਸ ਦੁੱਖਮਈ ਵਿਵਸਥਾ ਦਾ ਬਦਲ ਪੇਸ਼ ਕਰਨਾ ਹੋਵੇਗਾ

                ਔਰਤਾਂ 'ਤੇ ਅੱਤਿਆਚਾਰ ਉਨਾਂ ਚਿਰ ਬੰਦ ਨਹੀ ਹੋਣੇ ਜਦ ਤਕ ਅਪਰਾਧੀਆਂ ਨੂੰ ਸਮਾਜਿਕ ਸਜਾਵਾਂ ਨਹੀ ਦਿੱਤੀਆ ਜਾਂਦੀਆਂਪਹਿਲਾਂ ਤਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇਫਿਰ ਉਹਨਾਂ ਦੀ ਜਾਇਦਾਦ ਜਬਤ ਕਰਕੇ ਪੀੜਤਾਂ ਨੂੰ ਦਿੱਤੀ ਜਾਵੇਫਿਰ ਸਜ਼ਾ ਭੁੱਗਤ ਰਹੇ ਅਪਰਾਧੀਆਂ ਨੂੰ ਪਬਲਿਕ ਸਥਾਨ-ਆਮ ਚੌਕਾਂ, ਤਹਿਸੀਲ, ਕਚਿਹਰੀਆਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਬਿਰਧ ਘਰਾਂ, ਅਪਾਹਜ ਘਰਾਂ, ਹਸਪਤਾਲਾਂ 'ਚ ਲਿਜਾ ਕੇ ਲੋਕਾਂ ਸਾਹਮਣੇ ਉਹਨਾਂ ਦੇ ਕੀਤੇ ਅਪਰਾਧਾਂ ਤੇ ਸਜਾਵਾਂ ਬਾਰੇ ਦੱਸਿਆ ਜਾਵੇਫਿਰ ਉਹਨਾਂ ਤੋਂ ਵਾਤਾਵਰਨ ਤੇ ਸਮਾਜ ਸੁਰੱਖਿਆ ਲਈ ਉੱਥੇ ਕੰਮ ਕਰਵਾਇਆ ਜਾਵੇਇਸ ਤਰਾਂ ਜਦ ਲੱਖਾਂ ਲੋਕ ਇਹਨਾਂ ਅਪਰਾਧੀਆਂ ਦੀ ਇਹ ਹਾਲਤ ਵੇਖਣਗੇ ਤਾਂ ਫਿਰ ਉਹ ਵੀ ਅਜਿਹੇ ਘਿਨਾਉਣੇ ਅਪਰਾਧ ਕਰਨ ਤੋਂ ਸੰਕੋਚ ਕਰਨ ਲੱਗਣਗੇਤਾਂ ਜਾ ਕੇ ਔਰਤਾਂ 'ਤੇ ਅੱਤਿਆਚਾਰਾਂ ਨੂੰ ਠਿੱਲ੍ਹ ਪੈ ਸਕਦੀ ਹੈ

                ਅੰਤ ਵਿਚ ਬਸ! ਇਹੀ ਸ਼ਰਮਿੰਦਗੀ ਹੈ ਕਿ ਸ਼ੇਰੇ ਪੰਜਾਬ ਸ਼ਹੀਦ ਭਗਤ ਸਿੰਘ ਦੇ ਪੰਜਾਬੀਆਂ ਦਾ ਖੂੰਨ ਨਸ਼ਈ ਹੋ ਗਿਆ ਹੈ ਤੇ ਉਹ ਘੂਕ ਸੁੱਤੇ ਪਏ ਹਨ। 

ਡਾ. ਐਸ. ਐਲ. ਵਿਰਦੀ ਐਡਵੋਕੇਟ 
ਸਿਵਲ ਕੋਰਟਸ, ਫਗਵਾੜਾ (ਪੰਜਾਬ)
ਮੋ. 98145 17499,  01824 265887