UPKAAR
WEBSITE BY SHRI GURU RAVIDAS WELFARE SOCIETY

                                       Shri Guru Ravidas Welfare Society

HOME PAGE

ਸੋਹੰ

ਸੋਹੰ

 

 

ਭਾਰਤ ਦੀ ਅਜ਼ਾਦੀ ਵਿੱਚ ਦਲਿਤਾਂ ਦਾ ਯੋਗਦਾਨ

ਐਸ ਐਲ ਵਿਰਦੀ ਐਡਵੋਕੇਟ

ਚੋਰੀ ਚੋਰਾ ਕਾਂਡ ਦੇ ਸ਼ਹੀਦ ਰਾਮਪਤੀ ਅਤੇ ਸਮਪਤੀ
ਦੇਸ਼ ਦੀ ਆਜ਼ਾਦੀ ਲਈ ਚਲਾਏ ਜਾ ਰਹੇ ਅਸਹਿਯੋਗ ਅੰਦੋਲਨ ਦੇ ਤਹਿਤ 5 ਫਰਵਰੀ 1922 ਨੂੰ ਚੋਰਾ ਪਿੰਡ ਵਿੱਚ ਚਮਾਰਾਂ ਦੀ ਇਕ ਸਭਾ ਹੋ ਰਹੀ ਸੀ। ਇਸ ਸਭਾ ਵਿੱਚ ਕੁੱਝ ਚਮਾਰ ਅਤੇ ਪਾਸੀ ਰਾਜਨੀਤਕ ਕਾਰਜਕਰਤਾ ਵੀ ਸ਼ਾਮਲ ਸਨ। ਜੋ ਅਜ਼ਾਦੀ ਪ੍ਰਾਪਤ ਕਰਨ ਦੇ ਸਬੰਧ ਵਿੱਚ ਗੱਲਬਾਤ ਕਰ ਰਹੇ ਸਨ। ਅਚਾਨਕ ਇੱਕ ਪੁਲਿਸ ਵਾਲਾ ਉੱਧਰੋ ਨਿਕਲਿਆ ਤੇ ਉਸਨੇ ਦੇਖ ਸੁੱਣ ਲਿਆ। ਸੁਣਦਿਆਂ ਸਾਰ ਹੀ ਉਹ ਰਾਮਪਤੀ ਚਮਾਰ ਨੂੰ ਗਾਲ ਕੱਢ ਬੈਠਾ। ਉਸਦੇ ਇਸ ਵਿਵਹਾਰ ਤੋਂ ਸਾਰੀ ਸਭਾ ਉਤੇਜਿਤ ਹੋ ਗਈ। ਪੁਲਿਸ ਵਾਲੇ ਨੂੰ ਸਜ਼ਾ ਦਿਵਾਉਣ ਦੇ ਇਰਾਦੇ ਨਾਲ ਸਾਰੀ ਸਭਾ ਜਲੂਸ ਦੀ ਸ਼ਕਲ ਵਿੱਚ ਚੱਲ ਪਈ। ਲੋਕ ਇਨਕਲਾਬ ਜ਼ਿੰਦਾਬਾਦ, ਬ੍ਰਿਟਿਸ਼ ਹਕੂਮਤ ਮੁਰਦਾਬਾਦ  ਦੇ ਨਾਅਰੇ ਲਾ ਰਹੇ ਸਨ। ਰਸਤੇ ਵਿੱਚ ਕੁਝ ਹੋਰ ਪੁਲਿਸ ਵਾਲਿਆਂ ਨੇ ਉਹਨਾਂ ਨਾਲ ਦੁਰਵਿਹਾਰ ਕੀਤਾ। ਪੁਲਿਸ ਨੇ ਗੋਲੀ ਚਲਾਈ ਜਿਸ ਨਾਲ ਜਲੂਸ ਵਿੱਚ ਸ਼ਾਮਲ ਸਾਰੇ ਨੇਤਾ ਅਤੇ ਲੋਕ ਉਤੇਜਿਤ ਹੋ ਉਠੇ ਅਤੇ ਪੁਲਿਸ ਤੇ ਹਮਲਾ ਕਰ ਦਿੱਤਾ। ਸਿਪਾਹੀ ਦੌੜ ਕੇ ਥਾਣੇ ਵਿੱਚ ਵੜ ਗਏ ਤਾਂ ਭੀੜ ਨੇ ਥਾਣੇ ਨੂੰ ਅੱਗ ਲਗਾ ਦਿੱਤੀ। ਜੋ ਸਿਪਾਹੀ ਦੌੜਨ ਦੀ ਕੋਸ਼ਿਸ਼ ਵਿੱਚ ਬਾਹਰ ਆਏ ਉਨਾਂ ਨੂੰ ਭੀੜ ਨੇ ਮਾਰ ਕੇ ਅੱਗ ਵਿੱਚ ਸੁੱਟ ਦਿੱਤਾ। 22 ਪੁਲਿਸ ਕਰਮਚਾਰੀ ਮਾਰੇ ਗਏ।
ਅੰਦੋਲਨ 12 ਫਰਵਰੀ ਨੂੰ ਸਮਾਪਤ ਹੋ ਗਿਆ। ਗਾਂਧੀ, ਨਹਿਰੂ ਤੇ ਹੋਰ ਉੱਚ ਜਾਤੀਏ ਕਾਂਗਰਸੀ ਲੀਡਰ ਡਰ ਮਹਿਸੂਸ ਕਰਨ ਲੱਗੇ ਕਿ ਬਰਤਾਨੀਆਂ ਸਰਕਾਰ ਤੇ ਭਾਰਤੀ ਪੂੰਜੀ ਪਤੀਆਂ ਤੇ ਭੂਮੀਹਾਰਾਂ ਦੇ ਵਿਰੁੱਧ ਸੰਘਰਸ਼ ਸ਼ੁਰੂ ਹੋ ਗਿਆ ਹੈ। ਉਹਨਾਂ ਚੌਰਾ-ਚੌਰੀ ਦੇ ਇਲਾਕੇ ਵਿੱਚ ਵਾਪਰੀ ਇਸ ਇਸ ਘਟਨਾ ਨੂੰ ਕਿਹਾ ਕਿ ਭਾਰਤ ਦੇ ਅਜ਼ਾਦੀ ਸੰਗਰਾਮ 'ਚ ਇਹ ਸਭ ਤੋਂ ਵੱਡਾ ਕਾਂਡ ਸੀ।
ਇਸ ਕਾਂਡ ਵਿੱਚ ਸੈਂਕੜੇ ਗ੍ਰਿਫਤਾਰ ਕੀਤੇ ਗਏ ਜਿਨਾਂ ਚੋਂ 172 ਨੂੰ ਫਾਂਸੀ ਦੀ ਸਜ਼ਾ ਹੋਈ। ਫੈਸਲੇ ਦੇ ਵਿਰੁੱਧ ਅਪੀਲ ਕੀਤੀ ਗਈ। ਸਿੱਟੇ ਵਜੋਂ 19 ਲੋਕਾਂ ਨੂੰ ਫਾਂਸੀ ਅਤੇ 14 ਨੂੰ ਉਮਰ ਕੈਦ, 232 ਵਿਅਕਤੀਆਂ ਦੇ ਚਲਾਨ ਕੀਤੇ ਗਏ, ਜਿਨਾਂ ਵਿੱਚੋਂ 228 ਨੂੰ ਸ਼ੈਸ਼ਨ ਸਪੁਰਦ ਕੀਤਾ ਗਿਆ। ਹਾਈ ਕੋਰਟ ਨੇ ਸਜ਼ਾ ਬਹਾਲ ਰੱਖੀ। 38 ਨੂੰ ਛੱਡ ਦਿੱਤਾ ਗਿਆ। 14 ਨੂੰ ਕਾਲੇ ਪਾਣੀ ਦੀ ਸਜ਼ਾ ਤੇ ਬਾਕੀ ਲੋਕਾਂ ਨੂੰ 8-8, 5-5 ਅਤੇ 3 ਤੇ ਦੋ ਸਾਲ ਦੀ ਸਜ਼ਾ ਹੋਈ। ਇਹ ਸਭ ਦਲਿਤ ਸਨ।
2
ਜੁਲਾਈ 1923 ਨੂੰ ਜਿਹਨਾਂ ਨੂੰ ਫਾਂਸੀ ਲੱਗੀ ਉਹ ਮਹਾਨ ਸੂਰਬੀਰ ਹੇਠ ਲਿਖੇ ਅਨੁਸਾਰ ਸਨ ਜਿਹਨਾਂ ਨੇ ਕੇਵਲ ਬਰਤਾਨਵੀ ਸਰਕਾਰ ਵਿਰੁੱਧ ਹੀ ਨਹੀਂ, ਭਾਰਤੀ ਪੂੰਜੀ ਪਤੀਆਂ ਅਤੇ ਜਿਮੀਂਦਾਰਾਂ ਵਿਰੁੱਧ ਵੀ ਕ੍ਰਾਂਤੀ ਦਾ ਬਿਗਲ ਬਜਾਇਆ। ਕ੍ਰਾਂਤੀ ਵੀਰਾਂ ਦੇ ਨਾਂ ਇਸ ਪ੍ਰਕਾਰ ਹਨ-
ਰਾਮਪਤ ਚੁਮਾਰ ਚਕੀਆ ਗੋਰਖਪੁਰ ਫਾਂਸੀ
ਸੰਪਤੀ ਚੁਮਾਰ ਬਾਨਾ ਗੋਰਖਪੁਰ ਫਾਂਸੀ
ਛੋਟੂ ਪਾਸੀ ਚਕੀਆ ਚੌਰਾ ਮੌਤ
ਅਯੋਦਿਆ ਚੁਮਾਰ ਮੋਤੀ ਪਾਕੜ ਸਜ਼ਾ
ਅਲਗੂ ਪਾਸੀ ਭਾਗ ਪੱਟੀ ਸਜ਼ਾ
ਕੱਲੂ ਚੁਮਾਰ ਗੋਗਰਾ ਸਜ਼ਾ
ਗਰੀਬ ਚੁਮਾਰ ਰੇਵਤੀ ਬਜ਼ਾਰ ਸਜ਼ਾ
ਯਗੇਸ਼ਰ ਡੁਮਰੀ ਸਜ਼ਾ
ਨੌਹਰ ਚੁਮਾਰ ਗੋਰਖਪੁਰ ਸਜ਼ਾ
ਫਲਈ ਚੁਮਾਰ ਚੌਰਾ ਸਜ਼ਾ
ਬਿਰਜਾ ਚੁਮਾਰ  ਡੁਮਰੀ ਸਜ਼ਾ
ਮੰਡੀ ਚੁਮਾਰ ਮਦਨਪੁਰ ਸਜ਼ਾ
ਮੇਡਈ ਚੁਮਾਰ ਗੋਰਖਪੁਰ ਸਜ਼ਾ
ਰਘੂਨਾਥ ਪਾਸੀ ਗੋਰਖਪੁਰ ਸਜ਼ਾ
ਰਾਮਜਸ ਪਾਸੀ ਕਰੌਤਾ ਸਜ਼ਾ
ਰਾਮਸ਼ਰਨ ਪਾਸੀ ਗੋਰਖਪੁਰ ਸਜ਼ਾ 1, 2
1.
ਸਰਕਾਰੀ ਅਭਲੇਖ, ਸਵਤੰਤਰਤ ਨੰਗਰਾਮ ਸੈਨਾਨੀ ਸੰਖੇਪ ਜਾਣਕਾਰੀ, ਸਫਾ 35
2.
ਡੀ. ਸੀ. ਡੀਨਕਰ, ਸਵਤੰਤਰਤਾ ਸੰਗਰਾਮ ਮੇਂ ਅਛੂਤੋਂ ਕਾ ਯੋਗਦਾਨ ਸਫਾ 50-53

ਵੱਖ ਵੱਖ ਥਾਂਵਾ ਤੇ ਸ਼ਹੀਦ ਹੋਏ ਦਲਿਤ
ਇਸ ਤੋਂ ਇਲਾਵਾ ਬਾਕੀ ਰਾਜਾਂ ਵਿੱਚ ਵੀ ਬਹੁਤ ਸਾਰੇ ਦਲਿਤ ਸ਼ਹੀਦ ਹੋਏ। ਜਿਹਨਾਂ ਦਾ ਵੇਰਵਾਂ ਇਸ ਪ੍ਰਕਾਰ ਹੈ-
ਮੂੰਸਰ ਫਿਰੰਗੀ ਸਿਲੀ ਗੁੜੀ ਦਾਰਜੀਲਿੰਗ ਬੰਗਾਲ।
ਕੁਮਾਰੀ ਬੀਨਾਦਾਸ ਕਲਕੱਤਾ ਜਿਸਨੇ 6 ਫਰਵਰੀ 1932 ਨੂੰ ਗਵਰਨ ਤੇ ਗੋਲੀ ਚਲਾਈ।
ਕੋਠਰੀ ਪੀਟ ਚਈਆ ਬੁੜੇਲਾ ਵਿਸਾਖਾਪਟਮ ਆਂਧਰਾ ਪ੍ਰਦੇਸ਼।
ਕੋਨਾ ਕਨਈਆ ਚਿਟੇਸਪਡ ਵਿਸਾਖਾਪਟਮ ਆਂਧਰਾ ਪ੍ਰਦੇਸ਼
ਕੋਗੀ ਜੀ ਚਿਤਾਲੂ ਗਜੰਨਾ ਪੇਟਾ ਵਿਸਾਖਾਪਟਮ ਆਂਧਰਾ ਪ੍ਰਦੇਸ਼।
ਸੀਤਾ ਰਾਮ ਰਾਜੂ ਮੋਗਾਲੂ ਪੱਛਮ ਗੋਦਾਵਰੀ ਆਂਧਰਾ ਪ੍ਰਦੇਸ਼।
ਚਮਰੂ ਚੁਮਾਰ ਸਾਲ ਗਾਂਵ ਕੋਗਪੁਰ ਉੜੀਸਾ।
ਅਛੂਤ ਨਰ ਸਿੰਘ ਤੁਚੇਰ ਕੋਗਪੁਰ ਉੜੀਸਾ।
ਬਿਹਾਰ ਦੇ ਦਲਿਤ ਸ਼ਹੀਦ
ਗੁੱਜਰ ਧੋਬੀ ਸੰਪੌਲੀ ਸ਼ਾਹਾਬਾਦ
ਬੰਗਾਲੀ ਦੁਸਾਧ ਗੌਸਪੁਰ ਦਰਭੰਗਾ
ਰਾਜਿੰਦਰ ਦੁਸਾਧ ਬਨਬਾਰੀਪੁਰ ਪਟਨਾ
ਲਖਨ ਦੁਸਾਧ ਬਸੰਤਪੁਰ ਚੰਪਾਰਨਾ
ਨੁਨਮਨ ਧੋਬੀ ਦੋਮਗੰਜ ਹਾਜਾਰੀਬਾਗ
ਗੋਬਿੰਦਵਾਸਬਨ ਸ਼ੀਲਤਪੁਰ ਮੁਜੱਫਰਪੁਰ
ਪ੍ਰਮੇਸ਼ਰ ਪਾਸਵਾਨ ਲਗਨਾ ਮੰਗੇਰ
ਬੁੱਧਨ ਪਾਸਵਾਨ ਕਾਜਰ ਹਾਟਾ ਮੁਜੱਫਰਪੁਰ
ਭਗਵਤ ਪਾਸਵਾਨ ਥਾਹਰ ਦਰਭੰਗਾ
ਮੁਸ਼ਾਹਰੂ ਪਾਸੀ ਬਾਰੀ ਮੁੰਗੇਰ
ਕਲਾ ਨੰਦ ਮੰਡਲ ਦੇਂਡਾ ਸੰਥਾਲ
ਕਲਰ ਮੰਡਲ ਰਾਣੀਭਲਾਣ ਭਾਗਲਪੁਰ
ਕਲੇਸ਼ਵਰ ਮੰਡਲ ਗਡੀਆ ਸਹਰਸਾ
ਸੁੰਦਰ ਲਾਲ ਚੁਮਾਰ ਫਤਹਿਪੁਰ ਮੰਗੇਰ
ਮੇਹਰਾ ਸੁੰਦਰ ਚੁਮਾਰ ਛਪਰਾ ਮੁਜੱਫਰਪੁਰ
ਕੈਲੂ ਰਵਿਦਾਸੀਆ ਮਾਤਾਡੀਹ ਮੰਗੇਰ
ਦੁੱਖਮ ਰਵਿਦਾਸੀਆ (1942 ਵਿੱਚ ਜੇਲ ਵਿੱਚ ਮੌਤ ਹੋਈ)
ਜਗਵੀਸ਼ ਚੁਮਾਰ ਸ੍ਰੀਪੁਰ ਚੰਪਾਲ
ਗੰਗਾ ਰਾਮ ਚੁਮਾਰ ਲਸਾੜੀ ਸ਼ਾਹਾਬਾਦ
ਮਮੀਸ਼ਨ ਚੁਮਾਰ ਲਾਲਗੰਜ ਬਜਾਰ ਮੁਜੱਫਰਪੁਰ
ਮੁਸ਼ਾਰ ਫਾਗੂ ਮੂਸਾਰਹੀ ਭਾਗਲਪੁਰ
ਮੁਸ਼ਾਰ ਰਘਬੀਰ ਨਸੇਜ ਸ਼ਾਹਾਬਾਦ
ਮੁਸ਼ਾਰ ਤਸਨ ਸੁਲਤਾਨ ਗੰਜ ਭਾਗਲਪੁਰ
ਸ਼ੀਤਲ ਚੁਮਾਰ ਜਲਾਲਾਬਾਦ ਮੁੰਗੇਰ
ਸੰਤੀ ਪਾਸੀ ਤਾਰਾਪੁਰ ਮੁੰਗੇਰ 1
1.
ਡੀ. ਸੀ. ਡੀਨਕਰ, ਸਵਤੰਤਰਤਾ ਸੰਗਰਾਮ ਮੇਂ ਅਛੂਤੋਂ ਕਾ ਯੋਗਦਾਨ ਸਫਾ 50-53


ਪਾਲਚਿੱਤਵਿਆ ਵਿਦਰੋਹ
ਅਕਾਲ ਨਾਲ ਬੁਰਾ ਹਾਲ ਪਹਿਲਾਂ ਹੀ ਸੀ, ਉੱਪਰੋਂ ਰਾਜਸੱਤਾ ਦੀ ਮਾਰ। ਰਾਜਸਥਾਨ-ਗੁਜਰਾਤ ਦੇ ਆਦਿਵਾਸੀ ਖੇਤਰ ਦੇ ਹਾਲਾਤ ਦੇ ਬਾਰੇ ਰਾਜਪੁਤਾਨਾ ਦੇ ਏ. ਜੀ. ਜੀ. (ਗਵਰਨਰ ਜਨਰਲ ਦੇ ਸਹਾਇਕ) ਨੇ 17 ਨਵੰਬਰ 1914 ਨੂੰ ਆਪਣੇ ਲਿਖੇ ਇੱਕ ਪੱਤਰ ਵਿੱਚ ਇਹ ਸਵੀਕਾਰ ਕੀਤਾ ਸੀ ਕਿ ਵਰਤਮਾਨ ਪ੍ਰਥਿਤੀਆਂ ਵਿੱਚ ਆਦਿਵਾਸੀਆਂ 'ਤੇ ਕਰਾਂ ਦਾ ਭਾਰ ਬਹੁਤ ਜ਼ਿਆਦਾ ਹੈ। ਉਹਨਾਂ 'ਤੇ ਬੇਗਾਰ ਦਾ ਆਤੰਕ ਏਨਾ ਜ਼ਿਆਦਾ ਹੈ ਕਿ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਅਤੇ ਜ਼ਮੀਨ ਖਾਲੀ ਪਈ ਹੈ। ਦੇਸ਼ ਦੀ ਗੁਲਾਮੀ ਦੇ ਦਿਨਾਂ ਦੀ ਵਿਵਸਥਾ ਨੇ ਇਹ ਹਾਲਾਤ ਪੈਦਾ ਕੀਤੇ ਸਨ। ਇਸ ਦੇ ਵਿਰੋਧ ਵਿੱਚ ਇਸ ਖੇਤਰ ਵਿੱਚ ਗੋਬਿੰਦ ਗੁਰੂ ਅਤੇ ਮੋਤੀ ਲਾਲ ਤੇਜਾਵਤ ਵਰਗੇ ਜਨ-ਸੰਗਰਾਮੀ ਨਾਇਕ ਆਦਿਵਾਸੀਆਂ ਵਿੱਚ ਅਲਖ ਜਗਾ ਰਹੇ ਸਨ। 18 ਫਰਵਰੀ 1922 ਦੇ ਦਿਨ ਪਾਲਚਿੱਤਰਿਆ ਤੋਂ 65 ਕਿੱਲੋਮੀਟਰ ਪੱਛਮ ਵਿੱਚ ਸਥਿਤ ਬਾਲੇਰਨ ਪਿੰਡ ਤੋਂ ਮੋਤੀ ਲਾਲ ਤੇਜਾਵਤ ਨੇ ਆਦਿਵਾਸੀਆਂ ਨਾਲ ਮਾਰਚ ਕੀਤਾ ਅਤੇ ਤਕਰੀਬਨ 2000 ਆਦਿਵਾਸੀਆਂ ਨਾਲ ਉਹ 7 ਮਾਰਚ 1922 ਨੂੰ ਪਾਲਚਿੱਤਰਿਆ ਪਹੁੰਚੇ। ਜ਼ਾਲਮ ਅੰਗਰੇਜ਼ਾਂ ਅਤੇ ਸ਼ੋਸ਼ਣਕਾਰੀ ਸਾਮੰਤੀ ਸੱਤਾ ਦੇ ਵਿਰੁੱਧ ਇਸ ਜਗਾ 'ਤੇ ਆਦਿਵਾਸੀਆਂ ਦੀ ਮੀਟਿੰਗ ਸ਼ੁਰੂ ਹੋਈ। ਆਸਪਾਸ ਦੇ ਤਕਰੀਬਨ 3000 ਆਦਿਵਾਸੀ ਹੋਰ ਇਕੱਠੇ ਹੋ ਗਏ। ਇਸ ਤਰਾਂ 5000 ਵਿਅਕਤੀਆ ਨੂੰ ਤੇਜਾਵਤ ਨੇ ਸੰਬੋਧਨ ਕੀਤਾ। ਤੇਜਾਵਤ ਦੇ ਏਜੰਡੇ ਵਿੱਚ 21 ਮੰਗਾਂ ਸਨ। ਮੰਗਾਂ ਵਿੱਚ ਸਥਾਨਕ (ਰਿਆਸਤੀ) ਸ਼ਾਸਕਾਂ ਦੁਆਰਾ ਲਗਾਇਆ ਭਾਰੀ ਕਰ ਹਟਾਉਣਾ ਅਤੇ ਬੇਗਾਰ ਤੋਂ ਛੁਟਕਾਰਾ ਵੀ ਸੀ।
ਆਦਿਵਾਸੀ ਵਿਦਰੋਹਾਂ ਨੂੰ ਦਬਾਉਣ ਲਈ ਇੱਥੋਂ ਫੌਜੀ ਟੁਕੜੀਆਂ ਭੇਜੀਆਂ ਜਾਂਦੀਆਂ ਸਨ। ਹੋਰ ਫੌਜੀ ਤੁਰੰਤ ਨਸੀਰਾਬਾਦ ਸਥਿਤ ਫੌਜੀ ਛਾਉਣੀ ਤੋਂ ਭੇਜੇ ਗਏ। 7 ਮਾਰਚ 1922 ਨੂੰ ਦੁਪਹਿਰ ਦੇ ਸਮੇਂ ਪਾਲਚਿੱਤਰਿਆ ਵਿੱਚ ਆਦਿਵਾਸੀ ਸਭਾ ਸ਼ਾਂਤਪੁਰਵਕ ਚੱਲ ਰਹੀ ਸੀ। ਮੋਤੀ ਲਾਲ ਤੇਜਾਵਤ ਦੇ ਭਾਸ਼ਣ ਨੂੰ ਲੋਕ ਧਿਆਨ ਨਾਲ ਸੁਣ ਰਹੇ ਸਨ। ਬ੍ਰਿਟਿਸ਼ ਕਮਾਂਡਰ ਐੱਚ. ਸੀ. ਹਟਨ ਦੀ ਅਗਵਾਈ ਵਿੱਚ ਹਥਿਆਰਬੰਦ ਫੌਜ ਨੇ ਭੀੜ ਨੂੰ ਘੇਰ ਲਿਆ ਅਤੇ ਮਸ਼ੀਨਗੰਨਾਂ ਤੇ ਬੰਦੂਕਾਂ ਨਾਲ ਅੰਧਾਧੁੰਦ ਗੋਲੀਆਂ ਦੀ ਇਸ ਵਾਛੜ ਵਿੱਚ 1200 ਆਦਿਵਾਸੀ ਸ਼ਹੀਦ ਹੋ ਗਏ।
ਇਸ ਘਟਨਾ ਵਿੱਚ ਖੁਦ ਮੋਤੀ ਲਾਲ ਤੇਜਾਵਤ ਦੇ ਪੱਟਾਂ ਵਿੱਚ ਦੋ ਗੋਲੀਆਂ ਲੱਗੀਆਂ ਸਨ। ਉਹਨਾਂ ਨੂੰ ਉਹਨਾਂ ਦੇ ਸਾਥੀ ਘਟਨਾ ਸਥਾਨ ਤੋਂ ਚੁੱਕ ਕੇ ਕਿਤੇ ਲੈ ਗਏ ਸਨ। ਆਸਪਾਸ ਦੇ ਲੋਕਾਂ ਅਤੇ ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਲਾਸ਼ਾਂ ਨੂੰ ਉੱਥੇ ਹੀ ਨੇੜੇ ਇੱਕ ਖੂਹ ਵਿੱਚ ਸੁੱਟ ਦਿੱਤਾ ਗਿਆ ਸੀ। ਮੌਕੇ 'ਤੇ ਸੈਂਕੜੇ ਆਦਿਵਾਸੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ 'ਤੇ ਰਾਜਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ। ਮੋਤੀ ਲਾਲ ਤੇਜਾਵਤ ਤੇ ਸਾਥੀਆਂ ਨੂੰ ਫਰਾਰ ਘੋਸ਼ਿਤ ਕੀਤਾ ਗਿਆ।
ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਦਸਤਾਵੇਜ਼ ਜਾਂ ਇਤਿਹਾਸ ਵਿੱਚ ਪਾਲਚਿੱਤਰਿਆ ਦੇ ਖੂਨੀ ਸਾਕੇ ਦਾ ਸਪੱਸ਼ਟ ਜ਼ਿਕਰ ਨਹੀਂ ਕੀਤਾ ਗਿਆ। ਦੇਸ਼ ਦੀ ਆਜ਼ਾਦੀ ਲਈ ਆਦਿਵਾਸੀ ਸ਼ਹਾਦਤ ਦੀ ਇਹ ਘਟਨਾ ਇਤਿਹਾਸਕਾਰਾਂ ਲਈ ਹੀ ਚੁਣੌਤੀ ਨਹੀ ਅਜ਼ਾਦ ਭਾਰਤ ਦੀ ਸਰਕਾਰ ਦੀ ਦੇਸ਼-ਭਗਤਾਂ/ਸ਼ਹੀਦਾਂ ਪ੍ਰਤੀ ਅਪਣਾਈ ਪਹੁੰਚ 'ਤੇ ਵੀ ਇੱਕ ਪ੍ਰਸ਼ਨ ਚਿੰਨ ਹੈ।

ਪਲਾਮੂ ਵਿਦਰੋਹ
ਪਲਾਮੂ ਵਿਦਰੋਹ (1770-71) ਤੋਂ ਨਾਗਾਰਾਨੀ ਗਾਈਲਿੱਲਯੂ (1932-47) ਦੇ ਸੰਘਰਸ਼ ਤੱਕ ਲਗਾਤਾਰ ਆਦਿਵਾਸੀਆਂ ਨੇ ਇਹ ਲੜਾਈ ਲੜੀ। ਇਹ ਦੁੱਖ ਦੀ ਗੱਲ ਹੈ ਕਿ ਆਦਿਵਾਸੀ ਸੰਘਰਸ਼ ਨੂੰ ਇਤਿਹਾਸ ਵਿੱਚ ਉਚਿਤ ਸਨਮਾਨ ਨਹੀਂ ਮਿਲਿਆ। ਇਤਿਹਾਸਕਾਰਾਂ ਨੇ ਵੀ ਆਪਣਾ ਫਰਜ਼ ਨਹੀਂ ਨਿਭਾਇਆ। 'ਮਾਨਗੜ ਜਿੱਥੇ ਡੇਢ ਹਜ਼ਾਰ ਆਦਿਵਾਸੀ ਸ਼ਹੀਦ ਹੋਏ' ਸਨ ਉਸੇ ਮਾਨਗੜ ਦੇ ਕੋਲ ਸੀਮਾਵਰਤੀ ਗੁਜਰਾਤ ਦੀ ਵਿਜੈਨਗਰ ਤਹਿਸੀਲ ਦੇ ਇੱਕ ਪਿੰਡ ਪਾਲਚਿੱਤਰਿਆ ਦੀ ਜ਼ਮੀਨ ਤੇ 7 ਮਾਰਚ 1922 ਨੂੰ ਮਾਨਗੜ ਕਾਂਡ ਦੀ ਤਰਾਂ ਆਦਿਵਾਸੀ ਸ਼ਹਾਦਤ ਦੀ ਇੱਕ ਹੋਰ ਘਟਨਾ ਹੋਈ।
ਦੇਸੀ ਰਿਆਸਤਾਂ ਦੇ ਅੰਗਰੇਜ਼ਾਂ ਨਾਲ ਗੱਠਜੋੜ ਦੇ ਬੁਰੇ ਨਤੀਜੇ ਦੇ ਤੌਰ 'ਤੇ ਆਦਿਵਾਸੀਆਂ ਉੱਪਰ ਭਾਰੀ ਲਗਾਨ, ਵਣ-ਸੰਪਤੀ ਦੀ ਵਰਤੋਂ 'ਤੇ ਪਾਬੰਦੀ ਤੇ ਬੇਗਾਰ ਦੀ ਵਿਵਸਥਾ ਨੇ ਆਦਿਵਾਸੀਆਂ ਦਾ ਜੀਵਨ ਨਰਕ ਬਣਾ ਦਿੱਤਾ।


ਡਾ. ਸੰਤੋਖ ਲਾਲ ਵਿਰਦੀ ਐਡਵੋਕੇਟ,
ਜੀ. ਟੀ. ਰੋਡ, ਚਾਚੋਕੀ ਚੌਂਕ,  ਫਗਵਾੜਾ, ਪੰਜਾਬ
ਫੋਨ: 01824- 265887, 98145 17499