ਪੰਜਾਬ ਦਾ ਦਲਿਤ ਇਤਿਹਾਸ'
ਦਲਿਤ ਅੰਦੋਲਨਾਂ ਦੀ ਇੱਕ ਸਦੀ
ਲੇਖਕ- ਡਾ. ਐਸ ਐਲ ਵਿਰਦੀ ਐਡਵੋਕੇਟ
ਰੀਵਿਓ ਕਰਤਾ-ਡਾ. ਹਰਨੇਕ ਸਿੰਘ ਕਲੇਰ
ਸਫ਼ੇ-536+80
ਫੋਟੋ
ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ
ਜਾਂਦੀ ਹੈ ਉਸ ਦਾ ਨਾਂ ਇਤਿਹਾਸ ਵਿੱਚੋਂ ਮਿਟ ਜਾਂਦਾ ਹੈ।
ਭਾਰਤ ਦਾ ਇਤਿਹਾਸ ਸਪਸ਼ਟ ਕਰਦਾ ਹੈ ਕਿ ਇੱਥੇ ਰਾਜ ਕਰਦੀਆਂ
ਸ਼੍ਰੇਣੀਆਂ ਵਲੋਂ ਸਦਾ ਹੀ ਨੀਵੀਆਂ ਜਾਤਾਂ ਨੂੰ ਦਬਾਇਆ
ਜਾਂਦਾ ਰਿਹਾ ਹੈ। ਇਤਿਹਾਸ ਇਸ ਤੱਥ ਦਾ ਗਵਾਹ ਹੈ ਕਿ ਉੱਚ
ਜਾਤੀ ਬ੍ਰਾਹਮਣੀ ਸਮਾਜ ਵਲੋਂ ਸਥਾਪਤ ਵਰਣ ਵੰਡ ਵਿਵਸਥਾ
ਅਨੁਸਾਰ ਚੌਥੇ ਵਰਣ ਸ਼ੂਦਰ ਵਿੱਚ ਰੱਖੀਆਂ ਅਨੇਕਾਂ ਸ਼ੂਦਰ
ਜਾਤਾਂ ਦੇ ਗੌਰਵਸ਼ਾਲੀ ਇਤਿਹਾਸ ਨੂੰ ਇਤਿਹਾਸ ਦੇ ਪੰਨਿਆਂ
ਤੋਂ ਮਿਟਾਇਆ ਜਾਂਦਾ ਰਿਹਾ ਹੈ। ਇਹਨਾਂ ਨੀਵੀਆਂ ਸ਼੍ਰੇਣੀਆਂ
ਦੇ ਸੂਰਮੇ ਯੋਧਿਆਂ ਵਲੋਂ ਭਾਰਤ ਲਈ ਕੀਤੀਆਂ ਕੁਰਬਾਨੀਆਂ
ਨੂੰ ਤੋੜ ਮਰੋੜ ਕੇ ਆਪਣੇ ਇਤਿਹਾਸ ਦਾ ਹਿੱਸਾ ਬਣਾਉਣ ਦਾ
ਯਤਨ ਕੀਤਾ ਜਾਂਦਾ ਰਿਹਾ ਹੈ। ਅਜਿਹੇ ਯਤਨ ਅੱਜ ਵੀ ਹੋ ਰਹੇ
ਹਨ। ਅਜਿਹੇ ਸੁਆਰਥੀ ਯਤਨਾਂ ਦੀ ਜਵਾਬਦੇਹੀ ਦੇ ਫਲਸਰੂਪ ਹੀ
ਪੁਸਤਕ
'
ਪੰਜਾਬ ਦਾ ਦਲਿਤ ਇਤਿਹਾਸ'
ਦਾ ਪ੍ਰਕਾਸ਼ਨ ਹੋਇਆ ਹੈ। ਇਹ ਪੁਸਤਕ ਡਾ. ਐਸ. ਐਲ. ਵਿਰਦੀ
ਐਡਵੋਕੇਟ ਦੀ ਕ੍ਰਿਤ ਹੈ। ਡਾ. ਵਿਰਦੀ ਵਿਦਿਆਰਥੀ ਜੀਵਨ ਤੋਂ
ਹੀ ਦਲਿਤਾਂ ਲਈ ਕਲਮੀ ਯੋਗਦਾਨ ਪਾਉਣ ਦੇ ਨਾਲ ਨਾਲ ਪੰਜਾਬ
ਵਿੱਚ ਦਲਿਤ ਪੈਂਥਰ ਅੰਦੋਲਨ ਦੇ ਸੰਸਥਾਪਕ ਦੇ ਰੂਪ ਵਿੱਚ
ਸਰਗਰਮ ਰਹੇ ਹਨ।
ਪੰਜਾਬ ਵਿੱਚ ਵਸਦੀਆਂ ਸ਼ੂਦਰ ਜਾਤੀਆਂ
ਵਲੋਂ ਬਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਉਣ ਦੇ
ਨਾਲ ਨਾਲ ਆਪਣੀ ਮਾਨਵੀ ਹੋਂਦ ਦੀ ਸਥਾਪਤੀ ਹਿੱਤ,
1901
ਤੋਂ
2000
ਤੱਕ ਅਨੇਕਾਂ ਹੀ ਅੰਦੋਲਨ ਲੜੇ ਗਏ। ਆਪਣੇ ਹੱਕਾਂ ਲਈ ਸੰਘਰਸ਼
ਕੀਤੇ ਗਏ। ਇਹਨਾਂ ਅੰਦੋਲਨਾਂ,
ਸੰਘਰਸ਼ਾਂ ਦਾ ਜਿਊਂਦਾ ਜਾਗਦਾ ਪੰਜਾਬ ਦਾ ਦਲਿਤ ਇਤਿਹਾਸ ਹੈ।
ਇਸ ਪੁਸਤਕ ਵਿੱਚ ਇਸ ਇੱਕ ਸਦੀ ਦੇ ਇਤਿਹਾਸ ਦੇ ਪੰਨੇ ਯੁੱਗ
ਪੁਰਸ਼ ਬਾਬਾ ਸਾਹਿਬ ਡਾ. ਭੀਮ ਰਾਓ ਅੰਬੋਡਕਰ ਵਲੋਂ ਪ੍ਰਚੰਡ
ਕੀਤੀ ਗਈ ਦਲਿਤ ਜਾਤ ਦੀ ਯੁੱਗ ਪਲਟਾਊ ਚੇਤਨਾ ਤੋਂ ਅਰੰਭ
ਹੁੰਦੇ ਹਨ ਅਤੇ ਦਲਿਤ ਜਗਤ ਵਿੱਚ ਇਸ ਚੇਤਨਾ ਨੂੰ ਰਾਜਸੀ
ਚੇਤਨਾ ਦੀ ਕ੍ਰਾਂਤੀਕਾਰੀ ਲਹਿਰ ਦੇ ਰੂਪ ਵਿੱਚ ਪ੍ਰਵਰਤਿਤ
ਕਰਨ ਵਾਲੇ ਇੱਕੀਵੀਂ ਸਦੀ ਵਿੱਚ ਦਲਿਤਾਂ ਦੇ ਹਰਮਨ ਪਿਆਰੇ
ਆਗੂ ਬਾਬੂ ਕਾਂਸ਼ੀ ਰਾਮ ਜੀ ਵਲੋਂ ਚਲਾਈ ਜਾ ਰਹੀ ਬਹੁਜਨ
ਸਮਾਜ ਜਾਗਰਨ ਲਹਿਰ ਨੂੰ ਵਿਸਥਾਰ ਸਹਿਤ ਪ੍ਰਸਤੁਤ ਕਰਦੇ ਹਨ।
ਡਾ. ਐਸ. ਐਲ. ਵਿਰਦੀ ਨੇ ਪੰਜਾਬ ਦੇ
ਦਲਿਤਾਂ ਵਲੋਂ ਕੀਤੇ ਅੰਦੋਲਨ,
ਸੰਘਰਸ਼ ਦੀ ਪਿੱਠ ਭੂਮੀ ਬਾਰੇ ਵਿਚਾਰ ਚਰਚਾ ਕਰਦਿਆਂ ਸਪਸ਼ਟ
ਕੀਤਾ ਗਿਆ ਹੈ ਕਿ ਭਾਰਤ ਸਦੀਆਂ ਤੱਕ ਗੁਲਾਮੀ ਦੀਆਂ
ਜੰਜੀਰਾਂ ਵਿੱਚ ਜਕੜਿਆ ਰਿਹਾ ਹੈ ਜਿਸ ਦਾ ਕਾਰਨ ਹਿੰਦੂ
ਰਾਜਿਆਂ ਦੀ ਆਪਸੀ ਦੁਸ਼ਮਣੀ ਸੀ। ਇਤਿਹਾਸ ਗਵਾਹ ਹੈ ਕਿ
ਉਹਨਾਂ ਹਮਲਾਵਰਾਂ ਨੂੰ ਆਪ ਇੱਕ ਦੂਜੇ ਉੱਤੇ ਹਮਲਾ ਕਰਨ ਲਈ
ਬੁਲਾਇਆ। ਇਵੇਂ ਲੇਖਕ ਟਿੱਪਣੀ ਕਰਦਾ ਹੈ ਕਿ ਹਿੰਦੂ ਇਤਿਹਾਸ
ਹਾਰਿਆਂ ਦੀ ਦਾਸਤਾਨ ਹੈ। ਪ੍ਰੰਤੂ ਭਾਰਤ ਦੇ ਚੱਕਰਵਰਤੀ
ਮਹਾਰਾਜਾ ਚੰਦਰ ਗੁਪਤ ਮੌਰੀਆ,
ਅਸ਼ੋਕ,
ਸਮੁੰਦਰ ਗੁਪਤ ਦੂਜਾ ਅਤੇ ਹਰਸ਼ ਵਰਧਨ ਆਦਿ ਭਾਰਤ ਦੇ ਮੂਲ
ਨਿਵਾਸੀ ਸ਼ੂਦਰ ਜਾਤਾਂ ਨਾਲ ਸਬੰਧਤ ਸਨ। ਜਿਹਨਾਂ ਦੇ ਇਤਿਹਾਸ
ਨੂੰ ਸਦਾ ਦਬਾਇਆ ਗਿਆ ਹੈ। ਇੱਥੋਂ ਤੱਕ ਕਿ ਸਿੱਖੀ ਦੀ ਆਨ
ਤੇ ਸ਼ਾਨ ਲਈ ਕੁਰਬਾਨੀਆਂ ਕਰਨ ਵਾਲੇ ਭਾਈ ਜੀਵਨ ਸਿੰਘ,
ਭਾਈ ਸੰਗਤ ਸਿੰਘ,
ਭਾਈ ਨਿਭਹੂ,
ਬਾਬਾ ਬੋਤਾ ਸਿੰਘ,
ਭਾਈ ਬੀਰ ਸਿੰਘ,
ਧੀਰ ਸਿੰਘ ਅਤੇ ਹੋਰ ਅਨੇਕਾਂ ਵੀਰ ਨਾਇਕਾਂ ਨੂੰ,
ਬੇਦਾਵਾ ਦੇਣ ਵਾਲੇ ਅਤੇ ਤਨਖਾਹਾਂ ਮੰਗਣ ਵਾਲਿਆਂ ਦੇ
ਵਾਰਸਾਂ ਵਲੋਂ ਅੱਜ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ। ਲੇਖਕ
ਲਿਖਦਾ ਹੈ ਕਿ ਆਧੁਨਿਕ ਪੰਜਾਬ ਦੇ ਇਤਿਹਾਸ ਵਿੱਚ ਕਿਸਾਨ ਦੀ
ਲੁੱਟ,ਪੀੜਾ,
ਦਰਦ ਦਾ ਉਲੇਖ ਤਾਂ ਹੈ ਪ੍ਰੰਤੂ ਉਸ ਦੇ ਸਾਥ ਕੰਮ ਕਰਨ ਵਾਲੇ
ਸੀਰੀ ਦੀ ਲੁੱਟ,
ਪੀੜਾ,
ਦਮਨ ਅਤੇ ਦਰਦ ਨਹੀਂ ਦਿਸਦਾ। ਦੋ ਵਰਗਾਂ ਵਿੱਚ ਵੰਡੀ
ਦੁਨੀਆਂ ਬਾਰੇ ਗੱਲ ਕਰਨ ਵਾਲਿਆਂ ਵਿੱਚ ਸਮਾਜ ਵਿੱਚ ਜਾਤ
ਪਾਤ ਅਤੇ ਛੂਆ ਛਾਤ ਦੀਆਂ ਪਾਈਆਂ ਵੰਡੀਆਂ ਨੂੰ ਖਤਮ ਕਰਕੇ
ਇੱਕ ਭਾਈਚਾਰਾ ਬਣਾਉਣ ਦੀ ਭਾਵਨਾ ਨਹੀਂ ਹੈ। ਕਰਜੇ ਬਦਲੇ
ਕਿਸਾਨ ਦੀ ਜਮੀਨ ਖੋਹੇ ਜਾਣ ਦਾ ਜ਼ਿਕਰ ਤਾਂ ਹੈ ਪ੍ਰੰਤੂ
ਹਜ਼ਾਰਾਂ ਸਾਲਾਂ ਤੋਂ ਕਰੋੜਾ ਦਲਿਤ ਜੋ ਆਪਣੀ ਕੁੱਲੀ ਦੇ ਵੀ
ਮਾਲਕ ਨਹੀਂ,
ਦੀ ਕਿਸੇ ਨੂੰ ਚਿੰਤਾ ਨਹੀਂ। ਇੰਝ ਲੇਖਕ ਨੇ ਅਜੋਕੇ ਸਭਿੱਅਕ
ਸਮਾਜ ਦੇ ਸਨਮੁੱਖ ਅਨੇਕਾਂ ਪ੍ਰਸ਼ਨ ਉਠਾਉਂਦਿਆਂ ਸਮੁੱਚੀ
ਮਾਨਵਤਾ ਨੂੰ ਝੰਜੋੜਿਆ ਹੈ।
ਹਰ ਭਾਰਤੀ ਵਿਦਵਾਨ ਇਸ ਮਤ ਨਾਲ ਸਹਿਮਤ
ਹੈ ਕਿ ਹਿੰਦੂ ਧਰਮ ਵਲੋਂ ਸਥਾਪਤ ਵਰਣ ਵੰਡ ਨੇ ਸਦਾ ਹੀ
ਮਨੁੱਖੀ ਸਮਾਨਤਾ ਨੂੰ ਵੱਡੀ ਢਾਹ ਲਾਈ ਹੈ। ਜਿਸ ਕਾਰਨ ਦੇਸ਼
ਦੀ ਅਜਾਦੀ ਤੋਂ ਬਾਅਦ ਕਿਸਾਨਾਂ ਨੂੰ ਜਮੀਨ ਦੀ ਮਾਲਕੀ ਮਿਲਣ
ਨਾਲ ਇਹ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਨਵੇਂ ਬਣੇ
ਜਿਮੀਦਾਰ,
ਬੇਜ਼ਮੀਨਿਆਂ ਦੀ ਮਾਨਸਿਕ ਅਤੇ ਸ਼ਰੀਰਕ ਸ਼ੋਸ਼ਣ ਕਰਨ ਲੱਗ ਪਏ
ਅਤੇ ਇਸ ਦੇ ਫਲਸਰੂਪ ਦਲਿਤਾਂ ਨੇ ਆਪਣੀ ਸਵੈਰੱਖਿਆ ਤੇ ਸਵੈ
ਮਾਣ ਨੂੰ ਬਰਕਰਾਰ ਰੱਖਣ ਲਈ ਆਪਣੇ ਆਪ ਨੂੰ ਸੰਗਠਤ ਕਰਨਾ
ਸ਼ੁਰੂ ਕਰ ਦਿੱਤਾ ਅਤੇ ਆਪਣੇ ਅਧਿਕਾਰਾਂ ਲਈ ਅੰਦੋਲਨ ਕਰਨ ਲਈ
ਸੰਘਰਸ਼ੀਲ ਹੋ ਗਏ।
ਪੰਜਾਬ ਵਿੱਚ ਆਦਿ ਧਰਮ ਅੰਦੋਲਨ ਦੇ ਬਾਨੀ
ਬਾਬੂ ਮੰਗੂ ਰਾਮ ਜੀ ਮੁਗੋਵਾਲੀਆ ਅਮਰੀਕਾ ਵਿੱਚ ਸਥਾਪਤ ਹੋਈ
ਗਦਰ ਪਾਰਟੀ ਦੇ ਮੈਂਬਰ ਸਨ ਜੋ ਦੇਸ਼ ਨੂੰ ਆਜਾਦ ਕਰਵਾਉਣ ਲਈ
ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਤੋਂ ਬਚਦੇ
1925
ਵਿੱਚ ਭਾਰਤ ਆਏ ਸਨ। ਜਦੋਂ ਬਾਬਾ ਜੀ ਨੇ ਆਪਣੇ ਹੀ ਭੈਣ ਭਾਈ
ਨੂੰ ਦੋਹਰੀ ਗੁਲਾਮੀ ਦੀ ਮਾਰ ਝਲਦਿਆਂ ਦੇਖਿਆ (ਇੱਕ
ਅੰਗਰੋਜਾਂ ਦੀ ਦੂਜੀ ਸਥਾਨਿਕ ਜਿੰਮੀਦਾਰ ਦੀ) ਤਾਂ ਬਾਬੂ
ਮੰਗੂ ਰਾਮ ਨੇ ਦਲਿਤ ਮੁਕਤੀ ਦਾ ਬੀੜਾ ਚੁੱਕ ਲਿਆ। ਆਪ ਨੇ
ਡਾ. ਭੀਮ ਰਾਓ ਅੰਬੇਡਕਰ ਵਲੋਂ ਬਣਾਈ
'
ਬਹਿਸ਼ਕ੍ਰਿਤ ਹਿੱਤਕਾਰਨੀ ਸਬਾ ਤੋਂ ਪ੍ਰਭਾਵਿਤ ਹੋ ਕੇ ਜੂਨ
1926
ਨੂੰ ਆਪਣੇ ਪਿੰਡ ਮੁਗੋਵਾਲ ਵਿੱਖੇ ਦੋ ਰੋਜਾ ਕਾਨਫਰੰਸ ਕਰਕੇ
'ਆਦਿ
ਧਰਮ ਮੰਡਲ'
ਦੀ ਸਥਾਪਨਾ ਕੀਤੀ। ਇਸ ਸੰਸਥਾ ਨੇ ਦਲਿਤ ਵਰਗ ਵਿੱਚ ਚੇਤਨਾ
ਪੈਦਾ ਕਰਨ ਲਈ ਅਨੇਕਾਂ ਅੰਦੋਲਨ ਕੀਤੇ। ਬਾਬੂ ਜੀ
1928
ਵਿੱਚ ਇੱਕ
150
ਨੁਮਾਇੰਦਿਆਂ ਦਾ ਡੈਪੂਟੰਸ਼ਨ ਲੈ ਕੇ ਰਾਇਲ ਕਮਿਸਨ ਨੂੰ ਮਿਲੇ
ਤੇ ਮੰਗ ਪੱਤਰ ਦਿੱਤਾ। ਉਸ ਸਮੇਂ ਆਦਿ ਧਰਮ ਮੰਡਲ ਦੇ
ਪ੍ਰਮੁੱਖ ਬੁਲਾਰੇ ਸਨ,
ਬਾਬੂ ਮੰਗੂ ਰਾਮ ਪ੍ਰਧਾਨ,
ਠੇਕੇਦਾਰ ਲੱਬੂ ਰਾਮ,
ਬਾਬੂ ਹਜ਼ਾਰਾ ਰਾਮ,
ਪੰਜਾਬਾ ਰਾਮ,
ਝਗੜੂ ਰਾਮ,
ਖੜਕੂ ਰਾਮ,
ਸ਼ੂਦਰਾ ਨੰਦ,
ਬਾਬੂ ਠਾਕੁਰ ਚੰਦ,
ਮਹਾਤਮਾ ਗਣੇਸਾ ਦਾਸ,
ਸੇਠ ਕਿਸ਼ਨ ਦਾਸ ਕਲੇਰ,
ਗੁਪਾਲ ਦਾਸ ਗੜਗੱਜ,
ਕਵੀ ਮੰਗੂ ਰਾਮ ਆਦਿ। ਇਸ ਸੰਸਥਾ ਨੇ ਇੱਕ ਹਫਤਾਵਾਰ ਅਖਬਾਰ
'ਡੰਕਾ'
ਪ੍ਰਕਾਸ਼ਿਤ ਕਰਕੇ ਆਪਣੀ ਆਵਾਜ ਆਮ ਜਨਤਾ ਵਿੱਚ ਪਹੁੰਚਾਉਣੀ
ਸ਼ੁਰੂ ਕੀਤੀ। ਇਸ ਅੰਦੋਲਨ ਤੋਂ ਚੇਤਨਾ ਪ੍ਰਾਪਤ ਕਰਕੇ ਦਲਿਤ
ਹੋਰ ਵੀ ਸੰਘਰਸ਼ਸ਼ੀਲ ਹੋ ਗਏ।
'ਆਦਿ
ਧਰਮ ਮੰਡਲ ਨੇ ਦਲਿਤ ਸਮਾਜ ਦੀਆਂ ਦੁੱਖ ਤਕਲੀਫਾਂ ਨੂੰ ਲੈ
ਕੇ ਅਨੇਕਾਂ ਮੋਰਚੇ ਲਾਏ। ਆਦਿ ਧਰਮ ਮੰਡਲ ਦੇ ਮੂਲ ਸਿਧਾਂਤ
ਅਤੇ ਸਿੱਖਿਆਵਾਂ ਦਾ ਪ੍ਰਚਾਰ ਕਰਕੇ ਸਮਾਜ ਨੂੰ ਚੇਤਨ ਕਰਨਾ
ਸ਼ੁਰੂ ਕਰ ਦਿੱਤਾ। ਹਿੰਦੂਆਂ ਅਤੇ ਸਿੱਖਾਂ ਵਲੋਂ ਲਈ ਜਾਂਦਾ
ਵਗਾਰ ਖਿਲਾਫ ਮੋਰਚਾ,
ਮਰਦਮਸ਼ੁਮਾਰੀ ਮੋਰਚਾ ਲਾਇਆ,
ਵਾਇਸਰਾਇ ਅਤੇ ਗਵਰਨਰ ਜਨਰਲ ਨੂੰ ਯਾਦ ਪੱਤਰ ਜਿਸ ਵਿੱਚ
ਪੁਲੀਸ ਸਿਵਲ,
ਫੌਜ,
ਰੇਲਵੇ ਸਿੱਖਿਆ ਤੇ ਸਿਹਤ ਆਦਿ ਖੇਤਰਾਂ ਵਿੱਚ ਨੁਮਾਇੰਦਗੀ
ਦੇਣ ਦੀ ਮੰਗ ਕੀਤੀ ਗਈ।
'ਆਦਿ
ਧਰਮ ਮੰਡਲ ਵਲੋਂ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਪਹਿਲੀ
ਵਾਰ ਪੰਜਾਬ ਬੁਲਾ ਕੇ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ।
ਡਾ. ਅੰਬੇਡਕਰ ਵਲੋਂ ਬਣਾਈ ਸ਼ਡੂਲਡਕਾਸਟ ਫੈਡਰੇਸ਼ਨ ਵਲੋਂ
1945-46
ਦੀਆਂ ਚੋਣਾਂ ਵਿੱਚ ਬਾਬੂ ਮੰਗੂ ਰਾਮ,
ਗੋਪਾਲ ਸਿੰਘ ਖਾਲਸਾ,
ਪ੍ਰੇਮ ਚੰਦ ਅਤੇ ਮੂਲਾ ਸਿੰਘ ਚੋਣਾਂ ਜਿੱਤ ਗਏ। ਆਦਿ ਧਰਮ
ਅੰਦੋਲਨ ਤੋਂ ਬਾਅਦ ਪੰਜਾਬ ਵਿੱਚ
1933
ਵਿੱਚ ਬਾਲਮੀਕ ਅੰਦੋਲਨ ਜ਼ੋਰ ਫੜ ਗਿਆ। ਪ੍ਰਧਾਨ ਡੋਗਰ ਮੱਲ
ਜਲੰਧਰ ਅਤੇ ਜਨਰਲ ਸੱਕਤਰ ਬਖਸ਼ੀ ਰਾਮ ਨੇ ਰਾਮ ਤੀਰਥ ਬਾਲਮੀਕ
ਮੰਦਰ ਪ੍ਰਵੇਸ਼ ਲਈ ਮੋਰਚਾ ਸ਼ੁਰੂ ਕੀਤਾ। ਪੰਜਾਬ ਭਰ ਵਿੱਚ
ਡਾ. ਬੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਅਨੁਸਾਰ
ਸ਼ਡੂਲਡਕਾਸਟ ਫੈਡਰੇਸ਼ਨ ਪੰਜਾਬ ਵਲ•ੋਂ
ਜਨਜਾਗਰਨ ਲਹਿਰ ਚਲਾਈ।
27
ਅਕਤੂਬਰ
1951
ਨੂੰ ਡਾ. ਅੰਬੇਡਕਰ ਜੀ ਨੂੰ ਪੂਰੇ ਪੰਜਾਬ ਦਾ ਦੌਰਾ ਕਰਨ ਲਈ
ਬੁਲਾਇਆ ਗਿਆ। ਡਾ. ਸਾਹਿਬ ਨੇ ਆਮ ਜਨ ਸਧਾਰਨ ਦੇ ਸਨਮੁੱਖ
ਦਲਿਤਾਂ ਦੀ ਸਥਿਤੀ ਸਪਸ਼ਟ ਕੀਤੀ। ਲੇਖਕ ਨੇ ਇਸ ਸਮੇਂ ਦੇ
ਸਾਰੇ ਹਾਲਾਤ ਅਤੇ ਬਾਬਾ ਸਾਹਿਬ ਦੇ ਦੌਰਿਆਂ ਦੇ ਭਾਸ਼ਣਾਂ
ਨੂੰ ਵੀ ਪੁਸਤਕ ਵਿੱਚ ਸਥਾਨ ਦੇ ਕੇ ਇੱਕ ਮਹੱਤਵਪੂਰਨ
ਇਤਿਹਾਸ ਲੋਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਇਸ ਤਰ•ਾਂ
ਹੀ ਵਿਰਦੀ ਨੇ ਭਾਵਾਧਸ ਅੰਦੋਲਨ,
ਦਲਿਤ ਪੈਂਥਰਾਂ ਵਲੋਂ ਕੀਤੇ ਗਏ ਸਮਾਜਕ ਸਮਾਨਤਾ ਲਈ ਅੰਦੋਲਨ
ਜਿਹਨਾਂ ਵਿੱਚ ਵਿਸ਼ੇਸ਼ ਵਰਨਣਯੋਗ ਹਨ
'ਬਿਰਕ
ਨਾਕਾਬੰਦੀ ਕਾਂਡ,
ਪ੍ਰੀਤਮ ਕੌਰ ਹੁਸ਼ਿਆਰਪੁਰ ਤੇ ਚੰਨਣ ਰਾਮ ਕਤਲ ਕਾਂਡ ਫਗਵਾੜਾ
ਆਦਿ,
ਐਸ. ਸੀ.,
ਬੀ. ਸੀ. ਇਪਲਾਈਜ਼ ਫੈਡਰੇਸ਼ਨ,
ਪੰਜਾਬ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਕੀਤੇ ਗਏ
ਸੰਘਰਸ਼,
ਸ਼ਡੂਲਡਕਾਸਟ ਪੰਚ ਸਰਪੰਚ ਯੂਨੀਅਨ ਵਲੋਂ ਪੇਂਡੂ ਭਰਾਵਾਂ ਦੀ
ਸਮਾਨਤਾ ਲਈ ਕੀਤੇ ਗਏ ਯਤਨ,
ਡਾ. ਅੰਬੇਡਕਰ ਟੇਕਨੀਕਲ ਯੂਨੀਵਰਸਿਟੀ ਸੰਘਰਸ਼ ਸੰਮਤੀ ਪੰਜਾਬ
ਵਲੋਂ ਟੈਕਨੀਕਲ ਯੂਨੀਵਰਸਿਟੀ ਪੰਜਾਬ ਡਾ. ਭੀਮ ਰਾਓ
ਅੰਬੇਡਕਰ ਦੇ ਨਾਂ ਉੱਤੇ ਸਥਾਪਤ ਕਰਨ ਲਈ ਜੋਰਦਾਰ ਅੰਦੋਲਨ
ਕੀਤਾ ਗਿਆ ਜਿਸ ਦੀ ਅਗਵਾਈ ਪੁਸਤਕ ਦੇ ਲੇਖਕ ਡਾ. ਐਸ. ਐਲ.
ਵਿਰਦੀ ਨੇ ਆਪ ਹੀ ਕੀਤੀ ਸੀ ਦਾ ਪੂਰਾ ਵੇਰਵਾ ਦਰਜ ਹੈ। ਇਸ
ਪੁਸਤਕ ਵਿੱਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ
ਸੁਸਾਇਟੀ ਪੰਜਬ ਵਲੋਂ ਇਸ ਨਿਮਨ ਸਮਾਜ ਲਈ ਕੀਤੇ ਜਾ ਰਹੇ
ਸਮਾਜਕ ਕਾਰਜਾਂ ਦਾ ਵਿਸਥਾਰ ਸਹਿਤ ਵਰਨਣ ਹੈ। ਰੇਲ ਕੋਚ
ਫੈਕਟਰੀ ਕਪੂਰਥਲਾ ਵਿੱਚ ਦਲਿਤ ਮੁਲਾਜ਼ਮਾਂ ਵਲੋਂ ਚਲਾਇਆ ਗਿਆ
ਅੰਦੇਲਨ,
ਅੰਤਰਜਾਤੀ ਵਿਆਹ ਅੰਦੋਲਨ,
ਪੰਜਾਬ ਵਿੱਚ ਬੋਧ ਅੰਦੋਲਨ ਇਸ ਤੋਂ ਇਲਾਵਾ ਦਲਿਤ ਪੱਤਰਕਾਰੀ
ਅੰਦੋਲਨ ਦੇ ਨਾਂ ਤੇ ਲੇਖਕ ਨੇ ਦਲਿਤ ਚਿੰਤਨ ਦੀ ਆਵਾਜ਼ ਬਣਨ
ਵਾਲੇ ਤੀਹ ਰੋਜਾਨਾਂ ਹਫਤਾਵਾਰੀ ਅਤੇ ਮਾਸਕ ਪੱਤਰਾਂ ਦਾ
ਵੇਰਵਾ ਦਰਜ ਕੀਤਾ ਹੈ।
ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਨੇ
ਵਿਦੇਸ਼ਾਂ ਵਿੱਚ ਧਾਰਮਿਕ,
ਸਮਾਜਿਕ,
ਸਾਹਤਿਕ ਅਤੇ ਸੱਭਿਆਚਾਰਕ ਸਰਗਰਮੀਆਂ ਚਲਾ ਰਹੀਆਂ ਸੰਸਥਾਵਾਂ
ਅਤੇ ਵਿਅਕਤੀਆਂ ਦਾ ਵਿਸਤ੍ਰਿਤ ਵੇਰਵਾ ਅੰਕਿਤ ਕੀਤਾ ਹੈ।
ਬਹੁਜਨ ਸਮਾਜ ਪਾਰਟੀ ਸਬੰਧੀ ਸੰਪੂਰਨ ਖੋਜ ਵਿਸਥਾਰ ਇਸ
ਪੁਸਤਕ ਦਾ ਵਿਸ਼ੇਸ਼ ਲੇਖ ਹੈ। ਇੱਕ ਹੋਰ ਵਿਸੇਸ਼ ਵੇਰਵਾ ਜੋ
ਧਿਆਨ ਦੀ ਮੰਗ ਕਰਦਾ ਹੈ ਪਹਿਲਾ ਪੰਜਾਬੀ ਦਲਿਤ ਸਾਹਿਤ
ਸੰਮੇਲਨ। ਇਹ ਸੰਮੇਲਨ ਵੀ ਡਾ. ਐਸ. ਐਲ ਵਿਰਦੀ ਦੇ ਪੰਜਾਬ
ਦੇ ਦਲਿਤ ਲੇਖਕਾਂ,
ਬੁੱਧੀਜੀਵੀਆਂ ਅਤੇ ਚਿੰਤਕਾਂ ਨੂੰ ਹਲੂਣਾ ਦੇਣ ਵਾਲਾ ਹੈ।
ਪੁਸਤਕ ਵਿੱਚ ਸ਼ਾਮਿਲ
164
ਦਲਿਤ ਲੇਖਕਾਂ,
ਰੰਗਕਰਮੀਆਂ,
ਰਾਜਨੀਤੀਵਾਨਾਂ,
ਸੰਤਾਂ ਸਮਾਜ ਸੁਧਾਰਕਾਂ ਦੇ ਸੰਖੇਪ ਜੀਵਨ ਸਬੰਧੀ ਵੇਰਵੇ ਇਸ
ਪੁਸਤਕ ਨੂੰ ਹੋਰ ਖਿੱਚ ਭਰਪੂਰ ਬਣਾਉਂਦੇ ਹਨ। ਐਸ. ਐਲ
ਵਿਰਦੀ ਦਾ ਇਹ ਯਤਨ ਭਾਵੇਂ ਸੋਧਾਂ ਦੀ ਮੰਗ ਕਰਦਾ ਹੈ ਪਰ ਇਹ
ਪੁਸਤਕ ਦਲਿਤ ਯੋਧਿਆਂ ਦੇ ਇੱਕ ਸਦੀ ਦੇ ਇਤਿਹਾਸ ਨੂੰ ਪੇਸ਼
ਕਰਨ ਵਾਲੀ ਪ੍ਰਥਮ ਪੁਸਤਕ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ
ਹੈ। |