ਮਹਾਂਨਾਇਕ ਭਾਅ ਜੀ ਗੁਰਸ਼ਰਨ ਸਿੰਘ ਦਾ
ਪਛਤਾਵਾ
ਐਸ ਐਲ ਵਿਰਦੀ ਐਡਵੋਕੇਟ
ਸਮੇਂ ਦੇ ਮਹਾਂਨਾਇਕ ਦੇ ਜੀਵਨ ਸੰਗਰਾਮ
ਬਾਰੇ ਇਸੇ ਸਾਲ ਛਪਕੇ ਆਈ ਪੁਸਤਕ
'ਇਕ
ਸੰਸਥਾ-ਇਕ ਲਹਿਰ,
ਭਾਅ ਜੀ ਗੁਰਸ਼ਰਨ ਸਿੰਘ'
ਵਿਚ ਆਪਣੇ ਸਵੈ-ਕਥਨ
'ਚ
ਉਹ ਲਿੱਖਦੇ ਹਨ ਕਿ ਜਦ ਮੈਂ ਸਕੂਲੀ ਦਿਨਾ
'ਤੇ
ਝਾਤ ਮਾਰਦਾ ਹਾਂ ਤਾਂ ਬੁੱਧੂਆ ਯਾਦ ਆਉੰਦਾ ਹੈ। ਉਹ ਗਰੀਬ
ਦਲਿਤ ਪਰਿਵਾਰ ਦਾ ਬੱਚਾ ਸੀ। ਇਹ
'ਦਲਿਤ'
ਤਾਂ ਅੱਜ ਦਾ ਲਫ਼ਜ਼ ਹੈ। ਉਸ ਸਮੇਂ ਤਾਂ
'ਚੂਹੜਾ-ਚਮਾਰ'
ਜਾਂ ਇਸੇ ਤਰਾਂ ਦੇ ਹੀਣਤਾ ਭਰੇ ਸ਼ਬਦ ਚੱਲਦੇ ਸਨ। ਇਸ
'ਦਲਿਤ'
ਅੰਦਰ ਹਮਦਰਦੀ ਵਰਗੀ ਭਾਵਨਾ ਹੈ ਜਾਂ ਉਹ ਭਾਵ ਜਿਵੇਂ ਦਲਿਤ
ਲੋਕ
'ਗੌਰਵ'
ਦੀ ਗੱਲ ਕਰਦੇ ਹਨ,
ਪਰ ਉਸ ਸਮੇਂ ਸ਼ੂਦਰ ਅਛੂਤ ਲਈ ਵਰਤੇ ਜਾਂਦੇ ਸਨ। ਸਾਡਾ
ਪਰਿਵਾਰ ਜਾਤੀਵਾਦੀ ਨਹੀ ਸੀ। ਇਸੇ ਲਈ ਨਾਂ ਨਾਲ ਵੀ ਜਾਤ
ਗੋਤ ਤੋਂ ਗਰੇਜ਼ ਸੀ। ਮੇਰੇ ਪਿਤਾ ਅੰਗਰੇਜ਼ੀ ਪ੍ਰਭਾਵ ਵਾਲੇ
ਸੱਭਿਅਕ ਵਿਚਾਰਾਂ ਵਾਲੇ ਡਾਕਟਰ ਸਨ। ਇਸੇ ਲਈ ਘਰ ਵਿਚ
ਗਰੀਬ ਬੰਦੇ ਲਈ ਹਮਦਰਦੀ ਦਾ ਭਾਵ ਮੇਰੇ ਬਾਲ-ਮਨ
'ਤੇ
ਹੋਵੇਗਾ ਤਾਂ ਹੀ ਮੈਨੂੰ ਬੁਧੂਆ ਚੰਗਾ ਲੱਗਦਾ ਸੀ। ਬੁੱਧੂਆ
ਸਭ ਤੋਂ ਲਾਇਕ ਵਿਦਿਆਰਥੀ ਸੀ,
ਪਰ ਤੀਜੀ ਕਲਾਸ ਤੋਂ ਅੱਗੇ ਨਾ ਪੜ੍ਹ
ਸਕਿਆ। ਅਧਿਆਪਕ ਖੁਸ਼ਖ਼ਤ ਫੱਟੀ ਲਿਖਣ ਲਈ ਉਸ ਦੀ ਮਿਸਾਲ
ਦਿੰਦੇ ਸਨ। ਫਿਰ ਉਹ ਕਲਾਸ ਲਈ ਬਸ ਯਾਦ ਕਰਨ ਵਾਲਾ ਪਾਤਰ ਬਣ
ਕੇ ਰਹਿ ਗਿਆ।
ਇਹ
1945-46
ਦੀ ਗੱਲ ਹੈ,
ਮੈਂ ਐਮਰਸਨ ਕਾਲਜ ਦਾ ਵਿਦਿਆਰਥੀ ਸਾਂ। ਇਕ ਦਿਨ ਸਾਈਕਲ
'ਤੇ
ਜਾ ਰਿਹਾ ਸਾਂ। ਉਸ ਸਮੇਂ ਸਾਈਕਲ ਹੋਣਾ ਵੀ ਵੱਡੀ ਗੱਲ ਸੀ।
ਮੇਰੇ ਸਾਹਮਣੇ ਕੋਈ ਮੇਰੀ ਉਮਰ ਦਾ ਨੌਜਵਾਨ ਸੀ। ਉਸ ਨੇ
ਮੇਰੇ ਵੱਲ੍ਹ
ਦੇਖਿਆ ਤੇ ਮੈਂ ਵੀ,
ਪਰ ਮੈਂ ਉਸ ਦੇ ਕੋਲ ਦੀ ਗੁਜ਼ਰ ਗਿਆ। ਇਕਦਮ ਪਿੱਛੋਂ ਅਵਾਜ਼
ਆਈ,
''ਕਾਕਾ
ਜੀ...।''
ਇਹ ਅਵਾਜ਼ ਉਸ ਨੇ ਹੀ ਮਾਰੀ ਸੀ। ਉਸ ਸਮੇਂ
ਮੁਲਤਾਨ ਦੇ ਬਹੁਤੇ ਲੋਕ ਮੈਨੂੰ
'ਕਾਕਾ
ਜੀ'
ਆਖ ਕੇ ਬੁਲਾਉਂਦੇ ਸਨ। ਮੈਂ ਸਾਈਕਲ ਰੋਕ ਕੇ ਪਿਛਾਂਹ ਆਇਆ
ਤਾਂ ਇਕ ਦੁਖਦਾਈ ਯਾਦ ਮਨ-ਮਸਤਕ
'ਤੇ
ਉੱਕਰੀ ਗਈ। ਉਹ! ਤੂੰ ਬੁੱਧੂਆ?
ਜਿਸ ਸੜਕ
'ਤੇ
ਮੇਰਾ ਸਾਈਕਲ ਦੌੜ ਰਿਹਾ ਸੀ,
ਬੁੱਧੂਆ ਉਸੇ
'ਤੇ
ਜਮਾਂਦਾਰ ਸੀ। ਹੁਣ ਤਕ ਉਸ ਦੀ ਖੁਸ਼ਖ਼ਤ ਫੱਟੀ ਯਾਦ ਕਰਦਾ
ਸਾਂ। ਉਸ ਦਿਨ ਤੋਂ ਬਾਅਦ ਜਮਾਂਦਾਰ ਬੁੱਧੂਆ ਦੀ ਝਾਕੀ ਮੇਰੇ
ਮਨ-ਮੰਚ ਤੋਂ ਕਦੇ ਅਲੋਪ ਨਹੀ ਹੋਈ। ਉਹ ਫੱਟੀ ਪੋਚਣ ਦਾ ਵੀ
ਉਸਤਾਦ ਸੀ ਅਤੇ ਗੁਰਮੁਖੀ ਵਰਣਮਾਲਾ ਤੇ ਉਰਦੂ ਰਸਮੂਲਖ਼ਤ
ਲਿਖਣ ਵਿਚ ਵੀ ਉਸ ਨੂੰ ਲਾਮਿਸਾਲ ਮਹੂਰਤ ਸੀ। ਬੁੱਧੂਆ
ਦੋਵਾਂ ਦੀ ਮੋਤੀਆਂ ਵਰਗੀ ਲਿਖਾਈ ਲਈ ਮਿਸਾਲੀ ਵਿਦਿਆਰਥੀ
ਸੀ। ਉਸ ਕੋਲੋਂ ਕਲਮ ਛੁੱਟ ਗਈ ਤੇ ਝਾੜੂ ਆ ਗਿਆ। ਇਹ ਉਸ ਦੇ
ਜੀਵਨ ਦੀ ਹੀ ਨਹੀ,
ਉਸ ਦੇ ਸਮਾਜ ਦੀ ਤ੍ਰਾਸਦੀ ਸੀ ਤੇ ਲੱਗਦਾ ਸੀ,
ਅਜ਼ਾਦ ਭਾਰਤ ਅਜਿਹੀਆਂ ਸਮਾਜੀ ਤ੍ਰਾਸਦੀਆਂ ਤੋਂ ਮੁਕਤ
ਹੋਵੇਗਾ ਅਤੇ ਸਮਾਜਵਾਦੀ ਰਾਜ ਵਿਚ ਲੋਕ ਇਤਿਹਾਸ ਹੋ ਗਈਆਂ
ਸੱਚਾਈਆ ਬਾਰੇ ਹੈਰਾਨੀ ਨਾਲ ਪੜ੍ਹਨ ਗੇ।
ਉਸ ਦਿਨ ਅਹਿਸਾਸ ਹੋਇਆ ਕਿ ਮੈਂ ਇਕ
ਖਾਂਦੇ-ਪੀਂਦੇ ਘਰ ਦਾ ਬੱਚਾ ਹਾਂ ਤੇ ਕਾਲਜ ਪੜ੍ਹ
ਰਿਹਾ ਹਾਂ,
ਜਦ ਕਿ ਬੁੱਧੂਆ ਜਮਾਂਦਾਰ ਕਹੇ ਜਾਂਦੇ ਪਰਿਵਾਰ ਦਾ ਬਾਲ ਸੀ
ਤੇ ਸੜਕ
'ਤੇ
ਝਾੜੂ ਮਾਰ ਰਿਹਾ ਸੀ। ਹੁਣ ਜਦੋਂ ਵੀ ਮੈਂ ਬਰਾਬਰੀ ਵਾਲੇ
ਸਮਾਜ ਦਾ ਸੰਦੇਸ਼ ਦੇ ਰਿਹਾ ਹੁੰਦਾ ਹਾਂ,
ਉਸ ਸਮੇਂ
'ਬੁੱਧੂਆ
ਨਾਲ ਮੇਲ'
ਦਾ ਸੀਨ ਮੇਰੇ ਹਿਰਦੇ
'ਚ
ਹੁੰਦਾ ਹੈ।
ਇਸ ਸਮੇਂ ਦਲਿਤ ਸਮਾਜ
'ਚ
ਚੇਤਨਾ ਆ ਰਹੀ ਹੈ,
ਪਰ ਸਾਡੇ ਮਾਰਕਸਵਾਦੀ ਡਾ. ਭੀਮ ਰਾਓ ਅੰਬੇਡਕਰ ਦਾ ਦੁਰੱਸਤ
ਵਿਸ਼ਲੇਸ਼ਣ ਪੇਸ਼ ਨਹੀ ਕਰ ਸਕੇ। ਇਕ ਆਦਮੀ ਜੋ ਸਦੀਆਂ ਤੋਂ
ਮਹਿਰੂਮ ਬੰਦੇ ਦਾ ਹੌਸਲਾਂ ਬਣ ਰਿਹਾ ਹੈ,
ਉਸ ਨੂੰ ਅੰਗਰੇਜ਼ ਹਕੂਮਤ ਦਾ ਹਾਮੀ-ਹਮਾਇਤੀ ਆਖ ਕੇ ਹੀ
ਮਾਮਲਾ ਖਤਮ ਨਹੀ ਹੋ ਸਕਦਾ। ਸਾਨੂੰ ਇਸ ਤੋਂ ਅੱਗੇ ਤਕ
ਸੋਚਣਾ ਪਵੇਗਾ। ਮੇਰੀ ਗੱਲ ਮੇਰੇ ਹਾਮੀ-ਹਮਾਇਤੀ ਕਾਮਰੇਡਾਂ
ਨੂੰ ਬੁਰੀ ਲੱਗ ਸਕਦੀ ਹੈ,
ਪਰ ਇਹ ਸੱਚੀ ਗੱਲ ਹੈ ਕਿ ਇਹ ਕਮਿਊਨਿਸਟ ਨੇਤਾ ਹੀ ਸਨ,
ਜਿਨ੍ਹਾਂ ਸਾਨੂੰ ਅਬੰਡੇਕਰ ਪੜ੍ਹਨ ਨਹੀ ਦਿੱਤਾ। ਮੇਰੀ
ਜਿੰਦਗੀ ਦੇ ਕਈ ਪਛਤਾਵੇ ਹਨ,
ਜਿਨ੍ਹਾਂ ਵਿਚੋਂ ਇਕ ਇਹ ਹੈ ਕਿ ਮੈਂ ਉਸ ਮਹਾਨ ਬੰਦੇ ਦੇ
ਗਿਆਨ ਤੋਂ ਮਹਿਰੂਮ ਰਹਿ ਗਿਆ ਹਾਂ ਤੇ ਹੁਣ ਪੜ੍ਹ
ਨਹੀ ਸਕਦਾ। ਕਈ ਵਾਰ ਤਾਂ ਅਖ਼ਵਾਰ ਵੀ ਮੇਰੇ ਕਲਾਕਾਰ ਪੜ੍ਹ
ਕੇ ਸੁਣਾਉਂਦੇ ਹਨ। (ਸਫਾ
31-32)
ਅਜਮੇਰ ਸਿੱਧੂ,
'ਇਨਕਲਾਬੀ
ਲਹਿਰ ਦੇ ਸ਼ੇਰੇ ਪੰਜਾਬ,
ਭਾਅ ਜੀ ਗੁਰਸ਼ਰਨ ਸਿੰਘ'
ਵਿਚ ਲਿੱਖਦੇ ਹਨ ਕਿ ਜਦ ਵੀ ਚੰਡੀਗੜ੍ਹ
ਉਨ੍ਹਾਂ ਦੇ ਘਰ ਜਾਣਾ ਜਾਂ ਕਿਸੇ ਸਮਾਗਮ
'ਤੇ
ਮਿਲਣਾ ਤਾਂ ਉਹਨਾਂ ਕਹਿਣਾ,''ਬਈ
ਅਜਮੇਰ ਸਿਆਂ,
ਹੁਣ ਤੇ ਅੱਤ ਹੋ ਗਈ ਜੇ। ਗ਼ਰੀਬ ਦਾ ਜਿਉਣਾ ਦੁੱਭਰ ਹੋ ਗਿਆ।
ਆਹ ਜਿਹੜੇ ਵਿਹੜੇ ਵਾਲੇ ਆ ਇਹਨਾਂ ਬਾਰੇ ਜੇ ਅਸੀਂ ਲੋਗ
ਕੁੱਝ ਨਹੀ ਕਰਾਂਗੇ,
ਹੋਰ ਕੌਣ ਕਰੇਗਾ?
ਇਹ ਬਹੁਤ ਵੱਡਾ ਸਵਾਲ ਆ। ਹੁਣ ਤੋ ਲੋਗਾ ਨੂੰ ਜਗਾਈਏ।''(ਉਹੀ
ਸਫਾ
294)
ਦਲਜੀਤ ਅਮੀ,
'ਕਰੂਰ
ਸਮਿਆਂ ਦੀ ਖਾਲਸ ਅਵਾਮੀ ਵਾਰਤਕ'
'ਚ
ਲਿਖਦਾ ਹੈ ਕਿ ਬਾਰਾਂ ਸਾਲ ਦੀ ਉਮਰ ਵਿਚ ਆਪਣੇ ਜਮਾਤੀ ਨੂੰ
ਸਕੂਲ ਛੱਡ ਕੇ ਝਾੜੂ ਮਾਰਦਿਆਂ ਦੇਖਣਾ ਗੁਰਸ਼ਰਨ ਸਿੰਘ ਲਈ
ਬਹੁਤ ਵੱਡਾ ਸਦਮਾ ਸੀ ਜਿਸ ਦਾ ਅਸਰ ਤਾ-ਉਮਰ ਉਹਨਾਂ
'ਤੇ
ਰਿਹਾ। ਆਪਣੇ ਜਮਾਤੀਆਂ ਵਿਚੋਂ ਸਭ ਤੋਂ ਖੂਬਸੂਰਤ ਲਿਖਾਈ
ਲਿਖਣ ਵਾਲੇ ਬੁੱਧਵਾ ਦੀ ਹਾਲਤ ਦੇਖ ਕੇ ਗੁਰਸ਼ਰਨ ਸਿੰਘ ਦੀਆਂ
ਅੱਖਾਂ ਵਿਚੋਂ ਅੱਥਰੂ ਵਹਿ ਤੁਰੇ। ਇਹ ਅੱਥਰੂ ਸਾਰੀ ਉਮਰ
ਉਸੇ ਤਰਾਂ ਵਹਿੰਦੇ ਰਹੇ। ਭਾਅ ਜੀ ਗੁਰਸ਼ਰਨ ਸਿੰਘ ਜਦੋਂ ਵੀ
ਬੁੱਧਵਾ ਦੀ ਗੱਲ ਕਰਦੇ ਸਨ ਤਾਂ ਅੱਥਰੂ ਆਪ ਮੁਹਾਰੇ ਵਹਿ
ਤੁਰਦੇ ਸਨ। ਆਪਣੇ ਜਮਾਤੀ ਨਾਲ ਕੀਤੇ ਅਣਕਹੇ ਵਾਅਦੇ ਭਾਅ ਜੀ
ਗੁਰਸ਼ਰਨ ਸਿੰਘ ਨੇ ਤਾ-ਉਮਰ ਨਿਭਾਏ ਅਤੇ ਹਰ ਤਰਾਂ ਦੀ
ਨਾਇਨਸਾਫ਼ੀ ਖਿਲਾਫ਼ ਜੋਰਦਾਰ ਅਵਾਜ਼ ਬੁਲੰਦ ਕੀਤੀ। ਇਸ ਲਈ
ਨਾਟਕ ਮੰਚ ਬਣਿਆ ਜਿਥੋਂ ਉਹਨਾਂ ਨੇ ਗਰਜਵੀ ਅਵਾਜ਼ ਵਿਚ ਲੁੱਟ
ਅਤੇ ਨਾਬਰਾਬਰੀ ਦੀ ਹਰ ਵੰਨਗੀ ਨੂੰ ਲਲਕਾਰਿਆ। (ਉਹੀ ਸਫਾ
315)
ਭਾਅ ਜੀ ਗੁਰਸ਼ਰਨ ਸਿੰਘ ਦੀ ਵੱਡੀ ਧੀ
ਨਵਸ਼ਰਨ,
'ਭਾਅ
ਜੀ,
ਮੇਰੇ ਪਾਪਾ,
ਜਿੰਦਾਬਾਦ!
'ਚ
ਲਿੱਖਦੀ ਹੈ ਕਿ
27
ਸਤੰਬਰ,
ਸ਼ਾਮ ਦੇ ਕੋਈ ਸਾਢੇ ਛੇ ਵਜੇ ਮੈਂ ਤੇ ਅਤੁਲ ਦਿੱਲੀ ਤੋਂ
ਸਾਡੇ ਘਰ ਚੰਡੀਗੜ੍ਹ
ਪੁੱਜੇ। ਪਾਪਾ ਕੁੱਝ ਕਮਜੋਰ ਪਰ ਖੁਸ਼ ਤੇ ਚੰਗੇ ਲੱਗੇ।
ਸਾਨੂੰ ਵੇਖਦਿਆ ਹੀ ਹਮੇਸ਼ਾਂ ਦੀ ਤਰਾਂ,
ਪਲੰਘ
'ਤੇ
ਲੇਟਿਆਂ,
ਉਹਨਾਂ ਨੇ ਆਪਣੀਆ ਲੰਬੀਆਂ ਬਾਹਾਂ ਖੋਲ੍ਹ
ਕੇ,
ਵੱਡੀ ਮੁਸਕਰਾਹਟ ਨਾਲ,
ਘੁੱਟ ਕੋ ਜੱਫੀ ਪਾ ਕੇ ਸਾਡਾ ਸੁਆਗਤ ਕੀਤਾ।
'ਭਾਅ
ਜੀ,
ਕੀ ਹਾਲ ਹੈ?'
ਅਤੁਲ ਨੇ ਪੁੱਛਿਆ। ਹਮੇਸ਼ਾਂ ਦੀ ਤਰਾਂ ਉੁਹਨਾਂ ਨੇ ਕਿਹਾ,
'ਬਹੁਤ
ਵਧੀਆ।'
ਤੇ ਨਾਲ ਹੀ ਕਿਹਾ,'ਸੁਣਿਆ
ਹੈ ਜਗਜੀਤ ਸਿੰਘ ਬਹੁਤਾ ਠੀਕ ਨਹੀ,
ਉਹ ਦੀ ਕੀ ਖਬਰ ਹੈ?'
... ਤੇ ਫੇਰ
'ਦਿੱਲੀ
ਦੀ ਕੀ ਨਵੀਂ ਖ਼ਬਰ ਹੈ?'
ਮੈਂ ਕਿਹਾ,
'ਤੁਸੀ
ਹੁਣ ਉਠ ਖਲੋਵੋ,
ਬਹੁਤ ਦਿਨ ਹੋ ਗਏ ਨੇ ਲੇਟਿਆ। ਤੁਹਾਡੇ ਬਗੈਰ ਕੰਮ ਨਹੀ ਚਲ
ਰਿਹਾ।'
ਅਤੀਤ ਨੇ ਆਪਣੇ ਸੋਹਣੇ ਮੌਜੀ ਅੰਦਾਜ ਵਿਚ ਕਿਹਾ-'ਉਹ
ਡਰਾਮਿਆਂ ਵਾਲੇ ਬਾਬੇ ਉੱਠ,
ਤਕੜਾ ਹੋ ਜਾ। ਤੇ ਨਾਲ ਹੀ ਉੱਚੀ ਸਾਰੀ ਗੀਤ ਅਰੰਭ ਦਿੱਤਾ,
'ਦਿੱਲੀ
ਦੀਏ ਹਕੂਮਤੇ ਨੀ,
ਲੋਕਾਂ ਦੀਏ ਵੈਰਨੇ,
ਲੋਕ ਹੜ੍ਹ
ਲੈਜੂਗਾ ਹੜ੍ਹਾ...'
ਉਹਨੇ ਪੂਰਾ ਗੀਤ ਗਾਇਆ। ਪਾਪਾ ਮੁਸਕਰਾਂਦੇ ਰਹੇ। ਤੇ ਕੁੱਝ
ਘੰਟਿਆ ਬਾਅਦ,
ਸਾਨੂੰ ਉੱਥੇ ਹੀ ਬੈਠਿਆ ਛੱਡਕੇ,
ਉਹ ਚਲੇ ਗਏ...
... ਦਿੱਲੀ ਦੀ ਹਕੂਮਤ ਤੇ ਉਸ ਦੇ ਪ੍ਰਬੰਧ
'ਤੇ
ਉਹਨਾਂ ਨੂੰ ਅੱਤ ਦਾ ਗੁੱਸਾ ਸੀ।
''ਉਏ
ਏਨੀ ਨਲਾਇਕੀ,
ਏਨੀ ਦੁਸ਼ਮਣੀ,
ਸੱਠਾਂ ਸਾਲਾ ਦੀ ਅਜ਼ਾਦੀ ਦੇ ਬਾਅਦ ਵੀ ਮੇਰੇ ਵਿਹੜੇ ਵਾਲੇ
ਬੱਚੇ ਸਕੂਲ ਨਹੀ ਜਾਂਦੇ।
''ਏਨੀ
ਨਲਾਇਕੀ'',
ਉਹ ਅਕਸਰ ਦੁਹਰਾਂਦੇ। ਸਾਫ ਵਰਦੀ ਤੇ ਮੋਢੇ
'ਤੇ
ਬਸਤਾ ਪਾਈ ਚਾਈਂ-ਚਾਈਂ ਸਕੂਲ ਜਾ ਰਹੀ ਹਰ ਦਲਿਤ ਬੱਚੀ
ਉਹਨਾਂ ਦਾ ਸੁਪਨਾ ਸੀ। ਪਿੱਛਲੇ ਕੁੱਝ ਚਿਰਾਂ ਤੋਂ ਮੈਨੂੰ
ਹਰ ਤਿੰਨੀ-ਚੌਹੀਂ ਹਫ਼ਤੀਂ ਚੰਡੀਗੜ੍ਹ
ਜਾਂਦੀ ਨੂੰ,
ਹਰ ਵਾਰ ਆਪਣੇ ਲੰਮੇ ਹੱਥਾਂ ਦੇ ਇਸ਼ਾਰੇ ਨਾਲ ਅਲਮਾਰੀ
ਵਿੱਚੋਂ ਇਕ ਟੇਪ ਕੱਢਣ ਲਈ ਕਹਿੰਦੇ। ਅਮਰਤ ਬੰਗੇ ਦੀ ਸੀਡੀ
'ਮਾਂ
ਮੈਨੂੰ ਸਕੂਲੇ ਤੋਰ ਦੇ'
ਦੇ ਕਵਰ
'ਤੇ
ਮਾਂ ਦੇ ਸਿਰ ਉੱਤੇ ਤਸਲਾ ਤੇ ਬਾਲੜੀ ਦੇ ਹੱਥ ਵਿਚ ਬਾਲਟੀ
ਹੈ। ਮਾਂਵਾਂ-ਧੀਆਂ ਦੇ ਅੱਗੇ ਕੁੱਝ ਰੱਜੇ-ਪੁੱਜੇ ਬੱਚੇ,
ਸੁਹਣੀ ਵਰਦੀ ਤੇ ਬੂਟ-ਜਰਾਬਾਂ ਪਾਈ,
ਮੋਢੇ
'ਤੇ
ਬਸਤੇ ਲਈ ਸਕੂਲ ਜਾ ਰਹੇ ਹਨ ਤੇ ਮਜ਼ਦੂਰ ਬਾਲੜੀ ਆਪਣੀ ਮਾਂ
ਨੂੰ ਆਖ ਰਹੀ ਹੈ-''ਮਾਂ
ਮੈਨੂੰ ਸਕੂਲੇ ਤੋਰ ਦੇ।''
ਪਾਪਾ ਹਰ ਵਾਰ ਮੇਰੇ ਕੋਲੋਂ ਇਹ ਕਵਰ
ਵੇਖਣ ਲਈ ਟੇਪ ਕਢਾਂਦੇ ਤੇ ਉਦਾਸ ਹੋ ਕੇ ਕਹਿੰਦੇ,''ਮੇਰੇ
ਵਿਹੜੇ ਵਾਲੇ ਬੱਚੇ ਪਿੱਛੇ ਰਹਿ ਗਏ ਨੇ। ਤੇ ਫੇਰ ਕਿਤੋਂ
ਧੁਰ ਅੰਦਰੋਂ ਆ ਰਹੀ ਦ੍ਰਿੜਤਾ ਨਾਲ ਦੁਹਰਾਂਦੇ-'ਸਾਡੀ
ਸਿਆਸਤ ਇਕ ਬਰਾਬਰੀ ਦਾ ਸਮਾਜ ਹੈ। ਜਿੱਥੇ ਹਰ ਬੱਚੀ ਨੂੰ
ਸਕੂਲ ਜਾਣ ਦਾ ਬੁਨਿਆਦੀ ਹੱਕ ਹੋਵੇਗਾ।'
ਉਹਨਾਂ ਨਿੱਕੀ ਬਾਲੜੀ ਦੀ ਅਣਹੋਂਦ ਬੜੀ ਸ਼ਿੱਦਤ ਨਾਲ ਮਹਿਸੂਸ
ਕੀਤੀ। ਤੇ ਇਹ ਉਹਨਾਂ ਦੇ ਪਾਤਰਾਂ ਵਿਚ ਵੀ ਦਿੱਸੀ।
'ਘਾਈਆ
ਦੇ ਪੁੱਤ ਘਾਈ ਰਹਿਣ'
ਜਿਸ ਨਿਜ਼ਾਮ ਦਾ ਸੱਚ ਹੈ ਉਹ ਉਹਨਾਂ ਨੂੰ ਮਨਜੂਰ ਨਹੀ ਸੀ ਤੇ
ਉਹ ਇਸ ਨੂੰ ਪੂਰੇ ਗੁੱਸੇ ਤੇ ਤਿੱਖੀ ਕਲਮ ਨਾਲ ਪੈਰ-ਪੈਰ
'ਤੇ
ਨਕਾਰਦੇ ਰਹੇ। ਭਾਵੇਂ ਉਹ ਉਹਨਾਂ ਦੇ ਨਾਟਕ ਸਨ ਜਾਂ ਕਾਲਮ
ਸਨ ਜਾਂ ਤਕਦੀਰਾਂ,
ਰੋਹ ਭਰੀ ਅਵਾਜ਼ ਤੇ ਗੱਲਾਂ ਕਰਦੇ,
ਹੱਥਾਂ ਨੂੰ ਜ਼ਮੀਨ
'ਤੇ
ਲਾ ਕੇ ਆਖਦੇ -'ਮੇਰੇ
ਬਹੁਤੇ ਲੋਕ ਹਾਲੀ ਵੀ ਇੱਥੇ ਰਹਿ ਗਏ ਨੇ,
ਪਾੜਾ ਵੱਧਦਾ ਜਾ ਰਿਹਾ ਹੈ। ਇਹ ਵਰਤਾਰਾ ਗਲਤ ਹੈ,
ਇਹ ਨਿਜ਼ਾਮ ਝੂਠਾ ਹੈ,
ਇਹ ਅਰਥਚਾਰਾ ਭ੍ਰਿਸ਼ਟ ਹੈ,
ਇਸ ਨੂੰ ਬਦਲਣਾ ਹੈ ਤੇ ਸਾਡੇ ਕੋਲ
'ਬਦਲ'
ਹੈ। ਬਰਾਬਰੀ ਦਾ ਸਮਾਜ ਵਾਲੇ
'ਬਦਲ'
ਵਿਚ ਉਹਨਾਂ ਦਾ ਬੇ-ਰੋਕ ਯਕੀਨ ਸੀ ਤੇ ਉਸ ਲਈ ਲੜਨ ਦੀ
ਜੁਰਰਤ,
ਲੜਨ ਦੀ ਚਾਹ,
ਤੇ ਲੜਨ ਦਾ ਉਹਨਾਂ ਦਾ ਹੌਸਲਾਂ ਨਾ ਕਦੀ ਮੱਠਾ ਪਿਆ ਤੇ ਨਾ
ਹਾ ਬੇਯਕੀਨੀ ਵਿਚ ਬਦਲਿਆ। ਉਦੋਂ ਵੀ ਜਦ ਹਰ ਪਾਸਿਉਂ
'ਕਾਮਰੇਡਾਂ
ਦੀ ਫੱਟੀ ਪੋਚੀ ਗਈ'
ਦੀ ਅਵਾਜ਼ ਆਈ। ਉਹਨਾਂ ਦੇ ਪਾਤਰ ਨੇ ਯਕੀਨ ਨਾਲ ਕਿਹਾ-ਜਿੰਨਾ
ਚਿਰ ਤੱਕ ਮਨੁੱਖੀ ਨਿਆਂ ਤੇ ਬਰਾਬਰਤਾ ਵਾਲਾ ਸਮਾਜ ਨਹੀ
ਬਣਦਾ,
ਇਹ ਫੱਟੀ ਪੋਚੀ ਨਹੀ ਜਾ ਸਕਦੀ।'
ਉਹ ਹਰ ਵਕਤ ਬਦਲਵੀ ਨੁਹਾਰ ਤੇ ਉਸ ਨੂੰ ਪੁਖਤਾ ਕਰਨ ਬਾਰੇ
ਸੋਚਦੇ। ਉਹ ਜੀਵਨ ਭਰ ਲੋਕ ਸਭਿਆਚਾਰਕ ਇਨਕਲਾਬ ਤੇ ਸਮੁੱਚੇ
ਬਦਲਾਅ ਦੇ ਹਾਮੀ ਰਹੇ। (ਉਹੀ ਸਫਾ
61-62)
ਭਾਅ ਜੀ ਗੁਰਸ਼ਰਨ ਸਿੰਘ ਦੀ ਛੋਟੀ ਧੀ ਡਾ.
ਅਤੀਤ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਉੱਤੇ ਕਹਿ ਰਹੀ ਸੀ ਕਿ
ਪਾਪਾ ਬਿਨਾ ਰੋਏ ਕਦੇ ਵੀ ਬੁੱਧਵਾ ਬਾਬਤ ਗੱਲ ਨਹੀ ਕਰ
ਸਕੇ। ਜੋ ਅੱਥਰੂ
12
ਸਾਲ ਦੀ ਉਮਰ ਵਿਚ ਵਗਣੇ ਸ਼ੁਰੂ ਹੋਏ ਉਹ ਬਿਆਸੀ ਸਾਲ ਦੀ ਉਮਰ
ਵਿਚ ਵੀ ਰੁਕਦੇ ਨਹੀ ਸਨ।
ਸਿਵਲ ਕੋਰਟਸ ਫਗਵਾੜਾ,
ਪੰਜਾਬ।
ਫੋਨ:
98145 17499
|